Change color / Set Jagookhalsa.com your Homepage      
Set as Homepage                  


General news


  
ਅਕਾਲ ਤਖਤ ਨੂੰ ਸਮਰਪਿਤ ਸਿੱਖਾਂ ਵਲੋਂ ਵਿਚਾਰਾਂ, ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਤਾੜਣਾ             print

     18 jan 2012     ਕਾਰਟਰੈਟ ਨਿਊ ਜਰਸੀ (ਜਸਵਿੰਦਰ ਸਿੰਘ ਭੁੱਲਰ):
 


ਇਥੇ 15 ਜਨਵਰੀ ਐਤਵਾਰ ਸ਼ਾਮ ਨੂੰ ਨਿਊਯਾਰਕ, ਨਿਊਜਰਸੀ ਅਤੇ ਪੈਨਸਲਵੇਨੀਆਂ ਦੀਆਂ ਪੰਥਕ ਜਥੇਬੰਦੀਆਂ ਦੀ ਇੱਕ ਇਕੱਤਰਤਾ ਹੋਈ ਜਿਸ ਵਿੱਚ ਪ੍ਰੋ.ਸਰਬਜੀਤ ਸਿੰਘ ਧੂੰਦਾ ਦਾ ਮਾਮਲਾ ਵਿਚਾਰਿਆ ਗਿਆ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋਂ ਬੋਲੀ ਗਈ ਭੱਦੀ ਸ਼ਬਦਾਵਲੀ ਦਾ ਤਿੱਖਾ ਨੋਟਿਸ ਲਿਆ ਗਿਆ।
1-ਪ੍ਰੋ.ਸਰਬਜੀਤ ਸਿੰਘ ਧੂੰਦਾ ਨੂੰ ਸਮੂੰਹ ਸਿੱਖ ਜਥੇਬੰਦੀਆਂ ਅਤੇ ਗੁਰਮਤਿ ਦੀ ਸੋਝੀ ਰੱਖਣ ਵਾਲੇ ਸਿੱਖਾਂ ਵਲੋਂ ਕਰਾਂਤੀਕਾਰੀ ਪ੍ਰਚਾਰਕ ਵਲੋਂ ਮਾਨਤਾ ਦਿੱਤੀ ਜਾਂਦੀ ਹੈ।
2-ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੱਖ ਮੱਕੜ ਵਲੋਂ ਵਰਤੀ ਗਈ ਸ਼ਬਦਾਵਲੀ ਕਿ ਵਿਦੇਸ਼ੀ ਸਿੱਖ ਅਣਪੜ੍ਹ ਗਵਾਰ ਹਨ, ਉਨ੍ਹਾਂ ਨੂੰ ਗੁਰਮਤਿ ਦੀ ਕੋਈ ਸੋਝੀ ਨਹੀਂ,ਇਸ ਦੀ ਸਖਤ ਨਿਖੇਧੀ ਕੀਤੀ ਜਾਂਦੀ ਹੈ। ਅਸੀਂ ਮੱਕੜ ਨੂੰ ਇਹ ਦੱਸਣਾਂ ਚਾਹੁੰਦੇ ਹਾਂ ਕਿ ਵਿਦੇਸ਼ਾਂ ‘ਚ ਸਿੱਖ ਅਜ਼ਾਦ ਫਿਜ਼ਾ ‘ਚ ਸਾਹ ਲੈ ਰਿਹਾ ਹੈ, ਕਿਉਂਕਿ ਅਸੀਂ ਬਾਦਲਾਂ ਅਤੇ ਮੱਕੜ ਦੀ ਵਾਹੀ ਹੋਈ ਲਛਮਣ ਰੇਖਾ ਤੋਂ ਬਾਹਰ ਹਾਂ। ਜਿਸ ਕਰਕੇ ਬਾਹਰ ਦੇ ਸਿੱਖ ਗੁਰਮਤਿ ਪ੍ਰਤੀ ਪੂਰੀ ਤਰਾਂ ਸੁਚੇਤ ਹਨ ਅਤੇ ਕਿਸੇ ਵੀ ਕੀਮਤ ਤੇ ਸਿੱਖ-ਪੰਥ ਦਾ ਭਗਵਾਕਰਨ ਨਹੀਂ ਹੋਣ ਦੇਣਗੇ।
3-ਪ੍ਰੋ. ਸਰਬਜੀਤ ਸਿੰਘ ਧੂੰਦਾ ਬਾਰੇ ਜੋ ਬਿਆਨ ਅਵਤਾਰ ਸਿੰਘ ਨੇ ਦਿੱਤਾ ਹੈ ਕਿ ਬਾਹਰਲੇ ਸਿੱਖਾਂ ਵਲੋਂ ਪ੍ਰੋ.ਧੂੰਦਾ ਨੂੰ ਗਲ ‘ਚ ਸਾਫਾ ਪਾ ਕੇ ਖਿੱਚਣਾ ਚਾਹੀਦਾ ਸੀ, ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਪ੍ਰੋ. ਧੂੰਦਾ ਨਾਲ ਤਾਂ ਇਸ ਤਰ੍ਹਾਂ ਨਹੀਂ ਹੋਇਆ, ਪਰ ਤੁਹਾਡੇ ਵਰਗੇ ਸਿਆਸੀ ਝੋਲੀ ਚੁੱਕਾਂ ਨਾਲ ਵਿਦੇਸ਼ ਆਉਣ ਤੇ ਜਰੁਰ ਹੋਵੇਗਾ। ਅਸੀਂ ਕਨੇਡਾ ਤੋਂ ਚੱਲਦੇ ਰੇਡਿਓ ਸ਼ੇਰੇ ਪੰਜਾਬ ‘ਤੇ ਮੱਕੜ ਨੂੰ ਚੰਗੀ ਤਰਾਂ ਸੁਣਿਆਂ ਸੀ।
4-ਮੱਕੜ ਸਾਹਿਬ ਜੀ ਤੁਹਾਨੂੰ ਮਿਲੀ ਹੋਈ ਸਿਆਸੀ ਤਾਕਤ ਅਧੀਨ ਤੁਸੀਂ ਤਨਖਾਹੀਏ ਪ੍ਰਚਾਰਕਾਂ ਵਲੋਂ ਪ੍ਰੋ,ਸਰਬਜੀਤ ਸਿੰਘ ਧੂੰਦਾ ਵਿਰੁੱਧ ਕਾਰਵਾਈ ਕਰਨ ਦਾ ਬਿਆਨ ਜਾਰੀ ਕਰਵਾਇਆ ਹੈ। ਅਸੀਂ ਉਨ੍ਹਾਂ ਸਾਰਿਆਂ ਦੇ ਨਾਮ ਨੋਟ ਕਰ ਲਏ ਹਨ, ਅਸੀਂ ਸਭ ਵਿਦੇਸ਼ੀ ਸਿੱਖਾਂ ਨੂੰ ਵੀ ਅਪੀਲ ਕਰਦੇ ਹਾਂ, ਇਹਨਾਂ ਨੂੰ ਬਾਹਰਲੇ ਗੁਰੂਘਰਾਂ ‘ਚ ਕੀਰਤਨ ਅਤੇ ਸ਼ਬਦ ਵਿਚਾਰ ਲਈ ਸਮਾਂ ਨਾ ਦਿੱਤਾ ਜਾਵੇ। ਅਸੀਂ ਇਹਨਾਂ ਹਜ਼ੂਰੀ ਰਾਗੀਆਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਹੁਸ਼ਿਆਰਪੁਰ ਦੇ ਇੱਕ ਪਿੰਡ ‘ਚ ਹਰਭਜਨ ਸਿੰਘ ਬਿਸ਼ਨੂ ਅਵਤਾਰ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਭੰਗੜੇ ਪੁਆਏ, ਉਸ ਸਮੇਂ ਤੁਹਾਡੀ ਜ਼ਮੀਰ ਕਿੱਥੇ ਗਈ ਸੀ।
5-ਜਦੋਂ ਨੀਲਧਾਰੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਜਨਮ ਦਿਹਾੜਾ ਮਨਾਇਆ,ਉਥੇ ਉਨ੍ਹਾਂ ਨੇ ਗਿੱਧਾ-ਭੰਗੜਾ ਪਾਇਆ, ਉਸ ਵੇਲੇ ਅਵਤਾਰ ਸਿੰਘ ਅਤੇ ਰਾਗੀਆਂ ਦੀ ਆਤਮਾ ਕਿੱਥੇ ਸੀ?
6-ਡੇਰਾ ਸੰਗ ਢੇਸੀਆਂ ‘ਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਭੰਗੜੇ ਪੁਆਏ ਗਏ ਉਸ ਸਮੇਂ ਅਵਤਾਰ ਸਿੰਘ ਅਤੇ ਰਾਗੀਆਂ ਦੀ ਆਤਮਾ ਕਿੱਥੇ ਗਈ ਸੀ।
7-ਜਿਹੜੇ ਜਥੇਦਾਰ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਨੂੰ ਨਹੀਂ ਮੰਨਦੇ, ਉਹ ਸਿੱਖ ਰਹਿਤ ਮਰਿਆਦਾ ਬਾਰੇ ਕਿਵੇਂ ਫੈਸਲੇ ਲਏ ਸਕਦੇ ਹਨ ?
8-ਜਦੋਂ ਪਟਨਾ ਸਾਹਿਬ ਦੇ ਜਥੇਦਾਰ ਨੇ ਇਕਬਾਲ ਸਿੰਘ ਨੇ ਕਿਹਾ ਸੀ ਕਿ ਦਸ਼ਮੇਸ਼ ਪਿਤਾ ਜੀ 2016 ‘ਚ ਆ ਰਹੇ ਹਨ ਇਸ ਗਪੌੜ ਬਾਰੇ ਅਵਤਾਰ ਸਿੰਘ ਅਤੇ ਰਾਗੀਆਂ ਦੇ ਕੀ ਵਿਚਾਰ ਹਨ?
9-ਪੰਜਾਬ ਦੀ ਧਰਤੀ ਉੱਤੇ ਗੁਰੂ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਹੋ ਰਹੀ ਹੈ ਇਸ ਬਾਰੇ ਮੱਕੜ,ਜਥੇਦਾਰਾਂ ਅਤੇ ਰਾਗੀਆਂ ਦੇ ਕੀ ਵਿਚਾਰ ਹਨ।
10-ਅਵਤਾਰ ਸਿੰਘ ਮੱਕੜ ਵਲੋਂ ਕਹਿਣਾ ਕਿ ਦਰਬਾਰ ਸਾਹਿਬ ਤੋਂ ਕਥਾ ਹੁੰਦੀ ਹੈ, ਇਸ ਬਾਰੇ ਝੂਠ ਬੋਲਣਾ ਅਤੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਕਥਾ ਅਤੇ ਕੀਰਤਨ ਨੂੰ ਕੂੜ ਪਰਚਾਰ ਕਹਿਣਾ ਬਹੁਤ ਹੀ ਮੰਦਭਾਗਾ ਹੈ।
11-ਬੀਬੀ ਜਗੀਰ ਕੌਰ ਦੀਆ 183 ਸ਼ਰਾਬ ਦੀਆਂ ਪੇਟੀਆਂ ਜਿਹੜੀਆਂ ਚੋਣਾਂ ਲਈ ਵਰਤੀਆਂ ਜਾਣੀਆਂ ਸਨ ਉਸ ਬਾਰੇ ਅਵਤਾਰ ਸਿੰਘ ਅਤੇ ਰਾਗੀਆਂ ਦੇ ਕੀ ਵਿਚਾਰ ਹਨ?
12-ਅਜਨਾਲਾ ਵਿਖੇ ਗੱਤਾ ਫੈਕਟਰੀ ‘ਚ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰਿਆਂ ਅਤੇ ਹੋਰ ਧਾਰਮਿਕ ਲਿਟਰੇਚਰ ਨੂੰ ਰੱਦੀ ਦੇ ਭਾਅ ਵੇਚਣ ਦੀ ਇਹ ਇਕੱਤਰਤਾ ਸਖਤ ਨਿਖੇਧੀ ਕਰਦੀ ਹੈ। ਸਮੂੰਹ ਜਥੇਬੰਦੀਆਂ ਅਤੇ ਗੁਰਮਤਿ ਦੀ ਸੋਝੀ ਰੱਖਣ ਵਾਲੇ ਸਿੱਖ ਇਹਨਾਂ ਗੱਲਾਂ ਦਾ ਜਵਾਬ ਮੰਗਦੇ ਹਨ।
ਵਲੋਂ - ਬੰਦਾ ਬਹਾਦਰ ਇੰਟਰਨੈਸ਼ਨਲ ਜਥੇਬੰਦੀ, ਦਲ ਖਾਲਸਾ ਜਥੇਬੰਦੀ, ਸਿੱਖ ਅਮੈਰੀਕਨ ਕਲਚਰਲ ਅਸੋਸ਼ੀਏਸ਼ਨ, ਭਾਈ ਸੁਖਵੀਰ ਸਿੰਘ ਸੁੱਖਾ, ਭਾਈ ਅਮਰੀਕ ਸਿੰਘ ਮੁੰਡੇਰ, ਚਰਨਜੀਤ ਸਿੰਘ ਸਮਰਾ, ਭਾਈ ਲਾਲ ਸਿੰਘ ਨਿਊਯਾਰਕ, ਭਾਈ ਕੁਲਦੀਪ ਸਿੰਘ ਵੇਕ-ਅਪ ਖਾਲਸਾ, ਭਾਈ ਕੇਵਲ ਸਿੰਘ ਫਿਲਾਡੈਲਫੀਆ, ਭਾਈ ਧਰਮ ਸਿੰਘ ਫਿਲਾਡੈਲਫੀਆ, ਭਾਈ ਕਾਰਜ਼ ਸਿੰਘ, ਭਾਈ ਬਖਸ਼ੀਸ ਸਿੰਘ, ਭਾਈ ਕੁਲਵੰਤ ਸਿੰਘ ਨਿਊਯਾਰਕ, ਜਸਵੰਤ ਸਿੰਘ ਮਾਨ ਫਿਲਾਡੈਲਫੀਆ, ਭਾਈ ਅਮਰਜੀਤ ਸਿੰਘ ਫਿਲਾਡੈਲਫੀਆ, ਭਾਈ ਜਸਪਾਲ ਸਿੰਘ ਫਿਲਾਡੈਲਫੀਆ, ਭਾਈ ਧਰਮ ਸਿੰਘ ਫਿਲਾਡੈਲਫੀਆ, ਭਾਈ ਜਤਿੰਦਰ ਸਿੰਘ ਨਿਊਜਰਸੀ, ਭਾਈ ਗੁਰਦਾਵਰ ਸਿੰਘ ਨਿਊਜਰਸੀ, ਭਾਈ ਜਸਮਿੱਤਰ ਸਿੰਘ ਨਿਊਜਰਸੀ, ਬੀਬੀ ਚਰਨਜੀਤ ਕੌਰ ਫਿਲਾਡੈਲਫੀਆ, ਬੀਬੀ ਸਰਬਜੀਤ ਕੌਰ ਫਿਲਾਡੈਲਫੀਆ, ਬੀਬੀ ਗੁਰਵਿੰਦਰ ਕੌਰ, ਬੀਬੀ ਗੁਰਦੇਵ ਕੌਰ, ਬੀਬੀ ਜਤਿੰਦਰ ਕੌਰ ਨਿਊਯਾਰਕ, ਬੀਬੀ ਮਨਜੀਤ ਕੌਰ ਨਿਊਯਾਰਕ

