Change color / Set Jagookhalsa.com your Homepage      
Set as Homepage                  

 
Articles


  
ਸੰਗ੍ਰਾਂਦ ਅਤੇ ਸਿੱਖ---ਅਵਤਾਰ ਸਿੰਘ ਮਿਸ਼ਨਰੀ             print

         
 


ਸੰਗ੍ਰਾਂਦ ਜਾਂ ਸੰਕ੍ਰਾਂਤਿ ਸੰਸਕ੍ਰਿਤ ਦਾ ਸ਼ਬਦ ਹੈ, ਜਿਸ ਦੀ ਸੰਗਯਾ ਹੈ-ਉਹ ਦਿਨ, ਜਿਸ ਵਿੱਚ ਸੂਰਜ ਨਵੀਂ ਰਾਸ਼ਿ ਪੁਰ ਸੰਕ੍ਰਮਣ ਕਰੇ, ਸੂਰਜ ਮਹੀਨੇ ਦਾ ਪਹਿਲਾ ਦਿਨ, ਪਹਿਲਾ ਪ੍ਰਵਿਸ਼ਟਾ (ਮਹਾਨ ਕੋਸ਼) ਪਾਠਕ ਜਨੋ! ਸਾਰੇ ਦਿਨ ਦਿਹਾਰ ਸਮੇਂ ਨਾਲ ਹੀ ਸਬੰਧ ਰੱਖਦੇ ਹਨ। ਪੁਰਾਤਨ ਸਮੇਂ ਮਨੁੱਖ ਜੰਗਲਾਂ ਬੇਲਿਆਂ ਵਿੱਚ ਨੰਗਾ ਰਹਿੰਦਾ ਸੀ, ਬਨਾਸਪਤੀ ਦੇ ਫਲ ਅਤੇ ਜਾਨਵਰਾਂ ਦਾ ਕੱਚਾ ਮਾਸ ਖਾ ਕੇ ਗੁਜਾਰਾ ਕਰਦਾ ਸੀ। ਜਿਉਂ ਜਿਉਂ ਮਨੁੱਖ ਦੀ ਬੁੱਧੀ ਨੇ ਵਿਕਾਸ ਕੀਤਾ ਹੈ ਤਿਉਂ ਤਿਉਂ ਹੀ ਉਹ ਸਭਿਅਕ ਹੋਈ ਗਿਆ। ਤਨ ਢੱਕਣ ਲੱਗ ਪਿਆ, ਮਾਸ ਸਬਜੀਆਂ ਪਕਾ ਕੇ ਖਾਣ ਲੱਗ ਪਿਆ। ਸਿਰ ਲੁਕਾਵੇ ਲਈ ਰਹਿਣ ਵਾਸਤੇ ਪਹਿਲੇ ਕੱਖਾਂ ਦੀਆਂ ਛੰਨਾਂ (ਛਪਰੀਆਂ), ਫਿਰ ਮਿੱਟੀ ਦੇ ਕੱਚੇ ਕੋਠੇ ਅਤੇ ਅੱਜ ਲੱਕੜ, ਇੱਟਾਂ, ਸੀਸ਼ੇ, ਸੀਮਿੰਟ ਆਦਿਕ ਮਟੀਰੀਅਲ ਦੇ ਬਣੇ ਪੱਕੇ ਮਕਾਨਾਂ ਵਿੱਚ ਰਹਿੰਦਾ ਹੈ।

