Editorials
|
ਜਾਗੋ ਖਾਲਸਾ ਡਾਟ ਕਾਮ ਇੱਕ ਮਹੀਨੇ ਮਗਰੋਂ
1 JULY 2009
ਵਾਹਿਗੁਰੂ ਦੀ ਕ੍ਰਿਪਾ ਅਤੇ ਸਮੂਹ ਸਿੱਖ ਸੰਗਤ ਦੇ ਸਹਿਯੋਗ ਨਾਲ ਸ਼ੁਰੂ ਹੋਈ ਇਹ ਵੈੱਬਸਾਈਟ ਜਾਗੋ ਖਾਲਸਾ ਡਾਟ (ਵੇਕਅਪ ਖਾਲਸਾ ) ਨੇ 30 ਜੂਨ ਨੂੰ ਆਪਣਾ ਮਹੀਨੇ ਦਾ ਸਫਰ ਪੂਰਾ ਕਰ ਲਿਆ ਹੈ । ਇਸ ਵਕਫੇ ਦੌਰਾਨ ਕੁਝ ਤਕਨੀਕੀ ਨੁਕਸ ਅਤੇ ਤਾਲਮੇਲ ਦੀ ਘਾਟ ਕਾਰਨ ਹੋ ਸਕਦੈ ਅਸੀ ਪਿੱਛੇ ਰਹਿ ਗਏ ਹੋਈਏ ਪਰ ਇਸ ਛੋਟੇ ਜਿਹੇ ਅਰਸੇ ਦੌਰਾਨ ਤੁਹਾਡੇ ਦੁਆਰਾ ਕੀਤੇ 15100 ਕਲਿੱਕ ਇਸ ਗੱਲ ਦਾ ਪ੍ਰਤੱਖ ਸਬੂਤ ਹਨ ਕਿ ਸਾਡੀਆਂ ਆਸਾਂ ਨੂੰ ਬੂਰ ਪੈ ਰਿਹਾ ਹੈ ।ਸਾਨੂੰ ਇਹ ਦੱਸਦੇ ਅਥਾਹ ਖੁਸ਼ੀ ਹੋ ਰਹੀ ਹੈ ਕਿ ਹੁਣ ਤੱਕ 26 ਦੇਸ਼ਾ ਦੇ 383 ਸ਼ਹਿਰਾਂ ਵਿਚ ਵੱਸਦੇ ਪੰਜਾਬੀਆਂ ਨੇ ਇਸ ਤੇ ਆਪਣੀ ਹਾਜਰੀ ਲਵਾਈ। ਸਾਡੀ ਸਮੁੱਚੀ ਟੀਮ ਦੀ ਇਹ ਕੋਸਿ਼ਸ਼ ਹੈ ਕਿ ਅਸੀਂ ਸਿੱਖ ਪੰਥ ਵਿੱਚ ਆ ਰਹੇ ਨਿਘਾਰ / ਪਾਖੰਡੀ ਸਾਧਾਂ/ ਅਖੌਤੀ ਸੰਤਾਂ / ਪਬਲੀਸਿਟੀ ਖਾਤਿਰ ਬਿਆਨਬਾਜ਼ੀ ਕਰ ਰਹੀਆਂ ਅਖੌਤੀ ਪੰਥਕ ਜਥੇਬੰਦੀਆਂ / ਜਨਤਾ ਦੇ ਜਜਬਾਤਾਂ ਨੂੰ ਨਫ਼ਰਤ ਦੀ ਭੱਠੀ ਝੋਕ ਕੇ ਰੋਟੀਆਂ ਸੇਕਣ ਵਾਲੇ ਸਿਆਸੀ ਲੀਡਰਾਂ / ਸਿੱਖ ਪੰਥ ਵਿੱਚ ਘੁਸਪੈਠ ਕਰਨ ਵਾਲੀਆਂ ਆਰ ਐਸ ਐਸ ਵਰਗੀਆਂ ਕੱਟੜ ਪੰਥੀ ਤਾਕਤਾਂ ਦੇ ਪਾਜ ਉਧੇੜਦੇ ਹੋਏ ਸੱਚ ਸਾਹਮਣੇ ਲਿਆਈਏ । ਸਾਨੂੰ ਮਾਣ ਹੈ ਕਿ ਸਾਡੀ ਇਸ ਵੈੱਬਸਾਈਟ ਦਾ ਮਨੋਰਥ ਪੈਸੇ ਜਾ ਪਬਲੀਸਿਟੀ ਵਟੋਰਨਾਂ ਨਹੀਂ ਬਲਕਿ “ਜਾਗੋਂ ਖਾਲਸਾ ” ਉਹ ਹੂਕ ਅਤੇ ਕੂਕ ਹੈ ਜੋ ਕਿੰਨੇ ਹੀ ਪੰਥ ਦਰਦੀਆਂ ਦੇ ਹਿਰਦਿਆਂ ਵਿੱਚੋਂ ਆਪ ਮੁਹਾਰੇ ਉੱਠਦੀ ਹੈ ਉਹਨਾਂ ਦੇ ਜਜਬਿਆਂ ਦੀ ਤਰਜਮਾਨੀ ਕਰਦੀ ਹੈ । ਬੇਸ਼ੱਕ ਸਾਨੂੰ ਪਤਾ ਕਿ ਅਜਿਹੇ ਉਪਰਾਲੇ ਕਰਨੇ ਸਮੇਂ ਦੀ ਜਰੂਰਤ ਵੀ ਸੀ ਅਤੇ ਸਾਡੀ ਮਜਬੂਰੀ ਵੀ ਕਿਉਂਕਿ ਇਕ ਗੈਰਤਮੰਦ ਸਿੱਖ ਕਦੇ ਅਨਿਆਂ , ਧੱਕੇਸ਼ਾਹੀ , ਧ੍ਰੋਹ ਅਤੇ ਢੰਕਵੰਜ ਨੂੰ ਦੇਖ ਕੇ ਅੱਖਾਂ ਬੰਦ ਨਹੀ ਕਰ ਸਕਦਾ । ਜਾਗੋ ਖਾਂਲਸਾ ਦੁਨੀਆਂ ਭਰ ਦੇ ਗੈਰਤਮੰਦ ਮਨੁੱਖਾਂ ਲਈ ਇਹ ਇੱਕ ਪਲੇਟਫਾਰਮ ਮੁਹੱਈਆ ਕਰਵਾਇਆ ਹੈ । ਇਸ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਤੁਹਾਡੇ ਸਹਿਯੋਗ ਦੀ ਸਾਨੂੰ ਉਮੀਦ ਹੀ ਨਹੀਂ ਬਲਕਿ ਰੱਬ ਵਰਗਾ ਭਰੋਸਾ ਹੈ ਕਿ ਪੰਥ ਦਰਦੀ ਸਿੱਖ ਪੰਥ ਦੇ ਸਿਧਾਤਾਂ ਨੂੰ ਖੋਰਾ ਲਾਉਣ ਵਾਲਿਆਂ ਨੂੰ ਸ਼ਰੇ ਬਾਜ਼ਾਰ ਬੇਨਕਾਬ ਕਰਨ ਵਿੱਚ ਲਈ ਇੱਕ ਪੰਥਕ ਕਾਰਜ ਸਮਝਦੇ ਹੋਏ ਸਾਡਾ ਸਹਿਯੋਗ ਕਰਨਗੇ ।
31 ਮਈ ਤੋਂ 30 ਜੂਨ ਤੱਕ ਅਸੀਂ ਕੁਝ ਢੋਂਗੀ ਬਾਬਿਆਂ / ਸਾਧਾਂ ਦੀਆਂ ਕਰਤੂਤਾਂ ਨੂੰ ਬੇਨਕਾਬ ਕਰਨ ਦੀ ਕੋਸਿ਼ਸ਼ ਕੀਤੀ ਜੋ ਜਾਗਦੀ ਜ਼ਮੀਰ ਵਾਲੇ ਸਿੱਖਾਂ ਦੇ ਯਤਨ ਸਦਕਾ ਕਾਮਯਾਬ ਵੀ ਹੋਈ । ਜਿੱਥੇ ਨਿਊਯਾਰਕ ਵਿੱਚ ਵਿਵਾਦਿਤ ਦਸਮ ਗਰੰਥ ਉਪਰ ਬਹਿਸ ਕਰਨ ਮੌਕੇ ਦਸਮ ਗਰੰਥ ਦੇ ਇੱਕ ਕੱਟੜ ਹਮਾਇਤੀ ਦੀ ਭੱਜਣ ਦੀਆਂ ਖਬਰਾਂ ਅਤੇ ਫੋਟੋਆਂ ਜਾਗੋ ਖਾਲਸਾ ਡਾਟ ਕਾਮ ਨੇ ਸਭ ਤੋਂ ਪਹਿਲਾਂ ਰਿਲੀਜ਼ ਕੀਤੀਆਂ । ਉਥੇ ਬਲਾਤਕਾਰ ਵਰਗੇ ਸੰਗੀਨ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਸਾਧ ਮਾਨ ਸਿੰਘ ਪਿਹੋਵੇ ਵਾਲੇ ਵਰਗਿਆਂ ਨੂੰ ਕੈਨੇਡਾ ਦੇ ਸ਼ਹਿਰ ਐਬਟਸਫੋਰਡ ਦੇ ਇੱਕ ਗੁਰੂਘਰ ਵਿੱਚੋਂ ਬੇਰੰਗ ਵਾਪਿਸ ਮੋੜਨ ਦੀ ਕਵਰੇਜ ਵੀ ਸਾਡੀ ਟੀਮ ਨੇ ਮੌਕੇ ਉਪਰ ਕਰਕੇ ਕੈਨੇਡਾ ਦੇ ਸੁਚੇਤ ਸਿੱਖਾਂ ਦੀ ਕਾਰਵਾਈ ਨੂੰ ਸਾਰੇ ਮੀਡੀਆ ਤੋਂ ਪਹਿਲਾ ਨਸ਼ਰ ਕੀਤਾ ।
ਇਹ ਤਾਂ ਮਹਿਜ ਸ਼ੁਰੂਆਤ ਹੈ। ਹਰ ਵਿਅਕਤੀ ਵਿੱਚ ਪ੍ਰਮਾਤਮਾ ਨੇ ਤੀਖਣ ਬੁੱਧੀ ਨਾਲ ਲਬਰੇਜ਼ ਚੇਤੰਨਤਾ ਭਰੀ ਹੈ ਸਾਡੀ ਕੋਸਿ਼ਸ਼ ਹੈ ਇਸ ਚੇਤੰਨਤਾਂ ਚਿਣਗ ਨਾਲ ਬੇਖ਼ਬਰ ਲੋਕਾਂ ਨੂੰ ਜਗਾਈਏ
ਤੁਹਾਡਾ ਸਹਿਯੋਗ ਹੀ ਸਾਡੀ ਕਾਮਯਾਬੀ ਹੈ
ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ ।।
1 Jun 2009
ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ ।।
ਕਾਰਜੁ ਦੇਇ ਸਵਾਰਿ ਸਤਿਗੁਰ ਸਚੁ ਸਾਖੀਐ ।।
ਜੂਨ ਮਹੀਨਾ ਸਮੂਹ ਸਿੱਖ ਜਗਤ ਵੱਲੋਂ ਅਪਰੇਸ਼ਨ ਬਲਿਊ ਸਟਾਰ ਦੀ 25ਵੀਂ ਵਰੇਗੰਢ ਵਜੋਂ ਮਨਾਇਆ ਜਾ ਰਿਹਾ ਹੈ। ਅਸੀਂ ਆਪਣੀ ਵੈੱਬ ਸਾਈਟ ਜਾਗੋ ਖਾਲਸਾ (ਵੇਕਅਪ ਖਾਲਸਾ ) ਡਾਟ ਕਾਮ ਇਸ ਦਿਹਾੜੇ ਨੂੰ ਸਮਰਪਿਤ ਕਰਦੇ ਹੋਏ ਦੁਨੀਆਂ ਭਰ ਦੀਆਂ ਅਦਾਲਤਾਂ ਤੋਂ ਭਾਰਤ ਸਰਕਾਰ ਦੁਆਰਾ ਸਿੱਖਾਂ ਨਾਲ ਹੋਏ ਵਿਤਕਰਿਆਂ ਲਈ ਇਨਸਾਫ਼ ਦੀ ਮੰਗ ਕਰਦੇ ਹਾਂ । ਜੂਨ 