Change color / Set Jagookhalsa.com your Homepage      
Set as Homepage                  


Articles
 

  
ਸਮਲਿੰਗੀ ,ਸਰਕਾਰ ਅਤੇ ਦਸਮ ਗਰੰਥ ਦੇ ਹਮਾਇਤੀ

     
8 feb 2012     ਸੁਖਨੈਬ ਸਿੰਘ ਸਿੱਧੂ
 


ਗੈਰ ਕੁਦਰਤੀ ਸਰੀਰਕ ਸਬੰਧ ਹਮੇਸਾਂ ਹੀ ਬਹਿਸ ਦਾ ਵਿਸ਼ਾ ਰਹੇ ਹਨ । ਦੁਨੀਆਂ ਦੇ ਬਹੁਤ ਸਾਰੇ ਮੁਲਕਾਂ ਵਿੱਚ ਅੱਜ ਵੀ ਸਮਲਿੰਗੀਆਂ ਨੂੰ ਚੰਗਾ ਨਹੀ ਸਮਝਿਆ ਜਾਂਦਾ । ਪ੍ਰੰਤੂ ਕਾਫੀ ਸਾਰੇ ਦੇਸ਼ਾਂ ਵਿੱਚ ਸਮਲਿੰਗੀਆਂ ਦੇ ਇਨ੍ਹਾਂ ਅਨੈਤਿਕ ਸਬੰਧਾਂ ਨੂੰ ਮਾਨਤਾ ਦਿੱਤੀ ਹੋਈ ਹੈ । ਬੀਤੇ ਵਰ੍ਹਿਆਂ ਵਿੱਚ ਜਦੋਂ ਰੀਓ ਡੀ ਜਨੇਰੀਓ ਵਿੱਚ ਹੁੰਦੀ ਸਮਲਿੰਗੀ ਪਰੇਡ ਦੀ ਖ਼ਬਰਾਂ ਭਾਰਤੀ ਮੀਡੀਆ ਦਾ ਹਿੱਸਾ ਬਣਦੀਆਂ ਤਾ ਆਮ ਲੋਕਾਂ ਨੂੰ ਹੈਰਾਨੀ ਹੁੰਦੀ ਸੀ । ਪ੍ਰੰਤੂ ਬੀਤੇ ਦੋ ਵਰ੍ਹਿਆਂ ਤੋਂ ਦੇਸ਼ ਦੇ ਕਈ ਵੱਡੇ ਸ਼ਹਿਰਾਂ ਵਿੱਚ ‘ਗੇ ਪਰੇਡ’ ਹੋ ਰਹੀ ਹੈ। ਬੀ ਬੀ ਸੀ ਦੀ ਰਿਪੋਰਟ ਮੁਤਾਬਿਕ “ਗਰਵ ਨਾਲ ਕਹੋ ਅਸੀਂ ਸਮਲਿੰਗੀ ਹਾਂ ” ਦਾ ਨਾਅਰਾ ਵੀਹਵੀ ਸਦੀ ਦੇ ਛੇਵੇਂ ਦਹਾਕੇ ਦੇ ਅਖੀਰ ਵਿੱਚ ਅਮਰੀਕਾ ਦੇ ਸਟੋਨਵਾਲ ਪੱਬ (ਨਿਊਯਾਰਕ) ਵਿੱਚ ਸ਼ੁਰੂ ਦੰਗਿਆਂ ਮੌਕੇ ਹੋਂਦ ਵਿੱਚ ਆਇਆ ਅਤੇ ਦੋ ਦਹਾਕਿਆਂ ਵਿੱਚ ਪੂੰਜੀਵਾਦੀ ਪੱਛਮੀ ਸਮਾਜ ਵਿੱਚ ਮਨੁੱਖੀ ਅਧਿਕਾਰਾਂ ਵਜੋਂ ਫੈਲ ਗਿਆ । ਬੇਸੱ਼ਕ 1990 ਤੱਕ ਅਮਰੀਕਾ ਅਤੇ ਯੂਰੋਪ ਵਿੱਚ ਸਮਲਿੰਗੀਆਂ ਨੂੰ ਰਾਜਨੀਤਕ ਮਾਨਤਾ ਤਾਂ ਮਿਲ ਗਈ ਪ੍ਰੰਤੂ ਸਮਾਜ ਨੇ ਅੱਜ ਵੀ ਸਮਲਿੰਗੀਆਂ ਨੂੰ ਨਹੀਂ ਅਪਣਾਇਆ। ਨਿਊਯਾਰਕ ਵਿੱਚ ਪਹਿਲੀ ਗੇਅ ਪਰੇਡ ਮੇਅਰ ਰੂਡਿਫ ਜਿਲਆਨੀ ਦੇ ਕਾਰਜਕਾਲ ਦੌਰਾਨ ਨਿਕਲੀ ਸੀ । ਕੈਨੇਡਾ ਦੀ ਪਾਰਲੀਮੈਂਟ ਵਿੱਚ ਵੀ ਇਸ ਮੁੱਦੇ ਨੂੰ ਲੈ ਕੇ ਬਹਿਸ ਹੋ ਚੁੱਕੀ ਹੈ। ਸਮਲਿੰਗੀ ਲੋਕ ਦੁਨੀਆਂ ਦੇ ਹਰ ਕੋਨੇ ਤੇ ਮਿਲਦੇ ਹਨ। ਨਵੀਂ ਦਿੱਲੀ ਦੀ ਹਾਈ ਕੋਰਟ ਵੱਲੋਂ ਬਾਲਗ ਸਮਲਿੰਗੀਆਂ ਦੇ ਵਿਆਹਾਂ ਉਪਰ ਕਾਨੂੰਨੀ ਮੋਹਰ ਲਾ ਦਿੱਤੀ ਹੈ । ਜਿਸਨੂੰ ਲੈ ਕੇ ਧਾਰਮਿਕ, ਸਿਆਸੀ ਅਤੇ ਸਮਾਜਿਕ ਸੰਗਠਨਾਂ ਵਿੱਚ ਬਿਆਨਬਾਜ਼ੀ ਦਾ ਹੜ੍ਹ ਆ ਚੁੱਕਾ ਹੈ । ਧਾਰਮਿਕ ਆਗੂ ਇਸਨੂੰ ਅਨੈਤਿਕ ਮੰਨਦੇ ਹੋਏ ਖੁੱਲ ਦੇਣ ਦਾ ਵਿਰੋਧ ਕਰਦੇ ਹਨ। ਕੁਝ ਲੋਕ ਸਮਲਿੰਗੀ ਨੂੰ ਮਾਨਤਾ ਪ੍ਰਾਪਤ ਹੋਣ ਨਾਲ ਇਹ ਮੰਨਦੇ ਹਨ ਕਿ ਦੁਨੀਆਂ ਅਤੇ ਖਾਸ ਕਰਕੇ ਦੇਸ਼ ਵਿੱਚ ਸਮਾਜ ਦੀ ਪਰਿਵਾਰ ਵਰਗੀ ਸਭ ਤੋਂ ਛੋਟੀ ਅਤੇ ਮਹਤੱਵਪੂਰਨ ਇਕਾਈ ਵੀ ਪ੍ਰਭਾਵਿਤ ਹੋ ਸਕਦੀ ਹੈ । ਜਦਕਿ ਸਮਲਿੰਗੀ ਆਪਣੇ ਆਪ ਨੂੰ ਘੱਟ ਗਿਣਤੀ ਅਤੇ ਮਨੁੱਖੀ ਅਧਿਕਾਰਾਂ ਦੀ ਮੰਗ ਕਰਦੇ ਹੋਏ ਇਸ ਫੈਸਲੇ ਦੀ ਹਮਾਇਤ ਕਰਦੇ ਹਨ । ਤੌਖਲਾ ਇਹ ਹੈ ਕਿ ਜੇਕਰ ਲੜਕਾ -ਲੜਕੇ ਨਾਲ ਲੜਕੀ -ਲੜਕੀ ਨਾਲ ਵਿਆਹ ਕਰਨ ਲੱਗੀ ਤਾਂ ਸਾਡੀ ਵੰਸ਼ ਵਧਾਉਣ ਵਾਲੀ ਰਵਾਇਤ ਵੀ ਕਾਫੀ ਧੱਕਾ ਲੱਗ ਸਕਦਾ ਹੈ । ਜਦਕਿ ਕਿ ਮਰਦ ਸਮਲਿੰਗੀ ਔਰਤਾਂ ਸਮਲਿੰਗੀਆਂ ਨਾਲੋਂ ਬੱਚਾ ਪੈਦਾ ਕਰਨ ਦੇ ਘੱਟ ਇੱਛਕ ਹਨ । ਸਮਲਿੰਗੀ ਔਰਤਾਂ ਮਨਸੂਈ ਗਰਭ ਧਾਰਨ ਦੌਰਾਨ ਬੱਚੇ ਪੈਦਾ ਕਰ ਸਕਦੀਆਂ ਹਨ। ਵਿਦੇਸ਼ਾਂ ਵਿੱਚ ਅਜਿਹਾ ਹੋ ਵੀ ਰਿਹਾ ਹੈ । ਪ੍ਰੰਤੂ ਵਿਦੇਸ਼ਾਂ ਦੀਆਂ ਪ੍ਰਤੀਸਥਿਤੀਆਂ ਸਾਡੇ ਮੁਲਕ ਨਾਲ ਬਿਲਕੁਲ ਭਿੰਨ ਹਨ ਪੱਛਮੀ ਮੁਲਕਾਂ ਵਿੱਚ ਪਤੀ -ਪਤਨੀ ਜਦੋਂ ਇੱਕ - ਦੂਜੇ ਤੋਂ ਉਕਤਾ ਜਾਂਦੇ ਤਾਂ ਉਹ ਤਲਾਕ ਦੇ ਕੇ ਹੋਰ ਵਿਆਹ ਕਰਵਾ ਲੈਂਦੇ ਹਨ । ਬਹੁਗਣਿਤੀ ਪੱਛਮੀ ਮਰਦ – ਔਰਤਾਂ ਇੱਕ ਤੋਂ ਵਧੇਰੇ ਵਿਆਹ ਕਰਨ ਵਾਲੇ ਹੁੰਦੇ ਹਨ । ਜਦਕਿ ਸਾਡੇ ਦੇਸ਼ ਵਿੱਚ ਰੀਤੀ ਰਿਵਾਜ਼ਾਂ ਦੀ ਬੰਦਿਸ਼ ਅਤੇ ਪਰਿਵਾਰਕ ਸੰਸਕਾਰਾਂ ਵਿੱਚ ਬੰਨੇ ਹੋਏ ਭਾਰਤੀ ਮਰਦ ਔਰਤਾਂ ਨੂੰ ਇੱਕ ਦੂਜੇ ਨਾਲ ਜਨਮ –ਜਨਮ ਦੀ ਸਾਂਝ ਨਿਭਾਉਣ ਦੀਆਂ ਗੱਲਾਂ ਸਿਖਾਈਆਂ ਜਾਂਦੀਆਂ ਹਨ , ਪਤੀ ਪਤਨੀ ਦਾ ਰਿਸ਼ਤਾ ਜਨਮ ਜਨਮ ਤੱਕ ਬੇਸ਼ੱਕ ਨਾ ਨਿਭੇ ਪ੍ਰੰਤੂ ਜਿ਼ਆਦਾਤਰ ਇੱਕ ਜਨਮ ਵਿੱਚ ਇੱਕ ਹੋ ਕੇ ਜਿਊਣ ਦੀਆਂ ਗੱਲਾਂ ਪੂਰੀ ਦੁਨੀਆਂ ਲਈ ਹੈਰਾਨੀਜਨਕ ਲੱਗਦੀਆਂ ਹਨ। ਪੱਛਮੀ ਜੀਵਨ ਸ਼ੈਲੀ ਤੇ ਅਧਾਰਿਤ ਲੈਸਬੀਅਨ ਮੈਰਿਜ਼ ( ਸਮਲਿੰਗੀ ਔਰਤਾਂ ਦੇ ਵਿਆਹ) ਵੀ ਬਹੁਤਾ ਚਿਰ ਨਹੀਂ ਚਲਦੇ । ਬਹੁਤੀਆਂ ਸਮਲਿੰਗੀ ਔਰਤਾਂ ਬਾਅਦ ਵਿੱਚ ਆਪਣੀ ਸਾਥਣ ( ਜੀਵਨ ਸਾਥਣ) ਨੂੰ ਛੱਡ ਕੇ ਕਿਸੇ ਮਰਦ ਨਾਲ ਦੁਨੀਆ ਵਸਾ ਲੈਂਦੀਆਂ ਹਨ। ਪੰਜਾਬ ਵਿੱਚ ਬੀਤੇ ਵਰ੍ਹੇ ਦੌਰਾਨ ਮਾਝੇ ਖੇਤਰ ਵਿੱਚ ਵੀ ਦੋ ਕੁੜੀਆਂ ਦੁਆਰਾ ਕੀਤਾ ਸਮਲਿੰਗੀ ਵਿਆਹ ਚਰਚਾ ਦਾ ਵਿਸ਼ਾ ਬਣਿਆਂ ਸੀ ਜੋ ਕੁਝ ਕੁ ਮਹੀਨਿਆਂ ਬਾਅਦ ਟੁੱਟ ਗਿਆ । ਵਿਆਹ ਵੇਲੇ ਮੀਡੀਆ ਕੋਲ ਕੀਤੀ ਬਿਆਨਬਾਜ਼ੀ ਕੁਝ ਹੀ ਮਹੀਨਿਆਂ ਬਾਅਦ ਫੋਕੀ ਅਤੇ ਵਕਤੀ ਜਾਪੀ । ਮਰਦ ਸਮਲਿੰਗੀਆਂ ਨਾਲ ਏਡਜ਼ ਦੇ ਮਰੀਜਾਂ ਦੀ ਗਿਣਤੀ ਵਧਣ ਦੇ ਆਸਾਰ ਵੀ ਨਜ਼ਰ ਅੰਦਾਜ਼ ਨਹੀ ਕੀਤੇ ਜਾ ਸਕਦੇ ।

ਜਦੋਂ ਦਿੱਲੀ ਹਾਈ ਕੋਰਟ ਨੇ ਫੈਸਲਾ ਦਿੱਤਾ ਤਾਂ ਤੁਰੰਤ ਬਾਅਦ ਵਿੱਚ ਸਿੱਖਾਂ ਦੀ ਸਰਬ ਉੱਚ ਸੰਸਥਾ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਸੇਵਾਦਾਰ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਅਦਾਲਤ ਦੇ ਇਸ ਫੈਸਲੇ ਵਿਰੋਧ ਕਰਦਿਆਂ ਇਸ ਨੂੰ ਅਨੈਤਿਕ ਕਾਰਾ ਕਿਹਾ । ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇਹ ਵੀ ਕਿਹਾ ਕਿ ਜੋ ਕਾਰਜ ਸਮਲਿੰਗੀ (ਗੁਦਾ ਮੈਥਨ ) ਕਰਦੇ ਹਨ ਇਹ ਪਸੂ ਪੰਛੀ ਵੀ ਨਹੀਂ ਕਰਦੇ । ਉਨ੍ਹਾਂ ਦੀ ਬਿਆਨਬਾਜ਼ੀ ਤੋਂ ਮਗਰੋਂ ਜਦੋਂ ਜਥੇਦਾਰ ਸਾਹਿਬ ਨੂੰ ਕੈਨੇਡਾ ਦੇ ਇੱਕ ਰੇਡੀਓ ਤੋਂ ਸਮਲਿੰਗੀ ਸਬੰਧਾਂ ਦੇ ਵਿਰੋਧ ਕਰਨ ਅਤੇ ਦਸਮ ਗਰੰਥ ਵਿੱਚ ਸਮਲਿੰਗੀ ਸਬੰਧਾਂ ਬਾਰੇ ਵਿਆਖਿਆ ਕਰਨ ਦੀ ਗੱਲ ਆਖੀ ਗਈ ਤਾਂ ਉਨ੍ਹਾਂ ਦੁਆਰਾ ਦਸਮ ਗਰੰਥ ਦੇ ਮੁੱਦੇ ਕੁਝ ਵੀ ਬੋਲਣ ਤੋਂ ਇਨਕਾਰ ਕਰਦਿਆਂ ਫਤਿਹ ਬੁਲਾ ਕੇ ਰੇਡੀਓ ਦੀ ਲਾਈਨ ਛੱਡ ਜਾਣ ਦੀਆਂ ਖਬ਼ਰਾਂ ਅੰਤਰਰਾਸ਼ਟਰੀ ਪੰਜਾਬੀ ਮੀਡੀਆ ਵਿੱਚ ਛਪੀਆਂ ਹਨ । ਦਸਮ ਗਰੰਥ ਦੇ ਹਮਾਇਤੀ ਅਤੇ ਵਿਰੋਧੀ ਸਮਲਿੰਗੀ ਸਬੰਧਾਂ ਦੀ ਘੋਰ ਨਿੰਦਾ ਕਰਦੇ ਹਨ ।ਜਿਹੜੀਆਂ ਧਿਰਾਂ ਦਸਮ ਗਰੰਥ ਦੀ ਹਮਾਇਤ ਕਰਦੀਆਂ ਹੋਈ ਸਮਲਿੰਗੀ ਸਬੰਧਾਂ ਖਿਲਾਫ਼ ਬਿਆਨਬਾਜ਼ੀ ਕਰਦੀਆਂ ਹਨ ਉਨ੍ਹਾਂ ਨੂੰ ਦਸਮ ਗਰੰਥ ਵਿੱਚ ਇਨ੍ਹਾਂ ਸਬੰਧਾਂ ਸਬੰਧੀ ਲਿਖੀਆਂ ਸਤਰਾਂ ਵੱਲ ਵੀ ਗੌਰ ਕਰਨ ਦੀ ਲੌੜ ਹੈ । ਦਸਮ ਗਰੰਥ ਨੂੰ ਗੁਰੂ ਗੋਬਿੰਦ ਸਿੰਘ ਦੁਆਰਾ ਰਚਿਤ ਗੁਰਬਾਣੀ ਨਾ ਮੰਨਣ ਵਾਲੇ ਪੰਥਕ ਆਗੂ ਇਹ ਸਵਾਲ ਕਰਦੇ ਹਨ ਕਿ ਇੱਕ ਪਾਸੇ ਦਸਮ ਗਰੰਥ ਦੀ ਹਮਾਇਤ ਕੀਤੀ ਜਾ ਰਹੀ ਜਿੱਥੇ ਅਨੈਤਿਕ ਸਬੰਧਾਂ ਬਾਰੇ ਬਹੁਤ ਕੁਝ ਲਿਖਿਆ ਹੋਇਆ ਦੂਸਰੇ ਪਾਸੇ ਸਮਲਿੰਗੀਆਂ ਦੇ ਖਿਲਾਫ਼ ਬਿਆਨਬਾਜ਼ੀ ਕੀਤੀਆਂ ਜਾ ਰਹੀਆਂ ਇਹ ਦੋਹਰੇ ਮਾਪਦੰਡ ਕਿਉਂ ?

ਜੇਕਰ ਨਿਰਪੱਖ ਹੋ ਕੇ ਸੋਚਿਆ ਜਾਵੇ ਤਾਂ ਕੋਈ ਵਿਅਕਤੀ ਇਸ ਤੋਂ ਮੁਨਕਰ ਨਹੀਂ ਹੋ ਸਕਦਾ ਕਿ ਸਾਡੇ ਦੇਸ਼ ਵਿੱਚ ਅਜਿਹੇ ਦੁਰਾਚਾਰ ਨਹੀਂ ਹੁੰਦੇ ਰਹੇ । ਸਦੀਆਂ ਪਹਿਲਾਂ ਕੋਨਾਰਕ ਅਤੇ ਖੁਜਰਾਹੋ ਵਿੱਚ ਕੀਤੀ ਬੁੱਤਸਾਜ਼ੀ ਕਿਸੇ ਪੱਛਮੀ ਕਲਾਕਾਰ ਨੇ ਨਹੀਂ ਕੀਤੀ ਹੋਈ ਬਲਕਿ ਸਾਡੇ ਮੁਲਕ ਦੇ ਕਲਾਕਾਰਾਂ ਨੇ ਇਹ ਚਿਤਰਿਆਂ ਹੋਣਾ ਜੋ ਕੁਝ ਵੀ ਉਥੇ ਚਿਤਰਿਆਂ ਗਿਆ ਹੈ । ਉਹ ਸਾਰਾ ਅਸਲੀਅਤ ਵਿੱਚ ਉਹਨਾਂ ਕਲਾਕਾਰਾਂ ਨੇ ਖੁਦ ਕੀਤਾ, ਦੇਖਿਆ ਜਾਂ ਸੁਣਿਆ ਹੋਣਾ । ਇੱਕ ਔਰਤ ਨਾਲ ਤਿੰਨ ਵਿਅਕਤੀ ਕਾਮ ਕੀੜਾ ਕਰਦੇ ਪੋਜ਼ ਕਿਸ ਸਭਿਆਚਾਰ ਦੇ ਗਵਾਹ ਹਨ? ਪੰਜ ਔਰਤਾਂ ਆਪਸ ਵਿੱਚ ਕਾਮ ਵਾਸਨਾ ਪੂਰਤੀ ਕਰਦੀਆਂ , ਇੱਕ ਆਦਮੀ ਦੂਸਰੇ ਆਦਮੀ ਨਾਲ ਸਰੀਰਕ ਸਬੰਧ ਬਣਾਉਂਦਾ ਹੋਇਆਂ ਕਿਸੇ ਹੋਰ ਦੇਸ਼ ਦੀ ਸੰਸਕ੍ਰਿਤੀ ਦਾ ਹਿੱਸਾ ਨਹੀਂ ਬਲਕਿ ਸਾਡੇ ਮੁਲਕ ਦੀ ਸਦੀਆਂ ਪੁਰਾਣੀ ਕੀਤੀ ਹੋਈ “ਕਲਾਕਾਰੀ ਦਾ ਉੱਤਮ ਨਮੂਨਾ” ਵੀ ਮੰਨਿਆਂ ਜਾਦਾ ਹੈ । ਸਾਡੇ ਦੇਸ਼ ਵਿੱਚ ਆਪਣੀ ਚੌਧਰ ਚਮਕਾਉਣ ਵਾਲੇ ਲੋਕਾਂ ਨੂੰ ਅਜਿਹੇ ਮੁੱਦਿਆਂ ਉਪਰ ਬੋਲਣ ਦਾ ਵਧੀਆ ਮੌਕਾ ਮਿਲ ਜਾਂਦਾ ਹੈ। ਇਸ ਤਰ੍ਹਾਂ ਲੋਕ ਇਨ੍ਹਾਂ ਸੰਵੇਦਨਸ਼ੀਲ ਮੁੱਦਿਆਂ ਦੀ ਭੱਠੀ ਉੱਤੇ ਅਕਸਰ ਆਪਣੀਆਂ ਸਿਆਸੀ ਰੋਟੀਆਂ ਸੇਕਦੇ ਰਹਿੰਦੇ ਹਨ ।

ਦੇਸ਼ ਦੀ ਸੁਪਰੀਮ ਕੋਰਟ ਵਿੱਚ ਦਿੱਲੀ ਹਾਈ ਕੋਰਟ ਫੈਸਲੇ ਵਿਰੁੱਧ ਧਾਰਾ 377 ਅਧੀਨ ਬਾਲਗਾਂ ਦੁਆਰਾ ਬਣਾਏ ਜਾਣ ਵਾਲੇ ਸਮਲਿਂੰਗੀ ਸਬੰਧਾਂ ਨੂੰ ਅਪਰਾਧ ਦੀ ਸ੍ਰੇਣੀ ਵਿੱਚੋ ਬਾਹਰ ਕੀਤੇ ਜਾਣ ਵਿਰੋੁਧ ਇੱਕ ਜੋਤਸ਼ੀ ਸਰੇਸ਼ ਕੁਮਾਰ ਕੌਸਿ਼ਲ ਨੇ ਅਰਜੀ ਦਾਇਰ ਕਰਕੇ ਬਹਿਸ ਕਰਵਾਉਣ ਦੀ ਮੰਗ ਕੀਤੀ ਹੈ। ਮਾਨਯੋਗ ਸੁਪਰੀਮ ਕੋਰਟ ਵੱਲੋਂ ਕੇਂਦਰ ਸਰਕਾਰ ਅਤੇ ਨਾਜ਼ ਫਾਊਡੇ਼ਸਨ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਗੈਰ ਸਰਕਾਰੀ ਸੰਸਥਾ ਨਾਜ਼ ਫਾਊਂਡੇਸ਼ਨ ਨੇ 2001 ਵਿੱਚ ਆਈ ਪੀ ਸੀ ਦੀ ਧਾਰਾ 377 ਨੂੰ ਚੁਣੌਤੀ ਦਿੱਤੀ ਸੀ । ਸੁਰੇਸ਼ ਕੁਮਾਰ ਕੋਸਿ਼ਲ ਨਾਂਮੀ ਇੱਕ ਵਿਅਕਤੀ ਨੇ ਦਿੱਲੀ ਹਾਈ ਕੋਰਟ ਦੇ ਫੈਸਲੇ ਵਿਰੁੱਧ ਸੁਪਰੀਮ ਕੋਰਟ ਵਿੱਚ ਅਰਜ਼ੀ ਦਿੱਤੀ ਸੀ । ਸੁਪਰੀਮ ਕੋਰਟ ਨੇ ਨਾਜ਼ ਫਾਊਡੇਸ਼ਨ (ਦਿੱਲੀ ਹਾਈ ਕੋਰਟ ਨੇ ਨਾਜ਼ ਫਾਊਂਡੇਸ਼ਨ ਦੀ ਅਰਜੀ ਤੇ ਫੈਸਲਾ ਸੁਣਾਇਆ ਸੀ ) ਅਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਜਿ਼ਕਰਯੋਗ ਹੈ 3 ਜੁਲਾਈ ਨੂੰ ਦਿੱਲੀ ਹਾਈਕੋਰਟ ਨੇ ਉਕਤ ਸਮਾਜ ਸੇਵੀ ਸੰਸਥਾ ਦੀ 2001 ਵਿੱਚ ਦਾਖਲ ਕੀਤੀ ਯਾਜਿਕਾ ਤੇ ਆਪਣੇ ਫੈਸਲਾ ਦਿੰਦੇ ਹੋਏ ਕਿਹਾ ਸੀ ਕਿ ਬਾਲਗ ਸਮਲਿੰਗਤਾ ਅਪਰਾਧ ਨਹੀਂ । ਦਿੱਲੀ ਹਾਈ ਕੋਰਟ ਨੇ ਮੰਨਿਆ ਹੈ ਕਿ ਧਾਰਾ 377 ਨਾਲ ਸੰਵਿਧਾਨ ਦੇ ਅਨਛੇਦ 21 ਦੀ ਉਲੰਘਣਾ ਹੁੰਦੀ ਹੈ ਜੋ ਕਿ ਦੇਸ਼ ਦੇ ਨਾਗਰਿਕਾਂ ਨੂੰ ਜਿੰਦਗੀ ਅਤੇ ਸੁਤੰਤਰਤਾ ਦਾ ਅਧਿਕਾਰ ਦਿੰਦਾ ਹੈ। ਜਦਕਿ ਦੇਸ਼ ਦੇ 148 ਸਾਲ ਪੁਰਾਣੇ ਕਾਨੂੰਨ ਮੁਤਾਬਿਕ ਸਮਲਿੰਗਤਾ ਲਈ ਦਸ ਸਾਲ ਦੀ ਕੈਦ ਹੋ ਸਕਦੀ ਹੈ। 20 ਜੁਲਾਈ ਨੂੰ ਸੁਪਰੀਮ ਕੋਰਟ ਨੇ ਇਸ ਯਾਜਿਕਾ ਤੇ ਸੁਣਵਾਈ ਕਰਦਿਆਂ ਦਿੱਲੀ ਹਾਈਕੋਰਟ ਦੇ ਫੈਸਲੇ ਤੇ ਰੋਕ ਲਾਉਣ ਤੋਂ ਨਾਂਹ ਕਰ ਦਿੱਤੀ ਹੈ । ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਕੇਂਦਰ ਸਰਕਾਰ 8 ਹਫ਼ਤਿਆਂ ਵਿੱਚ ਆਪਣਾ ਪੱਖ ਪੇਸ਼ ਕਰੇ । ਜਿ਼ਕਰਯੋਗ ਹੈ ਕਿ 4 ਜੁਲਾਈ ਨੂੰ ਜਦੋਂ ਦੇਸ਼ ਦੇ ਮਹਾਂਨਗਰਾਂ ਵਿੱਚ ਸਮਲਿੰਗੀਆਂ ਦੀ ਦੂਜੀ ਪਰੇਡ ਹੋਈ ਸੀ ਤਾਂ ਇਹ ਗੱਲ ਕਾਫੀ ਸਪੱਸ਼ਟ ਸਾਹਮਣੇ ਆ ਗਈ ਸੀ ਕਿ ਹੁਣ ਸਮਲਿੰਗੀ ਪਹਿਲਾਂ ਵਾਂਗ ਲੁਕ ਨਹੀਂ ਬਲਕਿ ਸ਼ਰੇਆਮ ਸਮਾਜ ਵਿੱਚ ਵਿਚਰਨ ਦੀ ਹਿੰਮਤ ਰੱਖਦੇ ਹਨ । ਇਸ ਪਰੇਡ ਤੋਂ ਕੁਝ ਦਿਨ ਪਹਿਲਾਂ ਹੀ ਕੇਂਦਰੀ ਕਾਨੂੰਨ ਮੰਤਰੀ ਨੇ ਧਾਰਾ 377 ਨੂੰ ਖਤਮ ਕਰਨ ਬਾਰੇ ਵੀ ਬਿਆਨਬਾਜ਼ੀ ਕੀਤੀ ਸੀ । ਜਿਸਨੂੰ ਵਿਰੋਧੀ ਧਿਰ ਦੇ ਆਗੂਆਂ ਦੀ ਸਿਆਸੀ ਦੂਸ਼ਣਬਾਜ਼ੀ ਕਾਰਨ ਆਪਣੇ ਬਿਆਨ ਤੋਂ ਪਲਟਣਾ ਪਿਆ ਸੀ। ਅਜਮੇਰ ( ਰਾਜਸਥਾਨ) ਤੋਂ ਇੱਕ ਵਿਅਕਤੀ ਨੇ ਅਦਾਲਤ ਵਿੱਚ ਬੇਨਤੀ ਕੀਤੀ ਹੈ ਕਿ ਸਮਲਿੰਗੀਆਂ ਦੀ ਪਛਾਣ ਕਰਕੇ ਉਨ੍ਹਾਂ ਸ਼ਹਿਰ ਤੋਂ ਦੂਰ ਕਿਸੇ ਕਾਲੋਨੀ ਵਿੱਚ ਰੱਖਿਆ ਜਾਵੇ ਤਾਂ ਜੋ ਸਮਾਜ ਉੱਤੇ ਇਸਦਾ ਬੁਰਾ ਪ੍ਰਭਾਵ ਨਾ ਪਵੇ । ਕੁਝ ਕੁ ਧਾਰਮਿਕ ਸੰਗਠਨਾਂ ਨੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਕਿਸੇ ਸਮਲਿੰਗੀ ਨੂੰ ਧਾਰਮਿਕ ਸਥਾਨ ਉਪਰ ਵਿਆਹ ਨਹੀਂ ਕਰਨ ਦੇਣਗੇ ।

ਗੱਲ ਮੁੱਕਦੀ ਕਿ ਇਸ ਵਿਸ਼ਾ ਬਹੁਤ ਹੀ ਸੰਵੇਦਨਸ਼ੀਲ ਹੈ ਹਾਲੇ ਸਾਡੇ ਦੇਸ਼ ਦੇ ਲੋਕ “ਨਵਾਬੀ ਸੌ਼ਕ” ਪਾਲਣ ਤੋਂ ਪਹਿਲਾਂ ਮੌਲਿਕ ਲੋੜਾਂ ਤੋਂ ਵਾਂਝੇ ਹਨ । ਸਰਕਾਰ / ਸਮਾਜ ਸੇਵੀ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਉਹ ਪਹਿਲਾਂ ਦੇਸ਼ ਵਾਸ਼ੀਆਂ ਦੀਆਂ ਮੌਲਿਕ ਲੋੜਾਂ ਪੂਰੀਆਂ ਕਰਨ ਵੱਲ ਧਿਆਨ ਦੇਣ । ਅਜਿਹੇ ਮਸਲੇ ਹਾਲੇ ਰੱਜੇ ਪੁੱਜੇ ਦੇਸ਼ਾਂ ਦੇ ਲੋਕਾਂ ਵਾਸਤੇ ਠੀਕ ਹਨ। ਸਾਡੇ ਲੋਕਾਂ ਨੂੰ ਪੀਣ ਲਈ ਸਾਫ਼ ਪਾਣੀ ਅਤੇ ਖਾਣ ਲਈ ਰੋਟੀ ਵਰਗੀਆਂ ਬੁਨਿਆਦੀ ਲੋੜਾਂ ਚਾਹੀਦੀਆਂ ਹਨ। ਸਮਲਿੰਗਤਾਂ ਹਰ ਧਰਮ, ਸਿਆਸਤ ਅਤੇ ਹਰ ਪੱਧਰ ਦੇ ਚੱਲ ਰਹੀ ਹੈ ਬੀ ਬੀ ਸੀ ਦੀ ਇੱਕ ਰਿਪੋਰਟ ਅਨੁਸਾਰ ਭਾਰਤ ਦੀ ਰਾਜਨੀਤੀ ਵਿੱਚ ਕਈ ਵੱਡੀਆਂ ਹਸਤੀਆਂ ਆਪਣੀ “ ਅਲੱਗ ਤਰ੍ਹਾਂ ਦੀ ਰੰਗੀਨ ਮਿਜਾਜੀ ” ਲਈ ਮਸ਼ਹੂਰ/ ਬਦਨਾਮ ਹਨ । ਰਿਪੋਰਟ ਮੁਤਾਬਿਕ ਦੇਸ਼ ਦੇ ਕਈ ਨਵਾਬ ਸਮਲਿੰਗੀ ਸਨ , ਜਿਸ ਕਰਕੇ ਸਮਲਿੰਗੀ ਨੂੰ “ਨਵਾਬੀ ਸ਼ੌਕ” ਨਾਲ ਵੀ ਸੰਬੋਧਨ ਕੀਤਾ ਜਾਂਦਾ ਹੈ । ਫਿਰ ਇਸ ਲਈ ਅਦਾਲਤ ਤੋਂ ਇਸ ਮਾਮਲੇ ਉੱਪਰ ਮੋਹਰ ਲਗਵਾਉਣ ਦੀ ਕੀ ਜਰੂਰਤ ਸੀ । ਪਹਿਲਾ ਵੀ ਢਕੀ ਰਿੱਝ ਰਹੀ ਸੀ ।


  
ਤਂਥ-ਸ਼ਹੀਦੀ -ਗੁਰੂ ਅਰਜੁਨ ਸਾਹਿਬ

     
12 jun 2011     ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿਂਖ ਮਿਸ਼ਨਰੀ, ਦਿਂਲੀ
 


ਪੰਜਵੇਂ ਪਾਤਸ਼ਾਹ ਗੁਰੂ ਅਰਜੁਨ ਸਾਹਿਬ ਦੀ ਮਹਾਨ ਅਤੇ ਤਸੀਹੇ ਭਰਪੂਰ ਸ਼ਹਾਦਤ ਹੋਈ। ਇਹ ਘਂਟਨਾ 30 ਮਈ ਸੰਨ 1606 ਈਸਵੀ ਦੀ ਹੈ। ਜ਼ਾਲਮਾਂ ਨੇ ਪਾਤਸ਼ਾਹ ਦੇ ਪਵਿਤ੍ਰ ਸਰੀਰ ਨੂੰ ਉਬਲਦੀ ਦੇਗ ‘ਚ ਉਬਾਲਿਆ, ਤੱਤੀ ਤਵੀ ਤੇ ਬਿਠਾਕੇ ਸੀਸ ‘ਚ ਗਰਮ ਰੇਤ ਦੇ ਕੜੱਛੇ ਪਾਏ। ਅੰਤ ਪਾਤਸ਼ਾਹ ਦੇ ਨਿਂਢਾਲ ਹੋ ਚੁਂਕੇ ਸਰੀਰ ਨੂੰ ਰਾਵੀ ਦਰਿਆ ‘ਚ ਬਹਾਕੇ ਸ਼ਹੀਦ ਕਰ ਦਿਂਤਾ। ਜ਼ਾਲਮਾਨਾ ਢੰਗ ਨਾਲ ਕੀਤੀ, ਇਸ ਸ਼ਹਾਦਤ ਦੀ ਮਿਸਾਲ ਦੁਨੀਆ ਦੇ ਇਤਿਹਾਸ ‘ਚ ਨਹੀਂ ਮਿਲਦੀ।

ਸਂਚਾਈ ਇਹ ਹੈ ਕਿ ਹਕੂਮਤ ਨੇ ਗੁਰੂ ਦਰਬਾਰ ਵਿਰੁਧ ਮਿਲੀਆਂ ਸ਼ਿਕਾਇਤਾਂ ਦੇ ਬਹਾਨੇ ਗੁਰਦੇਵ ਨੂੰ ਗਲਬਾਤ ਲਈ ਲਾਹੌਰ ਬੁਲਾਇਆ। ਨਿਸ਼ਾਨਾ ਇਕੋ ਸੀ, ਨਵੀਂ ਨਵੀਂ ਸੰਪੂਰਣ ਹੋ ਚੁਂਕੀ ਆਦਿ ਬੀੜ ‘ਚ ਮਨ ਮਰਜ਼ੀ ਦੀ ਮਿਲਾਵਟ ਕਰਵਾਉਣਾ ਅਤੇ ਇਸਦੀ ਅਜ਼ਮਂਤ ਨੂੰ ਖੋਰਾ ਲਾਉਣਾ। ਜਾਂ ਪੰਚਮ ਪਾਤਸ਼ਾਹ ਨੂੰ ਸਿਂਖੀ ਦੇ ਪ੍ਰਚਾਰ ਤੋਂ ਹਟਾਕੇ ਇਸਲਾਮ ਦੇ ਵਾਧੇ ਲਈ ਵਰਤਣਾ। ਰਾਜਸ਼ਾਹੀ ਦਾ ਪੂਰਾ ਜ਼ੋਰ ਲਾਕੇ ਵੀ ਜਦੋਂ ਹਕੂਮਤ ਅਪਣੇ ਘਿਨਾਉਣੇ ਮਿਸ਼ਨ ‘ਚ ਪੂਰੀ ਤਰ੍ਹਾਂ ਨਾਕਾਮ ਹੋਈ, ਤਾਂ ਅਤੀ ਹੋਛੇ ਹਂਥਿਆਰਾਂ ਤੇ ਉਤਰ ਆਈ। ਇਸ ਸਾਰੇ ਦੇ ਉਲਟ ਪਾਤਸ਼ਾਹ ਨੇ ਅਪਣੇ ਸਰਬ-ਪਵਿਤ੍ਰ ਸਰੀਰ ਉਪਰ ਬੇਅੰਤ ਤਸੀਹੇ ਤਾਂ ਸਹਿਨ ਕਰਨੇ ਮਨਜ਼ੂਰ ਕਰ ਲਏ ਪਰ ਇਲਾਹੀ ਬਾਣੀ ਦੇ ਸਮੁੰਦਰ ‘ਚ ਇਂਕ ਅਂਖਰ ਤਾਂ ਦੂਰ, ਲਗ-ਮਾਤ੍ਰਾ ਦਾ ਵਾਧਾ-ਘਾਟਾ ਵੀ ਪ੍ਰਵਾਨ ਨਹੀਂ ਕੀਤਾ।

ਉਸ ਸਮੇਂ ਜਹਾਂਗੀਰ ਅਤੇ ਉਸਦੀ ਤਿਂਕੜੀ ਜਿਸਦੀ ਮਂਦਦ ਨਾਲ ਉਹ ਰਾਜਸਂਤਾ ਦੀ ਕੁਰਸੀ ਤੀਕ ਪੁਂਜਾ ਸੀ, ਦੋਨਾਂ ਦਾ ਨਿਸ਼ਾਨਾ ਇਕੋ ਸੀ ਅਤੇ ਉਹ ਸੀ ਭਾਰਤ ਨੂੰ ਇਕ ਮਾਤ੍ਰ ਇਸਲਾਮੀ ਰਾਜ ‘ਚ ਤਂਬਦੀਲ ਕਰਨਾ। ਹੁਣ ਇਸ ਨਿਸ਼ਾਨੇ ਦੀ ਪ੍ਰਾਪਤੀ ‘ਚ ਉਨ੍ਹਾਂ ਸਾਹਮਣੇ ਜੇਕਰ ਕੋਈ ਸਭ ਤੋਂ ਵਂਡੀ ਰੁਕਾਵਟ ਦਿਂਸ ਰਹੀ ਸੀ ਤਾਂ ਉਹ ਸੀ ਕੇਵਲ ਸਿਂਖ ਧਰਮ ਅਤੇ ਗੁਰੂਦਰਬਾਰ ਦੀ ਚਂੜ੍ਹਤ। ਇੰਨਾ ਹੋਣ ਦੇ ਬਾਵਜੂਦ ਜਹਾਂਗੀਰ ਗੁਰੂਦਰਬਾਰ ਨਾਲ ਸਿਂਧੀ ਟਂਕਰ ਲੈਣ ਤੋਂ ਵੀ ਘਬਰਾਂਦਾ ਸੀ। ਉਸ ਸਮੇਂ ਸਿਂਖ ਧਰਮ ਦੀ ਵਂਧ ਰਹੀ ਅਸੀਮ ਤਾਕਤ ਨਾਲ ਸਿਂਧੀ ਟਂਕਰ ਲੈਕੇ, ਉਹ ਅਪਣੀ ਨਵੀਂ ਨਵੀਂ ਕਾਇਮ ਹੋਈ ਰਾਜਸਂਤਾ ਨੂੰ ਕਿਸੇ ਨਵੇਂ ਖਂਤਰੇ ‘ਚ ਨਹੀਂ ਪਾਉਣਾ ਚਾਹੁੰਦਾ।

ਇਤਿਹਾਸਕ ਗਵਾਹੀਆਂ ਮੌਜੂਦ ਹਨ ਕਿ ਰਾਜਗਂਦੀ ਦੀ ਪ੍ਰਾਪਤੀ ਲਈ, ਉਹ ਘਿਨਾਉਣੀਆ ਕਰੂਰਤਾਂ ਦੀਆਂ ਹਂਦਾਂ ਟਪਿਆ ਸੀ, ਮੁਂਖ ਕਾਰਣ ਸੀ, ਉਸਦੀ ਰਾਜਸਂਤਾ ਦੀ ਪ੍ਰਾਪਤੀ ਲਈ ਜਨੂੰਨ ਦੀ ਹਂਦ। ਫ਼ਿਲਹਾਲ ਜੇਕਰ ਉਸਦੇ ਬਾਕੀ ਜ਼ੁਲਮਾਂ ‘ਤੇ ਕਰੂਰਤਾ ਦੀਆਂ ਗਲਾਂ ਨਾ ਵੀ ਕਰੀਏ ਤਾਂਵੀ ਉਸ ਵਲੋ ਅਪਣੇ ਪਿਤਾ ਅਂਕਬਰ ਨੂੰ ਜ਼ਹਿਰ ਦੁਆ ਕੇ ਮਾਰਨ ਦੀ ਕੋਸ਼ਿਸ਼, ਰਾਜਸਂਤਾ ਦੀ ਪ੍ਰਂਪਤੀ ਤੋਂ ਇਕ ਦਂਮ ਬਾਦ ਅਪਣੇ ਹੀ ਪੁਂਤਰ ਖੁਸਰੋ ਦੀਆਂ ਅਖਾਂ ਤੀਕ ਸਿਂਲਵਾ ਦੇਣੀਆ, ਰਾਜਸਂਤਾ ਲਈ ਉਸਦੇ ਕਾਲੇ ਕਾਰਨਾਮਿਆਂ ਦਾ ਖੁਂਲਾ ਚਿਂਠਾ ਹਨ। ਸਾਰੀਆਂ ਹਂਦਾ ਟਂਪਕੇ ਅਤੇ ਅਜੇਹੇ ਜ਼ੁਲਮੀ ਕਾਰਨਾਮਿਆਂ ਤੋਂ ਬਾਦ ਬੇਅੰਤ ਦਹਿਸ਼ਤ ਪੈਦਾ ਕਰਕੇ ਹਾਸਲ ਕੀਤੀ ਰਾਜਸਂਤਾ ਨੂੰ ਕਿਸੇ ਕਾਰਨ ਉਹ ਗੁਆਉਣਾ ਵੀ ਨਹੀਂ ਸੀ ਚਾਹੁੰਦਾ। ਦੂਜੇ ਪਾਸੇ, ਸਿਂਖ ਧਰਮ ਦੀ ਚੜ੍ਹਤ ਦਾ ਸੇਕ ਵੀ ਉਸਨੂੰ ਅਤੇ ਉਸਦੀ ਜੁੰਡਲੀ ਨੂੰ ਅਸਹਿ ਸੀ। ਇਸਤਰ੍ਹਾਂ ਰਾਜਪਾਟ ਦੀ ਪ੍ਰਾਪਤੀ ਤੋਂ ਬਾਦ ਉਹ ਇਕ ਨਵੀਂ ਕੜਿਕੀ ‘ਚ ਫ਼ਸ ਚੁਂਕਾ ਸੀ।

ਪਾਤਸ਼ਾਹ ਨੂੰ ਦਿਂਲ਼ੀ ਬੁਲਵਾਉਣ ਤੋਂ ਬਾਦ ਜਦੋਂ ਹਾਲਾਤ ਵਿਂਗੜਦੇ ਨਜ਼ਰ ਆਏ ਤਾਂ ਬੜੀ ਕੁਟਿਲਨੀਤੀ ਨਾਲ ਅਪਣੇ ਉਪਰ ਕੋਈ ਜ਼ਿਮੇਵਾਰੀ ਲੈਣ ਤੋਂ ਡਰਦਿਆਂ, ਉਸਨੇ ਅਗਲੀ ਸਾਰੀ ਕਾਰਵਾਹੀ ਅਤੇ ਇਸਬਾਰੇ ਹਦਾਇਤਾਂ ਮੁਰਤਜ਼ਾਖਾਂ ਨੂੰ ਦੇ ਦਿਂਤੀਆਂ ਅਤੇ ਆਪ ਅਪਣੀ ਬਿਮਾਰੀ ਦਾ ਬਹਾਨਾ ਬਣਾਕੇ ਸਿੰਧ ਨੂੰ ਦੌੜ ਗਿਆ। ਮਂਤਲਬ ਸਿਂਧਾ ਸੀ ਕਿ ਉਸਦੇ ਕਾਲੇ ਕਾਰਨਾਮੇ ਵੀ ਸਿਰੇ ਚੜ੍ਹ ਜਾਣ ਅਤੇ ਉਹ ਫ਼ਿਰ ਵੀ ਦੁਂਧ-ਧੋਤਾ ਹੀ ਰਵੇ ਅਤੇ ਲੋੜ ਪੈਣ ਤੇ ਸਮੈਂ ਅਨੁਸਾਰ ਪੈਤਰਾ ਬਦਲ ਸਕੇ। ਅਗੇ ਜਾਕੇ ਅਸੀਂ ਦੇਖਾਂਗੇ ਕਿ ਆਖਿਰ ਹੋਇਆ ਵੀ ਇਹੀ। ਇਸ ਤੋਂ ਅਗਲੀ ਗਲ ਇਹ ਕਿ ਉਸ ਸਮੇਂ ਰਾਜਦਰਬਾਰ ‘ਚ ਕੱਟਰਪੰਥੀਆਂ ਦਾ ਮੋਹਰੀ ਅਤੇ ਕਰਤਾ ਧਰਤਾ ਮੁਰਤਜ਼ਾਖਾਂ ਹੀ ਸੀ। ਗਹਿਰਾਈ ਤੋਂ ਘੋਖਿਆ ਜਾਵੇ ਤਾਂ ਇਹ ਵੀ ਸਪਂਸ਼ਟ ਹੋ ਜਾਂਦਾ ਹੈ ਕਿ ਉਸ ਸਮੇਂ ਇਨ੍ਹਾਂ ਜ਼ਾਲਮਾਂ ਦਾ ਨਿਸ਼ਾਨਾ ਪਾਤਸ਼ਾਹ ਨੂੰ ਸ਼ਹੀਦ ਕਰਨਾ ਨਹੀਂ ਸੀ। ਇਹ ਤਾਂ ਉਨ੍ਹਾਂ ਨੂੰ ਦਿਂਤੇ ਗਏ ਤਸੀਹਿਆਂ ਦੀ ਇੰਤਹਾ ਸੀ, ਕਿ ਅਪਣੀ ਚੱਮੜੀ ਬਚਾਉਣ ਵਾਸਤੇ ਇਨ੍ਹਾਂ ਨੇ ਬਦੋਬਦੀ ਰਾਵੀ ਵਾਲੀ ਘੱਟਨਾ ਘਂੜੀ। ਇਸੇਤਰ੍ਹਾਂ ‘ਸਿਆਸਤ ਅਤੇ ਯਾਸਾ’ ਅਧੀਨ ਸ਼ਹੀਦ ਕਰਨ ਵਾਲਾ ਸ਼ਾਹੀ ਫ਼ੁਰਮਾਨ ਵੀ ਵਿਸ਼ੇਸ਼ ਖੋਜ ਮੰਗਦਾ ਹੈ ਜਿਸਦੀ ਅਗੇ ਚਲਕੇ ਵਿਚਾਰ ਕਰਾਂਗੇ?

ਆਖਿਰ ਮੁਰਤਜ਼ਾਖਾਂ ਵੀ ਗੁਰੂਦਰ ਦੀ ਅਜ਼ਮਂਤ, ਹਰਦਿਲ-ਅਜ਼ੀਜ਼ੀ ਅਤੇ ਸਿਂਖ ਧਰਮ ਦੀ ਉਸ ਸਮੇਂ ਨਿਂਤ ਵਂਧ ਰਹੀ ਤਾਕਤ ਤੋਂ ਚੰਗੀ ਤਰ੍ਹਾਂ ਵਾਕਫ਼ ਸੀ। ਜਹਾਂਗੀਰ ਵਾਂਙ ਉਸਨੇ ਵੀ ਅਪਣੇ ਆਪ ਨੂੰ ਇਸ ਕਾਲੇ ਕਾਰਨਾਮੇ ਤੋਂ ਬਰੀ ਰਖਣ ਲਈ, ਸ਼ਾਹੀ ਖਜ਼ਾਨੇ ਵਿਚੋਂ ਇਂਕ ਹਿੰਦੂ ਦਿਵਾਨ ਚੰਦੂ ਨੂੰ ਅਗੇ ਲਾ ਲਿਆ। ਇਹ ਜੰਨੂਨੀ ਚੰਦੂ ਉਸੇ ਚੰਡਾਲ ਚੌਕੜੀ ਦਾ ਹੀ ਕਰਿੰਦਾ ਸੀ ਜਿਸਦਾ ਕਿ ਭਰਵਾਂ ਜ਼ਿਕਰ ਅਗੇ ਚਲਕੇ ਆਵੇਗਾ। ਇਹ ਦੁਸ਼ਟ ਵੀ ਅਪਣੀ ਜਨੂੰਨੀ ਅਤੇ ਨੀਚ ਸੋਚਨੀ ਕਾਰਨ, ਗੁਰੂਦਰ ਨਾਲ ਦਿਲੋਂ ਵੈਰ ਰਖਦਾ ਸੀ। ਇਸ ਜ਼ਲੀਲ ਬਿਰਤੀ ਚੰਦੂ ਨੇ ਵੀ, ਮੁਰਤਜ਼ਾਖਾਂ ਦਾ ਹਂਥਠੋਕਾ ਬਣਕੇ ਸਰਕਾਰੀ ਤਾਕਤ ਦਾ ਨਾਜਾਇਜ਼ ਲਾਭ ਉਠਾਂਦੇ ਹੋਏੇ, ਪਾਤਸ਼ਾਹ ਉਪਰ ਬੇਅੰਤ ਜ਼ੁਲਮ ਢਾਏ।

ਸ਼ਹਾਦਤ ਤੋਂ ਬਾਦ ਸਰਕਾਰੀ ਲੀਪਾਪੋਤੀ- ਪਾਤਸ਼ਾਹ ਦੀ ਸ਼ਹਾਦਤ ਤੋਂ ਬਾਦ ਬਗ਼ਾਵਤ ਤੋਂ ਘਂਬਰਾਈ ਹਕੂਮਤ, ਅਸਲ ਗਲ ਨੂੰ ਤਾਂ ਸਾਹਮਣੇ ਲਿਆਉਣ ਦੀ ਜੁਂਰਤ ਨਹੀਂ ਸੀ ਕਰ ਸਕਦੀ, ਜਿਵੇਂ ਕਿ ਹਕੂਮਤਾਂ ਇਹ ਕੁਝ ਕਰਦੀਆਂ ਹੀ ਹਨ। ਅਪਣੀ ਚਂਮੜੀ ਬਚਾਉਣ ਵਾਸਤੇ ਇਂਕ ਫਰਜ਼ੀ ਕਹਾਣੀ ਪ੍ਰਚਲਤ ਕਰ ਦਿਂਤੀ ਜੋ ਇਸਤਰ੍ਹਾਂ ਹੈ “ਪਾਤਸ਼ਾਹ ਨੇ ਬਾਗ਼ੀ ਖੁਸਰੋ ਦੀ ਮਦਦ ਕੀਤੀ। ਇਸ ਇਲਜ਼ਾਮ ‘ਚ ਜਹਾਂਗੀਰ ਨੇ ਉਨ੍ਹਾਂ ਉਪਰ ਦੋ ਲਖ ਰੁਪਏ ਜੁਰਮਾਨਾ ਕੀਤਾ। ਸੰਗਤ ਦੀ ਮਾਇਆ ਕਹਿਕੇ ਗੁਰੂ ਸਾਹਿਬ ਨੇ ਜੁਰਮਾਨਾ ਦੇਣ ਤੋਂ ਇਨਕਾਰ ਕਰ ਦਿਂਤਾ। ਚੰਦੂ ਨੇ ਜੁਰਮਾਨਾ ਅਪਣੇ ਕੋਲੋਂ ਦੇ ਕੇ ਗੁਰੂ ਸਾਹਿਬ ਨੂੰ ਅਪਣੀ ਸਪੁਰਦੀ ‘ਚ ਲੈ ਲਿਆ ਅਤੇ ਅਪਣੀ ਧੀ ਦਾ ਸਾਕ ਮਨਵਾਉਣ ਲਈ ਭਰਵੇਂ ਤਸੀਹੇ ਦਿਂਤੇ। ਜਦੋਂ ਫਿਰ ਵੀ ਗੁਰੂ ਸਾਹਿਬ ਨਾ ਮੰਨੇ ਤਾਂ ਤਾਜ਼ੀ ਗਊ ਦੀ ਖਂਲ ਵਿਚ ਮੜ੍ਹਵਾਉਣ ਦੀ ਧਂਮਕੀ ਦਿਂਤੀ ਗਈ। ਗੁਰੂ ਸਾਹਿਬ ‘ਗਊ ਹਤਿਆ ਵਾਲੇ’ ਇਸ ਜ਼ੁਲਮ ਨੂੰ ਨਾ ਸਹਾਰ ਸਕੇ, ਆਪ ਨੇ ਰਾਵੀ ‘ਚ ਇਸ਼ਨਾਨ ਦੀ ਇਂਛਾ ਪ੍ਰਗਟ ਕੀਤੀ ਅਤੇ ਫ਼ਿਰ ਉਸੇ ਵਿਚ ਹੀ ਅਲੋਪ ਹੋ ਗਏ”। ਇਸ ਬਨਾਵਟੀ ਕਹਾਣੀ ਦੀ ਚੀਰ-ਫਾੜ ਤਾਂ ਅਸੀਂ ਕਰਾਂਗੇ ਹੀ, ਪਰ ਉਸਤੋਂ ਪਹਿਲਾਂ ਅਸੀਂ ਇਸ ਗੁਰਮਂਤ ਪਾਠ ‘ਚ ਸ਼ਹੀਦੀ ਦੇ ਅਸਲ ਤਂਥਾਂ ਨੂੰ ਸੰਗਤਾਂ ਸਾਹਮਣੇ ਲਿਆਉਣ ਦਾ ਨਿਮਾਨਾ ਜਂਤਣ ਕਰਾਂਗੇ। ਸ਼ਹੀਦੀ ਦੇ ਅਸਲ ਕਾਰਣਾ ਨੂੰ ਸਮਝਣ ਲਈ, ਪਹਿਲਾਂ ਅਸੀਂ ਸ਼ਹੀਦੀ ਨਾਲ ਸੰਬੰਧਤ ਕੁਝ ਕੜ੍ਹੀਆਂ ਨੂੰ ਜੋੜਣੀਆਂ ਜ਼ਰੂਰੀ ਸਮਝਦੇ ਹਾਂ ਜਿਵੇਂ:
(ੳ) ਨਕਸ਼ਬੰਦੀ ਸਿਲਸਿਲਾ ਅਤੇ ‘ਮਕਤੂਬਾਤ ਇਮਾਮ-ਏ-ਰੁਬਾਨੀ’-ਖਵਾਜਾ ਮੁਹੰਮਦ ਬਾਕੀਬਿਂਲਾ ਦੀ ਕਮਾਨ ਹੇਠ ਅਂਕਬਰ ਦੇ ਸ਼ਾਸਨ ਕਾਲ ਸਮੇਂ ਨਕਸ਼ਬੰਦੀ ਨਾਂ ਦੇ ਇਕ ਸੂਫ਼ੀ ਸਿਲਸਿਲੇ ਨੇ ਭਾਰਤ ‘ਚ ਪ੍ਰਵੇਸ਼ ਕੀਤਾ। ਇਸ ਸਿਲਸਿਲੇ ਦਾ ਇਕ ਮਾਤਰ ਨਿਸ਼ਾਨਾ ਰਾਜਸੱਤਾ ‘ਚ ਘੁਂਸਪੈਠ ਕਰਕੇ ਭਾਰਤ ਨੂੰ ਨਿਰੋਲ ਇਸਲਾਮੀ ਮੁਲਕ ‘ਚ ਤਬਦੀਲ ਕਰਨਾ ਸੀ। ਹਂਜ ਦੇ ਦੋਹਰਾਨ ਉਸਦੀ ਮੁਲਾਕਾਤ ਸ਼ੇਖ ਅਹਿਮਦ ਸਰਹੰਦੀ ਨਾਲ ਹੋਈ ਅਤੇ ਇਸੇ ਸਰਹੰਦੀ ਨੂੰ ਉਸਨੇ ਭਾਰਤ ‘ਚ ਇਸ ਪ੍ਰੋਗਰਾਮ ਦਾ ਆਗੂ ਮੁਕਰਂਰ ਕੀਤਾ। ਫ਼ਿਰ ਇਸੇ ਸਰਹੰਦੀ ਕਾਰਣ, ਅਂਕਬਰ ਦੇ ਦਰਬਾਰ ‘ਚ ਇਸ ਸਿਲਸਲੇ ਦੀ ਪਂਕੜ ਸ਼ੇਖ ਅਹਿਮਦ ਬੁਖਾਰੀ ਕਾਰਨ ਹੋਈ ਅਤੇ ਇਹੀ ਸ਼ੇਖ ਅਹਿਮਦ ਬੁਖਾਰੀ ਹੀ ਬਾਦ ‘ਚ ‘ਮੁਰਤਜ਼ਾਖਾਂ’ ਸੀ।

ਸ਼ੇਖ ਅਹਿਮਦ ਬੁਖਾਰੀ ਅਤੇ ਸ਼ੇਖ ਅਹਿਮਦ ਸਰਹੰਦੀ ਦਾ ਆਪਸ ‘ਚ ਉਸ ਸਮੇਂ ਜੋ ਚਿੱਠੀ-ਪੱਤਰ ਹੋਇਆ ਉਸੇ ਦਾ ਸੰਗ੍ਰਹਿ ‘ਮਕਤੂਬਾਤ-ਇਮਾਮ-ਏ-ਰੁਬਾਨੀ’ ਨਾਮਕ ਪੁਸਤਕ ਉਸ ਸਮੇਂ ਦਾ ਇਤਿਹਾਸਕ ਦਸਤਾਵੇਜ਼ ਹੈ। ਇਸ ਪਤ੍ਰ ਸੰਗ੍ਰਹਿ ਦੇ ਸਾਹਮਣੇ ਆਊਣ ਤੋਂ ਬਾਦ ਕਈ ਹੋਰ ਇਤਿਹਾਸਕ ਗੰਢਾਂ ਵੀ ਖੁਲੀਆਂ ਹਨ ਪਰ ਸਾਡੇ ਲਈ ਖਾਸ ਤੌਰ ਤੇ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਬਾਰੇ। ਹੱਥਲੇ ਵਿਸ਼ੇ ਨਾਲ ਸੰਬੰਧਤ ਅਸੀਂ ਇਸ ਸੰਗ੍ਰਹਿ ਵਿਚੋਂ ਕੇਵਲ ਚਾਰ ਚਿਂਠੀਆਂ ਦਾ ਜ਼ਿਕਰ ਕਰਨਾ ਜ਼ਰੂਰੀ ਸਮਝਦੇ ਹਾਂ। ਇਹ ਚਿੱਠੀਆਂ ਸ਼ੇਖ ਸਰਹੰਦੀ ਵਲੋਂ ਸ਼ੇਖ ਬੁਖਾਰੀ ਨੂੰ ਹਨ-
ਅਂਕਬਰ ਦੀ ਮੌਤ ਨਾਲ ਸੰਬੰਧਤ ਚਿਠੀ ਨੰ 47-‘ਇਸਲਾਮ ਦੀ ਸਰਬ-ਉਤਮਤਾ ਨੂੰ ਨਾ ਮੰਨਣ ਵਾਲੇ ਅਂਕਬਰ ਬਾਦਸ਼ਾਹ ਦੀ ਮੌਤ ਦੀ ਖ਼ਬਰ ਅਤੇ ਇਸਲਾਮ ਦੇ ਬਾਦਸ਼ਾਹ (ਜਹਾਂਗੀਰ) ਦੇ ਤਂਖ਼ਤ ਤੇ ਬੈਠਣ ਦੀ ਖ਼ਬਰ, ਅਜ ਸਾਰੇ ਸਂਚੇ ਮੁਸਲਮਾਨਾਂ ਨੇ ਬੜੇ ਚਾਅ ਨਾਲ ਸੁਣੀ ਹੈ ਅਤੇ ਸਭ ਨੇ ਫੈਸਲਾ ਕੀਤਾ ਕਿ ਇਸਲਾਮ ਦੇ ਬਾਦਸ਼ਾਹ ਜਹਾਂਗੀਰ ਨੂੰ ਪੂਰੀ ਪੂਰੀ ਮਦੱਦ ਦਿਂਤੀ ਜਾਵੇ ਤਾਕਿ ਇਸਲਾਮ ਦਾ ਭਰਪੂਰ ਪਸਾਰਾ ਕਰਕੇ ਇਸਲਾਮ ਦੀ ਤਾਕਤ ‘ਚ ਵਾਧਾ ਕੀਤਾ ਜਾਵੇ’।

ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਨਾਲ ਸੰਬੰਧਤ ਚਿਂਠੀ ਨੰ: 193- “ਗੋਇਂਦਵਾਲ ਦੇ ਇਸ ਭ੍ਰਿਸ਼ਟ ਕਾਫਿਰ (ਗੁਰੂ ਅਰਜੁਨ ਸਾਹਿਬ) ਦੀ ਸ਼ਹਾਦਂਤ ਸਾਡੀ ਇਕ ਵਂਡੀ ਪ੍ਰਾਪਤੀ ਅਤੇ ਜਿਂਤ ਹੈ। ਇਸ ਨਾਲ ਘ੍ਰਿਣਤ ਹਿੰਦੂਆਂ ਨੂੰ ਭੀ ਇਂਕ ਵਂਡੀ ਜ਼ਲਾਲਤ ਭਰੀ ਹਾਰ ਹੋਈ ਹੈ। ਭਾਵੇਂ ਉਸਨੂੰ ਕਿਸੇਤਰ੍ਹਾਂ ਮਾਰਿਆ ਗਿਆ, ਕਿਸੇ ਕਾਰਣ ਅਤੇ ਕਿਸੇ ਬਹਾਨੇ ਨਾਲ ਖਂਤਮ ਕੀਤਾ ਗਿਆ (ਲਫਜ਼ ਵਿਸ਼ੇਸ ਧਿਆਨ ਮੰਗਦੇ ਹਨ)। ਇਸ ਨਾਲ ਸਮੂਹ ਕਾਫਿਰਾਂ ਦਾ ਭਾਰੀ ਨੁਕਸਾਨ ਅਤੇ ਸਮੂਹ ਮੁਸਲਮਾਨਾਂ ਲਈ ਬੜੇ ਫ਼ਾਇਦੇ ਅਤੇ ਵਾਧੇ ਦੀ ਘਂਟਨਾ ਹੈ। ਇਸ ਕਾਫ਼ਿਰ (ਗੁਰੂ ਸਾਹਿਬ) ਦੀ ਸ਼ਹਾਦਤ ਤੋਂ ਪਹਿਲਾਂ ਮੈਨੂੰ ਇਕ ਬੜਾ ਚੰਗਾ ਸੁਪਨਾ ਭੀ ਆਇਆ ਸੀ, ਜਿਸ ਵਿਚ ਮੈਂ ਤਂਕਿਆ ਸੀ, ਕਿ ਬਾਦਸ਼ਾਹ ਜਹਾਂਗੀਰ ਨੇ ਕੁਫ਼ਰ ਦਾ ਸਿਰ ਕੁਚਲ ਦਿਂਤਾ ਹੈ। ਇਸ ਵਿਚ ਸ਼ਕ ਹੀ ਨਹੀਂ ਕਿ ਇਹ ਕਾਫ਼ਿਰ (ਗੁਰੂ ਸਾਹਿਬ) ਧਰਮ ਹੀਣੇ ਲੋਕਾਂ ਦਾ ਸਿਰਮੌਰ ਤੇ ਕਾਫ਼ਿਰਾਂ ਦਾ ਵਂਡਾ ਮੁਖੀ ਸੀ”।

ਹਿੰਦੂਆਂ ਨਾਲ ਵਤੀਰਾ: ਇਂਕ ਹੋਰ ਪਤ੍ਰ- ‘ਮੇਰੀ ਇਹ ਬੜੀ ਤੀਬਰ ਖਾਹਿਸ਼ ਹੈ, ਕਿ ਹਿੰਦੂਆਂ ਨਾਲ ਜੋਕਿ ਖ਼ੁਦਾ ਅਤੇ ਪੈਗ਼ੰਬਰ ਦੇ ਦੁਸ਼ਮਣ ਹਨ, ਰਂਜ ਕੇ ਧਂਕਾ ਕੀਤਾ ਜਾਵੇ। ਇਹਨਾਂ ਦਾ ਭਰਵਾਂ ਨਿਰਾਦਰ ਅਤੇ ਦੁਂਰੇ ਦੁਂਰੇ ਹੋਣੀ ਚਾਹੀਦੀ ਹੈ। ਇਹਨਾਂ ਬਦਕਿਸਮਤ ਬੰਦਿਆਂ ਦੀ ਨਿਂਤ ਹੀ ਬੇ-ਇਂਜ਼ਤੀ ਕੀਤੀ ਜਾਣੀ ਚਾਹੀਦੀ ਹੈ। ਰਂਬ ਨੂੰ ਖੁਸ਼ ਕਰਨ ਦਾ ਇਸ ਤੋਂ ਵਂਧ ਹੋਰ ਕੋਈ ਤਰੀਕਾ ਨਹੀਂ- ਇਹ ਗਂਲ ਦ੍ਰਿੜਤਾ ਨਾਲ ਪਲੇ ਬੰਨ ਲੈਣੀ ਚਾਹੀਦੀ ਹੈ’।

ਹਿੰਦੂਆਂ ਬਾਰੇ ਹੀ ਇਂਕ ਹੋਰ ਪਤ੍ਰ ਵਿਚੋਂ- ਹਿੰਦੁਸਤਾਨ ਵਿਚ ਗਊਬਂਧ ਨਾਲੋਂ ਹੋਰ ਕੋਈ ਉਚੇਰਾ ਇਸਲਾਮੀ ਫ਼ਰਜ, ਸੇਵਾ ਤੇ ਪੁੰਨ ਦਾ ਕੰਮ ਨਹੀਂ, ਕਿਉਂਕਿ ਇਸ ਹਰਕਤ ਨਾਲ ਹਿੰਦੂਆਂ ਨੂੰ ਜ਼ਲੀਲ ਤੇ ਉਤਸਾਹ-ਹੀਣਾ ਬਣਾਇਆ ਜਾ ਸਕਦਾ ਹੈ…..
(ਅ) ਰਾਜਦਰਬਾਰ ‘ਚ ਗੁਰੂਦਰ ਦਾ ਸਤਿਕਾਰ- ਲੋਧੀ ਖਾਨਦਾਨ ਤੋਂ ਅਰੰਭ ਹੋ ਕੇ ਸਮੇਂ ਸਮੇਂ ਦੇ ਮੁਗ਼ਲ ਹਾਕਮਾਂ ਤੀਕ ਹਰਇਕ ਹਾਕਮ, ਗੁਰੂ ਦਰ ਦਾ ਤਨੋ ਮਨੋ ਸਤਿਕਾਰ ਕਰਦਾ ਆਇਆ ਸੀ। ਭਾਈ ਗੁਰਦਾਸ ਜੀ ਅਨੁਸਾਰ ਨਵਾਬ ਦੌਲਤਖਾਂ ਲੋਧੀ ਦੀ ਮਾਨਸਕ ਅਵਸਥਾ ਤਾਂ ਗੁਰੂ ਕੇ ਸਿਂਖਾਂ ਵਾਲੀ ਹੀ ਬਣ ਚੁਂਕੀ ਦੀ ਸੀ। ਸਮਝ ਆਉਣ ਤੇ ਬਾਬਰ, ਹੁਮਾਇਉਂ, ਅਂਕਬਰ ਵੀ, ਪਾਤਸ਼ਾਹ ਦੇ ਚਰਣੀ ਢਂਠੇ ਸਨ। ਜਿਉਂ ਜਿਉਂ ਚੁਂਗ਼ਲਖੋਰਾਂ ਵਲੋਂ ਸ਼ਿਕਾਇਤਾਂ ਦੇ ਸਮਾਧਾਨ ਹੁੰਦੇ ਰਹੇ; ਮੁਗਲ਼ ਦਰਬਾਰ ‘ਚ ਗੁਰੂਦਰ ਦਾ ਸਤਿਕਾਰ ਹੋਰ ‘ਤੇ ਹੋਰ ਵਂਧਦਾ ਗਿਆ। ਹਕੂਮਤ ਦੇ ਸੰਨਮੁਂਖ ਸਿਂਖ ਧਰਮ ਦੀ ਵਿਚਾਰਧਾਰਾ ਹੋਰ ‘ਤੇ ਹੋਰ ਸਪਂਸ਼ਟ ਹੁੰਦੀ ਗਈ। ਹਕੂਮਤ ਨੂੰ ਹੁਣ ਤੀਕ ਇਹ ਗਲਾਂ ਪੂਰੀ ਤਰ੍ਹਾਂ ਸਪਂਸ਼ਟ ਸਨ ਕਿ ਬ੍ਰਾਹਮਣ ਮਂਤ ਨਾਲੋਂ ਸਿਂਖ ਧਰਮ ਦਾ ਮੂਲੋਂ ਵਖ੍ਰੇਵਾਂ ਹੈ। ਬ੍ਰਾਹਮਣ ਦੇ ਦੇਵੀ-ਦੇਵਤਾ-ਭਗਵਾਨ ਵਾਦ, ਮੂਰਤੀਪੂਜਾ ਅਦਿ ਦੇ ਵਿਰੁਧ ਸਿਂਖ ਧਰਮ ਤਾਂ ਕੇਵਲ ਇਕੋ ਸਰਬਵਿਆਪਕ ਅਕਾਲਪੁਰਖੁ ਦੀ ਹੀ ਗਲ ਕਰਦਾ ਹੈ।

ਫਿਰ ਜਦੋਂ ਹਾਕਮ ਆਪ ਹੀ ਗੁਰੂ ਦਰਬਾਰ ਦਾ ਸਤਿਕਾਰ ਕਰਦੇ ਹੋਣ, ਤਾਂ ਹੇਠਲਾ ਅਮਲਾ ਸਤਿਕਾਰ ਕਰੇਗਾ ਹੀ। ਹਾਕਮਾਂ ਜਾਂ ਬਾਦਸ਼ਾਹਾਂ ਵਲੋਂ ਗੁਰੂਦਰ ਦਾ ਇਹ ਸਤਿਕਾਰ ਕਿਸੇ ਚਾਪਲੂਸੀ, ਸੁਆਰਥ, ਰਾਜਨੀਤਕ ਲਾਭ ਜਾਂ ਵਂਕਤੀ ਦਿਖਾਵੇ ਦੀ ਪਂਧਰ ਦਾ ਨਹੀਂ ਸੀ ਹੁੰਦਾ, ਇਹ ਤਾਂ ਇਲਾਹੀ ਬਾਣੀ ਰਾਹੀਂ ਨਿਂਤ ਪ੍ਰਗਟ ਕੀਤੇ ਜਾ ਰਹੇ, ਗੁਰਮਂਤ ਸਿਧਾਂਤਾਂ ਕਾਰਨ ਸੀ। ਅਂਕਬਰ ਤਾਂ ਆਪ ਚਲਕੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਇਆ ਸੀ। ਉਸਨੇ ਪੰਕਤ ‘ਚ ਬੈਠਕੇ ਲੰਗਰ ਛਂਕਿਆ ਅਤੇ ਗੁਰੂਦਰਬਾਰ ਨੂੰ ਜਾਗੀਰ ਵੀ ਲਾਈ ਸੀ। ਸਮੇਂ-ਸਮੇਂ ਦੇ ਸ਼ਰਧਾਲੂ ਮੁਸਲਮਾਨ ਗਵਰਨਰ, ਨਵਾਬ ਵੀ ਗੁਰੂ ਦਰਬਾਰ ਨੂੰ ਜਾਗੀਰਾਂ ਲਗਾਉਂਦੇ ਰਹੇ। ਜੇਕਰ ਇਤਿਹਾਸ ਨੂੰ ਘੋਖਿਆ ਜਾਵੇ ਤਾਂ ਹਕੂਮਤ ਵਿਚ ਗੁਰੂ ਦਰ ਦਾ ਸਤਿਕਾਰ ਕਰਨ ਵਾਲੇ ਸਮਰਪਤ ਮੁਸਲਮਾਨ ਹਾਕਮਾਂ, ਅਫ਼ਸਰਾਂ, ਅਹੁਦੇਦਾਰਾਂ ਦੀ ਹਮੇਸ਼ਾਂ ਹੀ ਇਕ ਬਹੁਤ ਵਂਡੀ ਲਾਬੀ ਰਹੀ ਅਤੇ ਅਂਜ ਵੀ ਸੀ।

ਹਕੂਮਤ, ਇਸ ਗਲੋਂ ਵੀ ਸਪਂਸ਼ਟ ਸੀ ਕਿ ਸਿਂਖ ਧਰਮ, ਹਿੰਦੂ ਧਰਮ ਦਾ ਅੰਗ ਨਹੀਂ। ਸੰਪੂਰਣ ਕੇਸਾਧਾਰੀ ਸਿਂਖੀ ਸਰੂਪ ਤਾਂ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਉਜਾਗਰ ਹੋ ਚੁਂਕਾ ਸੀ। ਮੁਸਲਮਾਨ ਅਤੇ ਸਿਂਖ ਦੋਵੇਂ ਕੇਵਲ ਇਕ ਅਕਾਲਪੁਰਖੁ ਦੇ ਉਪਾਸ਼ਕ ਸਨ, ਇਹ ਗਲ ਵਂਖਰੀ ਹੈ ਕਿ ਦੋਨਾਂ ਮਂਤਾਂ ਅਨੁਸਾਰ ਕਰਤੇ ਬਾਰੇ ਪਹਿਚਾਣ ‘ਚ ਫ਼ਰਕ ਸੀ। ਦੂਜੇ ਪਾਸੇ ਹਿੰਦੂਆਂ ਦੇ ਇਸ਼ਟਾਂ-ਭਗਵਾਨਾਂ ਦੀ ਤਾਂ ਕੋਈ ਸੀਮਾਂ ਹੀ ਨਹੀਂ ਸੀ। ਸਿਂਖਾਂ ਅਤੇ ਮੁਸਲਮਾਨਾਂ ਵਿਂਚਕਾਰ ਕਾਫ਼ਰ-ਮੋਮਨ ਜਾਂ ਫ਼ਾਰਸੀ-ਸੰਸਕ੍ਰਿਤ ਵਾਲਾ ਵੀ ਵਿਰੋਧ ਨਹੀਂ ਸੀ। ਬਾਣੀ ਵਿਚ ਅਰਬੀ-ਫ਼ਾਰਸੀ ਸਮੇਤ ਹਰ ਭਾਸ਼ਾ ਨੂੰ ਇਕੋ ਜਿਹਾ ਸਤਿਕਾਰ ਪ੍ਰਾਪਤ ਸੀ।
(ੲ) ਗੁਰੂ ਦਰਬਾਰ ਦੀ ਤਾਕਤ ‘ਚ ਨਿਂਤ ਦਾ ਵਾਧਾ ਤੇ ਮੁਗ਼ਲ ਹਕੂਮਤ- ਕਰਤਾਰਪੁਰ ਸਾਹਿਬ ਤੋਂ ਅਰੰਭ ਹੋਕੇ, ਖਡੂਰ ਸਾਹਿਬ, ਗੋਇਂਦਵਾਲ ਸਾਹਿਬ ਇਥੋਂ ਤੀਕ ਕਿ ਪੰਜਵੇਂ ਪਾਤਸ਼ਾਹ ਦੇ ਸਮੇਂ, ਅੰਮ੍ਰਿਤਸਰ, ਤਰਨਤਾਰਨ, ਛੇਹਰੱਟਾ ਸਾਹਿਬ, ਕਰਤਾਰਪੁਰ ਸਾਹਿਬ (ਜਲੰਧਰ) ਆਦਿ ਕਿਂਤਨੇ ਹੀ ਸਿਂਖੀ ਦੇ ਨਵੇਂ-ਨਵੇਂ ਕੇਂਦਰ ਮੁਗ਼ਲ ਕਾਲ ‘ਚ ਹੀ ਸਥਾਪਤ ਹੋਏ ਸਨ। ਦਰਬਾਰ ਸਾਹਿਬ, ਰਾਮਸਰ, ਬਿਬੇਕਸਰ, ਬਾਉਲੀ ਸਾਹਿਬ ਲਾਹੌਰ ਆਦਿ ਅਨੇਕਾਂ ਗੁਰ-ਅਸਥਾਨ ਵੀ ਗੁਰੂ ਸਾਹਿਬ ਨੇ ਇਨ੍ਹਾਂ ਦਿਨਾਂ ‘ਚ ਹੀ ਤਿਆਰ ਕਰਵਾਏ ਸਨ। ਇਸਤਰ੍ਹਾਂ ਪੰਜਵੇ ਪਾਤਸ਼ਾਹ ਤਾਂ ਇਕ ਨੇਸ਼ਨ ਬਿਲਡਰ ਦੇ ਰੂਪ ਵਿਚ ਉਭਰ ਕੇ ਸਾਹਮਣੇ ਆਏ ਸਨ। ਲਾਹੌਰ ਵਿਚ ਚੇਚਕ ਫੁਂਟੀ, ਮਹਾਮਾਰੀ ‘ਤੇ ਕਾਲ ਦਾ ਪ੍ਰਕੋਪ ਹੋਇਆ। ਲਾਸ਼ਾਂ ਦੇ ਢੇਰ ਲਗ ਗਏ। ਇਂਕਲੇ ਪੰਜਵੇਂ ਪਾਤਸ਼ਾਹ ਹੀ ਸਨ ਜਿਨ੍ਹਾਂ ਨੇ ਸੰਗਤਾਂ ਨੂੰ ਨਾਲ ਲੈਕੇ, ਸਾਰਾ ਦਂਸਵੰਧ ਇਸ ਪਾਸੇ ਝੌਂਕ ਦਿਂਤਾ। ਇਸ ਮਹਾਮਾਰੀ ਦੇ ਪ੍ਰਕੋਪ ਸਮੇਂ, ਆਪ ਨੇ ਅਪਣੇ ਡੇੜ੍ਹ ਸਾਲ ਦੇ ਸਹਿਕਵੇਂ ਇਕਲੌਤੇ ਸਪੁਤ੍ਰ ਹਰਿਗੋਬਿੰਦ ਦੀ ਜ਼ਿੰਦਗੀ ਵੀ ਖਂਤਰੇ ਵਿਚ ਪਾ ਲਈ। ਖਾਲਕ ਦੀ ਖ਼ਲਕਤ ਨਾਲ ਪਿਆਰ ਦੀ ਇਹ ਇੰਤਹਾ, ਅਂਕਬਰ ਨੇ ਅਪਣੀ ਅਖੀਂ ਦੇਖੀ ਸੀ। ਫਿਰ ਇਸ ਮਹਾਮਾਰੀ ਦਾ ਸ਼ਿਕਾਰ ਇੱਕਲੇ ਹਿੰਦੂ ਹੀ ਨਹੀਂ, ਰਾਜਧਾਨੀ ਹੋਣ ਕਾਰਣ, ਉਥੇ ਮੁਸਲਮਾਨ ਵਸੋਂ ਵੀ ਬਹੁਤ ਸੀ। ਦੂਜੇ ਪਾਸੇ ਹਿੰਦੂ ਤਾਂ ਵੈਸੇ ਹੀ ਜਾਤ-ਪਾਤ, ਵਰਣ-ਭੇਦ ਅਤੇ ਸੁੱਚ-ਭਿੱਟ ਵਾਲੇ ਚਂਕਰਾਂ ‘ਚ ਫਸੇ ਹੋਣ ਕਰਕੇ ਇਸ ਸਾਂਝੀ ਸੇਵਾ ਲਈ ਅਸਮਰਥ ਸਨ। ਇਸਤਰ੍ਹਾਂ ਇਹ ਸੇਵਾ ਤਾਂ ਇਨ੍ਹਾਂ ਵਾਧੂ ਚਂਕਰਾਂ ਚੋਂ ਆਜ਼ਾਦ ਹੋ ਚੁਂਕੀਆਂ ਗੁਰੂ ਕੀਆ ਸੰਗਤਾਂ ਦੇ ਹੀ ਵਂਸ ਦੀ ਸੀ।

ਆਦਿ ਬੀੜ ਦੀ ਸੰਪਾਦਨਾ, ਦਰਬਾਰ ਸਾਹਿਬ, ਸਰੋਵਰਾਂ ਦੀ ਕਾਇਮੀ, ਦਸਵੰਧ ਪ੍ਰਥਾ, ਮਸੰਦ ਪ੍ਰਥਾ, ਕਾਬਲ ਤੋਂ ਘੋੜਿਆਂ ਦਾ ਵਪਾਰ ‘ਤੇ ਹੋਰ ਬਹੁਤ ਕੁਝ- ਦਸਵੰਧ ਅਤੇ ਮਸੰਦ ਪ੍ਰਥਾ ਦਾ ਅਰੰਭ ਵੀ ਚੌਥੇ ਪਾਤਸ਼ਾਹ ਦੇ ਸਮੇਂ ਹੋ ਚੁਂਕਾ ਸੀ। ਇਨ੍ਹਾਂ ਦੋਨਾਂ ਪ੍ਰੋਗ੍ਰਾਮਾਂ ਨੂੰ ਸੰਸਥਾ ਵਾਲਾ ਨਿਯਮਤ ਰੂਪ ਪੰਜਵੇਂ ਪਾਤਸ਼ਾਹ ਨੇ ਹੀ ਬਖ਼ਸ਼ਿਆ ਸੀ। ਆਉਂਦੇ ਸਮੇਂ ਦੀ ਲੋੜ ਨੂੰ ਮੁਂਖ ਰਖਕੇ, ਸਿਂਖਾਂ ਨੂੰ ਕਾਬਲ ਤੀਕ ਘੋੜਿਆਂ ਦੇ ਵਪਾਰ ‘ਚ ਵੀ ਲਗਾ ਦਿਂਤਾ ਗਿਆ। ਇਥੇ ਹੀ ਬਂਸ ਨਹੀਂ ਦਰਬਾਰ ਸਾਹਿਬ ਅਤੇ ਉਸਦੇ ਨਾਲ ਸਰੋਵਰ ਦੀ ਸਥਾਪਨਾ ਦਾ ਪ੍ਰੋਗਰਾਮ ਤਾਂ ਭਾਵੇਂ ਤੀਜੇ ਜਾਮੇਂ ਦਾ ਸੀ ਪਰ ਸਿਰੇ ਚੜ੍ਹਿਆ ਪੰਜਵੇਂ ਜਾਮੇਂ ‘ਚ ਹੀ। ਆਦਿ ਬੀੜ ਦੀ ਸੰਪਾਦਨਾ ਵਿਚ ਅਨੇਕਾਂ ਰੁਕਾਵਟਾਂ ਪਾਈਆਂ ਗਈਆਂ, ਹੁਣ ਤਾਂ ਬੀੜ ਸੰਪੂਰਨ ਹੋਣ ਉਪਰੰਤ ਉਸਦਾ ਪ੍ਰਕਾਸ਼ ਵੀ ਹੋ ਚੁਂਕਾ ਸੀ। ਇਸਤਰ੍ਹਾਂ ਸੰਸਾਰ ਭਰ ਦੇ ਸਿਂਖਾਂ ਦਾ ਕੇਂਦਰ ਕਾਇਮ ਹੋ ਜਾਣਾ ਸਿਂਖ ਇਤਿਹਾਸ ਵਿਚ ਇਕ ਵੱਡਾ ਮੀਲ ਪੱਥਰ ਸੀ। ਇਹ ਸਾਰੇ ਕੰਮ ਵੀ ਪੰਜਵਂੇ ਸਰੂਪ ਸਮੇਂ ਹੀ ਹੋਏ ,ਸਿਰੇ ਚਂੜ੍ਹੇ ਅਤੇ ਉਘੜ ਕੇ ਸਾਹਮਣੇ ਆਏ ਸਨ।

ਇਹ ਉਹੀ ਸਮਾਂ ਸੀ ਜਦੋਂ ਸਿਂਖ ਧਰਮ ‘ਚ ਪ੍ਰਵੇਸ਼ ਕਰਨ ਵਾਲਿਆਂ ਦੀ ਗਿਣਤੀ ‘ਚ ਅੰਤਾ ਦੀ ਤੇਜ਼ੀ ਆਈ ਹੋਈ ਸੀ। ਜੀਵਨ ਦੀ ਠੰਡਕ ਅਤੇ ਸਰੂਰ ਲੈਣ ਵਾਸਤੇ ਹਰਇਕ ਧਰਮ ਅਤੇ ਤੱਬਕੇ ਵਿਚੋਂ ਬੇਅੰਤ ਲੋਕਾਈ ਪਾਹੁਲ ਲੈਕੇ ਸਿਂਖ ਧਰਮ ‘ਚ ਪ੍ਰਵੇਸ਼ ਕਰ ਰਹੀ ਸੀ। ਅਸੀਂ ਦੇਖ ਚੁਕੇ ਹਾਂ ਕਿ ਸਿਂਖ ਧਰਮ ਵਿਚ ਪ੍ਰਵੇਸ਼ ਕਰਨ ਲਈ ਕਿਸੇ ਨੂੰ ਕਦੇ ਕੋਈ ਦਬਾਅ ਨਹੀਂ ਸੀ। ਫ਼ਿਰ ਵੀ ਸਿਂਖੀ ਦੇ ਨਿੱਤ ਨਵੇਂ ਕੇਂਦਰ ਅਤੇ ਗੁਰ-ਅਸਥਾਨ ਸਥਾਪਤ ਹੋ ਰਹੇ ਸਨ। ਅਖੌਤੀ ਸ਼ੂਦਰ ਜਿਹੜੇ ਕਿ ਲੰਮੇ ਅਰਸੇ ਤੋਂ ਜ਼ਲਾਲਤ ਭਰੀ ਜ਼ਿੰਦਗੀ ਬਿਤਾੳਣ ਲਈ ਮਜਬੂਰ ਸਨ, ਅਣਖ ਅਤੇ ਗ਼ੈਰਤ ਦੀ ਸਤਿਕਾਰ ਭਰਪੂਰ ਜ਼ਿੰਦਗੀ ਜੀਉਣ ਲਈ ਅਪਣੇ ਆਪ ਧੱੜਾ ਧੱੜ ਸਿਂਖ ਧਰਮ ਚ ਪ੍ਰਵੇਸ਼ ਕਰ ਰਹੇ ਸਨ। ਸਿਂਖ ਧਰਮ ਦੇ ਹਮਦਰਦਾਂ ਦੀ ਗਿਣਤੀ ਤਾਂ ਸਿੰਖਾਂ ਦੀ ਨਿਂਤ ਵਂਧ ਰਹੀ ਗਿਣਤੀ ਤੋਂ ਹੋਰ ਵੀ ਕਈ ਗੁਣਾਂ ਵਂਧ ਸੀ।

ਸਖੀ ਸਰਵਰੜੀਆ ਲਹਿਰ ਅਤੇ ਇਸਲਾਮੀ ਹਕੂਮਤ- ਇਸਤੋਂ ਇਲਾਵਾ ਮੁਸਲਮਾਨੀ ਰਾਜ ਹੋਨ ਕਾਰਣ ਮੁਸਲਮਾਨਾਂ ਦਾ ਸਿਂਖ ਧਰਮ ‘ਚ ਪ੍ਰਵੇਸ਼ ਕਰਨਾ ਸੌਖਾ ਨਹੀਂ ਸੀ। ਫਿਰ ਵੀ ਅਨੇਕਾਂ ਮੁਸਲਮਾਨ ਸਿਂਖ ਧਰਮ ‘ਚ ਪ੍ਰਵੇਸ਼ ਕਰ ਰਹੇ ਸਨ। ਤੀਜੇ ਜਾਮੇਂ ਸਮੇਂ ਅਲਾਹਯਾਰਖਾਂ 22 ਮੰਜੀਦਾਰਾਂ ਵਿਚੋਂ ਪਾਹੁਲ ਪ੍ਰਾਪਤ ਅਤੇ ਅਧੀਕਾਰ ਪ੍ਰਾਪਤ ਪ੍ਰਚਾਰਕ ਸੀ। ਹੁਸ਼ਿਆਰਪੁਰ ਆਦਿ ਦੇ ਇਲਾਕਿਆ ‘ਚ ਮੁਸਲਮਾਨ ਮਂਤ ਦੇ ਫੈਲਾਅ ਦਾ ਸਭ ਤੋਂ ਵਂਡਾ ਢੰਗ ਹਿੰਦੂਆਂ ਨੂੰ ਸਖੀ ਸਰਵਰੜੀਏ ਬਨਾਕੇ ਫ਼ਿਰ ਉਨ੍ਹਾਂ ਨੂੰ ਇਸਲਾਮ ‘ਚ ਲਿਆਉਣਾ ਹੁੰਦਾ ਸੀ। ਪਾਤਸ਼ਾਹ ਰਾਹੀਂ ਸਖੀਸਰਵਰੜੀਆਂ ਦੇ ਉਸੇ ਹੀ ਗੜ੍ਹ ‘ਚ ਤਰਨਤਾਰਨ ਸਾਹਿਬ ਦਾ ਵਸਾਉਣਾ ਅਤੇ ਉਥੇ ਸਿਂਖੀ ਪ੍ਰਚਾਰ ਦਾ ਵਂਡਾ ਕੇਂਦਰ ਕਾਇਮ ਕਰ ਦੇਣਾ; ਫ਼ਿਰ ਉਸੇ ਤਰਤਾਰਨ ‘ਚ ਕੋੜ੍ਹੀਆਂ ਦਾ ਵਂਡਾ ਹਸਪਤਾਲ ਵੀ ਕਾਇਮ ਕਰ ਦੇਣਾ-ਇਕ ਤਰੀਕੇ ਇਹ ਸਭ ਹਕੂਮਤ ਦੀ ਚਲ ਰਹੀ ਇਸਲਾਮੀਕਰਣ ਵਾਲੀ ਪਾਲਿਸੀ ਦੇ ਵਿਰੁਧ ਸੀ। ਭਾਈ ਮੰਝ, ਭਾਈ ਲੰਗਾਹ ਆਦਿ ਸਿਰਕਂਢ ਆਗੂ ਸਖੀਸਰਵਰੜੀਆਂ ਦਾ ਸਿਂਖ ਧਰਮ ‘ਚ ਪ੍ਰਵੇਸ਼; ਇਸਤਰ੍ਹਾਂ ਸਿਂਖ ਧਰਮ ‘ਤੇ ਇਸਦੇ ਹਮਦਰਦਾਂ ਦੀ ਗਿਣਤੀ ਚ ਦਿਨੋਦਿਨ ਤੇਜ਼ੀ ਨਾਲ ਭਰਵੇਂ ਵਾਧੇ ਦੇ ਸੂਚਕ ਹਨ।
(ਸ) ਹਕੂਮਤ ‘ਚ ਗੁਰੂ ਦਰ ਵਰੋਧੀ ਜਮਾਵੜਾ- ਜਿਂਥੇ ਇਸ ਸਂਚਾਈ ਨੂੰ ਅਖੋਂ ਉਹਲੇ ਨਹੀਂ ਕੀਤਾ ਜਾ ਸਕਦਾ ਕਿ ਸਿਂਖ ਧਰਮ ਤੇਜ਼ੀ ਨਾਲ ਦੂਰ ਦੇਸ਼ਾਂ ਤੀਕ ਫੈਲ ਰਿਹਾ ਸੀ। ਸਿਂਖ ਧਰਮ ਦੇ ਹਮਦਰਦਾਂ-ਸਮ੍ਰਥਕਾਂ ਵਿਂਚਕਾਰ ਵੀ ਬਹੁਤ ਵਾਧਾ ਹੋ ਰਿਹਾ ਸੀ। ਰਾਜਸਂਤਾ ਵਿਚ ਵੀ ਸਿਂਖ ਧਰਮ ਦੇ ਸਮ੍ਰਥਕਾਂ ਦੀ ਬਹੁਤ ਵਡੀ ਲਾਬੀ ਮੌਜੂਦ ਸੀ। ਇਸ ਸਾਰੇ ਦੇ ਬਾਵਜੂਦ ਉਹ ਲੋਕ ਵੀ ਸਨ, ਜਿਨ੍ਹਾਂ ਨੂੰ ਅਪਣੇ ਕਟੱਰਪੰਥੀ ਅਤੇ ਜਨੂੰਨੀ ਸੁਭਾਅ ਕਾਰਣ, ਗੁਰੂਦਰ ਦੀ ਚੱੜ੍ਹਤ ਕਦੇ ਚੰਗੀ ਨਹੀਂ ਸੀ ਲਗ ਰਹੀ। ਇਨ੍ਹਾਂ ਜਨੂੰਨੀਆਂ ਵਿਚ ਹਿੰਦੂ ਅਤੇ ਮੁਸਲਮਾਨ ਦੋਵੇਂ ਸਨ। ਮੁਸਲਮਾਨ ਉਹ ਸਨ ਜਿਨ੍ਹਾਂ ਦੀ ਸੋਚ ਵਿਚ ਕੇਵਲ ਸਿਂਖ ਧਰਮ ਹੀ ਮੁਸਲਮਾਨ ਮਂਤ ਦੇ ਵਾਧੇ ‘ਚ ਸਭਤੋਂ ਵੱਡੀ ਰੁਕਾਵਟ ਸੀ। ਹਕੂਮਤ ਵਲੋ ਤਾਂ ਬਹੁਤਿਆਂ ਨੂੰ ਰਾਜਸੀ ਦਬਾਅ ਨਾਲ ਜਾਂ ਜ਼ਬਰਦਸਤੀ ਮੁਸਲਮਾਨ ਬਣਾਇਆ ਜਾ ਰਿਹਾ ਸੀ। ਪਰ ਸਿਂਖ ਧਰਮ ਵਿਚ ਲੋਕਾਈ ਆਪ ਹੀ ਧਂੜਾ ਧਂੜ ਅਪਣੀ ਖੁਸ਼ੀ ਨਾਲ ਸ਼ਾਮਲ ਹੋ ਰਹੀ ਸੀ। ਇਸ ਵਾਸਤੇ ਹਕੂਮਤ ‘ਚ ਬੈਠੇ ਇਹ ਜਨੂੰਨੀ ਲੋਕ, ਗੁਰੂ ਦਰਬਾਰ ਵਿਰੁਧ ਸਮੇਸ਼ਾਂ ਕਿਸੇ ਮੌਕੇ ਦੀ ਭਾਲ ‘ਚ ਹੀ ਰਹਿੰਦੇ ਸਨ। ਅਜ ਤਾਂ ਇਨ੍ਹਾਂ ਨੂੰ ਸ਼ੇਖ ਅਹਿਮਦ ਸਰਹੰਦੀ ਕਾਰਣ ਪੂਰੀ ਤਾਕਤ ਵੀ ਮਿਲ ਚੁਂਕੀ ਸੀ। ਦੂਜੇ ਪਾਸੇ ਹਿੰਦੂਆਂ ਵਿਚੋਂ ਵੀ ਜਾਤ ਪਾਤ ਦੇ ਮੁਦਂਈ, ਕਂਟਰਪੰਥੀ ਸੋਚ ਵਾਲੇ ਜਨੂੰਨੀ ਪਹਿਲੇ ਜਾਮੇਂ ਤੋਂ ਹੀ ਸਿਂਖ ਧਰਮ ਵਿਰੁਧ ਸਰਗਰਮ ਸਨ। ਉਹ ਵੀ ਦਿਨੋਦਿਨ ਕੇਂਦ੍ਰਤ ਹੁੰਦੇ ਆ ਰਹੇ ਸਨ।