  
ਸਿੱਖ ਨੇ ਫਰਾਂਸ 'ਚ ਜਿੱਤੀ 'ਪੱਗ ਦੀ ਲੜਾਈ'             print

     13 jan 2012     Thanks For Jagbani
 


ਸੰਯੁਕਤ ਰਾਸ਼ਟਰ ਦੀ ਮਾਨਵ ਅਧਿਕਾਰ ਇਕਾਈ ਇਸ ਨਤੀਜੇ 'ਤੇ ਪਹੁੰਚੀ ਹੈ ਕਿ ਫਰਾਂਸ ਨੇ ਆਈ ਕਾਰਡ ਦੇ ਫੋਟੋ ਲਈ 76 ਸਾਲਾ ਸਿੱਖ ਵਿਅਕਤੀ ਤੋਂ ਪਗੜੀ ਉਤਾਰਨ ਦੀ ਗੱਲ ਕਹਿ ਕੇ ਉਸਦੀ ਧਾਰਮਿਕ ਸੁਤੰਤਰਤਾ ਦਾ ਉਲੰਘਣ ਕੀਤਾ ਹੈ। ਅਮਰੀਕਾ ਸਥਿਤ ਸਿੱਖ ਸਮੂਹ 'ਯੂਨਾਈਟਿਡ ਸਿੱਖ' ਨੇ ਰਣਜੀਤ ਵਲੋਂ ਯੰਕੁਤ ਰਾਸ਼ਟਰ ਦੀ ਮਾਨਵਅਧਿਕਾਰ ਪਰੀਸ਼ਦ (ਯੂ. ਐਨ. ਐਚ. ਆਰ. ਸੀ.) 'ਚ ਦਸੰਬਰ 2008 'ਚ ਪਟੀਸ਼ਨ ਦਾਇਰ ਕੀਤੀ ਸੀ। ਪਗੜੀ ਉਤਾਰਨ ਤੋਂ ਇਨਕਾਰ ਕਰਨ 'ਤੇ ਫਰਾਂਸ ਨੇ ਸਿੰਘ ਨੂੰ ਰੈਜੀਡੈਂਸ ਕਾਰਡ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਕਾਰਨ ਸਿੰਘ ਨੂੰ ਉਸਦੀ ਖਰਾਬ ਸਿਹਤ ਦੇ ਬਾਵਜੂਦ 2005 ਤੋਂ ਹੀ ਪਬਲਿਕ ਹੈਲਥ ਕੇਅਰ ਸਿਸਟਮ ਜਾਂ ਹੋਰ ਸਮਾਜਿਕ ਯੋਜਨਾਵਾਂ ਦਾ ਲਾਭ ਨਹੀਂ ਮਿਲ ਰਿਹਾ ਹੈ।