ਆਪਣੇ ਰੋਜਾਨਾਂ ਜੀਵਨ ਨੂੰ ਸਮੇਂਬੱਧ ਕਰਨ ਲਈ ਸਮੇਂ ਦੀ ਵੰਡ ਕੀਤੀ ਗਈ। ਪਹਿਲਾਂ ਪਹਿਲ ਦਿਨੇ ਸੂਰਜ, ਰਾਤ ਨੂੰ ਚੰਦ ਤਾਰਿਆਂ ਦੀ ਪ੍ਰਛਾਵੇਂ ਬਦਲਣ ਦੀ ਗਤੀ ਅਨੁਸਾਰ ਸਮੇਂ (ਵੇਲੇ) ਦਾ ਹਿਸਾਬ ਰੱਖਦਾ ਸੀ। ਪਹਿਲੇ ਬਹੁਤੀ ਜਾਣਕਾਰੀ (ਗਿਆਨ) ਨਾਂ ਹੋਣ ਕਰਕੇ ਕੁਦਰਤੀ ਸੋਮੇਂ ਅੱਗ, ਹਵਾ, ਪਾਣੀ, ਪਸ਼ੂ, ਪੰਛੀ, ਪਹਾੜ, ਚੰਦ, ਸੂਰਜ ਅਤੇ ਤਾਰੇ ਅਦਿਕਾਂ ਨੂੰ ਗੈਬੀ ਸ਼ਕਤੀਆਂ ਸਮਝ ਪੂਜਦਾ ਸੀ। ਹੌਲੀ ਹੌਲੀ ਹੋਰ ਵਿਕਸਤ ਹੋਇਆ, ਪਤੀ-ਪਤਨੀ ਬਣ ਪ੍ਰਵਾਰ ਬਣੇ, ਦਾਨੇ ਪੁਰਸ਼ ਪੈਦਾ ਹੋਏ, ਮਨੁੱਖੀ ਸਮਾਜ ਵਿੱਚ ਬੋਲੀ ਵਿਕਸਤ ਹੋਈ, ਉਨ੍ਹਾਂ ਨੇ ਵਿਦਿਆ (ਪੜ੍ਹਾਈ) ਵਿਕਸਤ ਕਿਤੀ। ਚੰਗੇ ਮੰਦੇ ਕਰਮਾਂ ਦਾ ਪਤਾ ਲੱਗਾ। ਚੰਗੇ ਕਰਮ ਧਰਮ ਸਮਝੇ ਗਏ ਅਤੇ ਮੰਦੇ ਪਾਪ। ਅਲੱਗ ਅਲੱਗ ਸਮਾਜ ਅਤੇ ਮਜਹਬ ਬਣ ਗਏ। ਵਿਦਿਆਧਾਰੀ ਗਿਆਨਵਾਨ ਲੋਕ ਧਰਮੀ ਆਗੂ ਅਤੇ ਕਬੀਲਿਆਂ ਦੇ ਰਾਜੇ ਬਣ ਗਏ। ਆਂਮ ਪਰਜਾ ਅਗਿਆਨੀ ਹੀ ਸੀ। ਜਿਵੇਂ ਰਾਜੇ ਹੁਕਮ ਕਰਦੇ ਅਤੇ ਮਜਹਬੀ ਆਗੂ ਮਜਹਬ ਬਾਰੇ ਲੋਕਾਂ ਨੂੰ ਦਸਦੇ, ਲੋਕ ਅੰਧਵਿਸ਼ਵਾਸ਼ ਵਿੱਚ ਉਵੇਂ ਹੀ ਕਰੀ ਜਾਂਦੇ। ਫਿਰ ਪੀਰ ਪੈਗੰਬਰ ਅਵਤਾਰ ਪੈਦਾ ਹੋਏ, ਉਹ ਸਿਆਣੇ ਸਨ ਉਨ੍ਹਾਂ ਨੇ ਵੱਖ ਵੱਖ ਮਜਹਬਾਂ ਵਿੱਚ ਕਾਫੀ ਸੁਧਾਰ ਕੀਤਾ। ਸਮਾਂ ਪਾ ਕੇ ਉਨ੍ਹਾਂ ਦੇ ਜਾਂਨਸ਼ੀਨ ਧਰਮ ਆਗੂ ਬਣ ਕੇ ਵੱਖਰੀਆਂ ਵੱਖਰੀਆਂ ਮਰਯਾਦਾ ਚਲਾਉਣ ਲੱਗ ਪਏ। ਹਿੰਦੂਆਂ ਵਿੱਚ ਬ੍ਰਾਹਮਣ (ਪੰਡਿਤ) ਮੁਸਲਮਾਨਾਂ ਵਿੱਚ ਮੁੱਲਾਂ (ਕਾਜੀ) ਅਤੇ ਹੋਰ ਵਿਹਲੜ ਫਿਰਤੂ ਸਾਧ, ਸਿੱਧ, ਜੋਗੀ ਗ੍ਰਿਹਸਤ ਦੀਆਂ ਘਰੇਲੂ ਜੁਮੇਵਾਰੀਆਂ ਤੋਂ ਭਗੌੜੇ ਹੋ ਜੰਗਲਾਂ ਪਹਾੜਾਂ ਵਿੱਚ ਜਾ ਬੈਠੇ।