ਇਨ੍ਹਾਂ ਸਾਰੀਆਂ ਵਿਰੋਧੀ ਤਾਕਤਾਂ ਕਾਰਣ ਰਾਜਦਰਬਾਰ ‘ਚ ਗੁਰੂ ਦਰਬਾਰ ਵਿਰੋਧੀ ਜਮਾਵੜਾ ਵੀ ਤਿਆਰ ਹੋ ਚੁਂਕਾ ਸੀ। ਜਨੂੰਨੀ ਤੇ ਕਂਟਰਪੰਥੀ ਮੁਸਲਮਾਨਾਂ ਵਿਚੋਂ ਇਨ੍ਹਾਂ ਦਾ ਆਗੂ ਮੁਰਤਜ਼ਾਖਾਂ ਅਤੇ ਜਾਤ ਅਭਿਮਾਨੀ ਹਿੰਦੂਆਂ ਦੀ ਲਾਬੀ ਦਾ ਆਗੂ ਮਹੇਸ਼ਦਾਸ ਬ੍ਰਾਹਮਣ ਸੀ, ਜਿਹੜਾ ਕਿ ਅਪਣਾ ਧਰਮ ਤਂਬਦੀਲ ਕਰਕੇ (ਬੀਰਬਲ) ਬਣ ਚੁਂਕਾ ਦਾ ਸੀ। ਬੀਰਬਲ ਸੁਆਰਥ-ਵੱਸ ਜ਼ਾਹਿਰਾ ਤਾਂ ਅਪਣਾ ਧਰਮ ਤਂਬਦੀਲ ਕਰ ਚੁਂਕਾ ਦਾ ਸੀ, ਪਰ ਹੈ ਸੀ ਗੁਰੂਦਰ ਦਾ ਕੱਟਰ ਵਿਰੋਧੀ। ਸੰਨ 1586 ਵਿਚ ਕਬਾਲੀਆਂ ਨਾਲ ਜੰਗ ਸਮੇਂ ਇਸਦੀ ਮੌਤ ਹੋ ਗਈ, ਤਦ ਤੀਕ ਇਸਨੇ ਰਾਜ ਦਰਬਾਰ ‘ਚ ਅਪਨੇ ਕਈ ਸੈਲ ਕਾਇਮ ਕਰ ਦਿਂਤੇ ਹੋਏ ਸਨ। ਚੰਦੂ ਇਸੇ ਹੀ ਜੁੰਡਲੀ ਦਾ ਕਰਿਂਦਾ ਸੀ।
(ਹ) ਅਂਕਬਰ ਦੀ ਮੌਤ ਅਤੇ ਰਾਜਦਰਬਾਰ-ਜਹਾਂਗੀਰ (ਸਲੀਮ) ਬੜਾ ਇਆਸ਼ੀ-ਵਿਲਾਸੀ ਤਬੀਅਤ ਦਾ ਇਨਸਾਨ ਸੀ। ਇਸ ਲਈ ਅਂਕਬਰ ਅਪਣੇ ਤੋਂ ਬਾਦ, ਅਪਣੇ ਪੁਂਤਰ ਜਹਾਂਗੀਰ ਦੀ ਬਜਾਏ, ਅਪਣੇ ਪੌਤੇ ਖੁਸਰੋ ਨੂੰ ਗਂਦੀ ਦੇਣੀ ਚਾਹੁੰਦਾ ਸੀ। ਦੂਜੇ ਪਾਸੇ ਜਹਾਂਗੀਰ ਦਾ ਇਕ ਮਾਤਰ ਨਿਸ਼ਾਨਾ, ਕਿਸੇਤਰ੍ਹਾਂ ਵੀ ਰਾਜਪਾਟ ਨੂੰ ਪ੍ਰਾਪਤ ਕਰਨਾ ਸੀ। ਉਸ ਨੇ ਆਪ ਬਾਦਸ਼ਾਹ ਬਣਨ ਦੀ ਨੀਯਤ ਨਾਲ ਹਕੂਮਤ ‘ਚ ਅਪਣੀ ਸਾਂਠ-ਗਾਂਠ ਕਂਟਰਪੰਥੀਆਂ ਨਾਲ ਸ਼ੁਰੂ ਕਰ ਦਿਂਤੀ। ਇਸਤਰ੍ਹਾਂ ਹਕੂਮਤ ‘ਚ ਨਵੀਂ ਪਣਪ ਰਹੀ ਨਕਸ਼ਬੰਦੀ ਲਹਿਰ ਕਾਰਣ, ਤਿਆਰ ਹੋ ਚੁਂਕੀ ਇਸ ਤਿਂਕੜੀ ਦੀ ਅਗਵਾਹੀ ਸ਼ੇਖ ਅਹਿਮਦ ਬੁਖਾਰੀ (ਬਾਦ ‘ਚ ਮੁਰਤਜ਼ਾਖਾਂ) ਕੋਲ ਸੀ। ਰਾਜ ਦੁਆਉਣ ਦਾ ਵਾਦਾ ਦੇ ਕੇ ਬੁਖਾਰੀ ਅਤੇ ਉਸਦੀ ਤਿਂਕੜੀ ਨੇ ਜਹਾਂਗੀਰ ਨੂੰ ਅਪਣੀਆਂ ਸ਼ਰਤਾਂ ਅਧੀਨ ਅਪਣੀ ਮੁਂਠ ‘ਚ ਕਰ ਲਿਆ ਸੀ। ਇਸਦੇ ਨਾਲ ਇਸ ਤਿਂਕੜੀ ਨੇ ਪਾਲਸੀ ਖੇਡ ਕੇ, ਪਿਤਾ-ਪੁਂਤਰ ਵਿਂਚਕਾਰ ਵਂਕਤੀ ਸੁਲਹ ਕਰਵਾ ਦਿਂਤੀ। ਇਸ ਸੁਲਹ ਕਾਰਨ ਜਹਾਂਗੀਰ ਰਾਹੀਂ ਇਹ ਲੋਕ, ਰਾਜ ਦਰਬਾਰ ‘ਚ ਅਂਕਬਰ ਵਿਰੋਧੀ ਕਟਂਰਪੰਥੀਆਂ ਦੀ ਪੂਰੀ ਲਾਬੀ ਤੀਕ ਪਹੁੰਚ ਗਏ। ਉਪਰੰਤ ਇਨ੍ਹਾਂ ਰਾਹੀਂ ਹੀ ਅਂਕਬਰ ਨੂੰ ਜ਼ਹਿਰ ਦੁਆਕੇ ਮਰਵਾਉਣ ਦੀ ਕੋਸ਼ਸ਼ ਵਾਲਾ ਜ਼ਿਕਰ ਵੀ ਇਤਿਹਾਸ ‘ਚ ਸਪਸ਼ਂਟ ਹੈ। ਅੰਤ ਅਂਕਬਰ ਦੀ ਮੌਤ ਤੋਂ ਬਾਦ ਇਨ੍ਹਾਂ ਲੋਕਾਂ ਕਾਰਨ ਹੀ ਖੁਸਰੋ ਦਾ ਲਾਹੌਰ ਦਰਬਾਰ ਤੇ ਕਬਜ਼ਾ ਨਾ ਹੋ ਸਕਿਆ। ਹਾਲਾਂਕਿ ਅਂਕਬਰ ਨੇ ਖੁਸਰੋ ਨੂੰ ਹੀ ਅਪਣਾ ਜਾਨਸ਼ੀਨ ਨੀਯਤ ਕੀਤਾ ਸੀ, ਪਰ ਮੁਰਤਜ਼ਾਖਾਂ ਦੀ ਅਗਵਾਹੀ ‘ਚ ਇਹ ਤਿਂਕੜੀ, ਜਹਾਂਗੀਰ ਨੂੰ ਰਾਜਗਂਦੀ ਤੇ ਬਿਠਉਣ ‘ਚ ਕਾਮਯਾਬ ਹੋ ਗਈ। ੳਪ੍ਰੰਤ ਖੁਸਰੋ ਰਾਹੀਂ ਕੀਤੀ ਬਗ਼ਾਵਤ ਨੂੰ ਪੂਰੀ ਤਰ੍ਹਾਂ ਕੁਚਲ ਦਿਂਤਾ ਗਿਆ। ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਇਕ ਮਹੀਨਾ ਪਹਿਲਾਂ ਤੀਕ ਇਸ ਸਾਰੀ ਕਾਰਵਾਈ ਦਾ ਅੰਤ ਹੋ ਚੁਂਕਾ ਸੀ। ਗੁਰਦੇਵ ਦਾ ਖੁਸਰੋ ਦੀ ਬਗ਼ਾਵਤ ਨਾਲ ਉਂਕਾ ਹੀ ਲੈਣਾ ਦੇਣਾ ਨਹੀਂ ਸੀ। ਅਂਕਬਰ ਦੀ ਮੌਤ ਅਤੇ ਜਹਾਂਗੀਰ ਦੇ ਬਾਦਸ਼ਾਹ ਬਣਨ ਤੇ ਤਿਂਕੜੀ ਰਾਹੀਂ ਖੁਸ਼ੀ ਦੇ ਪ੍ਰਗਟਾਵੇ ਦਾ ਸਬੂਤ, ਅਸੀਂ ਚਿਂਠੀ ਨੰ: 47 ਰਾਹੀਂ ਪਹਿਲਾਂ ਹੀ ਦੇ ਚੁਂਕੇ ਹਾਂ।
(ਕ) ਤਿਂਕੜੀ ਦਾ ਅਗਲਾ ਨਿਸ਼ਾਨਾ ਗੁਰੂ ਦਰਬਾਰ- ਸਪਸ਼ਂਟ ਹੋ ਚੁਂਕਾ ਹੈ ਕਿ ਤਿਂਕੜੀ ਦੇ ਧੁਰੇ ਨਕਸ਼ਬੰਦੀ ਲਹਿਰ ਦਾ ਇਕ ਮਾਤਰ ਨਿਸ਼ਾਨਾ ਰਾਜਸਂਤਾ ‘ਚ ਘੁਸਪੈਠ ਕਰਕੇ ਉਸਨੂੰ ਅਪਣੇ ਹਂਥ ‘ਚ ਲੈਣਾ ਅਤੇ ਭਾਰਤ ਨੂੰ ਸੰਪੂਰਣ ਇਸਲਾਮੀ ਦੇਸ਼ ‘ਚ ਤਬਦੀਲ ਕਰਨਾ ਸੀ। ਹੁਨ ਤੀਕ ਅਪਣੇ ਨਿਸ਼ਾਨੇ ‘ਚ ਇਹ ਲੋਕ ਪੂਰੀ ਤਰ੍ਹਾਂ ਸਫਲ ਵੀ ਸਨ। ਜਿਥੋਂ ਤੀਕ ਹਿੰਦੂਆਂ ਦਾ ਤਾਲੁਕ ਹੈ, ਪਤ੍ਰ ਸੰਗ੍ਰਿਹ ‘ਮਕਤੂਬਾਤ-ਇਮਾਮ-ਏ-ਰੁਬਾਨੀ’ ਸਾਬਤ ਕਰਦਾ ਹੈ ਕਿ ਮੰਦਰਾਂ ਨੂੰ ਤੋੜਣਾ, ਬੁਂਤਪ੍ਰਸਤਾਂ ਦਾ ਕਤਲੇਆਮ, ਗਊ ਕਸ਼ੀ ਆਦਿ ਇਨ੍ਹਾਂ ਦੇ ਪ੍ਰੋਗ੍ਰਾਮਾਂ ਦਾ ਵਂਡਾ ਹਿਂਸਾ ਸਨ। ਕਿਉਂਕਿ ਉਹ ਲੋਕ ਹਿੰਦੂਆਂ ਨੂੰ ਅਪਣੇ ਗੁਲਾਮ ਹੀ ਮੰਣਦੇ ਸਨ। ਉਨ੍ਹਾਂ ਨੂੰ ਵਂਧ ਤੋਂ ਵਂਧ ਜ਼ਲੀਲ ਕਰਨਾ ਉਨ੍ਹਾਂ ਦਾ ਸ਼ੁਗ਼ਲ ਸੀੇ। ਇਹ ਤਾਂ ਜਾਤ ਅਭਿਮਾਨੀ ਹਿੰਦੂ ਹੀ ਸਨ ਜਿਹੜੇ ਸਂਭਕੁਝ ਜਾਣਦੇ ਹੋਏ ਵੀ, ਉਨ੍ਹਾਂ ਨੂੰ ਗੁਰੂਦਰਬਾਰ ਵਿਰੁਧ ਅਪਣਾ ਪੂਰਾ ਪੂਰਾ ਸਾਥ ਦੇ ਰਹੇ ਸਨ। ਦੂਜੇ ਪਾਸੇ ਨਕਸ਼ਬੰਦੀ ਆਗੂ ਵੀ ਗੁਰੂਦਰ ਵਿਰੋਧੀ ਇਸ ਤਾਕਤ ਨੂੰ ਸਿਂਖਾਂ ਵਿਰੁਧ ਵਰਤਣ ਲ਼ਈ, ਇਨ੍ਹਾਂ ਦਾ ਪੂਰਾ ਲਾਭ ਉਠਾ ਰਹੇ ਸਨ।

ਇਸ ਸਮੇਂ ਤੀਕ ਨਕਸ਼ਬੰਦੀ ਲਹਿਰ ਦੇ ਮਿਸ਼ਨ ਦੀ ਪ੍ਰਾਪਤੀ ‘ਚ ਅਗਰ ਕੋਈ ਰੁਕਾਵਟ ਸੀ ਤਾਂ ਉਹ ਕੇਵਲ ਗੁਰੂ ਦਰਬਾਰ ਹੀ ਸੀ। ਰਾਜ ਦੁਆਉਣ ਕਾਰਣ, ਜਹਾਂਗੀਰ ਵੀ ਹੁਣ ਪੂਰੀ ਤਰ੍ਹਾਂ ਇਨ੍ਹਾਂ ਦੀ ਮੁੱਠੀ ‘ਚ ਹੀ ਸੀ। ਦੂਜੇ ਪਾਸੇ ਗੁਰੂਦਰਬਾਰ ਵਲੋਂ ਨਵੀ-ਨਵੀਂ ਸੰਪਾਦਤ ਤੇ ਪ੍ਰਕਾਸ਼ ਕੀਤੀ ਜਾ ਚੁਂਕੀ ਆਦਿ ਬੀੜ ਨੇ ਸਾਰੀ ਸਿਂਖ ਕੌਮ ਨੂੰ ਵੀ ਕੇਂਦ੍ਰਤ ਕਰ ਦਿਂਤਾ ਸੀ। ਇਸ ਕਾਰਣ ਗੁਰੂ ਕੀਆਂ ਸੰਗਤਾਂ ਵਿਂਚਕਾਰ ਵੀ ਨਵੀਂ ਜੋਸ਼ ਦੀ ਲਹਿਰ ਦੌੜ ਚੁਕੀ ਸੀ। ਇਸ ਕਾਰਣ ਵੀ ਜਨੂੰਨੀਆਂ ਦੇ ਢਿੱਡਾਂ ‘ਚ ਸੂਲ ਪੈ ਰਹੇ ਸਨ। ਜਨੂਨੀ ਜੁੰਡਲੀ ਨੇ ਇਸਦਾ ਬਹਾਨਾ ਬਨਾਕੇ ਜਹਾਂਗੀਰ ਨੂੰ ਭਂੜਕਾਇਆ। ਬਹਾਨਾ ਇਹ ਸੀ ਕਿ ਅਦਿ ਬੀੜ ‘ਚ ਮੁਹੰਮਦ ਸਾਹਿਬ ਦੀ ਸ਼ਾਨ ਦੇ ਖਿਲਾਫ ਲਿਖਿਆ ਹੈ।

ਲਾਹੌਰ ਵਾਸਤੇ ਬੁਲਾਵਾ ਅਤੇ ਚੰਡਾਲ ਚੌੰਕੜੀ- ਕੇਵਲ ਕੁਝ ਸਮਾਂ ਪਹਿਲਾਂ ਹੀ, ਅਂਕਬਰ ਸਮੇਂ ਸੰਪਾਦਨਾ ਦੌਰਾਨ ਜਨੂੰਨੀਆਂ ਵਲੋਂ ਸਰਕਾਰੀ ਸ਼ਹਿ ਤੇ ਪੀਲੂ, ਸ਼ਾਹਹੁਸੈਨ, ਕਾਨ੍ਹਾਂ, ਛਂਜੂ ਆਦਿ ਫ਼ਰਜ਼ੀ ਭਗਤਾਂ ਰਾਹੀਂ ਆਦਿ ਬੀੜ ‘ਚ ਮਿਲਾਵਟ ਕਰਵਾਉਣ ਦੀ ਹੋਛੀ ਸਾਜ਼ਸ਼ ਰਚੀ ਗਈ ਸੀ। ਸਰਕਾਰੀ ਦਰਬਾਰੇ ਸਿਕਾਇਤਾਂ ਵੀ ਕੀਤੀਆਂ ਸਨ। ਪਰ ਜਨੂੰਨੀਆਂ ਦੀ ਪੇਸ਼ ਨਹੀਂ ਸੀ ਗਈ । ਅਂਕਬਰ ਨੇ ਖੋਜਬੀਣ ਕੀਤੀ ਤਾਂ ਚੁਂਗਲਖੋਰਾਂ ਨੇ ਮੂੰਹ ਦੀ ਖਾਧੀ। ਉਲਟਾ ਅਂਕਬਰ ਗੁਰੂ ਦਰ ਦਾ ਮੁਰੀਦ ਹੋ ਗਿਆ। ਉਸ ਸਮੇਂ ਸਲੀਮ ਦੇ ਰੂਪ ‘ਚ ਜਹਾਂਗੀਰ ਨੇ ਇਹ ਸਭ ਅਖੀਂ ਦੇਖਿਆ ਸੀ। ਪਰ ਹੁਨ ਤਾਂ ਉਸਦੀ ਹਾਲਤ ‘ਫਸਿਆ ਪ੍ਰਿੰਦਾ ਫੜਕੇ ਕੀ’? ਵਾਲੀ ਬਨੀ ਹੋਈ ਸੀ ਦੂਜਾ ਉਸ ਦੀਆਂ ਅਪਣੀਆਂ ਅਂਖਾਂ ੳਪਰ ਵੀ ਜਨੂੰਨ ਦਾ ਚਂਸ਼ਮਾ ਚਂੜਿਆ ਦਾ ਸੀ। । ਗੁਰੂ ਪਾਤਸ਼ਾਹ ਨੂੰ ਲਾਹੌਰ ਸਂਦ ਭੇਜਿਆ। ਮਿਲਾਪ ਉਪ੍ਰੰਤ ਆਦਿ ਬੀੜ ਵਿਚੋਂ ਵਾਰੀ-ਵਾਰੀ ਤਿੰਨ ਹੁਕਮਨਾਮੇ ਲਏ ਗਏ ਜਿਹੜੇ ਕਿ ਇਸ ਪ੍ਰਕਾਰ ਦਂਸੇ ਜਾਂਦੇ ਹਨ ਪਹਿਲਾ: “ਖਾਕ ਹੂਰ ਕਰਦੰ ਆਲਾਮ ਦੁਨੀਆਇ ॥ ਅਸਮਾਨ ਜ਼ਿਮੀ ਦਰਖਤ ਆਬ ਪੈਦਾਇਸ਼ਿ ਖੁਦਾਇ” (ਮ:5-723) ਦੂਜਾ- “ਅਵਲਿ ਅਲਹ ਨੂਰੁ ਉਪਜਿਆ, ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਬੁ ਜੁਗ ਉਪਜਿਆ, ਕਉਨ ਭਲੇ ਕੋ ਮੰਦੇ” (ਕਬੀਰ-1349) ਅਤੇ ਤੀਜਾ-“ਬਿਸਰਿ ਗਈ ਸਭ ਤਾਤਿ ਪਰਾਈ, ਜਬ ਤੇ ਸਾਧਸੰਗਤਿ ਮੋਹਿ ਪਾਈ” (ਕਾਨੜਾ ਮ:5-1299) ਜਨੂੰਨ ਦੀ ਚਂੜ੍ਹ ਚੁਂਕੀ ਐਣਕ ਦੇ ਬਾਵਜੂਦ ਜਹਾਂਗੀਰ ਨੂੰ ਪਹਿਲਾ ਫੁਰਮਾਨ ਹੀ ਇੰਨਾ ਚੰਗਾ ਲਗਾ ਕਿ ਉਸਨੇ ਇਕ ਹੋਰ ਕਲਾਮ (ਸ਼ਬਦ) ਦੀ ਖਾਹਿਸ਼ ਪ੍ਰਗਟ ਕੀਤੀ। ਦੂਜੀ ਵਾਰੀ ਦੂਜੇ ਫ਼ੁਰਮਾਣ ਰਾਹੀਂ ਵੀ ਜਹਾਂਗੀਰ ਬਹੁਤ ਪ੍ਰਭਾਵਤ ਹੋਇਆ; ਪਰ ਚੁਂਗਲਖੋਰ ਜਨੂੰਨੀ ਜਿਨ੍ਹਾਂ ਦੇ ਮਨ ‘ਚ ਤਾਂ ਕੁਝ ਹੋਰ ਹੀ ਪਂਕਿਆ ਹੋਇਆ ਸੀ, ਉਨ੍ਹਾਂ ਅੰਦਰ ਸਂਚਾਈ ਨੂੰ ਸੁਣਨ ਦੀ ਜੁਰੱਤ ਤਾਂ ਹੈ ਹੀ ਨਹੀਂ ਸੀ। ਉਨ੍ਹਾਂ ਨੇ ਸ਼ੋਰ ਮਚਾ ਦਿਂਤਾ ਕਿ ਇਹ ਫੁਰਮਾਨ ਤਾਂ ਗੁਰੂ ਜੀ ਨੇ ਜ਼ਬਾਨੀ ਸੁਨਾ ਦਿਂਤੇ ਹਨ, ਉਥੇ ਤਾਂ ਸ਼ਾਇਦ ਕੁਝ ਹੋਰ ਲਿਖਿਆ ਦਾ ਹੈ ਇਸ ਲਈ ਕਿਸੇ ਗੁਰਮੁਖੀ ਪੜ੍ਹੇ ਪਾਸੋਂ ਤਸੱਲੀ ਕੀਤੀ ਜਾਵੇ। ਇਸਤੇ ਫ਼ਿਰ ਉਪਰ ਦਰਜ ਤੀਜਾ ਵੁਰਮਾਨ ਸੀ। ਇਸਤਰ੍ਹਾਂ ਜਦੋਂ ਜਹਾਂਗੀਰ ਦੀ ਇਸਬਾਰੇ ਤਸਂਲੀ ਹੋ ਗਈ ਤਾਂ ਜਨੂੰਨੀਆਂ ਦੀ ਰਂਟ ਸੀ ਆਦਿ ਬੀੜ ‘ਚ ਮੁਹੰਮਦ ਸਾਹਿਬ ਦੀ ਤਾਰੀਫ ‘ਚ ਕੁਝ ਲਿਖਿਆ ਜਾਵੇ। ਦੂਜਾ, ਜੇਕਰ ਪ੍ਰਚਾਰ ਹੀ ਕਰਨਾ ਹੈ ਤਾਂ ਗੁਰੂ ਜੀ ਇਸਲਾਮ ‘ਚ ਆਕੇ ਇਸਲਾਮ ਦੇ ਪ੍ਰਚਾਰਕ ਬਣ ਜਾਣ ਅਤੇ ਸਾਡੇ ਮਿਸ਼ਨ ਨੂੰ ਸੰਭਾਲ ਲੈਣ। ਗੁਰੂ ਸਾਹਿਬ ਨੇ ਦੋਨਾਂ ਗਲਾਂ ਲਈ ਮਜ਼ਬੂਤੀ ਨਾਲ ਇਨਕਾਰ ਕਰ ਦਿਂਤਾ। ਜਹਾਂਗੀਰ ਜਾਣਦਾ ਸੀ ਕਿ ਜਨੂੰਨੀਆਂ ਦੀ ਅਸਲ ਦੌੜ ਕੀ ਹੈ? ਪਰ ਉਸ ਨੂੰ ਵੀ ਤਾਂ ਰਾਜ ਹੀ ਇਸੇ ਸ਼ਰਤ ਤੇ ਮਿਲਿਆ ਸੀ ਕਿ ਇਸਲਾਮ ਦੇ ਵਾਧੇ ‘ਚ ਹਰਇਕ ਰੁਕਾਵਟ ਨੂੰ ਖਂਤਮ ਕਰਨ ਲਈ ਉਨ੍ਹਾਂ ਦਾ ਸਾਥ ਦੇਵੇਗਾ।

ਵੈਸੇ ਜਹਾਂਗੀਰ ਵੀ ਦਿਲੋਂ ਜਨੂਨੀਆਂ ਦੇ ਨਾਲ ਹੀ ਸੀ ਅਤੇ ਇਸ ਸਂਚਾਈ ਨੂੰ ਮੰਣਦਾ ਸੀ ਕਿ ਗੁਰੂਦਰਬਾਰ ਦੀ ਲੋਕਪ੍ਰਿਅਤਾ ਅਤੇ ਸਿਖਾਂ ਦੀ ਗਿਣਤੀ ‘ਚ ਤੇਜ਼ੀ ਨਾਲ ਵਾਧੇ ਦੀ ਰਫ਼ਤਾਰ ਦੇ ਹੁੰਦਿਆਂ ਭਾਰਤ ਕਦੇ ਵੀ ਇਸਲਾਮੀ ਰਾਜ ਨਹੀਂ ਬਣ ਸਕਦਾ। ਅਪਣੀ ਜਨੂੰਨੀਯਤ ਅਤੇ ਤਨੋ-ਮਨੋ ਜੁੰਡਲੀ ਦੇ ਨਾਲ ਹੋਣ ਦੇ ਬਾਵਜੂਦ ਉਹ ਉਸ ਸਮੇਂ ਸਿਂਖਾਂ ਦੀ ਚੜ੍ਹਤ ‘ਚ ਟੰਗ ਅੜਾਉਣੀ ਅਪਣੇ ਨਵੇਂ ਕਾਇਮ ਹੋਏ ਰਾਜਪਾਟ ਲਈ ਵਂਡਾ ਖਂਤਰਾ ਮੁਲ ਲੈਣ ਦੀ ਜੁਰਂਤ ਵੀ ਨਹੀ ਸੀ ਕਰ ਸਕਦਾ। ਇਸ ਲਈ ਬੜੀ ਕੁਟਲਨੀਤੀ ਦਾ ਸਹਾਰਾ ਲੈਂਦੇ ਹੋਏ ਬਾਕੀ ਕਾਰਵਾਈ ਲਈ ਪਾਤਸ਼ਾਹ ਨੂੰ ਮੁਰਤਜ਼ਾਖਾਂ ਦੇ ਹਵਾਲੇ ਕਰਕੇ ਜਹਾਂਗੀਰ ਸਿੰਧ ਨੂੰ ਦੌੜ ਗਿਆ। ਉਂਞ ਵੀ ਉਸ ਵੱਕਤ ਰਾਜ ਪਾਟ ਦਾ ਕਰਤਾ ਧਰਤਾ ਤਾਂ ਮੁਰਤਜ਼ਾਖਾਂ ਹੀ ਸੀ ਅਤੇ ਜਹਾਂਗੀਰ ਦੀ ਸਾਰੀ ਤਾਕਤ ਉਸਨੂੰ ਹਾਸਲ ਸੀ। ਇਸ ‘ਚ ਵੀ ਸ਼ਂਕ ਨਹੀਂ ਕਿ ਉਸ ਸਮੇਂ ਅਸਲ ਬਾਦਸ਼ਾਹ ਤਾਂ ਜਹਾਂਗੀਰ ਹੀ ਸੀ ਜੇਕਰ ਉਸਦੀ ਅਪਣੀ ਨੀਯਤ ਸਾਫ ਹੁੰਦੀ ਤਾਂ ਅਜ ਇਤਿਹਾਸ ਬਿਲਕੁਲ ਹੋਰ ਹੀ ਹੁੰਦਾ। ਸਪਂਸ਼ਟ ਹੈ ਕਿ ਸਿਂਖੀ ਦੇ ਵਾਧੇ ਵਿਰੁਧ ਜਹਾਂਗੀਰ ਦੇ ਮਨ ਦੀ ਖੋਟ ਹੀ ਇਸ ਸਾਰੇ ਕਾਰੇ ਦਾ ਕਾਰਣ ਬਣੀ ਅਤੇ ਪਾਤਸ਼ਾਹ ਦੀ ਤਸੀਹੇ ਭਰਭੂਰ ਸ਼ਹਾਦਤ ਲਈ ਸਿਵਾਇ ਜਹਾਂਗੀਰ ਦੇ ਹੋਰ ਕਿਸੇ ਨੂੰ ਉਤਨਾ ਵਂਡਾ ਦੋਸ਼ੀ ਨਹੀਂ ਕਿਹਾ ਜਾ ਸਕਦਾ।

ਉਪ੍ਰੰਤ ਪਾਤਸਾਹ ਨੂੰ ਬੇਅੰਤ ਤਸੀਹੇ ਦੇਕੇ ਕਿਸ ਕਾਰਣ ਸ਼ਹੀਦ ਕੀਤਾ ਗਿਆ, ਇਸ ਦਾ ਸਾਰਾ ਜ਼ਿਕਰ ਅਤੇ ਨੰਗੀ ਸਚਾਈ ਅਰੰਭ ‘ਚ ਦਿਤੀ ਚਿੱਠੀ ਨੰ: 193 ਰਾਹੀਂ ਉਘੜ ਕੇ ਸਾਹਮਣੇ ਆ ਚੁਂਕਾ ਹੈ। ਇਸੇ ਹੀ ਗੁਰਮਤ ਪਾਠ ‘ਚ ਚੰਦੂ ਖੁਸਰੋ ਵਾਲੀਆਂ ਗਲਾਂ,‘ਤੁਜ਼ਕੇ ਜਹਾਂਗੀਰੀ’ ਦੀ ਅਸਲੀਅਤ ‘ਤੇ ਬਾਕੀ ਝੂਠਾਂ ਦੀ ਪੋਟਲੀ ਨੁ ਵੀ ਅਸਾਂ ਖਰੌਚਣਾ ਹੈ। ਸਾਡੀ ਜਾਚੇ ‘ਸਿਆਸਤ ਅਤੇ ਯਾਸਾ’ ਰਾਹੀਂ ਪਾਤਸ਼ਾਹ ਨੂੰ ਸ਼ਹੀਦ ਕਰਨ ਦੇ ਸ਼ਾਹੀ ਫ਼ੁਰਮਾਨ ਉਪਰ ਵੀ ਸਵਾਲੀਆਂ ਨਿਸ਼ਾਨ ਲਗਦਾ ਹੈ। ਬਾਕੀ ਵੇਰਵੇ ਲਈ ਪਹਿਲਾਂ ਸਾਨੂੰ ਸ਼ਹੀਦੀ ਦੇ ਬਾਕੀ ਕਾਰਨਾ ਨੂੰ ਕੁਝ ਗਹਿਰਾਈ ਤੋਂ ਘੋਖਣ ਦੀ ਵੀ ਲੋੜ ਹੈ।

ਸ਼ਹੀਦੀ ਦੇ ਕੁਝ ਹੋਰ ਕਾਰਣ- ਹੁਣ ਤੀਕ ਅਸੀਂ ਭਲੀ ਭਾਂਤ ਸਮਝ ਚੁਕੇ ਹਾਂ ਕਿ ਪੰਜਵੇਂ ਪਾਤਸ਼ਾਹ ਦੀ ਤਸੀਹੇ ਭਰਪੂਰ ਸ਼ਹਾਦਤ ਦਾ ਪਹਿਲਾ ਅਤੇ ਮੁਂਖ ਕਾਰਣ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ ‘ਚ ਰੱਤੀ ਭਰ ਵੀ ਮਿਲਾਵਟ ਨੂੰ ਮਨਜ਼ੂਰ ਨਾ ਕਰਨਾ ਹੀ ਸੀ। ਇਸਦੇ ਨਾਲ ਹੀ ਜੰਨੂਨੀਆਂ ਦੀ ਜੁੰਡਲੀ ਨੇ ਹਰ ਇਕ ਉਸ ਰੁਕਾਵਟ ਅਤੇ ਤਾਕਤ ਨੂੰ ਖਤਮ ਕਰਨਾ ਸੀ ਜਿਹੜੀ ਕਿ ਭਾਰਤ ਨੂੰ ਨਿਰੋਲ ਇਸਲਾਮੀ ਰਾਜ ਬਨਾਉਣ ‘ਚ ਰੁਕਾਵਟ ਨਜ਼ਰ ਆਊਂਦੀ ਸੀ। ਸਪਂਸ਼ਟ ਹੋਇਆ ਜੇਕਰ ਪਾਤਸ਼ਾਹ ਆਦਿ ਬੀੜ ਦੀ ਵਿਸ਼ੁਧਤਾ ਉਪਰ ਸਮਝੌਤਾ ਕਰ ਲੈਂਦੇ ਤਾਂ ਵੀ ਇਹ ਸ਼ਹਾਦਤ ਟਂਲ ਸਕਦੀ ਸੀ ਪਰ ੳਸਦਾ ਨਤੀਜਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅਜ ਇਲਾਹੀ ਸੱਚ ਦਾ ਭੰਡਾਰ, ਜੁਗੋ ਜੁਗ ਅਟੱਲ ਦੀ ਅਵਸਥਾ ‘ਚ ਕਦੇ ਨਾ ਰਹਿ ਜਾਂਦੇ। ਇਸਤਰ੍ਹਾਂ ਪਾਤਸ਼ਾਹ ਨੇ ਅਪਣੇ ਮਹਾਨ ਪਵਿਤ੍ਰ ਸਰੀਰ ਦੀ ਕੁਰਬਾਣੀ ਦੇ ਕੇ ਸਾਬਤ ਕਰ ਦਿਂਤਾ ਕਿ ਗੁਰਬਾਣੀ ਦੀ ਉਂਚਤਾ ਸਾਹਮਣੇ, ਕੋਈ ਮਹਾਨ ਪੂਜਨਯੋਗ ਸਰੀਰ ਵੀ ਨਿਗੁਣਾ ਹੈ। ਭਾਵ ਸਰੀਰ ਨਹੀਂ, ਬਾਣੀ ਹੀ ਸਰਬ ਉਤੱਮ ਹੈ।

ਕੀ ਅਜ ਅਸੀਂ ਘਟੋਘਂਟ ਸਿਂਖ ਅਖਵਾਉਣ ਵਾਲੇ ਜਾਂ ਸਿਂਖੀ ਦੇ ਦਾਅਵੇਦਾਰ ਇਸ ਪਖੋਂ ਅਪਣੇ ਕਿਰਦਾਰ ਉਪਰ ਝਾਤੀ ਮਾਰਨ ਦੀ ਹਿੰਮਤ ਕਰ ਸਕਦੇ ਹਾਂ। ਕਾਸ਼ ਜੇਕਰ ਅਜੇ ਵੀ ਅਸੀਂ ਸੰਭਲੀਏ ਤਾਂ ਬਹੁਤ ਕੁਝ ਹੋ ਸਕਦਾ ਹੈ। ਇੰਨਾ ਹੀ ਨਹੀਂ ਅਜ ਜੋ ਸੰਸਾਰ ਪਂਧਰ ਤੇ ਤੁਜ਼ਕੇ ਜਹਾਂਗੀਰੀ-ਖੁਸਰੋ ਆਦਿ ਜਾਂ ਫਿਰ ਰਾਵੀ ‘ਚ ਇਸ਼ਨਾਨ ਦੀਆਂ ਫਰਜ਼ੀ ਕਹਾਣੀਆਂ ਨੂੰ ਆਧਾਰ ਬਨਾਕੇ ਪੰਜਵੇਂ ਪਾਤਸ਼ਾਹ ਦਾ ਇਹ ਮਹਾਨ ਪੁਰਬ ਮੌਜੂਦਾ ਸਿਂਖ ਕੌਮ ਰਾਹੀਂ ਮਨਾਇਆ ਜਾ ਰਿਹਾ ਹੈ। ਬਿਨਾਂ ਖੋਜੇ ਪੜਤਾਲੇ ਸਾਡੇ ਬਹੁਤੇ ਲਿਖਾਰੀ ਅਤੇ ਪ੍ਰਚਾਰਕ, ਬਲਕਿ ਅਪਣੇ ਕੋਲੌਂ ਹੋਰ ਮਿਰਚ-ਮਸਾਲਾ ਲ਼ਾਕੇ ਅਨਜਾਣੇ ‘ਚ ਇਸ ਪਖੋਂ ਸੰਗਤਾਂ ਨਾਲ ਜੋ ਅਨਰਥ ਕਰ ਰਹੇ ਹਨ, ਸਾਰਿਆਂ ਦੀ ਸੇਵਾ ‘ਚ ਬੇਨਤੀ ਹੈ ਕਿ ਇਸ ਗੁਰਮਂਤ ਪਾਠ ਨੂੰ ਗਹੁ ਨਾਲ ਪੜ੍ਹਣ, ਵਿਚਾਰਣ ਅਤੇ ਪਰਖਣ ਕਿ ਆਖਿਰ ਸਂਚ ਕੀ ਹੈ?

ਇਸਤੋਂ ਇਲਾਵਾ ਜਿਹੜੀ ਅਜ ਸਾਡੀ ਤਿੰਨ-ਚੌਥਾਈ ਕੌਮ ਮਿਂਠੀਆਂ ਛਂਬੀਲਾਂ ‘ਚ ਰੁਂਝੀ ਪਈ ਹੈ, ਉਸ ਲਈ ਵੀ ਜ਼ਰੂਰੀ ਹੈ ਕਿ ਛਂਬੀਲਾਂ ਦੇ ਚਂਕਰ-ਵਿਊਹ ਵਿਚੋਂ ਥੋੜਾ ਬਾਹਰ ਨਿਕਲਣ। ਤਾਂ ਹੀ ਅਸੀਂ ਪਾਤਸ਼ਾਹ ਰਾਹੀਂ ਇਸ ਮਹਾਨ ਸ਼ਹਾਦਤ ਦੀ ਕੁਝ ਕਂਦਰ ਪਾ ਸਕਾਂਗੇ ਅਤੇ ਸੰਸਾਰ ਨੂੰ ਵੀ ਦਂਸ ਸਕਾਂਗੇ। ਛਬੀਲਾਂ ਬਾਰੇ ਪੂਰੇ ਵੇਰਵੇ ਲਈ ‘ਛਂਬੀਲਾਂ ਤਾਂ ਲਗਾਓ ਪਰ ਜ਼ਰਾ ਸੋਚੋ’ ਗੁਰਮਂਤ ਪਾਠ ਨੰ:7 ਗੁ:ਐ:ਸੈਂਟਰ, ਦਿਂਲ਼ੀ ਪਾਸੋਂ ਸੰਗਤਾਂ ਦੀ ਸੇਵਾ ਵਿਚ ਪ੍ਰਾਪਤ ਹੈ ਜੀ।

ਹੁਣ ਅਸੀਂ ਜ਼ਿਕਰ ਕਰ ਰਹੇ ਹਾਂ ਉਨ੍ਹਾਂ ਦੋ ਮੂਲ ਕਂੜੀਆਂ ਦਾ- ਜਿਸ ਝੂਠ ਦੇ ਮਹਂਲ ਉਪਰ ਇਸ ਮਿਲਗੋਭਾ ਪ੍ਰਚਾਰ ਨੂੰ ਅਸਾਂ ਖੜਾ ਕੀਤਾ ਹੋਇਆ ਹੈ ਅਤੇ ਜਿਸ ਕਾਰਣ ਪਾਤਸ਼ਾਹ ਦੀ ਮਹਾਨ ਸ਼ਹਾਦਤ ਸੰਗਤਾਂ ਸਾਹਮਣੇ ਪ੍ਰਗਟ ਨਹੀਂ ਹੋ ਪਾ ਰਹੀ। ਇਹ ਦੋ ਕੜੀਆਂ ਹਨ: ਤੁਜ਼ਕੇ ਜਹਾਂਗੀਰੀ ਦੀ ਇਬਾਰਤ -ਪਹਿਲਾਂ ਜ਼ਿਕਰ ਕਰਦੇ ਹਾਂ ਤੁਜ਼ਕੇ ਜਹਾਂਗੀਰੀ ਦੀ ਸੰਬੰਧਤ ਇਬਾਰਤ ਦਾ। ਇਸਦਾ ਮੂਲ ਤਾਂ ਫ਼ਾਰਸੀ ‘ਚ ਹੈ ਅਤੇ ਇਸਦਾ ਅਨੁਵਾਦ ਇਸਤਰ੍ਹਾਂ ਹੈ“ਗੋਇਂਦਵਾਲ ਵਿਚ, ਜਿਹੜਾ ਕਿ ਬਿਆਸਾ ਦਰਿਆ ਦੇ ਕੰਡੇ ਉਤੇ ਹੈ, ਪੀਰਾਂ ਬਜ਼ੁਰਗਾਂ ਦੇ ਭੇਸ ਵਿਚ ਅਰਜਨ ਨਾਮ ਦਾ ਇਕ ਹਿੰਦੂ ਸੀ, ਜਿਸ ਨੇ ਬਹੁਤ ਸਾਰੇ ਭੋਲੇ ਹਿੰਦੂਆਂ, ਸਗੋਂ ਮੂਰਖ ਤੇ ਬੇਸਮਝ ਮੁਸਲਮਾਨਾਂ ਨੂੰ ਵੀ ਆਪਣੀ ਰਹਿਤ-ਬਹਿਤ ਦਾ ਸ਼ਰਧਾਲੂ ਬਣਾਕੇ ਆਪਣੇ ਵਲੀ ਤੇ ਪੀਰ ਹੋਣ ਦਾ ਢੋਲ ਬਹੁਤ ਉਂਚਾ ਵਜਾਇਆ ਹੋਇਆ ਸੀ। ਉਸ ਨੂੰ ਗੁਰੂ ਆਖਦੇ ਹਨ। ਸਭਨਾ ਤਰਫ਼ਾਂ ਤੋਂ ਫ਼ਰੇਬੀ ਤੇ ਠੱਗੀ-ਪਸੰਦ ਲੋਕ ਉਸ ਦੇ ਪਾਸ ਆ ਕੇ ਉਸ ਉਂਤੇ ਆਪਣੀ ਪੂਰੀ ਸ਼ਰਧਾ ਪਰਗਟ ਕਰਦੇ ਸਨ। ਤਿੰਨ ਚਾਰ ਪੀੜ੍ਹੀਆ ਤੋਂ ਉਹਨਾਂ ਦੀ ਇਹ ਦੁਕਾਨ ਚਲਾਈ ਹੋਈ ਸੀ।

ਢੇਰ ਸਮੇਂ ਤੋਂ ਮੇਰੇ ਦਿਲ ‘ਚ ਖਿਆਲ ਉਂਠ ਰਿਹਾ ਸੀ ਕਿ ਇਸ ਝੂਠ ਦੀ ਦੁਕਾਨ ਨੂੰ ਬੰਦ ਕਰਨਾ ਚਾਹੀਦਾ ਹੈ ਜਾਂ ਉਸਨੂੰ (ਗੁਰੂ ਸਾਹਿਬ) ਮੁਸਲਮਾਨੀ ਫ਼ਿਰਕੇ ‘ਚ ਲੈ ਆਉਣਾ ਚਾਹੀਦਾ ਹੈ। ਇਨ੍ਹੀ ਦਿਨੀ ਹੀ ਖੁਸਰੋ ਬਿਆਸ ਦਰਿਆ ਪਾਰ ਕਰਕੇ ਗੁਰੂ ਦੇ ਕਹਿਣ ਤੇ ਉਸਦੇ ਡੇਰ੍ਹੇ ਤੇ ਪੜਾਅ ਕੀਤਾ। ਇਹ ਉਸਨੂੰ ਮਿਲਿਆ ਤੇ ਕਈ ਮਿਂਥੀਆਂ ਹੋਈਆਂ ਗਲਾਂ ਉਸਨੂੰ ਸੁਣਾਈਆਂ ਅਤੇ ਕੇਸਰ ਨਾਲ ਇਂਕ ਉਂਗਲ ਉਸਦੇ ਮਂਥੇ ਤੇ ਲਗਾਈ ਜਿਸ ਨੂੰ ਹਿੰਦੂ ਲੋਕ ਤਿਲਕ ਕਹਿਂਦੇ ਹਨ ਅਤੇ ਚੰਗਾ ਸ਼ਗਨ ਕਰਕੇ ਸਮਝਦੇ ਹਨ। ਜਦ ਇਹ ਗਂਲ ਮੇਰੇ ਕੰਨਾ ‘ਚ ਪਈ ਤਦ ਮੈਂ ਹੁਕਮ ਦਿਂਤਾ ਕਿ ਉਸ ਨੂੁ ਹਾਜ਼ਰ ਕੀਤਾ ਜਾਏ ਤੇ ਮੈਂ ਉਸ ਦੇ ਘਰ ਘਾਟ ਤੇ ਬਾਲ ਬਂਚੇ ਮੁਰਤਜ਼ਾ ਖਾਂ ਦੇ ਹਵਾਲੇ ਕਰ ਦਿਤੇ, ਅਤੇ ਉਸਦਾ ਮਾਲ-ਅਸਬਾਬ ਜ਼ਬਤ ਕਰਕੇ ਹੁਕਮ ਦਿਂਤਾ ਕਿ ਉਸ ਨੂੰ ਸਿਆਸਤ ਅਤੇ ਯਾਸਾ ਦੇ ਕਾਨੂੰਨ ਅਨੁਸਾਰ ਦੰਡ ਦੇਣ’’। ਇਕ ਹੋਰ ਬਨਾਵਟੀ ਕਹਾਣੀ- ਜ਼ਿਕਰ ਭਾਵੇਂ ਆਰੰਭ ਵਿਚ ਆ ਚੁਕਾ ਹੈ ਪਰ ਇਸਨੂੰ ਦੋਹਰਾਨਾ ਜ਼ਰੂਰੀ ਸਮਝਦੇ ਹਾਂ। ਇਹ ਕਹਾਣੀ ਵੀ ਸਰਕਾਰੀ ਪਂਧਰ ਤੇ ਹੀ ਪ੍ਰਚਲਤ ਕੀਤੀ ਗਈ। ‘ਪਾਤਸ਼ਾਹ ਨੇ ਬਾਗ਼ੀ ਖੁਸਰੋ ਦੀ ਮਦਦ ਕੀਤੀ। ਇਸ ਇਲਜ਼ਾਮ ਚ’ ਜਹਾਂਗੀਰ ਨੇ ਉਨ੍ਹਾਂ ਉਪਰ ਦੋ ਲਖ ਰੁਪਏ ਜੁਰਮਾਨਾ ਕੀਤਾ। ਸੰਗਤ ਦਾ ਪੈਸਾ ਕਹਿਕੇ ਗੁਰੂ ਸਾਹਿਬ ਨੇ ਜੁਰਮਾਨਾ ਦੇਨ ਤੋਂ ਇਨਕਾਰ ਕਰ ਦਿਂਤਾ। ਚੰਦੂ ਨੇ ਜੁਰਮਾਨਾ ਅਪਣੇ ਕੋਲੌਂ ਦੇ ਕੇ ਗੁਰੂ ਸਾਹਿਬ ਨੂੰ ਅਪਣੀ ਸਪੁਰਦੀ ਵਿਚ ਲੈ ਲਿਆ ਅਤੇ ਅਪਣੀ ਧੀ ਦਾ ਸਾਕ ਮਨਵਾਉਣ ਵਾਸਤੇ ਤਸੀਹੇ ਦਿਂਤੇ। ਜਦੋਂ ਫਿਰ ਵੀ ਗੁਰੂ ਸਾਹਿਬ ਨਾ ਮੰਨੇ ਤਾਂ ਤਾਜ਼ੀ ਗਊ ਦੀ ਖੱਲ ਵਿਚ ਮੜ੍ਹਵਾਉਣ ਦੀ ਧਂਮਕੀ ਦਿੱਤੀ। ਗੁਰੂ ਸਾਹਿਬ ‘ਗਊ ਹਤਿਆ ਵਾਲੇ’ ਇਸ ਜ਼ੁਲਮ ਨੂੰ ਨਾ ਸਹਾਰ ਸਕੇ। ਆਪਜੀ ਨੇ ਰਾਵੀ ਵਿਚ ਇਸ਼ਨਾਨ ਦੀ ਇੱਛਾ ਪ੍ਰਗਟਾਈ ਅਤੇ ਉਸੇ ਵਿਚ ਹੀ ਅਲੋਪ ਹੋ ਗਏ’। ਦੋਨਾਂ ਕੜੀਆਂ ਦੀ ਚੀਰ ਫਾੜ- ਇਸ ਗੁਰਮਂਤ ਪਾਠ ਰਾਹੀਂ ਇਨ੍ਹਾ ਦੋਨਾਂ ਕੜੀਆਂ ਦੀ ਅਸਾਂ ਚੀਰ ਫਾੜ ਕਰਨੀ ਹੈ। ਇਨ੍ਹਾਂ ਦੀ ਇਂਕ ਇਂਕ ਰਂਗ ਤੋਂ ਇਨ੍ਹਾਂ ਵਿਂਚਲੇ ਝੂਠ ਨੂੰ ਵੀ ਨੰਗਾ ਕਰਨਾ ਹੈ। ਤਾਂ ਹੀ ਅਸੀਂ ਸਂਚ ਦੀ ਤਹਿ ਤੀਕ ਪੁਜ ਸਕਾਂਗੇ ਅਤੇ ਅਪਣੇ ਪਿਆਰੇ ਪੰਥ ਨੂੰ ਚੰਦੂ-ਖੁਸਰੋ ਦੀਆਂ ਕਹਾਣੀਆਂ ਵਿਚੋਂ ਕਂਢਕੇ ਸਂਚਾਈ ਵਲ ਮੋੜ ਸਕਾਂਗੇ। ਨਹੀਂ ਤਾਂ ਅਸੀਂ ਵੀ ਰਾਵੀ ਦਰਿਆ ਦੀ ਇਸ਼ਨਾਨ ਵਾਲੀ ਘਟਣਾ ਸਮੇਤ, ਅਣਜਾਣੇ ਉਸ ਸਮੇਂ ਦੀ ਜ਼ਾਲਿਮ ਸਰਕਾਰ ਦੀ ਬੋਲੀ ਹੀ ਬੋਲਦੇ ਜਾਵਾਂਗੇ। ਹਂਥਲੇ ਗੁਰਮਂਤ ਪਾਠ ‘ਚ ਅਸੀਂ ਤਂਥਾ ਨੂ ਦਲੀਲਾਂ ਅਤੇ ਸਬੂਤਾਂ ਸਹਿਤ ਸਪਸ਼ਂਟ ਕਰਨ ਦਾ ਜਂਤਨ ਕੀਤਾ ਹੈ, ਆਸ ਹੈ ਪਾਠਕ ਇਸ ਵਲ ਪੂਰਾ ਧਿਆਨ ਦੇਣਗੇ। ਦੋਵੇਂ ਕੜੀਆਂ ਸਵੈ ਵਿਰੋਧੀ- ਦੇਖਣ ਦੀ ਗਲ ਹੈ ਕਿ ਸਰਕਾਰੀ ਰਿਕਾਰਡਾਂ ‘ਚ ਦੋਵੇਂ ਗਲਾਂ ਹਨ, ਪਰ ਹੈਣ ਦੋਵੇਂ ਸਵੈ ਵਿਰੋਧੀ। ਇਕ ਪਾਸੇ ਜਹਾਂਗੀਰ ਕਹਿ ਰਿਹਾ ਹੈ, “ਗੁਰੂ ਸਾਹਿਬ ਨੂੰ ਮੈਂ ਮੁਰਤਜ਼ਾਖਾਂ ਦੇ ਹਵਾਲੇ ਕਰ ਦਿਂਤਾ ਅਤੇ ਹੁਕਮ ਦਿਂਤਾ ਕਿ ਉਸਨੂੰ ਸਿਆਸਤ ਅਤੇ ਯਾਸਾ’ ਅਧੀਨ ਦੰਡ ਦਿਂਤਾ ਜਾਵੇ” ਉਂਥੇ ਵੀ ਬਾਕੀ ਦੇ ਦੋ ਫ਼ੁਰਮਾਨ ਜਿਨ੍ਹਾਂ ਉਪਰ ਅਮਲ ਵੀ ਹੋ ਚੁਂਕਾ ਦਸਿਆ ਗਿਆ ਹੈ ਜਿਵੇਂ “ਮੈਂ ਉਸ ਦੇ ਘਰ ਘਾਟ ਤੇ ਬਾਲ ਬੱਚੇ ਮੁਰਤਜ਼ਾ ਖਾਂ ਦੇ ਹਵਾਲੇ ਕਰ ਦਿਤੇ, ਅਤੇ ਉਸਦਾ ਮਾਲ-ਅਸਬਾਬ ਜ਼ਬਤ ਕਰਕੇ ਹੁਕਮ ਦਿੱਤਾ” ***** ਦੂਜੀ ਕਹਾਣੀ ‘ਚ ਕਿਹਾ ਜਾ ਰਿਹਾ ਹੈ ‘ਦੋ ਲਖ ਰੁਪਏ ਜੁਰਮਾਨਾਂ ਕੀਤਾ’। ਪਾਠਕ ਆਪ ਵਿਚਾਰ ਕਰਨ ਕਿ ਕੀ ਇਕੋ ਵਿਅਕਤੀ ਨਾਲ ਇਕੋ ਸਮੇਂ ਇਕੋ ਹੀ ਹਾਕਮ ਵਲੌਂ ‘ਦੋ ਸਵੈ ਵਿਰੋਧੀ ਫ਼ੁਰਮਾਨ ਜਾਰੀ ਕੀਤੇ ਜਾ ਸਕਦੇ ਹਨ?’ ਜੇ ਨਹੀਂ ਤਾਂ ਇਹ ਦੋਵੇਂ ਗਲਾਂ ਇਤਿਹਾਸ ਕਿਵੇਂ ਬਣ ਗਈਆਂ? ਸਪਂਸ਼ਟ ਹੈ ਕਿ ਦੋਨਾਂ ਵਿਚੋਂ ਇਕ ਜਾਂ ਫਿਰ ਦੋਵੇਂ ਹੀ ਮਿਲਾਵਟ ਹਨ। ਅਗੇ ਜਾਕੇ ਅਸੀਂ ਇਹ ਵੀ ਸਾਬਤ ਕਰਾਂਗੇ ਕਿ ਅਸਲ ‘ਚ ਇਹ ਦੋਵੇਂ ਗਲਾਂ ਹੀ ਝੂਠ ਅਤੇ ਇਤਿਹਾਸ ‘ਚ ਸਿੱਧੀ ਮਿਲਾਵਟ ਹਨ। ਮਿਲਾਵਟ ਦਾ ਆਧਾਰ ਵੀ ਵਿਰੋਧੀ ਤਾਕਤਾਂ ਦੀ ਬਂਦ-ਨੀਯਤੀ ਹੀ ਹੈ।

ਚੰਦੂ ਵਾਲਾ ਡਰਾਮਾ-ਪਹਿਲਾਂ ਘੋਖਦੇ ਹਾਂ ਚੰਦੂ ਵਾਲੀ ਸਪੁਰਦੀ ਨੂੰ, ਕਿਆ ਖੂਬ ਗਲ ਘੜੀ ਗਈ ਹੈ। ਇਸਦਾ ਮਂਤਲਬ ਇਹ ਹੋਇਆ, ਜੇਕਰ ਕਿਸੇ ਦਾ ਕਿਸੇ ਨਾਲ ਕੋਈ ਅਪਣਾ ਸਾੜਾ ਹੋਵੇ ਤਾਂ ਸਰਕਾਰੀ ਦਰਬਾਰੇ ਉਸਦਾ ਜੁਰਮਾਨਾ ਭਰ ਦੇਵੇ। ਇਸਤਰ੍ਹਾਂ ਉਸ ਮਨੁਂਖ ਨੁੰ ਅਪਣੇ ਕਂਬਜ਼ੇ ‘ਚ ਲੈ ਲਵੇ। ਫਿਰ ਭਾਵੇਂ ਉਹ ਉਸਨੂੰ ਕਿੰਨੇ ਵੀ ਤਸੀਹੇ ਦੇਵੇ। ਬਲਕਿ ਉਸਨੂੰ ਇਥੋਂ ਤੀਕ ਹਂਕ ਮਿਲ ਜਾਂਦਾ ਹੈ ਕਿ ਫ਼ਿਰ ਭਾਂਵੇਂ ਉਸਨੂੰ ਤੱੜਫਾ ਤੱੜਫਾ ਕੇ ਜਾਨੋਂ ਵੀ ਕਿਉਂ ਨਾ ਮਾਰ ਦੇਵੇ। ਕਿਉਂਕਿ ਜੁਰਮਾਨਾ ਭਰਕੇ ਅਪਣੀ ਸਪੁਰਦੀ ‘ਚ ਲੈਣ ਵਾਲਾ ਮਨੁਂਖ ਤਾਂ ਸ਼ਾਇਦ ਕਾਨੂੰਨ ਤੋਂ ਵੀ ਉਪਰ ਹੋ ਜਾਂਦਾ ਹੈ।.... ਇੰਨਾ ਹੀ ਨਹੀਂ ਫਿਰ ਉਸ ਦੁਸ਼ਟ ਆਤਮਾ ਨੇ ਸਾੜਾ ਕੱਢਨਾ ਵੀ ਸੀ ਉਸ ਮਹਾਨ ਹਸਤੀ ਨਾਲ, ਜਿਸ ਵਾਸਤੇ ਦੋ ਲਖ ਰੁਪਏ ਤਾਂ ਕੀ, ਲਾਈਨਾਂ ਲਾਕੇ ਲੋਕਾਈ ਉੁਸ ਉਪਰੋਂ ਅਪਣੀਆਂ ਜਾਨਾਂ ਤੀਕ ਕੁਰਬਾਨ ਕਰਨ ਨੂੰ ਤਿਆਰ ਖਲੌਤੀ ਹੋਵੇ। ਕਮਾਲ ਇਹ ਵੀ ਹੈ ਕਿ ਕੀ ਇਸ ਜੁਰਮਾਨੇ ਨੂੰ ਭਰਕੇ ਅਪਣੀ ਸਪੁਰਦੀ ‘ਚ ਲੈਣ ਵਾਸਤੇ, ਇਕ ਕਮੀਨ ਅਤੇ ਨੀਚ ਚੰਦੂ ਹੀ ਇਸ ਸੰਸਾਰ ‘ਚ ਬਾਕੀ ਰਹਿ ਚੁਂਕਾ ਸੀ?

ਚੰਦੂ ਦੀ ਧੀ ਦੇ ਸਾਕ ਦੀ ਘਟਣਾ ਹੈ ਵੀ ਜਾਂ ਉਹਵੀ ਬਾਕੀ ਕਹਾਣੀ ਦੀ ਤਰ੍ਹਾਂ, ਕਿਸੇ ਸਮੇਂ ਫਰਜ਼ੀ ਹੀ ਸਾਬਤ ਹੋ ਜਾਵੇ-ਪਰ ਇਸ ਚੰਦੂ ਦੇ ਕਿਰਦਾਰ ਤੋਂ ਇਹ ਜ਼ਰੂਰ ਸਾਬਤ ਹੋ ਜਾਂਦਾ ਹੈ ਕਿ ਇਹ ਜ਼ਲੀਲ, ਉਸੇ ਹੀ ਜਂਮਾਵੜੇ ਦਾ ਇਕ ਕਰਿੰਦਾ ਸੀ, ਜਿਸਦਾ ਜ਼ਿਕਰ ਅਸੀਂ, ਪਹਿਲੇ ਕਰ ਚੁਂਕੇ ਹਾਂ। ਸਪਂਸ਼ਟ ਹੈ ਕਿ ਜਹਾਂਗੀਰ ਦੀ ਗੈਰ ਹਾਜ਼ਰੀ ‘ਚ, ਇਹ ਦਰਿੰਦਗੀ ਦਾ ਨੰਗਾ ਨਾਚ ਮੁਰਤੱਜ਼ਾਖਾਂ ਅਤੇ ਚੰਦੂ, ਦੋਨਾਂ ਨੇ ਰਲ ਕੇ ਹੀ ਕੀਤਾ ਸੀ। ਬਲਕਿ ਇਸ ਕਾਲੇ ਕਰਤੂਤ ਦੀ ਅਪਣੇ ਉਪਰ ਜ਼ਿਮੇਵਾਰੀ ਲੈਣ ਤੋਂ ਡਰਦਾ ਜਹਾਂਗੀਰ ਤਾਂ ਸਾਰੀ ਤਾਕਤ ਮੁਰਤਜ਼ਾ ਖਾਂ ਨੂੰ ਦੇਕੇ, ਆਪ ਸਿੰਧ ਨੂੰ ਦੌੜ ਗਿਆ ਸੀ ਤਾਕਿ ਸਮਾਂ ਪੈਣ ਤੇ ਉਹ ਅਪਣੇ ਆਪ ਨੂੰ ਇਸ ਕਾਲੀ ਕਰਤੂਤ ਵਿਚੋਂ ਬਰੀ ਸਾਬਤ ਕਰ ਸਕੇ।


  
ਜੂਨ 84: ਭਵਿੱਖ ਲਈ ਕੇਂਦਰ ਬਿੰਦੂ--ਐਡਵੋਕੇਟ ਜਸਪਾਲ ਸਿੰਘ ਮੰਝਪੁਰ

     
1 JUN2011     ਐਡਵੋਕੇਟ ਜਸਪਾਲ ਸਿੰਘ ਮੰਝਪੁਰ
 


ਸਿੱਖ ਪੰਥ ਦੇ ਭਵਿੱਖ ਨੂੰ ਤਹਿ ਕਰਦਿਆਂ ਜੂਨ 84 ਘੱਲ਼ੂਘਾਰਾ ਇਕ ਅਹਿਮ ਕੇਂਦਰੀ ਬਿੰਦੂ ਹੈ। ਇਸਦੀ ਗੱਲ ਕੀਤੇ ਤੋਂ ਬਿਨਾਂ ਪੰਥ ਦਾ ਭਵਿੱਖ ਤਹਿ ਕਰਨ ਦੀਆਂ ਸੋਚਣ ਵਾਲੇ ਪੰਥ ਦੋਖੀ ਹਨ। ਇਹੀ ਇਕ ਅਜਿਹਾ ਨੁਕਤਾ ਹੈ ਜਿਸ ਉੱਤੇ ਇਕ ਮਤ ਹੋਕੇ ਅਸੀਂ ਆਪਣੇ ਅਗਲੇਰੇ ਰਾਹ ਤਹਿ ਕਰ ਸਕਦੇ ਹਾਂ। ਜੂਨ 84 ਘੱਲੂਘਾਰਾ ਜਿੱਥੇ ਸਾਨੂੰ ਭਾਰਤੀ ਕਹਾਉਂਣ ਤੋਂ ਸ਼ਰਮ ਮਹਿਸੂਸ ਕਰਵਾਉਂਦਾ ਹੈ ਉੱਥੇ ਦੁਨੀਆਂ ਦੇ ਨਕਸ਼ੇ ਉੱਤੇ ਪੰਥ ਦੀ ਸਿਆਸੀ ਹੋਂਦ-ਹਸਤੀ ਕਾਇਮ ਕਰਨ ਲਈ ਵੀ ਪਰੇਰਦਾ ਹੈ।

ਹਰ ਉਸ ਸਿੱਖ ਨੂੰ ਪੰਥ ਦਾ ਹਿੱਸਾ ਕਹਾਉਂਣ ਦਾ ਹੱਕ ਹੈ ਜੋ ਜੂਨ 84 ਘੱਲੂਘਾਰੇ ਦੇ ਸ਼ਹੀਦਾਂ ਦੇ ਹੱਕ ਵਿਚ ਅਤੇ ਹਮਲਾਵਾਰਾਂ ਦੇ ਵਿਰੋਧ ਵਿਚ ਖੜ੍ਹਾ ਹੈ। ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਿਸੇ ਇਕ ਜਾਂ ਵੱਧ ਇਮਾਰਤਾਂ ਉੱਤੇ ਹਮਲਾ ਨਹੀਂ ਸੀ ਸਗੋਂ ਇਹ ਤਾਂ ਗੁਰੂ ਸਾਹਿਬਾਨ ਦੇ ਉਸ ਸਿਧਾਂਤ ਉੱਤੇ ਹਮਲਾ ਸੀ ਜਿਸ ਮੁਤਾਬਕ
ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥ (ਅੰਗ 97) ਦਾ ਹੋਕਾ ਦਿੱਤਾ ਗਿਆ ਸੀ। ਸਮੇਂ ਦੇ ਹਾਕਮਾਂ, ਜੋ ਕਿ ਪਿਛਲੀਆਂ ਦਸ ਸਦੀਆਂ ਤੋਂ ਗੁਲਾਮ ਸਨ ਤੇ ਕਪਟੀ ਤਰੀਕਿਆਂ ਨਾਲ ਉਹਨਾਂ ਨੇ ਰਾਜ ਪਰਬੰਧ ਆਪਣੀ ਮਨੂੰਵਾਦੀ ਸੋਚ ਨੂੰ ਲਾਗੂ ਕਰਨ ਲਈ ਹਾਸਲ ਕਰ ਲਿਆ ਸੀ, ਨੂੰ ਇਹ ਮਨਜੂਰ ਨਹੀਂ ਸੀ ਕਿ ਭਾਰਤੀ ਉਪਮਹਾਂਦੀਪ ਵਿਚ ਵਸਦੇ ਕਰੋੜਾਂ ਲੋਕ ਬ੍ਰਾਹਮਣਵਾਦ ਦੇ ਜੂਲੇ ਥੱਲਿਓ ਨਿਕਲਣ ਜਿਹਨਾਂ ਨੂੰ ਵੇਦਾਂ ਦੀ ਵਰਣ ਵੰਡ ਰਾਹੀਂ ਸੋਸ਼ਿਤ ਕੀਤਾ ਜਾ ਰਿਹਾ ਸੀ।

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਨਾ ਕੀਤੀ ਜਿਸ ਤੋਂ ਭਾਵ ਸੀ ਕਿ ਦੁਨੀਆਵੀ ਤਖ਼ਤਾਂ ਤੋਂ ਸਿਧਾਂਤਕ ਪੱਖ ਤੋਂ ਉੱਚਾ, ਜਿਸਦੀ ਪ੍ਰਭੂਸੱਤਾ ਕਿਸੇ ਖਾਸ ਖਿੱਤੇ ਤੱਕ ਹੀ ਸੀਮਤ ਨਹੀਂ ਸਗੋਂ ਧਰਤੀ ਦੇ ਹਰੇਕ ਕੋਨੇ ਤੇ ਅਕਾਲ ਪੁਰਖ ਦੀ ਸੱਤਾ ਦੀ ਹਰੇਕ ਨੁੱਕਰ ਤੱਕ ਇਸਦੀ ਪਹੁੰਚ ਹੋਵੇ।ਜਦੋਂ-ਜਦੋਂ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਜਿਹੀ ਸੱਤਾ ਦਾ ਪਰਗਟਾਵਾ ਕੀਤਾ ਗਿਆ ਤਾਂ ਦੁਨਿਆਵੀ ਤਖ਼ਤਾਂ ਨੇ ਇਸ ਨਾਲ ਟੱਕਰ ਲਈ, ਰਾਜ ਪਰਬੰਧ ਭਾਵੇਂ ਮੁਗਲਾਂ, ਅੰਗਰੇਜ਼ਾਂ , ਬ੍ਰਾਹਮਣਵਾਦੀਆਂ ਜਾਂ ਸਾਡੀ ਆਪਣੀ ਬਾਹਰੀ ਸ਼ਕਲ ਨਾਲ ਮਿਲਦੇ-ਜੁਲਦੇ ਜੀਵਾਂ ਦਾ ਹੋਵੇ।

ਵਰਤਮਾਨ ਸਮੇਂ ਵਿਚ ਦੇਖੀਏ ਤਾਂ ਸਿੱਖ ਨੌਜਵਾਨ ਪੀੜੀ ਜੋ ਕਿ 80ਵਿਆਂ ਵਿਚ ਜਨਮੀ ਸੀ ਜੂਨ 84 ਬਾਰੇ ਜਿਆਦਾ ਸੁਚੇਤ ਹੈ ਮੁਕਾਬਲਤਨ ਉਸ ਪੀੜੀ ਤੋਂ ਜੋ ਕੇਵਲ ਇਹੀ ਕਹਿੰਦੀ ਰਹੀ ਕਿ ਸੰਤਾਂ ਨੂੰ ਕੀ ਲੋੜ ਸੀ ਅਕਾਲ ਤਖ਼ਤ ਸਾਹਿਬ ਉੱਤੇ ਜਾਣ ਦੀ।ਉਹਨਾਂ ਨੂੰ ਲੱਗਦਾ ਰਿਹਾ ਤੇ ਅੱਜ ਵੀ ਲੱਗਦਾ ਹੈ ਕਿ ਜੇ ਕਿਤੇ ਸੰਤ ਅਕਾਲ ਤਖ਼ਤ ਸਾਹਿਬ ਉੱਤੇ ਨਾ ਜਾਂਦੇ ਤਾਂ ਜੂਨ 84 ਦਾ ਹਮਲਾ ਨਾ ਹੁੰਦਾ। ਉਹਨਾਂ ਦੀ ਸਮਝ ਦਾ ਪੱਧਰ ਏਨਾ ਕੁ ਹੈ। ਪਰ ਮੈਂ ਹੈਰਾਨ ਹੁੰਦਾ ਹਾਂ ਕਿ ਉਸੇ ਸਮੇਂ ਵਿਚ ਪੱਛਮੀ ਪੰਜਾਬ ਵਿਚ ਬੈਠਾ ਇਕ ਕਵੀ ਐਡਵੋਕੇਟ ਅਫਜ਼ਲ ਅਹਿਸਨ ਰੰਧਾਵਾ ਕਿਵੇਂ ਜੂਨ 84 ਦੇ ਅਸਲ ਕਾਰਨ ਦੀ ਝੱਟ ਨਬਜ਼ ਫੜ੍ਹ ਲੈਂਦਾ ਕਹਿੰਦਾ ਹੈ ਕਿ;
"ਅੱਜ ਵੈਰੀਆਂ ਕੱਢ ਵਿਖਾਲਿਆ ਹੈ ਪੰਜ ਸਦੀਆਂ ਦਾ ਵੈਰ"
ਉਸਦੀ ਨਵਾਂ ਘੱਲੂਘਾਰਾ ਨਾਮੀ ਕਵਿਤਾ ਪੜ੍ਹ ਕੇ ਲੱਗਦਾ ਹੈ ਕਿ ਕੋਈ ਵਜਦ ਵਿਚ ਆਕੇ ਮਨੁੱਖਤਾ ਦੇ ਕੇਂਦਰੀ ਧੁਰੇ ਨੂੰ ਖੂਨ ਨਾਲ ਲੱਥ-ਪੱਥ ਮਹਿਸੂਸ ਕਰਕੇ ਰੋ ਰਿਹਾ ਹੈ ਕਿ ਹੇ ਮਨੁੱਖਤਾ ਹੁਣ ਜਦੋਂ ਤੇਰਾ ਧੁਰਾ ਹੀ ਹਿੱਲ ਗਿਆ ਹੈ ਤਾਂ ਤੇਰਾ ਕੀ ਬਣੇਗਾ ? ਸ਼ਾਇਦ ਇਸ ਕਵਿਤਾ ਰਾਹੀਂ ਉਹ ਮਨੁੱਖਤਾ ਉੱਤੇ ਆਉਂਣ ਵਾਲੇ ਪਰਕੋਪ ਨੂੰ ਵੀ ਦੇਖ ਰਿਹਾ ਹੈ।

ਜਦੋਂ ਅਸੀਂ ਜੂਨ 84 ਹਮਲੇ ਦੀ ਗੱਲ ਕਰਦੇ ਹਾਂ ਕਿ ਇਸ ਪਿੱਛੇ ਦੋ ਤਰ੍ਹਾਂ ਦੇ ਕਾਰਨ ਹਨ। ਇਕ ਤਾਂ ਜੋ ਪੰਜ ਸਦੀਆਂ ਦੇ ਵੈਰ ਦੀ ਗੱਲ ਹੈ ਅਤੇ ਦੂਜੀ ਦਿੱਲੀ ਤਖ਼ਤ ਦੇ ਸਮਕਾਲੀ ਹਲਾਤ। ਪੰਜ ਸਦੀਆਂ ਦੇ ਵੈਰ ਦੀ ਗੱਲ ਨੂੰ ਖੋਲਦਿਆਂ ਪਤਾ ਲੱਗਦਾ ਹੈ ਕਿ 1984 ਤੋਂ ਪਿੱਛੇ ਪੰਜ ਸਦੀਆਂ 1484 ਬਣਦੇ ਹਨ।ਤਾਂ ਫਿਰ ਇਤਿਹਾਸ ਪੜ੍ਹਿਆਂ ਪਤਾ ਲੱਗਦਾ ਹੈ ਕਿ 1484 ਵਿਚ ਗੁਰੂ ਨਾਨਕ ਸਾਹਿਬ ਜੀ ਸੁਲਤਾਨਪਰ ਲੋਧੀ ਵਿਖੇ ਆ ਕੇ ਤੇਰ੍ਹਾਂ-ਤੇਰ੍ਹਾਂ ਤੋਲਣ ਲੱਗ ਪਏ ਸਨ ਭਾਵ ਕਿ ਉਹਨਾਂ ਨੇ ਸੰਸਾਰ ਦੇ ਪਰਬੰਧ ਚਲਾਉਂਣ ਲਈ ਉਹਨਾਂ ਸਿਧਾਤਾਂ ਨੂੰ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਸੀ ਜੋ ਬ੍ਰਾਹਮਣਵਾਦੀਆਂ ਦੇ ਵੰਡ ਦੇ ਸਿਧਾਤਾਂ ਨੂੰ ਪਰ੍ਹੇ ਵਗਾਹ ਮਾਰਦੇ ਸਨ।ਬ੍ਰਾਹਮਣਵਾਦੀਆਂ ਦੁਆਰਾ ਆਪਣੇ ਨਿੱਜੀ ਹਿੱਤਾਂ ਲਈ ਸਮਾਜਕ, ਧਾਰਮਕ, ਸਿਆਸੀ, ਆਰਥਕ ਤੇ ਸੱਭਿਆਚਾਰਕ ਖੇਤਰਾਂ ਵਿਚ ਪਾਈਆਂ ਵੰਡੀਆਂ ਤੇ ਵਿਤਕਰੇ ਬਿਲਕੁਲ ਮਨਜੂਰ ਨਹੀਂ ਸੀ ਤੇ ਉਹਨਾਂ ਨੇ ਜਿੱਥੇ ਇਸਦਾ ਡਟਵਾਂ ਵਿਰੋਧ ਕੀਤਾ ਉੱਥੇ ਨਵੇਂ ਢਾਚਿਆਂ ਦੀ ਉਸਾਰੀ ਵੀ ਨਾਲੋਂ-ਨਾਲ ਕੇਵਲ ਕਰ ਹੀ ਨਹੀਂ ਦਿੱਤੀ ਸਗੋਂ ਇਹਨਾਂ ਨੂੰ ਲਾਗੂ ਵੀ ਕਰ ਦਿੱਤਾ।

ਸਾਂਝੀ ਪੰਗਤ-ਸੰਗਤ, ਸਾਂਝੇ ਇਸ਼ਨਾਨ ਅਸਥਾਨਾਂ, ਔਰਤ ਦੀ ਬਰਾਬਰੀ ਨੇ ਸਮਾਜਕ, ਧਾਰਮਕ ਤੇ ਸੱਭਿਆਚਾਰਕ ਵਿਤਕਰਿਆਂ ਨੂੰ ਸੱਟ ਮਾਰੀ, ਤੇਰ੍ਹਾਂ-ਤੇਰ੍ਹਾਂ ਤੋਲ ਕੇ, ਧਰਮ ਦੀ ਕਿਰਤ ਕਰਕੇ ਦਸਵੰਧ ਕੱਢਣ ਦਾ ਉਪਦੇਸ਼ ਦੇ ਕੇ, ਗਰੀਬ ਕੀ ਰਸਨਾ ਗੁਰੂ ਕੀ ਗੋਲਕ ਕਹਿ ਕੇ ਅਤੇ "ਘਾਲਿ ਖਾਇ ਕਿਛੁ ਹਥਹੁ ਦੇਇ ॥ ਨਾਨਕ ਰਾਹੁ ਪਛਾਣਹਿ ਸੇਇ ॥" ਦਾ ਅਟੱਲ ਨਿਯਮ ਦਰਸਾ ਕੇ ਨਵਾਂ ਆਰਥਕ ਪਰਬੰਧ ਸਿਰਜ ਦਿੱਤਾ।

1699 ਵਿਚ ਦਸਵੇਂ ਨਾਨਕ ਜੀ ਨੇ ਅਕਾਲ ਪੁਰਖ ਦੀ ਸੱਤਾ ਦੀ ਰਾਖੀ ਲਈ ਸਿਰਜੇ ਮਨੁੱਖ ਨੂੰ ਖ਼ਾਲਸਾ ਰੂਪ ਵਿਚ ਪਰਗਟ ਕਰ ਦਿੱਤਾ ਅਤੇ ਉਸਦੀਆਂ ਖਾਸ ਜਿੰਮੇਵਾਰੀਆਂ ਆਇਦ ਕਰ ਦਿੱਤੀਆਂ ਕਿ ਅਕਾਲ ਪੁਰਖ ਦੀ ਸੱਤਾ ਦੀ ਰਾਖੀ ਲਈ ਰਹਿੰਦੀ ਦੁਨੀਆਂ ਤੱਕ ਸੰਘਰਸ਼ ਕਰਨਾ ਹੈ ਜੋ ਕਿ ਖ਼ਾਲਸਾ ਵੱਖ-ਵੱਖ ਰੂਪਾਂ-ਵੇਸਾਂ ਵਿਚ ਅੱਜ ਵੀ ਨਿਰੰਤਰ ਜਾਰੀ ਰੱਖ ਰਿਹਾ ਹੈ।

1984 ਵਿਚ ਗੁਰੂ ਦੇ ਖਾਲਸੇ ਦਾ ਜਲਾਲੀ ਰੂਪ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਰੂਪ ਵਿਚ ਪਰਗਟਿਆ ਜਿਸ ਦਾ ਤੇਜ ਬ੍ਰਾਹਮਣਵਾਦੀਆਂ ਤੇ ਉਹਨਾਂ ਦੇ ਹਮਾਇਤੀਆਂ ਤੋਂ ਝੱਲਿਆ ਨਾ ਗਿਆ ਤੇ ਉਹਨਾਂ ਨੇ ਆਪਣੀਆਂ ਕਮਜ਼ੋਰੀਆਂ ਨੂੰ ਲੁਕਾਉਂਣ ਲਈ ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ ਉੱਤੇ ਹਮਲਾ ਕਰ ਦਿੱਤਾ ਕਿਉਂਕਿ ਬ੍ਰਾਹਮਣਵਾਦੀਆਂ ਨੂੰ ਲੱਗਣ ਲੱਗ ਪਿਆ ਸੀ ਕਿ ਸਾਡੀ ਸਿਧਾਂਤਕ ਮੌਤ ਦਾ ਸਮਾਂ ਨੇੜੇ ਆ ਗਿਆ ਹੈ। ਦੂਜਾ ਜੋ ਤਤਕਾਲੀਨ ਕਾਰਨ ਦਿੱਲੀ ਤਖ਼ਤ ਦੇ ਹਲਾਤ ਅਜਿਹੇ ਸਨ ਕਿ ਕਾਂਗਰਸ ਪਾਰਟੀ ਜੋ ਕਿ ਬ੍ਰਾਹਮਣਵਾਦੀਆਂ ਦੀ ਨੁੰਮਾਇੰਦਾ ਸਿਆਸੀ ਜਮਾਤ ਸੀ, ਨੇ ਦੇਖਿਆ ਕਿ ਅਕਾਲ ਤਖ਼ਤ ਸਾਹਿਬ ਦੀ ਛਤਰ-ਛਾਇਆ ਹੇਠ ਭਾਰਤੀ ਉਪਮਹਾਂਦੀਪ ਦੀਆਂ ਤਮਾਮ ਸੰਘਰਸ਼ਸ਼ੀਲ਼ ਧਿਰਾਂ ਦੇ ਨੁੰਮਾਇੰਦੇ ਇਕੱਤਰ ਹੋਣੇ ਸ਼ੁਰੂ ਹੋ ਗਏ ਹਨ ਅਤੇ ਕਿਤੇ ਅਕਾਲ ਤਖ਼ਤ ਆਉਂਦੇ ਸਮੇਂ ਵਿਚ ਦਿੱਲੀ ਤਖਤ ਨੂੰ ਟੱਕਰ ਦੇਣ ਲਈ ਹੱਕ ਮੰਗਦੀਆਂ ਧਿਰਾਂ ਦਾ ਅਗਵਾਈ ਕਰਤਾ ਨਾ ਬਣ ਜਾਵੇ ਇਸ ਲਈ ਉਸਨੇ ਹਮਲਾ ਕਰਕੇ ਇਸ ਧੁਰੇ ਨੂੰ ਤੋੜਨ ਦਾ ਯਤਨ ਕੀਤਾ।ਪਰ ਜੇ ਗਹੁ ਨਾਲ ਦੇਖਿਆ ਜਾਵੇ ਤਾਂ ਅੱਜ ਭਾਰਤੀ ਉਪਮਹਾਂਦੀਪ ਦੀਆਂ ਸੰਘਰਸ਼ਸ਼ੀਲ ਧਿਰਾਂ ਕਿਸੇ ਨਾ ਕਿਸੇ ਰੂਪ ਵਿਚ ਸੰਘਰਸ਼ ਜਾਰੀ ਰੱਖ ਰਹੀਆਂ ਹਨ ਅਤੇ ਉਹ ਉਡੀਕ ਰਹੀਆਂ ਹਨ ਕਿ ਜਿੱਤ ਦੇ ਉਸ ਦਿਨ ਨੂੰ ਜਦੋਂ ਅਕਾਲ ਤਖ਼ਤ ਸਾਹਿਬ ਦੇ ਵਾਰਸਾਂ ਦੀ ਅਗਵਾਈ ਵਿਚ ਦਿੱਲੀ ਤਖ਼ਤ ਤੋਂ ਜ਼ੁਲਮਾਂ ਦਾ ਹਿਸਾਬ ਲੈ ਕੇ ਸਰਬੱਤ ਦੇ ਭਲੇ ਵਾਲਾ ਰਾਜ ਪਰਬੰਧ ਸਿਰਜਿਆ ਜਾਵੇਗਾ। ਜੂਨ 1984 ਤੋਂ ਪਹਿਲਾਂ ਭਾਵੇਂ ਆਮ ਸਿੱਖ ਭਾਰਤ ਸਰਕਾਰ ਦੀਆਂ ਕੋਝੀਆਂ ਹਰਕਤਾਂ ਤੋਂ ਏਨਾ ਸੁਚੇਤ ਨਹੀਂ ਸੀ ਕਿ ਉਹ ਵੱਖਰਾ ਸਿੱਖ ਰਾਜ ਲੈਣ ਲਈ ਓਨੀ ਵੱਡੀ ਪੱਧਰ ਉੱਤੇ ਲਾਮ-ਬੱਧ ਹੁੰਦੇ ਜਿੰਨੀ ਵੱਡੀ ਪੱਧਰ ਉੱਤੇ ਜੂਨ 84 ਤੋਂ ਬਾਅਦ ਹੋਏ।ਜੂਨ 1984 ਤੋਂ ਪਹਿਲਾਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਲੈਕਚਰਾਂ ਵਿਚ ਆਮ ਕਿਹਾ ਜਾਂਦਾ ਸੀ ਕਿ ਅਸੀਂ ਭਾਰਤ ਵਿਚ ਰਹਿਣਾ ਚਾਹੁੰਦੇ ਹਾਂ, ਇਹ ਸਰਕਾਰ ਦੱਸੇ ਕਿ ਸਾਨੂੰ ਨਾਲ ਰੱਖਣਾ ਹੈ ਜਾਂ ਨਹੀਂ, ਪਰ ਅਸੀਂ ਰਹਿਣਾ ਬਰਾਬਰ ਦੇ ਸ਼ਹਿਰੀ ਬਣ ਕੇ ਆ, ਦੂਜੇ ਦਰਜ਼ੇ ਦੇ ਸ਼ਹਿਰੀ ਬਣ ਕੇ ਅਸੀਂ ਨਹੀਂ ਰਹਿਣਾ।" ਅਤੇ ਨਾਲ ਹੀ ਉਹ ਕਹਿੰਦੇ ਹੁੰਦੇ ਸੀ ਕਿ ਅਸੀਂ ਨਾ ਤਾਂ ਅਜੇ ਖ਼ਾਲਿਸਤਾਨ ਦੇ ਹਮਾਇਤੀ ਹਾਂ ਤੇ ਨਾ ਹੀ ਵਿਰੋਧੀ, ਅਸੀਂ ਤਾਂ ਚੁੱਪ ਹਾਂ, ਹਾਂ, ਜੇ ਖ਼ਾਲਿਸਤਾਨ ਮਿਲ ਜਾਵੇਗਾ ਤਾਂ ਲੈ ਜਰੂਰ ਲਵਾਂਗੇ, 1947 ਵਾਲੀ ਗਲਤੀ ਨੀ ਕਰਦੇ।" ਭਾਵ ਕਿ ਉਹਨਾਂ ਦੇ ਦਿਲ ਵਿਚ ਸੀ ਕਿ 1947 ਵਿਚ ਸਿੱਖ ਲੀਡਰਾਂ ਤੋਂ ਗਲਤੀ ਹੋ ਗਈ ਜੋ ਵੱਖਰਾ ਸਿੱਖ ਰਾਜ ਲੈਣ ਵਿਚ ਸਫਲ ਨਾ ਹੋਏ।ਪਰ ਨਾਲ ਹੀ ਉਹਨਾਂ ਨੂੰ ਪਤਾ ਸੀ ਕਿ ਆਮ ਸਿੱਖਾਂ ਨੂੰ ਸਿੱਧੇ ਹੀ ਵੱਖਰੇ ਰਾਜ ਲੈਣ ਦੀ ਗੱਲ ਕਰਨੀ ਛੇਤੀ ਪਚਣੀ ਨਹੀਂ ਕਿਉਂਕਿ ਭਾਰਤ ਸਟੇਟ ਵਲੋਂ ਸਿਰਜੇ ਪਰਬੰਧ ਕਾਰਨ ਉਹਨਾਂ ਦੀ ਜ਼ਹਿਨੀਅਤ ਵਿਚ ਗੁਲਾਮੀ ਵੜ ਚੁੱਕੀ ਸੀ ਜਿਸਦਾ ਪਹਿਲਾਂ ਅਹਿਸਾਸ ਕਰਾਉਂਣਾ ਜਰੂਰੀ ਹੈ, ਤਾਂ ਹੀ ਉਹ ਕਿਹਾ ਕਰਦੇ ਸਨ ਕਿ ਸਿੱਖ ਇਸ ਮੁਲਕ ਵਿਚ ਗੁਲਾਮ ਨੇ, ਤੇ ਗੁਲਾਮੀ ਤਾਂ ਗਲੋਂ ਲਹਿਣੀ ਆਂ, ਪਹਿਲਾਂ ਜਦੋਂ ਆਪਾਂ ਆਪਣੇ ਘਰ ਅਨੰਦਪੁਰ ਸਾਹਿਬ ਵੜਾਂਗੇ ਭਾਵ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਾਂਗੇ ਤੇ ਫੇਰ ਇਕ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਵਾਂਗੇ।ਵੱਖਰੇ ਸਿੱਖ ਰਾਜ ਖ਼ਾਲਿਸਤਾਨ ਬਾਰੇ ਉਹਨਾਂ ਕਿਹਾ ਸੀ ਕਿ ਜੇ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਉਹਨਾਂ ਦੇ ਕਹਿਣ ਦਾ ਭਾਵ ਸੀ ਕਿ ਭਾਈ ਅਸੀਂ ਤਾਂ ਸ਼ਹਾਦਤਾਂ ਦੇ ਕੇ ਨੀਂਹਾਂ ਵਿਚ ਹੀ ਲੱਗ ਜਾਣਾ ਬਾਕੀ ਦਾ ਕੰਮ ਪੰਥ ਆਪ ਕਰ ਲਵੇ।ਜਿਵੇ ਜਦੋਂ ਗੁਰੂ ਦਸਮ ਪਿਤਾ ਨੇ ਦਮਦਮਾ ਸਾਹਿਬ ਵਿਖੇ ਜੁੜੇ ਪੰਥ ਵੱਲ ਇਸ਼ਾਰਾ ਕਰਕੇ ਕਿਹਾ ਸੀ ਕਿ
ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ
ਚਾਰ ਮੂਏ ਤੋਂ ਕਿਆ ਹੂਆ ਜੀਵਤ ਕਈ ਹਜ਼ਾਰ
ਭਾਵ ਕਿ ਮੈਨੂੰ ਚਾਰਾਂ ਤੇ ਹਜ਼ਾਰਾਂ ਵਿਚ ਕੋਈ ਫਰਕ ਨਹੀਂ, ਅਸਲ ਵਿਚ ਹਜ਼ਾਰਾਂ ਦਾ ਵੀ ਓਹੀ ਰਾਹ ਹੈ ਜੋ ਚਾਰਾਂ ਦਾ ਸੀ, ਕਿਉਂਕਿ ਚਾਰਾਂ ਦੇ ਵਾਰਸ ਹਜ਼ਾਰਾਂ ਬਣੇ ਤੇ ਹਜ਼ਾਰਾਂ ਦੇ ਲੱਖਾਂ ਤੇ ਕਰੋੜਾਂ ਬਣਨਗੇ।

ਦੁਨੀਆਂ ਦੀ ਵੱਡੀ ਸਟੇਟ ਤੇ ਦਿਖਾਵੇ ਦੇ ਲੋਕਤੰਤਰ ਨੇ ਅਜਿਹੀਆਂ ਨੀਤੀਆਂ ਲਾਗੂ ਕੀਤੀਆਂ ਕਿ ਸਿੱਖ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵਲੋਂ ਆਪਣੀ ਸ਼ਹਾਦਤ ਦੇ ਕੇ ਰੱਖੀ ਗਈ ਨੀਂਹ ਨੂੰ ਭੁੱਲਦੇ ਜਾ ਰਹੇ ਹਨ, ਉਹ ਕੋੰਮੀ ਘਰ ਵਿਸਾਰਨ ਕਾਰਨ ਬਦਤਰ ਹਾਲਤਾਂ ਵਿਚ ਰਹਿਣ ਲਈ ਮਜਬੂਰ ਹਨ। ਉਹਨਾਂ ਦੀ ਮਾਨਸਕ ਦਸ਼ਾ ਫਿਰ ਜੂਨ 1984 ਤੋਂ ਪਹਿਲਾਂ ਦੇ ਸਮੇਂ ਵਿਚ ਪੁੱਜ ਗਈ ਹੈ। ਉਹਨਾਂ ਨੂੰ ਅਹਿਸਾਸ ਕਰਾਉਂਣਾ ਜਰੂਰੀ ਹੋ ਗਿਆ ਹੈ ਕਿ ਉਹ ਭਾਰਤ ਵਿਚ ਗੁਲਾਮ ਨੇ, ਅਤੇ ਗੁਲਾਮੀ ਗੁਰੂ ਦੇ ਲੜ ਲੱਗ ਕੇ ਇਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਣ ਨਾਲ ਹੀ ਗਲੋਂ ਲੱਥਣੀ ਹੈ।

ਜੇ ਦੇਖੀਏ ਤਾਂ ਅੱਜ ਹਲਾਤ 1970-80 ਤੋਂ ਵੀ ਮਾੜੇ ਬਣੇ ਹੋਏ ਹਨ। ਸੰਤ ਜਰਨੈਲ ਸਿੰਘ ਜੀ ਅਕਸਰ ਹੀ ਅਪਣੇ ਲੈਕਚਰਾਂ ਵਿਚ ਮਿਸਾਲਾਂ ਦੇ ਕੇ ਦੱਸਦੇ ਹੁੰਦੇ ਸਨ ਕਿ ਸਿੱਖ ਗੁਲਾਮ ਕਿਵੇਂ ਹਨ, ਤੇ ਜੇ ਅੱਜ ਦੇਖੀਏ ਤਾਂ ਰੋਜ਼ਾਨਾ ਹੀ ਅਨੇਕਾਂ ਮਿਸਾਲਾਂ ਮਿਲਦੀਆਂ ਹਨ ਕਿ ਸਿੱਖ ਭਾਰਤ ਵਿਚ ਗੁਲਾਮ ਹਨ। ਭਾਵੇਂ ਮਸਲਾ ਸ੍ਰੀ ਗੁਰੂ ਗੰ੍ਰਥ ਸਾਹਿਬ ਤੇ ਸਿੱਖ ਗੁਰੂ ਸਾਹਿਬਾਨ ਦੇ ਅਦਬ ਦਾ ਹੋਵੇ, ਗੁਰੂ ਘਰਾਂ ਦੇ ਅਦਬ-ਸਤਿਕਾਰ ਦਾ, ਸਿੱਖ ਸਿਧਾਤਾਂ ਨੂੰ ਚੁਣੌਤੀ ਦਾ, ਦਸਤਾਰ ਦੇ ਅਦਬ ਦਾ, ਕਕਾਰਾਂ ਦੇ ਅਦਬ ਦਾ, ਪੰਜਾਬ ਦੇ ਪਾਣੀਆਂ, ਪੰਜਾਬੀ ਬੋਲੀ-ਇਲਾਕੇ-ਪਾਣੀਆਂ ਦਾ ਮਸਲਾ, ਹਵਾ-ਪਾਣੀ-ਮਿੱਟੀ ਦੇ ਪਰਦੂਸ਼ਣ ਦਾ, ਸਿੱਖ ਨੌਜਵਾਨੀ ਤੇ ਕਿਰਸਾਨੀ ਦਾ, ਨਸ਼ਿਆਂ ਦੇ ਵਪਾਰ ਦਾ, ਗੱਲ ਕੀ, ਕਿ ਹਰ ਮੁੱਦੇ ਉੱਤੇ ਝਾਤ ਮਾਰਦਿਆ ਸਪੱਸ਼ਟ ਦਿਖਦਾ ਹੈ ਕਿ ਸਿੱਖਾਂ ਅਤੇ ਉਹਨਾਂ ਦੇ ਗੁਰੂਆਂ ਦੀ ਵਰੋਸਾਈ ਧਰਤ ਪੰਜਾਬ ਨਾਲ ਵਿਤਕਰੇ, ਧੱਕਸ਼ਾਹੀਆਂ ਨਿਰੰਤਰ ਜਾਰੀ ਹਨ, ਜੋ ਸਾਡੇ ਨਾਲ ਗੁਲਾਮਾਂ ਵਾਲਾ ਵਿਵਹਾਰ ਕਰਨ ਦੀਆਂ ਸਪੱਸ਼ਟ ਮਿਸਾਲਾਂ ਹਨ। ਇਸ ਗੁਲਾਮੀ ਨੂੰ ਮਹਿਸੂਸ ਕੀਤੇ ਬਿਨਾਂ ਇਸਦਾ ਹੱਲ ਨਹੀਂ ਕੱਢਿਆ ਜਾ ਸਕਦਾ।

ਜੂਨ 84 ਸਾਡੇ ਆਪਣੇ, ਸਾਡੇ ਬੱਚਿਆਂ, ਪੰਥ ਅਤੇ ਸਰਬਤ ਦੇ ਭਵਿੱਖ ਲਈ ਕੇਂਦਰ ਬਿੰਦੂ ਹੈ, ਇਸ ਨੂੰ ਸਮਝੇ, ਵਿਚਾਰੇ ਅਤੇ ਇਸ ਨੂੰ ਆਧਾਰ ਮੰਨ ਕੇ ਚੱਲਣ ਨਾਲ ਸਾਡੀਆਂ ਸਮੱਸਿਆਵਾਂ ਦੇ ਨਿਸਚੈ ਹੀ ਹੱਲ ਹੋ ਸਕਦੇ ਹਨ।


  
2 ਹਾੜ ਬਨਾਮ ਜੇਠ ਸੁਦੀ 4--ਸਰਵਜੀਤ ਸਿੰਘ ਸੈਕਰਾਮੈਂਟੋ

     
30MAY2011     ਸਰਵਜੀਤ ਸਿੰਘ ਸੈਕਰਾਮੈਂਟੋ
 


ਸਿਖ ਇਤਿਹਾਸ ਦੇ ਪੁਰਾਤਨ ਸੋਮਿਆਂ ਮੁਤਾਬਕ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ 2 ਹਾੜ, ਜੇਠ ਸੁਦੀ 4 ਬਿਕ੍ਰਮੀ ਸੰਮਤ 1663 ਮੁਤਾਬਕ 30 ਮਈ ਸੰਨ 1606 ਯੂਲੀਅਨ ਦਿਨ ਸ਼ੁਕਰਵਾਰ ਨੂੰ ਹੋਈ ਸੀ। ਇਨ੍ਹਾਂ ਵਿਚੋਂ ਇਕ ਤਾਰੀਖ 2 ਹਾੜ, ਸੂਰਜੀ ਬ੍ਰਿਕਮੀ (ੰੋਲਅਰ) ਕੈਲੰਡਰ ਦੀ ਹੈ ਅਤੇ ਦੂਜੀ ਜੇਠ ਸੁਦੀ 4, ਚੰਦ+ਸੂਰਜੀ (਼ੁਨਸਿੋਲਅਰ) ਬ੍ਰਿਕਮੀ ਕੈਲੰਡਰ ਦੀ ਹੈ। ਭਾਵੇ ਅੱਜ ਤੋਂ 405 ਸਾਲ ਪਹਿਲਾ, ਇਹ ਦੋਵੇ ਤਾਰੀਖਾਂ (2 ਹਾੜ ਅਤੇ ਜੇਠ ਸੁਦੀ 4) ਇਕ ਦਿਨ ਹੀ ਆਈਆ ਸਨ। ਪਰ ਹਰ ਸਾਲ ਅਜੇਹਾ ਨਹੀ ਹੁੰਦਾ। 1663 ਬਿਕ੍ਰਮੀ ਤੋਂ ਪਿਛੋਂ ਇਹ ਦੋਵੇਂ ਤਾਰੀਖਾਂ 1682 ਬਿਕ੍ਰਮੀ ਨੂੰ ਇਕੱਠੀਆਂ ਆਇਆ ਸਨ। 2010 ਵਿਚ ਵੀ ਇਹ ਦੋਵੇ ਤਾਰੀਖਾਂ ਇਕੋ ਦਿਨ, 16 ਜੂਨ ਨੂੰ ਹੀ ਸਨ। ਅੱਜ ਇਨ੍ਹਾਂ ਦੋ ਤਾਰੀਖਾਂ ‘ਚ ਇਕ ਤਾਰੀਖ ਦੀ ਚੋਣ ਕਰਨੀ ਸਾਡੇ ਲਈ ਸਭ ਤੋਂ ਵੱਡੀ ਚਨੌਤੀ ਬਣਦੀ ਜਾਂ ਰਹੀ। ਆਓ, ਦਿਨੋ-ਦਿਨ ਗੰਭੀਰ ਹੁੰਦੀ ਜਾਂ ਰਹੀ ਇਸ ਸਮੱਸਿਆ ਬਾਰੇ ਮੁੱਢਲੀ ਜਾਣਕਾਰੀ ਸਾਂਝੀ ਕਰੀਏ।