ਯੂਨਾਈਟਿਡ ਸਿੱਖ ਮੁਤਾਬਕ ਯੂ. ਐਨ. ਆਚ. ਆਰ. ਸੀ. ਨੇ ਕਿਹਾ ਕਿ ਆਈ.ਡੀ ਫੋਟੋਗ੍ਰਾਫ ਲਈ ਪਗੜੀ ਉਤਾਰਨਾ ਸਿਰਫ ਇਕਵਾਰ ਦੀ ਲੋੜ ਹੋਣ ਦੇ ਬਾਵਜੂਦ ਇਹ ਰਣਜੀਤ ਸਿੰਘ ਦੀ ਧਾਰਮਿਕ ਸੁਤੰਤਰਤਾ 'ਚ ਲਗਾਤਾਰਾ ਦਖਲਅੰਦਾਜ਼ੀ ਹੋਵੇਗੀ ਕਿਉਂਕਿ ਉਹ ਹਮੇਸ਼ਾ ਆਈ. ਡੀ. ਕਾਰਡ 'ਚ ਪਗੜੀ ਤੋਂ ਬਿਨਾਂ ਦਿਖੇਗਾ। ਪਛਾਣ ਦੀ ਜਾਂਚ ਦੌਰਾਨ ਉਸ ਨੂੰ ਵਾਰ-ਵਾਰ ਪਗੜੀ ਉਤਾਰਨ ਲਈ ਮਜਬੂਰ ਕੀਤਾ ਜਾਏਗਾ। ਯੂਨਾਈਟਿਡ ਸਿੱਖ ਅਨੁਸਾਰ ਸੰਯੁਕਤ ਰਾਸ਼ਟਰ ਮਾਨਵਅਧਿਕਾਰ ਇਕਾਈ ਨੇ ਕਿਹਾ ਕਿ ਫਰਾਂਸ ਇਹ ਸੱਪਸ਼ਟ ਕਰਨ 'ਚ ਅਸਫਲ ਰਿਹਾ ਕਿ ਪਗੜੀ ਪਛਾਣ 'ਚ ਕਿਸੇ ਤਰ੍ਹਾਂ ਪਾਬੰਦ ਹੈ ਕਿਉਂਕਿ ਵਿਅਕਤੀ ਦਾ ਚਿਹਰਾ ਦਿਖਦਾ ਰਹੇਗਾ ਅਤੇ ਉਹ ਸਾਰੇ ਮੌਕਿਆਂ 'ਤੇ ਪਗੜੀ ਪਹਿਨੇ ਹੋਵੇਗਾ। ਇਹ ਕਾਨੂੰਨ ਕੌਮਾਂਤਰੀ ਨਾਗਰਿਕ ਜ਼ਿੰਮੇਵਾਰੀ ਅਤੇ ਰਾਜਨੀਤਿਕ ਅਧਿਕਾਰ ਦੀ ਧਾਰਾ 18 ਦਾ ਉਲੰਘਣ ਹੈ ਜੋ 4 ਫਰਵਰੀ 1981 ਨੂੰ ਹੋਂਦ 'ਚ ਆਇਆ ਸੀ। ਸਿੰਘ ਨੇ ਕਿਹਾ ਕਿ ਮੈਨੂੰ ਯਕੀਨ ਸੀ ਕਿ ਇਨਸਾਫ ਮਿਲੇਗਾ। ਮੈਂ ਹੌਸਲੇ ਨਾਲ ਇਸ ਦਾ ਇੰਤਜ਼ਾਰ ਕੀਤਾ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਫਰਾਂਸ ਹੁਣ ਆਪਣੀ ਜ਼ਿੰਮੇਵਾਰੀ ਨਿਭਾਏਗਾ ਅਤੇ ਮੈਨੂੰ ਰੈਜੀਡੈਂਸ ਕਾਰਡ ਮੁਹੱਈਆ ਕਰਾਏਗਾ ਜਿਸ 'ਚ ਮੇਰੀ ਫੋਟੋ ਪਗੜੀ ਸਣੇ ਹੋਵੇਗੀ।


  
ਗੁਰਦੁਆਰਾ ਬੰਗਲਾ ਸਾਹਿਬ ਦਾ ਕੀਰਤਨ ਅਤੇ ਕਥਾ, ਕੂੜ ਪ੍ਰਚਾਰ ਹੈ - ਅਵਤਾਰ ਸਿੰਘ ਮੱਕੜ
ਹੁਣ ਬੋਲੋ ਤਖ਼ਤਾਂ ਦੇ ਸੇਵਾਦਾਰੋ              print