ਉਪ੍ਰੋਕਤ ਧਾਰਮਿਕ ਆਗੂਆਂ ਚੋਂ ਬ੍ਰਾਹਮਣ ਲੋਕਾਂ ਨੂੰ ਧਰਮ ਦੇ ਨਾਂ ਤੇ ਡਰਾਵੇ ਦੇ ਕੇ ਠੱਗਣ ਵਿੱਚ ਸਭ ਤੋਂ ਅੱਗੇ ਨਿਕਲ ਗਿਆ। ਇਸ ਨੇ 33 ਕਰੋੜ ਦੇਵੀ ਦੇਵਤੇ ਕਲਪਿਤ ਕਰ ਲਏ। ਉਨ੍ਹਾਂ ਦਾ ਵੱਖ ਵੱਖ ਢੰਗਾਂ ਨਾਲ ਪੂਜਨ ਸ਼ੁਰੂ ਕਰ ਦਿੱਤਾ। ਆਪਣੀ ਮਰਜੀ ਦੇ ਗ੍ਰੰਥ ਰਚੇ ਅਤੇ ਮਰਯਾਦਾ ਮਾਨਤਾਵਾਂ ਪੈਦਾ ਕੀਤੀਆਂ, ਵੱਖ-ਵੱਖ ਕਰਮਕਾਂਡ ਚਲਾ ਦਿੱਤੇ। ਵੱਖ-ਵੱਖ ਤਰ੍ਹਾਂ ਦੀ ਪੂਜਾ, ਪਾਠ ਵਿਧੀਆਂ ਅਤੇ ਭੇਟਾ ਪੈਦਾ- ਵੱਖ। ਕਰਮਾਂ ਦੇ ਹਿਸਾਬ ਲਈ ਵਹੀ ਖਾਤੇ ਅਤੇ ਚੰਗੀ ਮਾੜੀ ਕਿਸਮਤ ਦੱਸ ਕੇ ਲੁੱਟਣ ਲਈ ਜੋਤਸ਼ੀ ਬਣ, ਜੰਤਰੀਆਂ ਲਿਖ ਲਈਆਂ। ਦਿਨ, ਰਾਤ, ਹਫਤਾ, ਮਹੀਨਾ, ਸਾਲ ਅਤੇ ਸਦੀਆਂ ਦੇ ਉਪਾਅ ਦੱਸਣ ਲੱਗ ਪਏ। ਮੰਗਲਵਾਰ, ਵੀਰਵਾਰ ਸਿਰ ਪਾਣੀ ਨਹੀਂਂ ਪਾਉਣਾ, ਫਲਾਨੀ ਦਿਸ਼ਾਂ ਵੱਲ ਨਹੀਂ ਜਾਣਾ, ਖੁਸ਼ੀ ਦੇ ਕਰਮ 12 ਵਜੇ ਤੋਂ ਪਹਿਲਾਂ ਅਤੇ ਗਮੀ ਦੇ 12 ਤੋਂ ਬਾਅਦ ਕਰਨੇ, ਪੁੰਨਿਆਂ, ਮੱਸਿਆ, ਪੰਚਕਾਂ ਅਤੇ ਸੰਗ੍ਰਾਂਦਾਂ ਸਿਰਜ ਲਈਆਂ। ਬੜੇ ਜੋਰ ਸ਼ੋਰ ਅਤੇ ਦਾਅਵੇ ਨਾਲ ਪ੍ਰਚਾਰ ਕੀਤਾ ਕਿ ਜੋ ਵੀ ਇਨ੍ਹਾਂ ਪਵਿਤਰ ਦਿਨਾਂ ਤੇ ਬ੍ਰਾਹਮਣਾਂ ਨੂੰ ਵੱਧ ਤੋਂ ਵੱਧ ਦਾਨ-ਪੁੰਨ ਕਰੇਗਾ ਉਸ ਨੂੰ ਪ੍ਰਲੋਕ ਵਿੱਚ ਚੰਗਾ ਫਲ ਮਿਲੇਗਾ।