ਕੈਲੰਡਰ ਵਿਗਿਆਨ ਦਾ ਆਰੰਭ ਵੀ, ਇਸ ਧਰਤੀ ਤੇ ਇਨਸਾਨ ਦੇ ਹੋਸ਼ ਸੰਭਾਲਣ ਨਾਲ ਹੀ ਹੋ ਗਿਆ ਸੀ। ਸਭ ਤੋਂ ਪਹਿਲਾ ਦਿਨ ਦੇ ਚਾਨਣ ਅਤੇ ਰਾਤ ਦੇ ਅੰਧੇਰੇ ਦਾ ਹੀ ਪਤਾ ਸੀ। ਖਿਆਲ ਕਰੋ ਕਿ ਜਦੋਂ ਕਿਸੇ ਸਿਆਣੇ ਨੇ ਚੰਦ ਦੇ ਮੱਸਿਆ ਤੋਂ ਪੁਨਿਆ ਤੱਕ ਚਾਨਣੇ ਪੱਖ (ਸੁਦੀ ਪੱਖ) ਅਤੇ ਪੂਨਿਆ ਤੋਂ ਮੱਸਿਆ ਦੇ ਹਨੇਰੇ ਪੱਖ (ਵਦੀ ਪੱਖ) ਦੀ ਗਿਣਤੀ ਕਰਕੇ ਕੈਲੰਡਰ ਦਾ ਮੁੱਢ ਬੰਨਿਆ ਹੋਵੇਗਾ ਤਾਂ ਇਨਸਾਨ ਦੇ ਜੀਵਨ ਵਿਚ ਕਿੰਨੀ ਇਨਕਲਾਬੀ ਤਬਦੀਲੀ ਆਈ ਹੋਏਗੀ। ਇਸ ਵਿਚ ਕੋਈ ਸ਼ੱਕ ਨਹੀ ਕਿ ਸਭ ਤੋਂ ਪਹਿਲਾ ਚੰਦ ਅਧਾਰਤ ਕੈਲੰਡਰ ਹੀ ਹੋਂਦ ਵਿਚ ਆਇਆ ਸੀ। ਜਿਓ-ਜਿਓ ਮਨੁੱਖ ਨੇ ਤਰੱਕੀ ਕੀਤੀ ਅਤੇ ਮੌਸਮ ਸਬੰਧੀ ਜਾਣਕਾਰੀ ਵਿਚ ਵਾਧਾ ਹੋਇਆ ਤਾਂ ਸੂਰਜੀ ਕੈਲੰਡਰ ਹੋਂਦ ਵਿਚ ਆ ਗਏ। ਅੱਜ ਵੀ ਚੰਦ ਅਧਾਰਿਤ ਕੈਲੰਡਰ ਦਾ ਸ਼ੁਧ ਰੂਪ ਹਿਜਰੀ ਕੈਲੰਡਰ, ਇਸਲਾਮ ਧਰਮ ਵਿਚ ਪ੍ਰਚੱਲਤ ਹੈ। ਹਿੰਦੂ ਧਰਮ ਵਿਚ ਚੰਦ+ਸੂਰਜੀ ਬ੍ਰਿਕਮੀ ਕੈਲੰਡਰ ਪ੍ਰਚੱਲਤ ਹੈ ਅਤੇ ਸਿੱਖ ਧਰਮ ਵਿਚ ਚੰਦ+ਸੂਰਜੀ, ਸੂਰਜੀ ਬ੍ਰਿਕਮੀ ਅਤੇ ਸੀ ਈ ਕੈਲੰਡਰ ਪ੍ਰਚੱਲਤ ਹੈ। ਭਾਂਵੇਂ ਇਹ ਕੋਈ ਧਾਰਮਿਕ ਵਿਸ਼ਾ ਨਹੀ ਹੈ ਫਿਰ ਵੀ ਇਸ ਦਾ ਧਰਮ ਨਾਲ ਗੂੜਾ ਸਬੰਧ ਹੈ। ਕੈਲੰਡਰ ਦਾ ਮੁੱਖ ਮੰਤਵ ਤਾਂ ਸਮੇਂ ਦੀ ਗਿਣਤੀ-ਮਿਣਤੀ ਦੇ ਨਾਲ-ਨਾਲ ਕੌਮ ਲਈ ਮੱਹਤਵਪੂਰਨ ਦਿਹਾੜਿਆਂ ਦੀ ਸਹੀ ਨਿਸ਼ਾਨ ਦੇਹੀ ਕਰਨਾ ਹੁੰਦਾ ਹੈ।

ਧਰਤੀ ਆਪਣੇ ਧੂਰੇ ਤੇ ਘੁੰਮਦੀ ਹੈ ਇਸ ਦਾ ਇਕ ਚੱਕਰ 24 ਘੰਟੇ ਵਿਚ ਪੂਰਾ ਹੁੰਦਾ ਹੈ। ਧਰਤੀ ਸੂਰਜ ਦੇ ਦਵਾਲੇ ਵੀ ਘੁੰਮਦੀ ਹੈ, ਇਹ ਚੱਕਰ 365।242196 ਦਿਨ (365 ਦਿਨ, 5 ਘੰਟੇ, 48 ਮਿੰਟ ਅਤੇ 45 ਸੈਕੰਡ) ਵਿਚ ਪੂਰਾ ਹੁੰਦਾ ਹੈ। ਇਸ ਨੂੰ ਮੌਸਮੀ ਸਾਲ ਕਿਹਾ ਜਾਂਦਾ ਹੈ। ਚੰਦ ਧਰਤੀ ਦੇ ਦਵਾਲੇ ਘੁੰਮਦਾ ਹੈ ਇਹ ਚੱਕਰ 354।37 ਦਿਨ (354 ਦਿਨ, 8 ਘੰਟੇ, 52 ਮਿੰਟ,ਅਤੇ 48 ਸੈਕੰਡ) ਵਿਚ ਪੂਰਾ ਹੁੰਦਾ ਹੈ। ਭਾਵ ਚੰਦ ਦਾ ਇਕ ਸਾਲ ਮੌਸਮੀ ਸਾਲ ਤੋਂ ਲੱਗ-ਭੱਗ 11 ਦਿਨ ਛੋਟਾ ਹੁੰਦਾ ਹੈ। ਇਹ ਹੈ ਸਾਡੀ ਸਮੱਸਿਆ ਦੀ ਅਸਲ ਜੜ੍ਹ। ਹੁਣ ਜੇ ਹਿਜਰੀ ਕੈਲੰਡਰ ਵਾਂਗੂ ਹੀ ਸਾਰੇ ਦਿਹਾੜੈ ਮਨਾਏ ਜਾਣ ਤਾਂ ਹਰ ਸਾਲ ਉਹ ਦਿਹਾੜਾਂ ਪਹਿਲੇ ਸਾਲ ਨਾਲੋਂ 11 ਦਿਨ ਪਹਿਲਾ ਆ ਜਾਵੇਗਾ ਅਤੇ 33 ਸਾਲ ਪਿਛੋਂ ਮੁੜ ੳਸੇ ਤਾਰੀਖ ਦੇ ਨੇੜੇ-ਤੇੜੇ ਆ ਜਾਵੇਗਾਂ। (ਸੂਰਜ ਦੇ 33 ਸਾਲ = ਚੰਦ ਦੇ 34 ਸਾਲ) ਜਿਵੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਜੇਠ ਸੁਦੀ 4, 2010 ਵਿਚ 16 ਜੂਨ (2 ਹਾੜ) ਨੂੰ ਆਇਆ ਸੀ। ਇਸ ਸਾਲ ਉਸ ਤੋਂ 11 ਦਿਨ ਪਹਿਲਾ 5 ਜੂਨ (22 ਜੇਠ) ਨੂੰ ਅਤੇ 2012 ਵਿਚ 25 ਮਈ (12 ਜੇਠ) ਨੂੰ ਆਵੇਗਾ। ਇਸ ਹਿਸਾਬ ਨਾਲ ਤਾਂ ਇਹ 2013 ਵਿਚ ਇਹ ਦਿਹਾੜਾ 14 ਮਈ (1 ਜੇਠ) ਨੂੰ ਆਉਣਾ ਚਾਹੀਦਾ ਹੈ ਪਰ ਹੁਣ ਇਹ ਦਿਹਾੜਾ 14 ਮਈ ਨੂੰ ਨਹੀਂ ਸਗੋਂ 12 ਜੂਨ (30 ਜੇਠ) ਨੂੰ ਆਵੇਗਾ। ਅਜੇਹਾ ਕਿਓ? (ਯਾਦ ਰਹੇ 12 ਜੂਨ ਅਤੇ 13 ਜੂਨ ਦੋਵੇ ਦਿਨ ਹੀ ਜੇਠ ਸੁਦੀ 4 ਹੋਵੇਗੀ)

ਹੁਣ ਚੰਦ ਦਾ ਸਾਲ, ਜੋ ਸੂਰਜੀ ਬਿਕ੍ਰਮੀ ਸਾਲ ਨਾਲੋਂ 11 ਦਿਨ ਛੋਟਾ ਹੈ, ਦੋ ਸਾਲਾ ਵਿਚ 22 ਦਿਨ ਪਿਛੇ ਰਹਿ ਗਿਆ ਹੈ। ਇਸ ਨੂੰ ਸੂਰਜੀ ਬਿਕ੍ਰਮੀ ਸਾਲ ਦੇ ਨੇੜੇ-ਤੇੜੇ ਰੱਖਣ ਲਈ ਇਸ ਵਿਚ ਇਕ ਮਹੀਨਾ ਹੋਰ ਜੋੜ ਦਿੱਤਾ ਜਾਵੇਗਾਂ, 2012 ਵਿਚ ਚੰਦ ਦੇ ਸਾਲ ਦੇ 13 ਮਹੀਨੇ ਹੋਣਗੇ। (ਭਾਦੋਂ ਦੇ ਦੋ ਮਹੀਨੇ ਹੋਣਗੇ। 19 ਸਾਲਾਂ ਵਿਚ ਚੰਦ ਦੇ 7 ਸਾਲ, 13 ਮਹੀਨਿਆ ਦੇ ਹੁੰਦੇ ਹਨ) ਇਹ ਤੇਰਵਾਂ ਮਹੀਨਾ ਜਿਸ ਨੂੰ ਲੌਂਦ ਦਾ ਮਹੀਨਾ ਕਿਹਾ ਜਾਂਦਾ ਹੈ। ਹਿੰਦੂ ਮਤ ਅਨੁਸਾਰ ਇਹ ਮਹੀਨਾ ਮਾੜਾ ਹੁੰਦਾ ਹੈ। ਇਸ ਵਿੱਚ ਕੋਈ ਸ਼ੁਭ ਕੰਮ ਨਹੀਂ ਕੀਤਾ ਜਾ ਸਕਦਾ। 2012 ਵਿਚ ਚੰਦ ਦਾ ਸਾਲ ਸੂਰਜੀ ਸਾਲ ਤੋਂ 18 ਦਿਨ ਵੱਡਾ ਹੋਵੇਗਾ ਭਾਵ ਚੰਦ ਦੇ ਸਾਲ ਦੇ 383 ਦਿਨ ਹੋਣਗੇ। ਭਾਦੋਂ ਦੇ ਮਹੀਨੇ ਤੋਂ ਪਿਛੋਂ ਆਉਣ ਵਾਲੇ ਸਾਰੇ ਦਿਹਾੜੇ ਇਕ ਮਹੀਨਾ ਪੱਛੜ ਜਾਣਗੇ। 2013 ਵਿਚ, ਜਿਹੜਾ ਦਿਹਾੜਾਂ 14 ਮਈ ਨੂੰ ਆਉਣਾ ਚਾਹੀਦਾ ਹੈ ਹੁਣ ਉਹ 12 ਜੂਨ ਨੂੰ ਆਵੇਗਾ। ਹੁਣ ਫੇਰ ਚੰਦ ਦੇ ਸਾਲ ਲੰਬਾਈ ਮੁਤਾਬਕ ਸ਼ਹੀਦੀ ਦਿਹਾੜਾ 11 ਦਿਨ ਪਹਿਲਾ ਭਾਵ 1 ਜੂਨ 2014 ਨੂੰ ਆਵੇਗਾ ਅਤੇ ਉਸ ਤੋਂ ਅੱਗਲਾ 22 ਮਈ 2015 ਸੀ। ਈ। ਵਿਚ। ਇਹ ਹੈ ਚੰਦ+ਸੂਰਜੀ ਬਿਕ੍ਰਮੀ ਕੈਲੰਡਰ ਦਾ ਕਮਾਲ।

ਹੁਣ ਇਥੇ ਇਕ ਹੋਰ ਸਮੱਸਿਆ ਪੈਦਾ ਹੋ ਗਈ ਹੈ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ 2010 ਵਿਚ ਨਾਨਕਸ਼ਾਹੀ ਕੈਲੰਡਰ ਵਿਚ ਕੀਤੀ ਗਈ ਸੋਧ ਮੁਤਾਬਕ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਿਹਾਵਾ ਤਾਂ 2 ਹਾੜ (16 ਜੂਨ) ਤੋਂ ਬਦਲ ਕੇ (ਜੇਠ ਸੁਦੀ 4) ਪੁਰਾਤਨ ਰਵਾਇਤ (ਸੁਦੀ-ਵਦੀ) ਮੁਤਾਬਕ ਕਰ ਦਿੱਤਾ ਗਿਆ ਹੈ ਪਰ ਗੁਰੂ ਹਰਗੋਬਿੰਦ ਜੀ ਦਾ ਗੁਰਗੱਦੀ ਦਿਵਸ ਦੀ ਤਾਰੀਖ ਨਾਨਕਸ਼ਾਹੀ ਕੈਲੰਡਰ ਮੁਤਾਬਕ ਹੀ 28 ਜੇਠ (11 ਜੂਨ) ਸਹੀ ਮੰਨ ਲਈ ਗਈ ਹੈ। ਜਿਵੇ ਕਿ ਉਪਰ ਜਿਕਰ ਕੀਤਾ ਜਾ ਚੁੱਕਾ ਹੈ ਕਿ ਪਿਛਲੇ ਸਾਲ ਤਾ ਇਹ ਦੋਵੇ ਤਾਰੀਖਾ ਇਕੋ ਦਿਨ (16ਜੂਨ) ਨੂੰ ਹੀ ਸਨ ਤਾ ਕੋਈ ਫਰਕ ਨਹੀ ਪਿਆ ਪਰ ਇਸ ਸਾਲ ਗੁਰੂ ਹਰਗੋਬਿੰਦ ਜੀ ਦਾ ਗੁਰ ਗੱਦੀ ਦਿਵਸ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ 6 ਦਿਨ ਪਿਛੋ ਭਾਵ 11 ਜੂਨ ਨੂੰ ਮਨਾਇਆ ਜਵੇਗਾ। ਇਥੇ ਜਥੇਦਾਰ ਬਲਵੰਤ ਸਿੰਘ ਨੰਦਗੜ ਵਲੋਂ ਕੀਤਾ ਗਿਆ ਸਵਾਲ ਬਹੁਤ ਹੀ ਅਹਿਮ ਹੈ, “ ਜਥੇਦਾਰ ਨੰਦਗੜ ਨੇ ਕੈਲੰਡਰ 'ਚ ਸੋਧਾਂ ਕਰਨ ਵਾਲਿਆਂ ਨੂੰ ਪੁੱਛਿਆ ਹੈ ਕਿ ਕੀ ਉਹ ਦੱਸ ਸਕਦੇ ਹਨ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ 6 ਦਿਨ ਬਾਅਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰਤਾ ਗੱਦੀ ਕਿਸ ਨੇ ਦਿੱਤੀ ਸੀ?” ਇਥੇ ਹੀ ਵੱਸ ਨਹੀ, ਗੁਰੂ ਹਰਗੋਬਿੰਦ ਜੀ ਦਾ ਗੁਰ ਗੱਦੀ ਦਿਵਸ ਜੋ ਇਸ ਸਾਲ ਤਾਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ 6 ਦਿਨ ਪਿਛੋ ਆਵੇਗਾ , 2012 ਵਿਚ 17 ਦਿਨ ਪਿਛੋਂ ਆਵੇਗਾ ਪਰ 2013 ਵਿਚ 1 ਦਿਨ ਪਹਿਲਾ, 2014 ਵਿਚ 9 ਅਤੇ 2015 ਵਿਚ 20 ਦਿਨ ਪਿਛੋਂ ਆਵੇਗਾ। ਇਹ ਹੈ ਧੁਮੱਕੜਸ਼ਾਹੀ ਕੈਲੰਡਰ ਦਾ ਕਮਾਲ।

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਛਾਪੀ ਗਈ ਪੋ: ਕਰਤਾਰ ਸਿੰਘ ਜੀ ਦੀ ਕਿਤਾਬ ‘ਸਿੱਖ ਇਤਿਹਾਸ ਭਾਗ ੧’ ਵਿਚ ਦਰਜ ਹੈ, “ਬਾਦਸ਼ਾਹ ਵਲੋਂ ਸੱਦਾ ਪੁਜਣ ਤੇ ਗੁਰੂ ਜੀ ਜਾਣ ਗਏ ਸਨ ਕਿ ਸਾਡਾ ਜੋਤੀ-ਜੋਤਿ ਸਮਾਉਣ ਦਾ ਸਮਾਂ ਆ ਗਿਆ ਹੈ। ਇਸ ਕਰ ਕੇ ਲਾਹੌਰ ਵੱਲ ਤੁਰਨ ਲੱਗੇ ਆਪ ਆਗਿਆ ਕਰ ਗਏ ਸਨ ਕਿ ਸਾਡੇ ਜਾਣ ਮਗਰੋਂ ਸ਼੍ਰੀ ਹਰਗੋਬਿੰਦ ਸਾਹਿਬ ਨੂੰ ਗੁਰ-ਗੱਦੀ ਦੀ ਜ਼ੰਮੇਵਾਰੀ ਸੌਂਪ ਦਿੱਤੀ ਜਾਵੇ। ਇਹ ਰਸਮ ਜੇਠ ਵਦੀ 14 (28 ਜੇਠ) ਸੰਮਤ 1663 ਮੁਤਾਬਕ 25 ਮਈ ਸੰਮਤ 1606 ਨੂੰ ਕੀਤੀ ਗਈ”। (ਪੰਨਾ 221) ਇਸ ਲਿਖਤ ਤੋ ਸਪੱਸ਼ਟ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਗੱਦੀ, ਗੁਰੂ ਅਰਜਨ ਦੇਵ ਜੀ ਦੀ ਸ਼ਹਿਦੀ ਤੋਂ 5 ਦਿਨ ਪਹਿਲਾ ਸੌਂਪੀ ਗਈ ਸੀ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੈਲੰਡਰ ਵਿਚ ਸੋਧ ਕਰਨ ਲਈ ਬਣਾਈ ਗਈ ਕਮੇਟੀ ਨੂੰ ਏਨੀ ਵੀ ਜਾਣਕਾਰੀ ਨਹੀ ਸੀ ਕਿ ਜੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੀ ਤਾਰੀਖ ਬਦਲਣੀ ਹੈ ਤਾਂ ਗੁਰੂ ਹਰਗੋਬਿੰਦ ਜੀ ਦੀ ਗੁਰਗੱਦੀ ਦੀ ਤਾਰੀਖ ਵੀ ਵਦੀ-ਸੁਦੀ ਮੁਤਾਬਕ ਕਰਨੀ ਪੈਣੀ ਹੈ? ਜਾਂ ਇਸ ਦੋ ਮੈਬਰੀ ਕਮੇਟੀ (ਮੱਕੜ ਅਤੇ ਧੰਮਾ) ਨੇ ਜਾਣਬੁਝ ਕੇ ਸਿੱਖ ਇਤਿਹਾਸ ਨੂੰ ਵਿਗਾੜਨ ਦਾ ਕੋਝਾਂ ਯਤਨ ਕੀਤਾ ਹੈ?

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਅਸੀ ਗੁਰੂ ਅਰਜਨ ਦੇਵ ਜੀ ਦਾ ਸ਼ਹਿਦੀ ਦਿਹਾੜਾ ਜੇਠ ਸੁਦੀ 4 ਦੀ ਬਜਾਏ ਨਾਨਕਸ਼ਾਹੀ ਕੈਲੰਡਰ ਮੁਤਾਬਕ 2 ਹਾੜ, ਨੂੰ ਮਨਾਉਂਦੇ ਹਾਂ ਤਾਂ ਸਾਡਾ ਕੀ ਨੁਕਸਾਨ ਹੁੰਦਾ ਹੈ? ਨਹੀ! ਇਸ ਨਾਲ ਸਾਡਾ ਕੋਈ ਨੁਕਸਾਨ ਨਹੀ ਹੁੰਦਾ। ਇਸ ਨਾਲ ਤਾਂ ਸਾਨੂੰ ਲਾਭ ਹੀ ਲਾਭ ਹੈ। ਅਸੀ ਵਦੀ-ਸੁਦੀ ਦੇ ਮੱਕੜਜਾਲ ‘ਚ ਨਿਕਲ ਜਾਂਦੇ ਹਾਂ। ਸਾਡਾ ਇਹ ਲਾਭ ਸ਼ਾਇਦ ਕਿਸੇ (?) ਹੋਰ ਲਈ ਨੁਕਸਾਨ ਦਾਇਕ ਹੋ ਸਕਦਾ ਹੋਵੇ। ਹੈਰਾਨੀ ਦੀ ਗੱਲ ਹੈ ਕਿ ਸਾਡੇ ਧਾਰਮਿਕ ਮੁਖੀਆਂ ਨੂੰ ਸਾਡੇ ਲਾਭ ਨਾਲੋਂ ਕਿਸੇ (?) ਹੋਰ ਦੇ ਹੋਣ ਵਾਲੇ ਸੰਭਾਵੀ ਨੁਕਸਾਨ ਦਾ ਜਿਆਦਾ ਫਿਕਰ ਹੈ। ਅਕਾਲ ਤਖਤ ਸਾਹਿਬ ਵਲੋਂ ਪ੍ਰਵਾਨਗੀ ਦੇਣ ਉਪ੍ਰੰਤ 2003 ਵਿਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਜਾਰੀ ਕੀਤੇ ਗਏ ਕੈਲੰਡਰ ਮੁਤਾਬਕ ਜਦੋਂ ਅਸੀ ਇਹ ਦਿਹਾੜਾਂ ਜੇਠ ਸੁਦੀ 4 ਦੀ ਬਜਾਏ 2 ਹਾੜ ਨੂੰ ਮਨਾਉਦੇ ਹਾਂ ਤਾਂ ਇਹ ਦਿਹਾੜਾ ਹਰ ਸਾਲ 16 ਜੂਨ ਨੂੰ ਹੀ ਆਉਂਦਾ ਹੈ। ਗੁਰੂ ਹਰ ਗੋਬਿੰਦ ਜੀ ਦਾ ਗੁਰਗੱਦੀ ਦਿਵਸ 28 ਜੇਠ (11 ਜੂਨ) ਇਸ ਤੋਂ ਠੀਕ 5 ਦਿਨ ਪਹਿਲਾ ਆਉਂਦਾ ਹੈ। ਸ਼੍ਰੋਮਣੀ ਕਮੇਟੀ ਅਤੇ ਬਾਦਲੀ ਜਥੇਦਾਰਾਂ ਵਲੋਂ ਸਾਧ ਲਾਣੇ ਦੀ ਇੱਛਾ ਮੁਤਾਬਿਕ ਮੂਲ ਨਾਨਕਸ਼ਾਹੀ ਕੈਲੰਡਰ 'ਚ ਸੋਧਾਂ ਕਰਕੇ ਸਿੱਖ ਇਤਿਹਾਸ ਨੂੰ ਵਿਗਾੜਨ ਦੀ ਕੀਤੀ ਗਈ ਕੋਝੀ ਕੋਸ਼ਿਸ਼, ਜੋ ਸਿੱਖ ਸੰਗਤ ਸਾਹਮਣੇ ਹੁਣ ਨੰਗੀ ਹੋ ਚੁੱਕੀ ਹੈ, ਇਸੇ ਲਈ ਹੀ ਦੁਨਿਆਂ ਦੇ ਕੋਨੇ-ਕੋਨੇ ‘ਚ ਵਸ ਚੁੱਕੀ ਸਿੱਖ ਕੌਮ ਨੇ ‘ਧੁਮੱਕੜਸ਼ਾਹੀ ਕੈਲੰਡਰ’ ਨੂੰ ਨਕਾਰ ਦਿੱਤਾ ਹੈ। ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਦੜ੍ਹਿਤਾ ਨਾਲ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਕੇ ਸਪੱਸ਼ਟ ਐਲਾਨ ਕਰ ਦਿੱਤਾ ਹੈ ਕਿ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ 2 ਹਾੜ (16ਜੂਨ) ਨੂੰ ਮਨਾਇਆ ਜਾਵੇਗਾ। ਹੁਣ ਦੇਖਣਾ ਹੈ ਕਿ ਕੀ ਸ਼੍ਰੋਮਣੀ ਕਮੇਟੀ ਜੋ ਖੁਦ ਵਿਗਾੜੇ ਗਏ ਕੈਲੰਡਰ ਮੁਤਾਬਕ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਜੇਠ ਸੁਦੀ 4 (5 ਜੂਨ) ਨੂੰ ਮਨਾ ਰਹੀ ਹੈ, ਸਿੱਖ ਸਰਧਾਲੂਆਂ ਦਾ ਜਥਾ ਪਾਕਿਸਤਾਨ ਭੇਜੇ ਗੀ ਜਾਂ ਨਹੀ। ਯਾਦ ਰਹੇ ਸ਼੍ਰੋਮਣੀ ਕਮੇਟੀ ਨੇ 28 ਮਈ ਨੂੰ ਜਥਾਂ ਭੇਜਣ ਦੀ ਬੇਨਤੀ ਕੀਤੀ ਸੀ, ਤਾਂ ਜੋ ਜੇਠ ਸੁਦੀ 4 ਮੁਤਾਬਕ 2 ਜੂਨ ਨੂੰ ਪਾਕਿਸਤਾਨ ‘ਚ ਸਹੀਦੀ ਦਿਹਾੜਾ ਮਨਾਇਆ ਜਾ ਸਕੇ ਪਰ ਪਾਕਿਸਤਾਨ ਦੇ ਸਫਾਰਤਖਾਨੇ ਨੇ ਸ਼੍ਰੋਮਣੀ ਕਮੇਟੀ ਦੀ ਇਹ ਬੇਨਤੀ ਮਨਜੂਰ ਨਹੀ ਕੀਤੀ। ਹੁਣ ਸ਼੍ਰੋਮਣੀ ਕਮੇਟੀ ਨੇ ਸੋਚਣਾ ਹੈ ਕਿ ਕੀ ਚੰਦ ਵੋਟਾਂ ਦੀ ਖਾਤਰ ਸਾਧ ਲਾਣੇ ਪਿਛੇ ਲੱਗਣਾ ਹੈ ਜਾਂ ਸਿੱਖ ਸੰਗਤ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਹੈ।


  
ਜੋਰੀਂ ਮੰਗੈ ਦਾਨੁ ਵੇ ਲਾਲੋ….

     
15 May2011     ਇਕਵਾਕ ਸਿੰਘ ਪੱਟੀ


ਜੋਰੀਂ ਮੰਗੈ ਦਾਨੁ ਵੇ ਲਾਲੋ….
ਕਾਰ ਸੇਵਾ ਦੇ ਨਾਂ ‘ਤੇ, ਮੰਗਦੇ ਰਸਦ ਨੋਟਾਂ ਦੀ ਥੈਲੀ!

ਧਰਮ ਦੇ ਨਾਮ ਤੇ ਖੱਟੀ ਕਰਕੇ ਆਪਣੀਆਂ ਦੁਕਾਨਦਾਰੀਆਂ (ਅਖੌਤੀ ਡੇਰੇ/ਆਸ਼ਰਮ/ਤਪੱਸਿਆ ਅਸਥਾਨ) ਕਿਸੇ ਸ਼ੀਸ਼ ਮੇਲ ਤੋਂ ਵੀ ਵਧੀਆ ਬਣਾ ਕੇ, ਉਸ ਵਿੱਚ ਭਗਤੀ ਦੇ ਨਾਮ ਤੇ ਰੰਗਰਲੀਆਂ ਮਨਾਉਣੀਆਂ, ਰੱਬ ਦੀ ਪੂਜਾ ਦੇ ਨਾਮ ਤੇ ਇਕੱਠੇ ਕੀਤੇ ਧਨ-ਦੌਲਤ ਨੂੰ ਨਿੱਜ ਸਵਾਰਥਾਂ ਅਤੇ ਅਯਾਸ਼ੀ ਲਈ ਵਰਤਣਾ ਅੱਜ ਕੱਲ੍ਹ ਦੇ ਅਖੌਤੀ ਸੰਤਾਂ/ਸਾਧਾਂ, ਡੇਰੇਦਾਰਾਂ, ਬ੍ਰਹਮਗਿਆਨੀ, ਭਗਵੇਂ ਕੱਪੜਿਆਂ/ਚੌਲਿਆਂ ਵਾਲੇ ਦਾ ਆਮ ਜਿਹਾ ਕੰਮ ਹੋ ਗਿਆ ਹੈ । ਸ਼ਾਇਦ ਇਹੀ ਕਾਰਣ ਹੈ ਕਿ ਬੀਤੇ ਦਿਨੀਂ ਇਹ ਖਬਰ ਅਖਬਾਰਾਂ ਦੇ ਪਹਿਲੇ ਪੰਨੇ ਤੇ ਪੜ੍ਹਨ ਨੂੰ ਮਿਲੀ ਕਿ “ਭਾਰਤ ਵਿੱਚ ਧਰਮ ਸੱਭ ਤੋਂ ਵੱਡਾ ਕਾਰੋਬਾਰ ਹੈ” । ਇਸ ਖਬਰ ਵਿੱਚ ਕੋਈ ਵੀ ਗੱਲ ਲੁੱਕੀ ਛਿਪੀ ਨਹੀਂ ਹੈ ਕਿ ਇਸ ਖਬਰ ਵਿੱਚ ਕੁੱਝ ਝੂਠ ਕਿਹਾ ਗਿਆ ਹੈ। ਬੇਸ਼ੱਕ ਇਸ ਖਬਰ ਵਿੱਚ ਭਾਰਤ ਦਾ ਨਾਮ ਹੈ, ਪਰ ਮੇਰੇ ਖਿਆਲ ਅਨੁਸਾਰ ਇਸ ਗੱਲ ਦਾ ਸਰਵੇਖਣ ਕਰਨ ਵਾਲਿਆਂ ਨੇ ਸ਼ਾਇਦ ਇਕੱਲੇ ਪੰਜਾਬ ਨੂੰ ਧਿਆਨ ਨਾਲ ਨਹੀਂ ਦੇਖਿਆ ਹੋਣਾ ਨਹੀਂ ਤਾਂ ਖਬਰ ਵਿੱਚ ਇੱਕ ਗੱਲ ਹੋਰ ਸ਼ਾਮਿਲ ਕਰ ਦਿੱਤੀ ਜਾਣੀ ਸੀ, ਕਿ ਪੰਜਾਬ ਪਹਿਲੇ ਨੰਬਰ ‘ਤੇ । ਪਰ ਹੋ ਸਕਦਾ ਇਸ ਗੱਲ ਤੋਂ ਡਰਦੇ ਕਿ ਪੰਜਾਬ ਵਿਚਲੀ ਸਰਕਾਰ ਅਤੇ ਪੰਜਾਬ ਦੇ ਹਾਕਮ ਕਿਤੇ ਇਹ ਸੱਚ ਲੋਕਾਂ ਅੱਗੇ ਪ੍ਰਗਟ ਕਰਨ ਬਦਲੇ ਸਰਵੇਖਣ ਕਰਨ ਵਾਲੀ ਟੀਮ ਦੇ ਮੈਂਬਰਾਂ ਉੱਪਰ ਦਫਾ 295-ਏ ਲਗਾ ਕੇ 10 ਸਾਲ ਲਈ ਅੰਦਰ ਹੀ ਨਾ ਕਰ ਦੇਣ, ਪੰਜਾਬ ਵਿੱਚ ਸਰਵੇਖਣ ਨਾ ਕਰਾਇਆ ਹੋਵੇ। ਖੈਰ! ਪਰ ਇੱਕ ਗੱਲ ਜ਼ਰੂਰ ਕਹਿਣੀ ਚਾਹਵਾਂਗਾ ਕਿ ਪਾਤਸ਼ਾਹ ਨੇ ਪਾਵਣ ਬਾਣੀ ਵਿੱਚ ਗਿਣਤੀ ਮਿਣਤੀ ਦੇ ਪਾਠਾਂ ਦੀ ਸਖਤ ਮਨਾਹੀ ਕੀਤੀ ਹੈ ਤੇ ਅਸੀਂ ਹਰ ਗੁਰਦੁਆਰੇ ਵਿੱਚ ਡਿਸਪੈਂਸਰੀ, ਲਾਇਬ੍ਰਰੀ, 24 ਘੰਟੇ ਲੰਗਰ ਦੀ ਵਿਵਸਥਾ, ਯਾਤਰੀ ਨਿਵਾਸ, ਕਿਸੇ ਗਰੀਬ ਬੱਚੇ ਦੀ ਪੜ੍ਹਾਈ ਦੇ ਪ੍ਰਬੰਧ ਜਾਂ ਕਿਸੇ ਗਰੀਬ ਦੀ ਧੀ ਦੇ ਵਿਆਹ ਲਈ ਕੋਈ ਉਪਰਾਲਾ ਕਰਨ ਹਿੱਤ ਕੋਈ ਕਾਰਜ ਹੋਵੇ ਜਾਂ ਨਾ ਹੋਵੇ ਪਰ ਹਰ ਗੁਰਦੁਆਰੇ ਵਿੱਚ ਇਕੱ “ਅਖੰਡਪਾਠ ਮਾਰਕੀਟ” ਜ਼ਰੂਰ ਬਣੀ ਹੋਈ ਹੈ, ਜਿਸ ਵਿੱਚ ਲਾਈਨ ਵਾਰ 20-20 ਜਾਂ ਕਈ ਵਾਰ ਇਸ ਤੋਂ ਵੀ ਵੱਧ ਅਖੰਡਪਾਠ ਚੱਲ ਰਹੇ ਹੁੰਦੇ ਹਨ ਅਤੇ ਇਹ ਧਰਮ ਦੇ ਨਾਮ ਤੇ ਕੀਤੀ ਜਾ ਰਹੀ ਕਮਾਈ ਦਾ ਸੱਭ ਤੋਂ ਵੱਡਾ ਜੁਗਾੜ ਹੈ । ਜਿੱਥੇ ਵੀ ਕੋਈ ਛੋਟਾ ਕਮਰਾ ਦੇਖਿਆ ਉੱਥੇ ਹੀ ਅਖੰਡਪਾਠ ਆਰੰਭ ਕਰਵਾ ਦਿੱਤਾ । ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ ਦਰਵਾਜੇ ਦੀ ਦਹਿਲਜ਼ਿ ਵਿੱਚ ਰੱਖਿਆ ਅਖੰਡਪਾਠ ਮੈਂ ਅੱਖੀਂ ਦੇਖਿਆ ਸੀ । ਰੈਡੀਮੇਡ ਅਖੰਡਪਾਠਾਂ ਦਾ ਰੁਝਾਨ ਅਤਿ ਮੰਦਭਾਗਾ ਹੈ ਜੋ ਕਿ ਗੁਰਬਾਣੀ ਸੁਨਣ, ਪੜਣ ਅਤੇ ਅਮਲੀ ਰੂਪ ਵਿੱਚ ਆਮ ਲੋਕਾਈ ਤੱਕ ਲਾਗੂ ਕਰਵਾਉਣ ਵਿਚ ਸੱਭ ਤੋਂ ਵੱਡੀ ਰੁਕਾਵਟ ਹੈ । ਕਿਉਂਕਿ ਠੇਕੇ ਉੱਪਰ ਕੀਤੇ ਜਾ ਰਹੇ ਇਹਨਾਂ ਪਾਠਾਂ ਦਾ ਲੋਕਾਈ ਨੂੰ ਕੋਈ ਫਾਇਦਾ ਹੋਣ ਵਾਲਾ ਨਹੀਂ, ਗੁਰਬਾਣੀ ਇੱਕ ਜੀਣ ਜਾਂਚ ਹੈ ਨਾ ਕਿ ਕੋਈ ਮੰਤਰ ਜਾਂ ਜੰਤਰ ਹੈ । ਦਰਬਾਰ ਸਾਹਿਬ ਵਿਖੇ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਜੋ ਮਾਰਕੀਟ ਬਣਾ ਦਿਤੀ ਗਈ ਹੈ, ਜਿੱਥੇ ਸਾਲਾਂ ਬੱਧੀ ਵਾਰੀ ਨਹੀਂ ਆਉਂਦੀ ਅਤੇ ਅਡਵਾਂਸ ਬੁਕਿੰਗ ਚੱਲਦੀ ਹੈ, ਜੋ ਸਾਬਤ ਕਰਦੀ ਹੈ ਕਿ ਅੱਜ ਗੁਰਬਾਣੀ ਇੱਕ ਵਾਪਾਰ ਤੋਂ ਵੱਧ ਕੁੱਝ ਨਹੀਂ ਰਹਿ ਗਈ ।

ਅੱਜ ਕੌਮ ਨੂੰ ਗਫਲਤ ਦੀ ਨੀਂਦ ਵਿੱਚੋਂ ਜਾਗਣ ਦੀ ਲੋੜ ਹੈ । ਇੱਕ ਪਾਸੇ ਤਾਂ ਗੁਰਬਾਣੀ ਨੂੰ ਰੁਜਗਾਰ ਪ੍ਰਾਪਤੀ ਦਾ ਸਾਧਨ ਬਣਾ ਲਿਆ ਤੇ ਗੁਰਬਾਣੀ ਨੂੰ ਸਮਝਣ, ਵੀਚਾਰਣ ਤੋਂ ਕੌਮ ਨੂੰ ਕੋਹਾਂ ਦੂਰ ਕਰ ਦਿੱਤਾ ਤੇ ਦੂਜੇ ਪਾਸੇ ਵਿਹਲੜ ਸਾਧਾਂ ਨੇ ਕੌਮ ਨੂੰ ਖਾ ਲਿਆ ਅੱਜ ਜਿੰਨੇ ਅਖੌਤੀ ਸਾਧ ਪੰਜਾਬ ਵਿੱਚ ਹਨ, ਸ਼ਾਇਦ ਭਾਰਤ ਦੇ ਕਿਸੇ ਹੋਰ ਸੂਬੇ ਵਿੱਚ ਨਾ ਹੋਣ। ਸ੍ਰੋਮਣੀ ਕਮੇਟੀ ਤਾਂ ਚੱਲੋ ਪੈਸੇ ਲੈਣ ਦੇ ਬਦਲੇ ਅਖੰਡਪਾਠ ਦਾ ਮਹਾਤਮ (ਹੁਕਮਨਾਮਾ) ਡਾਕ ਰਾਹੀਂ ਦੇਸ਼-ਵਿਦੇਸ਼ਾਂ ਵਿੱਚ ਭੇਜ ਦਿੰਦੀ ਹੈ, ਪਰ ਇਹ ਸਾਧ ਹਰ ਤਰ੍ਹਾਂ ਦੀ ਆਪਣੀ ਲੋੜ ਮੁਫਤ ਵਿੱਚ ਹੀ ਪੂਰੀ ਕਰ ਲੈਂਦੇ ਹਨ, ਬਦਲੇ ਵਿੱਚ ਸਾਡੀਆਂ ਇਤਿਹਾਸਕ ਥਾਵਾਂ ਨੂੰ ਸੰਗਮਰਮਰ ਦੀਆਂ ਬਣਾ ਕੇ ਸਾਨੂੰ ਦੇ ਦਿੰਦੇ ਹਨ। ਗੁਰੂ ਪਤਾਸ਼ਾਹ ਨੇ ਪਾਵਣ ਬਾਣੀ ਵਿੱਚ ਅਤੇ ਉਪਦੇਸ਼ਾਂ ਰਾਹੀਂ ਸਮੁੱਚੀ ਲੋਕਾਈ ਨੂੰ ਕਿਰਤ ਕਰਕੇ, ਨਾਮ ਜਪਣ ਅਤੇ ਵੰਡ ਛੱਕਣ ਦਾ ਸਿਧਾਂਤ ਦਿੱਤਾ ਸੀ ਅਤੇ ਉਸ ਸਮੇਂ ਦੀ ਪੁਜਾਰੀ ਸ਼੍ਰੇਣੀ ਵੱਲੋਂ ਪ੍ਰਚਾਰੇ ਜਾਂਦੇ ਅਤੇ ਧਰਮ ਦੇ ਨਾਮ ਤੇ ਕਮਾਏ ਜਾਂਦੇ ਪੈਸੇ ਨੂੰ ਹਰਾਮ ਕਿਹਾ । ਦਾਨ ਲੈਣਾ ਅਤੇ ਦਾਨ ਦੇਣਾ ਦੋਵਾਂ ਨੂੰ ਹੀ ਗੁਰਮਤਿ ਦੇ ਵਿਰੁੱਧ ਦੱਸਿਆ । ਨਾਲ ਤਾਕੀਦ ਵੀ ਕਰ ਦਿੱਤੀ ਕਿ ਜੇ ਕਿਤੇ ਦਾਨ ਕਰਨਾ ਵੀ ਹੈ ਤਾਂ “ਅਕਲੀਂ ਕੀਚੈ ਦਾਨੁ” ਤਾਂ ਅਕਲ ਨਾਲ ਦਾਨ ਕਰੀਂ । ਗੁਰੂ ਸਾਹਿਬਾਨਾਂ ਦੀ ਜੀਵਣੀ ਪੜੀਏ ਤਾਂ ਆਪ ਹੱਥੀਂ ਕਿਰਤ ਕਰਦੇ ਰਹੇ, ਪਰ ਅਜੋਕੇ ਸਾਧ ਅੱਜ ਹਰ ਗੁਰਦੁਆਰੇ ਵਿੱਚ ਆਪਣਾ ਸ਼ੀਸੇ ਦਾ ਬਕਸਾ ਬਣਾ ਕੇ ਜਾਂ ਟੋਕਰਾ ਰੱਖ ਕੇ, ਕੋਲ ਹੀ ਜ਼ਮੀਨ ਤੇ ਆਪਣਾ ਆਸਣ ਲਗਾ ਕੇ ਮਿੱਠੀਆਂ ਫੁਲੀਆਂ ਦੇ ਬਦਲੇ ਲੱਖਾਂ ਰੁਪਿਆ ਇਕੱਠਾ ਕਰ ਜਾਂਦੇ ਹਨ । ਜਦਕਿ ਸਮਝਣ ਵਾਲੀ ਗੱਲ ਇਹ ਹੈ ਕਿ ਜਦ ਬੰਦਾ ਗੁਰਦੁਆਰੇ ਜਾ ਕੇ ਗੁਰੁ ਘਰ ਵਿੱਚ ਪਈ ਗੋਲਕ ਵਿੱਚ ਸ਼ਰਧਾ ਅਨੁਸਾਰ ਆਪਣੀ ਮਾਇਆ ਭੇਟ ਕਰਦਾ ਹੈ ਤਾਂ ਫਿਰ ਬਾਹਰ ਆ ਕੇ ਹੋਰ ਟੋਕਰਿਆਂ ਵਾਲਿਆਂ ਨੂੰ ਮਾਇਆ ਦੇਵੇ ਇਸ ਦਾ ਕੀ ਵਿਧਾਨ ਹੈ ? ਟੋਕਰਾ ਜਾਂ ਗੋਲਕ ਦੋਹਾਂ ਵਿੱਚ ਕਿਥੇ ਚੜ੍ਹਾਈ ਮਾਇਆ ਕੌਮ ਦੇ ਜਾਂ ਕਿਸੇ ਗਰੀਬ ਦੇ ਕੰਮ ਆਵੇਗੀ ? ਕਾਰ ਸੇਵਾ ਵਾਲੇ ਇਹਨਾਂ ਬਾਬਿਆਂ ਵੱਲੋਂ ਆਪੀਆਂ ਗੋਲਕਾਂ ਤੇ ਦਾਨ ਪਾਤਰ ਲਿਖਣਾ ਹੀ ਗੁਰਮਤਿ ਵਿਰੁੱਧ ਹੈ, ਉੱਪਰ ਅਸੀਂ ਪੜ੍ਹਿਆ ਵੀ ਹੈ । ਦਾਨ ਲੈਣ ਦੇਣ ਦੀ ਸਾਰੀ ਪਰਪਾਟੀ ਬ੍ਰਹਾਮਣ ਵੱਲੋਂ ਪ੍ਰਚਾਰੀ ਗਈ ਸੀ ਜੋ ਗੁਰਦੁਆਰਿਆਂ ਵਿੱਚ ਦਾਖਲ ਹੋ ਚੁੱਕੀ ਹੈ ।

ਇਸ ਤੋਂ ਵੀ ਅੱਗੇ ਜਾ ਕੇ ਅੱਜ ਕੱਲ੍ਹ ਅੰਮ੍ਰਿਤਸਰ ਦੇ ਇੱਕ ਡੇਰੇ ਵੱਲੋਂ ਨਵੀਂ ਹੀ ਸਕੀਮ ਘੜ੍ਹ ਲਈ ਗਈ ਹੈ । ਹੁਣ ਸੰਗਤ ਨੂੰ ਜਾਂ ਕਿਸੇ ਦੁਕਾਨਦਾਰ ਨੂੰ ਜੋ ਕਿਸੇ ਕਾਰਣ ਆਪਣੀ ਕਿਰਤ ਧੰਦੇ ਨੂੰ ਛੱਡ ਕੇ ਡੇਰੇ ਵਿੱਚ ਨਹੀਂ ਜਾ ਸਕਦਾ ਤਾਂ ਗੋਲਕ ਹੀ ਉਸ ਕੋਲ ਭੇਜ ਦਿੱਤੀ ਜਾਂਦੀ ਹੈ । ਪਿਛਲੇ ਸਾਲ ਡੇਰੇ ਦੇ ਨੁਮਇੰਦਿਆਂ ਵੱਲੋਂ ਅੰਮ੍ਰਿਤਸਰ ਦੀਆਂ ਕਈ ਆਬਾਦੀਆਂ, ਬਾਜ਼ਾਰਾਂ ਵਿਚਲੀਆਂ ਦੁਕਾਨਾਂ ਤੇ ਆਪਣੇ ਡੇਰੇ ਦੇ ਸਟਿੱਕਰ ਲਗਾ ਕੇ ਗੋਲਕਾਂ ਰੱਖ ਦਿੱਤੀਆਂ ਤੇ ਨਾਲ ਹੀ ਐਲਾਨ ਕਰ ਦਿੱਤਾ ਕਿ ਬਾਬਾ ਜੀ ਦੇ ਨਾਮ ਤੇ ਰੋਜ ਕੁੱਝ ਨਾ ਕੁੱਝ ਪੈਸੇ ਆਪਣੀ ਕਮਾਈ ਵਿੱਚੋਂ ਇਸ ਗੋਲਕ ਵਿੱਚ ਜ਼ਰੂਰ ਪਾਉਣੇ ਹਨ ਨਹੀਂ ਤਾਂ ਪਾਪ ਲੱਗੇਗਾ ।ਇਸਤੋਂ ਇਲਾਵਾ ਇੱਕ ਗੁਰਸਿੱਖ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਇਹ ਅਖੌਤੀ ਕਾਰ ਸੇਵਾ ਵਾਲੇ ਬਾਬੇ ਜਦ ਧੱਕੇ ਨਾਲ ਕਣਕ ਜਾਂ ਹੋਰ ਸਮਾਨ ਘਰੋਂ ਮੰਗਣ ਆਉਂਦੇ ਹਨ ਤਾਂ ਨਾਲ ਇੱਥੋਂ ਤੱਕ ਕਹਿ ਦਿੰਦੇ ਨੇ ਕਿ, “ਅਸੀਂ ਤੁਹਾਡੇ ਘਰ ਦਲਿੱਦਰ ਚੁੱਕ ਕੁ ਲੈ ਚੱਲੇ ਆਂ” ਜਿੰਨਾ ਦੇਵੋਗੇ ਉਹਨਾਂ ਹੀ ਤੁਹਾਡੇ ਘਰੋਂ ਦੁਖ ਕਲੇਸ਼ ਘੱਟਣਗੇ ।

ਸਾਡੀ ਆਪਣੀ ਦੁਕਾਨ ‘ਤੇ ਬਦੋਬਦੀ ਗੋਲਕ ਰੱਖ ਕੇ ਜਿੰਦਰਾ ਲਗਾ ਕੇ ਚਾਬੀ ਆਪਣੇ ਨਾਲ ਲੈ ਗਏ। ਜਦ ਕੁੱਝ ਮਹੀਨਿਆਂ ਬਾਅਦ ਫਿਰ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਵਾਪਿਸ ਆਏ ਅਤੇ ਤਾਲਾ ਖੋਲ੍ਹ ਕੇ ਵੇਖਿਆ ਤਾਂ ਵਿੱਚੋਂ ਇਕੱ ਪੈਸਾ ਨਾ ਦਿਖਿਆ ਤਾਂ ਕੁੱਝ ਦੇਰ ਲਈ ਜਾਪ ਬੰਦ ਹੋ ਗਿਆ ਤੇ ਲਾ ਦਿੱਤੀ ਕਲਾਸ ਸਾਡੀ, ਤੇ ਪੂਰੇ ਰੋਅਬ ਅਤੇ ਗੁਸੱੇ ਵਿੱਚ ਸ਼ੁਰੂ ਹੋ ਗਏ, “ਤੁਹਾਨੂੰ ਰੱਬ ਨੇ ਇੰਨਾ ਦਿੱਤਾ, ਚਾਰ ਪੈਸੇ ਇਸ ਵਿੱਚ ਨਹੀਂ ਪਾ ਸਕਦੇ ਸੀ?” ਪਾਪਾਂ ਦੇ ਭਾਗੀ ਬਣੋਗੇ। ਅਸੀਂ ਕਿਹਾ ਜਦੋਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਗੋਲਕ ਨਾ ਰੱਖੋ ਤਾਂ ਤੁਸੀਂ ਜ਼ਬਰਦਸਤੀ ਰੱਖ ਕੇ ਈ ਕਿਉਂ ਗਏ? ਤਾਂ ਉਹਨਾਂ ਕੋਲ ਜੁਆਬ ਨਹੀਂ ਸੀ । ਕਾਫੀ ਹੱਲਾ-ਗੁਲੱਾ ਕਰਕੇ ਆਖਿਰ ਬੁਰਾ ਭਲਾ ਕਹਿੰਦੇ ਗੋਲਕ ਚੁੱਕ ਕੇ ਲੈ ਗਏ । ਇਹ ਤਾਂ ਹਾਲਤ ਬਣੀ ਪਈਹੈ ਸਾਡੀ ਕੌਮ ਦੀ। ਅੱਜ ਵੀ ਉਹੋ ਜਿਹੀਆਂ ਗੋਲਕਾਂ ਸਾਡੇ ਆਂਡ-ਗੁਆਂਢ ਅਤੇ ਮਾਰਕੀਟ ਦੇ ਹਰ ਦੁਕਾਨ ਤੇ ਤੁਹਾਨੂੰ ਪਈ ਹੋਈ ਮਿਲ ਜਾਵੇਗੀ ਜੋ ਪੁਕਾਰ ਪੁਕਾਰ ਕੇ ਕਹਿ ਰਹੀ ਹੋਵੇੀ “ਜੋਰੀ ਮੰਗੈ ਦਾਨੁ ਵੇ ਲਾਲੋ” । ਹੋਰ ਦੁਕਾਨਦਾਰਾਂ ਨੇ ਵੀ ਇਹ ਗੱਲ ਮੰਨੀ ਕਿ ਜੇਕਰ ਗੋਲਕ ਵਿੱਚ ਪੈਸੇ ਨਾ ਪਾਈਏ ਤਾ ਡੇਰੇ ਵਾਲੇ ਨੁਮਾਇੰਦੇ ਸਾਡੇ ਨਾਲ ਲੜਦੇ ਹਨ। ਪਤਾ ਲੱਗਾ ਹੈ ਕਿ ਸ਼ਹਿਰ ਦੇ ਇੱਕ ਗੁਰਦੁਆਰੇ ਵਿੱਚ ਤਾਂ ਹਰ ਮਹੀਨੇ ਖਾਲੀ ਗੋਲਕਾਂ ਵੰਡੀਆਂ ਵੀ ਜਾਂਦੀਆਂ ਹਨ ਤਾਂ ਕਿ ਉਹਨਾਂ ਨੂੰ ਭਰ ਕੇ ਵਾਪਿਸ ਸਬੰਧਿਤ ਡੇਰੇ ਦੇ ਵਿੱਚ ਪਹੁੰਚਾਇਆ ਜਾ ਸਕੇ ।

ਸੋ ਲੋੜ ਹੈ ਕੌਮ ਨੂੰ ਸਹੀ ਤਰੀਕੇ ਨਾਲ ਧਰਮ ਦੇ ਨਾਮ ਤੇ ਹੁੰਦੀ ਆਪਣੀ ਲੁੱਟ ਖਸੁੱਟ ਬੰਦ ਕਰਾਉਣ ਦੀ ਪਰ ਇਹ ਤਾਂ ਹੀ ਸੰਭਵ ਹੈ ਜੇਕਰ ਕੌਮ ਆਪੋ ਬਾਣੀ ਪੜ੍ਹੇ, ਵਿਚਾਰੇ ਅਤੇ ਅਮਲ ਕਰੇ ।
-ਇਕਵਾਕ ਸਿੰਘ ਪੱਟੀ,
ਸੁਲਤਾਨਵਿੰਡ ਰੋਡ, ਅੰਮ੍ਰਿਤਸਰ।
ਮੋ. 9815024920


  
ਅੰਮ੍ਰਿਤ ਰਹਿਤ : ਰਹੱਸ ਤੇ ਰਮਜ਼-ਮਨਜੀਤ ਸਿੰਘ ਕਲਕੱਤਾ

     
25 april2011     ਮਨਜੀਤ ਸਿੰਘ ਕਲਕੱਤਾ


ਹਰੇਕ ਧਰਮ ਵਿਚ ਪ੍ਰਵੇਸ਼ ਕਰਨ ਲਈ ਦੀਕਸ਼ਾ ਦਾ ਆਪਣਾ ਵਿਧੀ ਵਿਧਾਨ ਹੈ।ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਸਿੱਖ ਧਰਮ ਵਿਚ ਚਰਨਾਮ੍ਰਿਤ ਰਾਹੀਂ ਦੀਕਸ਼ਾ ਦੇਣ ਦੀ ਮਰਿਆਦਾ ਸੀ ,ਭਾਵ ਜਲ ਨੂੰ ਗੁਰੂ ਪਾਤਸ਼ਾਹ ਦੇ ਚਰਨਾ ਨਾਲ ਛੁਹਾਕੇ ਪ੍ਰਦਾਨ ਕੀਤਾ ਜਾਂਦਾ ਸੀ : ‘ਚਰਨ ਧੋਇ ਰਹਿਰਾਸ ਕਰਿ ਚਰਨਾਮ੍ਰਿਤ ਸਿੱਖਾਂ ਪਿਲਾਇਆ’। ਸਰਬੰਸ ਦਾਨੀ ਦਸਮ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਮੁਬਾਰਕ ਵਿਸਾਖੀ ਨੂੰ ਦੀਕਸ਼ਾ ਦੇ ਚਰਨਾਮ੍ਰਿਤ ਦੇ ਇਸੇ ਵਿਧੀ ਵਿਧਾਨ ਨੂੰ ਖੰਡੇ ਬਾਟੇ ਦੇ ਅੰਮ੍ਰਿਤ ਦਾ ਰੂਪ ਬਖਸ਼ ਦਿੱਤਾ ।ਪੰਜ ਕਕਾਰੀ ਰਹਿਤ ਅਤੇ ਚਾਰ ਕੁਰਹਿਤਾਂ ਰਾਹੀਂ ਆਦਰਸ਼ਕ ਅਥਵਾ ਗੁਰਮੁਖ ਨੂੰ ਖਾਲਸੇ ਦੇ ਰੂਪ ਵਿਚ ਪ੍ਰਗਟ ਕਰ ਗੁਰੂ ਨਾਨਕ ਸਾਹਿਬ ਵਲੋਂ ਰੱਬੀ ਆਦੇਸ਼ ਅਨੁਸਾਰ ਆਰੰਭੇ ਸਿਖ ਧਰਮ ਨੂੰ ਸੰਪੂਰਣਤਾ ਬਖਸ਼ੀ ।ਤਤਕਾਲੀਨ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਦਰਬਾਰੀ ਗੁਪਤਚਰਾਂ ਦੀਆਂ ਰਿਪੋਰਟਾਂ ਅਨੁਸਾਰ 1699 ਦੀ ਇਸ ਇਤਿਹਾਸਕ ਵੈਸਾਖੀ ਮੌਕੇ ਕੋਈ 80 ਹਜਾਰ ਸਿੱਖ ਆਨੰਦਪੁਰ ਸਾਹਿਬ ਪੁਜੇ ਸਨ ।ਦਸਮੇਸ਼ ਪਿਤਾ ਵਲੋਂ ਸੀਸ ਭੇਟ ਕੀਤੇ ਜਾਣ ਦੀ ਮੰਗ ਕਰਨ ਤੇ ਇਕ ਇਕ ਕਰਕੇ ਪੰਜ ਸਿੱਖ ਸਾਹਮਣੇ ਆਏ : ‘ਸਤਿਗੁਰ ਆਗੈ ਸੀਸੁ ਭੇਟ ਦੇਉ ਜੇ ਸਤਿਗੁਰ ਸਾਚੇ ਭਾਵੈ ॥’

ਸੀਸ ਭੇਟ ਦੇਓ ਦੀ ਇਸ ਰਮਜ ਅਤੇ ਰਹੱਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਗੁਰਬਾਣੀ ਰਾਹੀਂ ਹੀ ਖੋਲਿਆ ਜਾ ਸਕਦਾ ਹੈ ।ਸੀਸ ਭੇਟ ਕਰਨ ਦਾ ਮਤਲਬ ਮਨੁੱਖੀ ‘ਮੈਂ ਮੇਰੀ ਤੇ ਅਹੰਕਾਰ’ ਨੂੰ ਤੱਜ ਦੇਣਾ ਹੈ ।ਜਦੋਂ ਅਸੀਂ ਗੁਰੂ ਪਾਤਸ਼ਾਹ ਦੇ ਸਨਮੁਖ ਸੀਸ ਝੁਕਾ ਮੱਥਾ ਟੇਕਦੇ ਹਾਂ ਤਾਂ ਉਸਦਾ ਗੁਹਜ ਅਰਥ ਇਹੀ ਹੈ ਕਿ ,ਪਾਤਸ਼ਾਹ ਸਾਡੀ ਮਨਮਤਿ ਲੈਕੇ ਸਾਡੇ ਮੱਥੇ ਵਿਚ ਗੁਰਮਤਿ ਦੀ ਬਖਸ਼ਿਸ਼ ਕਰਨ ।ਗੁਰੂ ਨੂੰ ਕੋਈ ਦੁਨਿਆਵੀ ਪਦਾਰਥ ਨਹੀ, ਸੀਸ ਹੀ ਭੇਟ ਕੀਤਾ ਜਾ ਸਕਦਾ।

ਦੂਸਰਾ ਮਨੁਖੀ ਸਮਾਜ ਵਿਚ ਆ ਰਹੀਆਂ ਕੁਰੀਤੀਆਂ ,ਮਜਹਬੀ ਵਖਰੇਵੇ ,ਰਾਜਸੀ ਤੇ ਆਰਥਿਕ ਬੇਇਨਸਾਫੀ ਤੇ ਹੁਕਮਰਾਨਾ ਦੇ ਜ਼ਬਰ ਜੁਲਮ ਨੂੰ ਰੋਕਣ ਲਈ ਗੁਰੂ ਨਾਨਕ ਦੇਵ ਜੀ ਨੇ ਹੀ ਤਲੀ ਤੇ ਸਿਰ ਰੱਖ ਕੇ ਸਿੱਖੀ ਮਾਰ ਵਿਚ ਪ੍ਰਵੇਸ਼ ਕਰਨ ਦੀ ਗਲ ਕਹੀ ਸੀ ।ਭਾਵੇਂ ਮਨੁਖੀ ਹੱਕਾਂ ਦੀ ਰਾਖੀ ਲਈ ਅਗਵਾਈ ਗੁਰੂ ਨਾਨਕ ਦੇਵ ਜੀ ਨੇ ਬਾਬਰ ਨੂੰ ਜਾਬਰ ਅਤੇ ਪਾਪ ਕੀ ਜੰਝ ਕਹਿ ਕੇ ਕਰ ਦਿੱਤੀ ਸੀ ਲੇਕਿਨ ਸੀਸ ਭੇਟ ਕਰਨ ਦੀ ਪ੍ਰਤੱਖ ਉਦਾਹਰਣ ਪੰਜਵੀ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਨੇ ਲਾਹੌਰ ਵਿਚ ਤੱਤੀ ਤਵੀ ਤੇ ਬੈਠਕੇ ਅਤੇ ਨੌਂਵੇ ਗੁਰਦੇਵ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਲੀ ਦੇ ਚਾਂਦਨੀ ਚੌਕ ਵਿਖੇ ਕੇ ਸੀਸ ਕਟਵਾ ਕੇ ਪ੍ਰਸਤੁਤ ਕੀਤੀ । ਵੈਸਾਖੀ ਵਾਲੇ ਦਿਨ ਦਸਮੇਸ਼ ਪਿਤਾ ਵਲੋਂ ਸੀਸ ਭੇਟ ਦੀ ਮੰਗ ਕੀਤੇ ਜਾਣਾ ਇਹੀ ਦ੍ਰਿੜ ਕਰਾਂਉਂਦੀ ਹੈ ਕਿ ਹੰਕਾਰ ਤੱਜ ਕੇ ਹੀ ਗੁਰੂ ਪ੍ਰਤੀ ਸਮਰਪਣ ਪੂਰਾ ਹੁੰਦਾ ਹੈ।ਅੰਮ੍ਰਿਤ ਦਾ ਪ੍ਰਾਰਥੀ ਹੋਣ ਸਮੇਂ ਸਿੱਖ ਆਪਣੇ ਆਪ ਨੂੰ ਗੁਰੂ ਹੁਕਮਾਂ ਪ੍ਰਤੀ ਪੂਰੀ ਤਰ•ਾ ਸਮਰਪਿਤ ਕਰਦਾ ਹੈ । ਇਹ ਮਨੁਖੀ ਸਮਾਜ ਦੇ ਉਚੇਰੀਆਂ ਕੀਮਤਾਂ ਲਈ ਸੀਸ ਭੇਟ ਕਰ ਦੇਣ ਦਾ ਐਲਾਨ ਹੈ ।

ਖੰਡੇ ਬਾਟੇ ਦੇ ਅੰਮ੍ਰਿਤ ਨੂੰ ਤਿਆਰ ਕਰਨ ਦਾ ਵਿਧੀ ਵਿਧਾਨ, ਪੰਜ ਕਕਾਰੀ ਰਹਿਤ ਤੇ ਚਾਰ ਕੁਰਹਿਤਾਂ ਡੂੰਘੇ ਅਰਥਾਂ ਦਾ ਲਖਾਇਕ ਹੈ,ਜਿਸ ਰਾਹੀਂ ਰੱਬੀ ਹੁਕਮ ਅਨੁਸਾਰ ਪੰਥ ਪ੍ਰਗਟ ਕੀਤਾ ।

ਸਰਬ ਲੋਹ ਦੇ ਬਾਟੇ ਵਿੱਚ ਦੋ ਧਾਰਾ, ਖੰਡਾ ਅਕਾਲ ਪੁਰਖ ਦੀ ਦੈਵੀ ਸ਼ਕਤੀ ਦ੍ਰਿੜ ਕਰਵਾਉਂਦਾ ਹੈ ਜਿਸ ਰਾਹੀਂ ਇਸ ਸੰਸਾਰ ਦੀ ਸਾਜਨਾ ਹੋਈ ਤੇ ਪ੍ਰਤੀਪਾਲਨਾ ਹੋ ਰਹੀ ਹੈ ਪ੍ਰਥਮੈ ਖੰਡਾ ਸਾਜਿ ਕੈ ਸਭ ਸੰਸਾਰ ਉਪਾਇਆ।ਸਿੱਖ ਅਰਦਾਸ ਦਾ ਆਰੰਭ ਜਿਸ ਭਗਉਤੀ ਤੋਂ ਹੁੰਦਾ ਹੈ ‘ਪ੍ਰਿਥਮ ਭਗਉਤੀ ਸਿਮਰਕੈ ’ ਉਹ ਖੰਡੇ ਦਾ ਹੀ ਨਾਮ ਹੈ।ਗੁਰੂ ਹਰਗੋਬਿੰਦ ਸਾਹਿਬ ਵਲੋਂ ਪਹਿਨੀਆਂ ਮੀਰੀ ਪੀਰੀ ਅਥਵਾ , ਨਿਰੰਕਾਰ- ਸੰਸਾਰ, ਪ੍ਰਮਾਰਥ- ਪਦਾਰਥ, ਭਗਤੀ ਤੇ ਸ਼ਕਤੀ ਦੀਆਂ ਲਖਾਇਕ ਦੋ ਤਲਵਾਰਾਂ ਨੂੰ ਦਸਮ ਪਾਤਸ਼ਾਹ ਨੇ ਦੋਧਾਰੇ ਖੰਡੇ ਦੇ ਰੂਪ ਵਿਚ ਏਕਾਕਾਰ ਸਰੂਪ ਬਖਸ਼ਿਆ ਜਿਸ ਵਿਚ ਮੀਰੀ ਅਤੇ ਪੀਰੀ ਦੀ ਇਕਸਾਰਤਾ, ਇਕਸੁਰਤਾ ਅਤੇ ਇਕਰੂਪਤਾ ਹੈ ।ਇਸ ਤਰਾ ਖਾਲਸੇ ਨੂੰ ਆਤਮਿਕ ਬਲ ਪ੍ਰਾਪਤ ਕਰਨ ਦੇ ਨਾਲ ਨਾਲ ਸੰਸਾਰ ਪ੍ਰਤੀ ਜਿੰਮੇਵਾਰ ਵੀ ਬਣਾਇਆ ।

ਅੰਮ੍ਰਿਤ ਤਿਆਰ ਕਰਨ ਲਈ ਸਰਬ ਲੋਹ ਦੇ ਬਾਟੇ ਵਿਚ ਸ਼ੁਧ ਜਲ ਪਾਇਆ ਜਾਂਦਾ ਹੈ ,ਜਿਸ ਜਲ ਬਾਰੇ ਗੁਰੂ ਪਾਤਿਸ਼ਾਹ ਦਾ ਫੁਰਮਾਨ ਹੈ,ਪਹਿਲਾ ਪਾਣੀ ਜੀਉ ਹੈ ਜਿਤਿ ਹਰਿਆ ਸਭਿ ਕੋਇ 33ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤੁ ਮਹਤ..।ਜਲ ਜੀਵਨ ਦੀ ਸ਼ੁਧਤਾ, ਪਵਿੱਤਰਤਾ ਅਤੇ ਨਿਰੰਤਰਤਾ ਦਾ ਸੂਚਕ ਹੈ।ਅੱਜ ਵੀ ਭਾਰਤ ਦਾ ਹਰ ਵੱਡਾ ਤੀਰਥ ਅਸਥਾਨ ਦਰਿਆ, ਨਦੀ, ਸਰੋਵਰ ਜਾਂ ਸਮੁੰਦਰ ਕੰਢੇ ਹੈ ।

ਜਲ ਵਿੱਚ ਪਾਏ ਗਏ ਪਤਾਸੇ ਹਰ ਅਭਿਲਾਖੀ ਨੂੰ ਜੀਵਨ ਵਿਚ ਮਿਠਤ ਨੀਵੀਂ ਦਾ ਅਨੁਸਾਰੀ ਬਣਾਉਂਦੇ ਹਨ‘ਮਿਠਤੁ ਨੀਵੀ- ਨਾਨਕਾ ਗੁਣ ਚੰਗਿਆਈਆ- ਤਤੁ’। ਇਹ ਪਤਾਸੇ ਦੂਸਰੇ ਮਿਠਿਆਂ ਨਾਲੋਂ ਵੱਖਰੀ ਅਹਿਮੀਅਤ ਇਸ ਲਈ ਵੀ ਰੱਖਦੇ ਹਨ ਕਿ ਇਹ ਵੱਡੇ ਛੋਟੇ ਦੇ ਅਕਾਰ ਨੂੰ ਕੋਈ ਮਹੱਤਵ ਨਹੀ ਦਿੰਦੇ। ਸਰਬ ਲੋਹ ਦੇ ਬਾਟੇ ਵਿਚ ਦੋਧਾਰੇ ਖੰਡੇ ਨਾਲ ਜਲ ਅੰਦਰ ਮਿਸ਼ਰਤ ਹੋਏ ਪਤਾਸੇ ਇਕ ਸਮ ਅਤੇ ਇਕ ਸਾਰ ਹੋ ਜਾਦੇ ਹਨ ਜੋ ਮਨੁਖੀ ਜੀਵਨ ਵਿਚ ਰਾਜਾ ਰੰਕ ਅਤੇ ਉਚ ਜਾਤੀਆਂ ਤੇ ਲਘੂ ਜਾਤੀਆਂ ਦਾ ਫਰਕ ਮਿਟਾਉਣ ਦਾ ਪ੍ਰਤੀਕ ਹਨ ।

ਅੰਮ੍ਰਿਤ ਤਿਆਰ ਕਰਨ ਲਈ ਸਭ ਤੋਂ ਅਹਿਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜਰੀ ਹਜੂਰੀ ਤੇ ਪ੍ਰਕਾਸ਼ ਹੈ।ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੀ ਸ਼ਬਦ ਰੂਪੀ ਅੰਮ੍ਰਿਤ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ3.ਵਾਹੁ ਵਾਹੁ ਬਾਣੀ ਨਿਰੰਕਾਰ ਹੈ ਗੁਰਬਾਣੀ ਬਣੀਐ

ਇੱਕ ਉਜਵਲ ਮੁੱਖੀ ਗੁਰਸਿੱਖ ਸਤਿਗੁਰ ਦੀ ਤਾਬਿਆ ਬੈਠਦਾ ਹੈ ਅਤੇ ਪੰਜ ਗੁਰਸਿੱਖ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਦੇ ਹਨ, ਜੋ 1699 ਦੀ ਵੈਸਾਖੀ ਮੌਕੇ ਪਰ ਪਹਿਲੀ ਵਾਰੀ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਨੇ ਤਿਆਰ ਕੀਤਾ ਤੇ ਪੰਜ ਪਿਆਰਿਆਂ ਨੂੰ ਛਕਾਇਆ। ਅੰਮ੍ਰਿਤ ਦੀ ਇਹ ਇਲਾਹੀ ਦਾਤ ਪ੍ਰਾਪਤ ਕਰਨ ਵਾਲਾ ਪਾਤਰ ਕਿਸੇ ਵੀ ਜਾਤ, ਦੇਸ਼, ਰੰਗ-ਰੂਪ, ਨਸਲ ਅਤੇ ਇਸਤਰੀ ਪੁਰਖ ਹੋ ਸਕਦਾ ਹੈ। ਹਰ ਯੋਗ ਪਾਤਰ ਦੀ ਪੰਥ ਵਿੱਚ ਸ਼ਾਮਿਲ ਹੋਣ ਦੀ ਬੇਨਤੀ ਪ੍ਰਵਾਨ ਕੀਤੀ ਜਾ-ਦੀ ਹੈ ।ਅੰਮ੍ਰਿਤ ਤਿਆਰ ਕਰਦੇ ਸਮੇਂ ਕਰਮਵਾਰ ਜਪੁ ਜੀ ਸਾਹਿਬ, ਜਾਪੁ ਸਾਹਿਬ, ਸੁਧਾ ਸਵੈਯਾ, ਕਬਯੋ ਬਾਚ ਬੇਨਤੀ ਚੋਪਈ ਅਤੇ ਅਨੰਦ ਸਾਹਿਬ ਦਾ ਪਾਠ ਵਾਰੋ ਵਾਰੀ ਕਰਮਵਾਰ ਇਕ ਇਕ ਪਿਆਰਾ ਕਰਦਾ ਹੈ ।ਸਰਬ-ਲੋਹ ਦੇ ਬਾਟੇ ਦੇ ਪਦਾਰਥਾਂ ਵਿਚ ਖੰਡੇ ਰਾਹੀਂ ਗੁਰਬਾਣੀ ਦੇ ਅੰਮ੍ਰਿਤ ਨਾਲ ਸਮਿਸ਼ਰਣ ਹੁੰਦਾ ਹੈ ।

ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਹਰ ਸਿਖ ਦਾ ਜਨਮ ਸਤਿਗੁਰੂ ਦੇ ਗ੍ਰਹਿ ਵਿਚ ਹੁੰਦਾ ਹੈ ਸਤਿਗੁਰ ਕੇ ਜਨਮੇ ਗਵਣ ਮਿਟਾਇਆ ਪਿਛਲੇ ਜਨਮ, ਜਾਤ, ਕਰਮ, ਧਰਮ, ਕੁਲ ਦਾ ਨਾਸ਼ ਕਰ ਸਿੰਘ ਜਾਂ ਕੌਰ ਦਾ ਲਕਬ ਬਖਸ਼ਿਆ ਜਾਂਦਾ ਹੈ।

ਧਰਮ ਦੀ ਦੁਨੀਆਂ ਵਿਚ ਅੱਜ ਵੀ ਗੁਰੂ ਤੇ ਚੇਲੇ ਦਰਮਿਆਨ ਵਿਤਕਰਾ ਬਾਦਸਤੂਰ ਜਾਰੀ ਹੈ ਲੇਕਿਨ ਸਿਖੀ ਨੇ ਆਰੰਭ ਤੋਂ ਹੀ ਗੁਰੂ ਚੇਲੇ ਦਾ ਵਿਤਕਰਾ ਮੁਕਾ ਦਿੱਤਾ ਸੀ-ਗੁਰੂ ਸਿਖ ਸਿਖ ਗੁਰੂ ਹੈ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲਾਂ ਪੰਜ ਪਿਆਰਿਆਂ ਨੂੰ ਅੰਮ੍ਰਿਤ ਦੀ ਬਖਸ਼ ਤੇ ਫਿਰ ਉਨਾਂ ਪੰਜ ਪਿਆਰਿਆਂ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਗੁਰੂ ਤੇ ਚੇਲੇ ਦੇ ਫਾਸਲੇ ਨੂੰ ਸਦਾ ਲਈ ਖਤਮ ਕਰ ਦਿੱਤਾ ;
ਵਾਹਿ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਇਕੇਲਾ।
ਵਾਹ ਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ।
ਖੰਡੇ ਬਾਟੇ ਦੇ ਅੰਮ੍ਰਿਤ ਦੇ ਸਿਧਾਂਤ ਦਾ ਰਹੱਸ ਤੇ ਰਮਜ ਦੀ ਜਿਨਾਂ ਨੂੰ ਸਮਝ ਨਹੀ ਆਈ ਅਤੇ ਜੋ ਇਸੇ ਅਗੰਮੀ ਰਸ ਦਾ ਅਨੁਭਵ ਕਰਨ ਤੋਂ ਵਾਂਝੇ ਕਈ ਅਖੌਤੀ ਦੇਹ ਧਾਰੀ ਗੁਰੂ ਕਹਿੰਦੇ ਹਨ ਕਿ ਅੰਮ੍ਰਿਤ ਤਾਂ ਇਕ ਹੈ ਤੇ ਉਹ ਧੁਰ ਅੰਦਰ ਵੱਸਦਾ ਹੈ ਇਸ ਲਈ ਖੰਡੇ ਬਾਟੇ ਦੇ ਅੰਮ੍ਰਿਤ ਦੀ ਕੀ ਜਰੂਰਤ ਹੈ। ਹਰ ਮਨੁਖ ਦੇ ਹਿਰਦੇ ਵਿਚ ਰੱਬੀ ਗੁਣਾ ਦੇ ਅੰਮ੍ਰਿਤ ਮਈ ਜਲ ਦਾ ਕੁੰਡ ਮੌਜੂਦ ਹੈ ,ਅੰਤਰ ਕੂਹਟਾ ਅੰਮ੍ਰਿਤ ਭਰਿਆ ‘। ਲੇਕਿਨ ਇਸ ਅੰਮ੍ਰਿਤ ਰੂਪੀ ਗੁਣ ਚੰਗਿਅਈਆਂ ਦੇ ਤਤ ਨੂੰ ਮਨੁਖੀ ਸਰੀਰ ਵਿਚ ਕਿਸੇ ਵਸੀਲੇ ਰਾਹੀ ਹੀ ਪ੍ਰਗਟ ਕੀਤਾ ਜਾ ਸਕਦਾ ਹੈ ।ਇਕ ਦੁਨਿਆਵੀ ੳਦਾਹਰਣ ਦੇਣੀ ਉਚਿਤ ਹੋਵੇਗੀ . ਜਿਵੇਂ ਹੱਥ ਨਲਕੇ ਜਾਂ ਖੂਹ ਦਾ ਪਾਣੀ ਜਦੋ ਗਤੀ ਹੌਣਿ ਹੋ ਜਾਵੇ ਤਾਂ ਉਸ ਵਿਚ ਬਾਹਰੋ ਜਲ ਪਾਇਆ ਜਾਂਦਾ ਹੈ ਤੇ ਫਿਰ ਉਸ ਨਲਕੇ ਦਾ ਪਾਣੀ ਆਪੇ ਹੀ ਚਲ ਪੈਂਦਾ ਹੈ। ਇਸੇ ਤਰਾ ਅਮਤਰ ਆਤਮੇ ਵਿਚ ਸਮਾਏ ਅੰਮ੍ਰਿਤ ਜਲ ਨੂੰ ਸ਼ਬਦ ਬਾਣੀ ਦੀ ਲੱਜ ਨਾਲ ਹੀ ਕੱਢਿਆ ਜਾ ਸਕਦਾ। ‘ਸ਼ਬਦ ਕਾਢਿ ਪੀਏ ਪਨਿਹਾਰੀ’।ਖੰਡੇ ਬਾਟੇ ਦਾ ਅੰਮ੍ਰਿਤ ਧੁਰ ਅੰਦਰ ਦੇ ਅੰਮ੍ਰਿਤ ਨੂੰ ਹਰਕਤ ਵਿਚ ਲਿਆ ਸਰੀਰ ਵਿਚ ਪ੍ਰਗਟ ਕਰਦਾ ਹੈ ।

ਜਿਸ ਸਰੀਰ ਰੂਪੀ ਭਾ-ਡੇ ਦੇ ਵਿੱਚ ਇਸ ਅੰਮ੍ਰਿਤ ਨੇ ਪ੍ਰਵੇਸ਼ ਕਰਨਾ ਹੈ ਉਹ ਭਾਂਡਾ ਸਵੱਛ ਤੇ ਸਾਫ ਜਰੂਰ ਹੋਣਾ ਚਾਹੀਦਾ ਹੈ, ਠੀਕ ਉਸੇ ਤਰਾਂ ਜਿਵੇਂ ਦੁਧ ਕਿਸੇ ਸਾਫ ਬਰਤਨ ਵਿਚ ਹੀ ਚੋਇਆ ਤੇ ਰੱਖਿਆ ਜਾ ਸਕਦਾ ਹੈ ਬਰਤਨ ਦੀ ਅਸ਼ੁਧਤਾ ਨਾਲ ਦੁਧ ਫਿੱਟ ਜਾਦਾ ਹੈ ਭਾਂਡਾ ਧੋਇ ਬੈਸਿ ਧੂਪੁ ਦੇਵਹੁ ਤਉ ਦੂਧੈ ਕਉ ਜਾਵਹੁ ॥ਦੂਧੁ ਕਰਮ ਫੁਨਿ ਸੁਰਤਿ ਸਮਾਇਣੁ ਹੋਇ ਨਿਰਾਸ ਜਮਾਵਹੁ।ਖੰਡੇ ਬਾਟੇ ਦੇ ਅੰਮ੍ਰਿਤ ਦੀ ਰਹਤਿ ਮਨੁਖ ਦੇ ਸਰੀਰੀ ਜਾਮੇ ਨੂੰ ਸ਼ੁਧ ਤੇ ਪਵਿੱਤਰ ਕਰਦੀ ਹੈ ।

ਅੰਮ੍ਰਿਤ ਤਾਂ ਜੀਵਨ ਦਾ ਬੰਧਨ ਹੈ ਲੇਕਿਨ ਬੰਧਨ ਮੁਕਤ ਤਾਂ ਮਨੁਖੀ ਜੀਵਨ ਹੋ ਹੀ ਨਹੀ ਸਕਦਾ, ਹਾਂ ਪਸ਼ੂਤਾ ਲਈ ਕਿਸੇ ਬੰਧਨ ਦੀ ਲੋੜ ਨਹੀ ਹੈ ।ਕਿਉਂਕਿ ਪਸ਼ੂਆਂ ਲਈ ਬੰਧਨ ਦਾ ਕੋਈ ਨਿਯਮ ਨਹੀ ਇਸ ਲਈ ਉਨਾ ਨੂੰ ਬਾਹਰੋਂ ਸੰਗਲਾਂ,ਰੱਸੀਆਂ ਨਾਲ ਜਕੜਿਆ ਜਾਂਦਾ ਹੈ ।ਬੰਧਨ ਤੋਂ ਬਿਨਾਂ ਸਮਾਜਿਕ ਤੇ ਸਭਿਅਕ ਜੀਵਨ ਨਹੀ ਹੋ ਸਕਦਾ ਫਿਰ ਤਾਂ ਜੰਗਲ ਦਾ ਰਾਜ ਅਤੇ ਜਿਸਕੀ ਲਾਠੀ ਉਸਕੀ ਬੈਂਸ ਵਾਲਾ ਹਿਸਾਬ ਹੋ ਸਕਦਾ ਹੈ ।

ਹਰ ਦੇਸ਼ ਦੇ ਵਿਧਾਨ ਵਿਚ ਅਜੋਕੇ ਸਮੇ ਵਿਚ ਮਨੁੱਖ ਦੇ ਮੁਢਲੇ ਅਧਿਕਾਰ ਹਨ ਤਾਂ ਨਾਲ ਹੀ ਕਾਨੂੰਨ ਦਾ ਬੰਧਨ ਹੈ। ਸਮਾਜ ਦੇ ਕਾਨੂੰਨ ਬੰਧਨ ਹਨ। ਮਨੁੱਖ ਨੂੰ ਜਿਥੇ ਮੁਢਲੇ ਅਧਿਕਾਰ ਦਿੱਤੇ ਹਨ ਉਥੇ ਨਾਲ ਹੀ ਉਨਾ ਦੀ ਪਾਲਣਾ ਲਈ ਕਾਨੂੰਨ ਦਾ ਬੰਧਨ ਹਰ ਸ਼ਹਿਰੀ ਦਾ ਫਰਜ ਹੈ । ਜੇ ਮਨੁਖੀ ਜੀਵਨ ਦੀ ਗਾਰੰਟੀ ਤੇ ਜੀਉਣ ਦਾ ਅਧਿਕਾਰ ਹੈ ਤਾਂ ਇਹ ਬੰਧਨ ਵੀ ਹੈ ਕਿ ਉਹ ਕਿਸੇ ਹੋਰ ਦਾ ਜੀਵਨ ਖਤਮ ਨਹੀ ਕਰ ਸਕਦਾ ,ਉਲੰਘਣਾ ਕਰਨ ਵਾਲੇ ਲਈ ਮੋਤ ਦੀ ਸਜਾ ਵੀ ਹੈ ।ਜੇ ਨਿਜੀ ਜੀਵਨ ਦੀ ਅਜ਼ਾਦੀ ਹੈ ਤਾਂ ਦੂਸਰੇ ਦੇ ਨਿਜੀ ਜੀਵਨ ਵਿਚ ਦਖਲ ਦੇਣਾ ਵੀ ਜੁਰਮ ਹੈ । ਜੇਕਰ ਜ਼ਮੀਨ ਜਾਇਦਾਦ ਦੀ ਮਾਲਕੀ ਦਾ ਹੱਕ ਹੈ ਤਾਂ ਦੂਸਰੇ ਦੀ ਜਾਇਦਾਦ ਵਿਚ ਦਖਲ ਅਪਰਾਧ ਹੈ। ਸੜਕ ਦੇ ਨਿਯਮਾਂ ਦਾ ਉਲੰਘਣ ਹਾਦਸਿਆਂ ਨੂੰ ਜਨਮ ਦਿੰਦਾ ਹੈ ਤੇ ਕਾਨੂੰਂਨਨ ਅਪਰਾਧ ਵੀ ਹੈ । ਇਕ ਸਭਿਅਕ ਸਮਾਜੀ ਮਨੁਖੀ ਜੀਵਨ ਲਈ ਅਨੁਸ਼ਾਸ਼ਨ ਦੀ ਪਾਬੰਦੀ ਹੀ ਆਜਾਦੀ ਦੀ ਗਾਰੰਟੀ ਹੈ ।ਕਿਸੇ ਸ਼ਾਇਰ ਨੇ ਠੀਕ ਲਿਖਿਆ ਹੈ ; ’ਤੂ ਰਾਜ ਏ ਮੁਹੱਬਤ ਕੋ ਸਮਝਾ ਹੀ ਨਹੀ- ਗਾਫਿਲ,ਪਾਬੰਦੀ ਏ ਇਨਸਾਨ ਹੀ ਆਜਾਦੀਏ ਇਨਸਾ ਹੈ’

ਮਨੁਖੀ ਸਮਾਜ ਤਾ ਕੀ ਇਹ ਸਾਰਾ ਦ੍ਰਿਸਟਮਾਨ ਸੰਸਾਰ ਅਥਵਾ ਕਾਇਨਾਤ ਰੱਬੀ ਹੁਕਮ ਦੇ ਬੰਧਨ ਵਿਚ ਹੈ,’ਭੈਅ ਵਿਚ ਸੂਰਜ ਭੈਅ ਵਿਚ ਚੰਦ ਕੋਹ ਕਰੋੜੀ ਚਲਤ ਨਾ ਅੰਤ ‘। ਜਲ ਮਨੁਖੀ ਜੀਵਨ ਦਾ ਆਧਾਰ ਹੈ ਅਤੇ ਜਦ ਕਦੇ ਵੀ ਇਸ ਜਲ ਦੇ ਸਰੋਤ ਨਦੀ ਨਾਲੇ ਜਾਂ ਸਮੁੰਦਰ ਅਨੁਸ਼ਸ਼ਾਨ ਦੀ ਉਲੰਘਣਾ ਕਰ ਆਪਣੀਆਂ ਹੱਦਾਂ/ਕੰਢੇ ਪਾਰ ਕਰਦੇ ਹਨ ਤਾਂ ਧਰਤੀ ਤੇ ਹੜ, ਸੁਨਾਮੀ ਤੀਕ ਆ ਜਾਂਦੇ ਹਨ ਜੋ ਮਨੁਖੀ ਤਬਾਹੀ ਦਾ ਕਾਰਣ ਬਣਦੇ ਹਨ ।ਹਵਾ ਮਨੁਖੀ ਜੀਵਨ ਲਈ ਅਹਿਮ ਹੈ, ਇਸ ਤੋਂ ਬਿਨਾਂ ਵੀ ਮਨੁਖ ਜੀਅ ਨਹੀ ਸਕਦਾ ਲੇਕਿਨ ਇਹੀ ਹਵਾ ਜਦੋਂ ਹਨੇਰੀ ਤੁਫਾਨ ਦਾ ਰੂਪ ਧਾਰਨ ਕਰਦੀ ਹੈ ਤਾਂ ਮਨੁਖੀ ਜੀਵਨ ਦਾ ਘਾਤ ਕਰਦੀ ਹੈ।ਭੈ ਵਿਚਿ ਪਵਣੁ ਵਹੈ ਸਦਿ ਵਾਉ॥ਭੈ ਵਿਚਿ ਚਲਹਿ ਲਖ ਦਰਿਆਉ॥ਧਰਤੀ ਆਪਣੇ ਧੁਰੇ ਤੋਂ ਥੋੜਾ ਜਿਹਾ ਵੀ ਹਿਲਦੀ ਹੈ ਤਾਂ ਭੁਚਾਲ ਆਉਂਦੇ ਹਨ ,ਜਵਾਲਾ ਮੁਖੀ ਫੱਟਦੇ ਹਨ ।ਪਹਿਲਾਂ ਇਹ ਮਨੌਤ ਸੀ ਕਿ ਧਰਤੀ ਇਕ ਬਲਦ ਦੇ ਸਿੰਗਾਂ ਤੇ ਖੜੀ ਹੈ ਜਦੋ ਉਹ ਸਿੰਗ ਬਦਲਦਾ ਹੈ ਤਾਂ ਭੁਚਾਲ ਆਂਉਂਦੇ ਹਨ ਲੇਕਿਨ ਗੁਰੂ ਸਾਹਿਬ ਨੇ ਸਪਸ਼ਟ ਕਿਹਾ ਕਿ ਇਹ ਧਰਤੀ, ਧਰਮ (ਜੋ ਦਇਆ ਦਾ ਪੁਤਰ ਹੈ ਅਤੇ ਸੰਤੋਖ )ਦੇ ਅਨੁਸ਼ਾਸ਼ਨ ਵਿਚ ਹੈ,ਧੌਲੁ ਧਰਮੁ ਦਇਆ ਕਾ ਪੂਤੁ ॥ ਸੰਤੋਖੁ ਥਾਪਿ ਰਖਿਆ ਜਿਨਿ ਸੂਤਿ ॥

ਸਿਖ ਨੇ ਆਪਣਾ ਜੀਵਨ ਉਸ ਰੱਬੀ ਹੁਕਮ ਦੇ ਬੰਧਨ ਵਿਚ ਹੀ ਬਿਤਾਉਣਾ ਹੈ ‘ਜਿਵ ਜਿਵ ਹੁਕਮੁ ਤਿਵੈ ਤਿਵ ਕਾਰਿ’3 ‘ਹੁਕਮਿ ਰਜਾਈ ਚਲਣਾ’, ਹੀ ਗੁਰੂ ਪਾਤਸ਼ਾਹਿ ਦਾ ਮੁਢਲਾ ਆਦੇਸ਼ ਹੈ। ਮਨੁਖ ਨੂੰ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਬੰਧਨ ਪਏ ਹਨ ਗੁਰੂ ਦਸ਼ਮੇਸ਼ ਦੇ ਖੰਡੇ ਬਾਟੇ ਦਾ ਅੰਮ੍ਰਿਤ ਤਾਂ ਉਨਾਂ ਤੋਂ ਆਜਾਦੀ ਦਿਵਾਉਂਦਾ ਹੈ।ਸਿੱਖ ਇਤਿਹਾਸ ਦਾ ਤਰਜਮਾ ਕਰਨ ਵਾਲਾ ਮਹਾਨ ਇਤਿਹਾਸਕਾਰ ਮੈਕਾਲਿਫ ਖਾਲਸੇ ਦੀ ਸਿਰਜਨਾ ਬਾਰੇ ਆਪਣੀ ਕਿਤਾਬ ਦੇ ਸ਼ੁਰੂ ਵਿਚ ਹੀ ਗੁਰਬਾਣੀ ਦਾ ਫੁਰਮਾਨ ਦਰਜ ਕਰਦਾ ਹੈ :
ਫੂਟੋ ਆਂਡਾ ਭਰਮ ਕਾ ਮਨਹਿ ਭਇਓ ਪਰਗਾਸੁ ॥ ਕਾਟੀ ਬੇਰੀ ਪਗਹ ਤੇ ਗੁਰਿ ਕੀਨੀ ਬੰਦਿ ਖਲਾਸੁ
ਅੰਮ੍ਰਿਤ ਦੀਆਂ ਸ਼ਰਤਾਂ, ਰਹਿਤ, ਕਕਾਰ, ਕੁਦਰਤੀ ਨਿਯਮ ਹਨ ਅਤੇ ਹੁਕਮ ਦੀ ਸਚੀ ਕਾਰ ਵਿਚ ਸਹਾਇਕ ਹਨ। ਅੰਮ੍ਰਿਤ ਦਾ ਧਾਰਣੀ ਹੋਣਾ ਇਹ ਐਲਾਨੀਆ ਕਹਿਣਾ ਹੈ ਕਿ ਮੇਰੇ ਪਾਸੋਂ ਘਟੋ ਘੱਟ ਇਸ ਆਦਰਸ਼ਕ ਆਚਰਣ ਦੀ ਆਸ ਰੱਖੀ ਜਾ ਸਕਦੀ ਹੈ। ਅੰਮ੍ਰਿਤ ਪ੍ਰਤੀਕ ਹੈ ਗੁਰ ਪ੍ਰਸਾਦਿ, ਗੁਰ ਬਖਸ਼ਿਸ ਹੈ ਦਾ ਜੋ ਅੰਮ੍ਰਿਤ ਧਾਰੀ ਦੀਆਂ ਅੱਖਾਂ, ਦਿਮਾਗ ਤੇ ਮਨ ਵਿਚੋਂ ਡਰ ਭੈਅ, ਗੁਲਾਮੀ, ਜਾਤ ਵਰਣ ,ਊਚ ਨੀਚ, ਇਸਤਰੀ ਪੁਰਖ, ਕਾਲੇ ਗੋਰੇ ਦਾ ਵਿਤਕਰਾ ਖਤਮ ਕਰ ਦਿੰਦਾ ਹੈ ।

ਕੇਸ ਰੱਖਣੇ ਜਿਥੇ ਪਹਿਲੀ ਰਹਿਤ ਹੈ ਉਥੇ ਕੇਸ ਕੱਟਣੇ ਪਹਿਲੀ ਕੁਰਹਿਤ ਵੀ ਹੈ ।ਇਹ ਕੇਸ ਰੱਖਣੇ ਭਾਵੇ ਗੁਰੂ ਨਾਨਕ ਸਾਹਿਬ ਦੇ ਸਮੇ ਤੋਂ ਹੀ ਲਾਜਮੀ ਸ਼ਰਤ ਸੀ ,ਗੁਰੂ ਸਾਹਿਬ ਨੇ ਜਗਤ ਉਦਾਰ ਲਈ ਉਦਾਸੀਆਂ ਆਰੰਭ ਕਰਨ ਤੋ ਪਹਿਲਾਂ ਜਦੌਂ ਭਾਈ ਮਰਦਾਨੇ ਨੂੰ ਨਾਲ ਲਿਆ ਤਾਂ ਮੁਢਲੀ ਸ਼ਰਤ ਹੀ ਇਹ ਸੀ ਕਿ ਉਹ ਕੇਸਾ ਧਾਰੀ ਹੋਏਗਾ ,ਕੇਸ ਕਤਲ ਨਹੀ ਕਰੇਗਾ ,ਅੰਮ੍ਰਿਤ ਵੇਲੇ ਜਾਗੇਗਾ ,ਕਿਸੇ ਤੋਂ ਕੁਝ ਮੰਗੇਗਾ ਨਹੀ ।ਗੁਰਬਾਣੀ ਵਿਚ ਵੀ ਫੁਰਮਾਨ ਹੈ ‘ਸਾਬਤ ਸੂਰਤ ਦਸਤਾਰ ਸਿਰਾ’।ਕੇਸਾਂ ਤੇ ਦਸਤਾਰ ਤੋਂ ਬਿਨਾ ਸਿੱਖ ਦੀ ਕਲਪਨਾ ਵੀ ਨਹੀ ਕੀਤੀ ਜਾ ਸਕਦੀ ।ਗੁਰੂ ਪਾਤਸ਼ਾਹ ਦੇ ਸ਼ਰਧਾਲੂ ਤਾਂ ਕੇਸਾਂ ਬਿਨਾ ਵੀ ਸਨ ਲੇਕਿਨ ਜਿਨਾ ਇਸ ਸਿਖੀ ਵਿਚ ਪ੍ਰਵੇਸ਼ ਕੀਤਾ ਉਹ ਸਾਬਤ ਸੂਰਤ ਸਨ ।ਜੇਕਰ ਉਸ ਵੇਲੇ ਸ੍ਰੀ ਆਨੰਦਪੁਰ ਸਾਹਿਬ ਵਿਖੇ 80 ਹਜਾਰ ਲੋਕ ਮੌਜੂਦ ਸਨ ਤਾਂ 20 ਹਜਾਰ ਪ੍ਰਾਣੀਆਂ ਨੇ ਅੰਮ੍ਰਿਤ ਦੀ ਪਾਹੁਲ ਵੀ ਲਈ ,ਉਨਾਂ ਉਸੇ ਦਿਨ ਕੇਸ ਨਹੀ ਸਨ ਰੱਖੇ ,ਉਹ ਸਾਰੇ ਪਹਿਲਾਂ ਹੀ ਕੇਸਾਂ ਵਾਲੇ ਸਨ ।ਮਨੁੱਖੀ ਜੀਵਨ ਦੇ ਦੋ ਕਰਮ ਹਨ ਪ੍ਰਵਿਰਤੀ ਤੇ ਨਿਵਿਰਤੀ। ਸੰਸਾਰੀ ਜੀਵਨ ਤਿਆਗ, ਜੰਗਲ ਵਿਚ ਜਾਣਾ ਨਵਿਰਤੀ ਕਰਮ ਹੈ ਜਿਸਦੀ ਗੁਰੂ ਇਜਾਜਤ ਨਹੀ ਦਿੰਦੇ ।ਕੇਸ ਭੱਦਨ ਜਾਂ ਸਿਰ ਮੰਡਾਉਣਾ, ਮੌਤ ਸੋਗ ਅਤੇ ਗਿਆਨ ਹੀਣਤਾ ਦੀ ਨਿਸ਼ਾਨੀ ਹਨ ।ਮਹਾਤਮਾ ਗੌਤਮ ਜਿਨਾ ਦਾ ਪਹਿਲਾ ਨਾਮ ਸਿਧਾਰਥ ਸੀ, ਜਦੋਂ ਮੌਤ ਬੁਢਾਪਾ ਤੇ ਬੀਮਾਰੀ ਦੇਖ ਜੰਗਲ ਵਿਚ ਗਏ ਤਾਂ ਸਿਰ ਮੁਨਾ ਘੋਨ ਮੋਨ ਹੋਏ, ਬਾਰਾਂ ਸਾਲ ਬਾਅਦ ਜਦ ਗਿਆਨ ਦੀ ਪ੍ਰਾਪਤੀ ਹੋਈ ਤਾਂ ਜੋ ਪਹਿਲੇ ਸ਼ਬਦ ਆਪਣੇ ਚਚੇਰੇ ਭਰਾ ਆਨੰਦ ਨੂੰ ਕਹੇ ‘ਮੇਰੇ ਕੇਸਾਂ ਦਾ ਜੂੜਾ ਕਰੋ’।ਕੇਸ ਗਿਆਨ ਨਿਰਵਾਣ ਦੀ ਪ੍ਰਾਪਤੀ ਅਤੇ ਜੀਵਨ ਦਾ ਚਿਂਨ ਹਨੈ ।ਹਰ ਸਿੱਖ ਦੇ ਕੇਸਾਂ ਦਾ ਜੂੜਾ ਗੁਰੂ ਦਸਮੇਸ਼ ਦਾ ‘ਕੇਸਗੜ’ ਹੈ।ਸਿਖ ਕਾਲ ਨੂੰ ਸਦਾ ਯਾਦ ਰੱਖਦਾ ਹੈ ਲੇਕਿਨ ਮੌਤ ਦਾ ਭੈਅ ਸਤਿਗੁਰੂ ਦੂਰ ਕਰ ਦਿੰਦੇ ਹਨ ।