     11 jan2012     ਅਖੌਤੀ ਸੰਤਾਂ ਦੇ ਕੌਤਕ
 


..........ਵੀਰ ਪਾਲ ਸਿੰਘ ਗਰੇਵਾਲ ਨਾਲ ਹੋਈ ਇੱਕ ਇੰਟਰਵਿਊ ਵਿਚ ਸ਼ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਗੁਰਦੁਆਰਾ ਬੰਗਲਾ ਸਾਹਿਬ ਦੇ ਕੀਰਤਨ ਅਤੇ ਕਥਾ ਬਾਰੇ ਬਹੁਤ ਹੀ ਭੱਦੀ ਸ਼ਬਦਾਵਲੀ ਵਰਤੀ।ਅਵਤਾਰ ਸਿੰਘ ਮਕੱੜ ਸਿੱਖ ਕੌਮ ਦੇ ਨਿਧੜਕ ਪ੍ਰਚਾਰਕ ਪ੍ਰੋ. ਸਰਬਜੀਤ ਸਿੰਘ ਧੂੰਦਾ ਦੀ ਨਿਖੇਧੀ ਕਰਦਾ ਕਰਦਾ ਆਪਣੀ ਹਊਮੇ ਦੀ ਪੌੜੀ ਦੇ ਆਖ਼ਰੀ ਡੰਡੇ ਤੇ ਜਾ ਪੁਜਾ ਤੇ ਇਹ ਕਹਿ ਦਿੱਤਾ ਕੇ ਬੰਗਲਾ ਸਾਹਿਬ ਤੋਂ ਸਭ ਕੂੜ ਪ੍ਰਚਾਰ ਹੋ ਰਿਹਾ ਹੈ।ਸੱਭ ਤੋਂ ਹੈਰਾਨੀ ਦੀ ਗੱਲ ਇਹ ਹੈ ਇਸ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕੀਤਾ ਉਹ ਗ੍ਰੰਥ ਨਜ਼ਰੀ ਨਹੀਂ ਪੈ ਰਿਹਾ ਜਿਸ ਵਿਚ ਉਹ ਸਾਰਾ ਕੁਝ ਭਰਿਆ ਪਿਆ ਜਿਸ ਦਾ ਪ੍ਰੋ. ਸਰਬਜੀਤ ਸਿੰਘ ਧੂੰਦਾ ਜਿਕਰ ਕਰਦੇ ਹਨ।ਅਸੀਂ ਇਥੇ ਲਿਖਣਾ ਵੀ ਮੁਨਾਸਿਬ ਨਹੀਂ ਸਮਝਦੇ ਜੋ ਗੰਦ ਉਸ ਵਿਚ ਭਰਿਆ ਪਿਆ ਹੈ ਕਿਉਂਕਿ ਸੂਝਵਾਨ ਪਾਠਕ ਆਪ ਹੀ ਬਹੁਤ ਕੁੱਝ ਜਾਣਦੇ ਹਨ।ਕੀ ਉਸ ਦੇ ਅਖੰਡਪਾਠ ਨਹੀਂ ਹੋ ਰਹੇ ? ਇਹ ਪ੍ਰੋ. ਸਰਬਜੀਤ ਸਿੰਘ ਹੀ ਹਨ ਜਿਨ੍ਹਾਂ ਨੇ ਉਸ ਸਾਰੇ ਕੂੜ ਦੇ ਖਿਲਾਫ਼ ਬੋਲਣ ਦੀ ਜੁਰਅਤ ਕੀਤੀ ਹੈ ਅਤੇ ਨਾਲ ਹੀ ਪ੍ਰੋ. ਸਰਬਜੀਤ ਸਿੰਘ ਵੱਲੋਂ ਜੋ ਗੁਰਮਤ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਉਸ ਤੋ ਡੇਰਾਵਾਦੀ ਲੋਕ ਅਤੇ ਮਕੱੜ ਜੁੰਡਲੀ ਬੂਰੀ ਤਰਾਂ ਬੁਖਲਾਹ ਚੁੱਕੀ ਹੈ ।ਹੰਕਾਰ ਵਿਚ ਅੰਨ੍ਹਾ ਹੋਇਆ ਮੱਕੜ ਇਹ ਵੀ ਕਹਿ ਰਿਹਾ ਸੀ ਕਿ ਗੁਰਮਤ ਗਿਆਨ ਮਿਸ਼ਨਰੀ ਕਾਲਜ ਵੀ ਮੇਰੀ ਹੀ ਦੇਣ ਹੈ।ਬੜੀ ਹੈਰਾਨੀ ਦੀ ਗੱਲ ਹੈ ਕੇ ਜੋ ਆਦਮੀ ਆਪਣੀ ਕਾਰ ਵਿਚ ਆਪਣੀ ਜੇਬ ਵਿਚੋਂ ਤੇਲ ਵੀ ਨਹੀਂ ਪਵਾ ਸਕਦਾ {ਉਹ ਵੀ ਗੁਰੂ ਦੀ ਗੋਲਕ ਵਿਚੋਂ ਹੀ ਪਾ ਰਿਹਾ ਹੈ } ਉਹ ਕਿਸੇ ਸੰਸਥਾ ਨੂੰ ਕੀ ਦੇ ਸਕਦਾ ਹੈ ਮਕੱੜ ਨੇ ਇਹ ਵੀ ਕਿਹਾ ਕਿ ਕੈਨੇਡਾ ਅਤੇ ਹੋਰ ਵਿਦੇਸ਼ੀ ਮੁਲਕਾ ਦੀਆਂ ਸਿੱਖ ਸੰਗਤਾਂ ਗੁਰਮਤ ਵਿਹੂਣੀਆਂ ਅਨਪੜ੍ਹ ਗਵਾਰ ਹਨ ।ਪਰ ਇਸ ਦੀ ਬੋਲ ਚਾਲ ਤੋ ਤਾਂ ਇਹ ਹੀ ਲੱਗ ਰਿਹਾ ਹੈ ਕਿ ਇਸ ਦੇ ਪਾਸ ਨਾ ਕੋਈ ਤਮੀਜ਼, ਨਾ ਕੋਈ ਗੁਰਮਤ ,ਨਾ ਹੀ ਅਕਲ ਹੈ , ਇਸ ਨੂੰ ਸਭ ਤੋ ਪਹਿਲਾਂ ਆਪਣੀ ਬੁਕਲ਼ ਵਿਚ ਚਾਤ ਮਾਰਨੀ ਚਾਹੀਦੀ ਹੈ।ਮੱਕੜ ਨੇ ਇਹ ਵੀ ਕਿਹਾ ਕਿ ਤੁਸੀਂ ਬਾਹਰ ਵਾਲੇ ਲੋਕਾਂ ਨੇ ਸਰਬਜੀਤ ਧੁੰਦੇ ਦੇ ਗਲ਼ ਵਿਚ ਸਾਫਾ ਪਾ ਕੇ ਧੂਇਆ ਕਿਓਂ ਨਹੀਂ .....। .................ਅਸੀਂ ਸਮੂਹ ‘‘ਅਖੋਤੀ ਸੰਤਾਂ ਦੇ ਕੌਤਕ ਫੇਸਬੁੱਕ ਗਰੁਪ ’’ ਵਾਲੇ ਮਕੱੜ ਨੂੰ ਸਖਤ ਸ਼ਬਦਾ ਵਿਚ ਤਾੜਨਾ ਕਰਦੇ ਹਾਂ ਕਿ ਆਪਣੀ ਜੁਬਾਨ ਨੂੰ ਕੰਟਰੋਲ ਵਿਚ ਰੱਖੇ। ਪ੍ਰੋ. ਸਰਬਜੀਤ ਸਿੰਘ ਧੂੰਦੇ ਦੇ ਗਲ਼ ਵਿਚ ਸਾਫੇ ਨੂੰ ਛੱਡ ਸਾਡੇ ਕੋਲ ਤੇਰੇ ਗਲ ਦਾ ਸਾਫਾ ਤਿਆਰ ਹੈ ।ਸਾਡੇ ਗਰੁਪ ਦਾ ਜਿਸ ਦਿਨ ਤੁਹਾਡੇ ਨਾਲ ਸਾਹਮਣਾ ਹੋਇਆ ਅਸੀਂ ਤੁਹਾਡੇ ਗਲ ਵਿਚ ਸਾਫਾ ਜਰੂਰ ਪਾਵਾਂਗੇ । ਸਾਡਾ ਇਹ ਗਰੁਪ ਤੁਹਾਨੂੰ ਅੱਜ ਤਕ ਦਾ ਸਭ ਤੋਂ, ਘਟੀਆ, ਨਿਕਮਾਂ, ਅਧਰਮੀ, ਨੀਚ, ਕੂੜ ਪ੍ਰਧਾਨ ਐਲਾਨਦਾ ਹੈ ਅਤੇ ਜਨਤਕ ਤੋਰ ਤੇ ਤੁਹਾਡਾ ਬਾਈਕਾਟ ਕੀਤਾ ਜਾਂਦਾ ਹੈ। ਅਸੀਂ ਆਪਣੇ ਸਮੂਹ ਮੈਬਰਾਂ ਅਤੇ ਸਿੱਖ ਭਾਈ ਚਾਰੇ ਨੂੰ ਅਪੀਲ ਕਰਦੇ ਹਾਂ ਕਿ ਇਨ੍ਹਾ ‘ਜਥੇਦਾਰਾਂ ਅਤੇ ਪਰਧਾਨ ਮੱਕੜ ਨੂੰ ਮੂੰਹ ਨਾ ਲਾਇਆ ਜਾਵੇ
ਜਾਰੀ ਕਰਤਾ : ਦਲਜੀਤ ਸਿੰਘ ਇੰਡਿਆਨਾ ,ਬਲਰਾਜ ਸਿੰਘ ਸਪੋਕਨ,ਅਜੈਬ ਸਿੰਘ ਸਿਆਟਲ ,ਕੁਲਜੀਤ ਸਿੰਘ ਫਰਿਜਨੋ ,ਰਸ਼ਪਾਲ ਸਿੰਘ ਬਾਹੋਵਾਲ ,ਸਰਬਜੀਤ ਸਿੰਘ ਫਰਿਜਨੋ ,ਹਰਬਖਸ ਸਿੰਘ ਸੈਨਹੋਜੇ ,ਹਰਪਾਲ ਸਿੰਘ ,ਲਸ਼ਮਣ ਸਿੰਘ ਕੈਲਗਰੀ ,ਹਰਮੀਤ ਸਿੰਘ ਏਡਮਿਨਟਨ,ਹਰਦੀਪ ਸਿੰਘ ,ਜਸਵਿੰਦਰ ਸਿੰਘ ਖਾਲਸਾ ,ਕਮਲਜੀਤ ਸਿੰਘ ਨੋਰਵੇ ,ਬਲਦੇਵ ਸਿੰਘ ਨੋਰਵੇ ,ਹਰਮਿੰਦਰ ਸਿੰਘ ,ਕੁਲਵਿੰਦਰ ਸਿੰਘ ਪੰਜਾਬ ,ਕੁਲਵੰਤ ਸਿੰਘ ਦੁਬੇਈ ,ਬੀਬੀ ਪੁਨੀਤ ਕੋਰ ,ਸਤਨਾਮ ਸਿੰਘ ,ਜਤਿੰਦਰ ਸਿੰਘ ,ਸਤਿੰਦਰਜੀਤ ਸਿੰਘ ,ਅਮਨਦੀਪ ਸਿੰਘ ,ਇੰਦਰਜੀਤ ਸਿੰਘ ਜੈਬੋਵਾਲੀਆ,ਜਗਮਨ ਸਿੰਘ ,ਵਰਿੰਦਰ ਸਿੰਘ ਕਾਦੀਆ,ਗੁਰਦਿਆਲ ਸਿੰਘ ,ਖੁਸਵੰਤ ਸਿੰਘ ,ਅਮਰਦੀਪ ਸਿੰਘ ,ਗੁਰਮਿਤ ਸਿੰਘ ਬਰਸਾਲ ,ਦਵਿੰਦਰ ਸਿੰਘ ,ਨਵਕਿਰਨ ਸਿੰਘ ਮਤਵਾਨੀ , ਨਰਿੰਦਰ ਸਿੰਘ ਡੈਲਸ, ਗੁਲਜ਼ਾਰ ਸਿੰਘ, ਨਵਦੀਪ ਸਿੰਘ ਟਰੇਸੀ, ਬਾਵਾ ਸਿੰਘ ਲੈਥਰੋਪ, ਸੁਖਦੇਵ ਸਿੰਘ ਲੈਥਰੋਪ।

  
ਜੇ ਸਿੱਖਾਂ ਨੇ ਪੰਥ ਨੂੰ ਬਚਾਉਣਾ ਹੈ ਤਾਂ ਇਨ੍ਹਾਂ ਔਰੰਗਜ਼ੇਬੀ ਸੋਚ ਵਾਲੇ ਨਾਜਾਇਜ਼ ਪੁਜਾਰੀਆਂ ਤੋਂ ਖਹਿੜਾ ਛੁਡਾਓ             print

     4 dec 2012     ਡਾ: ਹਰਜਿੰਦਰ ਸਿੰਘ ਦਿਲਗੀਰ
 


ਪੰਥ ਨੂੰ ਚਾਹੀਦਾ ਹੈ ਕਿ ਉਹ ਅਕਾਲ ਤਖ਼ਤ ਦੇ ਅਖੌਤੀ ਜਥੇਦਾਰ ਦਾ ਨਾਜਾਇਜ਼ ਅਹੁਦਾ ਐਲਾਨੀਆ ਤੌਰ ‘ਤੇ ਰੱਦ ਕਰ ਦੇਣ ਵਰਨਾ ਇਹ ਔਰੰਗਜ਼ੇਬ ਦੇ ਪੈਰੋਕਾਰ ਪੁਜਾਰੀ ਕਿਸੇ ਸਿੱਖ ਨੂੰ ਗੁਰੁ ਗ੍ਰੰਥ ਸਾਹਿਬ ਦੀ ਸਿਖਿਆ ਦੀ ਗੱਲ ਨਹੀਂ ਕਰਨ ਦੇਣਗੇ। ਜੋ ਵੀ ਪੰਥ ਦੀ ਗੱਲ ਕਰਦਾ ਹੈ ਉਸ ਦੇ ਖ਼ਿਲਾਫ਼ ਹੀ ਫ਼ਤਵੇ ਜਾਰੀ ਕਰਨ ਲਗ ਪੈਂਦੇ ਹਨ; ਪਹਿਲਾਂ ਇਨ੍ਹਾਂ ਨੇ ਗਿਆਨੀ ਭਾਗ ਸਿੰਘ, ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ, ਜੋਗਿੰਦਰ ਸ਼ਿੰਘ ਸਪੋਕਸਮੈਨ, ਪ੍ਰੋ ਦਰਸ਼ਨ ਸਿੰਘ ਦੀ ਜ਼ਬਾਨ ਬੰਦ ਕਰਨ ਦੀ ਕੋਸ਼ਿਸ਼ ਕੀਤੀ ਤੇ ਹੁਣ ਸਰਬਜੀਤ ਸਿੰਘ ਧੂੰਗਾ ਦੇ ਖ਼ਿਲਾਫ਼ ਜਹਾਦ ਖੜ੍ਹਾ ਕੀਤਾ ਹੈ। ਪੰਥ ਨੇ ਇਨ੍ਹਾਂ ਪੁਜਾਰੀਆਂ ਨੂੰ ਵਾਰ ਵਾਰ ਦੁਰਕਾਰਿਆ ਹੈ ਤੇ ਇਨ੍ਹਾਂ ਵੱਲੋਂ ਅਖੌਤੀ ਤੌਰ ‘ਤੇ ਖਾਰਜ ਕੀਤੇ ਵਿਦਵਾਨਾਂ ਨੂੰ ਸਗੋਂ ਵਧੇਰੇ ਸਨਮਾਨ ਦਿੱਤਾ ਹੈ।

ਅੱਜ ਦਰਬਾਰ ਸਾਿਹਬ, ਅਕਾਲ ਤਖ਼ਤ ਅਤੇ ਹੋਰ ਗੁਰਦੁਆਰਿਆਂ ‘ਤੇ ਚੌਕ ਮਹਿਤਾ ਦੇ ਡੇਰੇ ਦੇ ਚੇਲਿਆਂ ਅਤੇ ਹੋਰ ਸਾਧਾਂ ਦਾ ਕਬਜ਼ਾ ਹੈ। ਇਹ ਡੇਰੇ ਨਿਰਮਲਿਆਂ ਅਤੇ ਉਦਾਸੀਆਂ ਦੇ ਡੇਰੇ ਹਨ ਸਿੱਖਾਂ ਦੇ ਨਹੀਂ। ਜੇ ਇਨ੍ਹਾਂ ਨੂੰ ਨਾਜਾਇਜ਼ ਹੁਕਮ ਜਾਰੀ ਕਰਨ ਤੋਂ ਨੱਥ ਨਾ ਪਾਈ ਗਈ ਤਾਂ ਬਾਦਲ ਅਤੇ ਧੁੰਮੇ ਦੀਆਂ ਇਹ ਧਾਰਮਿਕ ਵੇਸਵਾਵਾਂ ਪੰਥ ਦਾ ਬੇੜਾ ਗਰਕ ਕਰ ਦੇਣਗੀਆਂ। ਹਰ ਪੰਥਕ ਜਥੇਬੰਦੀ, ਹਰ ਵਿਦਵਾਨ, ਹਰ ਆਗੂ ਦਾ ਫ਼ਰਜ਼ ਹੈ ਕਿ ਅਖੌਤੀ ਜਥੇਦਾਰ ਦੇ ਨਾਜਾਇਜ਼ ਅਹੁਦੇ ਨੂੰ ਰੱਦ ਕਰ ਕੇ ਇਸ ਨੂੰ ਜ਼ਮੀਨ ਵਿਚ ਡੂੰਘਾ ਦਫ਼ਨ ਕਰ ਦਿੱਤਾ ਜਾਵੇ ਤਾਂ ਜੋ ਇਸ ਬ੍ਰਾਹਮਣੀ ਪੁਜਾਰੀਵਾਦ, ਧੱਕੇਸ਼ਾਹੀ ਅਤੇ ਔਰੰਗਜ਼ੇਬੀ ਸੋਚ ਤੇ ਧਰਮ ਦੇ ਨਾਂ ਤੇ ਨਾਜਾਇਜ਼ ਗੁੰਡਾਗਰਦੀ ਨੂੰ ਸਦਾ ਵਾਸਤੇ ਖ਼ਤਮ ਕਰ ਦਿੱਤਾ ਜਾਵੇ। ਅੱਜ ਜ਼ਰੂਰਤ ਹੈ ਕਿ ਜਿਵੇਂ ਯੂਰਪ ਦੇ ਲੋਕਾਂ ਨੇ ਪੁਜਾਰੀਆਂ ਨੂੰ ਰੱਦ ਕੀਤਾ ਸੀ ਸਿੱਖ ਵੀ ਇਸ ਨਵੀਂ ਪੈਦਾ ਕੀਤੀ ਗਈ ਅਲਾਮਤ ਦਾ ਭੋਗ ਪਾ ਦੇਣ। ਇਸ ਸਬੰਧ ਵਿਚ ਪੰਥਕ ਜਥੇਬੰਦੀਆਂ ਅਤੇ ਹੋਰ ਪੰਥ ਦਰਦੀਆਂ ਦਾ ਇਕ ਇਕੱਠ ਐਤਵਾਰ ਨੂੰ ਬੁਲਾਏ ਜਾਣ ਦੀਆਂ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ। - - ਡਾ: ਹਰਜਿੰਦਰ ਸਿੰਘ ਦਿਲਗੀਰ


  
ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵੱਲੋਂ (ਜਥੇਦਾਰ-?) ਗੁਰਬਚਨ ਸਿੰਘ ਦੇ ਸਰਬਜੀਤ ਸਿੰਘ ਧੁੰਦਾ ਵਾਰੇ ਅਦੇਸ਼ ਦੇ ਸੰਦਰਭ ਵਿੱਚ ਪ੍ਰੈਸ ਨੋਟ             print

     4 jan2012     wakeup khalsa



  
ਪ੍ਰੋ. ਸਰਬਜੀਤ ਸਿੰਘ ਧੁੰਦਾ ਨੂੰ ਅਖੌਤੀ ਜਥੇਦਾਰ ਵੱਲੋਂ ਨਾਦਰਸ਼ਾਹੀ ਫੁਰਮਾਨ ਤਹਿਤ ਅਕਾਲ ਤਖ਼ਤ ਉਪਰ ਤਲਬ             print

     3 jan 2012     wakeup khalsa


ਪ੍ਰੋ. ਸਰਬਜੀਤ ਸਿੰਘ ਧੁੰਦਾ ਨੂੰ ਅਖੌਤੀ ਜਥੇਦਾਰ ਵੱਲੋਂ ਨਾਦਰਸ਼ਾਹੀ ਫੁਰਮਾਨ ਤਹਿਤ ਅਕਾਲ ਤਖ਼ਤ ਉਪਰ ਤਲਬ
  
ਪੀ. ਪੀ. ਪੀ. ਵੱਲੋਂ ਲੰਬੀ ਤੋਂ ਚੋਂਣ ਲੜਨ ਰਹੇ ਗੁਰਦਾਸ ਬਾਦਲ ਨੇ ਪਹਿਲੀ ਵਾਰ ਅਪਣੇ ਭਰਾ ਪ੍ਰਕਾਸ਼ ਬਾਦਲ ਦੇ ਪ੍ਰਵਾਰ ਦੀ ਬੇ-ਵਫਾਈ ਖੁੱਲ ਕੇ ਬਿਆਨ ਕੀਤੀ              print

     28 dec2011     Thanks For Jagbani
 


ਪੀ. ਪੀ. ਪੀ. ਵੱਲੋਂ ਲੰਬੀ ਤੋਂ ਚੋਂਣ ਲੜਨ ਰਹੇ ਗੁਰਦਾਸ ਬਾਦਲ ਨੇ ਪਹਿਲੀ ਵਾਰ ਅਪਣੇ ਭਰਾ ਪ੍ਰਕਾਸ਼ ਬਾਦਲ ਦੇ ਪ੍ਰਵਾਰ ਦੀ ਬੇ-ਵਫਾਈ ਖੁੱਲ ਕੇ ਬਿਆਨ ਕੀਤੀ
ਸੁਣਨ ਲਈ ਹੇਠਾਂ ਬਣਇਆਂ ਆਡੀਓ ਆਈ ਕਾਨ ਕਲਿੱਕ ਕਰੋ

  
ਆਪ੍ਰੇਸ਼ਨ ਬਲਿਊ ਸਟਾਰ 'ਤੇ ਬਾਦਲ ਦੀ ਭਾਜਪਾ ਨੂੰ ਕਲੀਨ ਚਿੱਟ             print

     26 dec 2011     ਨਕੋਦਰ ( Thanks for JAGBANI)
 


ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਆਪ੍ਰੇਸ਼ਨ ਬਲਿਊ ਸਟਾਰ 'ਚ ਭਾਰਤੀ ਜਨਤਾ ਪਾਰਟੀ ਦੀ ਕੋਈ ਭੂਮਿਕਾ ਨਹੀਂ ਸੀ। ਨਕੋਦਰ 'ਚ ਅਕਾਲੀ ਦਲ ਦੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਬਾਦਲ ਤੋਂ ਜਦੋਂ ਆਪ੍ਰੇਸ਼ਨ ਬਲਿਊ ਸਟਾਰ ਦਾ ਮੁੱਦਾ ਉਠਾਉਣ ਵਾਲੇ ਪੱਤਰਕਾਰਾਂ ਨੇ ਇਸ ਪੂਰੇ ਮਾਮਲੇ 'ਚ ਭਾਜਪਾ ਦੀ ਭੂਮਿਕਾ 'ਤੇ ਬਾਦਲ 'ਤੇ ਸਵਾਲ ਕੀਤਾ ਤਾਂ ਬਾਦਲ ਨੇ ਆਪ੍ਰੇਸ਼ਨ ਬਲਿਊ ਸਟਾਰ 'ਚ ਭਾਜਪਾ ਦੀ ਭੂਮਿਕਾ ਤੋਂ ਸਾਫ ਇਨਕਾਰ ਕਰ ਦਿੱਤਾ। ਪੱਤਰਕਾਰਾਂ ਨੇ ਜਦੋਂ ਇਸ ਸੰਬੰਧ 'ਚ ਬਾਦਲ ਨੂੰ ਸੀਨੀਅਰ ਭਾਜਪਾ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਦੀ ਕਿਤਾਬ 'ਮਾਈ ਕੰਟਰੀ ਮਾਈ ਲਾਈਫ' ਦੀ ਯਾਦ ਦਿਵਾਈ ਤਾਂ ਬਾਦਲ ਨੇ ਕਿਹਾ ਕਿ ਅਡਵਾਨੀ ਦੀ ਕਿਤਾਬ ਉਨ੍ਹਾਂ ਨਹੀਂ ਪੜ੍ਹੀ।

ਪੰਜਾਬ 'ਚ ਮੌਜੂਦਾ ਦੌਰ 'ਚ ਸ਼ਾਂਤੀ ਦੌਰਾਨ ਇਸ ਤਰ੍ਹਾਂ ਦਾ ਮੁੱਦਾ ਸਟੇਜ 'ਤੇ ਉਠਾਏ ਜਾਣ ਨੂੰ ਲੈ ਕੇ ਜਦੋਂ ਪੱਤਰਕਾਰਾਂ ਨੇ ਬਾਦਲ ਤੋਂ ਪੁੱਛਿਆ ਤਾਂ ਬਾਦਲ ਨੇ ਕਿਹਾ ਕਿ ਕਾਂਗਰਸ ਦੀ ਇਹ ਗਲਤੀ ਮੁਗਲਾਂ ਤੋਂ ਵੀ ਵੱਡੀ ਹੈ ਲਿਹਾਜ਼ਾ ਇਸ ਬਾਰੇ ਗੱਲ ਕਰਨਾ ਜ਼ਰੂਰੀ ਨਹੀਂ ਹੈ। ਜ਼ਿਕਰਯੋਗ ਹੈ ਕਿ ਸੀਨੀਅਰ ਭਾਜਪਾ ਨੇਤਾ ਲਾਲ ਕ੍ਰਿਸ਼ਨ ਅਵਡਾਨੀ ਦੀ ਕਿਤਾਬ 'ਮਾਈ ਕੰਟਰੀ ਮਾਈ ਲਾਈਪ' 'ਚ ਅਡਵਾਨੀ ਨੇ ਲਿਖਿਆ ਸੀ ਕਿ 1984 'ਚ ਪੰਜਾਬ 'ਚ ਹੋਏ ਆਪ੍ਰੇਸ਼ਨ ਬਲਿਊ ਸਟਾਰ ਲਈ ਭਾਜਪਾ ਨੇਤਾਵਾਂ ਨੇ ਸਾਬਕਾ ਕਾਂਗਰਸ ਸਰਕਾਰ 'ਤੇ ਕਾਰਵਾਈ ਕਰਨ ਦਾ ਦਬਾਅ ਬਣਾਇਆ ਸੀ। ਇਹੀ ਕਾਰਨ ਸੀ ਕਿ ਜਨ ਚੇਤਨਾ ਰੈਲੀ ਲੈ ਕੇ ਅੰਮ੍ਰਿਤਸਰ ਪੁੱਜੇ ਲਾਲ ਕ੍ਰਿਸ਼ਨ ਅਡਵਾਨੀ ਨੂੰ ਦਰਬਾਰ ਸਾਹਿਬ 'ਚ ਸਨਮਾਨਤ ਨਹੀਂ ਕੀਤਾ ਗਿਆ ਅਤੇ ਅਕਾਲੀ ਦਲ ਮਾਨ ਸਣੇ ਕਈ ਸਿੱਖ ਸੰਗਠਨਾਂ ਨੇ ਅਡਵਾਨੀ ਦੀ ਇਸ ਯਾਤਰਾ ਦਾ ਵਿਰੋਧ ਕੀਤਾ ਗਿਆ ਸੀ।


  
ਪ੍ਰੋ. ਸਰਬਜੀਤ ਸਿੰਘ ਧੁੰਦਾਂ ਨੇ ਇਕ ਵੇਰ ਫਿਰ ਆਪਣੇ ਕਹੇ ਨੂੰ ਦੁਬਾਰਾ ਕਹਿਕੇ ,ਪੰਥ ਵਿਰੋਧੀਆ ਨੂੰ ਦੱਸ ਦਿੱਤਾ ਕਿ ਮੇਰਾ ਸਰੀਰ ਤਾਂ ਜਾ ਸਕਦਾ ਪਰ ਸੱਚ ਕਹਿਣ ਤੋਂ ਪਿੱਛੇ ਨਹੀ ਹੱਟਾਗਾਂ             print

     22 dec2011     wakeup khalsa
 


ਪ੍ਰੋ. ਸਰਬਜੀਤ ਸਿੰਘ ਧੁੰਦਾਂ ਨੇ ਇਕ ਵੇਰ ਫਿਰ ਆਪਣੇ ਕਹੇ ਨੂੰ ਦੁਬਾਰਾ ਕਹਿਕੇ ,ਪੰਥ ਵਿਰੋਧੀਆ ਨੂੰ ਦੱਸ ਦਿੱਤਾ ਕਿ ਮੇਰਾ ਸਰੀਰ ਤਾਂ ਜਾ ਸਕਦਾ ਪਰ ਸੱਚ ਕਹਿਣ ਤੋਂ ਪਿੱਛੇ ਨਹੀ ਹੱਟਾਗਾਂ

  
ਜੇ ਕਰ ਭਾਜਪਾ ਸਰਕਾਰ ਨੇ 1984’ਚ ਢਾਹੇ ਗਏ ਗੁਰਦੁਆਰੇ ਦੀ ਜਗ੍ਹਾ ਸਿੱਖ ਕੌਮ ਨੂੰ ਵਾਪਸ ਨਾ ਕੀਤੀ ਤਾਂ ਆਉਣ ਵਾਲੀਆਂ ਚੋਣਾਂ ਵਿੱਚ ਸਿੱਖ ਭਾਜਪਾ ਤੇ ਉਸ ਦੀਆਂ ਭਾਈਵਾਲ ਪਾਰਟੀਆਂ ਦੇ ਵਿਰੁੱਧ ਵੋਟਾਂ ਪਾਉਣਗੇ              print