ਸੰਗ੍ਰਾਂਦ ਕੀ ਹੈ? ਸੂਰਜ ਦੀਆਂ ਬਾਰਾਂ ਰਾਸਾਂ ਹਨ ਜਿਸ ਦਿਨ ਸੂਰਜ ਇਕ ਰਾਸ ਚੋਂ ਦੂਜੀ ਰਾਸ ਵਿੱਚ ਜਾਂਦਾ ਹੈ ਉਸ ਦਿਨ ਸੰਗ੍ਰਾਂਦ ਹੁੰਦੀ ਹੈ। ਇਸ ਦਿਨ ਬ੍ਰਾਹਮਣ ਪੁਜਾਰੀ ਸ਼ਰਧਾਲੂਆਂ ਤੋਂ ਪਿਤਰ ਪੂਜਾ ਕਰਵਾਉਂਦੇ ਹਨ। ਸੂਰਜ ਵੱਲ ਮੂੰਹ ਕਰਕੇ 88 ਹਜਾਰ ਯੋਜਨ ਦੂਰ ਬੈਠੇ ਪਿਆਸੇ ਪਿਤਰਾਂ ਨੂੰ ਪਾਣੀ ਦਿੱਤਾ ਜਾਂਦਾ ਹੈ ਅਤੇ ਪੂਜਾ ਭੇਟਾ ਨਾਲ ਬ੍ਰਾਹਮਣ ਦੀ ਮੁੱਠੀ ਗਰਮ ਕੀਤੀ ਜਾਂਦੀ ਹੈ। ਇਸ ਲਈ ਲੋਕ ਸੰਗ੍ਰਾਂਦ ਵਾਲੇ ਦਿਨ ਨੂੰ ਪਵਿਤਰ ਸਮਝ ਕੇ ਅੰਨ੍ਹੇਵਾਹ ਭਾਰੀ ਗਿਣਤੀ ਵਿੱਚ ਮੰਦਰਾਂ ਤੀਰਥਾਂ ਆਦਿਕ ਥਾਵਾਂ ਤੇ ਜਾਂਦੇ ਹਨ।

ਜਦ 1469 ਈਸਵੀ ਵਿੱਚ ਜਗਤ ਰਹਿਬਰ ਬਾਬਾ ਨਾਨਕ ਜੀ ਇਸ ਸੰਸਾਰ ਵਿੱਚ ਪ੍ਰਗਟ ਹੋਏ। ਉਨ੍ਹਾਂ ਨੇ ਵੱਖ-ਵੱਖ ਮਹਜਬੀ ਅਸਥਾਨਾਂ, ਤੀਰਥਾਂ ਅਦਿਕ ਤੇ ਜਾ ਕੇ ਲੋਕਾਈ ਨੂੰ ਸੱਚ ਧਰਮ ਦਾ ਉਪਦੇਸ਼ ਦਿੱਤਾ ਅਤੇ ਫਜੂਲ ਦੀਆਂ ਕਰਮਕਾਂਡੀ, ਅੰਧਵਿਸ਼ਵਾਸ਼ੀ ਲੋਟੂ ਰੀਤਾਂ ਦੀ ਗੁਲਾਮੀ ਵਿੱਚੋਂ ਕੱਢਿਆ। ਹਰਿਦੁਆਰ ਵਾਲੀ ਸਾਖੀ ਕਿ ਹੇ ਪਾਂਡਿਓ! ਜੇ ਮਨੋਕਲਪਤ 88 ਹਜਾਰ ਯੋਜਨ ਪਿਤਰ ਲੋਕ ਵਿੱਚ ਤੁਹਾਡਾ ਸੁੱਟਿਆ ਪਾਣੀ ਜਾ ਸਕਦਾ ਹੈ ਤਾਂ ਮੇਰਾ ਕਰਤਾਰਪੁਰ ਵਿਖੇ 300 ਕੋਹਾਂ ਤੇ ਕਿਉਂ ਨਹੀਂ? ਇਹ ਹੀ ਸਿਖਿਆ ਦਿੰਦੀ ਹੈ। ਰੱਬੀ ਭਗਤਾਂ ਅਤੇ ਸਿੱਖ ਗੁਰੂ ਸਾਹਿਬਾਨਾਂ ਨੇ ਜੋ ਉਪਦੇਸ਼ ਸੰਸਾਰ ਨੂੰ ਦਿੱਤਾ ਉਹ "ਗੁਰੂ ਗ੍ਰੰਥ ਸਾਹਿਬ" ਵਿੱਚ ਸੁਭਾਏਮਾਨ ਹੈ। ਜੋ ਫੋਕਟ ਅਤੇ ਲੋਟੂ ਕਰਮਕਾਂਡਾਂ ਤੋਂ ਬਚਣ ਦੀ ਸਿਖਿਆ ਦਿੰਦਾ ਹੈ। ਰੱਬੀ ਗਿਆਨ ਦਾ ਭੰਡਾਰ ਹੈ। ਵਿਗਿਆਨਕ ਦ੍ਰਿਸ਼ਟੀਕੋਨ ਤੋਂ ਵੀ ਸਦੀਵੀ ਸਾਂਇੰਟੇਫਿਕ ਹੈ। ਐਸਾ ਅਮੁੱਲ ਗਿਆਨ ਦਾ ਖਜਾਨਾਂ ਸਾਡੇ ਕੋਲ ਹੋਣ ਦੇ ਬਾਵਜੂਦ ਵੀ ਜੇ ਅਸੀਂ ਬ੍ਰਾਹਮਣੀ ਥੋਥੇ ਕਰਮਕਾਂਡਾਂ ਵਿੱਚ ਫਸੇ ਹੋਏ ਹਾਂ ਤਾਂ ਸੋਚੋ ਐਸਾ ਭਾਣਾ ਕਿਉਂ ਵਰਤਿਆ ਹੈ?