ਸਿੱਖ ਦੇ ਕੇਸ ਸੰਨਿਆਸੀ/ਬਨਵਾਸੀ ਦੀਆਂ ਜਟਾਵਾਂ ਵੀ ਨਹੀ ਹਨ, ਇਸ ਲਈ ‘ਕੰਘਾ ਕੇਸਾਂ ਮੈਂ ਧਰਾ’।ਸਿੱਖ ਨੂੰ ਹੁਕਮ ਹੈ ਕਿ ਉਹ ਕੇਸਾਂ ਨੂੰ ਜਟਾਵਾਂ ਨਾ ਬਨਣ ਦੇਵੇ, ਸਾਫ ਸੁਥਰੇ ਰੱਖੇ, ਕੰਘਾ ਸਫਾਈ ਦਾ ਪ੍ਰਤੀਕ ਹੈ । ਕੋਈ ਗੁਰੂ ਦਾ ਸਿਦਕਵਾਨ ਸਿੱਖ ਹੀ ਕੇਸ, ਦਾਹੜੇ ਤੇ ਦਸਤਾਰ ਦੀ ਸੰਭਾਲ ਕਰ ਸਕਦਾ ਹੈ। ਕੇਸ ਭਗਤੀ ਗੁਰੂ ਭਗਤੀ ਦੀ ਨਿਸ਼ਾਨੀ ਹੈ। ‘ਸਾਬਤਿ ਸੂਰਤਿ ਦਸਤਾਰ ਸਿਰਾ’ ਹੀ ਸਤਿਗੁਰੂ ਦਾ ਨਿਜ ਸਰੂਪ ਹੈ ਜਿਸਦਾ ਸਿਖ ਧਾਰਣੀ ਹੈ।ਸਿੱਖ ਦੇ ਹੱਥ ਵਿਚ ਕੜਾ ਉਸ ਨੂੰ ਹਰ ਪਾਪ ਕਰਨ ਤੋ ਵਰਜਤ ਕਰਦਾ ਹੈ ਅਤੇ ਗੁਰੂ ਦੇ ਭੈਅ ਵਿਚ ਰਹਿਣ ਨੂੰ ਯਾਦ ਰੱਖਣ ਦੀ ਨਿਸ਼ਾਨੀ ਹੈ ।

ਅੱਜ ਦੁਨੀਆ ਵਿਚ ਨਗਨ ਅਤੇ ਅਰਧ ਨਗਨ ਹੋਣ ਦਾ ਰਿਵਾਜ ਹੋ ਗਿਆ ਹੈ ਜੋ ਕਿ ਮਨੁਖੀ ਸਭਿਆਚਾਰ ਦੇ ਪ੍ਰਤੀਕੂਲ ਹੈ, ਨਿਊਡ ਕਲੋਨੀਆਂ ਬਣ ਰਹੀਆਂ ਹਨ ਤਾਂ ਕਛਿਹਰਾ ਨਗਨਤਾ ਦਾ ਨਿਸ਼ੇਧ ਹੈ।ਕਛਿਹਰਾ ਹਮੇਸ਼ਾ ਸੀਤਾ ਹੁੰਦਾ ਹੈ,ਸਿਖ ਦੀ ਹਸਤੀ ਨੂੰ ਹਿੰਦੂ ਤੇ ਮੁਸਲਮਾਨ ਨਾਲੋ ਅੱਡਰੀ ਤੇ ਸੁਤੰਤਰ ਹੋਂਦ ਦਰਸਉਂਦਾ ਹੈ ।ਹਿੰਦੂ ਰੀਤੀ ਦੇ ਕਿਸੇ ਹਵਨ ਯੱਗ ਜਾਂ ਵੇਦ ਮੰਤਰਾਂ ਦੇ ਪਾਠ ਸਮੇ ਸੀਤਾ ਕਪੜਾ ਨਹੀ ਪਾਇਆ ਜਾ ਸਕਦਾ, ਅਣਸੀਤੀ ਧੋਤੀ ਧਾਰਣ ਕਰਨੀ ਪੈਂਦੀ ਹੈ ।ਇਸੇ ਤਰਾ ਹੱਜ ਕਰਨ ਵਾਲਾ ਹਰ ਮੁਸਲਮਾਨ ਅਣਸੀਤਾ ਤੰਬਾ ਪਹਿਨਦਾ ਹੈ। ਕਛਿਹਰਾ ਸਿਖ ਦੇ ਆਚਰਣ ਦਾ ਜਾਮਨ ਹੈ ।

ਹੁਜਤਾਂ ਕਰਨ ਵਾਲੇ ਤਾਂ ਇਹ ਵੀ ਕਹਿੰਦੇ ਹਨ ਕਿ ਅੱਜ ਯੁਗ ਬੰਦੂਕ ਤੇ ਬਾਰੂਦ ਦਾ ਹੈ ,ਕ੍ਰਿਪਾਨ ਦੀ ਕੀ ਲੋੜ ਹੈ। ਲੇਕਿਨ ਕ੍ਰਿਪਾਨ ਸਿਰਫ ਹਥਿਆਰ ਹੀ ਨਹੀ ਇਸ ਵਿਚ ਗੁਰੂ ਦੀ ਕ੍ਰਿਪਾ ਹੈ, ਇਹ ਮਨੁਖੀ ਸਨਮਾਨ, ਮਜਲੂਮ ਦੀ ਰੱਖਿਆ ਤੇ ਜਾਲਮ ਦੀ ਭੱਖਿਆ ਲਈ ਹੈ ,ਇਹ ਸਿਖ ਦੀ ਰਾਜਸੀ ਆਜਾਦੀ ਦਾ ਪ੍ਰਤੀਕ ਮੀਰੀ ਦਾ ਚਿੰਨ ਹੈ। ਸਿਖ ਕਿਸੇ ਦਾ ਗੁਲਾਮ ਨਹੀ ਬਣ ਸਕਦਾ ।ਅੱਜ ਭਾਵੇਂ ਰਾਜੇ ਮਹਾਰਾਜੇ ਖਤਮ ਹੋ ਗਏ ਹਨ ਲੇਕਿਨ ਜਿਥੇ ਵੀ ਦੁਨੀਆਂ ਵਿਚ ਰਾਜੇ ਹਨ ਉਥੇ ਕਿਸੇ ਰਾਜੇ ਦੀ ਤਾਜਪੋਸ਼ੀ ਦਾ ਚਿਂਨ ਕ੍ਰਿਪਾਨ ਹੀ ਹੁੰਦੀ ਹੈ ।ਇੰਗਲਂੈਡ ਦੇ ਇਤਿਹਾਸ ਵਿਚ ਰਾਜੇ ਦੀ ਹਰ ਤਾਜਪੋਸ਼ੀ ਸਮੇ ਕ੍ਰਿਪਾਨ ਧਾਰਣ ਨਾਲ ਹੀ ਮੁਕੰਮਲ ਹੰਦੀ ਹੈ, ਤੋਪ ਜਾਂ ਬੰਦੂਕ ਨਹੀ ਵਰਤੀ ਜਾਂਦੀ ।

ਕੁਠਾ ਕੁਰਾਨ ਦੀ ਆਇਤ ਪੜ• ਕੇ ਜਬਰਦਸਤੀ ਰਾਜਸੀ ਹੁਕਮ ਨਾਲ ਖਵਾਇਆ ਜਾਂਦਾ ਹੈ ।ਗੁਰੂ ਪਾਤਸ਼ਾਹ ਨੇ ਭੋਜਨ ਦੀ ਗੁਲਾਮੀ ਵੀ ਉਤਾਰ ਦਿੱਤੀ ਤੇ ਕੁਠਾ ਮਾਸ ਖਾਣਾ ਕੁਰਹਿਤ ਦੱਸਿਆ ।।ਗੁਰੂ ਹਰਿ ਰਾਏ ਸਾਹਿਬ ਦੇ ਵੇਲੇ ਪੁਰਤਗਾਲ ਤੋਂ ਤਬਾਕੂ ਹਿੰਦੁਸਤਾਨ ਪੁਜਾ ਸੀ ਤਾਂ ਗੁਰਦੇਵ ਨੇ ਹਕੀਕਤ ਰਾਏ ਜੀ ਦੇ ਦਾਦਾ ਭਾਈ ਨੰਦ ਲਾਲ ਪੁਰੀ ਜੀ ਨੂੰ ਹਦਾਇਤ ਕੀਤੀ ਸੀ ਕਿ ਸਿੱਖ ਤਬਾਕੂਨੋਸ਼ੀ ਨਹੀ ਕਰੇਗਾ ।ਅੱਜ ਦੁਨੀਆਂ ਭਰ ਦੇ ਵਿਕਾਸ ਸ਼ੀਲ ਦੇਸ਼ ਕੈਂਸਰ ਅਤੇ ਮਾਨਸਿਕ ਪਾਗਲਪਨ ਲਈ ਤਬਾਕੂ ਨੂੰ ਜਿੰਮੇਵਾਰ ਠਹਿਰਾ ਚੁਕੇ ਹਨ ।ਜਨਤਕ ਥਾਵਾਂ ਤੇ ਤਬਾਕੂ ਦੇ ਸੇਵਨ ਅਤੇ ਇਸ਼ਿਤਿਹਾਰ ਬਾਜੀ ਪਾਬੰਦੀ ਤਾਂ ਲਗਾ ਹੀ ਦਿੱਤੀ ਗਈ ਹੈ ,ਇਸ ਤੋਂ ਹੋਣ ਵਾਲੇ ਨੁਕਸਾਨ ਬਾਰੇ ਜਾਗਰੂਕ ਕਰਨ ਲਈ ਅਰਬਾਂ ਖਰਬਾਂ ਰੁਪਏ ਦੀ ਇਸ਼ਤਿਹਾਰ ਬਾਜੀ ਵੀ ਕੀਤੀ ਜਾ ਰਹੀ ਹੈ ।ਲੇਕਿਨ ਗੁਰੂ ਪਾਤਸ਼ਾਹ ਨੇ ਆਪਣੇ ਹੁਕਮ ਨਾਲ ਸਿਖਾਂ ਨੂੰ ਇਸ ਕੋਹੜ ਤੋ ਬਚਾ ਲਿਆ ।

ਕਕਾਰ ਸਿੱਖ ਦੀ ਗੁਰੂ ਭਗਤੀ ਪ੍ਰਤੀ ਦ੍ਰਿੜ ਆਸਥਾ ਦੇ ਪ੍ਰਤੀਕ ਹਨ। ਧਰਮ ਦੀ ਗਲ ਯੁੱਗਾਂ ਯੁੱਗਾਂ ਤੀਕ ਪ੍ਰਤੀਕਾਂ ਰਾਹੀ ਕੀਤੀ ਜਾਂਦੀ ਰਹੀ ਹੈ , ਰਚਿਆ ਗਿਆ ਸਾਹਿਤ ,ਲਿਪੀ ,ਭਾਸ਼ਾ ,ਅੱਖਰ ,ਹਿੰਦਸੇ ,ਵੱਖ ਵੱਖ ਅਦਾਰਿਆਂ ,ਕਿੱਤਿਆਂ ,ਦੇਸ਼ਾ ਦੇ ਝੰਡੇ ,ਖਤਰੇ ,ਸ਼ਾਂਤੀ ਦੇ ਰੰਗ ,ਇਥੋਂ ਤੀਕ ਕਿ ਸੜਕ ਤੇ ਰੇਲ ਰਾਸਤਿਆਂ ਲਈ ਵੀ ਚਿੰਨ ,ਪ੍ਰਤੀਕ ਵਰਤੇ ਜਾਂਦੇ ਹਨ।ਠੀਕ ਉਸੇ ਤਰਾ ਕਕਾਰ ਵੀ ਚਿੰਨ ,ਪ੍ਰਤੀਕ ਹਨ ।ਅੰਮ੍ਰਿਤ ਦੀ ਰਹਿਤ ਮਰਿਆਦਾ ਤੇ ਕਕਾਰ ਸਿਖ ਧਰਮ ਸਿਧਾਂਤਾਂ ਨੂੰ ਦ੍ਰਿਸ਼ਟਮਾਨ ਕਰਦੇ ਹਨ ।

ਰਹਿਤਵਾਨ ਸਿੱਖ ਹਰੇਕ ਪ੍ਰਾਣੀ ਨੂੰ ਉਸ ਪਰਮਪਿਤਾ ਦੀ ਅੰਸ਼ ਮੰਨਦਾ ਹੈ ,ਪ੍ਰਮਾਤਮਾ ਦੇ ਸਾਰੇ ਹੀ ਨਾਮ ਪ੍ਰਵਾਨ ਕਰਦਾ ਹੈ ।ਉਸਦੇ ਗੁਣਾਤਮਕਿ ਨਾਵਾਂ ,ਪੂਜਾ ,ਅਰਚਨਾ ,ਜਾਤ ਪਾਤ ,ਉਚ ਨੀਚ ਦੇ ਝਗੜੇ ਵਿਚ ਨਹੀ ਪੈਂਦਾ ਪੂਜਾ ਤੇ ਨਮਾਜ ਵਿਚ ਕੋਈ ਫਰਕ ਨਹੀ ਸਮਝਦਾ ਮਾਨਸਿ ਕੀ ਜਾਤਿ ਸਭੈ ਏਕੇ ਪਹਿਚਾਨਬੋ ।ਅੰਮ੍ਰਿਤ ਦੀ ਰਹਿਤ ਮਰਿਆਦਾ ਤੇ ਕਕਾਰ ਸਿਖ ਧਰਮ ਸਿਧਾਂਤਾਂ ਨੂੰ ਦ੍ਰਿਸ਼ਟਮਾਨ ਕਰਦੇ ਹਨ ।ਦਸਮੇਸ਼ ਪਿਤਾ ਨੇ ਜੀਵਨ ਹਯਾਤੀ ਦੇ ਅੰਤਲੇ ਸਮੇ ਅਬਚਲ ਨਗਰ ਹਜੂਰ ਸਾਹਿਬ ਸਪਸ਼ਟ ਆਦੇਸ਼ ਕੀਤੇ ਸਨ। ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਦਾ ਲੋਚਾ ਪੰਥ ਦੇ ਵਾਧੇ ਦੀ।ਗੁਰੂ ਦਾ ਸਿੱਖ ਕਿਸੇ ਬੁਤ,ਮੂਰਤੀ ,ਸਮਾਧ,ਮੜੀ ਮਸਾਣ ਦਾ ਪੂਜਕ ਨਾ ਹੋਕੇ ਇਕ ਅਕਾਲ ਦਾ ਪੁਜਾਰੀ ਹੈ ।ਜਾਗਤਿ ਜੋਤਿ ਜਪੈ ਨਿਸਿ ਬਾਸਰਿ 33..ਤਬਿ ਖਾਲਸ ਤਾਹਿ ਨਖਾਲਸ ਜਾਨੈ।ਖਾਲਸਾ ਹਰੇਕ ਪ੍ਰਾਣੀ ਨੂੰ ਉਸ ਪਰਮਪਿਤਾ ਦੀ ਅੰਸ਼ ਮੰਨਦਾ ਹੈ ,ਪ੍ਰਮਾਤਮਾ ਦੇ ਸਾਰੇ ਹੀ ਨਾਮ ਪ੍ਰਵਾਨ ਕਰਦਾ ਹੈ ।ਉਸਦੇ ਗੁਣਾਤਮਕਿ ਨਾਵਾਂ ,ਪੂਜਾ ,ਅਰਚਨਾ ,ਜਾਤ ਪਾਤ ,ਉਚ ਨੀਚ ਦੇ ਝਗੜੇ ਵਿਚ ਨਹੀ ਪੈਂਦਾ ਪੂਜਾ ਤੇ ਨਮਾਜ ਵਿਚ ਕੋਈ ਫਰਕ ਨਹੀ ਸਮਝਦਾ ਮਾਨਸਿ ਕੀ ਜਾਤਿ ਸਭੈ ਏਕੇ ਪਹਿਚਾਨਬੋ ਖੰਡੇ ਬਾਟੇ ਦੇ ਅੰਮ੍ਰਿਤ ਦੀ ਰਹਿਤ ਤੇ ਗੁਰੂ ਸਾਹਿਬਾਨ ਵਲੋਂ ਦ੍ਰਿੜਾਏ ਮਾਰਗ ਤੇ ਚਲਣ ਵਾਲਿਆਂ ਦੇ ਕਾਰਨਾਮਿਆਂ ਦਾ ਇਤਿਹਾਸ ਗਵਾਹ ਹੈ ਕਿ ਉਨਾਂ ਦੇ ਸਿਰ ਕਿਸੇ ਜਰਵਾਣੇ ਤੇ ਜ਼ਾਲਮ ਅੱਗੇ ਝੁੱਕੇ ਨਹੀਂ, ਭਾਵੇਂ ਦੇਗਾਂ ਵਿਚ ਉਬਾਲੇ ਗਏ, ਬੰਦ ਬੰਦ ਕਟੇ ਗਏ, ਰੰਬੀਆਂ ਨਾਲ ਕੱਟੇ ਗਏ ਜੁਲਮ ਦੇ ਸਾਰੇ ਕਰੂਰ ਤਰੀਕੇ ਅਪਣਾਏ ਗਏ । ਚਮਕੋਰ ਦੀ ਜੰਗ ਵਿਚ ਲੱਖਾਂ ਦੀ ਫੌਜ ਦਾ 40 ਭੁਖੇ ਭਾਣੇ ਅਜੇਹੇ ਸਿੰਘਾਂ ਨੇ ਡੱਟ ਕੇ ਮੁਕਾਬਲਾ ਕੀਤਾ ,ਈਨ ਨਹੀ ਮੰਨੀ ,ਹਾਰ ਨਹੀ ਮੰਨੀ ਉਦੋਂ ਤੀਕ ਲੜਦੇ ਰਹੇ ਜਦ ਤੀਕ ਸ਼ਹੀਦ ਨਹੀ ਹੋ ਗਏ ।ਐਸਾ ਕਾਰਨਾਮਾ ਕਿਸੇ ਵੱਡੇ ਫੋਜੀ ਜਰਨੈਲ ਨੇ ਵੀ ਨਹੀ ਕਰਦਿਖਾਇਆ, ਨੇਪੋਲੀਅਨ ਵਰਗੇ ਵੀ ਹਾਰ ਕਬੂਲ ਗਏ ਲੇਕਿਨ ਗੁਰੂ ਵਲੋਂ ਦਰਸਾਏ ਰਹਿਤ ਤੇ ਪਹਿਰਾ ਦੇਣ ਵਾਲੇ ਕਦੀ ਨਹੀ। ਜਿਨਾਂ ਅੱਖਾਂ ਵਿਚ ਖੰਡੇ ਬਾਟੇ ਦੇ ਅੰਮ੍ਰਿਤ ਦੇ ਛਿੱਟੇ ਪਾਏ ਗਏ, ਉਨਾਂ ਅੱਖਾਂ ਦੇ ਵਿੱਚ ਸ਼ਰਮ, ਹਯਾ ਅਤੇ ਬੀਰਤਾ ਰਹੀ।16-16 ਹਜਾਰ ਬੰਦੀ ਬਣਾਕੇ ਜ਼ਰਵਾਣਿਆਂ ਵਲੋਂ ਲਿਜਾਈਆਂ ਜਾ ਰਹੀਆਂ ਧੀਆਂ ਭੈਣਾਂ, ਜਿਨਾਂ ਦੀ ਇੱਜਤ ਟਕੇ ਟਕੇ ਨਿਲਾਮ ਹੋਣੀ ਸੀ ,ਜਰਵਾਣਿਆ ਪਾਸੋਂ ਛੁਡਾਕੇ ਭਾਰਤ ਦਾ ਸਵੈਮਾਣ ਵਾਪਸ ਲਿਆਂਦਾ ।ਜਿਸ ਮਨੁਖ ਨੇ ਇਹ ਪੰਜ ਘੁੱਟ ਅੰਮ੍ਰਿਤ ਦੇ ਪੀ ਲਏ ਉਸ ਦਾ ਸਰੀਰ ਸ਼ੁਧ ਤੇ ਆਤਮਾ ਬਲਵਾਨ ਹੋ ਗਈ ਜਿਨਾ ਦੇ ਕਿਰਦਾਰ ਬਾਰੇ ਕਾਜ਼ੀ ਨੂਰ ਮੁਹੰਮਦ ਜੋ ਆਪਣੀ ਲਿਖਤ ਵਿਚ ਸਿੱਖ ਨੂੰ ਸਗ (ਕੁਤਾ) ਲਿਖਦਾ ਹੈ, ਕਹਿੰਦਾ ਹੈ ਕਿ ਇਨਾ ਵਿਚ ਵਿਭਚਾਰ ਜਾਂ ਚੋਰੀ ਅਥਵਾ ਲਾਲਚ ਨਹੀ, ਪੂਰਾ ਜੀਵਨ ਗੁਰੂ ਪੰਥ ਨੂੰ ਸਮਰਪਿਤ ਹੈ ।ਸਿੱਖਾਂ ਨੂੰ ਮਾਰ ਮੁਕਾਉਣ ਤੇ ਖਤਮ ਕਰਨ ਲਈ ਅਨੇਕ ਜਾਲਮ ਹਾਕਮਾਂ ਨੇ ਜੁਲਮ ਦੀ ਇੰਤਹਾ ਕਰ ਦਿੱਤੀ ਗੁਰੂ ਦਾ ਸਿੱਖ ਕਿਸੇ ਬੁਤ,ਮੂਰਤੀ ,ਸਮਾਧ,ਮੜੀ ਮਸਾਣ ਦਾ ਪੂਜਕ ਨਾ ਹੋਕੇ ਇਕ ਅਕਾਲ ਦਾ ਪੁਜਾਰੀ ਹੈ ।ਜਾਗਤਿ ਜੋਤਿ ਜਪੈ ਨਿਸਿ ਬਾਸਰਿ 33..ਤਬਿ ਖਾਲਸ ਤਾਹਿ ਨਖਾਲਸ ਜਾਨੈ।ਗੁਰਮਤਿ ਦੇ ਆਦਰਸ਼ਾ- ਅਨੁਸਾਰ ਜੀਵਨ ਜਿਉਣ ਵਾਲੇ ਰਹਿਤਵਾਨ ਸਿੱਖ ਲਈ ਹੀ ਸਰਬੰਸਦਾਨੀ ਨੇ ਆਪਣਾ ਸਭ ਕੁਝ ਖਾਲਸੇ ’ਤੇ ਵਾਰ ਕੇ ਫੁਰਮਾਇਆ ’’ਰਹਿਤ ਪਿਆਰੀ ਮੁਝ ਕਉ ਸਿਖ ਪਿਆਰਾ ਨਾਹਿ’..’ਰਹਿਣੀ ਰਹੈ ਸੋਈ ਸਿਖ ਮੇਰਾ ਓਹ ਸਾਹਿਬ ਮੈਂ ਉਸਕਾ ਚੇਰਾ’।

ਇਕ ਅੰਗਰੇਜ ਮਿਸਟਰ ਪੈਲਗਰੀ ਦਸਮ ਪਿਤਾ ਦੇ ਸਾਬਤਿ ਸੂਰਤ ਸਿੱਖ ਦੀ ਤਾਰੀਫ ਵਰਨਣ ਕਰਦਿਆਂ ਲਿਖਦਾ ਹੈ ਕਿ ‘ਸੰਪੂਰਨ ,ਸੋਹਣੀ ਦਿੱਖ ,ੳਦਾਰਚਿਤ ,ਸਹਿਜ ,ਆਤਮ ਵਿਸ਼ਵਾਸ਼ੀ ,ਖੁਲ ਦਿਲਾ,ਮਿਹਨਤੀ ਵਿਅਕਤੀ ਹੈ ਗੁਰੂ ਦਸਮੇਸ਼ ਦਾ ਖਾਲਸਾ ‘।

ਅੱਜ ਲੋੜ ਹੈ ਕਿ ਹਰ ਸਿੱਖ ਜਥੇਬੰਦੀ ,ਧਰਮ ਪ੍ਰਚਾਰਕ,ਕਥਾ ਵਾਚਕ,ਵਿਦਵਾਨ ,ਟਕਸਾਲਾਂ ਤੇ ਸਿਖ ਸੰਤ ਜਿਥੇ ਵੀ ਪ੍ਰਚਾਰ ਕਰਨ ਉਥੇ ਖੰਡੇ ਬਾਟੇ ਦੇ ਅੰਮ੍ਰਿਤ ,ਪੰਜ ਕਕਾਰੀ ਰਹਿਤ ,ਚਾਰ ਕੁਰਹਿਤਾ ਦਾ ਜਿਕਰ ਕਰਨ ਤੋਂ ਗੁਰੇਜ ਨਾ ਕਰਨ।ਧਰਮ ਪਰਚਾਰ ਅਤੇ ਪਰਸਾਰ ਦੇ ਨਵੀਨਤਮ ਸਾਧਨ ਅਪਨਾਏ ਜਾਣ,ਸਿੱਖੀ ਮਾਰਗ ਤੋਂ ਭਟਕ ਕੇ,ਨਸ਼ਿਆਂ ਦੀ ਦਲਦਲ ਵਿਚ ਗਲਤਾਨ ਅਤੇ ਪਤਿਤਪੁਣੇ ਦੇ ਰਾਹ ਪੈ ਚੁਕੇ ਨੌਜੁਆਨਾਂ ਨੂੰ ਮੋੜ ਲਿਆਉਣ ਲਈ ਯਤਨਸ਼ੀਲ ਹੋਈਏ ।
ਮਨਜੀਤ ਸਿੰਘ ਕਲਕੱਤਾ
ਸਾਬਕਾ ਮੰਤਰੀ ਪੰਜਾਬ


  
ਸਿੱਖ ਇਤਿਹਾਸ ਨੂੰ ਵਿਗਾੜਨ ਵਾਲਾ ਦਸਤਾਵੇਜ -ਸਰਵਜੀਤ ਸਿੰਘ ਸੈਕਰਾਮੈਂਟੋ

     
1 march2011     ਸਰਵਜੀਤ ਸਿੰਘ ਸੈਕਰਾਮੈਂਟੋ


ਸਿੱਖ ਇਤਿਹਾਸ ਨੂੰ ਵਿਗਾੜਨ ਵਾਲਾ ਦਸਤਾਵੇਜ
ਜਾਂ
ਸਿੱਖ ਇਤਿਹਾਸ ਨੂੰ ਵਿਗਾੜਨ ਦਾ ਦਸਤਾਵੇਜੀ ਸਬੂਤ

ਸਾਲ 2009 ਵਿਚ ਨਾਨਕਸ਼ਾਹੀ ਕੈਲੰਡਰ ਨੂੰ ਸੋਧਾ ਲਾਉਣ ਲਈ ਇਕ ਕਮੇਟੀ ਬਣਾਈ ਗਈ ਜਿਸ ਦੇ ਮੈਂਬਰ ਸਨ ਭਾਈ ਹਰਨਾਮ ਸਿੰਘ ਧੁੰਮਾ (ਪ੍ਰਧਾਨ ਸੰਤ ਸਮਾਜ) ਅਤੇ ਅਵਤਾਰ ਸਿੰਘ ਮੱਕੜ (ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ)। ਇਸ ਦੋ ਮੈਂਬਰੀ ਕਮੇਟੀ ਨੇ 4 ਗੁਰਪੁਰਬਾਂ ਦੀਆਂ ਤਾਰੀਖਾਂ ਪੁਰਾਤਨ ਰਵਾਇਤ (ਵਦੀ-ਸੁਦੀ) ਮੁਤਾਬਕ ਕਰਨ ਦੇ ਨਾਲ-ਨਾਲ ਸੰਗ੍ਰਾਂਦਾਂ ਵੀ ਬਿਕ੍ਰਮੀ ਕੈਲੰਡਰ ਮੁਤਾਬਕ ਕਰਨ ਦਾ ਹੀ ਸੁਝਾ ਦਿੱਤਾ ਸੀ, ਜਿਸ ਨੂੰ ਗਿਆਨੀ ਗੁਰਬਚਨ ਸਿੰਘ ਸਾਹਿਬ ਵਲੋਂ ਪ੍ਰਵਾਨ ਕਰ ਲਿਆ ਗਿਆ। ਸ਼੍ਰੋਮਣੀ ਕਮੇਟੀ ਵਲੋਂ 14 ਮਾਰਚ 2010 ਨੂੰ ਜਾਰੀ ਕੀਤੇ ਸੰਮਤ 542 ਬਿਕ੍ਰਮੀ (2010-2011 ਸੀ: ਈ:) ਦੇ ਕੈਲੰਡਰ ਵਿਚ ਇਹ 4 ਤਾਰੀਖਾਂ ਬਦਲ ਦਿੱਤੀਆਂ ਗਈਆਂ ਸਨ । ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ 2 ਹਾੜ ਤੋਂ ਜੇਠ ਸੁਦੀ 4, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਗੁਰਪੁਰਬ 23 ਪੋਹ ਤੋਂ ਪੋਹ ਸੁਦੀ 7, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾਗੱਦੀ 4 ਕੱਤਕ ਤੋਂ ਕੱਤਕ ਸੁਦੀ ਦੂਜ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਜੋਤੀ ਜੋਤਿ ਦਿਹਾੜਾ 7 ਕੱਤਕ ਤੋਂ ਬਦਲਕੇ ਕੱਤਕ ਸੁਦੀ 5 ਨੂੰ ਕਰ ਦਿੱਤਾ ਗਿਆ ਸੀ।

ਮਹੀਨੇ ਦੀ ਆਰੰਭਤਾ (ਸੰਗ੍ਰਾਂਦ) ਦੀ ਤਾਰੀਖ ਵੀ ਨਾਨਕਸ਼ਾਹੀ ਤੋਂ ਬਦਲ ਕੇ ਬਿਕ੍ਰਮੀ ਵਾਲੀ ਕਰ ਦਿੱਤੀ ਗਈ ਸੀ। ਬਿਕ੍ਰਮੀ ਕੈਲੰਡਰ ‘ਚ ਸੰਗ੍ਰਾਂਦ ਹਰ ਸਾਲ ਬਦਲਵੀ ਤਾਰੀਖ ਨੂੰ ਹੁੰਦੀ ਹੈ। ਜਿਵੇਂ ਭਾਦੋਂ ਦੀ ਸੰਗ੍ਰਾਂਦ 2010 ‘ਚ 16 ਅਗਸਤ ਨੂੰ ਸੀ, 2011 ਵਿਚ 17 ਅਗਸਤ ਨੂੰ ਅਤੇ 2012 ਵਿਚ 16 ਅਗਸਤ ਨੂੰ ਹੋਵੇਗੀ। 2011 ਵਿਚ, 2010 ਤੋਂ ਤਿੰਨ ਸੰਗ੍ਰਾਂਦਾ ਵੱਖਰੀਆਂ ਹਨ ਪਰ 2012 ਵਿਚ 2011 ਤੋਂ 10 ਸੰਗ੍ਰਾਂਦਾ ਵੱਖਰੀਆਂ ਤਾਰੀਖਾਂ ਨੂੰ ਹੋਣਗੀਆਂ।

ਸ: ਪਾਲ ਸਿੰਘ ਪੁਰੇਵਾਲ ਨੇ ਨਾਨਕਸ਼ਾਹੀ ਕੈਲੰਡਰ ਵਿਚ, ਮਹੀਨੇ ਦੇ ਆਰੰਭ ਦੀ ਤਾਰੀਖ (ਸੰਗ੍ਰਾਂਦ) ਪੱਕੀ ਕਰ ਦਿੱਤੀ ਹੈ ਜਿਵੇ ਕਿ ਚੇਤ 14 ਮਾਰਚ, ਵੈਸਾਖ 14 ਅਪ੍ਰੈਲ, ਜੇਠ 15 ਮਈ, ਹਾੜ 15 ਜੂਨ, ਸਾਵਣ 16 ਜੁਲਾਈ ਭਾਦੋਂ 16 ਅਗਸਤ, ਅੱਸੂ 15 ਸਤੰਬਰ, ਕੱਤਕ 15 ਅਕਤੂਬਰ, ਮੱਘਰ 14 ਨਵੰਬਰ, ਪੋਹ 14 ਦਸੰਬਰ, ਮਾਘ 13 ਜਨਵਰੀ ਅਤੇ ਫੱਗਣ 12 ਫਰਵਰੀ। ਪਹਿਲੇ 5 ਮਹੀਨਿਆਂ ਦੇ 31 ਦਿਨ ਅਤੇ ਪਿਛਲੇ 7 ਮਹੀਨਿਆਂ ਦੇ 30 ਦਿਨ, ਲੀਪ ਦੇ ਸਾਲ ਵਿਚ ਫੱਗਣ ਦੇ 31 ਦਿਨ। ਨਾਨਕਸ਼ਾਹੀ ਕੈਲੰਡਰ ਦੇ ਸਾਲ ਦੀ ਲੰਬਾਈ 365।2425 ਦਿਨ ਹੈ ਜੋ ਮੌਸਮੀ ਸਾਲ ਦੀ ਲੰਬਾਈ 365।24219 ਦੇ ਬੁਹਤ ਹੀ ਨੇੜੇ ਹੈ। ਨਾਨਕਸ਼ਾਹੀ ਕੈਲੰਡਰ ਦਾ ਮੌਸਮੀ ਸਾਲ ਨਾਲੋਂ ਲੱਗ-ਭੱਗ 3300 ਸਾਲ ਪਿਛੋਂ ਇਕ ਦਿਨ ਦਾ ਫਰਕ ਪਵੇਗਾ। 3300 ਸਾਲ ਪਿਛੋਂ ਜਦੋਂ ਨਾਨਕਸ਼ਾਹੀ ਕੈਲੰਡਰ ਮੌਸਮੀ ਸਾਲ ਤੋਂ ਇਕ ਦਿਨ ਅੱਗੇ ਹੋ ਜਾਵੇਗਾ ਤਾ ਲੀਪ ਦੇ ਸਾਲ ਵਿਚ ਫੱਗਣ ਦੇ 30 ਦਿਨ ਕਰਕੇ ਇਸ ਨੂੰ ਮੌਸਮੀ ਸਾਲ ਦੇ ਬਰਾਬਰ ਕਰ ਲਿਆ ਜਾਵੇਗਾ। ਜਦੋਂ ਕੇ ਸ਼੍ਰੋਮਣੀ ਕਮੇਟੀ ਵਲੋਂ 14 ਮਾਰਚ 2010 ਨੂੰ ਜਾਰੀ ਕਿਤੇ ਗਏ ਬਿਕ੍ਰਮੀ ਕੈਲੰਡਰ ਦੀ ਲੰਬਾਈ 365।2563 ਦਿਨ ਹੈ ਇਹ ਸਾਲ ਮੌਸਮੀ ਸਾਲ ਤੋਂ 71 ਸਾਲਾਂ ਵਿਚ ਹੀ ਇਕ ਦਿਨ ਅੱਗੇ ਲੰਘ ਜਾਂਦਾ ਹੈ।

ਹੁਣ ਜਦੋਂ ਨਾਨਕਸ਼ਾਹੀ ਕੈਲੰਡਰ ਦੇ ਹਰ ਮਹੀਨੇ ਦੇ ਦਿਨ ਅਤੇ ਮਹੀਨੇ ਦੀ ਅਰੰਭ ਦੀ ਤਾਰੀਖ ਸਦਾ ਵਾਸਤੇ ਹੀ ਇਕ ਹੋਵੇਗੀ ਤਾਂ ਸਾਰੇ ਦਿਹਾੜੇ ਸਦਾ ਵਾਸਤੇ ਇਕ ਹੀ ਤਾਰੀਖ ਨੂੰ ਆਉਣਗੇ ਜਿਵੇ, ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 23 ਪੋਹ ਨੂੰ ਹਰ ਸਾਲ ਸੀ: ਈ: ਕੈਲੰਡਰ ਦੀ 5 ਜਨਵਰੀ ਹੀ ਹੋਵੇਗੀ। ਵੱਡੇ ਸਾਹਿਬਜਾਦਿਆਂ ਦੀ ਸ਼ਹੀਦੀ 8 ਪੋਹ ਹਰ ਸਾਲ 21 ਦਸੰਬਰ ਅਤੇ ਛੋਟੇ ਸ਼ਾਹਿਬਜਾਦਿਆਂ ਦੀ ਸ਼ਹੀਦੀ 13 ਪੋਹ ਹਰ ਸਾਲ 26 ਦਸੰਬਰ ਹੀ ਹੋਵੇਗੀ। ਇਸੇ ਤਰਾਂ ਹੀ ਸਾਰੇ ਗੁਰਪੁਰਬ ਅਤੇ ਇਤਿਹਸਕ ਦਿਹਾੜੇ ਹਰ ਸਾਲ ਇਕ ਖਾਸ ਤਾਰੀਖ ਨੂੰ ਹੀ ਆਉਦੇ ਹਨ। ਸੰਤ ਸਮਾਜ ਨੂੰ ਅਜੇਹਾ ਵਿਗਿਆਨਕ ਕੈਲੰਡਰ ਮਨਜੂਰ ਨਹੀ ਸੀ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸੰਤ ਸਮਾਜ ਆਪਣੇ ਵਿਦਿਵਾਨਾਂ ਤੋਂ ਨਾਨਕਸ਼ਾਹੀ ਕੈਲੰਡਰ ਤੋ ਵਧੀਆਂ ਕੈਲੰਡਰ, ਪਿਛਲੇ 10 ਸਾਲਾਂ ਵਿਚ ਵੀ ਤਿਆਰ ਨਹੀ ਕਰਵਾ ਸਕਿਆ। ਇਹ ਬਾਬੇ ਤਾਂ ਸਿੱਖ ਸੰਗਤ ਨੂੰ ਵਦੀ-ਸੁਦੀ ਦੇ ਮੱਕੜਜਾਲ਼ ‘ਚ ਹੀ ਉਲਝਾਈ ਰੱਖਣਾ ਚਹੁੰਦੇ ਹਨ।
ਸੰਮਤ 543 (2011-2012 ਸੀ ਈ) ਦੇ ਕੈਲੰਡਰ ਦੀ ਪੜਚੋਲ;
ਗਿਆਨੀ ਗੁਰਬਚਨ ਸਿੰਘ ਅਤੇ ਅਵਤਾਰ ਸਿੰਘ ਮੱਕੜ ਵਲੋਂ 17 ਫਰਵਰੀ 2011 ਨੂੰ ਨਵੇਂ ਸਾਲ ਦਾ ਕੈਲੰਡਰ ਜਾਰੀ ਕੀਤਾ ਗਿਆ ਸੀ। ਉਸ ਕੈਲੰਡਰ ਵਿਚ ਸੰਗ੍ਰਾਂਦਾਂ ਤਾਂ ਬਿਕ੍ਰਮੀ ਕੈਲੰਡਰ ਵਾਲੀਆਂ ਹਨ, ਜੋ ਹਰ ਸਾਲ ਬਦਲ ਜਾਂਦੀਆਂ ਹਨ ਪਰ ਨਾਮ ਹੈ ਨਾਨਕਸ਼ਾਹੀ । ਇਸ ਕੈਲੰਡਰ ਦੇ ਸਾਲ ਦੀ ਲੰਬਾਈ ਵੀ ਬਿਕ੍ਰਮੀ ਸਾਲ ਦੀ ਹੈ ਭਾਵ 365।2563 ਦਿਨ ਹੈ ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਸਾਲ ਦੀ ਲੰਬਾਈ 365।2425 ਦਿਨ ਹੈ। ਇਸ ਕੈਲੰਡਰ ਵਿਚ, ਇਸ ਸਾਲ ਚੇਤ ਮਹੀਨੇ ਦੇ ਸਾਰੇ ਦਿਹਾੜੇ ਨਾਨਕਸ਼ਾਹੀ ਕੈਲੰਡਰ ਵਾਲੇ ਹੀ ਹਨ ਕਿਉਂਕਿ ਨਾਨਕਸ਼ਾਹੀ ਅਤੇ ਬਿਕ੍ਰਮੀ ਸਾਲ ਦਾ ਅਰੰਭ ਭਾਵ ਚੇਤ ਦੀ ਸੰਗ੍ਰਾਂਦ 14 ਮਾਰਚ ਨੂੰ ਹੀ ਹੈ। ਵੈਸਾਖ ਦੀ ਸੰਗਰਾਦ 14 ਅਪ੍ਰੈਲ ਨੂੰ ਹੋਣ ਕਰਕੇ ਦੋਵਾਂ ਕੈਲੰਡਰ ‘ਚ ਸਾਰੇ ਇਤਿਹਾਸਿਕ ਦਿਹਾੜੇ ਇਕ ਦਿਨ ਹੀ ਆਉਦੇ ਹਨ। ਜੇਠ ਦਾ ਅਰੰਭ ਵੀ ਇਸ ਸਾਲ ਦੋਵਾਂ ਕੈਲੰਡਰਾਂ ‘ਚ 15 ਮਈ ਨੂੰ ਹੀ ਹੁੰਦਾ ਹੈ। ਭਾਦੋਂ ਦਾ ਅਰੰਭ ਨਾਨਕਸ਼ਾਹੀ ‘ਚ 16 ਅਗਸਤ ਨੂੰ ਅਤੇ ਬਿਕ੍ਰਮੀ ‘ਚ 17 ਅਗਸਤ ਨੂੰ ਹੁੰਦਾ ਹੈ। ਨਾਨਕਸ਼ਾਹੀ ਕੈਲੰਡਰ ਮੁਤਾਬਕ ਤਾਂ 17 ਭਾਦੋਂ/1 ਸਤੰਬਰ ਪਹਿਲਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਹੈ। ਸ਼੍ਰੋਮਣੀ ਕਮੇਟੀ ਵਲੋਂ 17 ਫਰਵਰੀ ਨੂੰ ਜਾਰੀ ਕੀਤੇ ਗਏ ਕੈਲੰਡਰ ‘ਚ ਵੀ ਇਹ ਤਾਰੀਕ 1 ਸਤੰਬਰ ਹੀ ਦਰਜ ਹਨ ਪਰ ਉਸ ਦਿਨ 17 ਭਾਦੋਂ ਨਹੀ ਹੈ ਸਗੋਂ 1 ਸਤੰਬਰ ਨੂੰ 16 ਭਾਦੋਂ ਹੈ। ਸੋ ਸਪੱਸ਼ਟ ਹੈ ਕਿ ਸ਼ੋਮਣੀ ਕਮੇਟੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਵਸ 17 ਭਾਦੋਂ ਤੋਂ ਬਦਲ ਕੇ 16 ਭਾਦੋਂ ਕਰ ਦਿੱਤਾ ਹੈ। ਇਥੇ ਹੀ ਬੱਸ ਨਹੀਂ! ਗੁਰਗੱਦੀ ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ , ਜੋਤੀ ਜੋਤ ਗੁਰੂ ਅਮਰ ਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੀ ਤਾਰੀਖ ਵੀ 16 ਸਤੰਬਰ ਦਰਜ ਕੀਤੀ ਗਈ ਹੈ ਜਿਸ ਮੁਤਾਬਕ ਇਹ 31 ਭਾਦੋਂ ਬਣਦੀ ਹੈ ਜਦੋਂ ਕਿ ਇਹ ਤਾਰੀਖ 2 ਅੱਸੂ ਹੈ ਸੋ ਸਪੱਸ਼ਟ ਹੈ ਕਿ ਸ਼ੋਮਣੀ ਕਮੇਟੀ ਵਲੋਂ ਇਹ ਤਾਰੀਖ ਵੀ 2 ਅੱਸੂ ਤੋਂ ਬਦਲ ਕੇ 31 ਭਾਦੋਂ ਕਰ ਦਿੱਤੀ ਗਈ ਹੈ।

ਖਾਲਸਾ ਜੀ! ਬਾਕੀ ਦੇ ਮਹੀਨਿਆਂ ਦੇ ਸਾਰੇ ਗੁਰਪੁਰਬਾਂ ਦੀਆਂ ਤਾਰੀਖਾਂ ਵੀ ਬਦਲ ਦਿੱਤੀਆਂ ਗਈਆਂ ਹਨ, ਜਿਵੇ ਅੱਸੂ ‘ਚ ਗੁਰਗੱਦੀ ਦਿਵਸ ਗੁਰੂ ਅਗੰਦ ਸਾਹਿਬ ਜੀ 18 ਸਤੰਬਰ ਦਰਜ ਕੀਤੀ ਗਈ ਹੈ ਜਿਸ ਮੁਤਾਬਕ ਇਹ 2 ਅੱਸੂ ਬਣਦੀ ਜਦੋ ਕਿ ਅਸਲ ‘ਚ ਇਹ ਤਾਰਿਖ 4 ਅੱਸੂ ਹੈ। ਜੋਤੀ ਜੋਤ ਗੁਰੂ ਨਾਨਕ ਜੀ 22 ਸਤੰਬਰ/6 ਅੱਸੂ ਅਤੇ ਪ੍ਰਕਾਸ਼ ਦਿਹਾੜਾਂ ਗੁਰੂ ਰਾਮਦਾਸ ਜੀ 9 ਅਕਤੂਬਰ/23 ਅੱਸੂ ਦਰਜ ਕੀਤੀ ਗਈ ਹੈ ਜਦੋਂ ਕਿ ਇਹ 8 ਅੱਸੂ ਅਤੇ 25 ਅੱਸੂ ਹੈ। ਜੋਤੀ ਜੋਤ ਸ੍ਰੀ ਗੁਰੂ ਹਰਿਰਾਏ ਜੀ ਅਤੇ ਗੁਰਗੱਦੀ ਗੁਰੂ ਹਰਿਕ੍ਰਿਸ਼ਨ ਜੀ ਦੀ ਤਾਰੀਖ 20 ਅਕਤੂਬਰ ਦਰਜ ਕੀਤੀ ਗਈ ਹੈ ਜਿਸ ਮੁਤਾਬਕ ਇਹ 4 ਕੱਤਕ ਬਣਦੀ ਹੈ ਜਦੋ ਕਿ ਇਹ 6 ਕੱਤਕ ਹੋਣੀ ਚਾਹੀਦੀ ਸੀ। ਸੋ ਇਹ ਦੋਵੇ ਦਿਹਾੜੇ ਵੀ ਸ਼੍ਰੋਮਣੀ ਕਮੇਟੀ ਨੇ 6 ਕੱਤਕ ਤੋਂ ਬਦਲ ਕੇ 4 ਕੱਤਕ ਨੂੰ ਕਰ ਦਿੱਤੇ ਹਨ। ਸ਼੍ਰੋਮਣੀ ਕਮੇਟੀ ਦੀ ਵੈਬਸਾਈਟ ਮੁਤਾਬਕ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ 11 ਮੱਘਰ ਨੂੰ ਹੋਈ ਸੀ ਪਰ ਨਵੇਂ ਕੈਲੰਡਰ ‘ਚ 24 ਨਵੰਬਰ ਮੁਤਾਬਕ 9 ਮੱਘਰ ਦਰਜ ਕੀਤੀ ਗਈ ਹੈ। ਅਜੇਹਾ ਕਿਓ? ਗੁਰੂ ਗੋਬਿੰਦ ਸਿੰਘ ਜੀ ਦਾ ਗੁਰਗੱਦੀ ਦਿਵਸ ਵੀ 11 ਮੱਘਰ ਤੋਂ ਬਦਲ ਕੇ 9 ਮੱਘਰ ਨੂੰ ਕਰ ਦਿਤਾ ਗਿਆ ਹੈ। ਇਨੇ ਨਾਲ ਵੀ ਇਨ੍ਹਾਂ ਨੂੰ ਸਬਰ ਨਹੀ ਆਇਆ । ਸ਼ਹੀਦੀ ਵੱਡੇ ਸਾਹਿਬਜਾਦੇ 21 ਦਸੰਬਰ/6 ਪੋਹ ਅਤੇ ਸ਼ਹੀਦੀ ਦਿਵਸ ਛੋਟੇ ਸਾਹਿਬਜ਼ਦੇ 26 ਦਸੰਬਰ/11 ਪੋਹ ਦਰਜ ਕਰ ਦਿੱਤੀ ਹੈ। ਭਾਵ ਇਹ ਦੋਵੇ ਦਿਹਾੜੇ ਵੀ 8 ਪੋਹ ਤੋਂ 6 ਅਤੇ 13 ਪੋਹ ਤੋਂ ਬਦਲ ਕੇ 11 ਪੋਹ ਕਰ ਦਿੱਤੇ ਗਏ ਹਨ। ਇਸੇ ਤਰ੍ਹਾਂ ਹੀ ਪ੍ਰਕਾਸ ਦਿਵਸ ਗੁਰੂ ਹਰਿਰਾਏ ਜੀ 31 ਜਨਵਰੀ/18 ਮਾਘ ਦਰਜ ਕੀਤਾ ਗਿਆ ਹੈ ਜਦੋਂ ਕੇ ਸ਼੍ਰੋਮਣੀ ਕਮੇਟੀ ਵਲੋਂ ਹੀ ਛਾਪੀ ਗਈ , ਪੋ: ਕਰਤਾਰ ਸਿੰਘ ਦੀ ਕਿਤਾਬ, ‘ਸਿੱਖ ਇਤਿਹਾਸ ਭਾਗ ੧’ ਦੇ ਪੰਨਾ 270 ਤੇ 19 ਮਾਘ ਦਰਜ ਹੈ। ਇਸੇ ਤਰਾਂ ਹੀ ਸਿੱਖ ਇਤਿਹਾਸਕ ਨਾਲ ਸਬੰਧਤ ਦਿਹਾੜਿਆਂ ਦੀਆਂ ਤਾਰੀਖਾਂ ਵੀ ਬਦਲ ਦਿੱਤੀਆ ਗਈਆਂ ਹਨ ਜਿਵੇ ਸ਼ਹੀਦੀ ਬਾਬਾ ਦੀਪ ਸਿੰਘ ਜੀ 30 ਕੱਤਕ ਤੋਂ 28 ਕੱਤਕ, ਸ਼ਹੀਦੀ ਭਾਈ ਮਤੀ ਦਾਸ ਜੀ, ਸਤੀਦਾਸ ਅਤੇ ਭਾਈ ਦਿਆਲਾ ਜੀ ਦੀ 11 ਮੱਘਰ ਤੋਂ 9 ਮੱਘਰ, ਜਨਮ ਦਿਨ ਸਾਹਿਬਜਾਦਾ ਜੋਰਾਵਰ ਸਿੰਘ ਜੀ ਦਾ 15 ਮੱਘਰ ਤੋਂ 13 ਮੱਘਰ ਅਤੇ ਜਨਮ ਦਿਨ ਸਾਹਿਬਜਾਦਾ ਫਤਿਹ ਸਿੰਘ ਜੀ ਦਾ 29 ਮੱਘਰ ਤੋਂ ਬਦਲਕੇ 27 ਮੱਘਰ ਕਰ ਦਿੱਤਾ ਗਿਆ ਹੈ ਪਰ ਮਹਾਤਮਾ ਗਾਧੀ ਦੇ ਜਨਮ ਦਿਨ ਦੀ ਤਾਰੀਖ 2 ਅਕਤੂਬਰ, ਬਿਲਕੁਲ ਸਹੀ ਦਰਜ ਕੀਤੀ ਹੈ। ਇਹ ਹੈ ਆਪਣੇ ਆਪ ਨੂੰ ਸ਼੍ਰੋਮਣੀ ਅਖਵਾਉਣ ਵਾਲੀ ਕਮੇਟੀ ਵਲੋਂ ਸਿੱਖ ਇਤਿਹਾਸ ਨੂੰ ਵਿਗਾੜਨ ਦਾ ਦਸਤਾਵੇਜੀ ਸਬੂਤ-17 ਫਰਵਰੀ 2011 ਨੂੰ ਨਾਨਕਸ਼ਾਹੀ ਦੇ ਨਾਮ ਹੇਠ ਜਾਰੀ ਕੀਤਾ ਗਿਆ ਬਿਕ੍ਰਮੀ ਕੈਲੰਡਰ। ਖਾਲਸਾ ਜੀ ਜਾਗੋਂ!


  
ਬਾਬਿਓ! ਜਵਾਬ ਦਿਓ !ਹੁਣ ਮਾਘ ਸੁਦੀ 13 ਕਿਉˆ ਨਹੀˆ?-ਸਰਵਜੀਤ ਸਿੰਘ

     
15 jan 2011     ਸਰਵਜੀਤ ਸਿੰਘ
 


ਸਰਵਜੀਤ ਸਿੰਘ ਸੈਕਰਾਮੈˆਟੋ-ਗੁਰੂ ਹਰਿ ਰਾਏ ਸਾਹਿਬ ਜੀ ਦਾ ਜਨਮ ਬਾਬਾ ਗੁਰਦਿੱਤਾ ਜੀ ਦੇ ਘਰ ਮਾਤਾ ਨਿਹਾਲ ਕੌਰ ਦੀ ਕੁਖੋˆ 19 ਮਾਘ, ਮਾਘ ਸੁਦੀ 13 ਬਿਕ੍ਰਮੀ 1686 ਦਿਨ ਸ਼ਨਿਚਰਵਾਰ, 16 ਜਨਵਰੀ 1630 ਜੂਲੀਅਨ ਨੂੰ ਕਰਤਾਰਪੁਰ ਵਿਖੇ ਹੋਇਆ ਸੀ। ਭਾਵੇˆ ਸ਼੍ਰੋਮਣੀ ਕਮੇਟੀ ਦੀ ਵੈਬ ਸਾਈਟ ਤੇ ਉਪਲੱਭਦ ਇਤਿਹਾਸ ਵਿਚ ਗੁਰੂ ਜੀ ਦੇ ਜਨਮ ਦੀ ਕੋਈ ਵੀ ਤਾਰੀਖ ਨਹੀ ਲਿਖੀ ਪਰ ਧਰਮ ਪ੍ਰਚਾਰ ਕਮੇਟੀ ਵਲੋˆ ਛਾਪੀ ਗਈ 1991 ਦੀ ਡਾਇਰੀ ਵਿਚ ਗੁਰੂ ਹਰਿ ਰਾਏ ਸਾਹਿਬ ਜੀ ਦੇ ਜਨਮ ਦੀ ਤਾਰੀਖ , ਮਾਘ ਸੁਦੀ 13, ਸੰਮਤ 1693 ਬਿ:, 28 ਜਨਵਰੀ ਸੰਨ 1637 ਈ: ਲਿਖੀ ਹੋਈ ਹੈ, ਇਸ ਮੁਤਾਬਕ ਇਹ 2 ਮਾਘ ਬਣਦੀ ਹੈ, ਬ੍ਰਿ: ਸੰਮਤ 1693 ਜਾˆ ਸੰਨ 1637 ਈ ਮੰਨਣ ਯੋਗ ਨਹੀ ਹੈ। ਪੋ. ਕਰਤਾਰ ਸਿੰਘ ਐਮ ਏ ਦੀ ਕਿਤਾਬ ‘ਸਿੱਖ ਇਤਿਹਾਸ ਭਾਗ 1‘ ਜੋ ਸ਼੍ਰੋਮਣੀ ਕਮੇਟੀ ਵਲੋˆ ਹੀ ਛਾਪੀ ਹੋਈ ਹੈ ਉਸ ਵਿਚ ਗੁਰੂ ਜੀ ਦੇ ਜਨਮ ਦੀ ਤਾਰੀਖ ਮਾਘ ਸੁਦੀ 13, 19 ਮਾਘ ਬਿਕ੍ਰਮੀ ਸੰਮਤ 1686 ਦਿਨ ਸ਼ਨਿਚਰਵਾਰ 16 ਜਨਵਰੀ, ਸੰਨ 1630 ਲਿਖੀ ਹੋਈ ਹੈ। ਹੋਰ ਵੀ ਬੁਹਤੇ ਵਿਦਿਵਾਨ ਮਾਘ ਸੁਦੀ 13, 19 ਮਾਘ ਸੰਮਤ 1686 ਮੁਤਾਬਕ ਸ਼ਨਿਚਰਵਾਰ 16 ਜਨਵਰੀ ਸੰਨ 1630 ਨਾਲ ਸਹਿਮਤ ਹਨ। ਨਾਨਕਸ਼ਾਹੀ ਕੈਲੰਡਰ ਮੁਤਾਬਕ 19 ਮਾਘ ਹਰ ਸਾਲ 31 ਜਨਵਰੀ ਨੂੰ ਹੀ ਆਉˆਦੀ ਹੈ। 14 ਮਾਰਚ 2010 ਵਿਚ ਸ਼੍ਰੋਮਣੀ ਕਮੇਟੀ ਵਲੋˆ ਜਾਰੀ ਕੀਤੇ ਗਏ ਧੁਮੱਕੜਸ਼ਾਹੀ ਕੈਲੰਡਰ ਵਿਚ ਵੀ ਇਹ ਦਿਹਾੜਾ 31 ਜਨਵਰੀ ਦਾ ਹੀ ਦਰਜ ਹੈ। ਪਰ ਧੁਮੱਕੜਸ਼ਾਹੀ ਕੈਲੰਡਰ ਮੁਤਾਬਕ ਉਸ ਦਿਨ 19 ਮਾਘ ਨਹੀ ਸਗੋˆ 18 ਮਾਘ ਹੈ ਭਾਵ ਸ਼ਰੋਮਣੀ ਕਮੇਟੀ ਨੇ ਗੁਰੂ ਹਰਿ ਰਾਏ ਸਾਹਿਬ ਜੀ ਦਾ ਜਨਮ ਦਿਹਾੜਾ 19 ਮਾਘ ਤੋˆ ਬਦਲ ਕੇ 18 ਮਾਘ ਨੂੰ ਕਰ ਦਿੱਤਾ ਹੈ। ਅਜੇਹਾ ਕਿਓ? ਉਹ ਸਾਧ ਬਾਬੇ ਜਿਹੜੇ ਪਿਛਲੇ ਕਈ ਸਾਲ ਬਿਨਾˆ ਕਿਸੇ ਦਲੀਲ ਤੋˆ ਇਹ ਰੌਲਾ ਪਾਉˆਦੇ ਰਹੇ ਹਨ ਕਿ ਨਾਨਕਸ਼ਾਹੀ ਕੈਲੰਡਰ ਵਿਚ ਤਾਰੀਖਾˆ ਬਦਲ ਦਿੱਤੀਆˆ ਹਨ (ਜੋ ਸੱਚ ਨਹੀ ਹੈ) ਹੁਣ ਸ਼ਰੋਮਣੀ ਕਮੇਟੀ ਵਲੋˆ ਗੁਰੂ ਹਰ ਰਾਏ ਸਾਹਿਬ ਜੀ ਦਾ ਜਨਮ 19 ਮਾਘ ਤੋˆ ਬਦਲਕੇ 18 ਮਾਘ ਨੂੰ ਕਰਨ ਤੇ ਕਿਓ ਚੁੱਪ ਹਨ? ਸ਼ਾਇਦ ਇਹ ਛੋਟੀਆˆ–ਮੋਟੀਆˆ ਗੱਲਾˆ ਬਾਬਿਆˆ ਦੇ ਧਿਆਨ ਵਿਚ ਨਾ ਆਉˆਦੀਆˆ ਹੋਣ। ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਜੋ 23 ਪੋਹ (5 ਜਨਵਰੀ) ਦੀ ਬਜਾਏ ਪੋਹ ਸੁਦੀ 7 (11 ਜਨਵਰੀ) ਨੂੰ ਮਨਾਉਣ ਵਾਲੇ ਬਾਬਿਆˆ ਨੂੰ ਹੁਣ ਗੁਰੂ ਹਰਿ ਰਾਏ ਸਾਹਿਬ ਜੀ ਦਾ ਜਨਮ ਦਿਹਾੜਾ ਵੀ ਚੰਦ ਦੇ ਕੈਲੰਡਰ ਮੁਤਾਬਕ ਮਾਘ ਸੁਦੀ 13 ਨੂੰ ਹੀ ਨਹੀ ਮਨਾਉਣਾ ਚਾਹੀਦਾ ਹੈ ? ਜੋ ਇਸ ਸਾਲ 16 ਫਰਵਰੀ ਦਿਨ ਬੁਧਵਾਰ ਨੂੰ ਅਉˆਦਾ ਹੈ। ਇਕ ਦਿਹਾੜਾ ਚੰਦ ਦੇ ਕੈਲੰਡਰ (ਪੋਹ ਸੁਦੀ 7) ਮੁਤਾਬਕ ਅਤੇ ਦੂਜਾ ਸੂਰਜੀ ਦੇ ਕੈਲੰਡਰ (18 ਮਾਘ ਜੋ ਅਸਲ ‘ਚ 19 ਮਾਘ ਹੈ) ਮੁਤਾਬਕ ਮਨਾਉਣ ਨੂੰ ਜੇ ਏਕਤਾ ਆਖਿਆ ਜਾ ਰਿਹਾ ਹੈ ਤਾˆ ਭੰਬਲਭੂਸਾ ਕਿਸ ਨੂੰ ਆਖੌਗੇ?

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਇਹ ਦਿਹਾੜਾ 19 ਮਾਘ ਤੋˆ 18 ਮਾਘ ਕਰਨ ਜਾˆ ਮਾਘ ਸੁਦੀ 13 ਤੋˆ ਬਦਲ ਕੇ ਮਾਘ ਵਦੀ 13 ਨੂੰ, ਭਾਵ 16 ਦਿਨ ਪਹਿਲਾ ਕਰਨ ਦਾ ਅਧਿਕਾਰ ਕਿਸ ਨੇ ਦਿੱਤਾ ਹੈ? ਜੇ ਸੰਤਾˆ ਦੀ ਯੂਨੀਅਨ ਦਾ ਜਨਰਲ ਸਕੱਤਰ ਹਰੀ ਸਿੰਘ ਰੰਧਾਵਾ ਬੇਈਮਾਨ ਨਹੀ ਹੈ ਤਾˆ ਉਹ ਸਿੱਖ ਸੰਗਤ ਨੂੰ ਸਪੱਸ਼ਟ ਕਰੇ ਕਿ ਸੰਤਾˆ ਦੀ ਯੂਨੀਅਨ ਹੁਣ ਅੱਖੀ ਦੇਖ ਕੇ ਮੱਖੀ ਕਿਉ ਨਿਗਲ਼ ਰਹੀ ਹੈ? ਹੁਣ ਤਾˆ 16 ਦਿਨਾˆ ਦਾ ਫਰਕ ਹੈ ਕੀ ਹੁਣ ਵੀ ਤੁਹਾਨੂੰ ਦਿਖਾਈ ਨਹੀ ਦਿੰਦਾ? ਹੁਣ ਤਾˆ ਮਾਘ ਸੁਦੀ 13 ਤੋˆ ਬਦਲ ਕੇ ਮਾਘ ਵਦੀ 13 ਨੂੰ (16 ਦਿਨ ਪਹਿਲਾ) ਕਰ ਦਿੱਤਾ ਗਿਆ ਹੈ। ਹੁਣ ਤੁਹਾਡੇ ਚੁਪ ਰਹਿਣ ਪਿਛੇ ਕੀ ਸਾਜਿਸ਼ ਹੈ। ਇਤਿਹਾਸਕ ਤਾਰੀਖਾˆ ਦਾ ਮਲੀਆˆਮੇਟ ਕਰਕੇ, ਇਹ ਕਿਹੜੀ ਏਕਤਾ ਪੈਦਾ ਕੀਤੀ ਜਾ ਰਹੀ ਹੈ?

ਬਾਬਿਓ ਕੌਮ ਨੂੰ ਜੁਵਾਬ ਦਿਓ! 31 ਜਨਵਰੀ ਨੂੰ ਨਾ ਤਾˆ 19 ਮਾਘ ਹੈ, ਨਾ ਹੀ ਮਾਘ ਸੁਦੀ 13 ਹੈ ਅਤੇ ਨਾ ਹੀ ਜਨਵਰੀ 16, ਹੁਣ ਇਸ ਕੈਲੰਡਰ ਨੂੰ ਕਿਹੜਾˆ ਕੈਲੰਡਰ ਕਿਹਾ ਜਾਵੇ? ਇਸ ਤੋˆ ਵੀ ਹੈਰਾਨੀ ਦੀ ਗੱਲ! ਸੰਤਾˆ ਦੀ ਯੁਨੀਅਨ ਦੇ ਪ੍ਰਧਾਨ, ਕੈਲੰਡਰ ਦੇ ਅਖੌਤੀ ਵਿਦਵਾਨ ਹਰਨਾਮ ਸਿੰਘ ਧੁੰਮਾ ਦੀ ਟਕਸਾਲ ਵਲੋˆ ਛਾਪੀ ਗਈ ਵਡ ਅਕਾਰੀ ਕਿਤਾਬ ‘ਗੁਰਬਾਣੀ ਪਾਠ ਦਰਪਣ‘ ਵਿਚ ਦਰਜ, ਗੁਰੂ ਹਰਿ ਰਾਏ ਸਾਹਿਬ ਜੀ ਦੇ ਜਨਮ ਦੀ ਤਾਰੀਖ “1687 ਬਿ: ਮਾਘ ਸੁਦੀ ਚੌਦਸ, ਦਿਨ ਐਤਵਾਰ, 5 ਫਰਵਰੀ 1630 ਈ; ਨਛੱਤਰ ਭਰਣੀ” (1687 ਬਿ: ਮਾਘ ਸੁਦੀ ਚੌਦਸ, ਦਿਨ ਸ਼ਨਿਚਰਵਾਰ, 5 ਫਰਵਰੀ, 1631 ਜੁਲੀਅਨ ਨੂੰ ਸੀ ਨਾਕੇ 1630 ਨੂੰ) ‘ਚ ਕੋਈ ਵੀ ਤਾਰੀਖ 31 ਜਨਵਰੀ ਨੂੰ ਨਹੀˆ ਆਉˆਦੀ। ਹੁਣ ਇਹ ਵੀ ਸਵਾਲ ਪੈਦਾ ਹੁੰਦਾ ਹੈ ਕਿ ਦਮਦਮੀ ਟਕਸਾਲ ਦਾ ਮੁਖੀ, ਆਪਣੇ ਮੁਖੀਆˆ ਵਲੋˆ ਲਿਖੇ ਗਏ ਇਤਿਹਾਸ ‘ਚ ਦਰਜ ਤਾਰੀਖਾˆ ਨੂੰ ਛੱਡਕੇ, ਸ਼੍ਰੋਮਣੀ ਕਮੇਟੀ ਵਲੋˆ ਨਿਰਧਾਰਤ ਕੀਤੀਆˆ ਗਈਆ ਗੱਲਤ ਤਾਰੀਖਾˆ ਨੂੰ ਕਿਓ ਮਾਨਤਾ ਦੇ ਰਿਹਾ ਹੈ? ਸ਼੍ਰੋਮਣੀ ਕਮੇਟੀ ਨੇ 14 ਮਾਰਚ 2010 ਨੂੰ ਜਾਰੀ ਕੀਤੇ ਕੈਲੰਡਰ ਵਿਚ 31 ਜਨਵਰੀ ਕਿਸ ਅਧਾਰ ਤੇ ਲਿਖੀ ਹੈ। ਹੁਣ ਸੰਤਾˆ ਦੀ ਯੂਨੀਅਨ ਦਾ ਕਿਸ ਅਧਾਰ ਤੇ ਧੁਮੱਕੜਸ਼ਾਹੀ ਕੈਲੰਡਰ ਦੀ ਹਮਾਇਤ ਕਰਦੀ ਹੈ? ਸਿਰਫ ਹਮਾਇਤ ਹੀ ਨਹੀ ਕਰਦੀ ਸਗੋˆ ਵਿਚਾਰ ਚਰਚਾ ਲਈ ਚੈਲ਼ੰਜ ਕਰਨ ਦੇ ਨਾਲ-ਨਾਲ ਅਗਲੀ ਰਣਨੀਤੀ ਤਿਆਰ ਕਰਨ ਦੇ ਡਰਾਵੇ ਵੀ ਦਿੰਦੀ ਹੈ ਪਰ! ਕਿਸੇ ਸਵਾਲ ਦਾ ਜੁਵਾਬ ਨਹੀ ਦਿੰਦੀ! ਭਾਈ ਹਰੀ ਸਿੰਘ ਰੰਧਾਵਾ ਜੀ (ਜਨਰਲ ਸਕੱਤਰ ਗੁਰਮਤਿ ਸਿਧਾˆਤ ਪ੍ਰਚਾਰਕ ਸੰਤ ਸਮਾਜ) ਇਹ ਜਾਣਕਾਰੀ ਦਿਓ ਕਿ ਹੁਣ ਗੁਰੂ ਹਰਿ ਰਾਏ ਸਾਹਿਬ ਜੀ ਦਾ ਜਨਮ ਦਿਹਾੜਾ ਮਾਘ ਸੁਦੀ 13 ਮੁਤਾਬਕ 16 ਫਰਵਰੀ ਦਿਨ ਬੁਧਵਾਰ ਨੂੰ ਕਿਉˆ ਨਹੀ ਮਨਾਇਆ ਜਾ ਰਿਹਾ? ਹੁਣ ਦੇਖਦੇ ਹਾˆ ਕਿ ਭਾਈ ਹਰੀ ਸਿੰਘ ਜੀ ਆਪਣੇ ਬਿਆਨ, “ਜਿਸ ਕਿਸੇ ਨੂੰ ਵੀ ਇਸ ਬਾਰੇ ਭੁਲੇਖਾ ਹੈ ਉਹ ਜਦੋˆ ਮਰਜੀ ਮੀਡੀਆˆ ਵਿਚ ਬਹਿਸ ਕਰ ਲਵੇ” ਤੇ ਕਾਇਮ ਰਹਿੰਦੇ ਹਨ ਜਾˆ ਆਪਣੀ ਆਦਤ ਮੁਤਾਬਕ ਕੋਈ ਨਵੀ ਢੁੱਚਰ ਡਾˆਹ ਕਿ ਵਿਚਾਰ-ਚਰਚਾ ਤੋˆ ਮੁਖ ਮੋੜ ਲੈਦੇ ਹਨ। ਖਾਲਸਾ ਜੀ, ਜਾਗੋ ਅਤੇ ਸੋਚੋ! ਇਕ ਦਿਹਾੜਾ ਚੰਦ ਦੇ ਕੈਲੰਡਰ (ਪੋਹ ਸੁਦੀ 7) ਨਾਲ ਅਤੇ ਦੂਜਾ ਸੂਰਜੀ ਦੇ ਕੈਲੰਡਰ (18 ਮਾਘ ਜੋ ਅਸਲ ‘ਚ 19 ਮਾਘ ਹੈ) ਨਾਲ ਮਨਾਉਣ ਪਿੱਛੇ ਇਨ੍ਹਾˆ ਦੀ ਚਾਲ ਨੁੰ ਸਮਝੋ। ਅੱਜ ਦੇ ਵਿਗਿਆਨਿਕ ਯੁਗ ਵਿਚ ਵੀ ਇਹ ਵੇਲੜਾˆ ਦੀ ਫੌਜ ਨਹੀ ਚਹੁੰਦੀ ਕਿ ਸੰਗਤਾ ਗਿਆਨਵਾਨ ਹੋਣ। ਕਿਰਤ ਤੋˆ ਭਗੌੜੇ ਤਾˆ ਇਹ ਹੀ ਚਹੁੰਦੇ ਹਨ ਕਿ ਸੰਗਤਾ ਸਾਥੋ ਪੁਛ ਕੇ ਹੀ ਆਪਣੇ ਇਤਿਹਾਸਕ ਦਿਹਾੜੇ ਮਨਾਉਣ ਤਾˆ ਜੋ ਇਨ੍ਹਾˆ ਦਾ ਲੁਟ ਦਾ ਸਿਧਾˆਤ ਬਰਕਰਾਰ ਰਹੇ।


  
ਮਨੁੱਖੀ ਹਿਰਦਿਆਂ ਦੇ ਨਾਲ ਨਾਲ ਧਰਮ ਸਥਾਨਾਂ ਵਿੱਚੋਂ ਵੀ ਸੱਚ ਹੋ ਰਿਹਾ ਅਲੋਪ ।

     
3 jan2011     ਗੁਰਚਰਨ ਸਿੰਘ ਗੁਰਾਇਆ
 


ਅੱਜ ਦੁਨੀਆਂ ਦੇ ਗਿਣਤੀ ਪੱਖ ਤੋਂ ਵੱਡੇ ਮੰਨੇ ਜਾਣ ਵਾਲੇ ਧਰਮਾਂ ਤੋਂ ਲੈਕੇ ਘੱਟ ਗਿਣਤੀ ਵਿੱਚ ਧਰਮਾਂ ਨੂੰ ਮੰਨਣ ਵਾਲਿਆਂ ਵਿੱਚ ਬਿਖੇੜਾ ਪਿਆ ਹੋਇਆ ਹੈ ।ਹਰ ਧਰਮ ਦਾ ਮੁੱਖ ਉਪਦੇਸ਼ ਅਕਾਲ ਪੁਰਖ ਦੇ ਬਣਾਈ ਮਨੁੱਖਤਾ ਨਾਲ ਪਿਆਰ ,ਦਇਆ, ਸਬਰ, ਸੰਤੋਖ ਤੇ ਸੱਚ ਵਾਲਾ ਹੈ ।ਪਰ ਅੱਜ ਬਹੁਗਿਣਤੀ ਵਿੱਚ, ਧਰਮ ਨੂੰ ਮੰਨਣ ਵਾਲੇ ਆਪਣੇ ਧਰਮ ਦੇ ਸੁਨਿਹਰੀ ਅਸੂਲਾਂ ਨੂੰ ਤਿਲਾਜ਼ਲੀ ਦੇਕੇ ਮਨੁੱਖਤਾ ਨਾਲ ਪਿਆਰ ਕਰਨ ਦੀ ਬਜਾਏ ।ਉਹ ਆਪਣੇ ਹੀ ਧਰਮ ਵਿੱਚ ਬਿਖੇੜੇ ਆਪਣਿਆ ਨਾਲ ਹੀ ਨਫਰਤ ਕਰ ਰਹੇ ਹਨ ।ਇਸੇ ਤਰ੍ਹਾਂ ਈਸਾਈ ਧਰਮ ਗਿਣਤੀ ਪੱਖ ਤੋਂ ਦੁਨੀਆਂ ਦਾ ਸਭ ਤੋਂ ਵੱਡਾ ਧਰਮ ਹੈ ।ਪਰ ਇਸ ਵਿੱਚ ਵੀ ਕਾਲੇ ਗੋਰੇ ਦੀ ਨਫਰਤ ਤੇ ਇੱਥੋਂ ਤੱਕ ਕਿ ਕਾਲੇ ਤੇ ਗੋਰਿਆਂ ਦੇ ਧਰਮ ਸਥਾਨ ਵੀ ਵੱਖ ਹਨ, ਤੇ ,ਗੋਰਿਆ ਦੇ ਚਰਚ ਵਿੱਚ ਕਾਲੇ ਨਹੀ ਜਾ ਸਕਦੇ ।ਇੱਕ ਵਾਰੀ ਗੋਰਿਆ ਦੇ ਚਰਚ ਵਿੱਚ ਇੱਕ ਕਾਲਾ ਜਾਣ ਲੱਗਾ, ਤਾਂ ,ਪਾਦਰੀ ਨੇ ਇਸ ਨੂੰ ਦੂਰੋਂ ਦੇਖਕੇ ਉਸ ਕੋਲ ਆ ਗਿਆ ਤੇ ਉਸ ਕਾਲੇ ਵਿਅਕਤੀ ਕੋਲ ਆਕੇ ਉਸ ਨੂੰ ਪੁੱਛਿਆ ਕਿ ਤੂੰ ਕਿਧਰ ਆ ਰਿਹਾ ਹੈ । ਤਾਂ ਉਸ ਵਿਅਕਤੀ ਨੇ ਕਿਹਾ ਕਿ ਮੈ ਪਰਮਾਤਮਾ ਅੱਗੇ ਪ੍ਰੇਰ ਕਰਨ ਚਰਚ ਵਿੱਚ ਆ ਰਿਹਾ ਹੈ । ਉਸ ਧਰਮ ਦੇ ਆਗੂ ਪਾਦਰੀ ਨੇ ਆਪਣੇ ਧਰਮ ਵਿੱਚ ਲਪੇਟੇ ਨਫਰਤ ਦੇ ਸ਼ਬਦਾਂ ਨਾਲ ਕਿਹਾ ,ਕਿ ਜੇ ਤੂੰ ਚਰਚ ਵਿੱਚ ਜਾਣਾ ਹੈ, ਤਾਂ ਪਹਿਲਾਂ ਤੂੰ ਆਪਣਾ ਮਨ ਸਾਫ ਕਰਕੇ ਆ ਉਹ ਭਲਾ ਵਿਅਕਤੀ ਉਥੋਂ ਹੀ ਵਾਪਸ ਆ ਗਿਆ । ਕੁਝ ਅਰਸੇ ਬਾਅਦ, ਉਹ ਹੀ ਵਿਅਕਤੀ ਉਸ ਨੂੰ ਬਾਹਰ ਆਪਣੇ ਰੰਗ ਵਿੱਚ ਹੀ ਮਿਲਿਆ, ਤੇ ਉਸ ਪਾਦਰੀ ਨੇ ਉਸ ਨੂੰ ਪਹਿਚਾਣ ਲਿਆ । ਉਸ ਦੀ ਉੱਚੀ ਅਵਸਥਾ ਦੇਖ ਕਿ ਝੂਠੇ ਜਿਹੇ ਪੁਛਿਆ, ਕਿ ਭਾਈ ਤੂੰ ਮੁੜ ਕੇ ਚਰਚ ਨਹੀ ਅਇਆ. ਤਾਂ ਉਸ ਵਿਆਕਤੀ ਨੇ ਬਹੁਤ ਹੀ ਪਿਆਰ ਨਾਲ ਉਸ ਪਾਦਰੀ ਨੂੰ ਜਵਾਬ ਦਿੱਤਾ । ਕਿ ਪਾਦਰੀ ਜੀ, ਮੈ ਤੁਹਾਡਾ ਉਪਦੇਸ਼ ਸੁਣਕੇ ਜੰਗਲ ਵਿੱਚ ਚਲਾ ਗਿਆ । ਉਥੇ ਜਾ ਕਿ ਉਸ ਪ੍ਰਮਾਤਮਾ ਦੀ ਕਠਨ ਤਪੱਸਿਆ ਕੀਤੀ , ਇੱਕ ਦਿਨ ਪ੍ਰਮਾਤਮਾ ਨੇ ਆ ਕਿ ਕਿਹਾ, ਕਿ ਭਗਤਾਂ ਤੂੰ ਇੰਨੀ ਕਠਨ ਤਪੱਸਿਆ ਕਿਉ ਕਰਦਾ ਹੈ । ਮੈ ਕਿਹਾ, ਕਿ ਮੈ ਆਪਣਾ ਮਨ ਸਾਫ ਕਰਨਾ ਹੈ ,ਤੇ ਫਿਰ ਚਰਚ ਵਿੱਚ ਪ੍ਰੇਰ ਕਰਨ ਜਾਣਾ ਹੈ । ਫਿਰ ਪ੍ਰਮਾਤਮਾ ਨੇ ਕਿਹਾ, ਕਿ ਭਲੇਮਾਣਸਾ, ਉਸ ਚਰਚ ਦੇ ਪਾਦਰੀ ਤੇ ਉਥੇ ਆਉਣ ਵਾਲੇ ਲੋਕਾਂ ਨੇ, ਤਾਂ, ਮੈਨੂੰ ਨਹੀ ਉਸ ਚਰਚ ਵਿੱਚ ਬੜਨ ਦਿੱਤਾ । ਤੂੰ ਕੀ ਕਰਨਾ ਉੱਥੇ ਜਾਕੇ ,ਫਿਰ ਮੈਨੂੰ ਸਮਝ ਆ ਗਈ , ਕਿ ਜਿਸ ਪ੍ਰਾਮਤਮਾ ਦੀ ਪ੍ਰੇਰ ਕਰਨ ਮੈ ਚਰਚ ਵਿੱਚ ਜਾਣਾ ਸੀ । ਉਹ ਤਾਂ ਖੁਦ ਚਰਚ ਵਿੱਚੋਂ ਬਾਹਰ ਹੈ । ਇਹ ਗਲ ਕਿਸੇ ਇੱਕ ਧਰਮ ਦੀ ਨਹੀ ਅੱਜ ਇਹ ਸਾਰੇ ਧਰਮਾਂ ਦੇ ਰਿਲਿਆ ਨੂੰ ਛੱਡਕੇ ਬਹੁਤ ਗਿਣਤੀ ਵਿੱਚ ਧਰਮ ਸਥਾਨਾਂ ਦੇ ਪ੍ਰਬੰਧਕਾਂ, ਪਾਦਰੀਆਂ, ਪੁਜਾਰੀਆਂ, ਮੁਲਾਂ, ਗ੍ਰੰਥੀਆਂ ਤੇ ਲੋਕਾਂ ਦੀ ਵਾਰਤਾ ਹੈ । ਅੱਜ ਇਹ ਬਾਕੀ ਧਰਮਾਂ ਦੇ ਨਾਲ ਨਾਲ ਜੇਕਰ ਮਨੁੱਖਤਾ ਦੇ ਰਹਿਬਰ ਜਗਤ ਗੁਰੂ ਨਾਨਕ ਜੀ ਦੇ ਚਲਾਏ ਨਿਰਾਲੇ ਸਿੱਖ ਪੰਥ ਤੇ ਇਸਦੇ ਵੀ ਬਹੁਤ ਸਾਰੇ ਪ੍ਰਚਾਰ ਕੇਦਰ ਗੁਰਦੁਆਰਿਆਂ ਦਾ ਵੀ ਇਹ ਹੀ ਹਾਲ ਹੈ । ਅੱਜ ਬਾਬੇ ਨਾਨਕ ਦੇ ਉਪਦੇਸ਼ਾਂ ਸੱਚ, ਦਇਆ, ਸਬਰ ਸੰਤੋਖ,ਤਿਆਗ, ਸਰਬਤ ਦੇ ਭਲੇ, ,ਕਿਰਤ ਕਰਨੀ, ਨਾਮ ਜਪਣਾ, ਵੰਡ ਛੱਕਣ ਨੂੰ ਵਿਸਾਰ ਦਿੱਤਾ ਹੈ । ਇਸ ਨੂੰ ਆਪਣੇ ਹਿਰਦਿਆਂ ਦੇ ਨਾਲ ਨਾਲ ਧਰਮ ਦੇ ਪ੍ਰਚਾਰ ਕੇਦਰ ਗੁਰਦੁਆਰਿਆਂ ਵਿੱਚੋਂ ਵੀ ਅਲੋਪ ਹੋ ਰਹੇ ਹਨ । ਸਿੱਖ ਧਰਮ ਦੇ ਪ੍ਰਚਾਰ ਦੇ ਕੇਂਦਰੀ ਸਥਾਨ ਸ੍ਰੀ ਦਰਬਾਰ ਸਾਹਿਬ ਤੋਂ ਲੈਕੇ ਸੰਸਾਰ ਦੇ ਕੋਨੇ ਕੋਨੇ ਵਿੱਚ ਬਣੇ ਗੁਰਦੁਆਰਿਆਂ ਦੀ ਇਹੋ ਅਜਿਹੀ ਸਥਿਤੀ ਹੈ ।ਪਰ ਕਿਸੇ ਵੀ ਚੀਜ਼ ਦਾ ਬੀਜ ਨਾਸ ਨਹੀ ਹੰਦਾ ਤੇ ਨਾ ਹੀ ਇਹ ਪੂਰੀ ਤਰ੍ਹਾਂ ਖਤਮ ਹੁੰਦੀ ਹੈ । ਬਾਬੇ ਨਾਨਕ ਦੇ ਫਲਸਫੇ ਨੂੰ ਅਮਲੀ ਰੂਪੀ, ਸਹੀ ਤਰ੍ਹਾਂ ਪ੍ਰਚਾਰ ਕਰਨ ਵਾਲੇ ਤੇ ਸਿੱਖੀ ਨੂੰ ਕਮਾਉਣ ਵਾਲੇ ਗੁਰੂ ਦੇ ਸਿੱਖ ਤੇ ਸਿੱਖੀ ਦੇ ਪ੍ਰਚਾਰ ਕੇਦਰ ਗੁਰਦੁਅਰੇ ਆਪਣੀ ਸੇਵਾ ਨਿਭਾ ਰਹੇ ਹਨ । ਬੇਸ਼ੱਕ ਇਹਨਾਂ ਦੀ ਗਿਣਤੀ ਬਹੁਤ ਘੱਟ ਹੈ । ਅੱਜ ਜਿਆਦਾ ਤੌਰਤੇ ਬਾਬੇ ਨਾਨਕ ਦੇ ਪ੍ਰਚਾਰ ਕੇਦਰ ਗੁਰਦੁਆਰਿਆਂ ਤੇ ਇਸਦਾ ਪ੍ਰਚਾਰ ਕਰਨ ਵਾਲੇ ਧਾਰਮਿਕ ਆਗੂਆਂ, ਗ੍ਰੰਥੀਆਂ ਤੇ ਬਾਬੇ ਨਾਨਕ ਨੂੰ ਮੰਨਣ ਵਾਲਿਆ ਦੀ ਬਹੁਗਿਣਤੀ ਤੇ ਗੰਦੀ ਸਿਆਸਤ ਭਾਰੂ ਹੋ ਚੁੱਕੀ ਹੈ ।ਜਿੱਥੇ ਧਰਮ ਤੇ ਸਿਆਸਤ ਭਾਰੂ ਹੋ ਜਾਵੇ ਫਿਰ ਉਸ ਧਰਮ ਦਾ ਵਿਕਾਸ ਰੁਕ ਜਾਦਾ ਹੈ । ਉਸ ਧਰਮ ਨੂੰ ਮੰਨਣ ਵਾਲਿਆ ਵਿੱਚ ਇੰਨੀਆਂ ਕੁ ਵੰਡੀਆਂ ਪੈ ਜਾਦੀਆਂ ਹਨ ਕਿ ਫਿਰ ਉਸ ਦੇ ਅਸਲ ਪਹਿਚਾਣ ਦੀ ਮੁਸ਼ਕਲ ਆਉਣ ਲੱਗ ਪੈਦੀ ਹੈ ।ਜਿਵੇਂ ਕਿ ਅਜੋਕੇ ਸਮੇ ਸਿੱਖ ਕੌਮ ਦੀ ਹਾਲਤ ਹੈ ।ਸਿੱਖ ਕੌਮ ਦੀ ਸਿਰਮੌਰ ਸੰਸਥਾਵਾਂ ਰਾਜਸੀ ਲੋਕਾਂ ਦੇ ਪ੍ਰਭਾਵ ਹੇਠ ਹਨ । ਜਦ ਧਰਮ ਦੇ ਆਗੂ ਸਿਆਸੀ ਲੋਕਾਂ ਦੇ ਜੀ ਹਜ਼ੂਰੀਏ ਬਣ ਜਾਣ ਫਿਰ ਉਹ ਧਰਮ ਨੂੰ ਸਹੀ ਦਿਸ਼ਾਂ ਵਿੱਚ ਪ੍ਰਚਾਰ ਨਹੀ ਸਕਦੇ । ਸਗੋ ਜੋ ਸਿਆਸੀ ਲੋਕ ਉਹਨਾਂ ਧਾਰਮਿਕ ਆਗੂਆਂ ਨੂੰ ਪੁਤਲੀਆਂ ਵਾਂਗ ਨਚਾਉਦੇ ਹਨ । ਇਹਨਾਂ ਵੱਲ ਦੇਖੇ ਫਿਰ ਹੇਠਲੇ ਪੱਧਰ ਦੇ ਧਾਰਮਿਕ ਪ੍ਰਚਾਰਕ, ਪ੍ਰਬੰਧਕ ਵੀ ਉਹ ਅਜਿਹੇ ਹੀ ਬਣ ਜਾਦੇ ਹਨ । ਇਸ ਕਰਕੇ ਅੱਜ ਵੱਡੇ, ਛੋਟੇ ਵਿਰਲਿਆ ਨੂੰ ਛੱਡਕੇ ਬਹੁਤ ਸਾਰੇ ਗੁਰਦੁਆਰੇ ਸਿਆਸੀ ਖਾੜੇ ਬਣਕੇ ਰਹਿ ਗਏ ਹਨ ।ਬਹੁਤ ਹੀ ਘੱਟ ਇਹੋ ਅਜਿਹੇ ਗੁਰਦੁਆਰੇ, ਤੇ ਇਹਨਾਂ ਦੇ ਪ੍ਰਬੰਧਕ ਹੋਣਗੇ ਜੋ ਗੰਦੀ ਸਿਆਸਤ ਤੋ ਬਚੇ ਹੋਣਗੇ ਤੇ ਬਹੁਤ ਹੀ ਘੱਟ ਪ੍ਰਚਾਰਕ ਮਿਲਣਗੇ ਜੋ ਉਹ ਬਾਬੇ ਨਾਨਕ ਦੇ ਫਲਸਫੇ ਨੂੰ ਪ੍ਰਚਾਰਨ ਦੇ ਨਾਲ ਨਾਲ ਉਹਨਾਂ ਨੇ ਆਪਣਾ ਜੀਵਨ ਵੀ ਉਸੇ ਤਰ੍ਹਾਂ ਦਾ ਬਣਾਇਆ ਹੋਵੇਗਾ ।ਜੋ ਗੁਰੂ ਨਾਨਕ ਦੇ ਫਿਆਰੇ ਗੁਰੂ ਨਾਨਕ ਦੇ ਫਲਸਫੇ ਤੇ ਪਹਿਰਾਂ ਦੇਣ ਵਾਲਿਆ ਦੇ ਰਾਹ ਵਿੱਚ ਇਹ ਸਿਆਸੀ ਲੀਡਰਾਂ ਦੇ ਤਬਿਆਦਾਰ ਧਾਰਮਿਕ ਆਗੂ ਜਥੇਦਾਰ ਰੁਕਵਾਟਾਂ ਹੀ ਖੜ੍ਹੀਆਂ ਕਰਨਗੇ ਇਥੋਂ ਤੱਕ ਆਪਣੇ ਪੰਥ ਵਿੱਚੋਂ ਛੇਕ ਦੇਣਗੇ ਜਾਂ ਛੇਕਣ ਦੀਆਂ ਧਮਕੀਆਂ ਦੇਣੇਗੇ ਕਿਉਕਿ ਇਹਨਾਂ ਤੇ ਸਿਆਸੀ ਆਗੂਆਂ ਦਾ ਕੁੰਡਾ ਲਟਕ ਰਿਹਾ ਹੁੰਦਾ ਹੈ ਜਿਵੇਕਿ ਅੱਜ ਦੇ ਅਖੌਤੀ ਜਥੇਦਾਰਾਂ ਦੀ ਸੇਮ ਇਸ ਤੋਂ ਵੀ ਬਤਰ ਹੈ ।ਅੱਜ ਕਲ੍ਹ ਜਿਆਦਾ ਤੌਰਤੇ ਧਰਮ ਇੱਕ ਵਿਖਾਵਾ ਬਣਕੇ ਰਹਿ ਗਿਆ । ਅੱਜ ਇਹ ਹਾਲਤ ਬਣੀ ਹੋਈ ਹੈ, ਜਿਵੇਂ ਕਿ ਇੱਕ ਪਾਦਰੀ ਦਾ ਪੁਤਰ ਜਦ ਜਵਾਨ ਹੋਇਆ ਤਾਂ ਉਸ ਨੇ ਉਸਦੀ ਪਰਖ ਵਾਸਤੇ ਇੱਕ ਕਮਰੇ ਵਿੱਚ ਸ਼ਰਾਬ ਕਬਾਬ ਰੱਖ ਦਿੱਤਾ । ਦੂਸਰੇ ਕਮਰੇ ਵਿੱਚ ਔਰਤ ਤੀਸਰੇ ਕਮਰੇ ਵਿੱਚ ਮਾਇਆ ਤੇ ਚੌਥੇ ਕਮਰੇ ਵਿੱਚ ਧਾਰਮਿਕ ਪੁਸਤਕ ਰੱਖ ਦਿੱਤੀ । ਫਿਰ ਉਸ ਨੇ ਆਪਣੇ ਜਵਾਨ ਪੁਤਰ ਨੂੰ ਇਹਨਾਂ ਕਮਰਿਆਂ ਵਿੱਚ ਜਾਣ ਲਈ ਕਿਹਾ, ਉਸ ਦੇ ਜਵਾਨ ਪੁਤਰ ਨੇ ਪਹਿਲਾਂ ਸ਼ਰਾਬ ਤੇ ਕਬਾਬ ਦਾ ਲੁਤਫ ਲਿਆ । ਫਿਰ ਅਰੌਤ ਨਾਲ ਵੀ ਕੁਕਰਮ ਕੀਤਾ , ਮਾਇਆ ਨਾਲ ਜੇਬਾਂ ਭਰੀਆਂ ਤੇ ਚੌਥੇ ਕਮਰੇ ਵਿੱਚੋਂ ਧਾਰਮਿਕ ਪੁਸਤਕ ਹੱਥ ਲਈ, ਗੋਡ ਗੋਡ ਕਰਦਾ ਬਾਹਰ ਆ ਗਿਆ । ਲੋਕਾਂ ਨੇ ਪਾਦਰੀ ਨੂੰ ਪੁੱਛਿਆ, ਇਹ ਕੀ ਕੌਤਕ ਸੀ । ਉਸ ਪਾਦਰੀ ਨੇ ਕਿਹਾ, ਕਿ ਮੈ ਆਪਣੇ ਪੁਤਰ ਦਾ ਇਮਤਿਹਾਨ ਲੈ ਰਿਹਾ ਸੀ ਕਿ ਇਹ ਕੀ ਬਣੇਗਾ । ਉਸ ਨੇ ਕਿਹਾ ਕਿ ਇਹ ਇੱਕ ਗੰਦ ਸਿਆਸੀ ਲੀਡਰ ਬਣੇਗਾ । ਜੋ ਸਾਰੇ ਮਾੜੇ ਕੰਮ ਕਰਕੇ ਫਿਰ ਵੀ ਆਪਣੇ ਆਪ ਨੂੰ ਲੋਕਾਂ ਵਿੱਚ ਧਰਮੀ ਹੀ ਪੇਸ਼ ਕਰੇਗਾ ।ਅੱਜ ਦੇ ਸਮੇ ਵਿੱਚ ਆਪਣੇ ਆਲੇ ਦੁਆਲੇ ਜਿੱਧਰ ਮਰਜ਼ੀ ਨਿਗ੍ਹਾਂ ਮਾਰਕੇ ਦੇਖ ਲਵੋ । ਤੁਹਾਨੂੰ ਗੁਰੂ ਨਾਲ ਪਿਆਰ ਕਰਨ ਵਾਲੇ ਤੇ ਗੁਰੂ ਤੋਂ ਆਪਾਂ ਵਾਰਨ ਵਾਲੇ ਬਹੁਤ ਘੱਟ ਗਿਣਤੀ ਵਿੱਚ ਮਿਲਣਗੇ ਬਹੁਗਿਣਤੀ ਵਿੱਚ ਪਾਦਰੀ ਦੇ ਨੌਜਵਾਨ ਪੁਤਰ ਵਰਗੇ ਧਰਮੀ ਬਹੁਤ ਮਿਲ ਜਾਣਗੇ ।ਜੋ ਸੰਗਤਾਂ ਦੀ ਦਸਾਂ ਨੰਹੁ ਦੀ ਕਿਰਤ ਕਮਾਈ ਵਿੱਚੋ ਚੜ੍ਹਾਈ ਮਾਇਆਂ ਨੂੰ ਸੰਨ ਲਾਕੇ, ਪ੍ਰਪਰਟੀਆਂ ਵੇਚ ਕੇ ਗੁਰਦੁਆਰਿਆਂ ਦਿੇ ਪ੍ਰਬੰਧ ਲਈ ਲੜਾਈਆਂ ਕਰਾਕੇ ,ਲੋਕਾਂ ਦੇ ਪੁਤ ਮਰਾਉਣ ਤੋਂ ਵੀ ਗਰੇਜ਼ ਨਹੀ ਕੀਤਾ ਜਾਦਾ ਤੇ ਹੋਰ ਤਾਂ ਕੀ ਆਚਰਣਹੀਣ ਲੋਕ ਸਟੇਜਾਂ ਤੋਂ ਗੁਰਮੁੱਖਤਾਈ ,ਗੁਰੂ ਸਿਧਾਂਤ ਦੀਆਂ ਗੱਲਾਂ ਕਰਨ ਤੇ ਆਪੇ ਮੱਸਲੇ ਪੈਦਾ ਕਰਕੇ ਫਿਰ ਉਸ ਨੂੰ ਸੁਲਝਾਉਣ ਲਈ ਚੌਧਰੀ ਬਣ ਬਣੇ ਦੇਖੇ ਜਾ ਸਕਦੇ ਹਨ ਇੱਥੋ ਤੱਕ ਕਈ ਧਾਰਮਿਕ ਸੰਸਥਾਵਾਂ ਦੇ ਚੌਧਰੀ ਜਿਨ੍ਹਾਂ ਨੂੰ ਧਰਮ ਦਾ ਮੁਢਲਾ ਸਿਧਾਂਤ ਮੂਲ ਮੰਤਰ ,ਜੁਪਜੀ ਸਾਹਿਬ ਤਾਂਕੀ ਗੁਰੂ ਸਾਹਿਬਾਂ ਦੇ ਨਾਮ ਯਾਦ ਨਹੀ ਹੰਦੇ।ਅੱਜ ਸਿੱਖ ਧਰਮ ਤੇ ਸਿਆਸਤ ਅਮਰਵੇਲ ਵਾਗੂ ਫੈਲ ਚੁੱਕੀ ਹੈ ।ਸਿਆਸਤ ਧਰਮ ਉਪੱਰ ਭਾਰੂ ਹੋਣ ਕਰਕੇ ਇਸ ਦੇ ਆਗੂਆਂ ਵਿੱਚ ਕੋਈ ਨਵਾਬ ਕਪੂਰ ਸਿੰਘ ਵਰਗਾ ਤਿਆਗੀ ਤੇ ਸੇਵਾਦਾਰ ਬਣਨ ਤਿਆਰ ਨਹੀ ਤੇ ਨਾਹੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗੁਰਦਿਆਲ ਸਿੰਘ ਅਜਨੋਹਾ ਵਰਗੇ ਮਿਲਦੇ ਹਨ । ਜਿਨ੍ਹਾਂ ਤੇ ਵਿਦੇਸ਼ਾਂ ਤੋਂ ਵਾਪਸੀ ਬਾਅਦ ਮਾਇਆ ਇਕੱਠੀ ਕਰਨ ਦੇ ਲੱਗੇ ਦੋਸ਼ ਤਹਿਤ ਉਹਨਾਂ ਨੇ ਜਥੇਦਾਰੀ ਤੋਂ ਅਸਤੀਫਾ ਦੇ ਦਿੱਤਾ ਸੀ । ਜੋ ਕਿ ਗਲਤ ਸਾਬਤ ਹੋਣ ਤੇ ਹੀ ਉਹਨਾਂ ਨੇ ਜਥੇਦਾਰੀ ਕਬੂਲੀ ਸੀ । ਪਰ ਅੱਜ ਦੇ ਜਥੇਦਾਰਾਂ ਤੇ ਇੰਨੇ ਕਾ ਦੋਸ਼ ਲੱਗ ਰਹੇ ਹਨ । ਉਹ ਉਹਨਾਂ ਦੀ ਪ੍ਰਵਾਹ ਨਾ ਕਰਕੇ ਸਗੋ ਸਿੱਖ ਕੌਮ ਨੂੰ ਸਿਰ ਜੋੜ ਬੈਠਣ ਦੀ ਅਪੀਲ ਕਰਨ ਦੀ ਬਜਾਏ ਇਹੋ ਅਜਿਹੇ ਗਲਤ ਫੈਸਲੇ ਕਰਕੇ ਕੌਮ ਵਿੱਚ ਹੋਰ ਬਿਖੇੜੇ ਖੜ੍ਹੇ ਕਰ ਰਹੇ ਹਨ ।ਅੱਜ ਸਿੱਖ ਕੌਮ ਦਾ ਬਹੁਤ ਵੱਡਾ ਹਿੱਸਾ ਆਪਣੇ ਮੂਲ ਧੁਰੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਗੁਰਬਾਣੀ ਦੀ ਵੀਚਾਰ ਨਾਲੋਂ ਟੁੱਟ ਗਿਆ ਜਾਂ ਇਸ ਨੂੰ ਤੋੜਿਆਂ ਜਾ ਰਿਹਾ ਹੈ । ਗੁਰਬਾਣੀ ਨੂੰ ਰਸਨਾ ਨਾਲ ਗਾਕੇ ਫਿਰ ਇਸਦੀ ਵੀਚਾਰ ਕਰਕੇ ਉਸੇ ਅਨੁਸਾਰ ਜੀਵਨ ਢਾਲਣਾ ਸੀ । ਪਰ ਅਸੀ ਇਸ ਪਾਸੇ ਤੋਂ ਪੂਰੀ ਤਰ੍ਹਾਂ ਦੂਰ ਜਾ ਚੁੱਕੇ ਹਾਂ । ਕਿਉਕਿ ਅੱਜ ਬਹੁਤ ਸਾਰੇ ਸਾਧ ਸੰਤ ਸਿਰਫ ਗੁਰਬਾਣੀ ਪੜ੍ਹਨ ਤੇ ਜੋਰ ਦੇ ਰਹੇ ਹਨ ।ਇਸ ਦੀ ਵੀਚਾਰ ਕਰਨ ਦੀ ਲੋੜ ਨਹੀ ਸਮਝਦੇ । ਕੁਝ ਵਿਦਵਾਨ ਇਸ ਨੂੰ ਪੜ੍ਹਨ ਤੇ ਵੀਚਾਰਨ ਦੀ ਗੱਲ ਕਰਦੇ ਹਨ ।ਪਰ ਉਹਨਾਂ ਨੇ ਇਸ ਨੂੰ ਆਪਣੇ ਜੀਵਨ ਵਿੱਚ ਨਹੀ ਢਾਲਿਆ । ਇਸ ਕਰਕੇ ਬਹੁਤ ਵਿਰਲੇ ਗੁਰੂ ਪਿਆਰੇ ਹਨ ਜੋ ਇਲਾਹੀ ਬਾਣੀ ਨੂੰ ਪਿਆਰ ਨਾਲ ਗਾਇਨ ਤੇ ਇਸ ਦੀ ਵੀਚਾਰ ਕਰਕੇ ਇਸ ਅਨੁਸਾਰ ਹੀ ਆਪਣਾ ਜੀਵਨ ਜੀ ਰਹੇ ਹਨ ਤੇ ਇਸ ਦਾ ਪ੍ਰਚਾਰ ਕਰ ਰਹੇ ਹਨ ।ਬਾਬੇ ਨਾਨਕ ਦਾ ਚਲਾਇਆ ਹੋਇਆ ਨਿਰਾਲਾ ਸਿੱਖ ਪੰਥ ਤੇ ਇਸ ਕੋਲ ਦੁਨੀਆਂ ਦਾ ਅਮੁੱਲ ਖਜਾਨਾ ਅਕਾਲ ਪੁਰਖ ਨਾਲ ਇੱਕਮਿਕ ਹੋਈਆਂ ਆਤਮਾਵਾਂ ਦੇ ਮੁੱਖ ਵਿੱਚੋ ਉਚਾਰਨ ਕੀਤੀ ਹੋਈ ਇਲਾਹੀ ਗੁਰਬਾਣੀ ਦਾ ਭੰਡਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ।ਦਸਵੇਂ ਨਾਨਕ ਦੀ ਜੋਤ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਮੂਹ ਖਾਲਸਾ ਪੰਥ ਨੂੰ ਹੁਕਮ ਕਰ ਗਏ ਸਨ ਕਿ ਹਰ ਸਿੱਖ ਨੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸਿਰ ਝਕੁਉਣਾ ਤੇ ਇਸੇ ਨੂੰ ਗੁਰੂ ਮੰਨਣਾ ਹੋਰ ਕਿਸੇ ਅੱਗੇ ਸਿਰ ਝੁਕਾਉਣ ਵਾਲਾ ਮੇਰਾ ਸਿੱਖ ਨਹੀ ਹੋ ਸਕਦਾ ।ਵਿਪਰਨ ਦੀਆਂ ਰੀਤਾਂ ਵਾਲੇ ਸਿੱਖਾਂ ਦੀ ਮੈ ਪ੍ਰਤੀਤ ਨਹੀ ਕਰਾਗਾ । ਅੱਜ ਜੋ ਸਿੱਖ ਕੌਮ ਦਾ ਇੱਕ ਵੱਡਾ ਹਿੱਸਾ ਗੁਰੂ ਦੇ ਹੁਕਮਾਂ ਤੋਂ ਲਾਭੇ ਜਾ ਕਿ ਅਖੌਤੀ ਸਾਧਾਂ, ਸੰਤਾਂ , ਉਹਨਾਂ ਦੇ ਜੋੜਿਆਂ ,ਮੜੀਆਂ ਮਸਾਣਾਂ, ਤੇ ਹੋਰ ਗ੍ਰੰਥਾਂ ਨੂੰ ਮੱਥੇ ਟੇਕਣ ,ਵਿਪਰ ਦੀਆਂ ਰੀਤਾਂ ਕਰਨ ਕਰਕੇ ਹੀ ਗੁਰੂ ਸਾਹਿਬ ਨੇ ਸਾਡੀ ਪ੍ਰਤੀਤ ਕਰਨੀ ਛੱਡ ਦਿੱਤੀ ਹੈ ।ਇਸ ਕਰਕੇ ਅਸੀ ਆਪਣੇ ਧਰਮ ਸਥਾਨਾਂ ਵਿੱਚੋ ਸੱਚ ਨੂੰ ਅਲੋਪ ਕਰ ਰਹੇ ਹਾਂ ।ਅੰਤ ਵਿੱਚ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਅਸੀਂ ਭੁਲਣ ਹਾਰ ਹਾਂ ਤੂੰ ਸਾਰੀ ਸ੍ਰੇਸ਼ਟੀ ਦੇ ਮਾਲਕ ਹੈ ਤੂੰ ਸਾਡੇ ਗੁਨਾਹ ਮਾਫ ਕਰਦੇ ।ਸਾਡੇ ਤੇ ਕ੍ਰਿਪਾ ਕਰ, ਜੋ ਤੂੰ ਸਾਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਗੁਰਬਾਣੀ ਵਿੱਚ ਜੀਵਨ ਜਾਂਚ ਦੇ ਉਪਦੇਸ਼ ਬਖੱਸ਼ਸ਼ ਕੀਤੇ ਹਨ ਉਹਨਾਂ ਨੂੰ ਗਾਇਨ ,ਵੀਚਾਰ ਕਰਨ ਤੇ ਉਸੇ ਅਨੁਸਾਰ ਜੀਵਨ ਢਾਲਣ ਦੀ ਸੋਝੀ ਬਖੱਸ਼ਸ਼ ਕਰ ਇਹ ਵੀਚਾਰ ਅੱਜ ਜੋ ਸਾਡੇ ਹਿਰਦਿਆਂ ਤੇ ਗੁਰਦੁਆਰਿਆਂ ਵਿੱਚ ਜਿੱਥੇ ਸੰਗਤ ਰੂਪੀ, ਗੁਰਬਾਣੀ ਵੀਚਾਰ ਦਾ ਲਾਹਾ ਲੈਣ ਤੇ ਮਨ ਨੂੰ ਸ਼ਾਤ ਕਰਨ ਲਈ ਜਾਣਾ ਹੰਦਾ ਹੈ ।ਪਰ ਅੱਜ ਇਸ ਤੋਂ ਉਲਟ ਅਸ਼ਾਤ ਹੋ ਕੇ ਆਉਣ ਕਰਨ ਲਿਖੇ ਹਨ ਇਹਨਾਂ ਵਿੱਚ ਬੇਅੰਤ ਗਲਤੀਆਂ ਹੋਣ ਗਈ ਸਿਆਣੇ ਗੁਰਮੁੱਖ ਦਾਸ ਨੂੰ ਅਣਜਾਣ ਜਾਕੇ ਮੁਆਫ ਕਰਨਾ ਜੀ । ਭੁਲਾਂ ਚੁਕਾਂ ਲਈ ਖੇਮਾਂ ਦਾ ਜਾਂਚਕ :-
ਗੁਰਚਰਨ ਸਿੰਘ ਗੁਰਾਇਆ
ਜਨਰਲ ਸਕੱਤਰ ਸਿੱਖ ਫੈਡਰੇਸ਼ਨ ਜਰਮਨੀ