84 ਵਿੱਚ ਵਾਪਰੀ ਇਸ ਘਟਨਾ ਦੀ ਪੀੜ ਨੂੰ ਅੱਜ ਵੀ ਸਿੱਖ ਹਿਰਦਿਆਂ ਵਿੱਚ ਮਹਿਸੂਸ ਕੀਤਾ ਜਾ ਰਿਹਾ ਹੈ । ਦੁਨੀਆਂ ਭਰ ਦੇ ਇਨਸਾਫ਼ ਪਸੰਦ ਲੋਕ ਅੱਜ ਵੀ ਭਾਰਤ ਸਰਕਾਰ ਦੀ ਕਰੂਰਤਾਂ ਭਰੀ ਕਰਤੂਤ ਨੂੰ ਲਾਹਨਤਾਂ ਪਾ ਰਹੇ ਹਨ।
ਸਾਡੀ ਵੈੱਬਸਾਈਟ ਬੇਸ਼ੱਕ ਅੱਜ ਸ਼ੁਰੂਆਤੀ ਦੌਰ ਵਿੱਚ ਹੈ । ਅਸੀਂ ਇਸਨੂੰ ਤੁਹਾਡੇ ਸਹਿਯੋਗ ਨਾਲ ਲੋਕ ਆਵਾਜ ਬਣਾਉਣ ਦਾ ਯਤਨ ਕਰ ਰਹੇ ਹਾਂ । ਮੀਡੀਆਂ ਦੇ ਰੋਲ ਘਚੋਲੇ ਤੋਂ ਵੱਖ ਇੱਕ ਅਜਿਹੀ ਵੈੱਬਸਾਈਟ ਦਾ ਨਿਰਮਾਣ ਕਰਕੇ ਅਸੀ ਸਮੂਹ ਦੁਨੀਆਂ ਵਿੱਚ ਵਸਦੇ ਲੋਕਾਂ ਵਿੱਚ ਅਮਨ ਦਾ ਪ੍ਰਚਾਰ ਕਰਦੇ ਹੋਏ ਆਪਣੇ ਟੀਚੇ ਅਨੁਸਾਰ ਜਾਗੋ ਖਾਲਸਾ ਭਾਵ ਗ਼ਫ਼ਲਤ ਦੀ ਨੀਂਦ ਵਿੱਚ ਸੌਂ ਰਹੇ ਲੋਕਾਂ ਮੂਹਰੇ ਸੱਚ ਦੀ ਸਵੇਰ ਲਿਆਉਣ ਦੀ ਕੋਸਿ਼ਸ਼ ਵਿੱਚ ਹਾਂ । ਬੇਸੱਕ ਅੱਜ ਸਾਡਾ ਮੁੱਢਲਾ ਕਦਮ ਹੈ ਪ੍ਰੰਤੂ ਸਾਨੂੰ ਪਤਾ ਹੈ ਕਿ ਸਾਡੇ ਮਿੱਤਰ /ਪਿਆਰੇ/ ਪੰਥ ਦਰਦੀ / ਸਾਡੀ ਬਾਂਹ ਫੜਦੇ ਹੋਏ ਮੰਜਿ਼ਲ ਵੱਲ ਸੇਧਿਤ ਜਰੂਰ ਕਰਨਗੇ ।
ਇਹ ਤੁਹਾਡਾ ਪਿਆਰ ਹੀ ਹੈ ਕਿ ਸਾਡੀ ਵੈੱਬਸਾਈਟ ਨੂੰ ਸਿਰਫ਼ 24 ਘੰਟਿਆਂ ਵਿੱਚ 910 ਵਾਰ ਕਲਿੱਕ ਕੀਤਾ ਜਾ ਚੁੱਕਾ ਹੈ । ਹੁਣ ਸਾਨੂੰ ਸਾਡੀ ਮੰਜਿ਼ਲ ਬਹੁਤੀ ਦੂਰ ਨਹੀਂ ਦਿਸਦੀ । ਸਾਡੀ ਕੋਸਿ਼ਸ਼ ਹੈ ਕਿ ਅਸੀਂ ਤੁਹਾਡੇ ਦੁਆਰਾ ਭੇਜੀਆਂ ਆਡਿਓ / ਵੀਡਿਓ ਅਤੇ ਲਿਖਤਾਂ ਦੇ ਜ਼ਰੀਏ ਬੇਖੌਫ਼ ਹੋ ਕੇ ਸੱਚ ਨੂੰ ਲੋਕਾਂ ਦੀ ਕਚਿਹਰੀ ਵਿੱਚ ਲਿਆਈਏ ।
|
|
|
|