     22 dec2011     ਬਠਿੰਡਾ, ਕਿਰਪਾਲ ਸਿੰਘ
 


ਹਰਿਦੁਆਰ ਵਿਖੇ ਗੰਗਾ ਨਦੀ ਦੇ ਕੰਢੇ ਹਰਿ ਕੀ ਪੌੜੀ ਦੇ ਨਜ਼ਦੀਕ, ਗੁਰੂ ਨਾਨਕ ਸਾਹਿਬ ਜੀ ਦੇ ਚਰਨਛੋਹ ਪ੍ਰਾਪਤ ਇਤਿਹਾਸਕ ਗੁਰ ਅਸਥਾਨ ਗੁਰਦੁਆਰਾ ਗਿਆਨ ਗੋਦੜੀ ਸਾਹਿਬ, ਜਿਸ ਦੀ ਸਾਢੇ ਚਾਰ ਸਾਲ ਪੁਰਾਣੀ ਇਮਾਰਤ ਨੂੰ 1984 ਦੇ ਸੰਕਟਮਈ ਦਿਨਾਂ ਵਿੱਚ ਦੰਗਾਕਾਰੀਆਂ ਵੱਲੋਂ ਮਲੀਆ ਮੇਟ ਕਰ ਦਿੱਤਾ ਗਿਆ ਸੀ ਅਤੇ ਬਾਅਦ ਵਿੱਚ ਉਤਰਾਖੰਡ ਸਰਕਾਰ ਵਲੋਂ ਉਸ ਸਥਾਨ ’ਤੇ ਸਰਕਾਰੀ ਦਫ਼ਤਰ ਅਤੇ ਮਾਰਕੀਟ ਦੀ ਉਸਾਰੀ ਕਰ ਲਈ ਗਈ ਸੀ, ਦੀ ਮੁੜ ਉਸਾਰੀ ਲਈ ਜਗ੍ਹਾ ਦੀ ਪ੍ਰਾਪਤੀ ਦੀ ਮੰਗ ਨੂੰ ਲੈ 26 ਦਸੰਬਰ ਨੂੰ ਉਤਰਾਖੰਡ ਅਤੇ ਪੰਜਾਬ ਦੇ ਸਾਰੇ ਜ਼ਿਲ੍ਹਾ ਮੈਜਿਸਟ੍ਰੇਟਾਂ/ਡਿਪਟੀ ਕਮਿਨਸ਼ਨਰਾਂ ਰਾਹੀਂ ਸੂਬਾ ਸਰਕਾਰਾਂ ਨੂੰ ਮੈਮੋਰੈਂਡਮ ਦਿੱਤੇ ਜਾਣਗੇ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜਮੇਲੇ ਮੌਕੇ 27 ਦਸੰਬਰ ਨੂੰ ਫ਼ਤਹਿਗੜ੍ਹ ਸਾਹਿਬ ਵਿਖੇ, ਇਸ ਸਬੰਧੀ ਇੱਕ ਨਿਰੋਲ ਧਾਰਮਕ ਵਿਸ਼ਾਲ ਕਾਨਫਰੰਸ ਕੀਤੀ ਜਾਵੇਗੀ। ਇਹ ਸ਼ਬਦ ਪੰਥਕ ਸੇਵਾ ਲਹਿਰ ਦੇ ਮੁਖੀ ਬਾਬਾ ਬਲਜੀਤ ਸਿੰਘ ਦਾਦੂਵਾਲੇ ਨੇ ਅੱਜ ਸਵੇਰੇ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਕਥਾ ਦੌਰਾਨ ਕਹੇ, ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਹ ਉਹ ਅਸਥਾਨ ਹੈ ਜਿਥੇ ਗੁਰੂ ਨਾਨਕ ਸਹਿਬ ਜੀ ਨੇ ਪਾਂਡਿਆਂ ਅਤੇ ਆਮ ਲੋਕਾਈ ਦੇ ਉਲਟ ਚੜ੍ਹਦੇ ਵਾਲੇ ਪਾਸੇ ਪਾਣੀ ਦੇਣ ਦੀ ਥਾਂ ਪੱਛਮ ਵੱਲ ਪਾਣੀ ਸੁੱਟ ਕੇ ਪੁਜਾਰੀਆਂ ਨਾਲ ਗਿਆਨ ਗੋਸ਼ਟੀ ਕੀਤੀ ਸੀ ਅਤੇ ਗੁਰੂ ਅਮਰਦਾਸ ਜੀ ਦੇ ਸਮੇਂ ਇਸ ਸਥਾਨ ’ਤੇ ਹੋਈ ਗਿਆਨ ਗੋਸ਼ਟੀ ਦੀ ਯਾਦ ਨੂੰ ਤਾਜਾ ਰੱਖਣ ਲਈ ਧਰਮਸ਼ਾਲਾ ਕਾਇਮ ਕੀਤੀ ਗਈ ਸੀ ਜਿਸ ਨੂੰ ਅੱਜ ਅਸੀਂ ਗੁਰਦੁਆਰਾ ਗਿਆਨ ਗੋਸ਼ਟੀ ਦੇ ਨਾਮ ਨਾਲ ਯਾਦ ਕਰਦੇ ਹਾਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਰਹਿਨੁਮਾਈ ਹੇਠ ਸਿਰਜਿਆ ਪੋਹ ਦੇ ਮਹੀਨੇ ’ਚ ਲੂੰ ਕੰਡੇ ਖੜ੍ਹੇ ਕਰ ਦੇਣ ਵਾਲਾ ਗੁਰ ਇਤਿਹਾਸ ਸੁਣਾ ਕੇ ਉਨ੍ਹਾਂ ਕਿਹਾ ਸਾਨੂੰ ਭਾਵੇਂ ਸਰਕਾਰ ਗ੍ਰਿਫ਼ਤਾਰ ਕਰ ਲਵੇ, ਲਾਠੀਚਾਰਜ ਕਰ ਲਵੇ, ਭਾਵੇਂ ਗੋਲੀ ਵੀ ਕਿਉਂ ਨਾ ਮਾਰ ਦਿੱਤੀ ਜਾਵੇ ਪਰ ਗੁਰਦੁਆਰਾ ਗਿਆਨ ਗੋਦੜੀ ਵਾਲੀ ਥਾਂ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰਹੇਗਾ। ਬਾਈਧਾਰ ਦੇ ਹਿੰਦੂ ਰਾਜਿਆਂ ਵਲੋਂ ਗਊਆਂ ਅਤੇ ਮੁਗਲਾਂ ਵਲੋਂ ਕੁਰਾਨਸ਼ਰੀਫ਼ ਦੀਆਂ ਸੌਂਹਾਂ ਖਾਣ ਉਪ੍ਰੰਤ ਗੁਰੂ ਗੋਬਿੰਦ ਸਿੰਘ ਜੀ ਵਲੋਂ ਅਨੰਦਪੁਰ ਸਾਹਿਬ ਛੱਡਣ, ਸਰਸਾ ਨਦੀ ਦੇ ਕੰਢੇ ਪ੍ਰਵਾਰ ਦਾ ਵਿਛੋੜਾ, ਚਮਕੌਰ ਦੀ ਕੱਚੀ ਗੜ੍ਹੀ ਵਿੱਚ ਦੋ ਵੱਡੇ ਸਾਹਿਬਜ਼ਾਦਿਆਂ ਅਤੇ ਤਿੰਨ ਪਿਆਰਿਆਂ ਸਮੇਤ ਚਾਲੀ ਸਿੰਘਾਂ ਵਲੋਂ ਦੁਨੀਆਂ ਦੀ ਸੱਭ ਤੋਂ ਵੱਧ ਅਸਾਵੀਂ ਜੰਗ ਵਿੱਚ ਸ਼ਹੀਦੀਆਂ ਪਾਉਣ ਦਾ ਇਤਿਹਾਸ, ਅਤੇ ਸਰਹਿੰਦ ਦੀ ਦੀਵਾਰ ਵਿੱਚ ਚਿਣ ਕੇ ਦੋ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਨੂੰ ਠੰਡੇ ਬੁਰਜ ਤੋਂ ਡੇਗ ਕੇ ਸ਼ਹੀਦ ਕਰਨ ਦਾ ਇਤਿਹਾਸ ਸੁਣਾਉਂਦਿਆਂ ਬਾਬਾ ਬਲਜੀਤ ਸਿੰਘ ਜੀ ਨੇ ਕਿਹਾ ਕਿ ਅਤਿ ਦੀ ਭਿਆਨਕ ਸਥਿਤੀ ਵਿੱਚ ਵੇਦਾਵਾ ਲਿਖਣ ਵਾਲੇ ਸਿੰਘਾਂ ਨੇ ਤਾਂ ਬਹੁਤ ਜਲਦੀ ਹੀ ਮੁਕਤਸਰ ਵਿਖੇ ਪਹੁੰਚ ਕੇ ਸ਼ਹੀਦੀਆਂ ਪ੍ਰਾਪਤ ਕਰਕੇ ਚਾਲੀ ਮੁਕਤਿਆਂ ਦਾ ਰੁਤਬਾ ਹਾਸਲ ਕਰ ਲਿਆ ਸੀ ਪਰ ਅੱਜ ਸਾਰੀਆਂ ਹੀ ਸੁੱਖ ਸਹੂਲਤਾਂ ਤੇ ਅਹੁੱਦਿਆਂ ਦਾ ਅਨੰਦ ਮਾਨਣ ਵਾਲੇ ਕਦੋਂ ਬਖਸ਼ਾਉਣਗੇ? ਇਹ ਇਤਿਹਾਸ ਸੁਣਾ ਕੇ ਵਾਹ ਵਾਹ ਖੱਟਣ ਵਾਲੇ ਅਤੇ ਕੁਝ ਯਾਦਗਰਾਂ ਬਣਾ ਕੇ ਉਨ੍ਹਾਂ ਦੇ ਨਾਮ ’ਤੇ ਰਾਜਗੱਦੀਆਂ ਦਾ ਅਨੰਦ ਮਾਨਣ ਵਾਲੇ, ਜਿਨ੍ਹਾਂ ਨੂੰ ਗੁਰਦੁਆਰਾ ਗਿਆਨ ਗੋਦੜੀ ਦੇ ਵਿਵਾਦ ਸਬੰਧੀ ਅੱਜ ਤੱਕ ਕੋਈ ਜਾਣਕਾਰੀ ਹੀ ਨਹੀਂ, ਉਹ ‘ਪੰਥ ਰਤਨ’ ਅਤੇ ‘ਫ਼ਖ਼ਰ-ਏ-ਕੌਮ’ ਅਵਾਰਡ ਹਾਸਲ ਕਰਨ ਦਾ ਕੀ ਅਧਿਕਾਰ ਰੱਖਦੇ ਹਨ? ਇਹ ਦੱਸਣਯੋਗ ਹੈ ਕਿ ਬਾਬਾ ਦਾਦੂਵਾਲਾ ਦਾ ਇਹ ਇਸ਼ਾਰਾ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਵੱਲ ਸੀ ਜਿਨ੍ਹਾਂ ਨੂੰ 20 ਦਸੰਬਰ ਨੂੰ ਬਠਿੰਡਾ ਵਿਖੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ, ਗੁਰਦੁਆਰਾ ਗਿਆਨ ਗੋਦੜੀ ਨੂੰ ਅਜਾਦ ਕਰਵਾਉਣ ਲਈ ਸਿੱਖ ਜਥੇਬੰਦੀਆਂ ਵੱਲੋਂ ਦਿੱਲੀ ਵਿਖੇ ਭਾਜਪਾ ਹੈੱਡ ਕੁਆਟਰ ਅੱਗੇ ਲਾਏ ਗਏ ਧਰਨੇ ਵਿੱਚ ਸ਼ਾਮਲ ਨਾ ਹੋਣ ਦਾ ਕਾਰਣ ਪੁੱਛੇ ਜਾਣ ’ਤੇ ਇਸ ਸਬੰਧੀ ਅਣਜਾਣਤਾ ਪ੍ਰਗਟਾਈ ਗਈ ਸੀ ਅਤੇ ਜਾਣਕਾਰੀ ਦਿੱਤੇ ਜਾਣ ’ਤੇ, ਇਨ੍ਹਾਂ ਸਭ ਨਾਲੋਂ ਆਪਣੀ ਵੱਡੀ ਪ੍ਰਾਪਤੀ ਦੱਸਦਿਆਂ ਕਿਹਾ ਸੀ ਕਿ ਸਿੱਖ ਇਤਿਹਾਸ ਦੀਆਂ ਯਾਦਗਾਰਾਂ ਬਣਾ ਕੇ ਜੋ ਸੇਵਾ ਉਨ੍ਹਾਂ ਪੰਥ ਦੀ ਕੀਤੀ ਹੈ ਉਹ ਹੋਰ ਕਿਸੇ ਨੇ ਨਹੀਂ ਕੀਤੀ। ਬਾਬਾ ਦਾਦੂਵਾਲਾ ਨੇ ਅਖ਼ਬਾਰਾਂ ’ਚ ਛਪੀਆਂ ਖ਼ਬਰਾਂ ਦੀ ਸੋਧ ਕਰਦਿਆਂ ਕਿਹਾ ਕਿ 26-27 ਦਸੰਬਰ ਦੀ ਰਾਤ ਨੂੰ ਫ਼ਤਹਿਗੜ੍ਹ ਸਾਹਿਬ ਵਿਖੇ ਨਿਰੋਲ ਧਾਰਮਕ ਦੀਵਾਨ ਸਜਣਗੇ ਜਿਸ ਵਿੱਚ ਨਿਰੋਲ ਗੁਰਬਾਣੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹੀਦੀ ਦਾ ਇਤਿਹਾਸ ਸ੍ਰਵਨ ਕਰਾਇਆ ਜਾਵੇਗਾ ਅਤੇ 27 ਦਸੰਬਰ ਨੂੰ ਦੁਪਹਿਰ 12 ਵਜੇ ਜਿਸ ਸਮੇਂ ਹੋਰ ਸਿਆਸੀ ਪਾਰਟੀਆਂ ਵਾਲੇ ਵੱਡੀਆਂ ਵੱਡੀਆਂ ਰਾਜਨੀਤਕ ਕਾਨਫਰੰਸਾਂ ਕਰਕੇ ਇਕ ਦੂਸਰੇ ’ਤੇ ਚਿੱਕੜ ਸੁੱਟਦੇ ਹੋਏ ਵੋਟਾਂ ਦੀ ਮੰਗ ਕਰਨਗੇ, ਉਸ ਸਮੇਂ ਸਿੱਖ ਸਿਧਾਂਤਾਂ ਅਤੇ ਇਤਿਹਾਸ ’ਤੇ ਪਹਿਰਾ ਦੇਣ ਕਰਨ ਵਾਲੀਆਂ ਪੰਥਕ ਜਥੇਬੰਦੀਆਂ ਗੁਰਦੁਆਰਾ ਗਿਆਨ ਗੋਦੜੀ ਦੀ ਜਗ੍ਹਾ ਦੀ ਸਿੱਖਾਂ ਨੂੰ ਵਾਪਸ ਕਰਨ ਦੀ ਮੰਗ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਲਈ ਇੱਕ ਵਿਸ਼ਾਲ ਕਾਨਫਰੰਸ ਕੀਤੀ ਜਾਵੇਗੀ। ਉਨ੍ਹਾਂ ਕਿਹਾ ਇਸ ਕਾਨਫਰੰਸ ਦੀ ਤਰੀਖ ਮੀਡੀਏ ਵਿੱਚ ਗਲਤੀ ਨਾਲ 26 ਦਸੰਬਰ ਛਪ ਗਈ ਸੀ ਪਰ ਇਹ ਕਾਨਫਰੰਸ ਸ਼ਹੀਦੀ ਜੋੜਮੇਲੇ ਵਾਲੇ ਦਿਨ 27 ਦਸੰਬਰ ਨੂੰ ਦੁਪਹਿਰ 12 ਵਜੇ ਹੀ ਹੋਵੇਗੀ। ਉਨ੍ਹਾਂ ਕਿਹਾ ਉਤਰਾਖੰਡ ਜਿਸ ਦੀ ਸਰਕਾਰ ਨੇ ਗੁਰਦੁਆਰੇ ਦੀ ਜਗ੍ਹਾ ’ਤੇ ਕਬਜ਼ਾ ਕੀਤਾ ਹੋਇਆ ਹੈ, ਭਾਜਪਾ ਦੀ ਸਰਕਾਰ ਹੈ ਅਤੇ ਪੰਜਾਬ ਸਰਕਾਰ ਵਿੱਚ ਭਾਜਪਾ ਭਾਈਵਾਲ ਹੈ ਇਸ ਲਈ 26 ਦਸੰਬਰ ਨੂੰ ਜ਼ਿਲ੍ਹਾ ਮੈਜਿਸਟ੍ਰੇਟਾਂ/ਡਿਪਟੀ ਕਮਿਸ਼ਨਰਾਂ ਰਾਹੀਂ ਦੋਵਾਂ ਹੀ ਸੂਬਿਆਂ ਦੀ ਸਰਕਾਰਾਂ ਨੂੰ ਮੰਗ ਪੱਤਰ ਸੌਂਪੇ ਜਾਣਗੇ। ਉਨ੍ਹਾਂ ਕਿਹਾ ਕਿ ਭਾਈ ਗੁਰਚਰਨ ਸਿੰਘ ਬੱਬਰ ਵੱਲੋਂ ਅੱਜ ਤੋਂ ਦੋ ਸਾਲ ਪਹਿਲਾਂ ਸ਼ੁਰੂ ਕੀਤਾ ਸੰਘਰਸ਼ ਹੁਣ ਧਰਮਯੁੱਧ ਮੋਰਚੇ ਦਾ ਰੂਪ ਧਾਰਨ ਕਰ ਚੁੱਕਾ ਹੈ, ਇਸ ਲਈ ਗੁਰਦੁਆਰਾ ਗਿਆਨ ਗੋਦੜੀ ਦੀ ਮੁੜ ਉਸਾਰੀ ਲਈ ਸਰਕਾਰ ਵਲੋਂ ਜਦ ਤੱਕ ਉਹੀ ਪੁਰਾਤਨ ਜਗ੍ਹਾ ਸਿੱਖ ਕੌਮ ਨੂੰ ਵਾਪਸ ਨਹੀਂ ਕੀਤੀ ਜਾਂਦੀ ਉਸ ਸਮੇਂ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਬੇਸ਼ੱਕ ਸਾਡਾ ਕਿਸੇ ਪਾਰਟੀ ਨਾਲ ਸਬੰਧ ਨਹੀਂ ਹੈ ਪਰ ਜੇ ਕਰ ਭਾਜਪਾ ਸਰਕਾਰ ਨੇ 1984 ’ਚ ਢਾਹੇ ਗਏ ਗੁਰਦੁਆਰੇ ਦੀ ਜਗ੍ਹਾ ਸਿੱਖ ਕੌਮ ਨੂੰ ਵਾਪਸ ਨਾ ਕੀਤੀ ਤਾਂ ਆਉਣ ਵਾਲੀਆਂ ਚੋਣਾਂ ਵਿੱਚ ਸਿੱਖ ਆਪਣਾ ਧਾਰਮਕ ਫਰਜ ਨਿਭਾਉਂਦੇ ਹੋਏ, ਭਾਜਪਾ ਤੇ ਉਸ ਦੀਆਂ ਭਾਈਵਾਲ ਪਾਰਟੀਆਂ ਦੇ ਵਿਰੁਧ ਵੋਟਾਂ ਪਾਉਣਗੇ।
 