  
23 ਪੋਹ ਬਨਾਮ ਪੋਹ ਸੁਦੀ 7-ਸਰਵਜੀਤ ਸਿੰਘ

     
22 dec2010     ਸਰਵਜੀਤ ਸਿੰਘ ਸੈਕਰਾਮੈਂਟੋ
 


ਸਿੱਖ ਮਾਨਸਿਕਤਾ ‘ਚ ਘਰ ਕਰ ਚੁੱਕੀਆਂ ਇਹ ਦੋਵੇਂ ਤਾਰੀਖਾਂ ਭਾਵੇਂ ਅੱਜ ਤੋਂ 344 ਸਾਲ ਪਹਿਲਾ ਇਕੋ ਦਿਨ ਹੀ ਆਈਆਂ ਸਨ ਪਰ ਹਰ ਸਾਲ ਅਜੇਹਾ ਨਹੀਂ ਹੁੰਦਾ। ਇਨ੍ਹਾਂ ਵਿਚੋਂ ਇਕ ਤਾਰੀਖ 23 ਪੋਹ, ਸੂਰਜੀ ਬ੍ਰਿਕਮੀ (Solar)ਕੈਲੰਡਰ ਦੀ ਹੈ ਅਤੇ ਦੂਜੀ ਪੋਹ ਸੁਦੀ 7, ਚੰਦ+ਸੂਰਜੀ (Lunisolar) ਬ੍ਰਿਕਮੀ ਕੈਲੰਡਰ ਦੀ ਹੈ। ਅੱਜ ਇਨ੍ਹਾਂ ਦੋ ਤਾਰੀਖਾਂ ‘ਚ ਇਕ ਤਾਰੀਖ ਦੀ ਚੋਣ ਕਰਨੀ ਸਾਡੇ ਲਈ ਸਭ ਤੋਂ ਵੱਡੀ ਚਨੌਤੀ ਬਣਦੀ ਜਾਂ ਰਹੀ। ਇਹ ਚਨੌਤੀ, ਕਿਸੇ ਹੋਰ ਨੇ ਨਹੀ ਦਿੱਤੀ ਸਗੋਂ ਸਾਡੇ ਧਾਰਮਿਕ ਮੁਖੀਆਂ ਵਲੋਂ ਹੀ ਦਿੱਤੀ ਗਈ ਹੈ। ਆਓ, ਦਿਨੋ-ਦਿਨ ਗੰਭੀਰ ਹੁੰਦੀ ਜਾਂ ਰਹੀ ਇਸ ਸਮੱਸਿਆ ਬਾਰੇ ਮੁਢਲੀ ਜਾਣਕਾਰੀ ਸਾਂਝੀ ਕਰੀਏ।

ਕੈਲੰਡਰ ਵਿਗਿਆਨ ਦਾ ਅਰੰਭ ਵੀ, ਇਸ ਧਰਤੀ ਤੇ ਇਨਸਾਨ ਦੇ ਹੋਸ਼ ਸੰਭਾਲਣ ਨਾਲ ਹੀ ਹੋ ਗਿਆ ਸੀ। ਸਭ ਤੋਂ ਪਹਿਲਾ ਦਿਨ ਦੇ ਚਾਨਣ ਅਤੇ ਰਾਤ ਦੇ ਅੰਧੇਰੇ ਦਾ ਹੀ ਪਤਾ ਸੀ। ਖਿਆਲ ਕਰੋ ਕਿ ਜਦੋਂ ਕਿਸੇ ਸਿਆਣੇ ਨੇ ਚੰਦ ਦੇ ਮੱਸਿਆ ਤੋਂ ਪੁਨਿਆ ਤੱਕ ਚਾਨਣੇ ਪੱਖ (ਸੁਦੀ ਪੱਖ) ਅਤੇ ਪੂਨਿਆ ਤੋਂ ਮੱਸਿਆ ਦੇ ਹਨੇਰੇ ਪੱਖ (ਵਦੀ ਪੱਖ) ਦੀ ਗਿਣਤੀ ਕਰਕੇ ਕੈਲੰਡਰ ਦਾ ਮੁੱਢ ਬੰਨਿਆ ਹੋਵੇਗਾ ਤਾਂ ਇਨਸਾਨ ਦੇ ਜੀਵਨ ਵਿਚ ਕਿੰਨੀ ਇਨਕਲਾਬੀ ਤਬਦੀਲੀ ਆਈ ਹੋਏਗੀ। ਇਸ ਵਿਚ ਕੋਈ ਸ਼ੱਕ ਨਹੀ ਕਿ ਸਭ ਤੋਂ ਪਹਿਲਾ ਚੰਦ ਅਧਾਰਤ ਕੈਲੰਡਰ ਹੀ ਹੋਂਦ ਵਿਚ ਆਇਆ ਸੀ। ਜਿਓ-ਜਿਓ ਮਨੁੱਖ ਨੇ ਤਰੱਕੀ ਕੀਤੀ ਅਤੇ ਮੌਸਮ ਸਬੰਧੀ ਜਾਣਕਾਰੀ ਵਿਚ ਵਾਧਾ ਹੋਇਆ ਤਾਂ ਸੂਰਜੀ ਕੈਲੰਡਰ ਹੋਂਦ ਵਿਚ ਆ ਗਏ। ਅੱਜ ਵੀ ਚੰਦ ਅਧਾਰਿਤ ਕੈਲੰਡਰ ਦਾ ਸ਼ੁਧ ਰੂਪ ਹਿਜਰੀ ਕੈਲੰਡਰ, ਇਸਲਾਮ ਧਰਮ ਵਿਚ ਪ੍ਰਚੱਲਤ ਹੈ। ਹਿੰਦੂ ਧਰਮ ਵਿਚ ਚੰਦ+ਸੂਰਜੀ ਬ੍ਰਿਕਮੀ ਕੈਲੰਡਰ ਪ੍ਰਚੱਲਤ ਹੈ ਅਤੇ ਸਿਖ ਧਰਮ ਚੰਦ+ਸੂਰਜੀ ਬ੍ਰਿਕਮੀ, ਸੂਰਜੀ ਬ੍ਰਿਕਮੀ ਅਤੇ ਸੀ ਈ ਕੈਲੰਡਰ ਪ੍ਰਚੱਲਤ ਹੈ। ਭਾਂਵੇਂ ਇਹ ਕੋਈ ਧਾਰਮਿਕ ਵਿਸ਼ਾ ਨਹੀ ਹੈ ਫਿਰ ਵੀ ਇਸ ਦਾ ਧਰਮ ਨਾਲ ਗੂੜਾ ਸਬੰਧ ਹੈ। ਕੈਲੰਡਰ ਦਾ ਮੁੱਖ ਮੰਤਵ ਤਾਂ ਸਮੇਂ ਦੀ ਗਿਣਤੀ-ਮਿਣਤੀ ਦੇ ਨਾਲ-ਨਾਲ ਕੌਮ ਲਈ ਮੱਹਤਵਪੂਰਨ ਦਿਹਾੜਿਆਂ ਦੀ ਸਹੀ ਨਿਸ਼ਾਨ ਦੇਹੀ ਕਰਨਾ ਹੁੰਦਾ ਹੈ।

ਧਰਤੀ ਆਪਣੇ ਧੂਰੇ ਤੇ ਘੁੰਮਦੀ ਹੈ ਇਸ ਦਾ ਇਕ ਚੱਕਰ, ਜਿਸ ਨੂੰ ਦਿਨ ਅਤੇ ਰਾਤ ਕਿਹਾ ਜਾਂਦਾ ਹੈ, 24 ਘੰਟੇ ਵਿਚ ਪੂਰਾ ਹੁੰਦਾ ਹੈ। ਧਰਤੀ ਸੂਰਜ ਦੇ ਦਵਾਲੇ ਵੀ ਘੁੰਮਦੀ ਹੈ, ਇਹ ਚੱਕਰ 365।242196 ਦਿਨ (365 ਦਿਨ, 5 ਘੰਟੇ, 48 ਮਿੰਟ ਅਤੇ 45 ਸੈਕੰਡ) ਵਿਚ ਪੂਰਾ ਹੁੰਦਾ ਹੈ। ਇਸ ਨੂੰ ਮੌਸਮੀ ਸਾਲ ਕਿਹਾ ਜਾਂਦਾ ਹੈ। ਚੰਦ ਧਰਤੀ ਦੇ ਦਵਾਲੇ ਘੁੰਮਦਾ ਹੈ ਇਹ ਚੱਕਰ 354।37 ਦਿਨ (354 ਦਿਨ, 8 ਘੰਟੇ, 52 ਮਿੰਟ ਅਤੇ 48 ਸੈਕੰਡ) ਵਿਚ ਪੂਰਾ ਦਾ ਹੁੰਦਾ ਹੈ। ਭਾਵ ਚੰਦ ਦਾ ਇਕ ਸਾਲ ਮੌਸਮੀ ਸਾਲ ਤੋਂ ਲੱਗ-ਭੱਗ 11 ਦਿਨ ਛੋਟਾ ਹੁੰਦਾ ਹੈ। ਇਹ ਹੈ ਸਾਡੀ ਸਮੱਸਿਆ ਦੀ ਅਸਲ ਜੜ੍ਹ। ਹੁਣ ਜੇ ਹਿਜਰੀ ਕੈਲੰਡਰ ਵਾਂਗੂ ਹੀ ਸਾਰੇ ਦਿਹਾੜੈ ਮਨਾਏ ਜਾਣ ਤਾਂ ਹਰ ਸਾਲ ਉਹ ਦਿਹਾੜਾਂ ਪਹਿਲੇ ਸਾਲ ਨਾਲੋਂ 11 ਦਿਨ ਪਹਿਲਾ ਆ ਜਾਵੇਗਾ ਅਤੇ 33 ਸਾਲ ਪਿਛੋਂ ਮੁੜ ੳਸੇ ਤਾਰੀਖ ਦੇ ਨੇੜੇ-ਤੇੜੇ ਆ ਜਾਵੇਗਾਂ। (ਸੂਰਜ ਦੇ 33 ਸਾਲ = ਚੰਦ ਦੇ 34 ਸਾਲ) ਜਿਵੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਪੋਹ ਸੁਦੀ 7, 2011 ਸੀ ਈ ਵਿਚ 11 ਜਨਵਰੀ ਨੂੰ ਹੋਵੇਗਾ ਅਤੇ ਉਸ ਤੋ ਅੱਗਲਾ ਪੁਰਬ ਇਸ ਤੋਂ 11 ਦਿਨ ਪਹਿਲਾ ਭਾਵ 31 ਦਸੰਬਰ 2011 ਨੂੰ ਆ ਜਾਵੇਗਾ। ਇਸ ਹਿਸਾਬ ਨਾਲ ਤਾਂ 2012 ਵਿਚ ਇਹ 20 ਦਸੰਬਰ ਨੂੰ ਆਉਣਾ ਚਾਹੀਦਾ ਹੈ। ਪਰ ਨਹੀ!

ਹੁਣ ਚੰਦ ਦਾ ਸਾਲ ਸੂਰਜੀ ਬਿਕ੍ਰਮੀ ਸਾਲ ਨਾਲੋਂ ਲੱਗ-ਭੱਗ 22 ਦਿਨ ਪਿਛੇ ਰਹਿ ਗਿਆ ਹੈ। ਇਸ ਨੂੰ ਸੂਰਜੀ ਬਿਕ੍ਰਮੀ ਸਾਲ ਦੇ ਨੇੜੇ-ਤੇੜੇ ਰੱਖਣ ਲਈ ਇਸ ਵਿਚ ਇਕ ਮਹੀਨਾ ਹੋਰ ਜੋੜ ਦਿੱਤਾ ਜਾਵੇਗਾ, 2012 ਵਿਚ ਚੰਦ ਦੇ ਸਾਲ ਦੇ 13 ਮਹੀਨੇ ਹੋਣਗੇ। (19 ਸਾਲਾਂ ਵਿਚ ਚੰਦ ਦੇ 7 ਸਾਲ, 13 ਮਹੀਨਿਆ ਦੇ ਹੁੰਦੇ ਹਨ) ਇਹ ਤੇਰਵਾਂ ਮਹੀਨਾ ਜਿਸ ਨੂੰ ਲੌਂਦ ਦਾ ਮਹੀਨਾ ਕਿਹਾ ਜਾਂਦਾ ਹੈ। ਹਿੰਦੂ ਮਤ ਅਨੁਸਾਰ ਇਹ ਮਹੀਨਾ ਮਾੜਾ ਹੁੰਦਾ ਹੈ। ਇਸ ਵਿੱਚ ਕੋਈ ਸ਼ੁਭ ਕੰਮ ਨਹੀਂ ਕੀਤਾ ਜਾ ਸਕਦਾ। 2012 ਵਿਚ ਚੰਦ ਦਾ ਸਾਲ ਸੂਰਜੀ ਸਾਲ ਤੋਂ 18/19 ਦਿਨ ਵੱਡਾ ਹੋਵੇਗਾ। ਜਿਹੜਾ ਦਿਹਾੜਾ 20 ਦਸੰਬਰ ਨੂੰ ਆਉਣਾ ਚਾਹੀਦਾ ਸੀ ਹੁਣ ਉਹ 2013 ਵਿਚ 18 ਜਨਵਰੀ ਨੂੰ ਆਵੇਗਾ। ਹੁਣ ਫੇਰ ਚੰਦ ਦੇ ਸਾਲ ਲੰਬਾਈ ਮੁਤਾਬਕ ਗੁਰਪੁਰਬ 11 ਦਿਨ ਪਹਿਲਾ ਭਾਵ 7 ਜਨਵਰੀ 2014 ਨੂੰ ਆਵੇਗਾ ਅਤੇ ਉਸ ਤੋਂ ਅੱਗਲਾ 28 ਦਸੰਬਰ 2014 ਨੂੰ । 2015 ਸੀ। ਈ। ਵਿਚ ਇਹ ਦਿਹਾੜਾ ਨਹੀ ਆਵੇਗਾ। ਇਹ ਹੈ ਚੰਦ+ਸੂਰਜੀ ਬਿਕ੍ਰਮੀ ਕੈਲੰਡਰ ਦਾ ਕਮਾਲ।

ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ ਸੀ ਉਸ ਦਿਨ ਚੰਦ+ਸੂਰਜੀ ਬਿਕ੍ਰਮੀ ਕੈਲੰਡਰ ਦੀ ਪੋਹ ਸੁਦੀ 7 ਦੇ ਨਾਲ-ਨਾਲ ਸੂਰਜੀ ਬਿਕ੍ਰਮੀ ਕੈਲੰਡਰ ਦੀ 23 ਪੋਹ ਅਤੇ 22 ਦਸੰਬਰ 1666 ਜੁਲੀਅਨ ਵੀ ਸੀ। 1666 ਤੋਂ ਪਿਛੋਂ 1685 ਵਿਚ ਇਹ ਤਿੰਨੇ ਤਾਰੀਖਾਂ ਇਕੱਠੀਆਂ ਆਈਆਂ ਸਨ ਪਰ ਹੁਣ ਮੁੜ ਇਹ ਤਿੰਨੇ ਤਾਰੀਖਾਂ ਹਜਾਰਾਂ ਸਾਲ ਇਕੱਠੀਆਂ ਨਹੀ ਆਉਣਗੀਆਂ ਕਿਉਂਕਿ 1752 ‘ਚ 3 ਸਤੰਬਰ ਨੂੰ 14 ਸਤੰਬਰ ਮੰਨਕੇ ਜੂਲੀਅਨ ਨੂੰ ਗ੍ਰੈਗੋਰੀਅਨ ਬਣਾ ਦਿੱਤਾ ਗਿਆ ਸੀ। ਪੋਹ ਸੁਦੀ 7 ਅਤੇ 23 ਪੋਹ ਪਿਛਲੀ ਸਦੀ ਵਿਚ ਸਿਰਫ 4 ਵਾਰੀ (1903, 49, 68, 87) ਇਕੱਠੀਆਂ ਆਈਆਂ ਸਨ। ਹੁਣ 2014 ਵਿਚ 7 ਜਨਵਰੀ ਦਿਨ ਮੰਗਲਵਾਰ ਨੂੰ ਪੋਹ ਸੁਦੀ 7 ਅਤੇ 23 ਪੋਹ ਇੱਕਠੀਆਂ ਆਉਣਗੀਆਂ। ਉਸ ਤੋਂ ਅੱਗੋਂ 6 ਜਨਵਰੀ ਸੋਮਵਾਰ 2025 ਵਿਚ ਇਕ ਹੀ ਦਿਨ ਆਉਣਗੀਆਂ। ਅਸੀ ਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਇਨ੍ਹਾਂ ਦੋਵਾਂ ਤਾਰੀਖਾਂ ਦੇ ਇਕੱਠੀਆਂ ਆਉਂਣ ਦਾ ਇੰਤਜਾਰ ਨਹੀ ਕਰ ਸਕਦੇ। ਸੋ ਸਪੱਸ਼ਟ ਹੈ ਕਿ ਸਾਨੂੰ ਦੋਵਾਂ ‘ਚ ਇਕ ਤਾਰੀਖ ਦੀ ਚੋਣ ਹੀ ਕਰਨੀ ਪਵੇਗੀ।

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਅਸੀ ਇਹ ਦਿਹਾੜ੍ਹਾ ਪੋਹ ਸੁਦੀ 7 ਦੀ ਬਜਾਏ 23 ਪੋਹ ਨੂੰ ਮਨਾਉਂਦੇ ਹਾਂ ਤਾਂ ਸਾਡਾ ਕੀ ਨੁਕਸਾਨ ਹੁੰਦਾ ਹੈ? ਨਹੀ! ਇਸ ਨਾਲ ਸਾਡਾ ਕੋਈ ਨੁਕਸਾਨ ਨਹੀ ਹੁੰਦਾ। ਇਸ ਨਾਲ ਤਾਂ ਸਾਨੂੰ ਲਾਭ ਹੀ ਲਾਭ ਹੈ। ਅਸੀ ਵਦੀ-ਸੁਦੀ ਦੇ ਮੱਕੜਜਾਲ ‘ਚ ਨਿਕਲ ਜਾਂਦੇ ਹਾਂ। ਸਾਡਾ ਇਹ ਲਾਭ ਸ਼ਾਇਦ ਕਿਸੇ (?) ਹੋਰ ਲਈ ਨੁਕਸਾਨ ਦਾਇਕ ਹੋ ਸਕਦਾ ਹੋਵੇ। ਹੈਰਾਨੀ ਦੀ ਗੱਲ ਹੈ ਕਿ ਸਾਡੇ ਧਾਰਮਿਕ ਮੁਖੀਆਂ ਨੂੰ ਸਾਡੇ ਲਾਭ ਨਾਲੋਂ ਕਿਸੇ (?) ਹੋਰ ਦੇ ਹੋਣ ਵਾਲੇ ਸੰਭਾਵੀ ਨੁਕਸਾਨ ਦਾ ਜਿਆਦਾ ਫਿਕਰ ਹੈ।

ਹੁਣ ਜਦੋਂ ਅਸੀ ਇਹ ਦਿਹਾੜਾਂ ਪੋਹ ਸੁਦੀ 7 ਦੀ ਬਜਾਏ 23 ਪੋਹ ਨੂੰ ਮਨਾਉਦੇ ਹਾਂ ਤਾਂ ਇਹ ਦਿਨ ਹਰ ਸਾਲ ਤਕਰੀਬਨ ਇਕ ਹੀ ਤਾਰੀਖ ਨੂੰ ਆਉਂਦਾ ਹੈ। 1666 ਤੋਂ 1751 ਤਾਂਈ 23 ਪੋਹ 22 ਦਸੰਬਰ ਨੂੰ ਹੀ ਆਉਂਦਾ ਰਿਹਾ ਹੈ। ਬਿਕ੍ਰਮੀ ਸਾਲ ਦੀ ਲੰਬਾਈ ਦੇ ਫਰਕ ਕਰਾਨ ਕਦੇ-ਕਦੇ 21 ਜਾਂ 23 ਦਸੰਬਰ ਨੂੰ ਵੀ ਆਇਆ ਸੀ। 1752 ਵਿਚ 23 ਪੋਹ 2 ਜਨਵਰੀ ਦਿਨ ਮੰਗਲਵਾਰ ਨੂੰ ਸੀ। ਹੁਣ ਇਥੇ ਇਕ ਹੋਰ ਸਮੱਸਿਆ ਆ ਜਾਂਦੀ ਹੈ। ਉਹ ਹੈ ਸੂਰਜੀ ਬਿਕ੍ਰਮੀ ਕੈਲੰਡਰ ਅਤੇ ਮੌਸਮੀ ਕੈਲੰਡਰ ਦੀ ਲੰਬਾਈ ਵਿਚ ਅੰਤਰ। 1960 ਤੋਂ ਪਹਿਲਾ ਸਾਰੇ ਭਾਰਤ ਵਿਚ ਸੂਰਜੀ ਸਿਧਾਂਤ ਤੇ ਅਧਾਰਤ ਬਿਕ੍ਰਮੀ ਕੈਲੰਡਰ ਲਾਗੂ ਸੀ। ਜਿਸ ਦੀ ਲੰਬਾਈ 365। 2587 ਦਿਨ ਹੈ। ਮੌਸਮੀ ਸਾਲ ਤੋਂ ਇਸ ਦੀ ਲੰਬਾਈ ਵੱਧ ਹੋਣ ਕਾਰਨ ਇਹ ਮੌਸਮੀ ਸਾਲ ਨਾਲ 60 ਸਾਲ ਵਿਚ ਇਕ ਦਿਨ ਦਾ ਫਰਕ ਪੈ ਜਾਂਦਾ ਸੀ। ਇਸ ਵਿਚ ਸੋਧ ਕਰਨ ਉਪ੍ਰੰਤ ਦ੍ਰਿਗਗਿਣਤ ਸਿਧਾਂਤ ਮੁਤਾਬਕ ਬਿਕ੍ਰਮੀ ਕੈਲੰਡਰ ਹੋਂਦ ਵਿਚ ਆਇਆ ਜਿਸ ਦੀ ਲੰਬਾਈ 365। 2563 ਦਿਨ ਹੈ। ਦ੍ਰਿਗਗਿਣਤ ਸਿਧਾਂਤ ਕੈਲੰਡਰ ਵੀ ਮੌਸਮੀ ਸਾਲ ਨਾਲੋਂ 71 ਸਾਲਾਂ ਪਿਛੋਂ ਇਕ ਦਿਨ ਅੱਗੇ ਲੰਗ ਜਾਂਦਾ ਹੈ।

ਇਥੋਂ ਸ਼ੁਰੂ ਹੁੰਦੀ ਹੈ ਨਾਨਕਸ਼ਾਹੀ ਕੈਲੰਡਰ ਦੀ ਕਹਾਣੀ। ਜਦੋਂ ਵਿਦਿਵਾਨਾਂ ਨੇ ਇਹ ਸੋਚਿਆ ਕਿ ਇਹ ਫਰਕ ਤਾਂ ਵਧਦਾ ਹੀ ਰਹੇ ਗਾ ਤੇ ਸਾਡੇ ਧਾਰਮਿਕ ਦਿਹਾੜੇ ਮੌਸਮੀ ਸਾਲ ਤੋ ਬੁਹਤ ਅੱਗੇ ਲੰਘ ਜਾਣਗੇ ਤਾਂ ਕਿਉਂ ਨਾ ਆਪਣੇ ਕੈਲੰਡਰ ਨੂੰ ਮੌਸਮੀ ਕੈਲੰਡਰ ਦੇ ਮੁਤਾਬਿਕ ਕੀਤਾ ਜਾਵੇ? ਕਨੇਡਾ ਵਾਸੀ ਸ। ਪਾਲ ਸਿੰਘ ਪੁਰੇਵਾਲ ਵਲੋਂ ਬਣਾਏ ਗਏ ਕੈਲੰਡਰ ਤੇ ਕਈ ਸਾਲ ਵਿਚਾਰਾਂ ਕਰਨ ਉਪ੍ਰੰਤ ਸ਼੍ਰੋਮਣੀ ਕਮੇਟੀ ਵਲੋਂ ਪ੍ਰਵਾਨ ਕੀਤਾ ਗਿਆ ਨਾਨਕਸ਼ਾਹੀ ਕੈਲੰਡਰ 2003 ਵਿਚ ਅਕਾਲ ਤਖਤ ਸਾਹਿਬ ਤੋਂ ਜਾਰੀ ਕੀਤਾ ਗਿਆ ਸੀ। ਅੱਜ ਜੋ ਸੀ ਈ ਕੈਲੰਡਰ ਦੁਨੀਆਂ ਵਿਚ ਲਾਗੂ ਹੈ ਇਸ ਨੂੰ ਗ੍ਰੈਗਗੋਰੀਅਨ ਕੈਲੰਡਰ ਵੀ ਕਿਹਾ ਜਾਂਦਾ ਹੈ, ਇਹ ਜੂਲੀਅਨ ਕੈਲੰਡਰ ਦਾ ਸੋਧਿਆ ਹੋਇਆ ਰੂਪ ਹੈ। ਜੂਲੀਅਨ ਕੈਲੰਡਰ ਵੀ ਸੂਰਜ ਅਧਾਰਤ ਸੀ ਪਰ ਉਸ ਦੀ ਲੰਬਾਈ 365।25 ਦਿਨ ਸੀ। ਇਸ ਵਿਚ ਵੀ ਮੌਸਮੀ ਸਾਲ ਨਾਲ 128 ਸਾਲ ਵਿਚ 1 ਦਿਨ ਦਾ ਫਰਕ ਆ ਜਾਂਦਾ ਸੀ। ਵਿਦਿਵਾਨਾਂ ਨੇ ਇਸ ਵਿਚ ਸੋਧ ਕੀਤੀ ਅਤੇ ਗ੍ਰੈਗਗੋਰੀਅਨ ਕੈਲੰਡਰ ਹੋਂਦ ਵਿਚ ਆਇਆ। ਗ੍ਰੈਗਗੋਰੀਅਨ ਦੀ ਲੰਬਾਈ 365। 2425 ਦਿਨ ਹੈ। ਇਹ ਮੌਸਮੀ ਸਾਲ ਦੇ ਬੁਹਤ ਹੀ ਨੇੜੈ ਹੈ। ਹੁਣ 3300 ਸਾਲ ਪਿਛੋਂ 1 ਦਿਨ ਦਾ ਫਰਕ ਪਵੇਗਾ। ਸਿੱਖ ਧਰਮ ਦੀ ਨਿਰਾਲੀ ਸ਼ਾਨ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਦੀ ਲੰਬਾਈ ਵੀ 365। 2425 ਦਿਨ ਹੈ। ਨਾਨਕਸ਼ਾਹੀ ਕੈਲੰਡਰ ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 23 ਪੋਹ ਹਰ ਸਾਲ 5 ਜਨਵਰੀ ਨੂੰ ਹੀ ਆਵੇਗੀ। ਹੁਣ ਇਹ ਫੈਸਲਾ ਪੂਰੇ ਵਿਸ਼ਵ ‘ਚ ਫੈਲ ਚੁਕੀ ਸਿੱਖ ਕੌਮ ਨੇ ਕਰਨਾ ਹੈ ਕਿ ਕੀ ਸਾਨੂੰ ਮੌਸਮੀ ਕੈਲੰਡਰ ਤੇ ਅਧਾਰਤ ਵਿਗਿਆਨਕ ਕੈਲੰਡਰ, (ਨਾਨਕਸ਼ਾਹੀ ਕੈਲੰਡਰ) ਜਿਸ ਦੀਆਂ ਤਾਰੀਖਾਂ ਸਦਾ ਵਾਸਤੇ ਇਕੋ ਹੀ ਰਹਿਣਗੀਆਂ ਦੀ ਲੋੜ ਹੈ ਜਾਂ ਚੰਦ+ਸੂਰਜੀ ਬਿਕ੍ਰਮੀ ਕੈਲੰਡਰ ਦੀ, ਜਿਸ ਦੀਆਂ ਤਾਰੀਖਾਂ ਹਰ ਸਾਲ ਬਦਲ ਜਾਂਦੀਆਂ ਹਨ ਅਤੇ ਤਾਰੀਖਾਂ ਦਾ ਪਤਾਂ ਕਰਨ ਲਈ ਵੀ ਕਿਸੇ (?) ਨੂੰ ਪੁਛਣਾ ਹੀ ਪਵੇਗਾ।


  
ਤਾਂ ਪੱਗਾਂ ਕਿਸ ਨੇ ਵੇਚੀਆਂ?-ਸਰਵਜੀਤ ਸਿੰਘ ਸੈਕਰਾਮੈਂਟੋ

     
4 oct.2010     ਸਰਵਜੀਤ ਸਿੰਘ ਸੈਕਰਾਮੈਂਟੋ
 


ਸ਼ੁੱਕਰਵਾਰ, 10 ਨਵੰਬਰ 2006 ਨੂੰ ਦਸਮ ਗ੍ਰੰਥ ਦੇ ਹਮਾਇਤੀਆਂ ਵਲੋ ਗੁਰਦੁਆਰਾ ‘ਗੁਰ ਗਿਆਨ ਪ੍ਰਕਾਸ਼’ ਜਵੱਦੀ ਟਕਸਾਲ ਵਿਖੇ ਇਕ ਵਿਚਾਰ ਗੋਸ਼ਟੀ ‘ਸ਼ਬਦ-ਮੂਰਤਿ ਸ੍ਰੀ ਦਸਮ ਗ੍ਰੰਥ’ ਕੀਤੀ ਗਈ ਸੀ। ਇਸ ਸਮਾਗਮ ਦੇ ਮੁਖ ਮਹਿਮਾਨ ਗਿਆਨੀ ਗੁਰਬਚਨ ਸਿੰਘ ਜੀ ਨੇ ਆਪਣੇ ਪਰਚੇ ਦੇ ਖਾਸ-ਖਾਸ ਨੁਕਤੇ (ਅਸਲ ਵੀਡੀਓ ਮੌਜੂਦ ਹੈ) ਸਰੋਤਿਆਂ ਨਾਲ ਸਾਂਝੇ ਕਰਦਿਆ ਕਿਹਾ, “ਦਸਮ ਗ੍ਰੰਥ ਦੀ ਪ੍ਰਮਾਣਕਤਾ ਦੇ ਵਾਸਤੇ ਕੁਛ ਪੜ੍ਹਨਾ ਹੋਵੇ ਤੇ ਪਿਆਰਾ ਸਿੰਘ ਪਦਮ ਨੇ ਵੀ ਬਹੁਤ ‘ਸੁੰਦਰ ਬਚਨ’ ਲਿਖੇ ਨੇ ਉਹ ਆਪ ਸਾਰੇ ਪੜ੍ਹ ਸਕਦੇ ਹੋ”।

ਪਾਠਕਾਂ ਦੀ ਜਾਣਕਾਰੀ ਵਾਸਤੇ ਪਿਆਰਾ ਸਿੰਘ ਪਦਮ (ਪਦਮ=1000000000000000) ਦੀ ਕ੍ਰਿਤ ‘ਦਸਮ ਗ੍ਰੰਥ ਦਰਸ਼ਨ’ ਵਿੱਚੋਂ ਪੇਸ਼ ਹਨ ਕੁਝ ‘ਸੁੰਦਰ ਬਚਨ’, "ਜੇਹਾ ਕਿ ਅਸੀਂ ਅਗੇ ਵੀ ਆਖ਼ ਚੁਕੇ ਹਾਂ ਕਿ ਸਾਰੀਆਂ ਕਹਾਣੀਆਂ ਤ੍ਰਿਯਾ ਚਰਿਤਰ ਨਹੀ, ਕਈ ਪੁਰਖ ਚਰਿਤਰ ਵੀ ਹਨ ਜਿਨ੍ਹਾਂ ਵਿਚ ਕਿਤੇ ਕਿਤੇ ਮਰਦਾਂ ਦੀ ਚੁਤਰਾਈ ਤੇ ਬੀਰਤਾ ਦਾ ਚਰਿਤਰ ਦਰਸਾਇਆ ਗਿਆ ਹੈ। ਇਸ ਦਾ ਭਾਵ ਵੀ ਇਹੋ ਹੈ ਕਿ ਬਿਖਮ ਹਾਲਾਤ ਵਿਚੋਂ ਵੀ ਚੇਤੰਨ ਹੋ ਕੇ ਨਿਕਲ ਜਾਣਾ ਸਿਆਣੇ ਪੁਰਸ਼ਾ ਦਾ ਕੰਮ ਹੈ। ਗੁਰੁ ਸਾਹਿਬ ਨੇ ਕੁਝ ਆਪ -ਬੀਤੀਆ ਵੀ ਦਰਜ ਕੀਤੀਆ ਹਨ ਜੋ ਕਿ ਥਾਂ ਥਾਂ ਆਏ ਹਵਾਲਿਆ ਤੋ ਸਪਸ਼ਟ ਹੋ ਹੀ ਜਾਂਦੀਆਂ ਹਨ। ਅਨੰਦਪੁਰ ਦੇ ਕਈ ਚਲਿਤਰ ਹਨ, ਜਿਵੇਂ 16, 21, 22, 23, ਆਦਿ। 15 ਨੰਬਰ ਕੀਰਤਪੁਰ ਦਾ ਹੈ।

ਜਿਸ ਸਮੇਂ ਸਤਿਗੁਰੂ ਪਾਉਂਟੇ ਸਾਹਿਬ ਤੋਂ ਵਾਪਸ ਮੁੜਦੇ ਕਪਾਲ ਮੋਚਨ ਤੀਰਥ ਤੇ ਆਏ ਤਾਂ ਖਿਆਲ ਆਇਆ ਕਿ ਆਪਣੇ ਸਿੱਖਾਂ ਨੂੰ ਸਿਰੋਪਾਉ ਵਜੋਂ ਪੱਗਾਂ ਦਿਤੀਆਂ ਜਾਣ ਪਰੰਤੂ ਪੱਗਾਂ ਕਿਤੋਂ ਮਿਲੀਆਂ ਨਹੀਂ, ਕੁਝ ਸਿੱਖਾ ਨੂੰ ਪਾਉਂਟੇ ਤੇ ਬੂੜੀਏ ਵੀ ਭੇਜਿਆ ਗਿਆ ਪਰ ਇਤਨੀ ਮਲਮਲ ਉਥੋਂ ਨਾ ਮਿਲੀ ਅਖੀਰ ਫੈਸਲਾ ਕੀਤਾ ਕਿ ਇਸ ਪਵਿੱਤਰ ਤੀਰਥ ਲਾਗੇ ਜੋ ਪਿਸ਼ਾਬ ਕਰਦਾ ਹੋਵੇ ਉਸਨੂੰ ਫ਼ੜ ਲਓ ਤੇ ਉਸਦੀ ਪੱਗ ਲਾਹ ਲਓ, ਅਜੇਹਾ ਕਰਨ ਤੇ ਉਸ ਨੂੰ ਨਸੀਹਤ ਮਿਲੇਗੀ ਕਿ ਧਰਮ ਅਸਥਾਨ ਤੇ ਗੰਦ ਖਿਲਾਰਨੋਂ ਪ੍ਰਹੇਜ ਕਰਨਾ ਚਾਹੀਦਾ ਹੈ। ਗੁਰੂ ਸਾਹਿਬ ਦੇ ਸਿਪਾਹੀਆਂ ਨੂੰ ਇਹ ਹੁਕਮ ਮਿਲਣ ਦੀ ਦੇਰ ਸੀ ਕਿ ਥੋੜੇ ਸਮੇਂ ਵਿਚ ਹੀ ਅਠ ਸੌ ਪੱਗਾਂ ਇਕੱਠੀਆਂ ਕਰ ਲਈਆਂ ਤੇ ਉਥੇ ਹੀ ਧੁਆ ਲਈਆਂ ਗਈਆਂ। ਇਸ ਤਰ੍ਹਾ ਉਨ੍ਹਾਂ ਉਜਲ ਦਸਤਾਰਾਂ ਦੇ, ਆਏ ਸਿਖਾਂ ਪ੍ਰੇਮੀਆਂ ਨੂੰ ਵੰਡਕੇ ਸਿਰੋਪਾਉ ਦਿਤੇ ਗਏ। ਇਹ ਘਟਨਾ ਗੁਰੁ ਸਾਹਿਬ ਨੇ ‘ਪੁਰਖ ਚਰਿਤਰ’ ਦੇ ਰੂਪ ਵਿਚ 71 ਨੰਬਰ ਤੇ ਦਰਜ ਕੀਤੀ ਹੈ।

ਦੋਹਰਾ
ਨਂਗਰ ਪਾਵਟਾ ਬੁਹ ਬਸੈ ਸਾਰਮੌਰ ਕੇ ਦੇਸ। ਜਮੁਨਾ ਨਦੀ ਨਿਕਟਿ ਬਹੈ ਜਨੁਕ ਪੁਰੀ ਅਲਿਕਰਸ। 1।
ਨਦੀ ਜਮੁਨ ਕੇ ਤੀਰ ਮੈ ਤੀਰਥ ਮੁਚਨ ਕਪਾਲ। ਨਗਰ ਪਾਵਟਾ ਛੋਰਿ ਹਮ ਆਏ ਤਹਾ ਉਤਾਲ। 2।
ਚੌਪਈ
ਖਿਲਤ ਅਖੇਟਕ ਸੂਕਰ ਮਾਰੇ। ਬੁਹਤੇ ਮ੍ਰਿਗ ਔਰੈ ਹਨਿ ਡਾਰੇ।
ਪੁਨਿ ਤਿਹ ਠਾ ਕੌ ਹਮ ਮੁਗ ਲੀਨੌ। ਵਾ ਤੀਰਥ ਕੇ ਦਰਸਨ ਕੀਨੌ। 3।
ਦੋਹਰਾ
ਤਹਾ ਹਮਾਰੇ ਸਿਖੑਯ ਸਭ ਅਮਿਤ ਪਹੂੰਚੇ ਆਇ। ਤਿਨੈ ਦੈਨ ਕੋ ਚਾਹਿਯੈ ਜੋਰਿ ਭਲੋ ਸਿਰਪਾਇ। 4।
ਨਗਰ ਪਾਵਟੇ ਬੂਰਿਯੈ ਪਠਏ ਲੋਕ ਬੁਲਾਇ। ਏਕ ਪਾਗ ਪਾਈ ਨਹੀ ਨਿਹਫਲ ਪਹੁਚੇ ਆਇ। 5।
ਚੌਪਈ
ਮੋਲਹਿ ਏਕ ਪਾਗ ਨਹਿ ਪਾਈ। ਤਬ ਮਸਲਤਿ ਹਮ ਜਿਯਹਿ ਬਨਾਈ। ਜਾਹਿ ਇਹਾ ਮੂਤਤਿ ਲਖਿ ਪਾਵੋ। ਤਾਂ ਕੀ ਛੀਨ ਪਗਰਿਯਾ ਲੑਯਾਵੋ। 6।
ਜਬ ਪਯਾਦਨ ਐਸੇ ਸੁਨਿ ਪਾਯੋ। ਤਿਹੀ ਭਾਤਿ ਮਿਲਿ ਸਭਨ ਕਮਾਯੋ। ਜੋ ਮਨਮੁਖ ਤੀਰਥ ਤਿਹ ਆਯੋ। ਪਾਗ ਬਿਨਾ ਕਰਿ ਤਾਹਿ ਪਠਾਯੋ। 7।
ਦੋਹਰਾ
ਰਾਤਿ ਬੀਚ ਕਰਿ ਆਠ ਸੈ ਪਗਰੀ ਲਈ ਉਤਾਰਿ। ਆਨਿ ਤਿਨੈ ਮਹ ਦੀਨ ਮੈ ਧੋਵਨਿ ਦਈ ਸੁਧਾਰਿ। 8।
ਚੌਪਈ
ਪ੍ਰਾਤ ਲੇਤ ਸਭ ਧੋਇ ਮਗਾਈ। ਸਭ ਹੀ ਸਿਖੑਨਯ ਕੋ ਬੰਧਵਾਈ। ਬਚੀ ਸੂ ਬੇਚਿ ਤਰੁਤ ਤਹ ਲਈ। ਬਾਕੀ ਬਚੀ ਸਿਪਾਹਿਨ ਦਈ। 9।
ਦੋਹਰਾ
ਬਟਿ ਕੈ ਪਗਰੀ ਨਗਰ ਕੋ ਜਾਤ ਭਏ ਸੁਖ ਪਾਇ। ਭੇਦ ਮੂਰਖਨ ਨ ਲਹਿਯੋ ਕਹਾ ਗਯੋ ਕਰਿ ਰਾਇ। 10। ਚਰਿਤਰ 71” (ਦਸਮ ਗ੍ਰੰਥ ਦਰਸ਼ਨ ਪੰਨਾ 125)
ਗਿਆਨੀ ਗੁਰਬਚਨ ਸਿੰਘ ਜੀ, ਤੁਸੀ ਤਾਂ ਜਾਣੀ ਜਾਣ ਹੋ ਪਰ ਸਿੱਖ ਸੰਗਤ ਦੀ ਜਾਣਕਾਰੀ ਲਈ ਇਹ ਦੱਸਣਾ ਜਰੂਰੀ ਹੈ ਕਿ ਪਿਆਰਾ ਸਿੰਘ ਪਦਮ ਵਲੋਂ ਬਿਆਨ ਕੀਤੀ ਕਹਾਣੀ ਅਧੂਰੀ ਹੈ। ਅਖੌਤੀ ਦਸਮ ਗ੍ਰੰਥ `ਚ ਦਰਜ ਚਰਿਤ੍ਰ ਨੰ:71, (ਪੰਨਾ901) ਜਿਸ ਦੇ ਕੁਲ 10 ਛੰਦ ਹਨ। ਪਿਆਰਾ ਸਿੰਘ ਪਦਮ ਨੇ ਸਿਰਫ 8 ਛੰਦਾਂ ਦੇ ਅਥਰ ਹੀ ਲਿਖੇ ਹਨ; ਆਓ ਬਾਕੀ ‘ਸੁੰਦਰ ਬਚਨਾਂ’ ਦੇ ਦਰਸ਼ਨ ਕਰ ਲਈਏ।
ਪ੍ਰਾਤ ਲੇਤ ਸਭ ਧੋਇ ਮਗਾਈ। ਸਭ ਹੀ ਸਿਖੑਨਯ ਕੋ ਬੰਧਵਾਈ। ਬਚੀ ਸੂ ਬੇਚਿ ਤਰੁਤ ਤਹ ਲਈ। ਬਾਕੀ ਬਚੀ ਸਿਪਾਹਿਨ ਦਈ।9।
ਬਟਿ ਕੈ ਪਗਰੀ ਨਗਰ ਕੋ ਜਾਤ ਭਏ ਸੁਖ ਪਾਇ। ਭੇਦ ਮੂਰਖਨ ਨ ਲਹਿਯੋ ਕਹਾ ਗਯੋ ਕਰਿ ਰਾਇ।10।
ਪ੍ਰਾਂਤ: ਵੇ ਸਭ ਧੁਲੀ ਹੁਈ ਮੰਗਵਾਕਰ ਸਭ ਸਿਖੋ ਕੋ ਬੰਧਵਾ ਦੀ। ਜੋ ਬਚ ਗਈ ਉਨੇ ਤਰੁੰਤ ਬੇਚ ਦਿਆ ਗੈਆ ਔਰ ਜੋ ਫਿਰ ਵੀ ਬਚ ਗਈ ਉਨੇ ਸਿਪਾਹੀਓ ਕੋ ਦੇ ਦਿਆ॥9॥ ਦੋਹਾ॥ ਪਗੜਿਓ ਕੇ ਦਾਮ ਵਸੁਲਕਰ ਸੁਖਪੁਰਵਕ ਅਪਨੇ ਨਗਰ ਕੋ ਚਲ ਦਿਆ। ਇਸ ਪ੍ਰਕਾਰ ਕਿਸੀ ਭੀ ਮੁਰਖ ਨੇ ਰਹਸਯ ਕੋ ਨ ਸਮਝਾ ਕਿ ਜਹ ਰਾਜਾ ਕਿਆ ਕਰ ਰਹਾ ਹੈ॥10॥ (ਡਾ: ਜੋਧ ਸਿੰਘ, ਸੈਚੀ ਤੀਜੀ ਪੰਨਾ 346)
ਗਿਆਨੀ ਗੁਰਬਚਨ ਸਿੰਘ ਜੀ, ਪਿਆਰਾ ਸਿੰਘ ਪਦਮ ਦੇ ਸੁੰਦਰ ਬਚਨ, “ਗੁਰੁ ਸਾਹਿਬ ਨੇ ਕੁਝ ਆਪ ਬੀਤੀਆਂ ਵੀ ਦਰਜ ਕੀਤੀਆ ਹਨ" ਦੇ ਅਨੁਸਾਰ ਉਪਰੋਕਤ ਕਹਾਣੀ ਗੁਰੂ ਗੋਬਿੰਦ ਸਿੰਘ ਜੀ ਦੀ ਹੱਡ ਬੀਤੀ ਹੈ। ਗਿਆਨੀ ਜੀ ਕੀ ਧੱਕੇ ਨਾਲ ਕਿਸੇ ਦੀ ਪੱਗ ਲਾਹ ਲੈਣੀ ਭਲੇ ਪੁਰਸ਼ਾਂ ਦਾ ਕੰਮ ਹੈ? ਇਕ ਪਾਸੇ ਤਾਂ ਸਟੇਜਾਂ ਤੋਂ ਅੱਡੀਆਂ ਚੁੱਕ-ਚੁੱਕ ਕੇ ਇਹ ਪ੍ਰਚਾਰ ਕੀਤਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਦੱਬੇ-ਕੁਚਲੇ ਅਤੇ ਲਤਾੜੇ ਹੋਏ ਲੋਕਾਂ ਨੂੰ ਸਰਦਾਰ ਬਣਾਇਆ ਅਤੇ ਦੂਜੇ ਪਾਸੇ ‘ਸੁੰਦਰ ਬਚਨ’ ਇਹ ਕਹਿ ਰਹੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਲੋਕਾਂ ਦੀਆਂ ਪੱਗਾਂ ਉਤਾਰੀਆਂ ਹੀ ਨਹੀ ਸਗੋਂ ਵੇਚੀਆਂ ਵੀ ਹਨ। (ਬਚੀ ਸੂ ਬੇਚਿ ਤਰੁਤ ਤਿਹੰ ਲਈ)। ਦੋਵਾਂ ਆਪਾ ਵਿਰੋਧੀ ਗੱਲਾਂ `ਚ ਕਿਸ ਨੂੰ ਠੀਕ ਮੰਨਿਆ ਜਾਂਵੇ ਜੀ, ਇਤਿਹਾਸ ਨੂੰ ਜਾਂ ਪਿਆਰਾ ਸਿੰਘ ਪਦਮ ਦੇ ‘ਸੁੰਦਰ ਬਚਨਾਂ’ ਨੂੰ? ਆਪਣੇ ਆਪ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਅਖਵਾਉਣ ਵਾਲੇ ਗਿਆਨੀ ਗੁਰਬਚਨ ਸਿੰਘ ਜੀਓ! ਕੀ ਆਪ `ਚ ਏਨੀ ਸਮਰੱਥਾ ਹੈ ਕਿ ਜਿਸ ਅਖੌਤੀ ਦਸਮ ਗ੍ਰੰਥ ਨੂੰ ਆਪ ਨੇ ਪਜਾਮਾ ਲਾਹ ਕੇ ਮੱਥਾ ਟੇਕਿਆ ਸੀ `ਚ ਲਿਖੇ ਹੋਏ ਇਨ੍ਹਾਂ ‘ਸੁੰਦਰ ਬਚਨਾਂ’ ਦੀ ਕਥਾ ਕੈਮਰੇ ਦੇ ਸਾਹਮਣੇ ਬੈਠ ਕੇ ਕਰ ਸਕੋ?

ਗਿਆਨੀ ਗੁਰਬਚਨ ਸਿੰਘ ਜੀ, ਜਰਾ ਸੋਚੋ! ਕੀ ਇਹ ਗੁਰੁ ਗੋਬਿੰਦ ਸਿੰਘ ਜੀ ਨੇ ਉਪ੍ਰੋਕਤ ਹੱਡ ਬੀਤੀ ਆਪਣੀ ਕਲਮ ਨਾਲ ਆਪ ਹੀ ਲਿਖੀ ਹੋਵੇਗੀ? ਜੇ ਇਹ ਸਾਖੀ ਸੱਚ ਹੈ ਤਾਂ ਲੋਕਾਂ ਦੀਆਂ ਪੱਗਾਂ ਲਾਹ ਕੇ ਵੇਚਣ ਵਾਲਾ ਕੌਣ ਹੋਇਆ?। "ਬਚੀ ਸੁ ਬੇਚਿ ਤੁਰਤ ਤਹਿੰ ਲਈ"। ਗਿਆਨੀ ਜੀ, ਆਪ ਦੀ ਕੀ ਮਜਬੂਰੀ ਹੈ ਕਿ ਆਪ ਜੀ, ਗੁਰੂ ਗੋਬਿੰਦ ਸਿੰਘ ਜੀ ਨੂੰ ਠੱਗ, ਚੋਰ `ਤੇ ਲੁਟੇਰਾ ਸਾਬਤ ਕਰ ਰਹੇ ਹੋ? ਜਿਥੇ ਪਿਆਰਾ ਸਿੰਘ ਪਦਮ ਨੇ ਦਸਮੇਸ਼ ਪਿਤਾ ਜੀ ਦੀ ਪਾਵਨ ਸਖਸ਼ੀਅਤ ਨੂੰ ਕਲੰਕਤ ਕਰਨ ਲਈ ਇਕ ਝੂਠੀ ਅਤੇ ਮਨਘੜਤ ਕਹਾਣੀ ਨੂੰ ਗੁਰੂ ਜੀ ਦੀ ‘ਆਪ ਬੀਤੀ’ ਲਿਖਣ ਦਾ ਗੁਨਾਹ ਕੀਤਾ ਹੈ ਉਥੇ ਹੀ ਆਪ ਨੇ ਪਦਮ ਵਲੋਂ ਕੀਤੀ ਗਈ ਇਕ ਬੇਹੱਦ ਕਮੀਨੀ ਕਰਤੂਤ ਨੂੰ ‘ਸੁੰਦਰ ਬਚਨ’ ਕਹਿਣ ਦਾ ਵੀ ਗੁਨਾਹ ਕੀਤਾ ਹੈ। ਗਿਆਨੀ ਜੀ, ਆਪ ਜੀ ਨੂੰ ਪਿਆਰਾ ਸਿੰਘ ਪਦਮ ਤੋਂ ਵੀ ਵੱਧ ਗੁਨਾਹਗਾਰ ਕਿਉਂ ਨਾ ਮੰਨਿਆ ਜਾਵੇ? ਗਿਆਨੀ ਜੀ, ਇਹ ਸਪੱਸ਼ਟ ਕਰੋ ਕਿ ਆਪ ਨੂੰ ਗੁਰੂ ਜੀ ਦੀ ਬੇਅਦਵੀ ਕਰਨ ਵਾਲੀ ਕਹਾਣੀ ਨੂੰ ‘ਸੁੰਦਰ ਬਚਨ’ ਕਹਿਣ ਅਤੇ ਉਸ ਕਿਤਾਬ ਨੂੰ ਪੜ੍ਹਨ ਦੀ ਹਦਾਇਤ ਕਰਨ ਬਦਲੇ ਸਿੱਖ ਸੰਗਤ ਤੋਂ ਮਾਫੀ ਕਿਉਂ ਨਹੀ ਮੰਗਣੀ ਚਾਹੀਦੀ?

ਸਤਿਕਾਰ ਯੋਗ ਪਾਠਕੋ, ਜੇ ਇਸੇ ਤਰ੍ਹਾਂ ਹੀ ਅਖੌਤੀ ਜਥੇਦਾਰ ਤੇ ਡੇਰੇਦਾਰ ਮਨਮਤੀਆਂ ਕਰਦੇ ਰਹੇ ਤਾਂ ਉਹ ਦਿਨ ਵੀ ਸਾਨੂੰ ਦੁਬਾਰਾ ਵੇਖਣ ਨੂੰ ਮਿਲ ਜਾਣਗੇ ਜਦੋਂ ਫਿਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਮੂਰਤੀਆਂ ਪੂਜੀਆਂ ਜਾਇਆ ਕਰਨਗੀਆਂ। ਖਾਲਸਾ ਜੀ, ਅਜੇਹਾ ਅਨਰਥ ਹੁੰਦਾ ਦੇਖ ਕੇ ਚੁਪ ਰਹਿਣਾ ਮਰੀ ਹੋਈ ਜਮੀਰ ਦੀ ਨਿਸ਼ਾਨੀ ਹੁੰਦੀ ਹੈ। ਮੈਨੰ ਪੂਰਾ ਯਕੀਨ ਹੈ ਕਿ ਆਪ ਜੀ ਇਸ ਵਿਸ਼ੇ ਬਾਰੇ ਮੇਰੇ ਨਾਲੋ ਵੀ ਵੱਧ ਚਿੰਤਤ ਹੋਵੋਗੇ। ਸਾਰੇ ਸੁਹਿਰਦ ਪਾਠਕਾਂ ਨੂੰ ਨਿਮਰਤਾ ਸਾਹਿਤ ਬੇਨਤੀ ਹੈ ਕਿ ਉਪ੍ਰੋਕਤ ਵਾਰਤਾ ਨੂੰ ਪੜ੍ਹਨ ਤੋਂ ਪਿੱਛੋ ਆਪ ਜੀ ਜਿਸ ਵੀ ਨਤੀਜੇ ਤੇ ਪਹੁੰਚੋ, ਆਪਣੀ ਰਾਏ ਜਰੂਰ ਪ੍ਰਗਟ ਕਰਨੀ ਜੀ।
- ਸਰਵਜੀਤ ਸਿੰਘ ਸੈਕਰਾਮੈਂਟੋ


  
ਜਥੇਦਾਰ ਹੁਣ ਤਾਂ ਸਮਝ ਜਾਣ...(ਗੁਰਸੇਵਕ ਸਿੰਘ ਧੌਲਾ)

     
9 sept2010     ਗੁਰਸੇਵਕ ਸਿੰਘ ਧੌਲਾ


ਆਖਿਰ ਨਿਊਯਾਰਕ ਵਿਚ ਉਹ ਕੁਝ ਹੋ ਹੀ ਗਿਆ ਜਿਸ ਬਾਰੇ ਪਹਿਲਾਂ ਹੀ ਸ਼ੰਕਾ ਪ੍ਰਗਟ ਕੀਤੀ ਜਾ ਰਹੀ ਸੀ। ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਸਿੱਖ ਸੰਗਤਾਂ ਦੇ ਸਵਾਲਾਂ ਦਾ ਜੁਆਬ ਦੇਣ ਦੀ ਥਾਂ ਉਹਨਾਂ ਨੂੰ ਲਾਰਾ-ਲੱਪਾ ਲਾਉਣ ਦੀ ਨੀਤੀ ਨੇ ਇਸ ਜਥੇਦਾਰ ਦੀ ਹਾਜ਼ਰੀ ਵਿਚ ਗੁਰੂਘਰ ’ਚ ਪੁਲਿਸ ਵੜਨ ਦੇਣ ਦਾ ਮਾਹੌਲ ਪੈਦਾ ਕਰਕੇ ਹੀ ਨਹੀਂ ਦਿੱਤਾ ਸਗੋਂ ਨਿਊਯਾਰਕ ਦੀਆਂ ਸਿੱਖ ਸੰਗਤਾਂ ਨੂੰ ਦੋ ਧੜਿਆਂ ਵਿਚ ਵੰਡਣ ਦਾ ਕਾਰਨ ਵੀ ਬਣ ਗਏ। ਸਿੱਖ ਕੌਮ ਦਾ ਅਕਸ਼ ਦੁਨੀਆਂ ਵਿਚ ਖਰਾਬ ਕਰਨ ਦੀ ਜ਼ਿੰਮੇਵਾਰੀ ਵਜੋਂ ਸਿੱਖ ਕੌਮ ਤੋਂ ਮੁਆਫੀ ਮੰਗਣ ਦੀ ਥਾਂ ਗਿਆਨੀ ਗੁਰਬਚਨ ਸਿੰਘ ਨੇ ਵਾਪਸ ਸ੍ਰੀ ਅੰਮ੍ਰਿਤਸਰ ਪੁੱਜ ਕੇ ਇਸ ਘਟਨਾ ਨੂੰ ਮਾਮੂਲੀ ਕਰਾਰ ਦਿੱਤਾ ਹੈ।

ਨਿਊਯਾਰਕ ਦੀਆਂ ਸੰਗਤਾਂ ਨੇ ਗਿਆਨੀ ਗੁਰਬਚਨ ਸਿੰਘ ਨੂੰ ਸੁਨੇਹਾ ਭੇਜਿਆ ਕਿ ਇਕ ਸਿੱਖ ਜਗਿਆਸੂ ਦੀ ਤਰਾਂ ਉਹਨਾਂ ਦੇ ਕੁਝ ਸਵਾਲਾਂ ਦੇ ਜੁਆਬ ਦਿੱਤੇ ਜਾਣ, ਜਿਨਾਂ ਫੈਸਲਿਆਂ ਵਿਚ ਇਹ ਜਥੇਦਾਰ ਸ਼ਾਮਲ ਰਹੇ ਹਨ। ਇਹਨਾਂ ਸਿੱਖ ਸੰਗਤਾਂ ਨੂੰ ਸਿਰਫ਼ ਦਸ ਮਿੰਟ ਦਾ ਸਮਾਂ ਵੀ ਨਾ ਦਿੱਤਾ ਗਿਆ ਸਗੋਂ ਕਿਹਾ ਗਿਆ ਕਿ ਉਹਨਾਂ ਪਾਸ ਕੋਈ ਸਮਾਂ ਨਹੀਂ ਹੈ ਜਾਂ ਫਿਰ ਜਥੇਦਾਰ ਆਰਾਮ ਕਰ ਰਹੇ ਹਨ, ਦਾ ਬਹਾਨਾ ਲਗਾ ਦਿੱਤਾ ਜਾਂਦਾ ਰਿਹਾ। ਜਗਿਆਸੂ ਸਿੱਖ ਸੰਗਤਾਂ ਨੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨਾਲ ਮੀਟਿੰਗ ਕਰਕੇ ਵੀ ਆਪਣੀ ਮੰਗ ਰੱਖੀ ਕਿ ਜਥੇਦਾਰ ਸਾਨੂੰ ਸਿਰਫ਼ ਕੁਝ ਮਿੰਟ ਹੀ ਮਿਲ ਲੈਣ ਤਾਂ ਕਿ ਸੰਗਤਾਂ ਦੇ ਮਨਾਂ ਵਿਚ ਪੈਦਾ ਹੋਏ ਕੁਝ ਸਵਾਲਾਂ ਦੇ ਉਤਰ ਮਿਲ ਸਕਣ ਉਹਨਾਂ ਇਹ ਵੀ ਚੇਤਾਵਨੀ ਦਿੱਤੀ ਕਿ ਜੇਕਰ ਜਥੇਦਾਰ ਉਹਨਾਂ ਨਾਲ ਵੱਖਰੀ ਗੱਲਬਾਤ ਨਹੀਂ ਕਰਨਗੇ ਤਾਂ ਦਰਬਾਰ ਸਾਹਿਬ ਵਿਚ ਸੰਬੋਧਨ ਕਰ ਰਹੇ ਜਥੇਦਾਰ ਪਾਸੋਂ ਇਹ ਸਵਾਲ ਪੁੱਛੇ ਜਾ ਸਕਦੇ ਹਨ। ਜਗਿਆਸੂ ਸਿੱਖਾਂ ਦਾ ਤਰਕ ਸੀ ਕਿ ਇਸ ਤਰਾਂ ਕਰਨ ਤੋਂ ਬਿਨਾਂ ਉਹਨਾਂ ਪਾਸ ਕੋਈ ਹੋਰ ਬਦਲ ਹੀ ਨਹੀਂ ਹੈ। ਜਥੇਦਾਰ ਸਾਹਿਬ ਨੇ ਇਹਨਾਂ ਸਿੱਖਾਂ ਨੂੰ ਮਿਲਣ ਦੀ ਥਾਂ ਗੁਰੂਘਰ ਦੇ ਪ੍ਰਧਾਨ ਦੇ ਘਰ ਜਾਣ ਨੂੰ ਹੀ ਤਰਜੀਹ ਦਿੱਤੀ ਅਤੇ ਜਦੋਂ ਉਹ ਦਰਬਾਰ ਸਾਹਿਬ ਵਿਚ ਬੋਲਣ ਲੱਗੇ ਤਾਂ ਕੁਝ ਅਸੰਤੁਸ਼ਟ ਸਿੱਖਾਂ ਨੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ। ਜਥੇਦਾਰ ਨੂੰ ਨਾ ਬੋਲਣ ਦੇਣ ਕਰਕੇ ਇਥੇ ਮੌਜੂਦ ਸਿੱਖ ਸੰਗਤਾਂ ਵਿਚ ਤਣਾਅ ਪੈਦਾ ਹੋ ਗਿਆ ਅਤੇ ਧੱਕਾ-ਮੁੱਕੀ ਤੋਂ ਬਾਅਦ ਪੁਲਿਸ ਨੂੰ ਵੀ ਦਰਬਾਰ ਸਾਹਿਬ ਵਿਚ ਦਾਖਲ ਹੋਣਾ ਪਿਆ। ਜਿਸ ਲਈ ਗਿ. ਗੁਰਬਚਨ ਸਿੰਘ ਪੂਰੀ ਤਰਾਂ ਜ਼ਿੰਮੇਵਾਰ ਹਨ।

ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਸਿੱਖ ਸੰਗਤਾਂ ਦੇ ਸ਼ੰਕਿਆਂ ਦੇ ਉਤਰ ਕੌਮੀ ਆਗੂ ਨਹੀਂ ਦੇਣਗੇ ਤਾਂ ਫਿਰ ਇਹਨਾਂ ਸ਼ੰਕਿਆਂ ਦੀ ਨਵਿਰਤੀ ਹੋਰ ਕੌਣ ਕਰੇਗਾ? ਸਿੱਖ ਇਤਿਹਾਸ ਵਿਚ ਇਕ ਇਤਿਹਾਸਕ ਘਟਨਾ ਦਾ ਵੇਰਵਾ ਮਿਲਦਾ ਹੈ, ਗੁਰੂ ਗੋਬਿੰਦ ਸਿੰਘ ਜੀ ਵਲੋਂ ਦਾਦੂ ਦੀ ਕਬਰ ਨੂੰ ਤੀਰ ਨਾਲ ਨਮਸਕਾਰ ਕਰਨ ’ਤੇ ਸਿੱਖਾਂ ਨੂੰ ਸ਼ੰਕਾ ਪੈਦਾ ਹੋਈ ਤਾਂ ਖੁਦ ਗੁਰੂ ਜੀ ਨੇ ਵੀ ਸਿੱਖਾਂ ਨੂੰ ਉਹਨਾਂ ਦੇ ਸੁਆਲਾਂ ਦਾ ਉਤਰ ਦਿੱਤਾ। ਇਸ ਸਮੇਂ ਜਥੇਦਾਰ ਪ੍ਰਚਾਰ ਕਰ ਰਹੇ ਹਨ ਕਿ ਉਹ ਕਿਸੇ ਅੱਗੇ ਜਵਾਬਦੇਹ ਨਹੀਂ ਹਨ। ਕੀ ਇਹ ਜਥੇਦਾਰ ਆਪਣੇ ਆਪ ਨੂੰ ਗੁਰੂ ਸਾਹਿਬਾਨਾਂ ਅਤੇ ਸਿੱਖ ਸੰਗਤ ਨਾਲੋਂ ਵੀ ਵੱਡਾ ਸਮਝਦੇ ਹਨ?

ਪਿਛਲੇ ਸਮੇਂ ਅਕਾਲ ਤਖ਼ਤ ਤੋਂ ਬਹੁਤੇ ਉਹ ਫੈਸਲੇ ਲਏ ਹਨ ਜਿਨਾਂ ਦਾ ਉਤਰ ਜਥੇਦਾਰਾਂ ਪਾਸ ਵੀ ਨਹੀਂ ਹੈ। ਇਹਨਾਂ ਫੈਸਲਿਆਂ ਵਿਚ ਜਾਂ ਤਾਂ ਜਿਨਾਂ ਨੂੰ ਪੰਜਾਬ ਦੀ ਅਕਾਲੀ ਰਾਜਸਤਾ ਠੀਕ ਨਹੀਂ ਸਮਝੀ ਉਹਨਾਂ ਨੂੰ ਫੌਰੀ ਤਲਬ ਕਰ ਲਿਆ ਜਾਦਾ ਰਿਹਾ ਹੈ ਅਤੇ ਜਾਂ ਫਿਰ ਸਿੱਖ ਵਿਰੋਧੀ ਤਾਕਤਾਂ ਨੇ ਕਈ ਅਜਿਹੇ ਹੁਕਮਨਾਮਿਆਂ ’ਤੇ ਦਸਤਖ਼ਤ ਕਰਵਾਏ ਹਨ ਜਿਨਾਂ ਨਾਲ ਕੌਮ ਵਿਚ ਅਨੇਕਾਂ ਦੁਬਿਧਾਵਾਂ ਪੈਦਾ ਹੋ ਚੁੱਕੀਆਂ ਹਨ। ਨਿਊਯਾਰਕ ਦੀਆਂ ਸੰਗਤਾਂ ਨੇ ਜੋ ਸਵਾਲ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਪਾਸ ਰੱਖਣੇ ਸਨ ਉਹਨਾਂ ਵਿਚ ਨਾਨਕਸ਼ਾਹੀ ਕੈ¦ਡਰ ਦਾ ਬਿਕ੍ਰਰਮੀਕਰਨ ਕੀਤੇ ਜਾਣ, ਪ੍ਰੋ. ਦਰਸ਼ਨ ਸਿੰਘ ਨੂੰ ਛੇਕਣ, ਸੌਦਾ ਸਾਧ ਵਿਰੁੱਧ ਹੁਕਮਨਾਮੇ ਨੂੰ ਸਹੀ ਢੰਗ ਨਾਲ ਲਾਗੂ ਨਾ ਕਰਵਾ ਸਕਣ, ਐਚ. ਐਸ. ਫੂਲਕਾ ਅਤੇ ਗਿਆਨੀ ਇਕਬਾਲ ਸਿੰਘ ਵਲੋਂ ਰਾਗਮਾਲਾ ਸਬੰਧੀ ਜਾਰੀ ਕੀਤੇ ਗਏ ਹੁਕਮਨਾਮੇ ਆਦਿ ਮਸਲੇ ਵਿਚਾਰੇ ਜਾਣੇ ਸਨ। ਇਸ ਸਮੇਂ ਹਾਲਾਤ ਇਹ ਹਨ ਕਿ ਇਹਨਾਂ ਧਾਰਮਿਕ ਆਗੂਆਂ ਨੂੰ ਵੀ ਇਹਨਾਂ ਪੁੱਛੇ ਜਾਣ ਵਾਲੇ ਸਵਾਲਾਂ ਦਾ ਜਵਾਬ ਨਹੀਂ ਪਤਾ ਕਿਉਂਕਿ ਇਹਨਾਂ ਸਾਰੇ ਫੈਸਲਿਆਂ ਪਿੱਛੇ ਕੁਝ ਰਾਜਸੀ ਕਾਰਨ ਹਨ। ਪਿਛਲੇ ਸਮੇਂ ਤੋਂ ਅਕਾਲ ਤਖ਼ਤ ਦੇ ਜਥੇਦਾਰਾਂ ਵਜੋਂ ਜਿਨਾਂ ਲੋਕਾਂ ਦੀ ਨਿਯੁਕਤੀ ਕੀਤੀ ਗਈ ਹੈ ਅਸਲ ਵਿਚ ਇਸ ਨਿਯੁਕਤੀ ਦਾ ਢੰਗ ਹੀ ਗਲਤ ਹੈ ਜੋ ਲੋਕ ਇਹਨਾਂ ਜਥੇਦਾਰਾਂ ਦੀ ਅਕਾਲੀ ਫੂਲਾ ਸਿੰਘ ਨਾਲ ਤੁਲਨਾ ਕਰਦੇ ਹਨ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਅਕਾਲੀ ਫੂਲਾ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਮੁਲਾਜ਼ਮ ਨਾ ਹੋ ਕੇ ਪੂਰੀ ਕੌਮ ਦੀ ਨੁਮਾਇੰਦਗੀ ਕਰ ਰਹੇ ਸਨ। ਇਸੇ ਕਾਰਨ ਉਹਨਾਂ ਦੇ ਫੈਸਲੇ ਪੰਥਕ ਹਿਤਾਂ ਵਿਚ ਸਨ ਨਾ ਕਿ ਸਰਕਾਰ ਦੀ ਤਰਫ਼ਦਾਰੀ ਵਾਲੇ। ਇਸੇ ਤਰਾਂ ਜਿਹੜੇ ਸੱਜਣ ਤਖ਼ਤਾਂ ਦੇ ਜਥੇਦਾਰਾਂ ਦੇ ਸਟੇਟਸ ਦੀ ਗੱਲ ਨੂੰ ਲੈ ਕੇ ਗਿਆਨੀ ਗੁਰਬਚਨ ਸਿੰਘ ਦਾ ਪੱਖ ਕਰ ਰਹੇ ਸਨ ਉਹਨਾਂ ਨੂੰ ਵੀ ਇਹ ਸਮਝਣ ਦੀ ਜ਼ਰੂਰਤ ਹੈ ਕਿ ਖੁਦ ਇਹ ਜਥੇਦਾਰਾਂ ਨੇ ਪਿਛਲੇ ਸਮਿਆਂ ਵਿਚ ਅਨੇਕਾਂ ਫੈਸਲੇ ਉਹ ਕੀਤੇ ਹਨ ਜਿਸ ਨਾਲ ਕੌਮ ਦਾ ਬਹੁਤ ਸਾਰਾ ਨੁਕਸਾਨ ਹੋਇਆ ਹੈ, ਖਾਸਕਰ ਨਾਨਕਸ਼ਾਹੀ ਕੈ¦ਡਰ ਅਤੇ ਪ੍ਰੋ. ਦਰਸ਼ਨ ਸਿੰਘ ਮਾਮਲੇ ਵਿਚ ਕੌਮ ਨੂੰ ਦੋਫਾੜ ਕਰਨ ਵਿਚ ਇਹਨਾਂ ਜਥੇਦਾਰਾਂ ਨੇ ਕੌਮ ਦੇ ਹੱਕ ਵਿਚ ਫੈਸਲੇ ਕਰਨ ਦੀ ਥਾਂ ਅਕਾਲੀ ਦਲ ਦੀ ਵੋਟ ਰਾਜਨੀਤੀ ਨੂੰ ਅੱਗੇ ਰੱਖਿਆ ਹੈ। ਇਸ ਤਰਾਂ ਕਰਨ ਨਾਲ ਇਹ ਜਥੇਦਾਰ ਖੁਦ ਹੀ ਆਪਣਾ ਸਟੇਟਸ ਕਾਇਮ ਨਹੀਂ ਰੱਖ ਸਕੇ। ਹਾਲ ਹੀ ਵਿਚ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਰਾਗਮਾਲਾ ਸਬੰਧੀ ਸਿੱਖ ਰਹਿਤ ਮਰਿਆਦਾ ਦੇ ਉਲਟ ਹੁਕਮਨਾਮਾ ਜਾਰੀ ਕਰਕੇ ਆਪਣੀ ਅਕਲ ਦਾ ਜਲੂਸ ਕੱਢ ਲਿਆ ਹੈ। ਚਾਹੀਦਾ ਤਾਂ ਇਹ ਸੀ ਕਿ ਜਥੇਦਾਰ ਖੁਦ ਸਿੱਖ ਰਹਿਤ ਮਰਿਆਦਾ ਦੀ ਰਾਖੀ ਲਈ ਅੱਗੇ ਆਉਣ ਸਗੋਂ ਇਹਨਾਂ ਪੰਥਕ ਆਗੂਆਂ ਨੇ ਪਿਛਲੇ ਸਮੇਂ ਤੋਂ ਸਿੱਖ ਰਹਿਤ ਮਰਿਯਾਦਾ ਦੀਆਂ ਉ¦ਘਣਾਵਾਂ ਹੀ ਕੀਤੀਆਂ ਹਨ। ਅਜਿਹੇ ਕੌਮ ਵਿਰੋਧੀ ਕਾਰਨਾਮੇ ਕਰਕੇ ਇਹਨਾਂ ਲੋਕਾਂ ਨੇ ਸਿੱਖ ਕੌਮ ਵਿਚੋਂ ਆਪਣੀ ਇੱਜ਼ਤ ਵਾਲੀ ਛਵੀਂ ਖਰਾਬ ਕਰ ਲਈ ਹੈ। ਇਸ ਲਈ ਨਿਊਯਾਰਕ ਵਰਗਾ ਮਾਹੌਲ ਪੈਦਾ ਕਰਨ ਲਈ ਇਹ ਜਥੇਦਾਰ ਖੁਦ ਜ਼ਿੰਮੇਵਾਰ ਹਨ। ਜਦੋਂ ਇਹਨਾਂ ਧਾਰਮਿਕ ਆਗੂਆਂ ਨੇ ਕੌਮੀ ਫੈਸਲੇ ਹੀ ਨਹੀਂ ਕਰਨੇ ਤਾਂ ਸਿੱਖਾਂ ਨੂੰ ਪੂਰਾ ਹੱਕ ਹੈ ਕਿ ਉਹ ਸਖਤੀ ਨਾਲ ਵੀ ਇਹਨਾਂ ਕਥਿਤ ਆਗੂਆਂ ਤੋਂ ਪੁੱਛ ਪੜਤਾਲ ਕਰਨ ਕਿ ਤੁਹਾਡੇ ਦੁਆਰਾ ਕੀਤੇ ਗਏ ਇਹ ਫੈਸਲੇ ਕੌਮੀ ਹਿਤਾਂ ਲਈ ਲਾਭਕਾਰੀ ਕਿਵੇਂ ਹਨ? ਇਹ ਜਥੇਦਾਰ ਜੇਕਰ ਚਾਹੁੰਦੇ ਹਨ ਕਿ ਕੌਮ ਇਹਨਾਂ ਨੂੰ ਇੱਜ਼ਤ ਦੀ ਨਜ਼ਰ ਨਾਲ ਮਾਨ-ਸਨਮਾਨ ਦੇਵੇ ਤਾਂ ਫਿਰ ਇਹਨਾਂ ਜਥੇਦਾਰਾਂ ਨੂੰ ਵੀ ਕੌਮ ਦੇ ਪੱਖ ਵਿਚ ਅੱਗੇ ਲੱਗ ਕੇ ਚੱਲਣਾ ਪਏਗਾ। ਨਿਊਯਾਰਕ ਦੀਆਂ ਸਿੱਖ ਸੰਗਤਾਂ ਇਸ ਗੱਲੋਂ ਸ਼ਾਬਾਸ ਦੀਆਂ ਹੱਕਦਾਰ ਹਨ ਕਿ ਉਹਨਾਂ ਨੇ ਇਕ ਚੰਗੇ ਰਾਹ ਦੀ ਸ਼ੁਰੂਆਤ ਕਰ ਦਿੱਤੀ ਹੈ।

ਗਿਆਨੀ ਗੁਰਬਚਨ ਸਿੰਘ ਨੂੰ ਨਿਊਯਾਰਕ ਗੁਰੂ ਘਰ ਵਿਚ ਲੜਾਈ ਪੈਦਾ ਕਰਨ ਅਤੇ ਪੁਲਿਸ ਨੂੰ ਦਾਖਲ ਕਰਨ ਲਈ ਕੁੜੱਤਣ ਵਾਲਾ ਮਾਹੌਲ ਪੈਦਾ ਕਰਨ ਦੀ ਜ਼ਿੰਮੇਵਾਰੀ ਆਪਣੇ ਸਿਰ ਸਮਝ ਕੇ ਕੌਮ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਬਾਕੀ ਜਥੇਦਾਰਾਂ ਅਤੇ ਕੌਮ ਦੇ ਨਾਮ ’ਤੇ ਆਗੂਪੁਣਾ ਕਰ ਰਹੇ ਸੱਜਣਾਂ ਨੂੰ ਵੀ ਚਾਹੀਦਾ ਹੈ ਕਿ ਉਹ ਨਿਊਯਾਰਕ ਵਾਲੀ ਘਟਨਾ ਤੋਂ ਸਬਕ ਲੈ ਕੇ ਹਾਲੇ ਵੀ ਸੰਭਲ ਜਾਣ, ਇਸ ਵਿਚ ਹੀ ਸਭ ਦੀ ਭਲਾਈ ਹੈ। ਜੇਕਰ ਅਜੇ ਵੀ ਇਹ ਲੋਕ ਸਬਕ ਸਿੱਖਣ ਲਈ ਤਿਆਰ ਨਹੀਂ ਹਨ ਤਾਂ ਇਹ ਸੋਚ ਸਮਝ ਕੇ ਹੀ ਬਾਹਰਲੇ ਦੇਸ਼ਾਂ ਵਿਚ ਜਾਇਆ ਕਰਨ, ਕਿਉਂਕਿ ਸਾਰੇ ਦੇਸ਼ਾਂ ਵਿਚ ਇਹਨਾਂ ਦੀ ਹਿਤੂ ਸਰਕਾਰ ਨਹੀਂ ਹੈ। ਪੰਜਾਬ ਵਿਚ ਤਾਂ ਇਹਨਾਂ ਦੀ ਧੱਕੇਸ਼ਾਹੀ ਸਰਕਾਰ ਦੇ ਜ਼ੋਰ ਹੁਣ ਤੱਕ ਪੁਗਦੀ ਰਹੀ ਹੈ, ਪਰ ਜੇਕਰ ਸ਼ੁਰੂਆਤ ਹੋ ਹੀ ਗਈ ਤਾਂ ਬਾਹਰਲੇ ਦੇਸ਼ ਤਾਂ ਕੀ, ਹਰ ਪਾਸਿਆਂ ਤੋਂ ਫਿਟਕਾਰਾਂ ਹੀ ਇਹਨਾਂ ਦੇ ਹਿੱਸੇ ਆਉਣਗੀਆਂ।


