Change color / Set Jagookhalsa.com your Homepage      
Set as Homepage                  

 
About us

ੴ ਸਤਿਗੁਰ ਪ੍ਸਾਦਿ ।।

 

ਜੁਗੋ ਜੁਗ ਅਟੱਲ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਮਹਾਰਾਜ ਦੀ ਮੇਹਰ ਅਤੇ ਪ੍ਰੇਰਨਾ ਸਦਕਾ ਅਸੀ ਵੇਕਅੱਪ ਖਾਲਸਾ (ਜਾਗੋ ਖਾਲਸਾ) ਡਾਟ ਕਾਮ ਨਾਂ ਦੀ ਵੈੱਬਸਾਈਟ ਸੁਰੂ ਕੀਤੀ ਹੈ । ਜਾਗੋ ਖਾਲਸਾ ਭਾਵ ਗ਼ਫ਼ਲਤ ਦੀ ਨੀਂਦ ਵਿੱਚ ਸੁੱਤਿਆਂ ਨੂੰ ਜਗਾਉਣ ਤੋਂ ਹੈ। ਸਾਡਾ ਮਕਸਦ ਗੁਰੂ ਸਾਹਿਬਾਨ , ਭਗਤਾਂ , ਯੋਧਿਆਂ ਅਤੇ ਸੂਰਬੀਰਾਂ ਦੇ ਪਾਏ ਪੂਰਨਿਆਂ

“ ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ।। ”

ਸੰਕਲਪ ਨੂੰ ਪੂਰਾ ਕਰਨਾ ਹੈ ਜਿਨ੍ਹਾਂ ਨੇ ਗੁਰਬਾਣੀ ਦੁਆਰਾ , ਸ਼ਹਾਦਤਾਂ ਦੁਆਰਾ ਸਾਡੀ ਮਰ ਚੁੱਕੀ ਆਤਮਾ ਵਿੱਚ ਨਵੀਂ ਰੂਹ ਭਰੀ ,ਅਤੇ ਅਸੀਂ ਉਹ ਕਲਮ ਅਤੇ ਆਵਾਜ਼ ਨੂੰ ਵੀ ਨਤਮਸਤਕ ਹਾਂ ਜਿਸ ਨੇ

“ਜਬ ਲਗੁ ਦੁਨੀਆਂ ਰਹੀਐ ਨਾਨਕ , ਕਿਛੁ ਸੁਣੀਐ ਕਿਛੁ ਕਹੀਐ ।।"

ਦੇ ਮਹਾਂਵਾਕ ਅਨੁਸਾਰ ਉਹ ਮਨੁੱਖੀ ਆਤਮਾ ਦੇ ਲੁਟੇਰਿਆਂ ਨੂੰ ਜੋ ਧਰਮ ਦੇ ਭੇਖ ਥੱਲੇ ਜਾਂ ਗੰਦੀ ਸਿਆਸਤ ਦੀਆਂ ਰੋਟੀਆਂ ਸੇਕਣ ਲਈ ਮਨੁੱਖੀ ਕਦਰਾਂ ਕੀਮਤਾਂ ਨੂੰ ਛਿੱਕੇ ਟੰਗ ਰਹੇ ਹਨ ਅਤੇ ਆਪਸੀ ਭਾਈਚਾਰਕ ਸਾਂਝ ਵਿੱਚ ਵੰਡੀਆਂ ਪਾ ਰਹੇ ਹਨ, ਉਹਨਾਂ ਲੋਕਾਂ ਦੀ ਅਸਲੀਅਤ ਬਾਰੇ ਆਪਣੀ ਕਲਮ ਅਤੇ ਆਵਾਜ਼ ਨਾਲ ਮਨੁੱਖਤਾ ਨੂੰ ਜਾਣੂ ਕਰਵਾ ਰਹੇ ਹਨ ।
ਆਓ ਸਾਰੇ ਰਲ ਕੇ ਗੁਰੂ ਸਾਹਿਬਾਨ ਦੇ ਕਥਨ ਮੁਤਾਬਿਕ

“ ਜੇ ਜੀਵੈ ਪਤਿ ਲਥੀ ਜਾਇ।।
ਸਭ ਹਰਾਮ ਜੇਤਾ ਕਿਛੁ ਖਾਇ ।। ”

ਇਸ ਆਰੰਭੇ ਕਾਰਜ ਨੂੰ ਹੋਰ ਅੱਗੇ ਲੈ ਕੇ ਜਾਈਏ । ਸਾਨੂੰ ਸਦਾ ਹੀ ਤੁਹਾਡੇ ਚੰਗੇ ਵਿਚਾਰਾਂ ਦੀ ਤਾਂਘ ਰਹੇਗੀ । ਤੁਸੀ ਆਪਣੇ ਵਿਚਾਰ, ਖਬਰਾਂ , ਆਡਿਓ ,ਵੀਡੀਓ ਕਲਿੱਪ ਸਾਨੂੰ ਸਾਡੇ ਹੇਠਾਂ ਦਿੱਤੇ ਈਮੇਲ ਰਾਹੀਂ ਭੇਜ ਸਕਦੇ ਹੋ ਅਸੀਂ ਤੁਹਾਡੇ ਭੇਜੇ ਸੁਨੇਹੇ ਨੂੰ ਮਨੁੱਖਤਾ ਦੇ ਭਲੇ ਲਈ ਸਾਂਝਾ ਕਰਨ ਵਿੱਚ ਮਾਣ ਮਹਿਸੂਸਕਰਾਂਗੇKuldeep Singh New York

  E mail :-  wakeupkhalsa@gmail.com


Poll Test

Polling

ਕੀ ਸ਼ਹੀਦੀ ਦਿਹਾੜੇ ਸ਼ਹਾਦਤ ਨੂੰ ਭੁੱਲਾ ਕੇ, ਮੇਲੇ ਬਣਕੇ ਨਹੀ ਰਹਿ ਗਏ ?

Yes
No
Can't Say

View Resultਇਸ ਵੈੱਬਸਾਈਟ ਵਿਚ ਛਪੇ ਲੇਖਾਂ ਨਾਲ ਅਦਾਰਾ ਵੇਕਅੱਪ ਖਾਲਸਾ ਦਾ ਪੂਰੀ ਤਰ੍ਹਾਂ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ|
© www.wakeupkhalsa.com All Rights Reserved.

Feedback Form