Poll Test

Polling

ਕੀ ਅਪਰਾਧੀ ਮਨੁੱਖ ਕਿਸੇ ਨੂੰ ਸਜਾ ਸੁਨਉਣ ਦਾ ਹੱਕ ਰੱਖਦਾ ਹੈ?

Yes
No
Can't Say

View Result

Wake Up Khalsa ਿਕਆ ਤੂ ਸੋਇਆ ਜਾਗੁ ਇਆਨਾ ॥
Comments
 Name:
 E-Mail :

 How you
reached:


 Your
comments:




 1  Comment by: TALWINDERJIT
Keep it up... Khalsa Ji ooo always with u... ???

 2  Comment by: arvinder singh
wgjk-wgjf. sggs vich galat chchapai da hal ki hai?

 3  Comment by: jogindersingh
sikh koum nu bahmn kha javega?

 4  Comment by: hardip singh mahl
thank you for true information about khalsa .happy diwali

 5  Comment by: Spinder singh kashmir
Sanu chahida k asin saare ik jut hoeye,te kesri nishaan de thale jma hoke k khalistaan di wangaar kariye ji....

vpoweb.com :  Professional Web Solutions  Specialist





ਇਸ ਵੈੱਬਸਾਈਟ ਵਿਚ ਛਪੇ ਲੇਖਾਂ ਨਾਲ ਅਦਾਰਾ ਵੇਕਅੱਪ ਖਾਲਸਾ ਦਾ ਪੂਰੀ ਤਰ੍ਹਾਂ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ|
© www.wakeupkhalsa.com All Rights Reserved.

Feedback Form
ul.MenuBarHorizontal a.MenuBarItemHover, ul.MenuBarHorizontal a.Menu>uBarItemSubmenuHover, ul.MenuBarH