  
ਰਾਗਮਾਲਾ ਦਾ ਰਾਮਰੌਲਾ- ਸਰਵਜੀਤ ਸਿੰਘ ਸੈਕਰਾਮੈਂਟੋ

     
29 aug2010     ਸਰਵਜੀਤ ਸਿੰਘ ਸੈਕਰਾਮੈਂਟੋ
 


ਰਾਗਮਾਲਾ ਗੁਰੂ ਗ੍ਰੰਥ ਸਾਹਿਬ ਜੀ ਦੇ ਆਖਰੀ ਪੰਨੇ ਉੱਪਰ ਦਰਜ ਉਹ ਰਚਨਾ ਹੈ, ਜਿਸ ਦੇ ਲੇਖਕ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ ਅਤੇ ਨਾਂ ਹੀ ਇਸ ਦੇ ਅਰਥ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅਰਥਾਂ ਨਾਲ ਮੇਲ ਖਾਂਦੇ ਹਨ। ਇਸ ਰਚਨਾ ਸਬੰਧੀ ਵਾਦ-ਵਿਵਾਦ ਅਕਸਰ ਹੀ ਚਲਦਾ ਰਹਿੰਦਾ ਹੈ। ਰਾਗਮਾਲਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ `ਚ ਸ਼ਾਮਿਲ ਹੈ ਜਾਂ ਨਹੀਂ, ਸਿੱਖ ਜਗਤ ਅੰਦਰ ਇਹ ਬੜਾ ਪੁਰਾਣਾ ਵਿਵਾਦ ਵਾਲਾ ਮੁੱਦਾ ਹੈ। ਇਸ ਵਿਵਾਦ ਦੀ ਪੈੜ 1718 `ਚ ਲਿਖੀ ਗਈ ਗੁਰਬਿਲਾਸ ਪਾ. 6 ਵੀਂ ਤੱਕ ਜਾ ਪੁਜਦੀ ਹੈ। ਸਿੱਖ ਵਿਦਵਾਨਾਂ ਅਤੇ ਧਾਰਮਿਕ ਆਗੂਆਂ ਨੇ ਇਸ ਮਸਲੇ ਨੂੰ ਖੁੱਲ੍ਹਾ ਹੀ ਛੱਡਿਆ ਹੋਇਆ ਹੈ। ਅੱਜ ਇਹ ਵਾਦ-ਵਿਵਾਦ ਫੇਰ ਉੱਭਰ ਕੇ ਸਾਡੇ ਸਾਹਮਣੇ ਆਇਆ ਹੈ ਜਿਸ ਦਾ ਕਾਰਨ ਹੈ ਗਿਆਨੀ ਇਕਬਾਲ ਸਿੰਘ ਜੀ ਦਾ ਬਿਆਨ, ਜਿਸ ਵਿੱਚ ਉਨ੍ਹਾਂ ਇਥੋਂ ਤਾਂਈ ਆਖ ਦਿੱਤਾ ਹੈ, “ਜਿਨ੍ਹਾਂ ਗੁਰੂਦੁਆਰਿਆਂ ਵਿੱਚ ਰਾਗਮਾਲਾ ਨਹੀਂ ਪੜ੍ਹੀ ਜਾਂਦੀ ਉੱਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੁੱਕ ਲਏ ਜਾਣਗੇ” ਰਾਗਮਾਲਾ ਦੇ ਹਮਾਇਤੀ ਇਸ ਨੂੰ ਰਾਗਾਂ ਦਾ ਤੱਤਕਰਾ ਦੱਸਦੇ ਹਨ ਅਤੇ ਵਿਰੋਧੀ ਕਵੀ ਆਲਮ ਦੀ, ਸ਼ਿੰਗਾਰ-ਰਸ ਦੀ ਰਚਨਾ। ਜੇ ਭਾਈ ਵੀਰ ਸਿੰਘ ਜੀ 1917 ਵਿੱਚ ਰਾਤੋ-ਰਾਤ ਆਪਣੇ ਵਿਚਾਰ ਨਾਂ ਬਦਲਦੇ ਤਾਂ ਇਹ ਮਸਲਾ ਕਦੋਂ ਦਾ ਹੀ ਮੁੱਕ ਚੁੱਕਾ ਹੁੰਦਾ। ਅਜੇਹੀ ਹੀ ਪਲਟੀ ਭਾਈ ਜੋਧ ਸਿੰਘ ਜੀ ਨੇ 1945 ਵਿੱਚ ਮਾਰੀ ਸੀ। ਆਓ ਰਾਗਮਾਲਾ ਦੀ ਅਸਲੀਅਤ ਬਾਰੇ ਵਿਚਾਰ ਸਾਂਝੇ ਕਰੀਏ-
ਗਉੜੀ ਮਹਲਾ 5 ॥ ਜਿਸੁ ਸਿਮਰਤ ਦੂਖੁ ਸਭੁ ਜਾਇ॥ ਨਾਮੁ ਰਤਨੁ ਵਸੈ ਮਨਿ ਆਇ ॥1॥ਜਪਿ ਮਨ ਮੇਰੇ ਗੋਵਿੰਦ ਕੀ ਬਾਣੀ॥ ਸਾਧੂ ਜਨ ਰਾਮੁ ਰਸਨ ਵਖਾਣੀ॥1॥ਰਹਾਉ॥ ਇਕਸੁ ਬਿਨੁ ਨਾਹੀ ਦੂਜਾ ਕੋਇ॥ ਜਾ ਕੀ ਦ੍ਰਿਸਟਿ ਸਦਾ ਸੁਖੁ ਹੋਇ॥2॥ ਸਾਜਨੁ ਮੀਤੁ ਸਖਾ ਕਰਿ ਏਕੁ॥ ਹਰਿ ਹਰਿ ਅਖਰ ਮਨ ਮਹਿ ਲੇਖੁ॥3॥ ਰਵਿ ਰਹਿਆ ਸਰਬਤ ਸੁਆਮੀ॥ ਗੁਣ ਗਾਵੈ ਨਾਨਕੁ ਅੰਤਰਜਾਮੀ ॥4॥62॥131॥
ਗੁਰੂ ਅਰਜਨ ਸਾਹਿਬ ਜੀ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖਵਾਉਣ ਵੇਲੇ ਸ਼ਬਦਾ ਦੀ ਗਿਣਤੀ ਦਾ ਇਕ ਐਸਾ ਵਿਗਿਆਨਕ ਢੰਗ ਵਰਤਿਆ ਗਿਆ ਸੀ ਜਿਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਮਿਲਾਵਟ ਕਰਨੀ ਅਸੰਭਵ ਹੋ ਗਈ। ਉਪ੍ਰੋਕਤ ਸ਼ਬਦ ਨੂੰ ਜਰ੍ਹਾ ਧਿਆਨ ਨਾਲ ਵੇਖੋ, ਇਸ ਦੇ ਅਖੀਰ ਵਿਚ ਕੁਝ ਗਿਣਤੀਆਂ ਲਿਖੀਆਂ ਹੋਈਆ ਹਨ ਸਭ ਤੋਂ ਪਹਿਲਾਂ ਅੰਕ 4 ਹੈ, ਜਿਸ ਦਾ ਭਾਵ ਹੈ ਕਿ ਇਸ ਸ਼ਬਦ ਵਿੱਚ 4 ਪਦੇ ਹਨ। ਦੂਜਾ ਅੰਕ 62 ਹੈ, ਜਿਸ ਦਾ ਭਾਵ ਹੈ ਕਿ ਗੁਰੂ ਅਰਜਨ ਸਾਹਿਬ ਜੀ ਨੇ ਗਉੜੀ ਰਾਗ ਵਿੱਚ ਹੁਣ ਤੱਕ 62 ਸ਼ਬਦ ਉਚਾਰੇ ਹਨ ਅਤੇ ਆਖਰੀ ਗਿਣਤੀ ਹੈ 131, ਇਸ ਦਾ ਭਾਵ ਹੈ ਕਿ ਹੁਣ ਤੱਕ ਗੁਰੂ ਨਾਨਕ ਸਾਹਿਬ ਜੀ ਤੋ ਲੈਕੇ ਜਿਸ ਵੀ ਗੁਰੂ ਸਾਹਿਬ ਜੀ ਨੇ ਗਾਉੜੀ ਰਾਗ ਵਿੱਚ ਸ਼ਬਦ ਉਚਾਰੇ ਹਨ ਉਨ੍ਹਾਂ ਸਾਰੇ ਸ਼ਬਦਾਂ ਦੀ ਗਿਣਤੀ 131 ਹੈ। ਇਹ ਹੀ ਕਾਰਨ ਹੈ ਕਿ ਜੋ ਮਿਲਾਵਟ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੀਤੀ ਗਈ ਹੈ ਉਹ ਸੱਭ ਤੋਂ ਅਖੀਰ ਵਿੱਚ ਹੀ ਕੀਤੀ ਗਈ ਹੈ-ਉਹ ਹੈ ਰਾਗ ਮਾਲਾ।
ੴ ਸਤਿਗੁਰ ਪ੍ਰਸਾਦਿ ॥ ਰਾਗ ਮਾਲਾ॥ ਰਾਗ ਏਕ ਸੰਗਿ ਪੰਚ ਬਰੰਗਨ ॥ ਸੰਗਿ ਅਲਾਪਹਿ ਆਠਉ ਨੰਦਨ ॥ ਪ੍ਰਥਮ ਰਾਗ ਭੈਰਉ ਵੈ ਕਰਹੀ ॥ ਪੰਚ ਰਾਗਨੀ ਸੰਗਿ ਉਚਰਹੀ ॥ ਪ੍ਰਥਮ ਭੈਰਵੀ ਬਿਲਾਵਲੀ ॥ ਪੁੰਨਿਆਕੀ ਗਾਵਹਿ ਬੰਗਲੀ॥ ਪੁਨਿ ਅਸਲੇਖੀ ਕੀ ਭਈ ਬਾਰੀ ॥ ਏ ਭੈਰਉ ਕੀ ਪਾਚਉ ਨਾਰੀ॥ ਪੰਚਮ ਹਰਖ ਦਿਸਾਖ ਸੁਨਾਵਹਿ ॥ ਬੰਗਾਲਮ ਮਧੁ ਮਾਧਵ ਗਾਵਹਿ ॥1॥ ਲਲਤ ਬਿਲਾਵਲ ਗਾਵਹੀ ਅਪੁਨੀ ਅਪੁਨੀ ਭਾਂਤਿ ॥ ਅਸਟ ਪੁਤ੍ਰ ਭੈਰਵ ਕੇ ਗਾਵਹਿ ਗਾਇਨ ਪਾਤ੍ਰ ॥1॥ ਦੁਤੀਆ ਮਾਲਕਉਸਕ ਆਲਾਪਹਿ ॥ ਸੰਗਿ ਰਾਗਨੀ ਪਾਚਉ ਥਾਪਹਿ ॥ ਗੋਂਡਕਰੀ ਅਰੁ ਦੇਵਗੰਧਾਰੀ ॥ ਗੰਧਾਰੀ ਸੀਹੁਤੀ ਉਚਾਰੀ ॥ ਧਨਾਸਰੀ ਏ ਪਾਚਉ ਗਾਈ ॥ ਮਾਲ ਰਾਗ ਕਉਸਕ ਸੰਗਿ ਲਾਈ ॥ ਮਾਰੂ, ਮਸਤਅੰਗ, ਮੇਵਾਰਾ ॥ ਪ੍ਰਬਲਚੰਡ, ਕਉਸਕ, ਉਭਾਰਾ ॥ ਖਉਖਟ, ਅਉ ਭਉਰਾਨਦ ਗਾਏ ॥ ਅਸਟ ਮਾਲਕਉਸਕ ਸੰਗਿ ਲਾਏ ॥1॥ ਪੁਨਿ ਆਇਅਉ ਹਿੰਡੋਲੁ, ਪੰਚ ਨਾਰਿ ਸੰਗਿ ਅਸਟ ਸੁਤ ॥ ਉਠਹਿ ਤਾਨ ਕਲੋਲ, ਗਾਇਨ ਤਾਰ ਮਿਲਾਵਹੀ ॥1॥ ਤੇਲੰਗੀ ਦੇਵਕਰੀ ਆਈ ॥ ਬਸੰਤੀ ਸੰਦੂਰ ਸੁਹਾਈ ॥ ਸਰਸ ਅਹੀਰੀ ਲੈ ਭਾਰਜਾ ॥ ਸੰਗਿ ਲਾਈ ਪਾਂਚਉ ਆਰਜਾ ॥ ਸੁਰਮਾਨੰਦ, ਭਾਸਕਰ ਆਏ ॥ ਚੰਦ੍ਰਬਿੰਬ, ਮੰਗਲਨ ਸੁਹਾਏ ॥ ਸਰਸਬਾਨ, ਅਉ ਆਹਿ ਬਿਨੋਦਾ ॥ ਗਾਵਹਿ ਸਰਸ ਬਸੰਤ ਕਮੋਦਾ ॥ ਅਸਟ ਪੁਤ੍ਰ ਮੈ ਕਹੇ ਸਵਾਰੀ ॥ ਪੁਨਿ ਆਈ ਦੀਪਕ ਕੀ ਬਾਰੀ ॥1॥ ਕਛੇਲੀ ਪਟਮੰਜਰੀ ਟੋਡੀ ਕਹੀ ਅਲਾਪਿ ॥ ਕਾਮੋਦੀ ਅਉ ਗੂਜਰੀ, ਸੰਗਿ ਦੀਪਕ ਕੇ ਥਾਪਿ ॥1॥ ਕਾਲੰਕਾ, ਕੁੰਤਲ, ਅਉ ਰਾਮਾ ॥ ਕਮਲਕੁਸਮ, ਚੰਪਕ ਕੇ ਨਾਮਾ ॥ ਗਉਰਾ ਅਉ ਕਾਨਰਾ ਕਲ੍ਹਾਨਾ ॥ ਅਸਟ ਪੁਤ੍ਰ ਦੀਪਕ ਕੇ ਜਾਨਾ ॥1॥ ਸਭ ਮਿਲਿ ਸਿਰੀਰਾਗ ਵੈ ਗਾਵਹਿ ॥ ਪਾਂਚਉ ਸੰਗਿ ਬਰੰਗਨ ਲਾਵਹਿ ॥ ਬੈਰਾਰੀ ਕਰਨਾਟੀ ਧਰੀ ॥ ਗਵਰੀ ਗਾਵਹਿ ਆਸਾਵਰੀ ॥ ਤਿਹ ਪਾਛੈ ਸਿੰਧਵੀ ਅਲਾਪੀ ॥ ਸਿਰੀਰਾਗ ਸਿਉ ਪਾਂਚਉ ਥਾਪੀ ॥1॥ ਸਾਲੂ ਸਾਰਗ ਸਾਗਰਾ, ਅਉਰ ਗੋਂਡ ਗੰਭੀਰ ॥ ਅਸਟ ਪੁਤ੍ਰ ਸ੍ਰੀਰਾਗ ਕੇ, ਗੁੰਡ ਕੁੰਭ ਹਮੀਰ ॥1॥ ਖਸਟਮ ਮੇਘ ਰਾਗ ਵੈ ਗਾਵਹਿ ॥ ਪਾਂਚਉ ਸੰਗਿ ਬਰੰਗਨ ਲਾਵਹਿ ॥ ਸੋਰਠਿ ਗੋਂਡ ਮਲਾਰੀ ਧੁਨੀ ॥ ਪੁਨਿ ਗਾਵਹਿ ਆਸਾ ਗੁਨ ਗੁਨੀ ॥ ਊਚੈ ਸੁਰਿ ਸੂਹਉ ਪੁਨਿ ਕੀਨੀ ॥ ਮੇਘ ਰਾਗ ਸਿਉ ਪਾਂਚਉ ਚੀਨੀ ॥1॥ ਬੈਰਾਧਰ, ਗਜਧਰ, ਕੇਦਾਰਾ ॥ ਜਬਲੀਧਰ, ਨਟ ਅਉ ਜਲਧਾਰਾ ॥ ਪੁਨਿ ਗਾਵਹਿ ਸੰਕਰ ਅਉ ਸਿਆਮਾ ॥ ਮੇਘ ਰਾਗ ਪੁਤ੍ਰਨ ਕੇ ਨਾਮਾ ॥1॥ ਖਸਟ ਰਾਗ ਉਨਿ ਗਾਏ ਸੰਗਿ ਰਾਗਨੀ ਤੀਸ ॥ ਸਭੈ ਪੁਤ੍ਰ ਰਾਗੰਨ ਕੇ ਅਠਾਰਹ ਦਸ ਬੀਸ ॥1॥1॥

ਉਪ੍ਰੋਕਤ ਪੰਗਤੀਆਂ ਨੂੰ ਧਿਆਨ ਨਾਲ ਵੇਖਣ ਤੇ ਪਤਾ ਲਗਦਾ ਹੈ ਕਿ ਹਰ ਵਾਰੀ ਅੰਕ 1 ਹੀ ਹੈ ਜਦੋਂ ਕਿ 1 ਤੋਂ ਪਿੱਛੋਂ 2, 3, ਅਤੇ 4 ਆਦਿ ਹੋਣੇ ਚਾਹੀਦੇ ਸਨ। ਸਿਰਲੇਖ ਵੀ ‘ਰਾਗਮਾਲਾ’ ਹੀ ਹੈ, ਸਲੋਕ ਮਹਲਾ ਪਹਿਲਾ, ਦੂਜਾ ਜਾਂ ਤੀਜਾ ਆਦਿ ਨਹੀਂ ਹੈ, ਜਿਸ ਤੋਂ ਇਹ ਨਿਰਨਾ ਕੀਤਾ ਜਾ ਸੱਕੇ ਕਿ ਇਹ ਕਿਸ ਗੁਰੂ ਸਾਹਿਬ ਜਾਂ ਸਤਿਕਾਰ ਯੋਗ ਭਗਤ ਜੀ ਦੀ ਲਿਖੀ ਹੋਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਣੀ ਹੇਠ-ਲਿਖੇ 31 ਰਾਗਾਂ ਵਿਚ ਦਰਜ ਹੈ-
ਸਿਰੀਰਾਗ, ਮਾਝ, ਗਾਉੜੀ, ਆਸਾ, ਗੂਜਰੀ, ਦੇਵ ਗੰਧਾਰੀ, ਬਿਹਾਗੜਾ, ਵਡਹੰਸ, ਸੋਰਠਿ, ਧਨਾਸਰੀ, ਜੈਤਸਰੀ, ਟੋਡੀ, ਰਾੜੀ,ਤਿਲੰਗ, ਸੂਹੀ, ਬਿਲਾਵਲ, ਗੋਂਡ, ਰਾਮਕਲੀ, ਨਟ, ਮਾਲੀ ਗਉੜਾ, ਮਾਰੂ, ਤੁਖਾਰੀ, ਕੇਦਾਰਾ, ਭੈਰਉ, ਬਸੰਤ, ਸਾਰੰਗ,ਮਲਾਰ, ਕਾਨੜਾ, ਕਲਿਆਨ, ਪ੍ਰਭਾਤੀ ਅਤੇ ਜੈਜਾਵੰਤੀ। ਇਹ ਸਾਰੇ ਰਾਗ ਹੀ ਹਨ। ਇਹਨਾ ਦੇ ਵਿੱਚ ਕੋਈ ਪਤਨੀ ਜਾਂ ਪੁੱਤਰਨਹੀਂ ਹੈ। ਪਰ ਰਾਗਮਾਲਾ ਵਿਚ ਹੇਠ ਲਿੱਖੇ 6 ਹੀ ਰਾਗ ਹਨ ਅਤੇ ਬਾਕੀ ਉਨ੍ਹਾਂ ਦੀਆ ਪਤਨੀਆਂ ਅਤੇ ਪ੍ਰਵਾਰ।
ਰਾਗ ਭੈਰਉ: ਰਾਗ ਦੀਆਂ ਪੰਜ ਰਾਗਣੀਆਂ—ਭੈਰਵੀ, ਬਿਲਾਵਲੀ, ਪੁੰਨਿਆ, ਬੰਗਲੀ, ਅਸਲੇਖੀ।
ਰਾਗ ਦੇ ਅੱਠ ਪੁੱਤਰ—ਪੰਚਮ, ਹਰਖ, ਦਿਸਾਖ, ਬੰਗਾਲਮ, ਮਧੁ, ਮਾਧਵ, ਲਲਤ, ਬਿਲਾਵਲ।
ਰਾਗ ਮਾਲਕਉਸਕ: ਰਾਗ ਦੀਆਂ ਪੰਜ ਰਾਗਣੀਆਂ—ਗੋਂਡਕਰੀ, ਦੇਵਗੰਧਾਰੀ, ਗੰਧਾਰੀ, ਸੀਹੁਤੀ, ਧਨਾਸਰੀ ।
ਰਾਗ ਦੇ ਅੱਠ ਪੁੱਤਰ—ਮਾਰੂ, ਮਸਤ ਅੰਗ, ਮੇਵਾਰਾ, ਪ੍ਰਬਲ ਚੰਡ, ਕਉਸਕ, ਉਭਾਰਾ, ਖਉਖਟ, ਭਉਰਾਨਦ ।
ਰਾਗ ਹਿੰਡੋਲ: ਰਾਗ ਦੀਆਂ ਪੰਜ ਰਾਗਣੀਆਂ—ਤੇਲੰਗੀ, ਦੇਵਕਰੀ, ਬਸੰਤੀ, ਸੰਦੂਰ, ਸਹਸ ਅਹੀਰੀ।
ਰਾਗ ਦੇ ਅੱਠ ਪੁੱਤਰ—ਸੁਰਮਾਨੰਦ, ਭਾਸਕਰ, ਚੰਦ੍ਰ ਬਿੰਬ, ਮੰਗਲਨ, ਸਰਸ ਬਾਨ, ਬਿਨੋਦਾ, ਬਸੰਤ, ਕਮੋਦਾ।
ਰਾਗ ਦੀਪਕ: ਰਾਗ ਦੀਆਂ ਪੰਜ ਰਾਗਣੀਆਂ—ਕਛੇਲੀ, ਪਟਮੰਜਰੀ, ਟੋਡੀ, ਕਾਮੋਦੀ, ਗੂਜਰੀ।
ਰਾਗ ਦੇ ਅੱਠ ਪੁੱਤਰ:—ਕਾਲੰਕਾ, ਕੁੰਤਲ, ਰਾਮਾ, ਕਮਲ ਕੁਸਮ, ਚੰਪਕ, ਗਉਰਾ, ਕਾਨਰਾ, ਕਾਲ੍ਹਾਨਾ।
ਰਾਗ ਸਿਰੀਰਾਗ: ਰਾਗ ਦੀਆਂ ਪੰਜ ਰਾਗਣੀਆਂ:—ਬੈਰਾਰੀ, ਕਰਨਾਟੀ; ਗਵਰੀ, ਆਸਾਵਰੀ, ਸਿੰਧਵੀ।
ਰਾਗ ਦੇ ਅੱਠ ਪੁੱਤਰ—ਸਾਲੂ, ਸਾਰਗ, ਸਾਗਰਾ, ਗੋਂਡ, ਗੰਭੀਰ, ਗੁੰਡ, ਕੁੰਭ, ਹਮੀਰ।
ਰਾਗ ਮੇਘ: ਰਾਗ ਦੀਆਂ ਪੰਜ ਰਾਗਣੀਆਂ:—ਸੋਰਠਿ, ਗੋਂਡ, ਮਲਾਰੀ, ਆਸਾ, ਸੂਹਉ।
ਰਾਗ ਦੇ ਅੱਠ ਪੁੱਤਰਾਂ—ਬੈਰਾਧਰ, ਗਜਧਰ, ਕੇਦਾਰਾ, ਜਬਲੀਧਰ, ਨਟ, ਜਲਧਾਰਾ, ਸੰਕਰ, ਸਿਆਮਾ। ( ਰਾਗ ਗੋਂਡ, ਸਿਰੀਰਾਗ ਦਾ ਤਾਂ ਪੁੱਤਰ ਹੈ ਅਤੇ ਮੇਘ ਰਾਗ ਦੀ ਪਤਨੀ) ਕੁਲ ਰਾਗ: 6, ਕੁਲ ਰਾਗਣੀਆਂ 30, ਕੁਲ ਪੁੱਤਰ 48, ਕੁਲ ਜੋੜ 6+30+48= 84। ਉੱਤਰੀ ਭਾਰਤ ਵਿੱਚ ਇਹ ਗਿਣਤੀ 108 ਹੈ। (ਮੁਦੰਵਣੀ, ਪੰਨਾ 145) ਇੱਕ ਹੋਰ ਰਾਗਮਾਲਾ ਵਿੱਚ ਇੰਝ ਗਿਣਤੀ 148 ਵੀ ਆਈ ਹੈ। (ਰਾਗਮਾਲਾ ਪੜਚੋਲ ਪੰਨਾ 35)
ਗੁਰੂ ਗ੍ਰੰਥ ਸਾਹਿਬ ਵਿੱਚ ਦਰਜ 31 ਰਾਗਾਂ ਵਿੱਚੋਂ ਹੇਠ ਲਿੱਖੇ 9 ਰਾਗਮਾਲਾ ਵਿੱਚ ਨਹੀਂ ਹਨ। ਮਾਝ, ਬਿਹਾਗੜਾ, ਵਡਹੰਸ, ਜੈਤਸਰੀ ਰਾਮਕਲੀ, ਮਾਲੀ ਗਉੜਾ, ਤੁਖਾਰੀ, ਪ੍ਰਭਾਤੀ, ਜੈਜਾਵੰਤੀ। ਰਾਗ ਆਸਾ ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਉਸ ਨੂੰ ਰਾਗਮਾਲ `ਚ ਰਾਗ ਮੇਘ ਦੀ ਪਤਨੀ ਲਿਖਿਆ ਗਿਆ ਹੈ। ਇੱਥੇ ਇਹ ਵੀ ਧਿਆਨ ਦੇਣ ਯੋਗ ਹੈ ਕਿ ਰਾਗਮਾਲਾ ਵਿੱਚ ਆਏ ਪ੍ਰਮੁੱਖ 6 ਰਾਗਾਂ, ‘ਖਸਟ ਰਾਗ ਉਨਿ ਗਾਏ’ ਵਿੱਚੋਂ ਅੱਧੇ ਭਾਵ 3 ਰਾਗ, ਮਾਲਕਉਂਸਕ, ਦੀਪਕ ਅਤੇ ਮੇਘ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨਹੀਂ ਹਨ। ਹੁਣ ਇਸ ਨੂੰ ਰਾਗਾ ਦਾ ਤਤਕਰਾ ਕਿਵੇਂ ਮੰਨੀਏ? ਗੁਰਬਾਣੀ ਦਾ ਫੁਰਮਾਨ ਹੈ, "ਰਾਗਾਂ ਵਿਚਿ ਸ੍ਰੀ ਰਾਗੁ ਹੈ ਜੇ ਸਚਿ ਧਰੇ ਪਿਆਰੁ ॥" ਅਤੇ ਭਾਈ ਗੁਰਦਾਸ ਜੀ ਵੀ ਲਿਖਦੇ ਹਨ , ‘ਰਾਗਨ ਮੈ ਸਿਰੀਰਾਗ ਪਾਰਸ ਪਖਾਨ ਹੈ’। ਪਰ ਰਾਗ ਮਾਲਾ ਵਿੱਚ ਇਸ ਦੇ ਉਲਟ ਭੈਰਉ ਰਾਗ ਨੂੰ ਪ੍ਰੰਥਮ ਮਨਿਆ ਗਿਆ ਹੈ, ‘ਪ੍ਰਥਮ ਰਾਗ ਭੈਰਉ ਵੈ ਕਰਹੀ’। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ, ਹਰ ਰਚਨਾ ਦੇ ਅਰੰਭ ਵਿਚ ਚਉਪਦੇ, ਤਿਪਦੇ, ਦੋਹਰਾ ਸਲੋਕ ਅਤੇ ਛੰਤ ਆਦਿ ਸਿਰਲੇਖ ਦਿਤੇ ਗਏ ਹਨ ਪਰ ਜੋ ਰਾਗ ਮਾਲਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਉਸ ਵਿੱਚ ਅਜੇਹਾ ਨਹੀਂ ਹੈ ਜਦੋਂ ਕਿ ਅਸਲ ਲਿਖਤ ਵਿੱਚ, ਜਿਥੋਂ ਇਹ ਰਾਗਮਾਲ ਆਈ ਹੈ `ਚ ਦਰਜ ਹਨ। ਪਾਠਕਾਂ ਦੀ ਜਾਣਕਾਰੀ ਵਾਸਤੇ ਹਾਜਰ ਹੈ ਆਲਮ ਦੀ ਅਸਲ ਲਿਖਤ ਵਿੱਚ ਦਰਜ, ‘ਰਾਗਮਾਲਾ’।
ਚੌਪਈ॥ ਰਾਗ ਏਕ ਸੰਗਿ ਪੰਚ ਬਰੰਗਨ॥ ਸੰਗਿ ਅਲਾਪਹਿ ਆਠਉ ਨੰਦਨ ਪ੍ਰਥਮ ਰਾਗ ਭੈਰਉ ਵੈ ਕਰਹੀ॥ ਪੰਚ ਰਾਗਨੀ ਸੰਗਿ ਉਚਰਹੀ॥ ਪ੍ਰਥਮ ਭੈਰਵੀ ਬਿਲਾਵਲੀ॥ ਪੁੰਨਿਆਕੀ ਗਾਵਹਿ ਬੰਗਲੀ॥ ਪੁਨਿ ਅਸਲੇਖੀ ਕੀ ਭਈ ਬਾਰੀ॥ ਏ ਭੈਰਉ ਕੀ ਪਾਚਉ ਨਾਰੀ॥ ਪੰਚਮ ਹਰਖ ਦਿਸਾਖ ਸੁਨਾਵਹਿ॥ ਬੰਗਾਲਮ ਮਧੁ ਮਾਧਵ ਗਾਵਹਿ॥ ਦੋਹਰਾ॥ ਲਲਤ ਬਿਲਾਵਲ ਗਾਵਹੀ ਅਪੁਨੀ ਅਪੁਨੀ ਭਾਂਤਿ॥ ਅਸਟ ਪੁਤ੍ਰ ਭੈਰਵ ਕੇ ਗਾਵਹਿ ਗਾਇਨ ਪਾਤ੍ਰ ॥34॥
ਚੌਪਈ॥ ਦੁਤੀਆ ਮਾਲਕਉਸਕ ਆਲਾਪਹਿ॥ ਸੰਗਿ ਰਾਗਨੀ ਪਾਚਉ ਥਾਪਹਿ॥ ਗੋਂਡਕਰੀ ਅਰੁ ਦੇਵਗੰਧਾਰੀ॥ ਗੰਧਾਰੀ ਸੀਹੁਤੀ ਉਚਾਰੀ॥ ਧਨਾਸਰੀ ਏ ਪਾਚਉ ਗਾਈ॥ ਮਾਲ ਰਾਗ ਕਉਸਕ ਸੰਗਿ ਲਾਈ॥ ਮਾਰੂ, ਮਸਤਅੰਗ, ਮੇਵਾਰਾ॥ ਪ੍ਰਬਲਚੰਡ, ਕਉਸਕ, ਉਭਾਰਾ॥ ਖਉਖਟ, ਅਉ ਭਉਰਾਨਦ ਗਾਏ॥ ਅਸਟ ਮਾਲਕਉਸਕ ਸੰਗਿ ਲਾਏ॥ ਦੋਹਰਾ॥ ਪੁਨਿ ਆਇਅਉ ਹਿੰਡੋਲੁ, ਪੰਚ ਨਾਰਿ ਸੰਗਿ ਅਸਟ ਸੁਤ॥ ਉਠਹਿਤਾਨ ਕਲੋਲ, ਗਾਇਨ ਤਾਰ ਮਿਲਾਵਹੀ ॥35॥ ਚੋਪਈ॥ ਤੇਲੰਗੀ ਦੇਵਕਰੀ ਆਈ॥ ਬਸੰਤੀ ਸੰਦੂਰ ਸੁਹਾਈ॥ ਸਰਸ ਅਹੀਰੀ ਲੈ ਭਾਰਜਾ॥ ਸੰਗਿ ਲਾਈ ਪਾਂਚਉ ਆਰਜਾ॥ ਸੁਰਮਾਨੰਦ, ਭਾਸਕਰ ਆਏ॥ ਚੰਦ੍ਰਬਿੰਬ, ਮੰਗਲਨ ਸੁਹਾਏ॥ ਸਰਸਬਾਨ, ਅਉ ਆਹਿ ਬਿਨੋਦਾ॥ ਗਾਵਹਿ ਸਰਸ ਬਸੰਤ ਕਮੋਦਾ॥ ਅਸਟ ਪੁਤ੍ਰ ਮੈ ਕਹੇ ਸਵਾਰੀ॥ ਪੁਨਿ ਆਈ ਦੀਪਕ ਕੀ ਬਾਰੀ॥ ਦੋਹਰਾ॥ ਕਛੇਲੀ ਪਟਮੰਜਰੀ ਟੋਡੀ ਕਹੀ ਅਲਾਪਿ॥ ਕਾਮੋਦੀ ਅਉ ਗੂਜਰੀ, ਸੰਗਿ ਦੀਪਕ ਕੇ ਥਾਪਿ ॥36॥ ਚੌਪਈ॥ ਕਾਲੰਕਾ, ਕੁੰਤਲ, ਅਉ ਰਾਮਾ॥ ਕਮਲਕੁਸਮ, ਚੰਪਕ ਕੇ ਨਾਮਾ॥ ਗਉਰਾ ਅਉ ਕਾਨਰਾ ਕਲ੍ਹਾਨਾ॥ ਅਸਟ ਪੁਤ੍ਰ ਦੀਪਕ ਕੇ ਜਾਨਾ॥ ਸਭ ਮਿਲਿ ਸਿਰੀਰਾਗ ਵੈ ਗਾਵਹਿ॥ ਪਾਂਚਉ ਸੰਗਿ ਬਰੰਗਨ ਲਾਵਹਿ॥ ਬੈਰਾਰੀ ਕਰਨਾਟੀ ਧਰੀ॥ ਗਵਰੀ ਗਾਵਹਿ ਆਸਾਵਰੀ॥ ਤਿਹ ਪਾਛੈ ਸਿੰਧਵੀ ਅਲਾਪੀ॥ ਸਿਰੀਰਾਗ ਸਿਉ ਪਾਂਚਉ ਥਾਪੀ॥ ਦੋਹਰਾ॥ ਕਸਾਲੂ ਸਾਰਗ ਸਾਗਰਾ, ਅਉਰ ਗੋਂਡ ਗੰਭੀਰ॥ ਅਸਟ ਪਤ੍ਰ ਸ੍ਰੀਰਾਗ ਕੇ, ਗੁੰਡ ਕੁੰਭ ਹਮੀਰ ॥37॥ ਚੋਪਈ॥ ਖਸਟਮ ਮੇਘ ਰਾਗ ਵੈ ਗਾਵਹਿ ॥ ਪਾਂਚਉ ਸੰਗਿ ਬਰੰਗਨ ਲਾਵਹਿ॥ ਸੋਰਠਿ ਗੋਂਡ ਮਲਾਰੀ ਧੁਨੀ॥ ਪੁਨਿ ਗਾਵਹਿ ਆਸਾ ਗੁਨ ਗੁਨੀ ॥ਊਚੈ ਸੁਰਿ ਸੂਹਉ ਪੁਨਿ ਕੀਨੀ॥ ਮੇਘ ਰਾਗ ਸਿਉ ਪਾਂਚਉ ਚੀਨੀ ਬੈਰਾਧਰ, ਗਜਧਰ, ਕੇਦਾਰਾ॥ ਜਬਲੀਧਰ, ਨਟ ਅਉ ਜਲਧਾਰਾ॥ ਪੁਨਿ ਗਾਵਹਿ ਸੰਕਰ ਅਉ ਸਿਆਮਾ॥ ਮੇਘ ਰਾਗ ਪੁਤ੍ਰਨ ਕੇ ਨਾਮਾ॥ ਦੋਹਰਾ॥ ਖਸਟ ਰਾਗ ਉਨਿ ਗਾਏ ਸੰਗਿ ਰਾਗਨੀ ਤੀਸ॥ ਸਭੈ ਪੁਤ੍ਰ ਰਾਗੰਨ ਕੇ ਅਠਾਰਹ ਦਸ ਬੀਸ॥38॥ (ਰਾਗਮਾਲਾ ਨਿਰਣਯ, ਪੰਨਾ 47) ਪਾਠਕ ਧਿਆਣ ਦੇਣ, ਇਸ ਅਸਲ ਲਿਖਤ ਵਿੱਚ ਹਰ ਛੰਦ ਦਾ ਅੰਕ ਬਦਲ ਜਾਂਦਾ ਹੈ ਜਿਵੇਂ 34, 35, 36, 37 ਅਤੇ 38 ਆਦਿ।

ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੋ ਬਾਣੀ ਦਰਜ ਕਰਨ ਦੀ ਤਰਤੀਬ ਹੈ ਉਸ ਅਨੁਸਾਰ ਸਭ ਤੋ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਹੈ ਅੱਗੇ ਮਹਲਾ ਦੂਜਾ, ਮਹਲਾ ਤੀਜਾ, ਮਹਲਾ ਚੌਥਾ, ਮਹਲਾ ਪੰਜਵਾਂ, ਮਹਲਾ ਨੌਵਾਂ ਅਤੇ ਉੱਸ ਤੋ ਅੱਗੇ ਭਗਤਾਂ ਦੀ ਬਾਣੀ ਦਰਜ ਹੈ। ਸਭ ਤੋ ਅਖੀਰ ਵਿਚ, ‘ਸਲੋਕ ਵਾਰਾਂ ਤੇ ਵਧੀਕ’ ਵੀ ਇਸੇ ਹੀ ਤਰਤੀਬ ਨਾਲ ਦਰਜ ਹਨ ਅਤੇ ਸਭ ਤੋਂ ਅਖੀਰ ਵਿੱਚ ਗੁਰੁ ਅਰਜਨ ਸਾਹਿਬ ਜੀ ਵਲੋਂ ਉਚਾਰਨ ਕੀਤੀ ਗਈ ਮੁੰਦਾਵਣੀ ਅਤੇ ਸ਼ੁਕਰਾਨੇ ਦਾ ਸਲੋਕ॥ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ। ਦਰਜ ਹੈ। ਮੁੰਦਾਵਣੀ ਦੇ ਅਰਥ ਭਾਵ ਹੈ, ਮੁੰਦਣਾ, ਬੰਦ ਕਰਨਾ, ਬਸ ਕਰਨੀ, ਮੋਹਰ ਲਾੳਣੀ, ਹੱਦ ਬੰਨ੍ਹਣੀ, ਆਦਿ। ਗੁਰੂ ਗੋਬਿੰਦ ਸਿੰਘ ਜੀ ਨੇ ਵੀ, ਜਦੋ ਗੁਰੁ ਤੇਗ ਬਹਾਦਰ ਜੀ ਦੀ ਬਾਣੀ ਦਰਜ ਕੀਤੀ ਤਾਂ ਉਹਨਾਂ ਨੇ ਵੀ ਮੁੰਦਾਵਣੀ ਤੋਂ ਪਹਿਲਾਂ ਹੀ ਦਰਜ ਕੀਤੀ।

"ਮੁੰਦਾਵਣੀ, ਸਰਪੋਸ ਕੋ ਕਹਿਤੇ ਹੈਂ ਜੈਸੇ ਥਾਲ ਮੇਂ ਪ੍ਰਸਾਦ ਰਖ ਕਰ ਊਪਰ ਸੇ ਉਸਕੋ ਸਰਪੋਸ ਸੇ ਮੂੰਦ ਦੇਤੇ ਹੈਂ ਸੋ ਇਸ ਮੁੰਦਾਵਣੀ ਦ੍ਵਾਰਾ ਆਗੇ ਕੋ ਇਸ ਬਾਤ ਕਾ ਨਿਯਮ ਕੀਆ ਕਿ ਕੋਈ ਔਰ ਬਾਣੀ ਨ ਚਢਾਈ ਜਾਏ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੀ ਬਾਨੀ ਕੇ ਵਾਸਤੇ ਅਸਥਾਨ ਪਹਿਲੇ ਹੀ ਸੇ ਛੋੜ ਰਖਾ ਥਾ॥" (ਫਰੀਦਕੋਟੀ ਟੀਕਾ)
"ਸਾਰੀ ਬਾਣੀ ਲਿਖਾ ਕੇ ਗੁਰੂ ਜੀ ਨੇ ਅੰਤ ਨੂੰ ‘ਮੁੰਦਾਵਣੀ’ ਉੱਤੇ ਭੋਗ ਪਾ ਦਿੱਤਾ, ਕਿਉਕਿ ‘ਮੁੰਦਾਵਣੀ’ ਨਾਮ ਮੁੰਦ ਦੇਣ ਦਾ ਹੈ, ਜਿਸ ਤਰ੍ਹਾਂ ਕਿਸੇ ਚਿੱਠੀ ਪੱਤਰ ਨੂੰ ਲਿਖਕੇ ਅੰਤ ਵਿੱਚ ਮੋਹਰ ਲਾ ਕੇ ਮੁੰਦ ਦੇਈਦਾ ਹੈ ਕਿ ਏਦੂੰ ਅੱਗੇ ਹੋਰ ਕੁਝ ਨਹੀ…"(ਗਿਆਨੀ ਗਿਆਨ ਸਿੰਘ, ‘ਤਵਾਰੀਖ ਗੁਰੁ ਖਾਲਸਾ’)
"ਮੁੰਦਾਵਣੀ: ਇਹ ਮੋਹਰ ਛਾਪ ਪੰਜਵੀ ਪਾਤਸ਼ਾਹੀ ਨੇ ਕੀਤੀ ਸੀ। ਜੈਸੇ ਪਾਤਸ਼ਾਹ ਆਪਨੀ ਥੈਲੀ ਨੂੰ ਕਰਤਾ ਹੈ ਫੇਰ ਕਿਸੀ ਕਾ ਭੈ ਖੋਲਨੇ ਕਾ ਨਹੀਂ ਕਰਤਾ। ਤੈਸੇ ਇਹ ਗੁਰੂ ਗ੍ਰੰਥ ਸਾਹਿਬ ਰੂਪੀ ਥੈਲੀ ਹੈ ਹੀਰੋ ਜੁਵਾਹਰਾਤ ਸੇ ਪੂਰਨ ਹੈ ਤਿਸਕੇ ਉਪਰ ਮੋਹਰ ਛਾਪ ਲਗਾਈ ਹੈ।" (ਗੁਰਬਾਣੀ ਪਾਠ ਦਰਸ਼ਨ ਪਿਹਲੀ ਐਡੀਸ਼ਨ) ਭਾਵ, ਮੁੰਦਾਵਣੀ ਦੇ ਭਾਵ ਅਰਥਾਂ ਵਾਰੇ ਕਿਤੇ ਵੀ ਕੋਈ ਮੱਤ-ਭੇਦ ਨਹੀ ਹਨ।
ਪੰਥ ਪ੍ਰਵਾਨਤ ‘ਸਿੱਖ ਰਹਿਤ ਮਰਯਾਦਾ’ਵਿੱਚ ਰਾਗਮਾਲਾ ਬਾਰੇ, ਪੰਨਾ 18 ਉੱਪਰ ਇਹ ਦਰਜ ਹੈ-ਭੋਗ (ੳ) ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ (ਸਾਧਾਰਨ ਜਾਂ ਅਖੰਡ) ਦਾ ਭੋਗ ਮੁੰਦਾਵਣੀ ਉਤੇ ਜਾਂ ਰਾਗਮਾਲਾ ਪੜ੍ਹ ਕੇ ਚਲਦੀ ਸਥਾਨਕ ਰੀਤੀ ਅਨੁਸਾਰ ਪਾਇਆ ਜਾਵੇ। (ਇਸ ਗੱਲ ਬਾਬਤ ਪੰਥ `ਚ ਅਜੇ ਤਕ ਮਤਭੇਦ ਹੈ, ਇਸ ਲਈ ਰਾਗਮਾਲਾ ਤੋਂ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਣ ਜਾਂ ਛਾਪਣ ਦਾ ਹੀਆ ਕੋਈ ਨਾ ਕਰੇ)। “ਸਿੱਖ ਰਹਿਤ ਮਰਯਾਦਾ ਵਿਚ ਰਾਗਮਾਲਾ ਨੂੰ ਪੜ੍ਹਨ ਜਾਂ ਛੱਡਣਾ ਨਿੱਜੀ ਚੋਣ ਉਪਰ ਛੱਡਿਆ ਗਿਆ ਹੈ। ਸਪੱਸ਼ਟ ਹੈ ਕਿ ਪੰਥ ਨੇ ਹੋਰ ਸਮੱਸਿਆਵਾਂ ਵਾਂਗ ਇਸ ਸਮੱਸਿਆ ਬਾਰੇ ਵੀ ਟਾਲ-ਮਟੋਲ ਦੀ ਨੀਤੀ ਧਾਰਨ ਕੀਤੀ ਹੋਈ ਹੈ। ਕੌਮੀ ਮਸਲੇ ਹਿੰਮਤ ਅਤੇ ਇੱਛਾ-ਸ਼ਕਤੀ ਨਾਲ ਨਜਿੱਠੇ ਜਾਣੇ ਚਾਹੀਦੇ ਹਨ। ਰਹਿਤ ਮਰਯਾਦਾ ਦੇ ਮੁਢਲੇ ਖਰੜੇ ਵਿੱਚ ਰਾਗਮਾਲਾ ਬਾਰੇ ਢਿੱਲੜ ਵਿਚਾਰ ਨਹੀਂ ਦਿੱਤੇ ਗਏ ਸਨ। (ਦੇਖੋ ਅੰਤਿਕਾ ਯ) ਇਹ ਢਿੱਲ੍ਹ ਪੰਥਕ ਪ੍ਰਬੰਧ ਉੱਪਰ ਸਿਆਸੀ ਲੋਕਾਂ ਦੀ ਮਜਬੂਤ ਪਕੜ ਦਾ ਸਿੱਟਾ ਹੈ, ਜੋ ਸਭ ਨੂੰ ਖੁਸ਼ ਕਰਨਾ ਲੋਚਦੇ ਹਨ। ਸਾਨੂੰ ਸਪੱਸ਼ਟ ਹੋ ਕੇ ਰਾਗਮਾਲਾ ਦਾ ਤਿਆਗ ਕਰਨ ਦੀ ਹਿੰਮਤ ਜੁਟਾਉਣੀ ਚਾਹੀਦੀ ਹੈ ਸ਼੍ਰੀ ਅਕਾਲ ਤਖਤ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਮੁੰਦਾਵਣੀ ਉੱਪਰ ਹੀ ਪਾਏ ਜਾਣ ਦੀ ਠੀਕ ਮਰਯਾਦਾ ਚੱਲ ਰਹੀ ਹੈ। ਹਰ ਥਾਂ ਇਸੇ ਮਰਯਾਦਾ ਦਾ ਅਨੁਸਰਣ ਹੋਣਾ ਚਾਹੀਦਾ ਹੈ”। ਡਾ. ਗੁਰਸ਼ਰਨਜੀਤ ਸਿੰਘ, ਗੁਰਮਤਿ ਨਿਰਣਯ ਕੋਸ਼ ਪੰਨਾ 166)
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ (ਸਾਧਾਰਨ ਜਾਂ ਅਖੰਡ) ਦਾ ਭੋਗ ਮੁੰਦਾਵਣੀ ਉੱਤੇ ਪਾਇਆ ਜਾਵੇ। (ਇਸ ਗੱਲ ਬਾਬਤ ਪੰਥ ਵਿੱਚ ਅਜੇ ਤਕ ਮਤਭੇਦ ਹੈ, ਇਸ ਲਈ ਰਾਗਮਾਲਾ ਤੋਂ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਣ ਜਾਂ ਛਾਪਣ ਦਾ ਹੀਆ ਕੋਈ ਨਾਂ ਕਰੇ) (ਅੰਤਿਕਾ ਗੁਰਮਤ ਨਿਰਣਯ ਕੋਸ਼ ਪੰਨਾ 213) ਧਾਰਮਿਕ ਸਲਾਹਕਾਰ ਕਮੇਟੀ ਦੀ ਤੇਰ੍ਹਵੀਂ ਇਕੱਤਰਤਾ ਮਿਤੀ 7 ਜਨਵਰੀ 1945 ਸਬ ਕਮੇਟੀ ਦੀ ਕਾਰਵਾਈ ਵਿੱਚੋਂ, ਮਤਾ ਨੰ: 5 ਰਾਗਮਾਲਾ ਅਤੇ ਭੋਗ: ਪਰਵਾਨ ਹੋਇਆ ਹੈ ਕਿ ਧਾਰਮਿਕ ਸਲਾਹਕਾਰ ਕਮੇਟੀ ਦੀ ਰਾਏ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਭੋਗ ਮੁੰਦਾਵਣੀ ਤੇ ਪਾਇਆ ਜਾਣਾ ਚਾਹੀਦਾ ਹੈ ਅਤੇ ਰਾਗਮਾਲਾ ਤੇ ਨਹੀਂ ਪੜਨੀ ਚਾਹੀਦੀ। (ਹਵਾਲਾ: ਪੰਥਕ ਮਤੇ ਸੰਪਾਦਕ, ਡਾ:ਕਿਰਪਾਲ ਸਿੰਘ, ਪੰਨਾ 34)

“ਸਰਦਾਰ ਅਮਰ ਸਿੰਘ ਜੀ (ਸ਼ੇਰਿ ਪੰਜਾਬ) ਵਲੋਂ ਰਾਗਮਾਲਾ ਬਾਰੇ ਇਹ ਪਤਾ ਪੇਸ਼ ਕੀਤਾ ਗਿਆ, ਜਿਸ ਸੰਬੰਧੀ ਪ੍ਰਧਾਨ ਸਾਹਿਬ ਨੇ ਦੱਸਿਆ ਕਿ ਸੰਨ 1936 ਈ. ਵਿਚ ਧਾਰਮਿਕ ਸਲਾਹਕਾਰ ਕਮੇਟੀ ਨੇ ਫ਼ੈਸਲਾ ਕੀਤਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿ ਜੀ ਦੇ ਪਾਠ ਦਾ ਭੋਗ ਮੁੰਦਾਵਣੀ ਤੇ ਪਾਇਆ ਜਾਵੇ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਰਾਗ ਮਾਲਾ ਨੂੰ ਕੱਢਣ ਦਾ ਹੀਆ ਕੋਈ ਨਾ ਕਰੇ। ਇਸ ਫੈਸਲੇ ਤੇ ਕਿਸੇ ਥਾਂ ਅਮਲ ਹੋਇਆ ਅਤੇ ਕਿਸੇ ਥਾਂ ਨਹੀਂ। ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਨਨਕਾਣਾ ਸਾਹਿਬ ਅਤੇ ਸ੍ਰੀ ਪੰਜਾ ਸਾਹਿਬ ਵਿਚ ਉਦੋਂ ਤੋਂ ਹੀ ਭੋਗ ਮੁੰਦਾਵਣੀ ਤੇ ਪਾਇਆ ਜਾਂਦਾ ਹੈ, ਜਦੋਂ ਤੋਂ ਕਿ ਇਹ ਪਵਿੱਤ੍ਰ ਅਸਥਾਨ ਮੁੜ ਪੰਥਕ ਪ੍ਰਬੰਧ ਵਿਚ ਆਏ ਹਨ। …ਪਿਛੋ ਗਿਆਨੀ ਕਰਤਾਰ ਸਿੰਘ ਦੀ ਤਜਵੀਜ਼ ਤੇ ਜਥੇਦਾਰ ਊਧਮ ਸਿੰਘ ਦੀ ਤਾੲਦਿ ਨਾਲ ਸਰਬ-ਸੰਮਤੀ ਹੋਣ ਤੇ ਪਾਸ ਹੋਇਆ ਕਿ ਜਦ ਤਕ ਧਾਰਮਿਕ ਸਲਾਹਕਾਰ ਕਮੇਟੀ ਰਾਗਮਾਲਾ ਬਾਰੇ ਕੋਈ ਫੈਸਲਾ ਨਾ ਕਰੇ, ਤਦ ਤਕ ਪੰਥ ਵਿਚ ਵੱਖੋ ਵੱਖ ਥਾਵੀਂ ਉਨ੍ਹਾਂ ਦਾ ਉਹੋ ਪੁਰਾਣਾ ਬੰਧੇਜ ਹੀ ਕਾਇਮ ਰਹੇ ਤੇ ਉਸ ਵਿਚ ਕੋਈ ਤਬਦੀਲੀ ਨਾ ਕੀਤੀ ਜਾਵੇ”। (26 ਅਕਤੂਬਰ 1945, ਸ੍ਰੋਮਣੀ ਗੁ: ਪ੍ਰ: ਕਮੇਟੀ ਦਾ ਪੰਜਾਹ ਸਾਲਾ ਇਤਿਹਾਸ, ਪੰਨਾ 228)
ਰਾਗਮਾਲਾ ਸ੍ਰੀ ਗੁਰੂ ਕੀ ਕ੍ਰਿਤ ਨਹਿ, ਹੈ ਮੁੰਦਾਵਣੀ ਲਗਿ ਗੁਰ ਬੈਨ। ਇਸ ਮਹਿ ਨਹਿ ਸੰਸੇ ਕੁਝ ਕਰੀਅਹਿ, ਜੇ ਸੰਸੇ ਅਵਲੋਕਹੁ ਨੈਨ। ਮਾਧਵਾਨਲ ਆਲਮ ਕਵਿ ਕੀਨਸਿ, ਤਿਸ ਮਹਿ ਨ੍ਰਿਤਕਾਰੀ ਕਹਿ ਤੈਨ। ਰਾਗ ਰਾਗਨੀ ਨਾਮ ਗਿਣੇ ਤਹਿ, ਯਾ ਤੇ ਸ੍ਰੀ ਅਰਜਨ ਕ੍ਰਿਤ ਹੈ ਨ। (40) (ਗੁਰ ਪ੍ਰਤਾਪ ਸੂਰਜ ਰਾਸਿ 3 ਅੰਸੂ 48)
“ਕਵੀ ਸੰਤੋਖ ਸਿੰਘ ਦੀ ਮੌਤ 1844 ਵਿੱਚ ਹੋਈ ਸੀ ਇਸ ਦਾ ਮਤਲਵ ਸਾਫ਼ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵੇਲੇ ਵੀ ਰਾਗ ਮਾਲਾ ਨੂੰ ਗੁਰਬਾਣੀ ਨਹੀਂ ਸੀ ਮੰਨਿਆ ਜਾਂਦਾ। ਇੱਥੇ ਇਹ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਕਿ ਕਵੀ ਸੰਤੋਖ ਸਿੰਘ ਗਿਆਨੀ ਸੰਤ ਸਿੰਘ ਦਾ ਚੇਲਾ ਸੀ, ਜਿਹੜਾ ਹਰਿਮੰਦਰ ਸਾਹਿਬ ਦਾ ਹੈਡ ਗ੍ਰੰਥੀ ਸੀ। ਇਸ ਤੋਂ ਸਪਸ਼ਟ ਹੈ ਕਿ ਰਾਗਮਾਲਾ ਘੱਟੋ-ਘੱਟ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤਕ ਹਰਿਮੰਦਰ ਸਾਹਿਬ ਵਿੱਚ ਨਹੀਂ ਸੀ ਪੜ੍ਹੀ ਜਾਂਦੀ, ਨਹੀਂ ਤਾਂ ਹੈਢ ਗ੍ਰੰਥੀ ਦਾ ਸਭ ਤੋਂ ਵੱਡਾ ਚੇਲਾ ਰਾਗਮਾਲਾ ਨੂੰ ਰੱਦ ਨਹੀਂ ਸੀ ਕਰ ਸਕਦਾ”। (ਖਸ਼ਟ ਰਾਗ ਕਿਨ ਗਾਏ, ਪੰਨਾ 6) ਇੱਥੇ ਇੱਕ ਗੱਲ ਹੋਰ ਵੀ ਨੋਟ ਕਰਨ ਵਾਲੀ ਹੈ ਉਹ ਇਹ ਕਿ ਗਿਆਨੀ ਸੰਤ ਸਿੰਘ ਜੀ ਉਹੀ ਹਨ ਜਿਸ ਨੂੰ ਅੱਜ ਦਮਦਮੀ ਟਕਸਾਲ ਆਪਣਾ ਪੰਜਵਾਂ ਮੁਖੀ ਆਖਦੀ ਹੈ।

ਰਾਗਮਾਲਾ ਦੇ ਹਮਾਇਤੀ ਵਿਦਵਾਨਾਂ ਦੇ ਵਿਚਾਰ-"ਜੀਕਰ ਤਤਕਰਾ ਬਾਣੀ ਨਾਲ ਕੋਈ ਸਬੰਧ ਨਹੀਂ ਰੱਖਦਾ; ਪਰੰਤੂ, ਤਤਕਰਾ ਹੈ ਇਸੇ ਬਾਣੀ ਦਾ, ਤਿਵੇਂ ‘ਰਾਗਮਾਲਾ’ ਬਾਣੀ ਨਾਲ ਕੋਈ ਸਬੰਧ ਨਹੀਂ ਰੱਖਦੀ, ਪਰੰਤੂ ‘ਰਾਗਮਾਲਾ’ ਹੈ ਇਸੇ ਬਾਣੀ ਦੀ।" (ਡਾ: ਚਰਨ ਸਿੰਘ ਜੀ, ਬਾਣੀ ਬੇਉਰਾ)

ਗੁਰ ਬਿਲਾਸ ਪਾਤਸ਼ਾਹੀ 6 ਵਿੱਚ ਹੋਰ ਬੇਅੰਤ ਗੁਰਮਿਤ ਵਿਰੋਧੀ ਸਾਖੀਆਂ ਸਮੇਤ ਰਾਗਮਾਲਾ ਬਾਰੇ ਵੀ ਇਹ ਦਰਜ ਹੈ-ਰਾਗਨ ਕੀ ਬਿਨਤੀ ਸੁਨੀ ਗੁਰ ਅਰਜਨ ਸੁਖਖਾਨ। ਰਾਗਮਾਲ ਤਬ ਹੀ ਲਿਖੀ ਭੋਗ ਤਾਹਿ ਪਰਿ ਠਾਨ॥654॥ ਮ੍ਰਿਤੁ ਪਾਛੇ ਇਹ ਰੀਤਿ ਕਰਾਵੋ। ਗੁਰੂ ਗ੍ਰਿੰਥ ਕਾ ਪਾਠ ਧਰਾਵੋ। ਪਾਵੋ ਭੋਗ ਰਾਗਮਾਲਾ ਪੜ੍ਹਿ। ਛਿਨ ਮਹਿ ਪਾਪ ਜਾਹਿ ਤਿਨ ਕੇ ਸੜ॥697॥ ਕੜਾਹ ਪ੍ਰਸਾਦ ਤਿਹ ਨਿਮਿਤ ਦਿਵਾਵੈ । ਨਰਕ ਦੁਆਰ ਤਿਸ ਨਹਿ ਦ੍ਰਿਸਟਾਵੇ। ਪਾਛੇ ਮ੍ਰਿਤਕ ਐਸ ਬਿਧਿ ਕਰੋ। ਜੀਵਤ ਜਤਨ ਐਸ ਬਿਧਿ ਧਰੋ॥698॥ ਧਾਰਿ ਪ੍ਰੇਮ ਗੁਰ ਗ੍ਰਿੰਥ ਕਾ ਪਾਠ ਕਰੈ ਮੁਨ ਲਾਇ। ਰਾਗਮਾਲ ਪੜ੍ਹਿ ਪ੍ਰੇਮ ਸੋਂ ਭੋਗ ਜਪੁ ਜੀ ਤੇ ਪਾਇ॥699॥(ਗੁਰ ਬਿਲਾਸ ਪਾਤਸ਼ਾਹੀ 6 ਅਧਿਆਇ ਚੌਥਾ, ਸੰਪਾਦਕ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ) ਇਸ ਦੇ ਉਲਟ ਗੁਰ ਬਿਲਾਸ ਪਾਤਸ਼ਾਹੀ 6 ਦਾ ਲਿਖਾਰੀ ਖੁਦ ਹੀ, ਇਸੇ ਅਧਿਆਏ `ਚ ਲਿਖਦਾ ਹੈ: “ਛਾਡਿ ਮਨ ਹਰਿ ਬਿਮੁਖਨ ਕੋ ਸੰਗੁ”ਸਬਦੁ ਲਿਖਿ ਲੀਨੁ।ਮੀਰਾਂ ਬਾਈ ਸਬਦੁ ਪੁਨਿ, ਔਰ ਲਿਖਯੋ ਚਿਤਿ ਚੀਨ॥677॥ “ਮਨ ਹਮਾਰੋ ਬਾਂਧਿਓ ਗੁਨ” ਮਾਰੂ ਸਬਦ ਲਿਖਿਾਇ।“ਜਿਤਿ ਦਰਿ ਲਖ ਮਹੰਮਦਾ” ਸਲੋਕ ਤੀਨਿ ਲਿਖ ਪਾਈ॥678॥ “ਬਾਇ ਆਤਸ” ਸੋਲਾਂ ਸਲੋਕ। ਰਤਨਮਾਲ ਲਿਖ ਲਈ ਅਲੋਕ। ਰਾਹ ਮੁਕਾਮ ਕੀ ਸਾਖ ਲਿਖਾਈ। ਰਾਗਮਾਲਾ ਪਾਛੇ ਲਿਖਿ ਪਾਈ॥679॥

"ਸੋ ਉਪਕ੍ਰਮ ਸਤਿਨਾਮ ਸੇ ਲੇਕਰ ਉਪਸੰਗ੍ਰਹ ਸਤਿਨਾਮ ਮਿਲੇ ਤੋ ਜੀਵਤਾ ਹੂੰ ਕਹਿ ਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਬੀੜ ਤਿਆਰ ਕਰ ਚੁੱਕੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਾ ਭੋਗ ਸੁਨ ਕਰ ੬ ਰਾਗ ੩੦ ਰਾਗਨੀ ੪੮ ਪੁਤ੍ਰ ਸਭ ਪਰਵਾਰ ਸਮੇਤ ਦਰਸਨ ਕੋ ਆਏ ਔਰ ਕੀਰਤਨ ਕਰ ਬੇਨਤੀ ਪੂਰਬਕ ਬੋਲੇ ਕਿ ਹੇ ਕ੍ਰਿਪਾ ਸਿੰਧੁ ਜੀ ਹਮ ਸਭ ਕੇ ਵਕਤ ਕਾ ਕੈਸੇ ਨਿਰਣੇ ਹੋਗਾ ਤਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਕੋ ਆਗਾ ਕਰੀ ਕਿ ਜੈਸੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਕੇ ਆਦਿ ਮੈਂ ਸ਼ਬਦੋਂ ਕਾ ਸੂਚੀ ਪਤ੍ਰ ਲਿਖਾ ਹੈ ਤਿਸੀ ਭਾਂਤ ਰਾਗੋਂ ਕਾ ਸੂਚੀਪਤ੍ਰ ਮੰਗਲ ਰੂਪ ਅੰਤ ਮੇਂ ਲਿਖੋ। ਤਬ ਭਾਈ ਗੁਰਦਾਸ ਜੀ ਨੇ ਏਹੀ ਛੇ ਰਾਗ ਔਰ ਤੀਸ ਰਾਗਨੀ, ਅਠਤਾਲੀਸ ਪੁਤ੍ਰ ਜੋ ਆਏ ਥੇ ਸੋ ਰਾਗ ਮਾਲਾ ਰੱਖੀ ਹੈ॥ (ਫਰੀਦਕੋਟੀ ਟੀਕਾ)
“ਇਹ ਚੁਰਾਸੀ-6 ਰਾਗ, 30 ਰਾਗਣੀਆਂ, 48 ਪੁੱਤਰ, ਸਾਰੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਪਾਉਣ ਸਮੇਂ ਉਤਸ਼ਾਹ ਨਾਲ ਆਪ ਗਾਏ ਸਨ, ਜਿਨ੍ਹਾਂ ਦਾ ਨਾਮ ਰਾਗ ਮਾਲਾ ਵਿੱਚ ਆਪ ਜੀ ਨੇ ਲਿਖਿਆ ਹੈ। ਰਾਗ ਮਾਲਾ ਪੜ੍ਹ ਕੇ ਮਹਰਾਜ ਜੀ ਨੇ ਸੰਪੂਰਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਭੋਗ ਪਾਇਆ ਅਤੇ ਆਗਿਆ ਕੀਤੀ ਕਿ ਜੋ ਵੀ ਰਾਗ ਮਾਲਾ ਪੜ੍ਹ ਕੇ ਭੋਗ ਪਾਵੇਗਾ, ਉਹ ਚੁਰਾਸੀ ਲੱਖ ਜੂਨ ਦੇ ਗੇੜੇ ਵਿੱਚ ਨਹੀਂ ਆਵੇਗਾ”। (ਰਾਗਮਾਲਾ ਗੁਰਬਾਣੀ ਹੈ, ਪੰਨਾ 46)

ਕੁਝ ਸਮੇਂ ਤੋਂ ਗੁਰਸਿਖਾਂ ਵਿਚ ਇਹ ਅਸ਼ੰਕਾ ਆ ਗਈ ਹੈ ਕਿ ਰਾਗਮਾਲਾ ਗੁਰਬਾਣੀ ਨਹੀਂ ਹੈ। ਇਹ ਆਸ਼ੰਕਾ ਸੰ: ਬਿ: 1900 ਦੇ ਕਰੀਬ ਸੇ ਸੋਭਾ ਸਿੰਘ ਸਾਹਿਬ ਜੀ ਸੇ ਸ਼ੁਰੂ ਹੋਈ ਹੈ। ਪ੍ਰੰਤੂ ਉਨਕੇ ਸਰੀਰ ਮੇ ਜਬ ਅਤੀ ਤਕਲੀਫ ਜ਼ਬਾਨ ਬੰਦ ਹੋ ਜਾਨੇ ਕੀ ਅੋਰ ਸਰੀਰ ਦੇ ਕੁਸਟ ਹੋ ਜਾਨੇ ਦੀ ਹੋ ਗਈ ਤੋ ਇਹ ਆਸ਼ੰਕਾ ਭੀ ਬੰਦ ਹੋ ਗਈ ਸੀ। (ਗੁਰ ਗਿਰਾ ਰਾਗਮਾਲਾ ਮੰਡਨ ਪ੍ਰੋਬਧ ਪੰਨਾ 9)

“ਇਹ ਸੰਗਤ ਨੇ ਅਰਦਾਸ (ਸ਼੍ਰੀ ਅਕਾਲ ਤਖਤ ਸਾਹਿਬ ਉੱਤੇ) ਕਰ ਦਿੱਤੀ, ਅੱਠ ਦਿਨਾਂ ਤੋਂ ਪਹਿਲਾਂ ਪਹਿਲਾਂ ਉਸ ਸੋਭਾ ਸਿੰਘ ਦੀ ਜ਼ਬਾਨ ਵਿੱਚ ਕੀੜੇ ਪੈ ਗਏ। ਉਨ੍ਹਾਂ ਫਿਰ ਰਾਗਮਾਲਾ ਲਿਖ ਕੇ ਅਰਦਾਸ ਕੀਤੀ ਕਿ ਮਹਾਰਾਜ ਜੀ! ਮੈਂ ਭੁਲ ਗਿਆ, ਮੈਨੂੰ ਸਾਧ ਸੰਗਤ ਬਖਸ਼ੇ। ਉਸ ਵੇਲੇ ਉਹਦੀ ਅਰਦਾਸ ਕੀਤੀ ਗਈ ਤਾਂ ਫਿਰ ਕੀੜੇ ਹਟ ਗਏ”। (ਸ੍ਰੀ ਮਾਨ ਪੰਥ ਰਤਨ ਵਿੱਦਿਆ ਮਾਰਤਮਡ ਸਚਖੰਡ ਵਾਸੀ ਸੰਤ ਗਿ: ਗੁਰਬਚਨ ਸਿੰਘ ਜੀ ਖ਼ਲਸਾ ਭਿੰਡਰਾਵਾਲੇ, ਗੁਰਬਾਣੀ ਪਾਠ ਦਰਸ਼ਨ ਪੰਨਾ-182)
ਗਿਆਨੀ ਇਕਬਾਲ ਸਿੰਘ ਦੇ ਬਿਆਨ ਨੇ ਇਕ ਵੇਰਾਂ ਫੇਰ ਰਾਗਮਾਲਾ ਬਾਰੇ ਚਰਚਾ ਛੇੜ ਦਿੱਤੀ ਹੈ। ਸੱਚ ਨੂੰ ਸਮਝਣ ਸਮਰੱਥਾ ਰੱਖਣ ਵਾਲੇ ਗੁਰਸਿੱਖਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਓ, ਟਾਲ-ਮਟੋਲ ਦੀ ਨੀਤੀ ਛੱਡਕੇ ਇਕੱਤਰ ਹੋਈਏ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਅਗਵਾਈ ਲੈਕੇ ਰਾਗਮਾਲਾ ਬਾਰੇ ਸਪੱਸ਼ਟ ਫੈਸਲਾ ਕਰੀਏ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਤਾਂ ਹੀ ਅਖਵਾਂ ਸਕਦੇ ਹਾਂ ਜੇ ਅਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਬਾਹਰੀ ਹਰ ਰਚਨਾਂ ਨੂੰ ਰੱਦ ਕਰ ਦਈਏ। ਸਾਡੇ ਵਾਸਤੇ ਗੁਰਬਾਣੀ ਅਲਾਹੀ ਫੁਰਮਾਨ ਹੈ- ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ ॥ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ॥ ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ ॥ ਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥੨੪॥ (ਪੰਨਾ 917)


  
ਰੱਖੜੀ ਤੇ ਵਿਸ਼ੇਸ਼-ਸਿੱਖ ਧਰਮ ਤੇ ਅਨਮਤੀ ਤਿਉਹਾਰਾਂ ਦਾ ਗਲਬਾ

     
24 aug2010     ਇਕਵਾਕ ਸਿੰਘ ਪੱਟੀ,ਸੁਲਤਾਨਵਿੰਡ ਰੋਡ, ਅੰਮ੍ਰਿਤਸਰ
 


ਹਰ ਧਰਮ, ਕੌਮ ਅਤੇ ਮਜ਼ਹਬ ਦੇ ਆਪੋ ਆਪਣੇ ਵੱਖਰੇ-2 ਤਿਉਹਾਰ ਅਤੇ ਰੀਤੀ-ਰਿਵਾਜ਼ ਹੁੰਦੇ ਹਨ। ਜਿਸਨੂੰ ਸਬੰਧਿਤ ਧਰਮ, ਕੌਮ ਅਤੇ ਮਜ਼ਹਬ ਦੇ ਲੋਕ ਹੀ ਮਨਾਉਂਦੇ ਹਨ।
ਮੁਸਲਿਮ ਕੌਮ ਦੇ ਤਿਉਹਾਰ ਹਿੰਦੂ, ਇਸਾਈ, ਜੈਨੀ, ਬੋਧੀ ਆਦਿ ਨਹੀਂ ਮਨਾਉਂਦੇ ਅਤੇ ਇਹਨਾਂ ਦੇ ਤਿਉਹਾਰ ਮੁਸਲਿਮ ਨਹੀਂ ਮਨਾਉਂਦੇ। ਤਿਉਹਾਰਾਂ ਤੋਂ ਸਾਨੂੰ ਸਬੰਧਿਤ ਕੌਮ ਦੇ ਰੀਤੀ-ਰਿਵਾਜ਼ਾਂ, ਸਿਧਾਤਾਂ, ਉੱਚਤਮ ਆਦਿ ਦਾ ਵੀ ਪਤਾ ਚਲਦਾ ਹੈ ਕਿ ਫਲਾਂ ਕੌਮ ਦਾ ਫਲਾਂ ਤਿਉਹਾਰ ਸਮਾਜ ਨੂੰ ਕੀ ਸਿੱਖਿਆ ਦਿੰਦਾ ਹੈ। ਇਸੇ ਤਰ੍ਹਾਂ ਹੀ ਸਿੱਖ ਕੌਮ ਦੇ ਆਪਣੇ ਤਿਉਹਾਰ ਹਨ, ਜਿਵੇਂ ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ, ਗੁਰਗੱਦੀ ਦਿਵਸ, ਜੋਤੀ-ਜੋਤ ਦਿਵਸ, ਵਿਸਾਖੀ, ਹੋਲਾ ਮਹੱਲਾ, ਕੌਮ ਦੇ ਮਹਾਨ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਜਿਸ ਤੋਂ ਨਾ ਕਿ ਸਿਰਫ ਸਾਡੀ ਕੌਮ ਨੂੰ ਬਲਕਿ ਸਾਰੇ ਸੰਸਾਰ ਦੇ ਲੋਕਾਂ ਨੂੰ ਆਪਣੇ ਧਰਮ ਵਿੱਚ ਪੱਕੇ ਰਹਿਣ, ਦੇਸ਼, ਕੌਮ ਅਤੇ ਮਨੁੱਖਤਾ ਲਈ ਲੜ ਕੇ ਮਰਨ ਦੀ ਸਿੱਖਿਆ ਮਿਲਦੀ ਹੈ। ਪਰ ਬਦਕਿਸਮਤੀ ਸਾਡੀ ਕੌਮ ਦੀ ਕਿ ਅਸੀਂ ਆਪਣੇ ਯੋਧਿਆਂ, ਸੂਰਬੀਰਾਂ, ਕੌਮੀ ਸ਼ਹੀਦਾਂ ਦੇ ਦਿਹਾੜਿਆਂ ਨਾਲੋਂ ਅਨਮਤੀ ਤਿਉਹਾਰਾਂ ਨੂੰ ਵੱਧ ਚਾਅ ਨਾਲ ਮਨਾਉਂਦੇ ਹਾਂ। ਜਿੰਨ੍ਹਾਂ ਵਿੱਚੋਂ ਕਰਮਕਾਂਢੀ ਤਿਉਹਾਰ ਜਿਆਦਾ ਹੁੰਦੇ ਹਨ ਅਤੇ ਜਿੰਨ੍ਹਾਂ ਦੀ ਗੁਰਬਾਣੀ ਵਿੱਚ ਵੀ ਸਖਤ ਮਨਾਹੀ ਕੀਤੀ ਗਈ ਹੈ। ਪਰ ਅਸੀਂ ਢੀਠਾਂ ਨੇ ਬ੍ਰਹਾਮਣਵਾਦੀ ਸੋਚ ਅਧੀਨ ਵਰਤ, ਟਿੱਕਾ ਭਾਈ ਦੂਜ, ਰੱਖੜੀ, ਹੋਲੀ, ਲੋਹੜੀ, ਮੱਸਿਆ, ਸੰਗਰਾਂਦ, ਪੂਰਨਮਾਸੀ ਆਦਿ ਨੂੰ ਵੀ ਗੁਰਦੁਆਰਿਆਂ ਵਿੱਚ ਮਨਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਗੁਰੂ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਹੁਕਮਾਂ ਨੂੰ ਟਿੱਚ ਜਾਣਦਿਆਂ ਬੁੱਤ ਪੂਜਾ ਬਣਾ ਛੱਡਿਆ ਹੈ। ਜਿੰਨਾਂ ਦੇ ਤਿਉਹਾਰ ਹਨ ਉਹਨਾਂ ਨੂੰ ਮੁਬਾਰਕ ਹਨ। ਪਰ ਸਿੱਖਾਂ ਨੂੰ ਨਹੀਂ।

ਅੱਜ ਅਸੀਂ ਸਿਰਫ ਗੱਲ ਕਰਾਂਗੇ “ਰੱਖੜੀ” ਦੇ ਤਿਉਹਾਰ ਦੀ। ਰੱਖੜੀ ਜੋ ਕਿ ਹਿੰਦੂ ਧਰਮ ਦਾ ਤਿਉਹਾਰ ਹੈ ਜਿਸਦਾ ਪੂਰਾ ਨਾਮ ਹੈ ‘ਰੱਖਸ਼ਾ ਬੰਧਨ’। ਭਾਵ ਰੱਖਿਆ ਕਰਨ ਵਾਲਾ ਧਾਗਾ। ਜਿਸਨੂੰ ਇੱਕ ਔਰਤ ਆਪਣੇ ਭਰਾ ਦੀ ਕਲਾਈ ‘ਤੇ ਬੰਨ੍ਹ ਕੇ ਹਰ ਸਾਲ ਉਸਨੂੰ ਯਾਦ ਕਰਵਾਉਂਦੀ ਹੈ ਜਾਂ ਕਹਿ ਲਿਆ ਜਾਵੇ ਕਿ ਇੱਕ ਸਾਲ ਦਾ ਅਲਾਰਮ ਲਗਾ ਦਿੰਦੀ ਹੈ ਅਤੇ ਪ੍ਰਣ ਲੈਂਦੀ ਹੈ ਕਿ ਉਹ ਹਮੇਸ਼ਾਂ ਉਸਦੀ ਇੱਜ਼ਤ, ਆਬਰੂ ਦੀ ਰੱਖਿਆ ਕਰਨ ਲਈ ਵਚਨਬੱਧ ਰਹੇਗਾ। ਬਦਲੇ ਵਿੱਚ ਭਰਾ ਵੀ ਉਸਨੂੰ ਨਗਦ ਪੈਸੇ, ਗਿਫ਼ਟ ਆਦਿਕ ਤੋਹਫੇ ਵੱਜੋਂ ਦਿੰਦਾ ਹੈ। ਇੱਥੇ ਔਰਤ ਨੂੰ ਇਹ ਅਹਿਸਾਸ ਕਰਵਾਇਆ ਜਾਂਦਾ ਹੈ ਕਿ ਉਹ ਅਬਲਾ, ਮਜਬੂਰ, ਨਿਮਾਣੀ ਹੈ ਜਿਸ ਕਰਕੇ ਉਸਨੂੰ ਬਚਪਨ ਵਿੱਚ ਪਿਤਾ ਦੇ, ਵੱਡੀ ਹੋ ਕੇ ਭਰਾ ਦੇ, ਵਿਆਹ ਤੋਂ ਬਾਅਦ ਪਤੀ ਉਪਰ ਹੀ ਟੇਕ ਰੱਖਣੀ ਪਵੇਗੀ ਅਤੇ ਉਹ ਆਤਮ ਨਿਰਭਰ ਨਹੀਂ ਹੈ।

ਅਸਲ ਵਿੱਚ ਇਹ ਤਿਉਹਾਰ ਉਸ ਸਮੇਂ ਅਤੇ ਸਮਾਜ ਦੀ ਦੇਣ ਹੈ ਜਿਸ ਵਿੱਚ ਔਰਤ ਨੂੰ ਨਿਮਾਣੀ, ਅਬਲਾ, ਨਿਤਾਣੀ, ਮਜਬੂਰ, ਹੋਣ ਦਾ ਅਹਿਸਾਸ ਕਰਵਾਇਆ ਜਾਂਦਾ ਹੈ ਕਿ ਮਰਦ ਪ੍ਰਧਾਨ ਸਮਾਜ ਵਿੱਚ ਮਰਦ ਤੋਂ ਬਿਨ੍ਹਾਂ ਉਸਦੀ ਆਪਣੇ ਰੂਪ ਵਿੱਚ ਕੋਈ ਪਾਂਇਆਂ ਨਹੀਂ ਹੈ । ਐਸਾ ਸਮਾਜ ਜਿਸ ਵਿਚਲੇ ਅਖੌਤੀ ਵਿਦਵਾਨਾਂ, ਫਿਲਾਸਫਰਾਂ ਅਤੇ ਧਾਰਮਿਕ ਆਗੂਆਂ ਨੇ ਇਸਤ੍ਰੀ ਨੂੰ ਕੁਦਰਤ ਦੀ ਇੱਕ ਮਜ਼ੇਦਾਰ ਗਲਤੀ ਕਿਹਾ ਹੈ। ਜਿਸ ਵਿੱਚ ਔਰਤ ਨੂੰ ਨਸ਼ੀਲੀ ਸ਼ਰਾਬ ਅਤੇ ਮਾਰੂ ਜ਼ਹਿਰ ਤੱਕ ਕਿਹਾ ਗਿਆ ਹੈ। ਜਿੱਥੇ ਔਰਤ ਨੂੰ ਇੱਕ ਨਾ-ਮੁਕੰਮਲ ਵਸਤੂ ਕਿਹਾ ਗਿਆ ਹੈ। ਔਰਤ ਨੂੰ ਬਘਿਆੜਨ ਤੱਕ ਕਿਹਾ ਗਿਆ ਹੈ, “ਇਨ ਬਾਘਨ ਤ੍ਰੈ ਲੋਕੀ ਖਾਈ।” ਐਸਾ ਧਰਮ ਜਿਸ ਵਿੱਚ ਔਰਤ ਦੀ ਪੜ੍ਹਾਈ ਤੱਕ ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਜਿੱਥੇ ਮੁੰਡਾ ਜੰਮਣ ਤੇ ਤਾਂ ਢੋਲ ਢੱਮੱਕੇ ਕੀਤੇ ਜਾਂਦੇ ਹਨ, ਪਰ ਕੁੜੀ ਜੰਮਣ ਤੇ ਸੋਗ ਪੈ ਜਾਂਦਾ ਹੈ। ਜਿਸਦੀ ਮਿਸਾਲ ਅੱਜ ਵੀ ਭਰੂਣ ਹੱਤਿਆ ਦੇ ਰੂਪ ਵਿੱਚ ਮਿਲ ਜਾਂਦੀ ਹੈ। ਲੜਕੀ ਦਾ ਵਿਆਹ ਹੋਵੇ ਤਾਂ ਸਿਰ ਨੀਵਾਂ ਰੱਖਣ ਦਾ ਰਿਵਾਜ਼ ਹੈ ਅਤੇ ਇਸਦੇ ਉਲਟ ਲੜਕੇ ਦੇ ਘਰ ਖੁਸ਼ੀਆਂ, ਸਿਹਰੇ ਬੰਨ੍ਹੇ ਜਾਂਦੇ ਹਨ। ਇਸਤ੍ਰੀ ਕੋਲੋਂ ਧਰਮ ਕਰਮ ਦੇ ਸਾਰੇ ਹੱਕ ਖੋ ਲਏ ਗਏ ਸਨ। ਉਸਨੂੰ ਸਿਰਫ ਇੱਕ ਅਬਲਾ ਦੇ ਰੂਪ ਵਿੱਚ ਹੀ ਪੇਸ਼ ਕੀਤਾ ਗਿਆ ਸੀ। ਜਿਸਨੂੰ ਹੁਕਮ ਸੀ ਕਿ ਉਹ ਸਾਰੀ ਜਿੰਦਗੀ ਮਰਦ ਦੀ ਰਜ਼ਾ ਵਿੱਚ ਹੀ ਗੁਜ਼ਾਰੇ। ਤੁਲਸੀ ਦਾਸ ਵਰਗੇ ਲੇਖਕ ਨੇ ਤਾਂ ਇਸਤ੍ਰੀ, ਸ਼ੁਦਰ, ਪਸ਼ੂ, ਅਤੇ ਢੋਲ ਦੀ ਤਰ੍ਹਾਂ ਪਿਟਾਈ ਦੇ ਲਾਇਕ ਹੀ ਦੱਸਿਆ ਹੈ: ਢੋਲ, ਗਵਾਰ, ਸ਼ੁਦਰ, ਪਸ਼ੂ, ਨਾਰੀ, ਯਹ ਸਭ ਤਾੜਨ ਕੇ ਅਧਿਕਾਰੀ । (ਤੁਲਸੀ ਰਮਾਇਣ)
ਪਰ ਰੱਬੀ ਨੂਰ ਗੁਰੂ ਨਾਨਕ ਸਾਹਿਬ ਜੀ ਨੇ ਐਸੇ ਸਮਾਜ ਨੂੰ ਲਾਹਨਤਾਂ ਪਾਉਂਦਿਆਂ ਇਸਤ੍ਰੀ ਨੂੰ ਮਰਦ ਦੇ ਬਰਾਬਰ ਦਾ ਦਰਜਾ ਦਿੰਦਿਆਂ ਸਖ਼ਤ ਝਾੜ ਪਾਈ ਅਤੇ ਕਿਹਾ :
ਸੋ ਕਿਉਂ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ ॥ (ਆਸਾ ਮ. 1, ਪੰਨਾ 473)
ਕਿ ਉਸ ਇਸਤ੍ਰੀ ਨੂੰ ਬੁਰਾ ਕਿਉਂ ਕਹਿੰਦੇ ਹੋ ਜਿਸਦੀ ਕੁਖੋਂ ਵੱਡੇ-ਵੱਡੇ ਪੀਰ, ਪੈਗੰਬਰ, ਔਲੀਏ, ਸੂਰਬੀਰ, ਯੋਧੇ, ਵਿਦਵਾਨ, ਸੂਰਮੇ, ਫਿਲਾਸਫਰ ਪੈਦਾ ਹੁੰਦੇ ਹਨ । ਉਹ ਆਪ ਮਾੜੀ ਕਿਵੇਂ ਹੋਈ ?

ਸਿੱਖ ਧਰਮ ਵਿੱਚ ਔਰਤ ਸਾਰੇ ਧਾਰਮਿਕ ਅਤੇ ਸੰਸਾਰੀ ਕੰਮਾਂ ਵਿੱਚ ਮਰਦ ਦਾ ਬਰਾਬਰ ਸਾਥ ਦੇ ਸਕਦੀ ਹੈ। ਉਸ ਉਪਰ ਕੋਈ ਬੰਦਸ਼ ਨਹੀਂ। ਬੱਸ ਉਸਦਾ ਫ਼ਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਆਪਣਾ ਜੀਵਣ ਢਾਲਣਾ ਹੈ। ਅਤੇ ਗੁਰਮਤਿ ਅਨੁਸਾਰ ਆਪਣਾ ਜੀਵਣ ਜਿਊਣਾ ਚਾਹੀਦਾ ਹੈ ।

ਇਥੇ ਮੇਰੀਆਂ ਭੁਲੜ ਭੈਣਾਂ ਅਤੇ ਵੀਰ ਇਹ ਮਿਸਾਲ ਦਿੰਦੇ ਹਨ ਕਿ ਰੱਖੜੀ ਤਾਂ ਭੇਣ ਭਰਾ ਦੇ ਪਿਆਰ ਦਾ ਪ੍ਰਤੀਕ ਹੈ, ਪਰ ਨਾਲ ਇਹ ਵੀ ਯਾਦ ਰੱਖਣ ਵਾਲੀ ਗੱਲ ਹੈ ਕਿ ਦੁਨੀਆਂ ਦੇ 90 ਪ੍ਰਤੀਸ਼ਤ ਤੋਂ ਵੀ ਜਿਆਦਾ ਲੋਕ ਰੱਖੜੀ ਨਹੀਂ ਬੰਨਦੇ, ਕੀ ਉਹਨਾਂ ਭੈਣ-ਭਰਾਵਾਂ ਦੇ ਪਿਆਰ ਵਿੱਚ ਕੋਈ ਘਾਟ ਹੈ ?

ਦੂਜੀ ਗੱਲ ਭਰਾ ਵੱਲੋਂ ਭੈਣ ਦੀ ਰੱਖਿਆ ਕਰਨ ਦੀ। ਤਾਂ ਗੁਰੂ ਸਾਹਿਬਾਨ ਨੇ ਇਸਤ੍ਰੀ ਨੂੰ ਅੰਮ੍ਰਿਤ ਛੱਕ ਕੇ, ਹੱਥ ਵਿੱਚ ਤਲਵਾਰ ਫੜ੍ਹ ਕੇ ਦੁਸ਼ਮਣਾਂ ਅਤੇ ਜ਼ਾਲਮਾਂ ਲਈ ਵੰਗਾਰ ਬਣਨ ਦਾ ਹੌਂਸਲਾ, ਸ਼ਕਤੀ ਅਤੇ ਹਿੰਮਤ ਦਿੱਤੀ ਹੈ। ਜਿਸਦੀਆਂ ਮਿਸਾਲਾਂ ਸਿੱਖ ਇਤਿਹਾਸ ਵਿੱਚੋਂ ਮਿਲ ਵੀ ਜਾਂਦੀਆਂ ਹਨ । ਇੱਥੇ ਇੱਕ ਗੱਲ ਹੋਰ ਯਾਦ ਰੱਖਣ ਵਾਲੀ ਹੈ ਕਿ ਸਿੱਖ ਜਿਹੜਾ ਹੈ ਉਹ ਸਿਰਫ ਆਪਣੇ ਪਰਿਵਾਰ ਲਈ ਹੀ ਨਹੀਂ ਸਗੋਂ ਸਮੁੱਚੀ ਮਾਨਵਤਾ ਦੇ ਲਈ ਜਿਊਂਦਾ ਹੈ ਅਤੇ ਹਰੇਕ ਮੁਸੀਬਤ ਵਿੱਚ ਫਸੀ ਇਸਤ੍ਰੀ ਉਸਦੀ ਭੈਣ ਦਾ ਹੀ ਦਰਜਾ ਰੱਖਦੀ ਹੈ ਅਤੇ ਉਸਦੀ ਰੱਖਿਆ ਕਰਨੀ ਉਸਦਾ ਪਹਿਲਾ ਫਰਜ ਹੈ। ਇਸਦੀਆਂ ਮਿਸਾਲਾਂ ਵੀ ਸਿੱਖ ਇਤਿਹਾਸ ਵਿੱਚੋਂ ਮਿਲ ਜਾਂਦੀਆਂ ਹਨ ਜਦੋਂ ਗੁਰੂ ਕੇ ਸਿੱਖਾਂ ਨੇ ਅਬਦਾਲੀ ਵਰਗੇ ਜ਼ਰਵਾਣੇ ਕੋਲੋਂ ਹਜਾਰਾਂ ਇਸਤ੍ਰੀਆਂ ਨੂੰ ਆਜ਼ਾਦ ਕਰਵਾਇਆ ਸੀ । ਤੀਜੀ ਗੱਲ ਕਿ ਜੋ ਸਿੱਖ ਪਰਿਵਾਰਾਂ ਵਿੱਚ ਅਕਸਰ ਸੁਨਣ ਨੂੰ ਮਿਲਦੀ ਹੈ ਕਿ ਗੁਰੁ ਨਾਨਕ ਸਾਹਿਬ ਜੀ ਨੇ ਵੀ ਬੀਬੀ ਨਾਨਕੀ ਜੀ ਕੋਲੋਂ ਰੱਖੜੀ ਬਣਵਾਈ ਸੀ। ਬਿਲਕੁਲ ਸਪੱਸ਼ਟ ਹੈ ਕਿ ਗੁਰੁ ਸਾਹਿਬਾਨ ਦੀ ਕੋਈ ਵੀ ਤਸਵੀਰ ਅਸਲੀ ਨਹੀਂ ਹੈ। ਇਹ ਸਿਰਫ ਕਾਲਪਨਿਕ ਹੈ। ਜੋ ਸਾਡੇ ਸ਼ਾਨਾ ਮੱਤੇ ਇਤਿਹਾਸ ਨੂੰ ਮੁੜ ਕਰਮਕਾਂਢੀ ਅਤੇ ਬ੍ਰਹਾਮਣਵਾਦੀ ਦਿੱਖ ਵਖਾਉਣ ਲਈ ਇੱਕ ਸਾਜਿਸ਼ ਤੋਂ ਵੱਧ ਕੁਝ ਵੀ ਨਹੀਂ ਹੈ। ਇਸ ਲਈ ਸਾਰੀ ਵੀਚਾਰ ਤੋਂ ਸਪੱਸ਼ਟ ਹੁੰਦਾ ਹੈ ਕਿ ਰੱਖੜੀ ਸਿੱਖਾਂ ਦਾ ਤਿਉਹਾਰ ਨਹੀਂ ਹੈ ਅਤੇ ਰੱਖੜੀ ਦਾ ਤਿਉਹਾਰ ਸਿੱਖਾਂ ਵੱਲੋਂ ਮਨਾਉਣਾ ਗੁਰਮਤਿ ਸਿਧਾਂਤਾਂ ਦੇ ਨਿਰਾਦਰ ਤੁੱਲ ਹੈ ।

ਅਫਸੋਸ ਤਾਂ ਇਸ ਗੱਲ ਦਾ ਹੋਰ ਵੀ ਵੱਧ ਜਾਂਦਾ ਹੈ ਕਿ ਅਸੀਂ ਆਪਣੇ ਤਿਉਹਾਰਾਂ ਨੂੰ ਭੁੱਲ ਕੇ ਅਨਮਤੀਂ ਤਿਉਹਾਰਾਂ ਨੂੰ ਅਪਣਾ ਲਿਆ ਹੈ ਅਤੇ ਸੱਭ ਤੋਂ ਵੱਡਾ ਦੁਖਦਾਈ ਪਹਿਲੂ ਇਹ ਵੀ ਹੈ ਜਦੋਂ ਰੱਖੜੀ ਵਾਲੇ ਦਿਨ ਅੰਮ੍ਰਿਤਧਾਰੀ ਸਿੱਖਾਂ ਅਤੇ ਸਿੰਘਣੀਆਂ ਨੂੰ ਵੀ ਗੁਰਦੁਆਰਿਆਂ ਵਿੱਚ ਨਿਸ਼ਾਨ ਸਾਹਿਬ, ਗੁਰੂ ਗ੍ਰੰਥ ਸਾਹਿਬ ਜੀ ਦੇ ਪੀਹੜੇ, ਸੁੱਖ ਆਸਨ ਸਥਾਨ, ਗੋਲਕਾਂ ਆਦਿ ਤੇ ਵੀ ਰੱਖੜੀ ਬੰਨ੍ਹ ਕੇ ਗੁਰਮਤਿ ਅਸੂਲਾਂ ਦਾ ਜਲੂਸ ਕੱਢਦਿਆਂ ਦੇਖਿਆ ਜਾਂਦਾ ਹੈ । ਜਦਕਿ ਚਾਹੀਦਾ ਤਾਂ ਇਹ ਹੈ ਕਿ ਲੋਕਾਈ ਨੂੰ ਸੁਚੇਤ ਕਰਕੇ ਗੁਰਮਤਿ ਅਨੁਸਾਰ ਜੀਵਣ ਜਿਊਣ ਦੀ ਜਾਚ ਦੱਸੀ ਜਾਵੇ ਪਰ ਇੱਥੇ ਤਾਂ ਗੁਰੂਆਂ ਦੇ ਨਾਮ ਉਪਰ ਚਲਦੇ ਵਿਦਿਅਕ ਅਦਾਰਿਆਂ ਵਿੱਚ ਵੀ ਬ੍ਰਹਾਮਣਵਾਦੀ ਕਰਮਕਾਂਢਾਂ ਨੂੰ ਹੀ ਪ੍ਰਚਾਰਿਆ ਜਾ ਰਿਹਾ ਹੈ। ਜਿਸਦੀ ਪ੍ਰਤੱਖ ਮਿਸਾਲ ਅੰਮ੍ਰਿਤਸਰ ਸਥਿਤ ਚੀਫ ਖਾਲਸਾ ਦੀਵਾਨ ਦੇ ਪ੍ਰਬੰਧ ਅਧੀਨ ਚਲਦੇ ਸਕੂਲ ਗੁਰੁੂ ਹਰਕ੍ਰਿਸ਼ਨ ਪਬਲਿਕ ਸਕੂਲ ਦੀ ਖਬਰ ਜੋ 17 ਅਗੱਸਤ 2008 ਦੀ ਸਪੋਕਸਮੈਨ ਅਖਬਾਰ ਦੇ ਅੰਮ੍ਰਿਤਸਰ ਅਡੀਸ਼ਨ ਵਿੱਚ ਛਪੀ ਸੀ ਜਿਸਦਾ ਸਿਰਲੇਖ ਸੀ “ਗੁਰੁ ਹਰਕ੍ਰਿਸ਼ਨ ਸਕੂਲ ਵਿੱਚ ਰੱਖੜੀਆਂ ਦਾ ਤਿਉਹਾਰ ਮਨਾਇਆ” ਤੋਂ ਮਿਲਦੀ ਹੈ। ਦੂਜੀ ਮਿਸਾਲ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਜਿੰਨ੍ਹਾ ਨੇ ਕੌਮ ਨੂੰ ਸੇਧ ਦੇਣ ਲਈ ਅੱਗੇ ਆਉਣਾ ਹੈ, ਉਹ ਆਪ ਹੀ ਇਸ ਦਿਨ ਰੱਖੜੀ ਬੰਨ੍ਹ ਕੇ ਗੁਰਮਤਿ ਨਾਲ ਕੋਝਾ ਮਜ਼ਾਕ ਕਰ ਰਹੇ ਸਨ ਅਤੇ ਅਖਬਾਰਾਂ ਦੀਆਂ ਸੁਰਖੀਆਂ ਬਣੇ। ਇਹ ਸੰਸਥਾਵਾਂ ਦੀ ਅਣਗਿਹਲੀ ਹੈ, ਪ੍ਰਬੰਧਕਾਂ ਦੀ ਨਲਾਇਕੀ ਹੈ, ਜਾਂ ਇਤਿਹਾਸ ਤੋਂ ਨਾ-ਵਾਕਫੀ ਕੀ ਕਿਹਾ ਜਾ ਸਕਦਾ ਹੈ ? ਪਰ ਬਾਬੇ ਨਾਨਕ ਦੇ ਬੱਚੇ-ਬੱਚੀਆਂ ਅਜਿਹੇ ਮਨਮਤੀ ਕਰਮ ਕਦੇ ਨਹੀਂ ਕਰਦੇ ਅਤੇ ਰੀਤੀ ਰਿਵਾਜ਼ਾਂ ਦੀ ਥਾਂ ਗੁਰਮਤਿ ਨੂੰ ਪਹਿਲ ਦੇਣਗੇ ਅਤੇ ਪ੍ਰੰਪਰਾਵਾਂ ਨੂੰ ਛੱਡ ਕੇ ਸਿਧਾਂਤ ਨੂੰ ਪਹਿਲ ਦੇਣਗੇ। ਉਮੀਦ ਕਰਦਾਂ ਹਾਂ।


  
ਹੇਮਕੁੰਟ ਪਰਬਤ ਹੈ ਕਹਾਂ?-ਸਰਵਜੀਤ ਸਿੰਘ ਸੈਕਰਾਮੈਂਟੋ

     
21 aug 2010     ਸਰਵਜੀਤ ਸਿੰਘ ਸੈਕਰਾਮੈਂਟੋ
 


ਪਾਰਕ ਵਿਚ ਬੈਠਿਆਂ ਇਕ ਸੱਜਣ ਨੇ, ਇਸੇ ਸਾਲ ਜੁਲਾਈ ਦੇ ਮਹੀਨੇ ਵਿਚ ਕੀਤੀ ਆਪਣੀ ਹੇਮਕੁੰਟ ਦੀ ਯਾਤਰਾ ਦਾ ਵਿਖਿਆਨ ਅਜੇਹੇ ਤਰੀਕੇ ਨਾਲ ਕੀਤਾ ਕਿ ਮੈਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਜਿਵੇਂ ਮੈਂ ਖੁਦ ਹੀ ਯਾਤਰਾ ਕਰ ਰਿਹਾ ਹੋਵਾਂ। ਜਿਥੇ ਉਸ ਨੇ ਰਸਤੇ ‘ਚ ਉਪਲਭਦ ਸਹੂਲਤਾਂ ਅਤੇ ਸ਼ਰਧਾਲੂਆਂ ਵਲੋਂ ਯਾਤਰੀਆਂ ਦੀ ਕੀਤੀ ਜਾਂਦੀ ਸੇਵਾ ਦਾ ਜਿਕਰ ਕੀਤਾ ਉੱਥੇ ਹੀ ਉਸ ਨੇ ਦੁਕਾਨਦਾਰਾਂ ਵਲੋ ਕੀਤੀ ਜਾਂਦੀ ਲੁਟ ਬਾਰੇ ਜਾਣਕਾਰੀ ਵੀ ਦਿੱਤੀ। ਪਾਠਕਾਂ ਦੀ ਦਿਲਚਸਪੀ ਲਈ ਮੈਂ ਇਥੇ ਇਕ ਘਟਨਾ ਸਾਂਝੀ ਕਰ ਰਿਹਾ ਹਾਂ। ਉਸ ਸੱਜਣ ਨੇ ਦੱਸਿਆ ਕੇ ਗੋਬਿੰਦਘਾਟ (6000 ਫੁਟ) ਤੋਂ ਮੈਂ ਪੈਦਲ ਹੀ ਸਫਰ ਅਰੰਭ ਕੀਤਾ ਪਰ ਅੱਧ ‘ਚ ਹੀ ਮੇਰਾ ਸਰੀਰ ਜੁਵਾਬ ਦੇ ਗਿਆ। ਮੈ ਖੱਚਰ ਵਾਲੇ ਨੂੰ ਪੁਛਿਆ ਤਾਂ ਉਸ ਨੇ 300 ਰੁਪਈਆਂ ਮੰਗਿਆ। ਮਂੈ ਉਸ ਨੂੰ ਕਿਹਾ ਕੇ 300 ਤਾਂ ਧੁਰੋਂ ਲੈਂਦੇ ਹਨ ਹੁਣ ਤਾਂ ਮੈ ਅੱਧ ਵਿਚ ਪੁਜ ਚੁੱਕਾ ਤਾਂ ਖੱਚਰ ਵਾਲੇਂ ਨੇ ਕਿਹਾਂ ਉੱਥੋ ਹੀ ਲੈ ਆਉਦਾਂ। ਇਕ ਹੋਰ ਸੱਜਣ, ਜੋ 4-5 ਸਾਲ ਪਹਿਲਾਂ ਆਪਣਾ ਜੀਵਨ ਸਫਲ ਕਰਕੇ ਆਇਆ ਸੀ ਉਸ ਨੇ ਵੀ ਉਸ ਦੀ ਹਾਂ ‘ਚ ਹਾਂ ਮਿਲਾਈ। ਮੈਂ ਉਨ੍ਹ੍ਹਾਂ ਨੂੰ ‘ਹੇਮਕੁੰਟ’ ਦੇ ਇਤਿਹਾਸ ਬਾਰੇ ਪੁਛਿਆ ਤਾਂ ਇਕ ਸੱਜਣ ਨੇ ਤਾਂ ਕਿਹਾ ਮੈਨੂੰ ਨਹੀ ਪਤਾਂ ਉਥੇ ਲਿਖਿਆ ਹੋਇਆ ਹੈ ਮੈ ਪੜ੍ਹ ਨਹੀਂ ਸਕਿਆ। ਦੂਜੇ ਸੱਜਣ ਨੇ ਮੇਰੇ ਸਵਾਲ ਦੇ ਜੁਵਾਬ ‘ਚ ਕਿਹਾ ਕੇ ਮੇਰੀ ਪਤਨੀ ਨੇ ਦੱਸਿਆ ਸੀ ਕੇ ਜਦਂੋ ਉਹ ਵਾਪਸ ਆ ਰਹੀ ਸੀ ਤਾਂ ਗੁਰੂੁ ਜੀ ਉਸ ਦੇ ਨਾਲ-ਨਾਲ ਚਲ ਰਹੇ ਸਨ। ‘ਸਵਾਲ ਚਨਾ ਜਵਾਬ ਗੰਦਮ’ ਦੀ ਕਹਾਵਤ ਤੇ ਅਮਲ ਕਰਦਿਆਂ ਉਸ ਨੇ ਹੋਰ ਦੱਸਿਆ ਕੇ ਜੇਹੜ੍ਹੀ ਕੜ੍ਹੀ-ਚੌਲ ਉਥੇ ਮਿਲਦੇ ਹਨ ਅਜੇਹੇ ਮਂੈ ਕਦੇ ਵੀ ਨਹੀ ਖਾਂਧੇ। ਇਹ ਹੈ ਜੀਵਨ ਸਫਲ ਕਰ ਚੁੱਕੇ ਸੱਜਣਾ ਦੀ ਹੇਮਕੁੰਟ ਬਾਰੇ ਇਤਿਹਾਸਕ ਜਾਣਕਾਰੀ।