ਜਦ ਗੁਰੂ ਗਿਆਨ ਦੇ ਸੂਰਜ ਅੱਗੇ ਬ੍ਰਾਹਮਣੀ ਕਰਮਕਾਂਡਾਂ ਦਾ ਹਨੇਰਾ ਉੱਡਣ ਲੱਗ ਪਿਆ ਤਾਂ ਇਹ ਲੋਟੂ ਪੁਜਾਰੀ ਓਦੋਂ ਤਾਂ ਕੁਝ ਕਰ ਨਾਂ ਸੱਕੇ ਪਰ ਬਾਅਦ ਵਿੱਚ ਨਿਰਮਲੇ, ਉਦਾਸੀਆਂ ਦੇ ਰੂਪ ਵਿੱਚ ਸਿੱਖਾਂ ਵਿੱਚ ਘੁਸੜ ਕੇ ਗੁਰ ਸਿਧਾਂਤ, ਮਰਯਾਦਾ ਅਤੇ ਇਤਿਹਾਸ ਨੂੰ ਬ੍ਰਾਹਮਣੀ ਰਹੁ ਰੀਤਾਂ ਨਾਲ ਰਲ ਗਡ ਕਰਨ ਦੇ ਨਾਲ-ਨਾਲ ਡੇਰੇ ਸੰਪ੍ਰਦਾਵਾਂ ਬਣਾ, ਓਥੇ ਧਰਮ ਵਿਦਿਆ ਦੇ ਨਾਂ ਮਿਲਗੋਬੇ ਪ੍ਰਚਾਰਕ ਪੁਜਾਰੀ ਪੈਦਾ ਕਰਕੇ, ਸਿੱਖ ਗੁਰਦੁਆਰਿਆਂ ਵਿੱਚ ਆ ਵੜੇ। ਸੰਤਾਂ-ਸਾਧਾਂ ਦਾ ਰੂਪ ਧਾਰ ਕੇ ਸਨਾਤਨੀ ਪ੍ਰਚਾਰ ਕਰਨ ਲੱਗ ਪਏ। ਬਹੁਤ ਸਾਰੇ ਬ੍ਰਾਹਮਣੀ ਕਰਮਕਾਂਡ ਅਤੇ ਰਹੁਰੀਤਾਂ ਮਰਯਾਦਾ ਦੇ ਨਾਂ ਤੇ ਗੁਰਦੁਆਰਿਆਂ ਵਿੱਚ ਵੀ ਚਲਾ ਦਿੱਤੀਆਂ। ਗੁਰਬਾਣੀ ਵਿਚਾਰ ਦੀ ਥਾਂ ਭਜਨਾਂ ਵਾਲਾ ਕੱਚੀ ਬਾਣੀ ਦਾ ਕੀਰਤਨ, ਗਿਣਤੀ ਮਿਣਤੀ ਦੇ ਪਾਠ, ਧੂਪ, ਦੀਪ, ਨਾਰੀਆਲ ਕੁੰਭ-ਘੜਾ, ਚੰਗਾ-ਮੰਦਾ ਦਿਨ, ਦਿਸ਼ਾ, ਮਹੂਰਤ, ਧਰਤੀ ਜਾਗਦੀ-ਸੁੱਤੀ ਵਾਲਾ ਭਰਮ ਪਾ ਦਿੱਤਾ, ਜੋ ਅਜੋਕੇ ਡੇਰਾਵਾਦੀ ਪ੍ਰਬੰਧਕ ਅਤੇ ਗ੍ਰੰਥੀ ਵੀ ਕਰ ਕਰਵਾ ਰਹੇ ਹਨ। ਆਓ ਹੁਣ ਆਪਾਂ ਇਸ ਲੇਖ ਨੂੰ ਗੁਰਬਾਣੀ ਦੀ ਸਿਖਿਆ ਨਾਲ ਸੰਪੂਰਨ ਕਰੀਏ। ਗੁਰਬਾਣੀ ਦਾ ਚੰਗੇ ਮਾੜੇ ਦਿਨਾਂ, ਮਹੂਰਤਾਂ ਅਤੇ ਸੰਗ੍ਰਾਦਾਂ ਬਾਰੇ ਫੁਰਮਾਨ ਹੈ-ਸਤਿਗੁਰਿ ਬਾਝਹੁ ਅੰਧੁ ਅੰਧਾਰੁ॥ ਥਿਤੀ ਵਾਰ ਸੇਵਹਿ ਮੁਗਧ ਗਾਵਾਰੁ॥ (843) ਸਤਿਗੁਰਾਂ ਨੇ ਚੰਗੇ ਮਾੜੇ ਦਿਨ ਮੰਨ ਕੇ ਸੰਗ੍ਰਾਦਾਂ ਆਦਿਕ ਦੀ ਪੂਜਾ ਕਰਨ ਵਾਲਿਆਂ ਨੂੰ ਮੂਰਖ ਗਾਵਾਰ ਕਿਹਾ ਹੈ, ਇਹ ਬਹੁਤ ਵੱਡੀ ਫਿਟਕਾਰ ਹੈ। ਹੋਰ ਦੇਖੋ ਫੁਰਮਾਂਦੇ ਹਨ-ਸੋਈ ਦਿਵਸ ਸੁਹਾਵੜਾ ਜਿਤੁ ਪ੍ਰਭੁ ਆਵੈ ਚਿਤੁ॥ ਜਿਤੁ ਦਿਨੁ ਵਿਸਰੈ ਪਾਰਬ੍ਰਹਮੁ ਫਿਟਿ ਭਰੇਰੀ ਰੁਤਿ॥ (318) ਸਾਰੇ ਦਿਨ ਰਾਤ ਮਹੀਨੇ ਚੰਗੇ ਹਨ ਜਦ ਅਸੀਂ ਰੱਬ ਨੂੰ ਯਾਦ ਕਰਦੇ ਹਾਂ। ਇਕੱਲੀਆਂ ਪੁੰਨਿਆਂ, ਮਸਿਆਂ ਅਤੇ ਸੰਗ੍ਰਾਂਦਾਂ ਹੀ ਪਵਿਤਰ ਨਹੀਂ-ਸਭੇ ਰੁਤੀਂ ਚੰਗੀਆਂ ਜਾਂ ਸੱਚੇ ਸਿਉਂ ਨੇਹੁ॥ (1015) ਅਤੇ ਮਹਾ ਦਿਵਸ ਮ੍ਹੂਰਤ ਭਲੇ ਜਿਸ ਕਉ ਨਦਰਿ ਕਰੇਇ॥ (136) ਗੁਰਦੁਆਰਿਆਂ ਦੇ ਸੂਝਵਾਨ ਪ੍ਰਬੰਧਕਾਂ ਅਤੇ ਗ੍ਰੰਥੀਆਂ ਨੂੰ ਦਾਸ ਦੀ ਗੁਜਾਰਿਸ਼ ਹੈ ਕਿ ਗੁਰਬਾਣੀ ਦੀ ਰੌਸ਼ਨੀ ਵਿੱਚ ਗੁਰ-ਮਰਯਾਦਾ ਨੂੰ ਚਲਾਉਣ ਨਾਂ ਕਿ ਸੰਪ੍ਰਦਾਈਆਂ ਦੀ "ਡੇਰਵਾਦੀ ਮਰਯਾਦਾ" ਜੋ ਸ਼੍ਰੀ ਅਕਾਲ ਤਖਤ ਸਾਹਿਬ ਦੀ ਪੰਥਕ ਮਰਯਾਦਾ ਨਾਲ ਮੇਲ ਨਹੀਂਂ ਖਾਂਦੀ। ਯਾਦ ਰੱਖਿਓ ਜਿਸ ਦਿਨ ਸਿੱਖਾਂ ਨੇ ਸੰਪ੍ਰਦਾਵਾਂ ਅਤੇ ਡੇਰੇ ਛੱਡ ਦਿੱਤੇ ਅਤੇ ਗੁਰੂ ਗ੍ਰੰਥ ਦੇ ਪੰਥ ਦੇ ਹੋ ਗਏ, ਉਸ ਦਿਨ ਗੁਰਦੁਆਰਿਆਂ ਵਿੱਚ ਧਰਮ ਦੇ ਨਾਂ ਤੇ ਕੀਤੇ ਜਾਂਦੇ ਬ੍ਰਾਹਮਣੀ ਅਤੇ ਸੰਪ੍ਰਦਾਈ ਕਰਮਕਾਂਡ ਖਤਮ ਹੋ ਜਾਣਗੇ। ਇਸ ਲਈ ਸਿੱਖਾਂ ਦੀ ਸੰਗ੍ਰਾਂਦ ਹਰ ਰੋਜ ਹੈ ਨਾਂ ਕਿ ਸੂਰਜ ਦੀ ਰਾਸ਼ੀ ਬਦਲਣ ਵਾਲਾ ਦਿਨ ਹੀ ਸੰਗਰਾਂਦ ਹੈ। ਬ੍ਰਾਹਮਣੀ ਸੰਗ੍ਰਾਂਦ ਦਾ ਦਿਨ ਸਿੱਖਾਂ ਲਈ ਕੋਈ ਪਵਿਤਰ ਦਿਹਾੜਾ ਨਹੀਂ, ਸਿੱਖ ਮਰੇ ਪਿਤਰਾਂ ਦੀ ਥਾਂ ਜੀਂਦੇ ਮਾਂ-ਬਾਪ ਦੀ ਸੇਵਾ ਕਰਦੇ ਹਨ। ਹਰ ਰੋਜ ਗੁਰਬਾਣੀ ਦਾ ਪਾਠ ਵਿਚਾਰ ਨਾਲ ਕਰਨਾਂ, ਜੀਵਨ ਵਿੱਚ ਧਾਰਨਾ ਅਤੇ ਸਰਬੱਤ ਦਾ ਭਲਾ ਮੰਗਣਾ ਹੀ ਸਿੱਖਾਂ ਦੀ ਸੰਗ੍ਰਾਂਦ ਹੈ।

Note: Document can take a few seconds [Depend on your Internet Speed] to open, please wait...
To open you have to install Adobe Reader, which you can download from here


 

Poll Test
Warning: include(/home/content/w/a/k/wakeupkhalsa/html/database.php) [function.include]: failed to open stream: No such file or directory in /home/content/42/5396142/html/poll/config.php on line 27

Warning: include() [function.include]: Failed opening '/home/content/w/a/k/wakeupkhalsa/html/database.php' for inclusion (include_path='.:/usr/local/php5_3/lib/php') in /home/content/42/5396142/html/poll/config.php on line 27

Polling

ਕੀ ਸ਼ਹੀਦੀ ਦਿਹਾੜੇ ਸ਼ਹਾਦਤ ਨੂੰ ਭੁੱਲਾ ਕੇ, ਮੇਲੇ ਬਣਕੇ ਨਹੀ ਰਹਿ ਗਏ ?

Yes
No
Can't Say

View Resultਇਸ ਵੈੱਬਸਾਈਟ ਵਿਚ ਛਪੇ ਲੇਖਾਂ ਨਾਲ ਅਦਾਰਾ ਵੇਕਅੱਪ ਖਾਲਸਾ ਦਾ ਪੂਰੀ ਤਰ੍ਹਾਂ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ|
© www.wakeupkhalsa.com All Rights Reserved.

Feedback Form