“ਅਬ ਮੈਂ ਆਪਨੀ ਕਥਾ ਬਖਾਨੋ” ਆਖੇ ਜਾਂਦੇ ਦਸਮ ਗ੍ਰੰਥ ‘ਚ ਦਰਜ ਇਸ ਪੰਗਤੀ ਸਬੰਧੀ, ਅਗਿਆਨਤਾ ਅਤੇ ਅੰਧ ਵਿਸ਼ਵਾਸ਼ ਦੇ ਕਾਰਨ ਬੁਹਗਿਣਤੀ ਸਿੱਖਾਂ ਦੀ ਮਾਨਸਿਕਤਾਂ ‘ਚ ਇਹ ਗੱਲ ਘਰ ਕਰ ਚੁੱਕੀ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਿਛਲੇ ਜਨਮ ਬਾਰੇ ਲਿਖ ਰਹੇ ਹਨ। ਅੱਜ ਤੋਂ 100 ਸਾਲ ਪਹਿਲਾ ਤਾਂ ਕੀ ਦਸਮ ਗ੍ਰੰਥ ਤਾਂ ਅੱਜ ਵੀ 95% ਸਿੱਖਾਂ ਨੇ ਨਹੀ ਪੜ੍ਹਿਆ ਤਾਂ ਹੇਮਕੁੰਟ ਦੇ ਏਨਾ ਮਸ਼ਹੂਰ ਹੋਣ ਦਾ ਕੀ ਕਾਰਨ ਹੋਇਆ? ਇਸਦਾ ਕਾਰਨ ਸੀ, ਗੁਰਦਵਾਰਿਆਂ ਵਿਚ ਸੂਰਜ ਪ੍ਰਕਾਸ਼ ਦੀ ਕਥਾ।
ਅਬ ਮੈ ਅਪਨੀ ਕਥਾ ਬਖਾਨੋ॥ ਤਪ ਸਾਧਤ ਜਿਹਿ ਬਿਧਿ ਮੁਹਿ ਆਨੋ॥
ਹੇਮਕੁੰਟ ਪਰਬਤ ਹੈ ਜਹਾਂ॥ ਸਪਤਸ੍ਰਿੰਗ ਸੋਭਿਤ ਹੈ ਤਹਾਂ ॥1॥
ਸਪਤਸ੍ਰਿੰਗ ਤਿਹ ਨਾਮ ਕਹਾਵਾ॥ ਪੰਡਰਾਜ ਜਗ ਜੋਗੁ ਕਮਾਵਾ॥
ਤਹ ਹਮ ਅਧਿਕ ਤਪੱਸਿਆ ਸਾਧੀ। ਮਹਾ ਕਾਲ ਕਾਲਕਾ ਅਰਾਧੀ ॥2॥(ਪੰਨਾ54)
ਆਖੇ ਜਾਂਦੇ ਦਸਮ ਗ੍ਰੰਥ ਵਿੱਚ ਦਰਜ ‘ਬਿਚਤ੍ਰ ਨਾਟਕ’(ਪੰਨਾ 39-73) ਜਿਸ ਦੇ ਕੁਲ 14 ਅਧਿਆਏ ਅਤੇ 471 ਛੰਦ ਹਨ ਦੇ ਛੇਵੇਂ ਅਧਿਆਇ ‘ਚ ਦਰਜ ਉਪਰੋਕਤ ਪੰਗਤੀਆਂ ਤੋਂ ਪ੍ਰਭਾਵਿਤ ਹੋ ਕੇ ਕਵੀ ਸੰਤੋਖ ਸਿੰਘ ਜੀ ਨੇ ਆਪਣੇ ਗ੍ਰੰਥ ‘ਸੂਰਜ ਪ੍ਰਕਾਸ਼’ ਵਿਚ ਬੁਹਤ ਹੀ ਵਿਸਥਾਰ ਨਾਲ (ਰਾਸਿ 11, ਅੱਸੂ 49-52) ਹੇਮਕੁੰਟ ਅਤੇ ਉਥੇ ਤਪੱਸਿਆ ਕਰਨ ਵਾਲੇ ਦੁਸ਼ਟ ਦਮਨ ਬਾਰੇ ਜੋ ਜਾਣਕਾਰੀ ਦਿੱਤੀ ਹੈ। ਜਿਸ ਦਾ ਸੰਖੇਪ ਇਉਂ ਹੈ- ‘ਸਤਿਜੁਗ ਵਿੱਚ ਦੇਵਤਿਆਂ ਅਤੈ ਦੈਂਤਾ ਦਾ ਬੁਹਤ ਹੀ ਭਿਆਕਨ ਯੁਧ ਹੋਇਆ ਸੀ। ਯੁਧ ਦੇ ਮੈਦਾਨ ‘ਚ ਦੇਵਤਿਆਂ ਨੇ ਆਪਣੀ ਕੋਈ ਪੇਸ਼ ਨਾ ਜਾਂਦੀ ਦੇਖ ਕੇ ਸਹਾਇਤਾ ਲਈ ਦੇਵੀ ਅੱਗੇ ਬੇਨਤੀ ਕੀਤੀ। ਦੇਵਤਿਆਂ ਦੀ ਸਹਾਇਤਾਂ ਲਈ ਆਈ ਦੇਵੀ (ਦੁਰਗਾ, ਭਵਾਨੀ) ਨੇ 90 ਪਦਮ ਦੈਂਤ ਸੈਨਾਂ (90,000,000,000,000,000) ਦਾ ਖਾਤਮਾ ਕਰ ਦਿੱਤਾ। ਦੈਤ ਸੈਨਾਂ ਦਾ ਅੰਤ ਕਰਨ ਉਪ੍ਰੰਤ ਥੱਕੀ-ਟੁਟੀ ਉਹ ਦੇਵੀ ਅਰਾਮ ਕਰਨ ਲਈ ਪਹਾੜਾਂ ਵਿੱਚ ਜਾ ਲੁਕੀ। ਬੇਲ ਅਤੇ ਸੁਬੇਲ ਨਾਮ ਦੇ ਦੋ ਦੈਂਤ ਆਪਣੀ ਸੈਨਾ ਸਮੇਤ ਦੁਰਗਾ ਨੂੰ ਲੱਭਣ ਵਾਸਤੇ ਨਿਕਲੇ। ਉਨ੍ਹਾਂ ਨੇ ਇਕ ਬ੍ਰਾਹਮਣ ਜੋ ਪਹਾੜਾਂ ‘ਚ ਤੱਪ ਕਰ ਰਿਹਾ ਸੀ, ਤੋਂ ਦੇਵੀ ਬਾਰੇ ਪੁਛਿਆ। ਤੱਪਸਵੀ ਨੇ ਦੇਵੀ ਬਾਰੇ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੱਤਾ ਤਾਂ ਗੁੱਸੇ ਵਿਚ ਆਏ ਦੈਂਤ ਨੇ ਬ੍ਰਾਹਮਣ ਤੇ ਹਮਲਾ ਕਰ ਦਿੱਤਾ। ਤੱਪਸਵੀ ਨੇ ਆਪਣੀ ਜਾਨ ਬਚਾਉਣ ਲਈ ਆਪਣੇ ਆਸਨ ਤੇ ਵਿਛਾਈ ਹੋਈ ਸ਼ੇਰ ਦੀ ਖੱਲ ਨੂੰ ਝਾੜਿਆ। ਖੱਲ ਦੀ ਧੂੜ ਵਿਚੋਂ ਇਕ ਵੱਡੇ ਤੇਜ ਵਾਲਾ ਮਨੁੱਖ ਪੈਦਾ ਹੋਇਆ ਜਿਸ ਨੇ ਹਜ਼ਾਰਾਂ ਸਾਲ ਦੈਂਤ ਸੈਨਾਂ ਨਾਲ ਜੁੱਧ ਕੀਤਾ ਅਤੇ ਜਿੱਤ ਪ੍ਰਾਪਤ ਕੀਤੀ। ਜਦੋਂ ਲੜਾਈ ਖਤਮ ਹੋ ਗਈ ਤਾਂ ਮੈਦਾਨ ਖਾਲੀ ਦੇਖ ਕੇ ਲੁਕੀ ਹੋਈ ਦੇਵੀ ਦੁਰਗਾ ਵੀ ਆ ਪ੍ਰਗਟ ਹੋਈ। ਉਹ ਆਪਣੇ ਦੁਸ਼ਮਣਾਂ ਨੂੰ ਖਤਮ ਹੋਇਆ ਦੇਖ ਕੇ ਬੁਹਤ ਹੀ ਪ੍ਰਸੰਨ ਹੋਈ। ਇਸ ਖੁਸ਼ੀ ਦੇ ਮੌਕੇ ਦੇਵੀ ਨੇ ਸ਼ੇਰ ਦੀ ਖੱਲ ‘ਚ ਪੈਦਾ ਹੋਏ ਮਹਾਬਲੀ ਨੂੰ ਵਰ ਦਿਤਾ, ਤੁੂੰ ਮੇਰੀ ਮਦਦ ਕੀਤੀ ਹੈ ਮਾਤ ਲੋਕ ਵਿੱਚ ਮੈਂ ਤੇਰੀ ਮਦਦ ਕਰਾਂਗੀ। ਦੇਵੀ ਨੇ ਉਸ ਨੂੰ ਦੁਸ਼ਟਾਂ ਦਾ ਖਾਤਮਾਂ ਕਰਨ ਕਰਕੇ ਦੁਸ਼ਟਦਮਨ ਦਾ ਨਾਮ ਦਿਤਾ (ਦੁਸ਼ਟਦਮਨ ਨਿਜ ਨਾਮ ਧਰਾਇ) ਅਤੇ ਆਖਿਆ ਕਿ ਤੂੰ ਸ਼ੇਰ ਦੀ ਖੱਲ ਵਿਚੋਂ ਜਨਮਿਆਂ ਹੈ, ਇਸ ਲਈ ਤੇਰੇ ਪੰਥ ਦਾ ਨਾਮ ਵੀ ਖਾਲਸਾ ਹੋਵੇਗਾ। (ਸਿੰਘ ਖਾਲ ਸੇ ਹੋਹਿ ਖਾਲਸਾ)। ਦੇਵੀ, ਦੁਸ਼ਟਦਮਨ ਨੂੰ ਤਪੱਸਿਆ ਕਰਨ ਅਤੇ ਚਿਰੰਜੀਵੀ ਹੋਣ ਦਾ ਵਰ ਦੇਣ ਉਪ੍ਰੰਤ ਅਲੋਪ ਹੋ ਗਈ। ਦੁਸ਼ਟਦਮਨ ਨੇ ਦੇਵੀ ਦੀ ਆਗਿਆ ਪਾਲਨ ਹਿਤ ਅਸੰਖਾਂ ਵਰ੍ਹੇ ਦੀ ਕਠਨ ਤਪਸਿਆ ਦਾ ਕੀਤੀ। (ਸੰਮਤ ਬਿਤੇ ਅਸੰਖ ਜਿਸੀ ਕਹੁ ਮਮ ਸਰੂਪ ਸੋਂ ਇਕਤਾ ਧਾਰਿ) ਤੱਪ ਕਰਨ ਸਮੇਂ ਦੁਸ਼ਟਦਮਨ ਦੇ ਸਿਰ ਤੇ ਲੰਮੀਆਂ ਲੰਮੀਆ ਜਟਾਂਵਾਂ, ਸਰੀਰੋਂ ਨਗਨ, ਅੱਖਾਂ ਬੰਦ ਸਨ। ਉਸ ਨੇ ਬਿਨਾ ਅੰਨ-ਪਾਣੀ ਤੋਂ ਇਕ ਪੈਰ ਤੇ ਖਲੋਕੇ, ਮੌਨ ਧਾਰ ਕੇ ਇਕਾਂਤ ਵਿੱਚ ਅਸੰਖਾਂ ਵਰ੍ਹੇ (ਇਕ ਸੰਖ=100,000,000,000,000,000 ਸਾਲ) ਅਜਿਹੀ ਕਠਨ ਤਪਸਿਆ ਕੀਤੀ ਕਿ ਸ਼ਰੀਰ ਸੁਕ ਗਿਆ ਤੇ ਕੇਵਲ ਹੱਡੀਆਂ ਹੀ ਬਚੀਆਂ। ਅੰਤ ਮਹਾਕਾਲ ਨੇ ਆਪਣੇ ਸੇਵਕਾਂ ਰਾਹੀਂ ਵਿਮਾਨ ਭੇਜ ਕੇ ਦੁਸ਼ਟਦਮਨ ਨੂੰ ਆਪਣੇ ਕੋਲ ਬੁਲਾਇਆ ਅਤੇ ਗੋਦੀ ਵਿੱਚ ਬਿਠਾ ਕੇ ਬੜੇ ਪਿਆਰ ਨਾਲ ਉਸਦਾ ਮੱਥਾ ਚੁੰਮਿਆ ਅਤੇ ਮਾਤ ਲੋਕ ਵਿੱਚ ਜਾਣ ਲਈ ਕਿਹਾ।

ਬਚਿਤ੍ਰ ਨਾਟਕ ਦੀਆਂ ਉਪ੍ਰੋਕਤ ਪੰਗਤੀਆਂ (ਅਬ ਮੈ ਅਪਨੀ ਕਥਾ ਬਖਾਨੋ) ਦੇ ਅਧਾਰ ਤੇ ਸੂਰਜ ਪ੍ਰਕਾਸ਼ ਦੇ ਕਰਤਾ ਭਾਈ ਸਾਹਿਬ ਸੰਤੋਖ ਸਿੰਘ ਜੀ ਜਾਂ ਉਨ੍ਹਾ ਦੇ ਸਹਿਯੋਗੀ ਬ੍ਰਾਹਮਣਾਂ ਵਲੋਂ ਲਿਖੀ, ਕਥਿਤ ਦੁਸ਼ਟ ਦਮਨ ਦੀ ਕਥਿਤ ਤਪੱਸਿਆ ਬਾਰੇ ਬੜੀ ਲੱਮੀਂ ਚੌੜੀ ਵਾਰਤਾ ਨੂੰ ਆਧਾਰ ਮੰਨ ਕੇ ਪੰਡਤ ਤਾਰਾ ਸਿੰਘ ਨਰੋਤਮ ਨੇ 1932 ਵਿਚ ਵਰਤਮਾਨ ‘ਹੇਮਕੁੰਟ’ ਨੂੰ ਦੁਸ਼ਟ ਦਸਨ ਦੀ ਤਪਸਿਆ ਵਾਲੀ ਥਾਂ ਦਸਿਆ, ਉਥੇ ਫੌਜ ਦੇ ਸਾਬਕਾ ਗ੍ਰੰਥੀ ਸੰਤ ਸੋਹਣ ਸਿੰਘ ਟੀਹਰੀ-ਗੜਵਾਲ ਵਾਲੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤ ਸਮਾਉਣ ਤੋਂ 224 ਵਰ੍ਹੇ ਪਿਛੋਂ, ਸੰਨ 1936 ਵਿੱਚ ਗੁਰਦੁਆਰਾ ਸਥਾਪਿਤ ਕੀਤਾ। ਗੁਰਦੁਆਰੇ ਦੀ ਸਥਾਪਨਾ ਹੋਣ ਅਤੇ ਉਸ ਦਾ ਸਬੰਧ ਦਸਮ ਪਾਤਸ਼ਾਹ ਨਾਲ ਪ੍ਰਚਾਰਿਆ ਜਾਣ ਕਰਕੇ ਸਿਖ ਸੰਗਤਾਂ ਬੜੇ ਉਤਸ਼ਾਹ ਨਾਲ ਰਸਤੇ ਦੀਆਂ ਮੁਸ਼ਕਲਾਂ ਦੀ ਪ੍ਰਵਾਹ ਕੀਤੇ ਵਗੈਰ ਉਥੇ ਦਰਸ਼ਨ ਕਰਨ ਲਈ ਜਾਣ ਲਗ ਪਈਆਂ। ਅਜਿਹਾ ਹੋਣਾ ਕੁਦਰਤੀ ਹੀ ਹੈ, ਕਿਉਂਕਿ ਸਿਖ ਸੰਗਤਾਂ ਗੁਰੂ ਅਸਥਾਨਾਂ ਪ੍ਰਤੀ ਅਥਾਹ ਸ਼ਰਧਾ ਰਖਦੀਆਂ ਹਨ। ਪਰ ਗਿਆਨ ਵਿਹੁਣੀ ਸ਼ਰਧਾ, ਅੰਨੀ ਸ਼ਰਧਾ ਹੁੰਦੀ ਹੈ ਜੋ ਕਦੇਂ ਵੀ ਲਾਭਦਾਇਕ ਸਾਬਤ ਨਹੀਂ ਹੋ ਸਕਦੀ। ਸਾਨੂੰ ਕੋਈ ਵੀ ਕਰਮ ਕਰਨ ਤੋਂ ਪਹਿਲਾਂ ਉਸ ਦੀ ਅਸਲੀਅਤ ਬਾਰੇ ਵਿਚਾਰ ਕਰ ਲੈਣੀ ਚਾਹੀਦੀ ਹੈ। ਸਿੱਖ ਵਾਸਤੇ ਪਰਖ ਦੀ ਕਸਵਟੀ ਕੇਵਲ ਅਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ। ਕੋਈ ਵੀ ਰਚਨਾ ਜੋ ਇਸ ਕਸਵਟੀ ਤੇ ਪੂਰੀ ਨ ਉਤਰੇ, ਉਸ ਨੂੰ ਰੱਦ ਕਰਨ ਵਿਚ ਹੀ ਸਾਡਾ ਭਲਾ ਹੈ।

ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ ॥ ਅਕਲੀ ਪੜ੍‍ ਿਕੈ ਬੁਝੀਐ ਅਕਲੀ ਕੀਚੈ ਦਾਨੁ ॥ ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ" (ਪੰਨਾ 1245) ‘ਸੂਰਜ ਪ੍ਰਕਾਸ਼’ ਵਿਚ ਦਰਜ ਸਾਖੀ ਮੁਤਾਬਕ ਦੇਵੀ ਅਤੇ ਦੈਤਾਂ ਦਾ ਲੜਾਈ ਸਤਿਯੁਗ ਵਿਚ ਹੋਈ ਸੀ ਹੋਈ। ਜੇ ਇਸ ਨੂੰ ਸਤਿਯੁਗ ਦੇ ਅਰੰਭ ਵਿਚ ਵੀ ਮੰਨੀਏ ਤਾਂ ਵੀ ਇਸ ਦੇ ਅਰੰਭ ਨੂੰ ਲੱਗ-ਭੱਗ (1728000+1296000+864000+5111) 3893111 ਸਾਲ ਬਣਦੇ ਹਨ। ਦੇਵਤਿਆਂ ਅਤੇ ਦੇਤਾਂ ਦਾ ਯੁਧ ਅਤੇ ਦੁਸ਼ਟ ਦਮਨ ਵਲੋਂ ਹਜਾਰਾਂ ਸਾਲ ਦੈਤਾਂ ਨਾਲ ਕੀਤੀ ਗਈ ਲੜਾਈ ਨੂੰ ਜੇ ਛੱਡ ਵੀ ਦਈਏ ਤਾਂ ਵੀ ਲੜਾਈ ਖਤਮ ਹੋਣ ਤੋਂ ਪਿਛੋਂ ਦੁਸ਼ਟਦਮਨ ਵਲੋ ਕੀਤੀ ਗਈ ਅਸੰਖਾਂ ਵਰ੍ਹੇ (ਇਕ ਸੰਖ=100,000,000,000,000,000) ਦੀ ਕਠਨ ਤਪਸਿਆ ਦਾ ਕੀ ਕੀਤਾ ਜਾਂਵੇ? (ਸੰਮਤ ਬਿਤੇ ਅਸੰਖ ਜਿਸੀ ਕਹੁ ਮਮ ਸਰੂਪ ਸੋਂ ਇਕਤਾ ਧਾਰਿ) ਜਦੋਂ ਕਿ ਗੁਰਬਾਣੀ ਅਜੇਹੇ ਸਰੀਰਕ ਕਸ਼ਟ ਦੇਣ ਵਾਲੇ ਤੱਪਾਂ ਦੀ ਹੀ ਨਿਖੇਦੀ ਕਰਦੀ ਹੈ। "ਮਨਹਠਿ ਕਿਨੈ ਨ ਪਾਇਓ ਸਭ ਥਕੇ ਕਰਮ ਕਮਾਇ ॥ ਮਨਹਠਿ ਭੇਖ ਕਰਿ ਭਰਮਦੇ ਦੁਖੁ ਪਾਇਆ ਦੂਜੈ ਭਾਇ"(ਪੰਨਾ 593)। ਇਥੇ ਇਕ ਹੋਰ ਸਵਾਲ ਵੀ ਪੈਦਾ ਹੁੰਦਾ ਹੈ ਕਿ ਜੇ ਦੁਸਟਦਮਨ ਨੇ ਹੇਮਕੁੰਟ ਵਿਚ ਕਠਨ ਤਪੱਸਿਆ ਕੀਤੀ ਵੀ ਸੀ ਤਾਂ ਵੀ ਸਾਡਾ ਉਸ ਨਾਲ ਕੀ ਸਬੰਧ? ਸਾਡਾ ਇਤਿਹਾਸ ਤਾਂ ਇਹ ਹੈ ਕਿ ਗੁਰੁ ਗੋਬਿੰਦ ਸਿੰਘ ਜੀ ਦਾ ਜਨਮ 1666 ਵਿਚ ਹੋਇਆ ਸੀ, 1675 ਵਿਚ ਗੁਰੁ ਤੇਬ ਬਹਾਦਰ ਜੀ ਦੀ ਸ਼ਹੀਦੀ ਤੋਂ ਪਿਛੋਂ ਉਹ ਗੁਰਗੱਦੀ ਤੇ ਵਿਰਾਜ ਮਾਨ ਹੋਏ ਸਨ 1708 ਵਿਚ ਗੁਰੂ ਜੀ ਜੋਤੀ ਜੋਤ ਸਮਾਏ ਸਨ। ਇਸ ਜਨਮ ਵਿਚ ਵੀ ਪਹਿਲੇ 9 ਸਾਲ ਗੋਬਿੰਦ ਰਾਏ ਜੀ ਸਾਡੇ ਗੁਰੂ ਨਹੀ ਸਨ।

ਭਾਈ ਲਹਿਣਾ ਜੀ, ਗੁਰੂ ਨਾਨਕ ਦੇਵ ਜੀ ਸੰਗਤ ਵਿੱਚ ਆਉਣ ਤੋਂ ਪਹਿਲਾਂ ਹਰ ਸਾਲ ਵੈਸ਼ਨੋ ਦੇਵੀ ਦੀ ਯਾਤਰਾ ਕਰਨ ਜਾਂਦੇ ਸਨ। ਗੁਰੂ ਅਮਰਦਾਸ ਜੀ, ਗੁਰੂ ਅੰਗਦ ਦੇਵ ਜੀ ਦੀ ਸੰਗਤ ਵਿਚ ਆਉਣ ਤੋਂ ਪਹਿਲਾ ਹਰ ਸਾਲ ਗੰਗਾ ‘ਚੇ ਇਸ਼ਨਾਨ ਕਰਨ ਜਾਂਦੇ ਸਨ। ਕੀ ਹੁਣ ਸਾਨੂੰ ਵੀ ਹਰ ਸਾਲ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਕਰਨ ਜਾਂ ਗੰਗਾ ਦਾ ਇਸ਼ਨਾਨ ਕਰਨ ਨਹੀ ਜਾਣਾ ਚਾਹੀਦਾ? ਨਹੀ ! ਕੋਈ ਵੀ ਸਿੱਖ ਇਸ ਨਾਲ ਸਹਿਮੱਤ ਨਹੀ ਹੋਵੇਗਾ। ਜੇ ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਦੇ ਗੁਰੂ ਬਨਣ ਤੋ ਪਹਿਲਾ, ਇਸੇ ਜਨਮ ਦੇ ਇਤਿਹਾਸ ਨਾਲ ਸਾਡਾ ਕੋਈ ਸਬੰਧ ਨਹੀ ਤਾਂ ਗੁਰੁ ਗੋਬਿੰਦ ਸਿੰਘ ਜੀ ਦੇ ਪਿਛਲੇ ਜਨਮ ਦੇ ਮਿਥਿਹਾਸ ਨਾਲ ਸਾਡਾ ਕੀ ਸਬੰਧ? ਚਿਤ ਨ ਭਯੋ ਹਮਰੋ ਆਵਨ ਕਹਿ। ਚੁਭੀ ਰਹੀ ਸ੍ਰਤਿ ਪ੍ਰਭੁ ਚਰਨਨ ਮਹਿ॥ ਜਿਉ ਤਿਉ ਪ੍ਰਭ ਹਮ ਕੋ ਸਮਝਾਯੋ। ਇਮ ਕਹਿ ਕੈ ਇਹ ਲੋਕਿ ਪਠਾਯੋ।॥5॥(ਪੰਨਾ55) ਉਪ੍ਰੋਕਤ ਪੰਗਤੀਆਂ ਇਹ ਸਪੱਸ਼ਟ ਕਰਦੀਆਂ ਹਨ ਕਿ ਗੁਰੂ ਜੀ (?) ਕਹਿੰਦੇ ਹਨ ਕਿ ਸਾਡਾ ਆਉਣ ਨੂੰ ਚਿੱਤ ਨਹੀ ਸੀ ਕਰਦਾ ਕਿਉਂਕਿ ਮੇਰੀ ਸੁਰਤ ਤਾਂ ਪ੍ਰਭੂ ਦੇ ਚਰਨਾ ‘ਚ ਖੁਭੀ ਹੋਈ ਸੀ। ਜਿਵਂੇ-ਕਿਵੇਂ ਪ੍ਰਭ ਨੇ ਸਾਨੂੰ ਸਮਝਾਇਆ ਅਤੇ ਇਸ ਲੋਕ ਵਿਚ ਭੇਜਿਆ। ਸੋ ਸਪੱਸ਼ਟ ਹੈ ਕਿ ਭਗਤੀ ਕਰਨ ਵਾਲਾ ਇਸ ਦੁਨੀਆਂ ‘ਚ ਨਹੀ ਸਗੋਂ ਕਿਸੇ ਹੋਰ ਦੁਨੀਆਂ ਵਿਚ ਭਗਤੀ ਕਰ ਰਿਹਾ ਸੀ। ਪਰ ਮੌਜੂਦਾ ਹੇਮਕੁੰਟ ਤਾਂ ਉਤਰੀ ਭਾਰਤ ਵਿਚ ਹੀ ਬਣਾ ਲਿਆ ਗਿਆ ਹੈ। ਕੀ ਇਹ ਤੱਥ ਹੀ ਇਸ ਅਖੌਤੀ ਤਪ ਅਸਥਾਨ ਦੀ ਅਸਲੀਅਤ ਨੂੰ ਪ੍ਰਗਟ ਕਰਨ ਲਈ ਕਾਫੀ ਨਹੀ ਹੈ?

ਗਿਆਨੀ ਠਾਕਰ ਸਿੰਘ ਅੰਮ੍ਰਿਤਸਰ ਵਾਲਿਆਂ ਨੇ ਕਵੀ ਸੰਤੋਖ ਸਿੰਘ ਵਲੋਂ ਕੀਤੀ ਕਲਪਣਾ ਨੂੰ ਸੱਚ ਮੰਨ ਕੇ ਰਿਵਾਲਸਰ ਦੀਆਂ ਪਹਾੜੀਆਂ (ਮੰਡੀ ਸੁਕੇਤ ਦੇ ਨੇੜੇ) ਉਤੇ ਸੱਤ ਟੀਸੀਆਂ ਨੂੰ ‘ਸਪਤ ਸਿੰ੍ਰਗ’ ਵਜੋਂ ਐਲਾਨਿਆ ਸੀ। ਸਨਾਤਨੀ ਮੱਤ ਦੇ ਧਾਰਨੀ ਪੰਡਿਤ ਤਾਰਾ ਸਿੰਘ ਜੀ ਨਰੋਤਮ, ਜੋ ਖੁਦ ਹਰ ਸਾਲ ਬੱਦਰੀਨਾਥ ਦੀ ਯਾਤਰਾ ਨੂੰ ਜਾਂਦਾ ਹੁੰਦਾ ਸੀ, ਨੇ ਪਹਿਲੇ ਹੇਮਕੁੰਟ ਨੂੰ ਰੱਦ ਕਰਕੇ ਇਕ ਹੋਰ ਪਹਾੜ ਦੀ ਟੀਸੀ ਤੇ ਖੜ੍ਹਕੇ ਆਲੇ-ਦੁਆਲੇ 7 ਟੀਸੀਆਂ ਗਿਣ ਕੇ ਉਸ ਟੀਸੀ ਨੂੰ ‘ਸਪਤ ਸ੍ਰਿੰਗ’ ਐਲਾਨ ਕਰ ਦਿੱਤਾ ਗਿਆ। (ਕੀ ਕਿਸੇ ਹੋਰ ਪਹਾੜ ਟੀਸੀ ਤੇ ਖੜ੍ਹ ਕੇ 7 ਟੀਸੀਆਂ ਨਹੀ ਗਿਣਈਆਂ ਜਾ ਸਕਦੀਆਂ?) ਸੰਤ ਸੋਹਣ ਸਿੰਘ ਟੀਹਰੀਵਾਲੇ ਦਾ ਮੇਲ ਸੰਨ 1935 ਵਿਚ ਭਾਈ ਵੀਰ ਸਿੰਘ ਜੀ ਨਾਲ ਹੋਇਆ ਤਾਂ ਆਪ ਨੇ ਉਥੇ ਗੁਰਦੁਆਰਾ ਸਾਹਿਬ ਸਥਾਪਤ ਕਰਨ ਤੇ ਨਿਸ਼ਾਨ ਸਾਹਿਬ ਲਾਉਣ ਦੀ ਇੱਛਾ ਪ੍ਰਗਟ ਕੀਤੀ। ਭਾਈ ਵੀਰ ਸਿੰਘ ਨੇ ਭਾਰੀ ਉਤਸ਼ਾਹ ਵਿਖਾਇਆ ਅਤੇ ਹਰ ਤਰ੍ਹਾਂ ਦੀ ਮਦਦ ਕੀਤੀ। ਇਸ ਤਰ੍ਹਾਂ ਇਸ ਅਸਥਾਨ ਦਾ ਮੁੱਢ ਬੱਝ ਗਿਆ ਅਤੇ ਪਹਿਲੇ ਹੇਮਕੁੰਟ ਨੂੰ ਲੋਕੀ ਭੁਲ਼ ਹੀ ਗਏ। ਮਈ ਮਹੀਨੇ ਖਬਰ ਆਈ ਸੀ ਕੇ ਇਕ ਹੋਰ ਹੇਮਕੁੰਟ ਵੀ ਬਣ ਗਿਆ ਹੈ। ਇਹ ਹੈ, ਪੁਣੇ ਦੇ ਨਜ਼ਦੀਕ ‘ਕਮਸ਼ੇਟ’ ਦੀਆਂ ਪਹਾੜੀਆਂ ‘ਤੇ ਪਵਨਾ ਡੈਮ ਨੇੜੇ ‘ਛੋਟਾ ਹੇਮਕੁੰਟ’। ਸ਼ਾਇਦ ਇਹ ਉਨ੍ਹਾਂ ਸਿੱਖਾਂ ਦੀ ਸਹੂਲਤ ਲਈ ਬਣਾਇਆ ਗਿਆ ਹੋਵੇ ਜੋ ਉਤਰਾਚਲ ਵਿਚ ਸਮੁੰਦਰੀ ਤਲ ਤੋਂ ਲੱਗ-ਭੱਗ 15200 ਫੁਟ ਦੀ ਉਚਾਈ ਬਣੇ ਹੇਮਕੁੰਟ ਤੇ ਜਾਣ ਦਾ ਹੌਸਲਾ ਨਾ ਕਰਦੇ ਹੋਣ। ਮੈਨੂੰ ਇਓਂ ਮਹਿਸੂਸ ਹੁੰਦਾ ਹੈ ਕਿ ਉਹ ਦਿਨ ਦੂਰ ਨਹੀਂ ਜਦੋ ਵਪਾਰੀ ਬਾਬਿਆਂ ਦੀ ਕ੍ਰਿਪਾ ਸਦਕਾ, ਦੇਸ਼ ਦੇ ਵੱਖ-ਵੱਖ ਭਾਗਾਂ ਵਿਚ ਬਣੇ ਪੰਜ ਤਖਤਾਂ ਦੀ ਤਰ੍ਹਾਂ ਹੇਮਕੁੰਟ ਵੀ ਪੰਜ ਹੀ ਹੋਣਗੇ।


  
ਗੁਰੂ ਦੀਆਂ ਖੁਸ਼ੀਆਂ ਦੇ ਵਿਚੋਲੇ-ਮਨਦੀਪ ਸਿੰਘ

     
15 aug 2010     ਵਰਨਨ ਬੀ.ਸੀ.
 


ਅੱਜਕੱਲ ਦੁਨੀਆਂ ਤੇ ਹਰ ਪਾਸੇ ਇਸਲਾਮਿਕ ਅੱਤਵਾਦ ਦਾ ਡਰ ਮੰਡਰਾ ਰਿਹਾ ਹੈ, ਸਿੱਖ ਇਤਿਹਾਸ ਇਸਲਾਮ ਦੇ (ਅਖੌਤੀ) ਪੈਰੋਕਾਰਾਂ ਨਾਲ ਲੜਾਈਆਂ ਨਾਲ ਭਰਿਆ ਪਿਆ ਹੈ, ਹਰ ਵਾਰ ਜਦੋਂ ਕੋਈ ਨਾ ਕੋਈ ਲੜਾਈ ਲੜਨ ਲਈ ਪ੍ਰੇਰਿਆ ਜਾਂਦਾ ਤਾਂ ਅੱਲਾਹ ਨੂੰ ਖੁਸ਼ ਕਰਨ ਅਤੇ ਬਹਿਸ਼ਤ ਦੇ ਨਾਂ ਤੇ ਕਈ ਅਣਮਨੁੱਖੀ ਕਾਰੇ ਕੀਤੇ ਗਏ। ਨਿੱਕੇ –ਨਿੱਕੇ ਸ਼ਾਹਿਬਜ਼ਾਦਿਆਂ ਅਤੇ ਹੋਰ ਬੱਚਿਆਂ ਨੂੰ ਅੱਲਾਹ ਨੂੰ ਖੁਸ਼ ਕਰਨ ਹਿੱਤ ਤਸੀਹੇ ਦਿੱਤੇ ਗਏ। ਦੂਸਰੇ ਪਾਸੇ ਅਸਲੀ ਇਸਲਾਮ ਦੇ ਪੈਰੋਕਾਰ ਜਿਵੇਂ ਮੀਆਂ ਮੀਰ ਜੀ, ਸ਼ੇਖ ਫਰੀਦ ਜੀ, ਪੀਰ ਬੁੱਧੂ ਸ਼ਾਹ, ਸਾਂਈ ਬੁੱਲੇ ਸ਼ਾਹ ਅਤੇ ਅਨੇਕਾਂ ਹੋਰ ਮੁਸਲਮਾਨ ਸਨ ਜਿਨਾਂ ਨੇ ਮਨੁੱਖਤਾ ਨੂੰ ਪਹਿਲ ਦਿੱਤੀ ਤੇ ਸਿੱਖ ਕੌਮ ਉਨਾਂ ਨੂੰ ਬਹੁਤ ਪਿਆਰ ਸਤਿਕਾਰ ਦਿੰਦੀ ਹੈ।

ਗੁਰਮਤਿ ਦੇ ਰਾਹ ਤੋਂ ਭਟਕ ਕੇ ਡਿੱਕ ਡੋਲੇ ਖਾ ਰਹੀ ਸਿੱਖ ਕੌਮ ਦੇ ਜਜ਼ਬਾਤਾਂ ਨਾਲ ਖੇਡਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਦੇ ਨਾਂ ਤੇ ਅਨੇਕਾਂ ਗੁਰਮਤਿ ਵਿਰੋਧੀ ਕੰਮ ਕਰਵਾਏ ਗਏ ਤੇ ਹੋ ਰਹੇ ਹਨ। ਐਸਾ ਕੋਈ ਕਰਮਕਾਂਡ ਨਹੀਂ ਹੋਵੇਗਾ ਜਿਹੜਾ ਗੁਰਬਾਣੀ ਨੇ ਵਰਜਿਆ ਨਾ ਹੋਵੇ ਤੇ ਅਸੀਂ ਕੀਤਾ ਨਾ ਹੋਵੇ। ਅਨਮਤੀ ਕੌਮਾਂ ਦੇ ਸਾਰੇ ਦੇ ਸਾਰੇ ਕਰਮਕਾਂਡ ਅਸੀਂ ਸਿੱਖ ਕੌਮ ਦੇ ਵਿਹੜੇ ਵਿੱਚ ਲਿਆ ਸੁੱਟੇ।

ਸਾਡੇ ਆਗੂਆਂ ਅਤੇ ਗ੍ਰੰਥੀਆਂ, ਸਾਧਾਂ ਨੇ ਜਿਹੜੇ ਵੀ ਆਪਣੇ ਕੰਮ ਨੂੰ ਕਰਵਾਉਣਾ ਹੋਵੇ ਜਾਂ ਆਪਣਾ ਉੱਲੂ ਸਿੱਧਾ ਕਰਨਾ ਹੁੰਦਾ ਹੈ ਬਸ ਇਹੀ ਹਥਿਆਰ ਵਰਤਿਆ ਜਾਂਦਾ ਹੈ, ਸੰਗਤ ਜੀ, ਖਾਲਸਾ ਜੀ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ, ਜੀਵਨ ਸਫਲਾ ਕਰੋ , ਨੇਕ ਕਮਾਈ ਚੋਂ ਦਸਵੰਧ ਕੱਢਕੇ ਚੰਗੇ ਪਾਸੇ ਲਗਾਓ। ਲੀਡਰਾਂ ਨੇ ਮੋਰਚੇ ਲਾਏ ਤੇ ਆਖਿਆ ਖਾਲਸਾ ਜੀ! ਸੀਸ ਤਲੀ ਤੇ ਰੱਖਕੇ ਲੜਨਾ ਪੈਣਾ ਹੈ ਜੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਅਕਾਲ ਤਖਤ ਤੇ ਬੈਠੇ ਤਨਖਾਹਦਾਰ ਕਰਿੰਦੇ ਮਨਭਾਉਂਦੇ ਫਤਵੇ ਸੁਣਾ ਰਹੇ ਹਨ, ਸੁਹਿਰਦ ਸਿੱਖਾਂ ਨੂੰ ਆਪੇ ਬਣਾਈ ਸਿੱਖੀ ਵਿਚੋਂ ਛੇਕ ਰਹੇ ਹਨ । ਅਸਲੀ ਗੁਰ ਸਿਧਾਂਤ ਤੇ ਇਹ ਕਿਸੇ ਨੂੰ ਦੱਸ ਨਹੀਂ ਸਕਦੇ ਕਿਉਂਕਿ ਇਹਨਾਂ ਦੇ ਧਾਰਮਿਕ ਬਾਪ ਘੁਰਕੀਆਂ ਦਿੰਦੇ ਹਨ। ਪੰਜ ਅੱਤ ਦਰਜੇ ਦੇ ਭ੍ਰਿਸ਼ਟ ਬੰਦੇ ਪੂਰੀ ਸਿੱਖ ਕੌਮ ਨੂੰ ਮਨਮਰਜ਼ੀ ਦੇ ਹੁਕਮ ਸੁਣਾਕੇ ਕਹਿ ਰਹੇ ਹਨ ਖਾਲਸਾ ਜੀ! ਇਹਨਾਂ ਤੇ ਹਰ ਮਾਈ ਭਾਈ ਪਹਿਰਾ ਦੇਵੇ ਕਿਉਂਕਿ ਗੁਰੁ ਦੀ ਖੁਸ਼ੀ ਇਸੇ ਵਿੱਚ ਹੈ 1984 ਵਿੱਚ ਮਰਜੀਵੜਿਆਂ ਦੀ ਫੌਜ ਤਿਆਰ ਕੀਤੀ ਗਈ, ਆਮ ਸਿੱਖ ਤਾਂ ਜਾਨਾਂ ਵਾਰ ਗਏ ਪਰ ਲੀਡਰ, ਪੁਜਾਰੀ ਸਭ ਆਪਣੀਆ ਜਾਨਾਂ ਬਚਾ ਗਏ ਕਿ ਗੁਰੂ ਦੀਆਂ ਖੁਸ਼ੀਆਂ ਸਿਰਫ ਗਰੀਬ ਸਿੱਖਾਂ ਨੇ ਲੈਣੀਆਂ ਹਨ।

ਕਾਲੇ ਦੌਰ ਵਿੱਚ ਕਈ ਘਾਗ ਖਾੜਕੂ ਕਹਾਉਣ ਵਾਲੇ ਹੁਣ ਰਾਜਨੀਤੀ ਕਰ ਰਹੇ ਹਨ, ਖਾਸ ਕਰਕੇ ਜਸਬੀਰ ਸਿੰਘ ਰੋਡੇ ਜਿਸਨੇ ਤਾਕਤ ਦੇ ਹੰਕਾਰ ਵਿੱਚ ਅਕਾਲ ਤਖਤ ਤੇ ਕਬਜ਼ਾ ਕੀਤਾ, ਸਿੱਖਾਂ ਨੂੰ ਬਲਦੀ ਅੱਗ ਵੱਲ ਜਾਣ ਲਈ ਕਿਹਾ ਤਾਂ ਕਿ ਸਿੱਖ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਣ। ਆਪ ਇਸ ਅਖੌਤੀ ਖਾੜਕੂ ਨੇ ਪਹਿਲਾਂ ਪੰਥ ਪ੍ਰਵਾਨਿਤ ਮਰਿਯਾਦਾ ਤੇ ਹਮਲੇ ਕੀਤੇ ਤੇ ਅਖੌਤੀ ਆਦੇਸ਼ ਕੱਢ ਕੇ ਦੂਜਿਆਂ ਤੇ ਟਕਸਾਲੀ (ਬ੍ਰਾਹਮਣੀ) ਮਰਿਯਾਦਾ ਠੋਸਣ ਦੇ ਯਤਨ ਕੀਤੇ ਤੇ ਖਾਲਿਸਤਾਨ ਤੋਂ ਉਰੇ ਇਹ ਭਾਈ ਸਾਹਿਬ ਖੜਦੇ ਨਹੀਂ ਸੀ । ਆਮ ਸਿੱਖ ਨੂੰ ਹਰ ਤਰੀਕੇ ਮਰਵਾਉਣ ਤੇ ਸਿੱਖ ਸਿਧਾਂਤ ਖਤਮ ਕਰਕੇ ਇਹਨਾਂ ਨੇ ਪਤਾ ਨਹੀਂ ਕਿਹੜੇ ਗੁਰੁ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਹੁਣ ਭਾਈ ਸਾਹਿਬ ਨੇ ਪੈਂਤੜਾ ਬਦਲਕੇ ਬਾਦਲ ਦੀ ਗੋਦੀ ਵਿੱਚ ਬੈਠਣ ਦਾ ਮਨ ਬਣਾ ਲਿਆ ਹੈ ਕਿਉਂਕਿ ਜਿਹੜੀ ਕਸਰ ਬਾਦਲ ਨੇ ਗੁਰਮਤਿ ਸਿਧਾਂਤ ਨੂੰ ਬਰਬਾਦ ਕਰਨ ਦੀ ਛੱਡੀ ਹੈ ਉਹ ਇਹ ਪੂਰੀ ਕਰਨਗੇ। ਸ਼੍ਰੋਮਣੀ ਕਮੇਟੀ ਦੀ ਚੋਣ ਵੇਲੇ ਫਿਰ ਕਹਿਣਗੇ ਸਾਨੂੰ ਵੋਟਾਂ ਪਾਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

ਬਾਹਰਲੇ ਦੇਸ਼ਾਂ ਵਿੱਚ ਵੀ ਤੇ ਭਾਰਤ ਵਿੱਚ ਵੀ ਡੇਰੇ ਜਾਂ ਸੰਸਥਾਵਾਂ ਨੇ ਆਪੋ-ਆਪਣੇ ਗੁਰਦੁਵਾਰੇ ਬਣਾਏ ਹੋਏ ਹਨ ਤੇ ਜਦੋਂ ਪੈਸੇ ਦੀ ਲੋੜ ਹੁੰਦੀ ਹੈ ਤਾਂ ਬੜੀ ਬੇਸ਼ਰਮੀ ਨਾਲ ਆਮ ਸੰਗਤ ਨੂੰ ਬੇਨਤੀਆਂ ਕੀਤੀਆਂ ਜਾਂਦੀਆਂ ਹਨ! ਖਾਲਸਾ ਜੀ! ਦਸਵੰਧ ਦਿਓ, ਗੁਰਦੁਵਾਰੇ ਦੀ ਇਮਾਰਤ ਬਣ ਰਹੀ ਹੈ, ਪਾਰਕਿੰਗ ਬਣ ਰਹੀ ਹੈ, ਗਰੰਥੀ ਲਈ ਰਿਹਾਇਸ਼ ਦੀ ਲੋੜ ਹੈ ਅਤੇ ਹੋਰ ਅਨੇਕਾਂ ਬਹਾਨੇ, ਪੈਸਾ ਆਮ ਸਿੱਖ ਦਾ ਤੇ ਜਾਇਦਾਦ ਬਾਬਾ ਜੀ ਜਾਂ ਸੰਸਥਾ ਦੀ ਤੇ ਸੰਸਥਾ ਵੀ ਕਈ ਵਾਰੀ ਆਪਣੇ ਰਿਸ਼ਤੇਦਾਰ ਦੀ ਹੀ ਬਣਾਈ ਹੁੰਦੀ ਹੈ।

ਗੁਰਦੁਵਾਰਿਆਂ ਦੀ ਹਦੂਦ ਅੰਦਰ ਅਨੇਕਾਂ ਗੁਰਮਤਿ ਵਿਰੋਧੀ ਕਰਮ ਹੁੰਦੇ ਹਨ ਤੇ ਗੁਰੁ ਦੀਆਂ ਖੁਸ਼ੀਆਂ ਲਓ ਦੇ ਨਾਂ ਤੇ ਭੋਲੇ-ਭਾਲੇ ਸਿੱਖਾਂ ਦੀ ਲੁੱਟ ਹੋ ਰਹੀ ਹੈ। ਡੇਰਿਆਂ ਵਿੱਚ ਦ੍ਰਿਸ਼ ਆਮ ਵੇਖਣ ਨੂੰ ਮਿਲੇਗਾ ਕਿ ਜਿਹੜੇ ਸੱਜਣ ਘਰ ਵਿੱਚ ਕੰਮ ਨੂੰ ਹੱਥ ਨਹੀਂ ਲਾਉਣਗੇ ਤੇ ਹਰ ਵਕਤ ਪਾਠ ਕਰਨ ਦਾ ਪਾਖੰਡ ਕਰਦੇ ਹਨ, ਉਹ ਬਾਬਾ ਜੀ ਦੇ ਡੇਰੇ ਸਫਾਈਆਂ ਕਰਨਗੇ, ਬਾਬੇ ਦੀਆਂ ਮੱਝਾਂ ਨਵਾਉਣਗੇ, ਬਾਬੇ ਦੀ ਕਣਕ ਵੱਢਣਗੇ, ਗੱਲ ਕਿ ਬਾਬਾ ਦੇ ਤਲਵੇ ਤੱਕ ਚੱਟ ਜਾਂਦੇ ਹਨ ਕਿਉਂਕਿ ਬਾਬੇ ਦੇ ਚੇਲੇ ਕਹਿ ਰਹੇ ਹੁੰਦੇ ਨੇ ਬਾਬਾ ਜੀ ਬ੍ਰਹਮ ਗਿਆਨੀ ਨੇ ਇਨਾਂ ਦੀ ਸੇਵਾ ਗੁਰੂ ਦੀ ਸੇਵਾ ਹੈ, ਪਿਆਰਿਓ ਸੇਵਾ ਕਰਕੇ ਗੁਰੁ ਦੀਆਂ ਖੁਸ਼ੀਆਂ ਕਰੋ ਪ੍ਰਾਪਤ। ਸਾਡੇ ਸਮਾਜ ਵਿੱਚ ਕਈ ਸਿੱਖੀ ਦੇ ਪ੍ਰਮਾਣ-ਪੱਤਰ ਚੁੱਕੀ ਫਿਰਦੇ ਹਨ ਤੇ ਕਹਿਣਗੇ ਜਿਵੇਂ ਅਸੀਂ ਕਹਿੰਦੇ ਹਾਂ ਅਸਲ ਸਿੱਖੀ ਇਹ ਹੈ, ਆਪ ਚਾਹੇ ਵਪਾਰ ਵਿੱਚ ਬੇਈਮਾਨੀ ,ਧੋਖੇਬਾਜ਼ੀ ਪਰ ਦੂਸਰਿਆਂ ਨੂੰ ਆਪਣੀ ਬਣਾਈ ਮਰਿਯਾਦਾ ਤੇ ਚੱਲਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਵਾਉਂਦੇ ਹਨ।

ਸਿੱਖਾਂ ਦਾ ਕੀਮਤੀ ਸਰਮਾਇਆ, ਸਮਾਂ, ਊਰਜਾ ਅਤੇ ਜੀਵਨ ਕਰਮਕਾਡਾਂ ਵਿੱਚ ਬਰਬਾਦ ਹੋ ਰਿਹਾ ਹੈ। ਸਿੱਖ ਸਿਧਾਂਤ ਅਨੁਸਾਰ ਹਰ ਇੱਕ ਮਨੁੱਖ ਨੂੰ ਚੈਨ ਨਾਲ ਜੀਣ ਦਿਓ, ਇਨਸਾਨੀਅਤ , ਕਿਰਤ ਕਰਕੇ, ਸੱਚਾਈ , ਉੱਚਾ ਕਿਰਦਾਰ, ਵੰਡ ਛਕਣਾ ਤੇ ਚੰਗੇ ਸਮਾਜ ਦੀ ਉਸਾਰੀ ਵਿੱਚ ਹੀ ਗੁਰੂ ਦੀਆਂ ਖੁਸ਼ੀਆਂ ਹਨ।


  
ਭਾਰਤ ਦੀ ਅਜ਼ਾਦੀ ਅਤੇ ਸਿੱਖਾਂ ਦੀ ਦਸ਼ਾ-ਗੁਰਸੇਵਕ ਸਿੰਘ ਧੌਲਾ

     
4 Aug 2010     ਗੁਰਸੇਵਕ ਸਿੰਘ ਧੌਲਾ
 


1947 ਅਤੇ 1984 ਦੇ ਸਾਲ ਸਿੱਖਾਂ ਦੇ ਖੂਨ ਵਿਚ ਇਸ ਢੰਗ ਨਾਲ ਜੀਰ ਚੁੱਕੇ ਹਨ ਉਹਨਾਂ ਤੋਂ ਸਿੱਖ ਮਾਨਸਿਕਤਾ ਵਿਚੋਂ ਕੱਢਿਆ ਹੀ ਨਹੀਂ ਜਾ ਸਕਦਾ। ਵਾਅਦਾ ਖਿਲਾਫੀਆਂ ਅਕ੍ਰਿਤਘਣਤਾ ਵਿਚੋਂ ਪੈਦਾ ਹੁੰਦੀਆਂ ਹਨ ਜਿਸ ਕਿਸੇ ਨਾਲ ਵੀ ਵਾਅਦਾ ਖਿਲਾਫੀ ਹੋਈ ਉਹ ਉਸ ਦੀ ਜ਼ਿੰਦਗੀ ਦਾ ਹਿੱਸਾ ਬਣ ਜਾਂਦੀ ਹੈ, ਬਿਲਕੁਲ ਉਸੇ ਤਰਾਂ ਜਿਵੇਂ ਸਿੱਖ ਕੌਮ ਨਾਲ 1947 ਤੋਂ ਪਹਿਲਾਂ ਭਾਰਤ ਦੀ ਅਜ਼ਾਦੀ ਲਈ ਲੜੀ ਜਾ ਰਹੀ ਲੜਾਈ ’ਚ ਸਿੱਖਾਂ ਵੱਲੋਂ ਹਿੱਸਾ ਪਾਉਣ ਕਰਕੇ ਨਹਿਰੂ-ਗਾਂਧੀ ਸਿਧਾਂਤਵਾਦੀਆਂ ਦੀ ਅਕ੍ਰਿਤਘਣਤਾ ਸਿੱਖ ਕੌਮ ਦਾ ਹੁਣ ਵੀ ਇਕ ਭਾਗ ਬਣ ਚੁੱਕੀ ਹੈ। ਭਾਰਤ ਨੇ ਸਿੱਖਾਂ ਨਾਲ ਵਾਅਦੇ ਨਾ ਨਿਭਾਏ ਤਾਂ ਸਿੱਖ ਕੌਮ ਦੇ ਆਗੂ ਅੱਜ ਸਿਰਫ਼ ਰਸਮੀ ਗੱਲਾਂ ਬਾਤਾਂ ਕਰਨ ਲਈ ਦੋ ਕੁ ਦਿਨ ਬਿਆਨਬਾਜ਼ੀ ਕਰਦੇ ਹਨ ਇਸ ਤੋਂ ਬਾਅਦ ਮੁੱਦਾ ਖਤਮ ਹੋ ਜਾਂਦਾ ਹੈ।
ਯਾਦ ਰੱਖੋ ਵਾਅਦੇ ‘ਇਮਾਨ’ ਨਾਲ ਨਿਭਾਏ ਜਾਂਦੇ ਹਨ ਅਤੇ ਜਦੋਂ ਕਿਸੇ ਕੌਮ ਕੋਲ ਇਮਾਨ ਨਾਮ ਦਾ ਕੋਈ ਸ਼ਬਦ ਵੀ ਨਾ ਰਹੇ ਤਾਂ ਫਿਰ ਉਸ ਨੂੰ ਵਾਰ-ਵਾਰ ਕਹਿਣ ’ਤੇ ਵੀ ਇਮਾਨਦਾਰ ਨਹੀਂ ਬਣਾਇਆ ਜਾ ਸਕਦਾ। ਨਾ ਹੀ ਇਸ ਦਾ ਹੱਲ ਇਹ ਹੈ ਕਿ ਅਸੀਂ ਆਪਣੇ 1947 ਦੇ ਸਿੱਖ ਆਗੂਆਂ ਨੂੰ ਕੋਸ਼ ਕੇ ਹੀ ਆਪਣਾ ਫਰਜ਼ ਪੂਰਾ ਹੋ ਗਿਆ ਸਮਝ ਲਈਏ। ਭਾਰਤੀ ਅਜ਼ਾਦੀ ਸਮੇਂ ਸਿੱਖਾਂ ਨੇ ਆਪਣੀ ਕਿਸਮਤ ਨੂੰ ਭਾਰਤ ਨਾਲ ਹੀ ਜੋੜਨ ਦਾ ਫੈਸਲਾ ਕੀਤਾ ਸੀ। ਦੋ ਵੱਡੀਆਂ ਕੌਮਾਂ ਵੱਲੋਂ ਇਕ ਨਵੀਂ ਕੌਮ ਨਾਲ ਅਜਿਹਾ ਵਿਵਹਾਰ ਕੋਈ ਅਚੰਭੇ ਵਾਲੀ ਗੱਲ ਨਹੀਂ ਸੀ। ਉਸ ਸਮੇਂ ਦੀਆਂ ਸਥਿਤੀਆਂ ਅਨੁਸਾਰ ਹੋ ਵੀ ਸਕਦਾ ਹੈ ਕਿ ਇਹ ਫੈਸਲਾ ਕੁਝ ਹੱਦ ਤੱਕ ਸਹੀ ਵੀ ਹੋਵੇ।
ਜਦੋਂ ਸਿੱਖਾਂ ਨੇ ਆਪਣੇ ਆਪ ਨੂੰ ਭਾਰਤ ਦੇਸ਼ ਨਾਲ ਜੁੜਨ ਦਾ ਐਲਾਨ ਕਰ ਦਿੱਤਾ, ਚਾਹੀਦਾ ਤਾਂ ਇਹ ਸੀ ਕਿ ਭਾਰਤ ਦੇਸ਼ ਦੇ ਆਗੂ ਸਿੱਖਾਂ ਨੂੰ ਸਨਮਾਨਜਨਕ ਢੰਗ ਨਾਲ ਜਿਉਣ ਲਈ ਖੁਦ ਚੰਗਾ ਮਾਹੌਲ ਪੈਦਾ ਕਰਕੇ ਦਿੰਦੇ ਪਰ ਅਫਸੋਸ ਕਿ ਅਜਿਹਾ ਨਾ ਹੋ ਸਕਿਆ; ਸਗੋਂ ਅਸੀਂ ਆਪਣੀ ਬਹੁਤ ਹੀ ਉਪਜਾਊ ਜ਼ਮੀਨ ਖੁਹਾ ਕੇ ਖਾਲੀ ਹੱਥ ਭਾਰਤ ਪਰਤ ਆਏ। ਜਾਨਾਂ ਤੋਂ ਵੱਧ ਪਿਆਰੇ ਸਿੱਖ ਇਤਿਹਾਸਕ ਸਥਾਨ ਸਾਥੋਂ ਖੁੱਸ ਗਏ। ਹਜ਼ਾਰਾਂ ਦੀ ਗਿਣਤੀ ਵਿਚ ਅਸੀਂ ਆਪਣੀ ਕੌਮ ਦੀਆਂ ਕੀਮਤੀ ਜਾਨਾਂ ਗੁਆ ਲਈਆਂ, ਅੱਧਾ ਪੰਜਾਬ ਸਾਥੋਂ ਕੱਟਿਆ ਗਿਆ ਇਨਾਂ ਨੁਕਸਾਨ ਕਰਵਾ ਕੇ ਵੀ ਕੀ ਅਸੀਂ ਭਾਰਤ ਵਿਚ ਆਪਣੀ ਕੌਮ ਦੇ ਚੰਗੇ ਭਵਿੱਖ ਦੀ ਆਸ ਕਰ ਰਹੇ ਹਾਂ? ਬਿਲਕੁਲ ਨਹੀਂ। ਜਿਸ ਦੇਸ਼ ਨਾਲ ਅਸੀਂ ਕਿਸਮਤ ਜੋੜੀ ਉਸ ਨੇ ਹੀ ਕਦੇ 1984 ਦਾ ਦਰਬਾਰ ਸਾਹਿਬ ਹਮਲਾ, ਕਦੇ 1984 ਦਾ ਸਿੱਖ ਕਤਲੇਆਮ, ਕਦੇ ਲੱਖਾਂ ਦੀ ਗਿਣਤੀ ਵਿਚ ਸਿੱਖ ਨੌਜੁਆਨਾਂ ਦੇ ਝੂਠੇ ਪੁਲਿਸ ਮੁਕਾਬਲੇ, ਅਣਖੀ ਕੌਮੀ ਨੌਜੁਆਨਾਂ ਨੂੰ ਫਾਂਸੀ ਦੀਆਂ ਸਜ਼ਾਵਾਂ, ਹਜ਼ਾਰਾਂ ਦੀ ਗਿਣਤੀ ਵਿਚ ਜੇਲਾਂ ’ਚ ਬੰਦੀ, ਚਿੱਟੀਸਿੰਘਪੁਰਾ ਜਿਹੇ ਸਿੱਖ ਸਮੂਹਿਕ ਕਤਲੇਆਮ ਸਾਡੀ ਕਿਸਮਤ ਦਾ ਹਿੱਸਾ ਬਣੇ। ਹਰੀ ਕ੍ਰਾਂਤੀ ਦੇ ਨਾਮ ’ਤੇ ਪੂਰਬੀ ਪੰਜਾਬ ਦੀ ਧਰਤੀ ਨੂੰ ਬੰਜਰ ਬਣਾ ਦਿੱਤਾ ਗਿਆ। ਪੰਜਾਬ ਦੇ ਪਾਣੀ ਦੀ ਗੈਰ ਕਾਨੂੰਨੀ ਲੁੱਟ ਹੋਈ ਪੰਜਾਬ ਦੀ ਆਰਥਿਕਤਾ ਦੇ ਇਕੋ ਇਕ ਸੋਮੇ ‘ਕਿਸਾਨ’ ਨੂੰ ਸਿਰਫ਼ ਇਨਾਂ ਕੁ ਹੀ ਜਿਉਂਦਿਆਂ ਰੱਖਿਆ ਜਾ ਰਿਹਾ ਹੈ ਜਿਸ ਨਾਲ ਉਹ ਸਿਰਫ਼ ਦੋ ਡੰਗ ਦੀ ਰੋਟੀ ਹੀ ਖਾ ਸਕੇ।
ਭਾਵ ਇਹ ਕਿ ਸਿੱਖਾਂ ਲਈ ਭਾਰਤ ਨਾਲ ਆਪਣੀ ਕਿਸਮਤ ਨੂੰ ਜੋੜਨ ਤੋਂ ਬਾਅਦ ਭਾਰਤੀ ਅਜ਼ਾਦੀ ਸਿੱਖਾਂ ਲਈ ਸਿਰਫ਼ ਬਰਬਾਦੀ ਹੀ ਲੈ ਆਈ। ਭਾਰਤੀ ਹੁਕਮਰਾਨਾਂ ਨੂੰ ਚਾਹੀਦਾ ਹੈ ਕਿ ਉਹ ਇਹਨਾਂ ਸਾਰੀਆਂ ਗੱਲਾਂ ਨੂੰ ਵਿਚਾਰ ਕੇ ਸਿੱਖਾਂ ਨੂੰ ਭਾਰਤ ਵਿਚ ਸਨਮਾਨਜਨਕ ਢੰਗ ਨਾਲ ਜਿਉਣ ਦਾ ਮਾਹੌਲ ਪੈਦਾ ਕਰਨ। ਭਾਰਤ ਨੂੰ ਅਜ਼ਾਦੀ ਦਿਹਾੜਾ ਮਨਾਉਂਦਿਆਂ ਕੋਈ ਛੇ ਦਹਾਕੇ ਤੋਂ ਵੀ ਵੱਧ ਸਮਾਂ ਹੋ ਗਿਆ ਹੈ। ਇਸ ਸਮੇਂ ਦੌਰਾਨ ਸਿੱਖ ਕੌਮ ਨੇ ਅਜ਼ਾਦੀ ਦਾ ਕੀ ਲਾਭ ਪ੍ਰਾਪਤ ਕੀਤਾ ਹੈ ਇਸ ਦਾ ਵਿਸਲੇਸ਼ਨ ਕਰਨਾ ਕੌਮੀ ਆਗੂਆਂ ਦੀ ਜ਼ਿੰਮੇਵਾਰੀ ਹੈ। ਜਦਕਿ ਅਸਲੀਅਤ ਇਹ ਹੈ ਕਿ ਸਿੱਖ ਕੌਮ ਕੋਲ ਇਸ ਸਮੇਂ ਕੋਈ ਵੀ ਅਜਿਹਾ ਸਿੱਖ ਆਗੂ ਨਹੀਂ ਜੋ ਪੂਰੀ ਕੌਮ ਵਿਚ ਸਰਬ ਪ੍ਰਮਾਣਿਤ ਹੋਵੇ। ਫਿਰ ਇਹ ਸਭ ਰਵਿਊ ਕਰੇਗਾ ਕੌਣ! ਇਹ ਸਾਰੀ ਕੌਮ ਲਈ ਸੋਚਣ ਦਾ ਢੁਕਵਾਂ ਸਮਾਂ ਹੈ। ਸਿੱਖਾਂ ਦੀ ਬਹੁਗਿਣਤੀ ਅੱਜ ਬਦਕਿਸਮਤੀਵੱਸ ਉਹਨਾਂ ਲੋਕਾਂ ਨੂੰ ਹੀ ਸਿੱਖ ਕੌਮ ਦੇ ਆਗੂ ਮੰਨਣ ਲੱਗ ਪਈ ਹੈ ਜਿਨਾਂ ਦਾ ਮਕਸਦ ਸਿੱਖ ਖੂਨ ਵਿਚੋਂ ਗੁਰੂ ਗੋਬਿੰਦ ਸਿੰਘ ਜੀ ਦੇ ਸਿਧਾਂਤ ਨੂੰ ਖਤਮ ਕਰਨਾ ਹੀ ਮੁੱਖ ਮਕਸਦ ਹੈ। ਇਹ ਕਥਿਤ ਕੌਮੀ ਆਗੂ ਹਰ ਸਾਲ ਭਾਰਤੀ ਅਜ਼ਾਦੀ ਦਿਨ ’ਤੇ ਉਹਨਾਂ ਝੰਡਿਆਂ ਨੂੰ ਸਲੂਟ ਮਾਰਦੇ ਹਨ ਜਿਨਾਂ ਦੇ ਰੰਗ ਵਿਚ ਸਿੱਖਾਂ ਦਾ ਖੂਨ ਰਲਿਆ ਹੋਇਆ ਹੈ।
ਫਿਰ ਕੀ ਇਹਨਾਂ ਆਗੂਆਂ ਤੋਂ ਇਹ ਆਸ ਰੱਖ ਲਈਏ ਕਿ ਕੌਮ ਦੀ ਕਿਸਮਤ ਨੂੰ ਸਵਾਰਨ ਲਈ ਇਹ ਹੀ ਸਰਬ ਸਮਰੱਥ ਆਗੂ ਹਨ? ਜਾਂ ਫਿਰ ਸਿੱਖ ਕੌਮ ਇਹ ਸੋਚ ਰਹੀ ਹੈ ਕਿ ਗੁਰੂ ਨਾਨਕ ਦੇ ਸਿਧਾਂਤ ਦੀ ਹੁਣ ਲੋੜ ਨਹੀਂ ਰਹੀ? ਸਿੱਖ ਕੌਮ ਦੇ ਸੂਝਵਾਨ ਸੱਜਣੋ!! ਕਿਸੇ ਵੱਡੀ ਕੌਮ ਵੱਲੋਂ ਛੋਟੀ ਕੌਮ ਨੂੰ ਵਿਕਸਤ ਹੋਣ ਤੋਂ ਰੋਕਣਾ ਕੋਈ ਨਵੀਂ ਗੱਲ ਨਹੀਂ। ਇਸ ਧਰਤੀ ਦੀਆਂ ਇਤਿਹਾਸਕ ਘਟਨਾਵਾਂ ਥੋੜੇ ਬਹੁਤੇ ਫਰਕ ਨਾਲ ਤਕਰੀਬਨ ਇਕੋ ਜਿਹੀਆਂ ਹੀ ਹਨ ਜਦੋਂ ਛੋਟੀਆਂ ਕੌਮਾਂ ਨੂੰ ਗੁਲਾਮਾਂ ਵਾਂਗ ਰੱਖ ਕੇ ਉਹਨਾਂ ਦਾ ਹਰ ਪੱਖੋਂ ਸੋਸ਼ਣ ਕਰਨ ਦੀ ਮਾਨਸਿਕਤਾ ਵੱਡੀਆਂ ਕੌਮਾਂ ਵਿਚ ਨਾ ਹੋਵੇ। ਇਸ ਸਮੇਂ ਸਿੱਖ ਕੌਮ ਵੀ ਅਜਿਹੇ ਹੀ ਕੂਹਣੀ-ਮੋੜ ਤੋਂ ¦ਘ ਰਹੀ ਹੈ ਜਿਥੋਂ ਅੱਗੇ ਜਾਣ ਸਮੇਂ ਬਹੁਤ ਹੀ ਸਾਵਧਾਨੀ ਦੀ ਲੋੜ ਹੈ। ਸਿੱਖ ਕੌਮ ਨੂੰ ਵਿਕਸਤ ਹੋਣੋ ਰੋਕਣ ਲਈ ਜਿੰਨੀਆਂ ਵੀ ਮੁਸ਼ਕਲਾਂ ਖੜੀਆਂ ਕੀਤੀਆਂ ਜਾ ਰਹੀਆਂ ਹਨ ਉਹ ਸਾਨੂੰ ਹਰ ਪੈਰ ਸਾਵਧਾਨ ਹੋਣ ਦਾ ਹੋਕਾ ਹੈ। ਸਾਡੇ ਮੌਜੂਦਾ ਸਿੱਖ ਆਗੂ ਇਸ ਗੱਲ ਦੇ ਸਮਰੱਥ ਨਹੀਂ ਹਨ ਕਿ ਉਹ ਸਾਨੂੰ ਹਰ ਘੜੀ-ਹਰ ਪਲ ਖਤਰਿਆਂ ਤੋਂ ਇਸ ਢੰਗ ਨਾਲ ਜਾਣੂ ਕਰਵਾ ਸਕਣ ਜਿਸ ਨਾਲ ਸਿੱਖ ਕੌਮ ਆਪਣੇ ਚੰਗੇਰੇ ਭਵਿੱਖ ਵੱਲ ਸਫਰ ਕਰ ਸਕੇ। ਇਹ ਲੀਡਰਸ਼ਿਪ ਤਾਂ ਸਗੋਂ ਕਿਸੇ ਦਰੱਖਤ ਨੂੰ ਲੱਗੀ ਅਮਰਵੇਲ ਵਾਂਗੂ ਹੈ ਜੋ ਪਾਲਣਹਾਰ ਰੁੱਖ ’ਚੋਂ ਰਸ ਪੀ ਕੇ ਖੁਦ ਮੌਲਦੀ ਰਹਿੰਦੀ ਹੈ। ਜੇਕਰ ਉਸ ਤੋਂ ਵੇਲੇ ਸਿਰ ਅਮਰਵੇਲ ਦਾ ਖਹਿੜਾ ਨਾ ਛੁਡਾਇਆ ਜਾ ਸਕੇ ਤਾਂ ਅਖੀਰ ਦਰੱਖਤ ਸਾਖਾਵਾਂ ਵੱਲੋਂ ਮਰਨਾ ਸ਼ੁਰੂ ਹੋ ਜਾਂਦਾ ਹੈ। ਇਸੇ ਤਰਾਂ ਕੌਮ ਦੇ ਪ੍ਰਜੀਵੀ ਆਗੂਆਂ ਤੋਂ ਖਹਿੜਾ ਛੁਡਾਏ ਬਿਨਾਂ ਸਿੱਖ ਕੌਮ ਮੌਲ ਨਹੀਂ ਸਕੇਗੀ। ਭਾਰਤੀ ਅਜ਼ਾਦੀ ਦਿਨ ’ਤੇ ਸਾਨੂੰ ਸਭ ਨੂੰ ਇਹ ਸੋਚਣ ਦੀ ਬਹੁਤ ਜ਼ਰੂਰਤ ਹੈ ਕਿ ਸਿੱਖ ਕੌਮ ਨੂੰ ਵਿਕਸਤੀ ਹਵਾ ਵਿਚ ਸਾਹ ਲੈਣ ਲਈ ਹੁਣ ਕਿਹੜੇ ਯਤਨ ਕਰਨੇ ਚਾਹੀਦੇ ਹਨ?

  
ਸ਼੍ਰੋਮਣੀ ਕਮੇਟੀ ਵੱਲੋਂ ਹੁਣ ਸਿੱਖ ਰਹਿਤ ਮਰਿਯਾਦਾ ਬਦਲਣ ਦੀ ਤਿਆਰੀ-ਗੁਰਸੇਵਕ ਸਿੰਘ ਧੌਲਾ

     
3 aug 2010     ਗੁਰਸੇਵਕ ਸਿੰਘ ਧੌਲਾ
 


ਦੁਨੀਆਂ ਭਰ ਵਿਚ ਵਸਦੇ ਸਿੱਖਾਂ ਨੂੰ ਇਕ ਵਾਰ ਫਿਰ ਬਹੁਤ ਹੀ ਸਾਵਧਾਨ ਹੋਣ ਦੀ ਲੋੜ ਹੈ। ਨਾਨਕਸ਼ਾਹੀ ਕੈਲਡਰ ਦੇ ਕਤਲ ਤੋਂ ਬਾਅਦ ਹੁਣ ਫਿਰ ਉਸੇ ‘ਕੌਮ ਖਾਣੀ ਜਮਾਤ’ ਨੇ ਸਿੱਖ ਰਹਿਤ ਮਰਿਯਾਦਾ ਦਾ ਹਿੰਦੂਕਰਨ ਕਰਨ ਦੀ ਠਾਣ ਲਈ ਹੋਈ ਹੈ। ਜੇਕਰ ਖਾਲਸਾ ਕੌਮ ਨੇ ਵੇਲੇ ਸਿਰ ਜਾਗ ਕੇ ਸਿੱਖ ਰਹਿਤ ਮਰਿਯਾਦਾ ਦੀ ਘੋਖ ਦੇ ਨਾਮ ’ਤੇ ਕੀਤੀਆਂ ਜਾ ਰਹੀਆਂ ਤਬਦੀਲੀਆਂ ਦਾ ਵਿਰੋਧ ਨਾ ਕੀਤਾ ਤਾਂ ਸਿੱਖ ਕੌਮ ’ਤੇ ਕਾਬਜ਼ ਪੁਜਾਰੀਵਾਦ ਕੌਮ ਦੇ ਜੜਾਂ ’ਚ ਤੇਲ ਪਾਉਣ ਵਾਲੀ ਇਕ ਵੱਡੀ ਸਾਜਿਸ਼ ਵਿਚ ਸਫਲ ਹੋ ਜਾਵੇਗਾ।
21 ਜੁਲਾਈ ਨੂੰ ਗੁਰਦੁਆਰਾ ਆਲਮਗੀਰ ਸਾਹਿਬ ਲੁਧਿਆਣਾ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਸਾਫ ਲਫਜ਼ਾਂ ਵਿਚ ਕਿਹਾ ਹੈ ਕਿ ਸਿੱਖ ਰਹਿਤ ਮਰਿਯਾਦਾ ਵਿਚ ਘੋਖ ਕਰਨ ਲਈ ਤਖ਼ਤਾਂ ਦੇ ਜਥੇਦਾਰਾਂ ਦੀ ਅਗਵਾਈ ਵਿਚ ਇਕ ਕਮੇਟੀ ਬਣਾ ਰਹੀ ਹੈ ਜੋ ਹੁਣ ਪ੍ਰਚੱਲਿਤ ਰਹਿਤ ਮਰਿਯਾਦਾ ਵਿਚ ਤਬਦੀਲੀਆਂ ਦੀ ਸਿਫਾਰਸ਼ ਕਰੇਗੀ। ਜਥੇਦਾਰ ਮੱਕੜ ਨੇ ਕਿਹਾ ਹੈ ਕਿ ਸਿੱਖ ਰਹਿਤ ਮਰਿਯਾਦਾ ਬਾਰੇ ਉਹਨਾਂ ਪਾਸ ਬਹੁਤ ਸਾਰੀਆਂ ਸ਼ਿਕਾਇਤਾਂ ਆਈਆਂ ਹਨ ਇਸ ਲਈ ਵਿਦਵਾਨਾਂ, ਪੱਤਰਕਾਰਾਂ ਅਤੇ ਜਥੇਦਾਰਾਂ ਦੀ ਇਕ ਕਮੇਟੀ ਤਬਦੀਲੀ ਦੀਆਂ ਸਿਫਾਰਸ਼ਾਂ ਕਰੇਗੀ।
ਇਸ ਗੱਲ ਵਿਚ ਕੋਈ ਦੋ ਰਾਵਾਂ ਨਹੀਂ ਕਿ ਸਮੇਂ ਦੇ ਹਿਸਾਬ ਨਾਲ ਰਹਿਤ ਮਰਿਯਾਦਾ ਵਿਚ ਵੀ ਕੁਝ ਤਬਦੀਲੀਆਂ ਕਰਨ ਦੀ ਜ਼ਰੂਰਤ ਹੁੰਦੀ ਹੈ। ਕਿਸੇ ਵੀ ਧਰਮ ਦੀਆਂ ਮੁਢਲੀਆਂ ਰਹੁ-ਰੀਤਾਂ ਨੂੰ ਨਾ ਬਦਲਿਆ ਜਾ ਸਕਦਾ ਹੈ ਅਤੇ ਨਾ ਹੀ ਇਸ ਵਿਚ ਸੋਧ ਦਾ ਹੱਕ ਹੀ ਕਿਸੇ ਕਮੇਟੀ ਨੂੰ ਹੁੰਦਾ ਹੈ। ਹੁਣ ਵੀ ਜੇਕਰ ਕੁਝ ਤਬਦੀਲੀਆਂ ਦੀ ਕੌਮੀ ਰਹਿਤ ਮਰਿਯਾਦਾ ਵਿਚ ਲੋੜ ਹੈ ਤਾਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਅਹੁਦੇਦਾਰਾਂ ਅਤੇ ਤਖ਼ਤਾਂ ਦੇ ਮੁੱਖ ਪ੍ਰਬੰਧਕਾਂ ’ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਇਸ ਤੋਂ ਪਹਿਲਾਂ ਇਸੇ ਪੁਜਾਰੀ ਵਰਗ ਨੇ ਸਿੱਖ ਕੌਮ ਦੀ ਵਿਲੱਖਣਤਾ ਦੇ ਪ੍ਰਤੀਕ ‘ਨਾਨਕਸ਼ਾਹੀ ਕੈਲੰਡਰ’ ਦਾ ਭੋਗ ਵੀ ਸੋਧਾਂ ਦੇ ਨਾਮ ’ਤੇ ਹੀ ਪਾਇਆ ਗਿਆ ਹੈ। ਇਹ ਕੌੜੀ ਗੱਲ ਆਖਣ ਵਿਚ ਕੋਈ ਝਿਜਕ ਨਹੀਂ ਕਿ ਹੁਣ ਦੇ ਧਾਰਮਿਕ ਆਗੂ ਕਹਿਣੀ ਕਰਨੀ ਦੇ ਪੂਰੇ ਨਹੀਂ ਹਨ। ਸਰਸਾ ਡੇਰਾ ਖਿਲਾਫ਼ ਆਪਣੇ ਹੀ ਜਾਰੀ ਕੀਤੇ ਹੁਕਮਨਾਮੇ ਵਿਚ ਸਿੱਖ ਨੌਜਵਾਨਾਂ ਦਾ ਖੂਨ ਡੋਲ ਕੇ ਇਹਨਾਂ ਨੇ ਜੋ ਹਸ਼ਰ ਕੌਮ ਦਾ ਕੀਤਾ ਉਹ ਅਜੇ ਨਵੀਆਂ ਘਟਨਾਵਾਂ ਹੀ ਹਨ। ਧਾਰਮਿਕ ਆਗੂ ਜੋ ਕਿ ਸਿੱਖ ਰਹਿਤ ਮਰਿਯਾਦਾ ਦੇ ਵਿਚ ਘੋਖ ਦੇ ਨਾਮ ਸਿੱਖਾਂ ਨੂੰ ਮੁੜ ਹਿੰਦੂਤਵ ਦਾ ਹਿੱਸਾ ਬਣਾਉਣ ਲਈ ਕਾਹਲੇ ਹਨ ਉਹ ਖੁਦ ਅਨੇਕਾਂ ਅਜਿਹੀਆਂ ਕਾਰਵਾਈਆਂ ਵਿਚ ਕਈ ਵਾਰ ਬਦਨਾਮ ਹੋਏ ਹਨ ਜੋ ਸਿੱਖ ਰਹਿਤ ਅਨੁਸਾਰ ਮਨਮਤੀ ਕਾਰਵਾਈਆਂ ਅਖਵਾਉਂਦੀਆਂ ਹਨ। ਪੂਰੀ ਕੌਮ ਇਹ ਦੇਖ ਰਹੀ ਹੈ ਕਿ ਹਰ ਦੂਜੇ-ਤੀਜੇ ਦਿਨ ਤਖ਼ਤਾਂ ਦੇ ਜਥੇਦਾਰਾਂ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਿਚੋਂ ਕੋਈ ਨਾ ਕੋਈ ਮੁੱਖ ਆਗੂ ਕੌਮ ਵਿਚ ਪੁਆੜੇ ਦਾ ਕਾਰਨ ਬਣ ਰਹੇ ਡੇਰੇਦਾਰਾਂ ਦੀਆਂ ਸਟੇਜ਼ਾਂ ’ਤੇ ਚੜ ਕੇ ਨਿੱਜੀ ਸਾਧਲਾਣੇ ਦੇ ਗੁਣ-ਗਾਇਨ ਕਰਦਾ ਫਿਰਦਾ ਹੈ। ਪਿਛਲੇ ਦਿਨੀਂ ਇਹਨਾਂ ਡੇਰੇਦਾਰਾਂ ਵੱਲੋਂ ਜਥੇਦਾਰਾਂ ਨੂੰ ਸੋਨੇ ਦੇ ਗਹਿਣੇ ਜਾਂ ਕੀਮਤੀ ਉਪਹਾਰ ਮਿਲਣ ਦੀਆਂ ਫੋਟੋਆਂ ਵੀ ਅਖ਼ਬਾਰਾਂ ਵਿਚ ਛਪੀਆਂ ਹਨ। ਡੇਰੇਦਾਰਾਂ ਨਾਲ ਇਹਨਾਂ ਕੌਮੀ ਆਗੂਆਂ ਦੀ ਨੇੜਤਾ ਨੇ ਹੀ ਸਿੱਖ ਰਹਿਤ ਮਰਿਯਾਦਾ ਵਿਚ ਤਬਦੀਲੀਆਂ ਦਾ ਨੁਕਤਾ ਇਹਨਾਂ ਦੇ ਲਾਲਚੀ ਦਿਮਾਗ ਵਿਚ ਪੈਦਾ ਕੀਤਾ ਹੋਵੇਗਾ। ਫਿਰ ਹੁਣ ਸਿੱਖ ਕੌਮ ਇਹਨਾਂ ’ਤੇ ਕਿਵੇਂ ਯਕੀਨ ਕਰ ਲਏ ਕਿ ਇਹਨਾਂ ਦੁਆਰਾ ਕੀਤੀਆਂ ਸੋਧਾਂ ਸਿੱਖ ਧਰਮ ਦੇ ਬੁਨਿਆਦੀ ਸਿਧਾਂਤਾਂ ਨੂੰ ਤੋੜਨ ਵਾਲੀਆਂ ਨਹੀਂ ਹੋਣਗੀਆਂ? ਜਿਸ ਸਿੱਖ ਰਹਿਤ ਮਰਿਯਾਦਾ ਵਿਚ ਘੋਖਾਂ ਦੀ ਗੱਲ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕੀਤੀ ਹੈ ਉਹ ਮਰਿਯਾਦਾ ਕਿਸੇ ਸ਼੍ਰੋਮਣੀ ਕਮੇਟੀ ਦੀ ਅਗਵਾਈ ਵਿਚ ਬਣੀ ਕਮੇਟੀ ਨੇ ਤਿਆਰ ਨਹੀਂ ਕੀਤੀ ਸਗੋਂ ਪੂਰੀ ਸਿੱਖ ਕੌਮ ਦੇ ਸਿੱਖ ਵਿਦਵਾਨਾਂ, ਸਾਰੀਆਂ ਸਿੱਖ ਸੰਪਰਦਾਵਾਂ ਅਤੇ ਉਹ ਸਿੱਖ ਆਗੂਆਂ ਦੀ ਘਾਲਣਾ ਦੀ ਕਿਰਤ ਹੈ ਜਿਸ ’ਤੇ ਅਜੇ ਤੱਕ ਵੀ ਕੌਮੀ ਸਿਧਾਂਤਾਂ ਨੂੰ ਪਿੱਠ ਦੇਣ ਦੇ ਦੋਸ਼ ਨਹੀਂ ਲੱਗੇ। ਕੋਈ ਇਕ ਦਹਾਕੇ ਤੋਂ ਵੱਧ ਸਮਾਂ ਹਰ ਨੁਕਤੇ ਨੂੰ ਵਿਚਾਰਨ ਤੋਂ ਬਾਅਦ ਭਾਈ ਕਾਹਨ ਸਿੰਘ ਨਾਭਾ, ਗਿਆਨੀ ਠਾਕਰ ਸਿੰਘ, ਗਿ. ਸ਼ੇਰ ਸਿੰਘ, ਭਾਈ ਬੁੱਧ ਸਿੰਘ, ਅਕਾਲੀ ਕੌਰ ਸਿੰਘ, ਭਾਈ ਵੀਰ ਸਿੰਘ, ਗਿਆਨੀ ਹੀਰਾ ਸਿੰਘ ਦਰਦੇ, ਬਾਬਾ ਹਰਕ੍ਰਿਸ਼ਨ ਸਿੰਘ, ਪ੍ਰੋ. ਤੇਜਾ ਸਿੰਘ, ਭਾਈ ਰਣਧੀਰ ਸਿੰਘ, ਪ੍ਰੋ. ਜੋਧ ਸਿੰਘ, ਪ੍ਰੋ. ਗੰਗਾ ਸਿੰਘ ਅਤੇ 21 ਦੇ ਕਰੀਬ ਪੰਥਕ ਜਥਿਆਂ ਨੇ ਇਸ ਨੂੰ ਅੰਤਿਮ ਰੂਪ ਦਿੱਤਾ ਹੈ। ਇਹਨਾਂ ਸਾਰੇ ਸਿੱਖ ਵਿਦਵਾਨਾਂ ਦੀਆਂ ਲਿਖਤਾਂ ਅੱਜ ਵੀ ਸਿੱਖ ਕੌਮ ਨੂੰ ਸੇਧ ਦੇ ਰਹੀਆਂ ਹਨ, ਪਰ ਦੂਸਰੇ ਪਾਸੇ ਜੋ ਵਿਅਕਤੀ ਇਸ ਰਹਿਤ ਮਰਿਯਾਦਾ ਵਿਚ ਤਬਦੀਲੀਆਂ ਦੀ ਗੱਲ ਕਰਦੇ ਹਨ ਉਹਨਾਂ ਬਾਰੇ ਪਿਛਲੇ ਦਿਨੀਂ ਇਹ ਗੱਲ ਚਰਚਾ ਵਿਚ ਰਹੀ ਕਿ ਇਹਨਾਂ ਦੀ ਪੇਪਰਾਂ ਵਿਚ ਛਪ ਰਹੀ ਬਹੁਤੀ ਸਮੱਗਰੀ ਵੀ ‘ਮੁੱਲ ਦੇ ਲੇਖ’ ਹੁੰਦੇ ਹਨ ਕਿਸੇ ਵੀ ਧਾਰਮਿਕ ਆਗੂ ਨੇ ਅਜੇ ਤੱਕ ਇਸ ਗੱਲ ਦਾ ਸਪਸ਼ਟੀਕਰਨ ਨਹੀਂ ਦਿੱਤਾ।

ਉਂਝ ਵੀ ਅਜੇ ਕੌਮ ਵਿਚ ਇਸ ਰਹਿਤ ਮਰਿਯਾਦਾ ਬਾਰੇ ਕੋਈ ਬਹੁਤੇ ਮੱਤ-ਭੇਦ ਨਹੀਂ ਹਨ। ਹਾਲੇ ਵੀ ਜਦੋਂ ਸਿੱਖ ਰਹਿਣੀ-ਬਹਿਣੀ ਬਾਰੇ ਕੌਮੀ ਪੱਧਰ ਦਾ ਮਸਲਾਂ ਖੜਾ ਹੁੰਦਾ ਹੈ ਤਾਂ ਸਾਰੀਆਂ ਪੰਥਕ ਧਿਰਾਂ ਦਾ ਅੰਮ੍ਰਿਤ ਨਿਰਣਾ ਮੌਜੂਦਾ ਸਿੱਖ ਰਹਿਤ ਮਰਿਯਾਦਾ ਅਨੁਸਾਰ ਹੀ ਹੁੰਦਾ ਹੈ ਇਸ ਫੈਸਲੇ ਨੂੰ ਤਕਰੀਬਨ ਸਾਰੇ ਹੀ ਸਿੱਖ ਬਿਨਾਂ ਕਿਸੇ ਬਹੁਤੀ ਤਰਕ ਦੇ ਮੰਨ ਲੈਂਦੇ ਹਨ। ਅਗਰ ਸਿੱਖ ਰਹਿਤ ਮਰਿਯਾਦਾ ਵਿਚ ਸੋਧਾਂ ਦਾ ਮਾਮਲਾ ਇਕ ਵਾਰ ਛੇੜ ਲਿਆ ਗਿਆ ਤਾਂ ਇਹ ਕਾਰਵਾਈ ਫਿਰ ਦੁਨੀਆਂ ਭਰ ਦੇ ਸਿੱਖਾਂ ਨੂੰ ਨਾਨਕਸ਼ਾਹੀ ਕੈ¦ਡਰ ਵਾਂਗੂ ਦੋ ਹਿੱਸਿਆਂ ਵਿਚ ਵੰਡਣ ਲਈ ਹੀ ਸਹਾਈ ਸਿੱਧ ਹੋਵੇਗੀ। ਸਾਰੀ ਕੌਮ ਨੇ ਦੇਖਿਆ ਹੈ ਕਿ ਦੁਨੀਆਂ ਭਰ ਦੇ ਸਿੱਖਾਂ ਦੀ ਆਵਾਜ਼ ਦੇ ਉਲਟ ਜਦੋਂ ਇਸੇ ਕੌਮੀ ਆਗੂਆਂ ਨੇ ਅਸਲ ਨਾਨਕਸ਼ਾਹੀ ਕੈ¦ਡਰ ਨੂੰ ਖਤਮ ਕਰਕੇ ਲਾਗੂ ਕੀਤਾ ਤਾਂ ਉਸ ਸਮੇਂ ਤੋਂ ਅੱਜ ਤੱਕ ਕੌਮ ਨੂੰ ਕੋਈ ਲਾਭ ਦੀ ਥਾਂ ਉਕਤ ਫੈਸਲਾ ਕੌਮ ਨੂੰ ਦੋ ਹਿੱਸਿਆਂ ਵਿਚ ਵੰਡਣ ਵਾਲਾ ਹੀ ਸਿੱਧ ਹੋਇਆ। ਸਾਰੇ ਸਿੱਖ ਇਹ ਗੱਲ ਸਮਝਦੇ ਹਨ ਕਿ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਨਿਜਾਮ ਅਤੇ ਤਖ਼ਤਾਂ ਦੇ ਮੁੱਖ ਪ੍ਰਬੰਧਕਾਂ ਤੋਂ ਕੌਮ ਲਈ ਭਲੇ ਦੀ ਕੋਈ ਆਸ ਹੀ ਨਹੀਂ ਹੈ।
ਜੇਕਰ ਸਿੱਖ ਕੌਮ ਮੌਜੂਦਾ ਸਿੱਖ ਰਹਿਤ ਮਰਿਯਾਦਾ ਵਿਚ ਕੁਝ ਤਬਦੀਲੀਆਂ ਦੀ ਲੋੜ ਨੂੰ ਮਹਿਸੂਸ ਕਰਦੀ ਵੀ ਹੈ ਤਾਂ ਹਾਲ ਦੀ ਘੜੀ ਚੁੱਪ ਰਹਿਣ ਵਿਚ ਹੀ ਵੱਡਾ ਲਾਭ ਹੈ। ਤਬਦੀਲੀਆਂ ਲਈ ਬੇਸਿਕ ਮਾਹੌਲ ਪੈਦਾ ਕਰਨ ਲਈ ਸਭ ਤੋਂ ਪਹਿਲਾਂ ‘ਸਿੱਖ ਪ੍ਰਬੰਧਕੀ ਢਾਂਚੇ’ ਵਿਚ ਤਬਦੀਲੀਆਂ ਕਰਨ ਦੀ ਬਹੁਤ ਵੱਡੀ ਲੋੜ ਹੈ। ਜਦੋਂ ਸਿੱਖ ਇਸ ਮਿਸ਼ਨ ਵਿਚ ਕਾਮਯਾਬ ਹੋ ਗਏ ਤਾਂ ਕੌਮ ਵਿਚ ਵੀ ਧਾਰਮਿਕ ਸਥਾਨਾਂ ’ਤੇ ਉਹ ਲੋਕ ਅੱਗੇ ਆ ਜਾਣਗੇ ਜੋ ਆਪਣੇ ਫਰਜ਼ਾਂ ਨੂੰ ਕੌਮ ਦੇ ਹਿਤਾਂ ਦੀ ਲੋੜ ਮਹਿਸੂਸ ਕਰਕੇ ਉਹ ਫੈਸਲੇ ਕਰਨ ਜੋ ਕੌਮ ਦਾ ਸਹੀ ਮਾਰਗ ਦਰਸ਼ਨ ਕਰ ਸਕਣ। ਉਸ ਸਮੇਂ ਕਿਸੇ ਵੀ ਸਿੱਖ ਨੂੰ ਸਿੱਖ ਰਹਿਤ ਮਰਿਯਾਦਾ ਵਿਚ ਲੋੜੀਂਦੀ ਸੋਧ ਕਰਨ ’ਤੇ ਇਤਰਾਜ਼ ਨਹੀਂ ਹੋਵੇਗਾ। ਉਸ ਸਮੇਂ ਕਿਸੇ ਵੀ ਨੁਕਤੇ ਨੂੰ ਵਿਚਾਰਨ ਲਈ ਭਾਵੇਂ ਦਸ ਸਾਲ ਵੀ ਲੱਗ ਜਾਣ, ਪਰ ਫੈਸਲਾ ਕੌਮੀ ਹਿਤਾਂ ਵਿਚ ਹੀ ਹੋਵੇਗਾ। ਇਸ ਸਮੇਂ ਸਾਰੀ ਸਿੱਖ ਕੌਮ ਵੱਲੋਂ ਮੌਜੂਦਾ ਸਿੱਖ ਰਹਿਤ ਮਰਿਯਾਦਾ ਵਿਚ ਤਬਦੀਲੀਆਂ ਕਰਨ ਦਾ ਵਿਰੋਧ ਹੀ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਕੌਮ ਦੀ ਜ਼ਿੰਮੇਵਾਰ ਕੁਰਸੀ ’ਤੇ ਬੈਠੇ ਬਹੁ-ਗਿਣਤੀ ਆਗੂਆਂ ਦੀਆਂ ਨੀਅਤਾਂ ਖੋਟੀਆਂ ਹਨ।


  
ਐਡਵੋਕੇਟ ਐਚ ਐਸ ਫੂਲਕਾ ਬਨਾਮ ਚੁਰਾਸੀ ਦੇ ਪੀੜਤਾਂ ਦੇ ਮਾਮਲੇ? -ਜਸਵੰਤ ਸਿੰਘ ‘ਅਜੀਤ'

     
27 july 2010     ਜਸਵੰਤ ਸਿੰਘ ‘ਅਜੀਤ'
 


ਬੀਤੇ ਵੀਰਵਾਰ ਮੋਟੀਆਂ ਸੁਰਖੀਆਂ ਨਾਲ ਛੱਪੀਆਂ ਤਿੰਨ ਖਬਰਾਂ ਪੜ੍ਹਨ ਨੂੰ ਮਿਲੀਆਂ। ਜਿਨ੍ਹਾਂ ਵਿਚੋਂ ਇਕ ਵਿੱਚ ਐਡਵੋਕੇਟ ਐਚ ਐਸ ਫੂਲਕਾ ਵਲੋਂ ਸ. ਪਰਮਜੀਤ ਸਿੰਘ ਸਰਨਾ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉਨ੍ਹਾਂ ਦੇ ਭਰਾ ਸ. ਹਰਵਿੰਦਰ ਸਿੰਘ ਸਰਨਾ ਪੁਰ, ਆਪਣੇ ਤੇ ਗੰਭੀਰ ਦੋਸ਼ ਲਾਏ ਜਾਣ ਦਾ ਇਲਜ਼ਾਮ ਲਾ, ਨਵੰਬਰ-ਚੁਰਾਸੀ ਦੇ ਪੀੜਤਾਂ ਦੇ ਕੇਸ ਨਾ ਲੜਨ ਦਾ ਐਲਾਨ ਕਰਦਿਆਂ, ਅਕਾਲ ਤਖਤ ਦੇ ਜਥੇਦਾਰ ਨੂੰ ਅਪੀਲ ਕੀਤੀ ਗਈ ਹੋਈ ਸੀ, ਕਿ ਉਹ ਅਕਾਲ ਤਖਤ ਪੁਰ ਤਲਬ ਕਰ ਇਨ੍ਹਾਂ ਪਾਸੋਂ ਜਵਾਬ-ਤਲਬੀ ਕਰਨ, ਦੂਜੀ ਖਬਰ ਵਿੱਚ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਐਡਵੋਕੇਟ ਫੂਲਕਾ ਦੀ ਚਿੱਠੀ ਦੇ ਆਧਾਰ ਤੇ ਸਰਨਾ ਭਰਾਵਾਂ ਨੂੰ 26 ਜੁਲਾਈ ਨੂੰ ਅਕਾਲ ਤਖਤ ਪੁਰ ਹਾਜ਼ਰ ਹੋ ਕੇ ਸਪਸ਼ਟੀਕਰਣ ਦੇਣ ਦੇ ਦਿਤੇ ਗਏ ਆਦੇਸ਼ ਦਾ ਜ਼ਿਕਰ ਸੀ, ਜਦਕਿ ਤੀਜੀ ਖਬਰ ਵਿੱਚ ਸ. ਪਰਮਜੀਤ ਸਿੰਘ ਸਰਨਾ ਵਲੋਂ ਐਡਵੋਕੇਟ ਫੂਲਕਾ ਵਲੋਂ ਲਾਏ ਗਏ ਦੋਸ਼ਾਂ ਦਾ ਜ਼ੋਰਦਾਰ ਖੰਡਨ ਕੀਤਾ ਗਿਆ ਹੋਇਆ ਸੀ।

ਜਿਥੋਂ ਤਕ ਐਡਵੋਕੇਟ ਫੂਲਕਾ ਵਲੋਂ ਸ. ਸਰਨਾ ਪੁਰ ਦੋਸ਼ ਲਾਏ ਜਾਣ ਅਤੇ ਸ, ਸਰਨਾ ਵਲੋਂ ਉਨ੍ਹਾਂ ਦੋਸ਼ਾਂ ਦਾ ਖੰਡਨ ਕੀਤੇ ਜਾਣ ਦਾ ਸਬੰਧ ਹੈ, ਇਹ ਮਾਮਲਾ ਅਕਾਲ ਤਖਤ ਪੁਰ ਵਿਚਾਰ-ਅਧੀਨ ਹੈ, ਇਸ ਕਾਰਣ ਅਸੀਂ ਇਸ ਮੁੱਦੇ ਤੇ ਕੋਈ ਟਿੱਪਣੀ ਕਰਨਾ ਠੀਕ ਨਹੀਂ ਸਮਝਦੇ, ਕਿਉਂਕਿ ਇਸ ਮੁੱਦੇ ਤੇ ਸਾਡੀ ਕੀਤੀ ਗਈ ਟਿੱਪਣੀ ਦਾ ਗ਼ਲਤ ਮਤਲਬ ਲਿਆ ਜਾ ਸਕਦਾ ਹੈ। ਪਰ ਇਨ੍ਹਾਂ ਖਬਰਾਂ ਰਾਹੀਂ ਕੁਝ ਗਲਾਂ ਅਜਿਹੀਆਂ ਸਾਹਮਣੇ ਆਈਆਂ ਹਨ, ਜਿਨ੍ਹਾਂ ਦੀ ਚਰਚਾ ਕੀਤੀ ਜਾਣੀ ਬਹੁਤ ਜ਼ਰੂਰੀ ਜਾਪਦੀ ਹੈ। ਉਹ ਇਹ ਕਿ ਇਕ ਤਾਂ (ੳ) ਐਡਵੋਕੇਟ ਐਚ ਐਸ ਫੂਲਕਾ ਨੇ ਅਕਾਲ ਤਖਤ ਦੇ ਜਥੇਦਾਰ ਨੂੰ ਲਿੱਖੀ ਚਿੱਠੀ ਵਿੱਚ ਕਿਹਾ ਹੈ ਕਿ ਉਹ 1984 ਤੋਂ ਹੀ ਸਿੱਖ ਨਸਲਕੁਸ਼ੀ ਦੇ ਕੇਸਾਂ ਦੀ ‘ਜ਼ੋਰਦਾਰ' ਢੰਗ ਨਾਲ ਪੈਰਵੀ ਕਰਦੇ ਚਲੇ ਆ ਰਹੇ ਹਨ... , (ਅ) ਚਿੱਠੀ ਦੇ ਅੰਤ ਵਿੱਚ ਉਨ੍ਹਾਂ ਲਿਖਿਆ ਹੈ ਕਿ ਜਲਦੀ ਹੀ ਕੋਈ ਫੈਸਲਾ ਲੈ ਕੇ ਇਹ ਕੇਸ ਕਿਸੇ ਹੋਰ ਵਕੀਲ ਨੂੰ ਸੌਂਪ ਦਿਤੇ ਜਾਣ। (ਸ) ਉਧਰ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਜੇ ਐਡਵੋਕੇਟ ਫੂਲਕਾ ਪੀੜਤਾਂ ਦੇ ਕੇਸ ਛੱਡ ਦਿੰਦੇ ਹਨ ਤਾਂ ਕੌਮ ਸਾਰੇ ਕੇਸ ਹਾਰ ਜਾਇਗੀ।

ਐਡਵੋਕੇਟ ਐਚ ਐਸ ਫੂਲਕਾ ਨੇ, ਜੋ ਇਹ ਦਾਅਵਾ ਕੀਤਾ ਹੈ ਕਿ ਉਹ ਚੁਰਾਸੀ ਦੇ ਕਾਂਡ ਤੋਂ ਹੀ ਸਿੱਖ ਨਸਲਕੁਸ਼ੀ ਦੇ ਕੇਸਾਂ ਦੀ ‘ਜ਼ੋਰਦਾਰ' ਢੰਗ ਨਾਲ ਪੈਰਵੀ ਕਰਦੇ ਚਲੇ ਆ ਰਹੇ ਹਨ, ਉਸਦੇ ਸਬੰਧ ਵਿੱਚ ਪਹਿਲਾ ਸੁਆਲ ਤਾਂ ਇਹੀ ਉਠਦਾ ਹੈ ਕਿ ਆਪਣੇ ਦਾਅਵੇ ਅਨੁਸਾਰ, ਬੀਤੇ ਛੱਬੀ ਵਰ੍ਹਿਆਂ ਤੋਂ ਉਹ ਜਿਨ੍ਹਾਂ ਕੇਸਾਂ ਦੀ ਪੈਰਵੀ ਕਰਦੇ ਚਲੇ ਆ ਰਹੇ ਹਨ, ਕੀ ਉਹ ਦਸ ਸਕਦੇ ਹਨ ਕਿ ਇਤਨੇ ਲੰਮੇਂ ਸਮੇਂ ਤੋਂ ਕੀਤੀ ਜਾਂਦੀ ਚਲੀ ਆ ਰਹੀ ਪੈਰਵੀ ਦੇ ਦੌਰਾਨ, ਉਨ੍ਹਾਂ ਕੇਸਾਂ ਵਿੱਚ, ਉਨ੍ਹਾਂ ਨੇ ਕਿਤਨੇ ਦੋਸ਼ੀਆਂ ਨੂੰ ਸਜ਼ਾ ਦਿਲਵਾਈ ਹੈ ਜਾਂ ਆਪਣੀ ਜਿਤ ਦਰਜ ਕਰਵਾਈ ਹੈ? ਦੂਸਰੀ ਗਲ ਇਹ ਕਿ ਇਕ ਅਨੁਮਾਨ ਅਨੁਸਾਰ ਇਸ ਨਸਲਕੁਸ਼ੀ ਦੌਰਾਨ ਦਿੱਲੀ ਵਿੱਚ ਹੀ ਪੰਜ ਹਜ਼ਾਰ ਦੇ ਕਰੀਬ ਸਿੱਖ ਮਾਰੇ ਗਏ ਅਤੇ ਲਗਭਗ ਵੀਹ ਹਜ਼ਾਰ ਜ਼ਖਮੀ ਹੋਏ। ਇਨ੍ਹਾਂ ਤੋਂ ਇਲਾਵਾ ਹਜ਼ਾਰਾਂ ਗੁਰਦੁਆਰੇ ਸਾੜੇ ਗਏ ਤੇ ਹਜ਼ਾਰਾਂ ਹੀ ਬੀੜਾਂ ਅਗਨ ਭੇਂਟ ਹੋ ਗਈਆਂ। ਉਨ੍ਹਾਂ ਨੇ ਇਨ੍ਹਾਂ ਵਿਚੋਂ ਕਿਤਨਿਆਂ ਦੇ ਕੇਸ ਅਦਾਲਤ ਵਿੱਚ ਦਾਖਲ ਕਰ, ਉਨ੍ਹਾਂ ਦੀ ਪੈਰਵੀ ਕਰਨ ਦੀ ਜ਼ਿਮੇਂਦਾਰੀ ਨਿਭਾਈ ਹੈ? ਕੀ ਉਹ ਦਸ ਸਕਦੇ ਹਨ ਕਿ ਅਜ ਤਕ ਉਨ੍ਹਾਂ ਨੇ ਕਿਤਨੀਆਂ ਤੇ ਕਿਹੜੀਆਂ-ਕਿਹੜੀਆਂ ਵਿਧਵਾਵਾਂ ਦੇ ਕੇਸ ਲੜੇ ਹਨ?

ਦਸਿਆ ਜਾਂਦਾ ਹੈ ਕਿ ਗ਼ੈਰ-ਸਰਕਾਰੀ ਜਾਂਚ ਰਿਪੋਰਟਾਂ ਵਿੱਚ, ਹੋਰ ਕਈ ਕਾਤਲਾਂ ਦੇ ਨਾਵਾਂ ਦੇ ਨਾਲ ਹਰਕਿਸ਼ਨ ਲਾਲ ਭਗਤ ਅਤੇ ਅਰੁਣ ਨਹਿਰੂ ਦੇ ਨਾਂ ਵੀ ਸਨ। ਭਗਤ ਦੇ ਵਿਰੁਧ ਤਾਂ ਜੈਨ-ਬਨਰਜੀ ਜਾਂਚ ਕਮੇਟੀ ਦੀ ਰਿਪੋਰਟ ਦੇ ਆਧਾਰ ਤੇ ਦਿੱਲੀ ਸਰਕਾਰ ਵਲੋਂ ਅਦਾਲਤ ਵਿੱਚ ਕੇਸ ਦਾਖਲ ਕਰਵਾਇਆ ਗਿਆ ਸੀ, ਜਿਸ ਵਿੱਚ ਇਕ ਪਾਸੇ ਦਿੱਲੀ ਸਰਕਾਰ ਦਾ ਵਕੀਲ ਸੀ ਤੇ ਦੂਜੇ ਪਾਸੇ ਭਗਤ ਦਾ ਆਪਣਾ। ਕੀ ਉਹ ਦਸਣਗੇ ਕਿ ਇਸ ਕੇਸ ਉਹ ਕਿਸ ਵਲੋਂ ਪੇਸ਼ ਹੋਏ? ਫਿਰ ਕੀ ਉਨ੍ਹਾਂ ਨੇ ਦੂਜੇ ਦੋਸ਼ੀ ਅਰੁਣ ਨਹਿਰੂ ਦੇ ਵਿਰੁਧ ਕੇਸ ਦਰਜ ਕਰਵਾਉਣ ਦਾ ਕੋਈ ਉਪਰਾਲਾ ਕੀਤਾ? ਜਗਦੀਸ਼ ਟਾਈਟਲਰ ਦੇ ਵਿਰੁਧ ਵੀ ਸੀ ਬੀ ਆਈ ਨੇ ਕੇਸ ਦਾਖਲ ਕੀਤੇ ਸਨ। ਉਨ੍ਹਾਂ ਵਿੱਚ ਵੀ ਇਕ ਪਾਸੇ ਸੀ ਬੀ ਆਈ ਦਾ ਵਕੀਲ ਸੀ ਤੇ ਦੂਜੇ ਪਾਸੇ ਜਗਦੀਸ਼ ਟਾਈਟਲਰ ਦਾ। ਉਸਦੇ ਵਿਰੁਧ ਸੀ ਬੀ ਆਈ ਦੀ ਕੇਸ ਕਲੋਜ਼ਿੰਗ ਰਿਪੋਰਟ ਦੇ ਵਿਰੁਧ ਵੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹਾਈ ਕੋਰਟ ਵਿੱਚ ਅਪੀਲ ਕੀਤੀ ਗਈ। ਹੁਣ ਵੀ ਸਜਣ ਕੁਮਾਰ ਦੇ ਵਿਰੁਧ ਸੀ ਬੀ ਆਈ ਵਲੋਂ ਕੇਸ ਦਾਖਲ ਕੀਤਾ ਗਿਆ ਹੋਇਆ ਹੈ, ਜਿਸਦੀ ਪੈਰਵੀ ਉਸ ਦੇ ਆਪਣੇ ਸੀਨੀਅਰ ਐਡਵੋਕੇਟ ਜੀ ਐਸ ਚੀਮਾ ਅਤੇ ਸਜਣ ਕੁਮਾਰ ਵਲੋਂ ਐਡਵੋਕੇਟ ਆਈ ਯੂ ਖਾਨ ਕਰ ਰਹੇ ਹਨ। ਇਨ੍ਹਾਂ ਕੇਸਾਂ ਦੀ ਸੁਣਵਾਈ ਦੇ ਸਮੇਂ ਅਦਾਲਤ ਵਿੱਚ ਹਾਜ਼ਰੀ ਭਰ ਰਹੇ ਇਕ ਜ਼ਿਮੇਂਦਾਰ ਸਜਣ ਨੇ ਦਸਿਆ ਕਿ ਐਡਵੋਕੇਟ ਫੂਲਕਾ ਇਸ ਦੌਰਾਨ ਆ ਕੇ ਵਕੀਲਾਂ ਵਿੱਚ ਖੜੇ ਹੋ ਜਾਂਦੇ ਹਨ ਤੇ ਕਾਰਵਾਈ ਦੇ ਖਤਮ ਹੋਣ ਤੇ ਬਾਹਰ ਆ ਪ੍ਰੈਸ ਨੂੰ ਬ੍ਰੀਫਿੰਗ ਦਿੰਦਿਆਂ ਆਪਣੀ ਹਾਜ਼ਰੀ ਵੀ ਦਰਜ ਕਰਵਾ ਦਿੰਦੇ ਹਨ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਚੁਰਾਸੀ ਤੋਂ ਨੱਬੇ ਤਕ ਸਬੰਧਤ ਰਹੇ ਇਕ ਮੁੱਖੀ ਨੇ ਦਸਿਆ ਕਿ ਰੰਗਾਨਾਥ ਮਿਸ਼ਰਾ ਕਮਿਸ਼ਨ ਦੇ ਸਾਹਮਣੇ ਨਵੰਬਰ-ਚੁਰਾਸੀ ਦੇ ਪੀੜਤਾਂ ਦਾ ਕੇਸ ਪੇਸ਼ ਕਰਨ ਲਈ, ਗੁਰਦੁਆਰਾ ਕਮੇਟੀ ਵਲੋਂ ਇਨ੍ਹਾਂ ਨੂੰ ਗੁਰਦੁਆਰਾ ਰਕਾਬ ਗੰਜ ਵਿਖੇ ਪੂਰੀਆਂ ਸਹੂਲਤਾਂ ਨਾਲ ਲੈਸ ਦਫਤਰ ਦਿਤਾ ਗਿਆ ਹੋਇਆ ਸੀ, ਜਿਥੇ ਉਹ ਮਿਸ਼ਰਾ ਕਮਿਸ਼ਨ ਦੇ ਸਾਹਮਣੇ ਪੇਸ਼ ਕਰਨ ਦੇ ਲਈ ਪੀੜਤਾਂ ਦੇ ਹਲਫੀਆ ਬਿਆਨ ਤਿਆਰ ਕਰਦੇ ਅਤੇ ਇਕੱਠਿਆਂ ਕਰਦੇ ਸਨ। ਅਚਾਨਕ ਹੀ ਇਕ ਦਿਨ ਉਨ੍ਹਾਂ ਨੇ ਮਿਸ਼ਰਾ ਕਮਿਸ਼ਨ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿਤਾ। ਜਦੋਂ ਗੁਰਦੁਆਰਾ ਕਮੇਟੀ ਦੇ ਮੁੱਖੀਆਂ ਵਲੋਂ ਉਨ੍ਹਾਂ ਪਾਸੋਂ ਪੁਛਿਆ ਗਿਆ ਕਿ ਉਨ੍ਹਾਂ ਨੇ, ਉਨ੍ਹਾਂ (ਗੁਰਦੁਆਰਾ ਕਮੇਟੀ ਦੇ ਮੁੱਖੀਆਂ) ਨੂੰ ਵਿਸ਼ਵਾਸ ਵਿੱਚ ਲਏ ਬਿਨਾਂ ਅਤੇ ਉਨ੍ਹਾਂ ਦੀ ਸਹਿਮਤੀ ਪ੍ਰਾਪਤ ਕੀਤੇ ਬਿਨਾਂ ਹੀ, ਇਤਨਾ ਗੰਭੀਰ ਕਦਮ ਕਿਉਂ ਚੁਕਿਆ? ਕੀ ਉਨ੍ਹਾਂ ਦਾ ਇਹ ਫੈਸਲਾ ਉਨ੍ਹਾਂ ਪੀੜਤਾਂ ਦੇ ਨਾਲ ਵਿਸ਼ਵਾਸਘਾਤ ਨਹੀਂ ਜਿਨ੍ਹਾਂ ਨੂੰ ਇਨਸਾਫ ਦੁਆਉਣ ਦੇ ਲਈ, ਕਮਿਸ਼ਨ ਸਾਹਮਣੇ ਉਨ੍ਹਾਂ ਦੇ ਕੇਸ ਪੇਸ਼ ਕੀਤੇ ਜਾ ਰਹੇ ਸਨ? ਤਾਂ ਉਹ ਕੋਈ ਵੀ ਸੰਤੋਸ਼ਜਨਕ ਜਵਾਬ ਨਹੀਂ ਦੇ ਸਕੇ। ਇਸਦੇ ਵਿਰੁਧ ਉਸ ਸਮੇਂ ਇਨ੍ਹਾਂ ਦੇ ਨਾਲ ਰਹੇ, ਇਕ ਸਹਿਯੋਗੀ ਨੇ ਦਸਿਆ ਕਿ ਅਸਲੀ ਕਾਰਣ ਕੁਝ ਹੋਰ ਹੀ ਸਨ, ਜਿਨ੍ਹਾਂ ਵਿਚੋਂ ਇਕ ਤਾਂ ਇਹ ਹੀ ਸੀ ਕਿ ਇਨ੍ਹਾਂ ਨੇ ਪੀੜਤ ਵਿਧਵਾਵਾਂ ਦੇ ਜੋ ਹਲਫੀਆ ਬਿਆਨ ਤਿਆਰ ਕੀਤੇ ਸਨ, ਇਕ ਤਾਂ ਉਹ ਅੰਗ੍ਰੇਜ਼ੀ ਵਿੱਚ ਸਨ ਤੇ ਦੂਜਾ ਇਤਨੇ ਲੰਮੇਂ ਕਿ ਜਿਰਾਹ ਦੌਰਾਨ ਪੀੜਤ ਵਿਧਵਾਵਾਂ, ਜੋ ਤਕਰੀਬਨ ਅਨਪੜ੍ਹ ਹੀ ਸਨ, ਥਿੜਕਦੀਆਂ ਜਾ ਰਹੀਆਂ ਸਨ। ਐਡਵੋਕੇਟ ਫੂਲਕਾ ਨੇ ਅਜਿਹੇ ਲੰਮੇਂ-ਲੰਮੇਂ ਹਲਫੀਆ ਬਿਆਨ ਕਿਉਂ ਤਿਆਰ ਕੀਤੇ? ਸਮਝ ਤੋਂ ਬਾਹਰ ਦੀ ਗਲ ਸੀ ਅਤੇ ਕਈ ਤਰ੍ਹਾਂ ਦੀਆਂ ਸ਼ੰਕਾਵਾਂ ਪੈਦਾ ਕਰਨ ਦਾ ਕਾਰਣ ਬਣ ਰਹੇ ਸਨ। ਇਸ ਸਜਣ ਦਾ ਕਹਿਣਾ ਸੀ ਕਿ ਜਾਪਦਾ ਹੈ, ਉਨ੍ਹਾਂ ਸ਼ੰਕਾਵਾਂ ਕਾਰਣ ਉਠਣ ਵਾਲੇ ਸੁਆਲਾਂ ਦਾ ਸਾਹਮਣਾ ਕਰਨ ਤੋਂ ਡਰਦਿਆਂ ਹੀ, ਇਨ੍ਹਾਂ ਨੇ ਬਿਨਾਂ ਕਿਸੇ ਨਾਲ ਵਿਚਾਰ ਜਾਂ ਸਲਾਹ ਕੀਤਿਆਂ ਅਤੇ ਜਿਸ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖੀਆਂ ਨੇ, ਇਨ੍ਹਾਂ ਨੂੰ ਪੀੜਤਾਂ ਦਾ ਪੱਖ ਪੇਸ਼ ਕਰਨ ਲਈ ਸਾਰੀਆਂ ਸਹੂਲਤਾਂ ਉਪਲਬੱਧ ਕਰਵਾਈਆਂ ਹੋਈਆਂ ਸਨ, ਨੂੰ ਵੀ ਵਿਸ਼ਵਾਸ ਵਿੱਚ ਲੈਣ ਦੀ ਲੋੜ ਨਹੀਂ ਸਮਝੀ ਤੇ ਮੈਦਾਨ ਛੱਡ ਦੇਣ ਦਾ ਫੈਸਲਾ ਕਰ ਲਿਆ।
ਪਿੱਛੇ ਹਟੇ ਕਿਉਂ : ਮਿਲੀ ਜਾਣਕਾਰੀ ਅਨੁਸਾਰ ਐਡਵੋਕੇਟ ਐਚ ਐਸ ਫੂਲਕਾ ਨੇ ਵੀਰਵਾਰ ਹੀ ਲੋਕਾਂ ਨੂੰ ਮੈਸੇਜ ਭੇਜ ਕੇ ਦਸਿਆ ਕਿ ਉਨ੍ਹਾਂ ਨੇ ਪੀੜਤਾਂ ਦੇ ਕੇਸ ਲੜਨ ਦੇ ਮੁੱਦੇ ਤੇ ਜੋ ‘ਅਸਤੀਫਾ' ਦਿਤਾ ਸੀ, ਉਹ ਵਾਪਸ ਲੈ ਲਿਆ ਹੈ। ਇਤਨੀ ਜਲਦੀ ਹੀ ਉਨ੍ਹਾਂ ਨੇ (ਅਸਤੀਫਾ ਨਹੀਂ) ਆਪਣਾ ਐਲਾਨ ਵਾਪਸ ਕਿਉਂ ਲਿਆ? ਇਸਦਾ ਕਾਰਣ ਇਹ ਮੰਨਿਆ ਜਾ ਰਿਹਾ ਹੈ ਕਿ ਇਕ ਤਾਂ ਇਨ੍ਹਾਂ ਨੂੰ ਇਹ ਚਾਨਣ ਹੋਣ ਲਗਾ ਸੀ ਕਿ ਲੋਕਾਂ ਵਿੱਚ ਇਨ੍ਹਾਂ ਦਾ ‘ਭੇਦ' ਖੁਲ੍ਹ ਜਾਇਗਾ। ਦੂਜਾ ਇਨ੍ਹਾਂ ਵਲੋਂ ਪੀੜਤਾਂ ਦੇ ਕੇਸ ਲੜਨ ਤੋਂ ਇਨਕਾਰ ਕੀਤੇ ਜਾਣ ਤੋਂ ਤੁਰੰਤ ਬਾਅਦ ਹੀ ਕਈ ਸੀਨੀਅਰ ਐਡਵੋਕੇਟਾਂ ਨੇ ਸ. ਸਰਨਾ ਤਕ ਪਹੁੰਚ ਕਰ ਆਪਣੀਆਂ ਸੇਵਾਵਾਂ ਪੇਸ਼ ਕਰਨੀਆਂ ਸ਼ੁਰੂ ਕਰ ਦਿਤੀਆਂ ਸਨ ਅਤੇ ਸ, ਸਰਨਾ ਨੇ ਜੰਮੂ-ਕਸ਼ਮੀਰ ਹਾਈ ਕੋਰਟ ਦੇ ਸਾਬਕਾ ਜੱਜ, ਜਸਟਿਸ ਦੁਆਬੀਆ ਅਤੇ ਦਿੱਲੀ ਹਾਈਕੋਰਟ ਦੇ ਸਾਬਕਾ ਜੱਜ, ਜਸਟਿਸ ਆਰ ਐਸ ਸੋਢੀ ਦੀਆਂ ਸੇਵਾਵਾਂ ਹਾਸਲ ਕਰ, ਉਨ੍ਹਾਂ ਪੁਰ ਅਧਾਰਤ ਇਕ ਕਮੇਟੀ ਦਾ ਗਠਨ ਕਰ ੁਿਦਤਾ, ਜੋ ਆਪਣੀ ਨਿਗਰਾਨੀ ਵਿੱਚ, ਨਵੰਬਰ-ਚੁਰਾਸੀ ਦੇ ਦੋਸ਼ੀਆਂ ਦੇ ਵਿਰੁਧ ਕੇਸ ਲੜਨ ਦੇ ਲਈ ਸੀਨੀਅਰ ਐਡਵੋਕਟਾਂ ਦੀਆਂ ਸੇਵਾਵਾਂ ਪ੍ਰਾਪਤ ਕਰ, ਉਨ੍ਹਾਂ ਦਾ ਇਕ ਪੈਨਲ ਤਿਆਰ ਕਰੇਗੀ।

ਮਿਲੀ ਜਾਣਕਾਰੀ ਅਨੁਸਾਰ ਐਡਵੋਕੇਟ ਫੂਲਕਾ ਪ੍ਰਤੀ ਅਸ਼ਿਵਾਸ ਪੈਦਾ ਹੋ ਜਾਣ ਦੇ ਕਾਰਣ, ਨਵੰਬਰ-ਚੁਰਾਸੀ ਦੇ ਕਈ ਪੀੜਤਾਂ ਨੇ ਇਨ੍ਹਾਂ ਦੇ ਨਾਲੋਂ ਸਬੰਧ ਤੋੜ ਕੇ, ਆਪਣੇ ਕੇਸਾਂ ਵਿੱਚ ਦੂਸਰੇ ਵਕੀਲਾਂ ਦਾ ਸਹਿਯੋਗ ਲੈਣਾ ਸ਼ੁਰੂ ਕਰ ਦਿਤਾ ਹੈ। ਦਸਿਆ ਗਿਆ ਹੈ ਕਿ ਅਜਿਹੇ ਚਾਰ ਕੇਸ ਐਡਵੋਕੇਟ ਮਨੀਸ਼ਾ ਭੰਡਾਰੀ ਪਾਸ ਜਾ ਚੁਕੇ ਹਨ ਤੇ ਹੋਰ ਕੇਸ ਵੀ ਉਨ੍ਹਾਂ ਪਾਸ ਜਾਣ ਦੀ ਸੰਭਾਵਨਾ ਬਣਦੀ ਜਾ ਰਹੀ ਹੈ।
ਇਨ੍ਹਾਂ ਕਦੀ ਅਹਿਸਾਨ ਨਹੀਂ ਜਤਾਇਆ : ਨਵੰਬਰ-ਚੁਰਾਸੀ ਦੀਆਂ ਪੀੜਤ ਵਿਧਵਾਵਾਂ ਅਤੇ ਧਰਮੀ ਫੌਜੀਆਂ ਦੇ ਕੇਸ ਲੜਨ ਵਿੱਚ, ਜਸਟਿਸ ਆਰ ਐਸ ਸੋਢੀ, ਜੋ ਉਸ ਸਮੇਂ ਸੁਪ੍ਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਸਨ, ਦਾ ਵੀ ਮਹਤਵ-ਪੂਰਣ ਯੋਗਦਾਨ ਰਿਹਾ ਹੈ, ਜਿਸਦੀ ਪ੍ਰਸ਼ੰਸਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵੀ ਕੀਤੀ ਗਈ ਹੋਈ ਹੈ, ਇਨ੍ਹਾਂ ਤੋਂ ਇਲਾਵਾ ਐਡਵੋਕੇਟ ਬਾਵਾ ਗੁਰਚਰਨ ਸਿੰਘ, ਐਡਵੋਕੇਟ ਅਮਰਜੀਤ ਸਿੰਘ ਮੈਨੀ, ਐਡਵੋਕੇਟ ਰਣਜੀਤ ਸਿੰਘ ਮਲ੍ਹੋਤਰਾ, ਐਡਵੋਕੇਟ ਐਨ ਡੀ ਪੰਚੋਲੀ ਆਦਿ ਕਈ ਸਿੱਖ ਤੇ ਗ਼ੈਰ-ਸਿੱਖ ਐਡਵੋਕੇਟਾਂ ਨੇ ਆਪਣਾ ਯੋਗਦਾਨ ਪਾਇਆ ਹੈ, ਪਰ ਉਨ੍ਹਾਂ ਵਿਚੋਂ ਕਦੀ ਵੀ ਕਿਸੇ ਐਡਵੋਕੇਟ ਨੇ ਐਡਵੋਕੇਟ ਫੂਲਕਾ ਵਾਂਗ ਢਿੰਡੋਰਾ ਨਹੀਂ ਪਿਟਿਆ ਅਤੇ ਨਾ ਹੀ ਕਿਸੇ ਤੇ ਅਹਿਸਾਨ ਜਤਾਇਆ। ਇਸਦਾ ਕਾਰਣ ਸ਼ਾਇਦ ਇਹ ਹੈ ਕਿ ਉਨ੍ਹਾਂ ਦੀ ਭੂਮਿਕਾ ਪੀੜਤਾਂ ਪ੍ਰਤੀ ਹਮਦਰਦੀ ਭਰੀ ਤੇ ਸਾਰਥਕ ਅਤੇ ਨਿਸ਼ਕਾਮ ਸੀ। ਪਰ ਐਡਵੋਕੇਟ ਫੂਲਕਾ ਦੀ ਭੂਮਿਕਾ?
...ਅਤੇ ਅੰਤ ਵਿੱਚ : ਹੈਰਾਨੀ ਦੀ ਗਲ ਇਹ ਹੈ ਕਿ ਜੋ ਐਡਵੋਕੇਟ ਬੀਤੇ ਛੱਬੀ ਵਰ੍ਹਿਆਂ ਤੋਂ ਪੀੜਤਾਂ ਦੇ ਕੇਸਾਂ ਦੀ ਜ਼ੋਰਦਾਰ ਪੈਰਵੀ ਕਰਨ ਦਾ ਦਾਅਵਾ ਕਰਦਿਆਂ ਹੋਇਆਂ ਵੀ ਇਤਨੇ ਲੰਮੇਂ ਸਮੇਂ ਵਿੱਚ ਨਾ ਤਾਂ ਕਿਸੇ ਇਕ ਵੀ ਦੋਸ਼ੀ ਨੂੰ ਸਜ਼ਾ ਦੁਆ ਸਕਿਆ ਹੈ ਅਤੇ ਨਾ ਹੀ ਪੀੜਤਾਂ ਦੇ ਕਿਸੇ ਕੇਸ ਵਿੱਚ ਆਪਣੀ ਜਿਤ ਦਰਜ ਕਰਵਾਉਣ ਵਿੱਚ ਸਫਲ ਹੋ ਸਕਿਆ ਹੈ, ਉਸਦੇ ਪੀੜਤਾਂ ਦੇ ਕੇਸ ਲੜਨੇ ਛੱਡ ਦਿਤੇ ਜਾਣ ਦੇ ਨਾਲ ਕਿਵੇਂ ਕੌਮ ਸਾਰੇ ਕੇਸ ਹਾਰ ਜਾਇਗੀ? ਜਿਵੇਂ ਕਿ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਦਾਅਵਾ ਕੀਤਾ ਹੈ। ਸੱਚਾਈ ਤਾਂ ਇਹ ਹੈ ਕਿ ਉਸਦੇ ਹਟ ਜਾਣ ਨਾਲ ਕਈ ਸੀਨੀਅਰ ਐਡਵੋਕੇਟ ਆਪਣੀਆਂ ਸੇਵਾਵਾਂ ਦੇਣ ਲਈ ਅਗੇ ਆ ਜਾਣਗੇ ਅਤੇ ਆਸ ਕੀਤੀ ਜਾ ਸਕਦੀ ਹੈ ਉਨ੍ਹਾਂ ਦੀਆਂ ਸੇਵਾਵਾਂ ਲਾਹੇਵੰਦੀਆਂ ਵੀ ਹੋ ਸਕਣਗੀਆਂ।


  
ਪੰਜਾਬ ਦੀ ਧਰਤੀ ਤੇ ਵੱਗ ਰਿਹਾ ਛੇਵਾਂ ਦਰਿਆ ਨਸ਼ਾ -ਡਾ. ਸੁਖਪ੍ਰੀਤ ਸਿੰਘ ਉਦੋਕੇ

     
27 july 2010     ਡਾ. ਸੁਖਪ੍ਰੀਤ ਸਿੰਘ ਉਦੋਕੇ
 


ਅਟਕ ਵਰਗੇ ਤੀਬਰ ਵੇਗਾਂ ਵਾਲੇ ਦਰਿਆਵਾਂ ਨੂੰ ਅਟਕਾਉਣ ਵਾਲੇ ਸੂਰਮਿਆਂ ਦੇ ਵੰਸ਼ਜ਼ਾਂ ਦੀ ਜੀਵਨ ਬੇੜੀ ਅੱਜ ਖ਼ੁਦ ਹੀ ਨਸ਼ੇ ਦੇ ਸਾਗਰ ਦੀਆਂ ਭਿਆਨਕ ਲਹਿਰਾਂ ਦੀ ਸ਼ਿਕਾਰ ਹੈ। ਸਮਾਜਿਕ ਪੱਖ ਤੋਂ ਗਰਕ ਹੁੰਦੀ ਜਾ ਰਹੀ ਨੌਜਵਾਨੀ ਨੇ ਸਮੁੱਚੇ ਖ਼ਿੱਤੇ ਦੇ ਆਰਥਿਕ ਸਮਤੋਲ ਨੂੰ ਵੀ ਡਾਵਾਂ ਡੋਲ ਕਰ ਦਿੱਤਾ। ਵਿਕਾਸ ਕਰਨ ਦੀ ਬਜਾਏ ਸਾਡੇ ਪੈਰ੍ਹਾਂਨੂੰ ਨਸ਼ਿਆਂ ਦੀਆਂ ਐਸੀਆਂ ਸਖ਼ਤ ਜਾਨ ਤੰਦੂਆਂ ਤਾਰਾਂ ਨੇ ਜਕੜ ਲਿਆ ਹੈ ਕਿ ਅਸੀਂ ਬਿਲਕੁਲ ਇਕ ਜਗਾਂ ਉਪਰ ਟਿਕ ਗਏ ਹਾਂ ਜਿਥੋਂ ਕਿ ਅਸੀਂ ਕੇਵਲ ਤਬਾਹੀ ਦਾ ਕਗਾਰ ਵੱਲ ਹੀ ਜਾ ਸਕਦੇ ਹਾਂ। ਨਾਮ ਖ਼ੁਮਾਰੀ ਵਿਚ ਰਤੇ ਹੋਏ ਸਿੰਘ ਸੂਰਮੇ ਜੋ ਬੰਦ-ਬੰਦ ਕਟਵਾ ਕੇ ਪਰਮ ਅਨੰਦ ਵਿਚ ਝੂਮਦੇ ਸਨ, ਸਿਰਾਂ ਤੋਂ ਖੋਪਰੀਆਂ ਲੁਹਾ ਕੇ ਪ੍ਰੇਮ ਦੇ ਅਦੁੱਤੀ ਤਰਾਨੇ ਗਾਉਂਦੇ ਸਨ, ਚਰਖੜੀਆਂ ਤੇ ਚੜ ਕੇ ਨਾਮ ਦੀ ਰੰਗਤ ਦੇ ਗੂੜੇ ਮਜੀਠੀ ਰੰਗ ਦੀ ਮਿਸਾਲ ਪੈਦਾ ਕਰਦੇ ਸਨ।
ਧੰਨ ਘੜੀ, ਧੰਨ ਚਰਖੜੀ,
ਧੰਨ ਲਿਆਉ ਤੁਮਾਰਾ।
ਧਰਮ ਹੇਤ ਹਮ ਚੜੇ ਚਰਖੜੀ,
ਧੰਨ ਵਜ਼ੂਦ ਹਮਾਰਾ।
ਪਰੰਤੂ ਇਹ ਲਿਖਦਿਆਂ ਕਲਮ ਨੂੰ ਵੀ ਕਾਂਬਾਂ ਛਿੜ ਪੈਂਦਾ ਹੈ ਤੇ ਆਪ ਮੁਹਾਰੇ ਅੱਥਰੂ ਵਹਾਉਣ ਲੱਗ ਪੈਂਦੀ ਹੈ ਕਿ ਐਸੇ ਵਡਮੁੱਲੇ ਅਤੇ ਗੌਰਵਮਈ ਵਿਰਸੇ ਦੇ ਮਾਲਕਾਂ ਦੇ ਵੰਸ਼ਜ਼ ਅੱਜ ਸ਼ਰਾਬ, ਗੋਲੀਆਂ ਅਤੇ ਕੈਪਸੂਲਾਂ ਵਿਚੋਂ ਖੁਮਾਰੀ ਭਾਲਦੇ ਹੋਏ ਇਸ ਮਰਕਜ਼ ਤੇ ਪਹੁੰਚ ਚੁੱਕੇ ਹਨ ਕਿ ਵਾਪਸੀ ਦੀ ਆਸ-ਕਿਰਨ ਵੀ ਮੱਧਮ ਪੈਂਦੀ ਪ੍ਰਤੀਤ ਹੁੰਦੀ ਹੈ। ਕਿਸੇ ਅਦੀਬ ਦਾ ਕਥਨ ਯਾਦ ਆਉਂਦਾ ਹੈ,
ਜੋ ਡੂਬੇ ਹੈ ਪਿਆਲੋ ਮੇਂ,
ਨਾ ਉਭਰੇਗੇਂ ਜਿੰਦਗਾਨੀ ਮੇਂ।
ਰੋ-ਰੋ ਕੇ ਬਹਿ ਜਾਏਂਗੇ,
ਬੋਤਲ ਕੇ ਲਾਲ ਪਾਨੀ ਮੇਂ।
ਸ਼ਾਇਦ ਪੰਜਾਬ ਦੇ ਐਸੇ ‘ਸੂਰਮਿਆਂ' ਦੀ ਹੀ ‘ਕ੍ਰਿਪਾ' ਸਦਕਾ ਇਸ ਵੇਲੇ ਪੰਜਾਬ ਦਾ ਨਸ਼ਿਆਂ ਦੀ ਵਰਤੋਂ ਵਿਚ ਪਹਿਲਾ ਸਥਾਨ ਹੈ। ਸਰੂ ਵਰਗੀਆਂ ਜਵਾਨੀਆਂ ਤੇ ਮਾਣ ਕਰਕੇ, ਮੈਦਾਨੇ-ਜੰਗ ਵਿਚ ਵੈਰੀ ਨਾਲ ਦੋ ਹੱਥ ਕਰਨ ਵਾਲੇ ਸੂਰਮਿਆਂ ਦੀ ਸੰਤਾਨ ਸ਼ਾਮ ਨੂੰ ਗਲੀਆਂ-ਨਾਲੀਆਂ ਦਾ ਸ਼ਿੰਗਾਰ ਬਣਦੀ ਹੈ। ਵੈਸੇ ਤਾਂ ਪੂਰੇ ਏਸ਼ੀਆ ਖਿੱਤੇ ਵਿਚ ਨਸ਼ਿਆਂ ਦੀ ਭਰਮਾਰ ਹੈ ਤੇ ਸਮੁੱਚਾ ਭਾਰਤ ਇਸ ਦੀ ਮਾਰ ਤੋਂ ਪ੍ਰਭਾਵਿਤ ਹੈ ਪ੍ਰੰਤੂ ਪੰਜਾਬ ਅੰਦਰ ਵਧ ਰਹੇ ਨਸ਼ਿਆਂ ਦੇ ਰੁਜਾਨ ਨੇ ਹਰ ਸੰਵੇਦਨਸ਼ੀਲ ਸੋਚਣੀ ਵਾਲੇ ਮਨੁੱਖ ਦੀ ਮਾਨਸਿਕ ਸੱਤਾ ਉਪਰ ਇਕ ਸਵਾਲ ਉ¤ਕਰ ਦਿੱਤਾ ਹੈ ਕਿ ਕੀ ਅਸੀਂ ਗੁਰੂ ਸਾਹਿਬ ਦੀ ਵਿਚਾਰਧਾਰਾ ਤੋਂ ਬਿਲਕੁਲ ਮੁਨਕਰ ਹੋ ਚੁੱਕੇ ਹਾਂ? ਕੀ ਜੈਸੇ ਪੂਰਨ ਮਨੁੱਖ ਦਾ ਚਿਤਰਨ ਪਾਤਸ਼ਾਹ ਨੇ ਚਿੱਤਰਿਆ ਸੀ, ਜੋ ਉਦਮੀ, ਉਤਸ਼ਾਹੀ, ਗਿਆਨਦਾਤਾ, ਹਿੰਮਤ ਹੌਂਸਲੇ ਅਤੇ ਸਬਰ ਸਿਦਕ ਦਾ ਮੁਜੱਸਮਾ ਸੀ, ਅੱਜ ਉਸਦੀ ਇਹ ਹਾਲਤ ਹੋ ਗਈ ਹੈ ਕਿ ਉਹ ਆਲਸੀ, ਦਲਿੱਦਰੀ, ਡਰਪੋਕ, ਚਿੰਤਾਵਾਨ ਤੇ ਮਨੋਰੋਗੀ ਬਣ ਚੁੱਕਾ ਹੈ।

ਵੈਸੇ ਤਾਂ ਪੁਰਾਤਨ ਵੈਦਿਕ ਸਭਿਆਚਾਰ ਦੇ ਇਤਿਹਾਸਕ ਸ੍ਰੋਤਾਂ ਤੋਂ ਹੀ ਭਲੀ ਭਾਂਤ ਸਪੱਸ਼ਟ ਹੁੰਦਾ ਹੈ ਕਿ ਇਸ ਖਿੱਤੇ ਦੇ ਪੁਰਾਤਨ ਲੋਕ ਜਿੰਨਾਂ ਨੂੰ ਅੱਜ ਦੇਵਤਾ ਸਰੂਪ ਸਮਝ ਕੇ ਪੂਜਾ-ਅਰਚਨਾ ਕੀਤੀ ਜਾਂਦੀ ਹੈ, ਨਸ਼ਿਆਂ ਆਦਿ ਰਸਾਇਣਾਂ ਦੇ ਆਦੀ ਸਨ। ਪੁਰਾਣੇ ਦੇਵਤੇ ਤਾਂ ਖ਼ੁਦ ਸ਼ਰਾਬ ਦੇ ਸ਼ੌਕੀਨ ਸਨ ਤੇ ਅੱਜ ਵੀ ਕਈ ਧਰਮਾਂ ਦੇ ਅਸਥਾਨਾਂ ਉਪਰ ਦੇਵਾਂ ਨੂੰ ਪ੍ਰਸੰਨ ਕਰਨ ਲਈ ਸ਼ਰਾਬ ਦਾ ਭੋਗ ਲਗਾਇਆ ਜਾਂਦਾ ਹੈ। ਪੁਰਾਤਨ ਮਿਥਿਹਾਸਕ ਸ੍ਰੋਤਾਂ ਵਿਚ ਦਲੀਲਾਂ ਨੂੰ ਆਪਣੇ ਹੱਕ ਵਿਚ ਭੁਗਤਾਉਣ ਲਈ ਸ਼ਾਇਦ ਇਸੇ ਕਰਕੇ ਹੀ ਸ਼ਰਾਬ ਵਰਗੇ ਮਾਰੂ ਜ਼ਹਿਰ ਨੂੰ ਸੋਮ-ਰਸ ਜਾਂ ਚੋਧਵਾਂ ਰਤਨ ਕਹਿ ਕੇ ਸਤਿਕਾਰਦੇ ਹਨ। ਬੜੀ ਅਜੀਬ ਗੱਲ ਹੈ ਪਿਆਕੜਾਂ ਦੀ ਨਜ਼ਰਾਂ ਦੀ ਮਹਿਬੂਬਾ ਇਹ ਲਾਲ ਪਰੀ ਪਰਿਵਾਰ ਵਾਸਤੇ ਐਸੀ ਚੁੜੇਲ ਹੈ ਜੋ ਸਾਰਾ ਘਰ-ਪਰਿਵਾਰ ਤੇ ਜੀਵਨ ਦੇ ਸੁਖ ਅਨੰਦ ਨਿਗਲ ਜਾਂਦੀ ਹੈ। ਸ਼ਰਾਬੀਆਂ ਦਾ ਇਹ ‘ਪਵਿੱਤਰ' ਸੋਮ-ਰਸ ਮਨ ਤੇ ਤਨ ਦੀ ਸਾਰੀ ਹਰਿਆਲੀ ਚੂਸ ਕੇ ਅਖ਼ੀਰ ਮਨੁੱਖ ਨੂੰ ਧਰਮ ਰਾਜ ਦੀ ਨਿੱਘੀ ਗੋਦ ਦਾ ਸ਼ਿਕਾਰ ਬਣਾ ਦਿੰਦਾ ਹੈ। ‘ਸ਼ੋਸ਼ਲ ਡ੍ਰਿੰਕਿੰਗ' ਦੇ ਨਾਮ ਹੇਠ ਪਰਿਵਾਰਾਂ ਵਿਚ ਸ਼ੁਰੂ ਹੋਈ ਇਹ ਬਿਮਾਰੀ ਅਸਾਨੀ ਨਾਲ ਬੱਚਿਆਂ ਤੱਕ ਪਹੁੰਚ ਰਹੀ ਹੈ। ਸ਼ਰਾਬ ਤਕਰੀਬਨ ਸਮਾਜ ਦੇ ਹਰ ਵਰਗ ਦੇ ਲੋਕਾਂ ਦੇ ਦਿਲ ਦੀ ਧੜਕਣ ਬਣ ਚੁੱਕੀ ਹੈ। ਸਕੂਲਾਂ, ਕਾਲਜਾਂ ਅਤੇ ਪੂਜਾ ਅਸਥਾਨਾਂ ਦੇ ਨਜ਼ਦੀਕ ਆਮ ਹੀ ਸ਼ਰਾਬ ਦੇ ਠੇਕੇ ਵੇਖੇ ਜਾ ਸਕਦੇ ਹਨ। ਇਹੀ ਕਾਰਨ ਹੈ ਕਿ ਇਸ ਮਾਰੂ ਜ਼ਹਿਰ ਦਾ ਸ਼ਿਕਾਰ ਹੋ ਕੇ, ਨੈਤਿਕ ਗੁਣਾਂ ਦੇ ਧਾਰਨੀ ਅਤੇ ਇਨਸਾਨੀਅਤ ਦੇ ਰਾਖੇ ਕਹਾਉਣ ਵਾਲੇ ਸ਼ਰਾਬੀ ਖ਼ੁਦ ਸ਼ਾਮ ਨੂੰ ਜਦੋਂ ਕਿਸੇ ਦਾ ਸਹਾਰਾ ਲੈ ਕੇ ਘਰ ਪਹੁੰਚਦੇ ਹਨ ਤੇ ਉਸ ਸਮੇਂ ਬੱਚਿਆਂ ਦੇ ਮਾਸੂਮ ਚਿਹਰਿਆਂ ਦੀ ਦਸ਼ਾ ਵੇਖ ਕੇ ਆਪ ਮੁਹਾਰੇ ਹੀ ਅੱਖਾਂ ਹੰਝੂਆਂ ਨਾਲ ਤਰ ਹੋ ਜਾਂਦੀਆਂ ਹਨ ਤੇ ਮਾਨਸਿਕ ਸੱਤਾ ਤੇ ਬਾਰ ਬਾਰ ਇਹ ਸਵਾਲ ਪੈਦਾ ਹੁੰਦਾ ਹੈ ਕਿ ਦੋਸ਼ੀ ਕੌਣ ਹੈ? ਇਹ ਸ਼ਰਾਬੀ ਜਾਂ ਅਸੀਂ ਲੋਕ ਜੋ ਗੁਰੂ ਨਾਨਕ ਪਾਤਸ਼ਾਹ ਦੀ ਸਮੁੱਚੀ ਮਾਨਵਵਾਦੀ ਵਿਚਾਰਧਾਰਾ ਤੇ ਪੂਰਨ ਮਨੁੱਖ ਦੇ ਚਿਤਰਨ ਦਾ ਸਰੂਪ ਇਨਾਂ ਲੋਕਾਂ ਤੱਕ ਨਹੀਂ ਪਹੁੰਚਾ ਸਕੇ ਤੇ ਮਰਦ ਅਗੰਮੜੇ ਸ਼ੇਰ ਮਰਦ ਦੀ ਗੂੰਜ ਪੰਜਾਬ ਅੰਦਰ ਕਿਉਂ ਤਰਥੱਲੀ ਨਹੀਂ ਮਚਾਉਂਦੀ ਕਿ
ਮਾਣਸੁ ਭਰਿਆ ਆਇਆ
ਮਾਣਸੁ ਭਰਿਆ ਆਇ॥
ਜਿਤੁ ਪੀਤੈ ਮਤਿ ਦੂਰਿ ਹੋਇ
ਬਰਲੁ ਪਵੈ ਵਿਚਿ ਆਇ॥
ਆਪਣਾ ਪਰਾਇਨਾ ਨ ਪਛਾਣਈ
ਖਸਮਹੁ ਧਕੇ ਖਾਇ॥
ਜਿਤੁ ਪੀਤੈ ਖਸਮੁ ਵਿਸਰੈ,
ਦਰਗਹ ਮਿਲੈ ਸਜਾਇ॥ (ਬਿਹਾਗੜੇ ਕੀ ਵਾਰ ਸਲੋਕ ਮਹਲਾ 3)
ਬੜੀ ਅਜੀਬ ਸਥਿਤੀ ਬਣ ਚੁੱਕੀ ਹੈ ਉਸ ਪੰਜਾਬ ਦੀ ਜੋ ਕਦੀਂ ਗੁਰੂਆਂ ਦੇ ਨਾਂ ਤੇ ਜਿਉਂਦਾ ਸੀ, ਭਗਤ ਰਵਿਦਾਸ ਜੀ ਤਾਂ ਇਥੋਂ ਤਕ ਆਖਦੇ ਹਨ ਕਿ ਭਾਵੇਂ ਗੰਗਾ ਜਲ ਦੀ ਵੀ ਸ਼ਰਾਬ ਤਿਆਰ ਕਰ ਦਿੱਤੀ ਜਾਵੇ ਤਾਂ ਵੀ ਗਿਆਨ-ਵਾਨ ਲੋਕ ਇਸ ਦਾ ਸੇਵਨ ਨਹੀਂ ਕਰਦੇ।
ਸੁਰਸਰੀ ਸਲਲ ਕ੍ਰਿਤ ਬਾਰੁਨੀ ਰੇ
ਸੰਤ ਜਨ ਕਰਤ ਨਹੀਂ ਪਾਨੰ॥ (ਮਲਾਰ ਬਾਣੀ ਭਗਤ ਰਵਿਦਾਸ ਜੀ ਕੀ)
ਪ੍ਰੰਤੂ ‘ਪੰਜਾਬੀ ਸੂਰਮਿਆਂ' ਦੀ ਅਕਸ ਤਾਂ ਖੰਭ ਲਾ ਕੇ ਐਸੀ ਉਡ ਚੁੱਕੀ ਹੈ ਕਿ ਸ਼ਰਾਬ ਵਿਚ ‘ਔਕਸੀਟੋਸਿਨ' (Oxytocin) ਦੇ ਟੀਕੇ ਮਿਲਾ-ਮਿਲਾ ਕੇ ਪੀ ਰਹੇ ਹਨ ਤੇ ਦੂਸਰੇ ਪਾਸੇ ਸ਼ਰਾਬ ਦੇ ਵਪਾਰੀ ਵੀ ਸ਼ਰਾਬ ਨੂੰ ਤੇਜ਼ ਕਰਨ ਅਤੇ ਮਿਲਾਵਟ ਕਰਨ ਲਈ ਇਨਾਂ ਟੀਕਿਆਂ ਦੀ ਵਰਤੋਂ ਕਰ ਰਹੇ ਹਨ, ਜਦੋਂ ਕਿ ਇਹ ਟੀਕੇ ਸਿਹਤ ਵਾਸਤੇ ਬਹੁਤ ਮਾੜੇ ਹਨ ਅਤੇ ਕਈ ਬਿਮਾਰੀਆਂ ਦਾ ਕਾਰਣ ਬਣਦੇ ਹਨ। ਯਾਦ ਰਹੇ ਕਿ ਔਕਸੀਟੋਸਿਨ (Oxytocin) ਨਾਮਕ ਇਹ ਟੀਕੇ ਪਸ਼ੂਆਂ ਵਾਸਤੇ ਦੁੱਧ ਉਤਾਰਨ ਲਈ ਵਰਤੇ ਜਾਂਦੇ ਹਨ ਅਤੇ ਦੁਧਾਰੂ ਪਸ਼ੂਆਂ ਉਪਰ ਵੀ ਇਸਦੇ ਕਈ ਬੁਰੇ ਪ੍ਰਭਾਵ ਹਨ ਅਤੇ ਹੈਰਾਨੀ ਦੀ ਗੱਲ ਹੈ ਕਿ ਸਰਕਾਰੀ ਪਾਬੰਦੀ ਦੇ ਬਾਵਜੂਦ ਅਨੇਕ ਦਵਾਈ ਕੰਪਨੀਆਂ ਇਨਾਂ ਨੂੰ ਤਿਆਰ ਕਰਦੀਆਂ ਹਨ ਅਤੇ ਦਵਾਈ ਵਿਕਰੇਤਾ ਨਿਡਰ ਹੋ ਕੇ ਸ਼ਰੇਆਮ ਵੇਚਦੇ ਹਨ। ਐਸੇ ਟੀਕਿਆਂ ਨਾਲ ਬਣੀ ਹੋਈ ਸ਼ਰਾਬ ਦੇ ਅਸਰ ਤੇ ਸਰੂਰ ਦਾ ਉਦੋਂ ਪਤਾ ਲੱਗਦਾ ਹੈ ਜਦੋਂ ਵਿਆਹ ਮੰਡਲ ਲਾਸ਼ਾਂ ਦੇ ਮੰਡਲ ਬਣ ਜਾਂਦੇ ਹਨ ਅਤੇ ਪਿੱਛੇ ਵਿਧਵਾਵਾਂ ਦੇ ਵੈਣ ਅਤੇ ਮਾਸੂਮਾਂ ਦੀਆਂ ਸਿਸਕੀਆਂ ਹੀ ਰਹਿ ਜਾਂਦੀਆਂ ਹਨ। ਨਸ਼ਿਆਂ ਦੀ ਵਰਤੋਂ ਵੇਖ-ਵੇਖੀ ਉਲਾਸ, ਅਨੰਦ ਪ੍ਰਾਪਤੀ ਲਈ ਕੀਤੀ ਜਾ ਰਹੀ ਹੈ ਅਤੇ ਇਨਾਂ ਦੇ ਪ੍ਰਭਾਵਾਂ ਦੇ ਅਧਾਰਿਤ ਹੁਣ ਇਨਾਂ ਦੇ ਅਨੇਕਾਂ ਵਰਗ ਸਾਹਮਣੇ ਆਉਂਦੇ ਹਨ।<

ਕੁਝ ਤਾਂ ਐਸੇ ਨਸ਼ੇ ਹਨ ਜਿਹ²ੜੇ ਸਾਡੇ ਜੀਵਨ ਦਾ ਅਜਿਹੇ ਅਤੁੱਟ ਅੰਗ ਬਣ ਚੁੱਕੇ ਹਨ ਜੋ ਸਾਡੀ ਰੋਜ਼ਾਨਾ ਖ਼ੁਰਾਕ ਜਾਂ ਖਾਣ ਪੀਣ ਵਿਚ ਅਜਿਹਾ ਸਥਾਨ ਬਣਾ ਚੁੱਕੇ ਹਨ ਕਿ ਸਾਨੂੰ ਬੁਰੇ ਪ੍ਰਭਾਵਾਂ ਦੇ ਬਾਵਜੂਦ ਵੀ ਉਹ ਨਸ਼ੇ ਨਹੀਂ ਸਗੋਂ ਤਰੋ-ਤਾਜ਼ਗੀ ਦਾ ਸਾਧਨ ਅਤੇ ਥਕਵਾਟ ਦੂਰ ਕਰਨ ਦੇ ਜਾਦੂਮਈ ਨੁਸਖ਼ੇ ਲਗਦੇ ਹਨ ਜੋ ਕਿ ਇਨਾਂ ਨਸ਼ੀਲੇ ਪਦਾਰਥਾਂ ਦੇ ਸਾਦਕ ਸੁਭਾਅ ਦਾ ਹੀ ਸਪੱਸ਼ਟ ਰੂਪ ਵਿਚ ਪ੍ਰਗਟਾਅ ਹੈ। ਦੂਜੇ ਸ਼ਬਦਾਂ ਵਿਚ ਇਹ ਹਲਕੇ ਪ੍ਰਭਾਵ ਵਾਲੇ ਨਸ਼ੇ ਹਨ ਜਿਵੇਂ :- ਚਾਹ, ਕੌਫੀ ਆਦਿ।

ਨਸ਼ਿਆਂ ਦਾ ਇਕ ਵਰਗ ਤਾਂ ਐਸਾ ਹੈ ਕਿ ਜਿਸਦਾ ਮਾਰੂ ਪ੍ਰਭਾਵ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਵਿਚ ਰੋਜ਼ਾਨਾ ਪ੍ਰਤੱਖ ਨਜ਼ਰ ਆ ਰਿਹਾ ਹੈ ਪ੍ਰੰਤੂ ਤ੍ਰਾਸਦੀ ਦੀ ਗ¤ਲ ਹੈ ਕਿ ਇਨਾਂ ਦੀ ਵਰਤੋਂ ਦਿਨ-ਬ-ਦਿਨ ਵਧਦੀ ਜਾ ਰਹੀ ਹੈ, ਇਹ ਹਨ ਤੰਮਾਕੂ, ਬੀੜੀ, ਸਿਗਰੇਟ, ਅਫ਼ੀਮ, ਜ਼ਰਦਾ, ਖੈਣੀ ਆਦਿ। ਖਪਤਕਾਰੀ ਦੇ ਨਿਜ਼ਾਮ ਅਤੇ ਬਹੁਰੰਗ ਮਨੋ ਪ੍ਰਭਾਵੀ ਇਸ਼ਤਿਹਾਰਾਂ ਨੇ ਇਸ ਨੂੰ ਹੋਰ ਉਤਸ਼ਾਹਿਤ ਕੀਤਾ ਹੈ। ਵਿਗਿਆਨਕ ਖੋਜਾਂ ਬੇਸ਼ਕ ਦਿਨ-ਬ-ਦਿਨ ਇਨਾਂ ਦੇ ਮਾਰੂ ਪ੍ਰਭਾਵਾਂ ਨੂੰ ਦ੍ਰਿਸ਼ਮਾਨ ਕਰ ਰਹੀਆਂ ਹਨ ਅਤੇ ਸਮਾਜ ਸੇਵੀ ਜਥੇਬੰਦੀਆਂ ਅਤੇ ਸੁਹਿਰਦ ਧਰਮੀ ਆਗੂ ਸਮੇਂ, ਸਮਰੱਥਾ ਅਨੁਸਾਰ ਇਨਾਂ ਦੇ ਮਾਰੂ ਪ੍ਰਭਾਵਾਂ ਤੋਂ ਸੁਚੇਤ ਵੀ ਕਰ ਰਹੇ ਹਨ ਪ੍ਰੰਤੂ ਇਨਾਂ ਦੀ ਵਰਤੋਂ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਤੰਮਾਕੂ ਅਤੇ ਇਸ ਨਾਲ ਸਬੰਧਿਤ ਜਾਂ ਬਣੇ ਪਦਾਰਥਾਂ ਨਾਲ, ਮਨੁੱਖੀ ਫੇਫੜੇ, ਮਿਹਦਾ ਅਤੇ ਦਿਮਾਗ਼ ਬਿਲਕੁਲ ਖ਼ਸਤਾ ਹੋ ਜਾਂਦੇ ਹਨ। ਮੂੰਹ ਹੇਠਾਂ ਚੂਨੇ ਵਿਚ ਮਿਲਾ ਕੇ ਰੱਖਣ ਵਾਲੇ ਤੰਮਾਕੂ ਨਾਲ ਮੂੰਹ ਦਾ ਅਤੇ ਗਲੇ ਦਾ ਕੈਂਸਰ ਜਨਮ ਲੈਂਦੇ ਹਨ।

ਇਸੇ ਹੀ ਤੰਮਾਕੂ ਨੂੰ ਚਿੱਟੇ ਕਾਗਜ਼ ਵਿਚ ਲਪੇਟ ਕੇ ਸਿਗਰੇਟ ਦਾ ਨਾਮ ਦਿੱਤਾ ਜਾਂਦਾ ਹੈ। ਇਸ ਦਾ ਧੂੰਆਂ ਅੰਦਰ ਖਿੱਚ ਕੇ ਸਰੂਰ ਲਿਆ ਜਾਂਦਾ ਹੈ, ਮਨੁੱਖੀ ਸਿਹਤ ਲਈ ਬਹੁਤ ‘ਫਾਇਦੇਮੰਦ' ਹੈ ਕਿਉਂਕਿ ਇਕ ਸਿਗਰੇਟ ਪਾਣ ਨਾਲ ਔਸਤਨ 6 ਮਿੰਟ ਜ਼ਿੰਦਗੀ ਘਟਦੀ ਹੈ ਅਤੇ ਮਨੁੱਖ ਸਮੇਂ ਤੋਂ ਪਹਿਲਾਂ ਹੀ ‘ਬਹਿਸ਼ਤੀ ਨਜ਼ਾਰੇ' ਹਾਸਲ ਕਰ ਸਕਦਾ ਹੈ। ਜਿਸ ਜਿਸ ਅੰਗ ਰਾਹੀਂ ਵੀ ਸਿਗਰੇਟ ਦਾ ਧੂੰਆਂ ਸਾਡੇ ਅੰਦਰ ਲੰਘਦਾ ਹੈ ਉਤੇ ਹੀ ਕੈਂਸਰ ਰੂਪੀ ਬੂਟਾ ਜਨਮ ਲੈਂਦਾ ਹੈ। ਅੰਦਾਜ਼ਨ 200 ਤੋਂ ਵਧੇਰੇ ਤਰਾਂ ਦਾ ਕੈਂਸਰ ਸਿਗਰੇਟ ਦੀ ‘ਬਖਸ਼ਿਸ਼' ਹੈ। ਸਿਗਰੇਟ ਦੀ ਵਤੋਂ ਸਦਕਾ ਮਿਲੇ ਇਸ ਤੋਹਫ਼ੇ ਦਾ ਆਨੰਦ ਕੇਵਲ ਪੀਣ ਵਾਲੇ ਹੀ ਨਹੀਂ ਲੈਂਦੇ ਸਗੋਂ ਸਿਗਰੇਟ ਪੀਣ ਵਾਲੇ ਦੇ ਨੇੜਲੇ ¶ (Passive Smoker) ਵੀਰ ਵੀ ਬੋਨਸ ਪ੍ਰਾਈਜ਼ ਹਾਸਲ ਕਰਦੇ ਹਨ।

ਵਧੇਰੇ ਇਸ਼ਤਿਹਾਰ ਬਾਜ਼ੀ ਦੇ ਦੌਰ ਸਦਕਾ ਸਿਗਰੇਟ ਮਹਿੰਗੀ ਹੋਣ ਕਰਕੇ ਮੱਧ ਵਰਗੀ ਲੋਕਾਂ ਨੂੰ ਬੀੜੀਆਂ ਦਾ ਸਹਾਰਾ ਲੈਣਾ ਪੈਂਦਾ ਹੈ। ਸ਼ਾਇਦ ਉਹ ਇਸ ਗਲ ਤੋਂ ਅਣਜਾਣ ਹਨ ਕਿ ਬੀੜੀ ਜਿਸ ਤੇਂਦੂ ਨਾਮ ਦੇ ਰੁੱਖ ਦੇ ਪੱਤੇ ਵਿਚ ਲਪੇਟ ਕੇ ਬਣਾਈ ਜਾਂਦੀ ਹੈ ਉਹ ਇਸ ਦੇ ਅਸਰ ਨੂੰ ਹੋਰ ਵੀ ਮਾਰੂ ਬਣਾ ਦਿੰਦਾ ਹੈ। ਤੰਮਾਕੂ ਨੂੰ ਹੋਰ ਕਈ ਤਰਾਂ ਦੇ ਸਾਦਕ ਪਦਾਰਥਾਂ ਸੁਪਾਰੀ ਆਦਿ ਨਾਲ ਮਿਲਾ ਕੇ ਸੁੰਦਰ ਤੇ ਆਕਰਸ਼ਿਤ ਪੈਕਟਾਂ ਵਿਚ ਪੈਕ ਕਰਕੇ ਵੇਚਿਆ ਜਾ ਰਿਹਾ ਹੈ। ਸੁੰਦਰ ਸੁਗੰਧ ਨਾਲ ਭਰਪੂਰ ਕੀਤੇ ਇਸ ਮਾਰੂ ਜ਼ਹਿਰ ਦੀ ਵਰਤੋਂ ਇਸ ਵੇਲੇ ਪੰਜਾਬ ਵਿਚ ਬਹੁਤ ਹੋ ਰਹੀ ਹੈ। ਸਕੂਲ ਬੱਚੇ ਆਮ ਤੌਰ ਤੇ ਇਸ ਦਾ ਸ਼ਿਕਾਰ ਹਨ ਅਤੇ ਪ੍ਰਵਾਸੀ ਮਜ਼ਦੂਰਾਂ ਨੇ ਆਮ ਮੱਧ-ਵਰਗੀ ਕਿਸਾਨ ਪਰਿਵਾਰਾਂ ਦੇ ਬੱਚਿਆਂ ਨੂੰ ਐਸਾ ਤੋਹਫ਼ਾ ਦਿੱਤਾ ਹੈ ਕਿ ਆਉਣ ਵਾਲੀਆਂ ਨਸਲਾਂ ਇਨਾਂ ਦੇ ਨਤੀਜਿਆਂ ਨੂੰ ਵੇਖ ਕੇ ਦੰਗ ਰਹਿ ਜਾਣਗੀਆਂ। ‘ਜਿਥੇ ਚਾਹ, ਉਥੇ ਰਾਹ' ਦੀ ਕਹਾਵਤ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਕੁਝ ਟੁੱਥ ਪੇਸਟ ਕੰਪਨੀਆਂ ਵੀ ਇਸ ਦੌੜ ਤੋਂ ਪਿਛਾਂਹ ਨਹੀਂ ਰਹੀਆਂ। ਬਜ਼ਾਰ ਵਿਚ ਕੁਝ ਐਸੇ ਦੰਤ-ਮੰਜਨ ਅਤੇ ਪੇਸਟ ਉਪਲਬੱਧ ਹਨ ਜਿੰਨਾਂ ਵਿਚ ਭਰਪੂਰ ਤੰਮਾਕੂ ਦੀ ਵਰਤੋਂ ਕੀਤੀ ਗਈ ਹੈ ਅਤੇ ਸ਼ਰੇਆਮ ਵਿਕਰੀ ਹੁੰਦੀ ਹੈ।

ਇਕ ਬੀਬੀ ਦਾ ਪਤੀ ਤੰਮਾਕੂ ਦੀ ਵਰਤੋਂ ਸ਼ੁਰੂ ਕਰ ਬੈਠਾ। ਬੀਬੀ ਉਸ ਦੀ ਇਸ ਆਦਤ ਤੋਂ ਬਹੁਤ ਤੰਗ ਹੋਈ ਤੇ ਦਾਸ ਪਾਸ ਆ ਕੇ ਕਹਿਣ ਲੱਗੀ, ‘‘ਕਿਸੇ ਤਰਾਂ ਇਨਾਂ ਦਾ ਤੰਮਾਕੂ ਛਡਾ ਦੇਵੋ।'' ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ ਇਕ ਤਾਂ ਮਾਨਸਿਕ ਤੌਰ ਤੇ ਇਨਾਂ ਨੂੰ ਤਿਆਰ ਕਰੋ, ਦੂਸਰਾ ਮੈਂ ਨਾਲ ਇਲਾਜ ਸ਼ੁਰੂ ਕਰ ਦੇਵਾਂਗਾ। ਉਹ ਬੀਬੀ ਮੇਰੇ ਪਾਸ ਨਾ ਆਈ, ਕੋਈ ਦੋ ਕੁ ਮਹੀਨੇ ਬਾਅਦ ਆ ਕੇ ਦੁਬਾਰਾ ਦਵਾਈ ਵਾਸਤੇ ਬੜੀ ਖੁਸ਼ੀ ਨਾਲ ਦੱਸਣ ਲੱਗੀ, ‘‘ਸੋਨੂੰ ਦੇ ਡੈਡੀ ਤੰਮਾਕੂ ਤਾਂ ਬਿਲਕੁੱਲ ਛੱਡ ਗਏ ਹਨ, ਕਹਿੰਦੇ ਹਨ ਕਿ ਹੁਣ ਤਾਂ ਮੈਨੂੰ ਤੰਮਾਕੂ ਦੀ ਗੰਧ ਤੋਂ ਵੀ ਨਫ਼ਰਤ ਹੈ। ਬਸ ਸਾਰਾ-ਸਾਰਾ ਦਿਨ ਗੁਸਲਖ਼ਾਨੇ ਵਿਚ ਜਾ ਕੇ ਮੰਜਨ ਤੇ ਬੁਰਸ਼ ਹੀ ਕਰਦੇ ਰਹਿੰਦੇ ਹਨ।''

ਮੈਨੂੰ ਬੀਬੀ ਦੀ ਖੁਸ਼ੀ ਭਰੀ ਦਾਸਤਾਂ ਨੂੰ ਸਮਝਦਿਆਂ ਪਲ ਨਾ ਲੱਗਾ ਕਿ ਬੀਬੀ ਜੀ ਦੇ ਪਤੀ ਜੀ ਚੁੱਟਕੀ ਤੋਂ ਮੰਜਨ ਤੇ ਆ ਗਏ ਹਨ।

ਪੰਜਾਬ ਅੰਦਰ ਕਈ ਐਸੇ ਡੇਰੇ ਵੀ ਦਿਨ-ਬ-ਦਿਨ ਪ੍ਰਗਟ ਹੋ ਰਹੇ ਹਨ ਜਿਥੇ ਆਂਡਾ, ਮੀਟ ਆਦਿ ਸ਼ਰਾਬ ਦੀ ਵਰਤੋਂ ਉਪਰ ਤਾਂ ਪਾਬੰਦੀ ਦੀ ਗੱਲ ਕੀਤੀ ਜਾਂਦੀ ਹੈ ਪਰੰਤੂ ‘ਸੁੱਕੀ ਰਸਦ' (ਹੋਰ) ਨਸ਼ੇ ਸ਼ਰੇਆਮ ਮਿਲਦੇ ਹਨ। ਅਫ਼ੀਮ ਆਦਿ ਦੀ ਵਰਤੋਂ ਉਪਰ ਕੋਈ ਪਾਬੰਦੀ ਨਹੀਂ ਹੈ। ਕਈ ‘ਸਾਧਾਂ ਸੰਤਾਂ' ਦੇ ਡੇਰਿਆਂ ਵਿਚ ਤਾਂ ਸੁਰਤ ਦੇ ਟਿਕਾਓ ਦਾ ਮੁੱਖ ਸਾਧਨ ਹੀ ‘ਭੰਗ' ਹੈ ਅਤੇ ਧਾਰਮਿਕ ਸ਼ਬਦਾਵਲੀ ਦੀ ਵਰਤੋਂ ਕਰੇ ਸਤਿਕਾਰ ਨਾਲ ਇਸ ਨੂੰ ਸੁਖ ਨਿਧਾਨ ਜਾਂ ਸ਼ਹੀਦੀ ਦੇਗ਼ ਕਿਹਾ ਜਾਂਦਾ ਹੈ। ਸਾਡੀਆਂ ਪੰਥਕ ਜਥੇਬੰਦੀਆਂ ਨਸ਼ਾ ਛਡਾਉ ਮਾਰਚ ਤਾਂ ਆਯੋਜਿਤ ਕਰਦੀਆਂ ਹਨ ਪ੍ਰੰਤੂ ਨਿਹੰਗ ਸਿੰਘ ਦੇ ਡੇਰਿਆਂ ਦੇ ਵਿਚ ਹੋ ਰਹੀ ਭੰਗ ਦੀ ਵਰਤੋਂ ਨੂੰ ਲੈ ਕੇ ਚੁੱਪ ਧਾਰ ਲੈਂਦੀਆਂ ਹਨ, ਸ਼ਾਇਦ ਇਨਾਂ ਨੇ ਭਾਈ ਦੇਸਾ ਸਿੰਘ ਜੀ ਦੇ ਨਾਮ ਹੇਠ ਲਿਖੇ ਰਹਿਤਨਾਮੇ ਨੂੰ ਪੜ ਲਿਆ ਹੈ, ਜਿਸ ਵਿਚ ਅੰਕਿਤ ਹੈ :-
ਰੱਤੀ ਅਫੀਮ ਜੁ ਮਾਸਾ ਭੰਗ॥
ਇਨ ਕੋ ਖਾਵੇ ਸਦਾ ਨਿਸੰਗ॥
ਦਰਅਸਲ ਸਿੱਖ ਧਰਮ ਨਾਲ ਸਬੰਧਿਤ ਪੁਸਤਕਾਂ ਵਿਚ ਕਾਫ਼ੀ ਹੱਦ ਤਕ ਮਿਲਗੋਭਾ ਕਰ ਦਿੱਤਾ ਗਿਆ ਹੈ ਤਾਂ ਜੋ ਸਿੱਖ ਸਿਧਾਂਤਾਂ ਨੂੰ ਤਹਿਸ-ਨਹਿਸ ਕੀਤਾ ਜਾ ਸਕੇ। ਭੰਗ ਖਾਣ ਦੇ ਆਦੀ ਉਪਰੋਕਤ ਰਹਿਤਨਾਮੇ ਦੀ ਹੀ ਉਦਾਹਰਣ ਦਿੰਦੇ ਹਨ। ਜੇਕਰ ਡੂੰਘਾਈ ਨਾਲ ਵਾਚਿਆ ਜਾਵੇ ਤਾਂ ਹੋ ਸਕਦਾ ਹੈ ਕਿ ਭੰਗ ਦੀ ਵਰਤੋਂ ਕਿਸੇ ਸਮੇਂ ਜੰਗਾਂ-ਯੁੱਧਾਂ ਦੌਰਾਨ ਬਤੌਰ ਦਰਦ-ਨਿਵਾਰਕ ਦਵਾਈ ਦੇ ਤੌਰ ਤੇ ਕੀਤੀ ਜਾਂਦੀ ਹੋਵੇ ਇਸ ਦੇ ਵਿਚ ਖ਼ੂਨ ਦੇ ਜਮਾਓ ਦਾ ਗੁਣ ਹੋਣ ਸਦਕਾ ਖ਼ੂਨ ਦਾ ਵਹਾ ਰੋਕਣ ਲਈ ਵੀ ਵਰਤੋਂ ਕੀਤੀ ਜਾਂਦੀ ਹੋਵੇ ਪਰੰਤੂ ਗੁਰਮਤਿ ਅਨੁਸਾਰ ਦਾ ਹਰ ਨਸ਼ਾ ਵਿਵਰਜਿਤ ਹੈ। ਪਰੰਤੂ ਧਰਮ ਦੇ ਪਰਦੇ ਅਦੀਨ ਡੇਰਿਆਂ ਵਿਚ ਭੰਗ ਵਰਤੋਂ ਨੂੰ ਪ੍ਰਮਾਣਿਤ ਮੰਨਣਾ ਇਕ ਬੁਰੀ ਪਿਰਤ ਹੈ।

ਨਸ਼ੇ ਦੇ ਪਰਿਪੇਖ ਵਿਚ ਧਰਮ ਨਾਲ ਸਬੰਧਿਤ ਡੇਰਿਆਂ ਆਦਿ ਵਿਚ ਅਜਿਹੇ ਮਾਦਤ ਪਦਾਰਥਾਂ ਨੂੰ ਰੋਕਣ ਵਾਸਤੇ ਇਤਿਹਾਸ ਵਿਚ ਦਰਜ ਗੁਰਮਤਿ ਵਿਰੋਧੀ ਕਰਮਾਂ ਦੀ ਸੋਧ ਕਰਨ ਦੀ ਵੀ ਵਧੇਰੇ ਜ਼ਰੂਰਤ ਹੈ, ਮਿਸਾਲ ਦੇ ਤੌਰ ਤੇ ਇਕ ਰਹਿਤਨਾਮੇ ਵਿਚ ਦਰਜ ਹੈ,
ਰਣ ਮੇਂ ਚਲੇ ਤੋ ਮਦਰਾ ਸੇਵੈ।
ਅਵਰ ਦਿਵਸ ਕਹੂੰ ਨਾਮ ਨ ਲੇਵੈ। (84) (ਦੇਸਾ ਸਿੰਘ)
ਗੁਰਮਤਿ ਵਿਚਾਰਧਾਰਾ ਤਾਂ ਕਿਸੇ ਵੀ ਤਰਾਂ ਦੇ ਨਸ਼ੇ ਦੀ ਵਰਤੋਂ ਨੂੰ ਉਚਿਤ ਕਰਾਰ ਨਹੀਂ ਦਿੰਦੀ ਤੇ ਫਿਰ ਸ਼ਰਾਬ ਦੀ ਮਨਾਹੀ ਬਾਰੇ ਤਾਂ ਗੁਰੂ ਗ੍ਰੰਥ ਸਾਹਿਬ ਵਿਚ ਅਨੇਕਾਂ ਹੀ ਪ੍ਰਮਾਣ ਦਰਜ ਹਨ। ਨਸ਼ਿਆਂ ਦਾ ਇਕ ਹੋਰ ਵਰਗ ਜੋ ਅਜੋਕੇ ਸਮੇਂ ਸੁੱਖ ਵੰਗਾਰ ਦੇ ਰੂਪ ਵਿਚ ਉਭਰਿਆ ਹੈ ਉਹ ਹੈ ਦਰਦ ਨਿਵਾਰਕ ਦਵਾਈਆਂ ਦੀ ਬਹੁਤ ਮਾਤਰਾ ਵਿਚ ਵਰਤੋਂ ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ। ਕੌਮ ਦੀ ਇਨਾਂ ਨਸ਼ਿਆਂ ਸਦਕਾ ਹੋ ਰਹੀ ਬਰਬਾਦੀ ਤੋਂ ਦਵਾਈ ਵਿਕਰੇਤਾਵਾਂ ਅਤੇ ਨੀਮ ਹਕੀਮਾਂ ਨੂੰ ਦੋਸ਼ ਮੁਕਤ ਨਹੀਂ ਕੀਤਾ ਜਾ ਸਕਦਾ। ਵਿਦਿਆਰਥੀ ਵਰਗ ਵਿਚ ਭਾਵੇਂ ਉਹ ਮੁੰਡੇ ਹਨ ਜਾਂ ਕੁੜੀਆਂ ਇਨਾਂ ਨਸ਼ਿਆਂ ਦੀ ਵਰਤੋਂ ਆਮ ਹੈ। ਵਿਦਿਅਕ ਅਦਾਰਿਆਂ, ਪੇਂਡੂ ਖ਼ੇਤਰਾਂ ਵਿਚ ਪੂਰੀ ਤਰਾਂ ਨਾਲ ਅਸਰ ਅੰਦਾਜ਼ ਹੋਣ ਤੋਂ ਬਾਅਦ ਇਹ ਜ਼ਹਿਰੀਲਾ ਰੋਗ ਧਰਮ ਪ੍ਰਚਾਰਕਾਂ ਤਕ ਵੀ ਪਹੁੰਚ ਚੁੱਕਾ ਹੈ। ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਇਕ ਪਾਠੀ ਸਿੰਘ ਨੇ ਮੈਨੂੰ ਕੋਲ ਆ ਕੇ ਹੋਲੀ ਜਿਹ ਕਿਹਾ, ‘‘ਵੀਰ ਜੀ, 6 ਮੋਰ ਦੇ ਬੱਚੇ ਦੇ ਦੋਵੋ!'' ਮੈਂ ਪੁੱਛਿਆ ਕਿ ਮੋਰ ਦੇ ਬੱਚੇ ਕੀ ਹਨ ਤਾਂ ਉਹ ਪਾਠੀ ਸਿੰਘ ਨੇ ਨਸ਼ੇ ਵਾਲੇ ਕੈਪਸੂਲਾਂ » (Dextropropoxyphen HCL) ਦਾ ਨਾਮ ਲਿਆ ਅਤੇ ਨਾਮ ਦੱ ਪਿਛੇ ਇਹ ਰਾਜ਼ ਸੀ ਕਿ ਇਕ ਦਵਾਈ ਕੰਪਨੀ ਵਲੋਂ ਬਣਾਏ ਜਾਂਦੇ ਇਨਾਂ ਦਰਦ ਨਿਵਾਰਕ ਕੈਪਸੂਲਾਂ ਦਾ ਰੰਗ ਮੋਰਪੰਖੀਆ ਹੈ। ਸਰਜਰੀ ਉਪਰੰਤ ਜਾਂ ਕਿਸੇ ਸਮੇਂ ਵਧੇਰੇ ਦਰਦ ਨੂੰ ਰੋਕਣ ਵਾਸਤੇ ਇੰਨਾਂ ਕੈਪਸੂਲਾਂ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਬਾਲਗ ਮਨੁੱਖ ਵਾਸਤੇ ਇਸ ਦੀ ਨਿਰਧਾਰਿਤ ਮਾਤਰਾ 350-390 ਮਿ: ਗ੍ਰਾ: ਪ੍ਰਤੀ ਦਿਨ ਹੈ ਪਰੰਤੂ ਪੰਜਾਬ ਦੇ ‘ਬਹਾਦਰ ਸਪੂਤ' ਤਾਂ ਸ਼ਰਤਾਂ ਲਗਾ-ਲਗਾ ਕੇ 6500 ਤੋਂ 7500 ਮਿ: ਗ੍ਰਾ: ਰੋਜ਼ਾਨਾ ਛੱਕਦੇ ਹਨ ਅਰਥਾਤ ਦਸ ਤੋਂ ਬਾਰਾਂ ਪੱਤੇ ਰੋਜ਼ਾਨਾ।

ਇਨਾਂ ਨਸ਼ਿਆਂ ਦੀ ਵਰਤੋਂ ਦੇ ਨਾਲ ਕੁਝ ਕੁਝ ਕੁਡੀਨ (Codiene) ਅਤੇ ਡੈਕਸਰੋਮੈਥੋਰਫੇਨ (Dextromethor-phine) ਨਾਲ ਭਰਪੂਰ ਖਾਂਸੀ ਰੋਕੂ ਦਵਾਈਆਂ ਦੀ ਵਰਤੋਂ ਦੀ ਆਰਜ਼ੀ ਤੌਰ ਤੇ ਸਰੂਰ ਪ੍ਰਾਪਤ ਕਰਨ ਲਈ ਕੀਤੀ ਜਾ ਰਹੀ ਬੇਸ਼ਕ ਕਿ ਵਧੇਰੇ ਤੌਰ 'ਤੇ ਇਹ ਦਵਾਈਆਂ ਜੇਕਰ ਨਿਰਧਾਰਤ ਮਾਤਰਾ ਵਿਚ ਲਈਆਂ ਜਾਣ ਤਾਂ ਇਨਾਂ ਦੇ ਨਤੀਜੇ ਸਬੰਧਿਤ ਬਿਮਾਰੀ ਲਈ ਬਹੁਤ ਵਧੀਆ ਹਨ ਪਰੰਤੂ ਇਨਾਂ ਖਾਂਸੀ ਸ਼ਰਬਤਾਂ ਨੂੰ ਪੀਣ ਦੇ ਆਦੀ ਤਾਂ 4-5 ਸ਼ੀਸ਼ੀਆਂ ਰੋਜ਼ਾਨਾ ਪੀ ਲੈਂਦੇ ਹਨ। ਬੀਬੀਆਂ ਵੀ ਆਪਣੀ ਬਰਾਬਰੀ ਦਾ ਹੱਕ ਬਰਕਰਾਰ ਰੱਖਦੀਆਂ ਹੋਈਆਂ ਅਤੇ ਆਪਣੀ ਜ਼ਿੰਮੇਵਾਰੀ ਸਮਝਦੀਆਂ ਹੋਈਆਂ ਤਨਦੇਹੀ ਨਾਲ ਇਨਾਂ ਦੀ ਵਰਤੋਂ ਕਰ ਰਹੀਆਂ ਹਨ। ਕੁਝ ਦਵਾਈਆਂ ਜੋ ਦਸਤ-ਰੋਕੂ ਹਨ ਉਨਾਂ ਵਿਚ ਡਾਈਫੀਨੋਕੀਲੇਟ (Diphonxylote) ਨਾਮ ਦਾ ਰਸਾਇਣ ਹੈ। ਇਸ ਦੀ ਬਾਲਗ ਮਨੁੱਖ ਵਾਸਤੇ ਨਿਰਧਾਰਤ ਮਾਤਰਾ 5 ਤੋਂ 10 ਮਗ. ਰੋਜ਼ਾਨਾ ਹੈ (ਕੇਵਲ ਕੁਝ ਦਿਨਾਂ ਲਈ) ਪਰੰਤੂ ਇਨਾਂ ਗੋਲੀਆਂ ਦੇ ਆਦੀ ਹੋ ਚੁੱਕੇ ਨਸ਼ਈ 120 ਮਗ. ਤਕ ਰੋਜ਼ਾਨਾ ਲੈਂਦੇ ਹਨ ਕਿਉਂਕਿ ਇਸ ਦਵਾਈ ਦੀ ਵਧੇਰੇ ਮਾਤਰਾ ਨਸ਼ੇ ਦਾ ਸਰੂਰ ਦਿੰਦੀ ਹੈ। ਨਸ਼ਈ ਆਦਮੀ ਇਸ ਦੇ 30 ਤੋਂ 40 ਪੱਤੇ ਰੋਜ਼ਾਨਾ ਖਾਂਦੇ ਹਨ। ਦਰਦ ਨਿਵਾਰਕ ਮਰਹਮ ਆਇਓਡੈਕਸ (IODEX) ਨੂੰ ਜ਼ੈਮ ਵਾਂਙ ਡਬਲਰੋਟੀ ਉਪਰ ਲਗਾ ਕੇ ਖਾਧਾ ਜਾਂਦਾ ਹੈ। ਅਜੋਕੇ ਵਾਤਾਵਰਨ ਅਤੇ ਕਈ ਘਰੇਲੂ ਮਜ਼ਬੂਰੀਆਂ ਨੇ ਕਈ ਤਰਾਂ ਦੀਆਂ ਮਾਨਸਿਕ ਬਿਮਾਰੀਆਂ ਨੂੰ ਜਨਮ ਦਿੱਤਾ ਹੈ ਅਤੇ ਇਨਾਂ ਮਾਨਸਿਕ ਬਿਮਾਰੀਆਂ ਵਾਸਤੇ ਉਪਲਬੱਧ ਦਵਾਈਆਂ ਜਿਵੇਂ ਡਾਇਆਜੀਪਾਮ, ਇਮਰਾਮਈਨ, ਅਪਰਾਜੋਲਮ (Diazepam, Impramine Alprazolam) ਆਦਿ ਨੂੰ ਵੀ ਵਧੇਰੇ ਮਾਤਰਾ ਵਿਚ ਲੈ ਕੇ ਨਸ਼ਾ ਪ੍ਰਾਪਤ ਕੀਤਾ ਜਾਂਦਾ ਹੈ। ਕੁਝ ਨੀਮ ਹਕੀਮ ਤਾਂ ਨਸ਼ਾ ਪ੍ਰਾਪਤੀ ਦੇ ਚਾਹਵਾਨ ਗ੍ਰਾਹਕਾਂ ਨੂੰ ਸੰਤੁਸ਼ਟ ਕਰਨ ਲਈ ਉਨਾਂ ਦੀ ਜਾਨ ਦੀ ਵੀ ਪਰਵਾਹ ਨਹੀਂ ਕਰਦੇ ਅਤੇ ਨਾ ਹੀ ਆਪਣੇ ਪੇਸ਼ੇ ਦੀ ਸ਼ਰਮ ਕਰਦੇ ਹਨ। ਸਪਿਰਟ ਕਲੋਰੋਫਾਰਮ (Spirit Liquid Cardco) ਅਤੇ ਲਿਕਵਿਡ ਕਾਰਡਕੋ (Liquid Cardco) ਆਦਿ ਨੂੰ ਮਿਲਾ ਕੇ ਰਸਾਇਣਕ ਸ਼ਰਾਬ ਪੈ¤ਗ ਵੇਚਿਆ ਜਾਂਦਾ ਹੈ ਜੋ ‘ਸਰੂਰ' ਪ੍ਰਾਪਤੀ ਦਾ ਵਧੀਆ, ਸਸਤਾ ਤੇ ਸੌਖਾ ਸਾਧਨ ਹੈ।

ਇਨਾਂ ਸਾਰਿਆਂ ਨਸ਼ਿਆਂ ਤੋਂ ਉਪਰ ਟੀਕਿਆਂ ਦੀ ਅਵਸਥਾ ਹੈ। ਨੋਰਫੀਨ ਆਦਿ ਦੇ ਟੀਕੇ ਜਿਹੜੇ ਕਿ ਸਿਹਤ ਵਿਗਿਆਨ ਵਿਚ ਦਰਦ ਨਿਵਾਰਕਾਂ ਦੇ ਤੌਰ ਤੇ ਵਰਤੇ ਜਾਂਦੇ ਹਨ ਅਤੇ ਬਾਲਕ ਮਨੁੱਖ ਲਈ ਨਿਰਧਾਰਤ ਮਾਤਰਾ ਵੱਧ ਤੋਂ ਵੱਧ 1.8 ਮਿ: ਗ੍ਰ ਹੈ। (ਯਾਨਿ ਕਿ ਵੱਧ ਤੋਂ ਵੱਧ ਤਿੰਨ ਟੀਕੇ) ਪਰੰਤੂ ਇਨਾਂ ਟੀਕਿਆਂ ਦੇ ਆਦੀ ਮਨੁੱਖ ਰੋਜ਼ਾਨਾ 8 ਤੋਂ 10 ਟੀਕਿਆਂ ਦੀ ਹੱਦ ਤੱਕ ਪਹੁੰਚ ਚੁੱਕੇ ਹਨ।

ਅਜਿਹੇ ਰਸਾਇਣਕ ਨਸ਼ਿਆਂ ਦੀ ਵਰਤੋਂ ਨੇ ਜਿਥੇ ਸਮਾਜ ਨੂੰ ਖੋਖਲਾ ਕਰ ਕੇ ਰੱਖ ਦਿੱਤਾ ਹੈ ਉਥੇ ਆ ਰਹੀ ਪੀੜੀ ਦਾ ਭਵਿੱਖ ਬਿਲਕੁਲ ਧੁੰਦਲਾ ਨਜ਼ਰ ਆ ਰਿਹਾ ਹੈ। ਮਾਨਸਿਕ ਕਮਜ਼ੋਰੀ, ਕੈਂਸਰ, ਨਾਮਰਦੀ, ਸਰੀਰਕ ਕਮਜ਼ੋਰੀ, ਚਿੜਚਿੜਾਪਣ, ਭਿਆਨਕ ਸਿੱਟਿਆਂ ਵਾਲੇ ਰੋਗਾਂ ਅਤੇ ਅਪਰਾਧਾਂ ਦਾ ਕਾਰਣ ਐਸੇ ਨਸ਼ੇ ਹੀ ਹਨ ਅਤੇ ਇਨਾਂ ਨਸ਼ਿਆਂ ਵੱਲ ਵੱਧ ਰਹੀ ਪ੍ਰਵਿਰਤੀ ਪਿੱਛੇ ਸਰਗਰਮ ਕੁਝ ਕਾਰਨਾਂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਜਿਵੇਂ :-
1. ਕੁਝ ਨੀਮ ਹਕੀਮ ਇਕ ਨਸ਼ੇ ਨੂੰ ਛੁਡਾਉਣ ਲਈ ਕਿਸੇ ਹੋਰ ਨਸ਼ੇ ਦੀ ਵਰਤੋਂ ਕਰਨੀ ਆਰੰਭ ਕਰਵਾ ਦਿੰਦੇ ਹਨ।
2. ਕੁਝ ਰੁਪਿਆਂ ਦੀ ਖ਼ਾਤਰ ਆਪਣਾ ਇਮਾਨ ਵੇਚ ਅਤੇ ਪੇਸ਼ੇ ਦੇ ਫਰਜ਼ ਨੂੰ ਵਿਸਾਰ ਕੇ ਦਵਾਈ ਵਿਕਰੇਤਾ ਨਸ਼ੇ ਵੇਚਦੇ ਹਨ।
3. ਮਾਨਸਿਕ ਬਿਮਾਰੀਆਂ ਨਾਲ ਪੀੜਤ ਲੋਕ ਨਸ਼ਿਆਂ ਨੂੰ ਰੋਗ ਨਵਿਰਤੀ ਦਾ ਸਾਧਨ ਬਣਾ ਇਸ ਜਾਲ ਵਿਚ ਫਸ ਜਾਂਦੇ ਹਨ।
4. ਕੁਝ ਮਿਹਨਤਕਸ਼ ਲੋਕ ਕੇਵਲ ਵਧੇਰੇ ਕੰਮ ਕਰਨ ਲਈ ਹੀ ਇਨਾਂ ਦੀ ਵਰਤੋਂ ਆਰੰਭ ਕਰਦੇ ਹਨ ਜੋ ਅੰਤ ਆਦਤ ਬਣ ਜਾਂਦੀ ਹੈ।
5. ਕੁਝ ਅਮੀਰ ਲੋਕ ਨੌਕਰਾਂ ਜਾਂ ਕਾਮਿਆਂ ਕੋਲੋਂ ਵਧੇਰੇ ਕੰਮ ਲੈਣ ਲਈ ਖ਼ੁਦ ਉਨਾਂ ਨੂੰ ਨਸ਼ੇ ਦੇ ਕੈਪਸੂਲ ਜਾਂ ਗੋਲੀਆਂ ਲਿਆ ਕੇ ਦਿੰਦੇ ਹਨ।
6. ਕੁਝ ਅਮਰੀਜ਼ਾਦੇ ਕੇਵਲ ਫੋਕੇ ਆਨੰਦ ਅਤੇ ਸਰੂਰ ਦੀ ਪ੍ਰਾਪਤੀ ਲਈ ਹੀ ਇਨਾਂ ਦਾ ਸੇਵਨ ਕਰਦੇ ਹਨ।
7. ਕਈ ਵਾਰ ਡਾਕਟਰ ਵਲੋਂ ਤਾਂ ਦਵਾਈ ਦਰਦ ਨਿਵਾਰਕ ਦੇ ਤੌਰ ਦੇ ਦਿੱਤੀ ਜਾਂਦੀ ਹੈ ਪਰੰਤੂ ਲੋਕ ਖ਼ੁਦ ਹੀ ਮਾਤਰਾ ਵਧਾਉਂਦੇ ਵਧਾਉਂਦੇ ਇਸ ਦੇ ਆਦੀ ਹੋ ਜਾਂਦੇ ਹਨ।
8. ਸਕੂਲ ਅਦਾਰਿਆਂ ਪਾਸ ਵਿਕਦੀਆਂ ਇਨਾਂ ਮਾਰੂ ਜ਼ਹਿਰਾਂ ਨੂੰ ਬੱਚੇ ਪਹਿਲਾਂ ਤਾਂ ਸਵਾਦ ਵਜੋਂ ਵਰਤਦੇ ਹਨ ਅੰਤ ਨਸ਼ਈ ਬਣ ਜਾਂਦੇ ਹਨ।
ਗੁਰੂਆਂ ਦੀ ਇਸ ਪਵਿੱਤਰ ਧਰਤੀ ਤੇ ਵੱਧ ਰਹੇ ਇਸ ਮਾਰੂ ਜ਼ਹਿਰ ਦੇ ਰੁਝਾਨ ਨੂੰ ਰੋਕਣ ਲਈ ਉਪਰਾਲਾ ਅਰੰਭਣਾ ਹਰ ਇਨਸਾਨ ਦੀ ਨੈਤਿਕ, ਸਮਾਜਿਕ ਜ਼ਿੰਮੇਵਾਰੀ ਹੈ, ਪਰੰਤੂ ਫਿਰ ਕੁਝ ਮੁੱਦਿਆਂ ਤੇ ਜ਼ੋਰ ਦੀ ਵਧੇਰੇ ਲੋੜ ਹੈ।
1. ਦਵਾਈ ਵਿਕਰੇਤਾਵਾਂ ਨੂੰ ਐਸੀ ਨਸ਼ਿਆਂ ਦੀ ਖੁਲੀ ਵਿਕਰੀ ਨੂੰ ਬੰਦ ਕਰਨ ਲਈ ਪ੍ਰੇਰਿਆ ਜਾਵੇ ਅਤੇ ਉਨਾਂ ਅੰਦਰ ਇਸ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਵਿਸ਼ੇਸ਼ ਉਪਰਾਲੇ ਆਰੰਭੇ ਜਾਣ।
2. ਵਿਦਿਅਕ ਅਦਾਰਿਆਂ ਦੇ ਨਜ਼ਦੀਕ ਨਸ਼ੀਲੀਆਂ ਵਸਤਾਂ ਦੀਆਂ ਰੇਹੜੀਆਂ ਅਤੇ ਸ਼ਰਾਬ ਦੇ ਠੇਕਿਆਂ ਨੂੰ ਹਟਾਇਆ ਜਾਵੇ।
3. ਵਿਦਿਅਕ ਅਦਾਰਿਆਂ ਵਿਚ ਵਧੇਰੇ ਕਰਕੇ ਅਧਿਆਪਕ ਵਰਗ ਵੀ ਨਸ਼ੇ ਦੀ ਲੱਤ ਤੋਂ ਪ੍ਰਭਾਵਿਤ ਹੈ, ‘‘ਕਾਅਬੇ ਵਿਚੋਂ ਕੁਫ਼ਰ ਉਠੇਗਾ ਤਾਂ ਇਸਲਾਮ ਕਿਧਰ ਜਾਵੇਗਾ।'' ਅਧਿਆਪਕਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਸਕੂਲਾਂ ਵਿਚ ਨਸ਼ਿਆਂ ਵਿਰੋਧੀ ਕੈਂਪ ਆਯੋਜਿਤ ਕੀਤੇ ਜਾਣ।
4. ਰਾਜਨੀਤਕ ਪਾਰਟੀਆਂ ਚੋਣਾਂ ਦੌਰਾਨ ਨਸ਼ਿਆਂ ਦੀ ਵੰਡ ਦਾ ਪੱਕਾ ਤਿਆਗ ਕਰਕੇ, ਆਪਣੀ ਜ਼ਿੰਮੇਵਾਰੀ ਮਹਿਸੂਸ ਕਰਨ ਅਤੇ ਨਸ਼ਾਬੰਦੀ ਬਾਰੇ ਕੋਈ ਠੋਸ ਪ੍ਰੋਗਰਾਮ ਤਿਆਰ ਕਰਨ।
5. ਧਾਰਮਿਕ ਅਸਥਾਨਾਂ ਅੰਦਰੋਂ ਇਸ ਮਾਰੂ ਜ਼ਹਿਰ ਦੇ ਵਿਰੁੱਧ ਲਹਿਰ ਚਲਾਉਣ ਲਈ ਖਾਸ ਪ੍ਰੋਗਰਾਮ ਉਲੀਕਿਆ ਜਾਣਾ ਚਾਹੀਦਾ ਹੈ।
6. ਧਾਰਮਿਕ ਆਗੂ ਅਤੇ ਪ੍ਰਚਾਰਕ ਇਸ ਪ੍ਰਤੀ ਲੋਕਾਂ ਨੂੰ ਸੁਚੇਤ ਕਰਨ।
ਸੋ ਸਮੂਹ ਪੰਥ ਦਰਦੀਆਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਕੌਮ ਦੀ ਹਰੀ ਭਰੀ ਫੁਲਵਾੜੀ ਨੂੰ ਨਸ਼ਿਆਂ ਰੂਪੀ ਮਾਰੂ ਜ਼ਹਿਰ ਤੋਂ ਬਚਾਉਣ ਲਈ ਕਮਰ ਕਸੇ ਕਰੋ। ਕਿਉਂ ਕਿ ਨਸ਼ਿਆਂ ਦੇ ਸੋਦਾਗਰਾਂ ਦੀ ਵੰਗਾਰ ਤੁਹਾ²ਡੇ ਸਾਹਮਣੇ ਹੈ।
ਉਮੀਦੋਂ ਕੀ ਫਸਲ ਪਰ ਹੋ ਰਿਹਾ
ਪਥਰਾਵ ਅਭ ਭੀ ਹੈ,
ਲਹੂ ਪੀਨੇ ਕਾ ਉਨਕੇ ਦਿਲ ਮੇਂ
ਕਾਫੀ ਚਾਵ ਅਬ ਭੀ ਹੈ।


 

Poll Test
Warning: include(/home/content/w/a/k/wakeupkhalsa/html/database.php) [function.include]: failed to open stream: No such file or directory in /home/content/42/5396142/html/poll/config.php on line 27

Warning: include() [function.include]: Failed opening '/home/content/w/a/k/wakeupkhalsa/html/database.php' for inclusion (include_path='.:/usr/local/php5_3/lib/php') in /home/content/42/5396142/html/poll/config.php on line 27

Polling

ਕੀ ਸ਼ਹੀਦੀ ਦਿਹਾੜੇ ਸ਼ਹਾਦਤ ਨੂੰ ਭੁੱਲਾ ਕੇ, ਮੇਲੇ ਬਣਕੇ ਨਹੀ ਰਹਿ ਗਏ ?

Yes
No
Can't Say

View Resultਇਸ ਵੈੱਬਸਾਈਟ ਵਿਚ ਛਪੇ ਲੇਖਾਂ ਨਾਲ ਅਦਾਰਾ ਵੇਕਅੱਪ ਖਾਲਸਾ ਦਾ ਪੂਰੀ ਤਰ੍ਹਾਂ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ|
© www.wakeupkhalsa.com All Rights Reserved.

Feedback Form