Change color / Set Jagookhalsa.com your Homepage      
Set as Homepage                  

 
Punjab news


  
ਸ਼੍ਰੋਮਣੀ ਅਕਾਲੀ ਦਲ ਵੱਲੋ ਸੌਦਾ ਸਾਧ ਤੋ ਮਦਦ ਲੈਣ ਦੇ ਮਾਮਲੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ: ਪਰਕਾਸ਼ ਸਿੰਘ ਬਾਦਲ ਬੇਨਕਾਬ

             print


     22 jan 2012     ਚੰਡੀਗੜ (ਗੁਰਪ੍ਰੀਤ ਮਹਿਕ) thanks for PNOL
 


ਸ਼੍ਰੋਮਣੀ ਅਕਾਲੀ ਦਲ ਵੱਲੋ ਸੌਦਾ ਸਾਧ ਤੋ ਮਦਦ ਲੈਣ ਦੇ ਮਾਮਲੇ ਵਿਚ ਅੱਜ ਪੰਜਾਬ ਦੇ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ: ਪਰਕਾਸ਼ ਸਿੰਘ ਬਾਦਲ ਬੇਨਕਾਬ ਹੋ ਗਏ।

ਪੱਤਰਕਾਰਾਂ ਨਾਲ ਭਾਜਪਾ ਨੇਤਾ ਓਮਾ ਭਾਰਤੀ, ਸੀਨੀਅਰ ਭਾਜਪਾ ਨੇਤਾ ਬਲਰਾਮ ਜੀ ਦਾਸ ਟੰਡਨ ਦੀ ਹਾਜਰੀ ਵਿਚ ਗੱਲਬਾਤ ਦੌਰਾਨ ਪਹਿਲਾਂ ਤਾਂ ਸ: ਬਾਦਲ ਨੇ ਜਮ ਕੇ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵਿਰੁੱਧ ਗੁੱਸਾ ਕੱਢਿਆ। ਉਨਾਂ ਡਾ ਮਨਮੋਹਨ ਸਿੰਘ ਵੱਲੋ ਹਾਲ ਹੀ ਵਿਚ ਪੰਜਾਬ ਦੌਰਾ ਦੌਰਾਨ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਵੱਲੋ ਕੀਤੀ ਆਲੋਚਨਾ ਬਾਰੇ ਆਪਣਾ ਪੱਖ ਰੱਖਿਆ। ਸ: ਬਾਦਲ ਸਾਰੇ ਸਵਾਲਾਂ ਦਾ ਆਸਾਨੀ ਨਾਲ ਜਵਾਬ ਦਿੰਦੇ ਰਹੇ, ਪ੍ਰੰਤੂ ਉਹ ਉਸ ਸਮੇਂ ਕਸੂਤੀ ਸਥਿਤੀ ਵਿਚ ਫਸ ਗਏ ਜਦੋ ਇਸ ਪੱਤਰਕਾਰ ਨੇ ਸ: ਬਾਦਲ ਨੂੰ ਉਨਾਂ ਨੂੰ ਪਾਰਟੀ ਵੱਲੋ ਅਗਾਮੀ ਵਿਧਾਨ ਸਭਾ ਚੌਣਾਂ ਵਿਚ ਸੌਦਾ ਸਾਧ ਤੋ ਮਦਦ ਲੈਣ ਦੇ ਸਟੈਂਡ ਬਾਰੇ ਪੁੱਛਿਆ। ਸ: ਬਾਦਲ ਸਵਾਲ ਟਾਲਦੇ ਰਹੇ। ਜਦੋ ਇਸ ਪੱਤਰਕਾਰ ਨੇ ਸ: ਬਾਦਲ ਨੂੰ ਮੁੜ ਇਹ ਪੁੱਛਿਆ ਕਿ ਅਕਾਲ ਤਖਤ ਸਾਹਿਬ ਵੱਲੋ ਸੌਦਾ ਸਾਧ ਵਿਰੁੱਧ ਹੁਕਮਨਾਮਾ ਜਾਰੀ ਹੋਇਆ ਹੈ ਅਤੇ ਅਕਾਲ ਤਖਤ ਸਾਹਿਬ ਦੇ ਮੁੱਖ ਸੇਵਾਦਾਰ ਨੇ ਸੌਦਾ ਸਾਧ ਨਾਲ ਸਿੱਖਾਂ ਨੂੰ ਹਰ ਤਰਾਂ ਦੇ ਸੰਬੰਧ ਤੋੜਣ ਲਈ ਕਿਹਾ ਹੈ ਅਤੇ ਇਹ ਰਿਪੋਰਟਾਂ ਪ੍ਰਾਪਤ ਹੋ ਰਹੀਆਂ ਹਨ ਕਿ ਹੋਰਨਾਂ ਸਿਆਸੀ ਦਲਾਂ ਵਾਂਗ ਉਨਾ ਸ: ਬਾਦਲ ਦੀ ਪਾਰਟੀ ਦੇ ਉਮੀਦਵਾਰ ਵੀ ਸੌਧਾ ਸਾਧ ਤੋ ਮਦਦ ਲੈਣ ਜਾ ਰਹੇ ਹਨ, ਤਾਂ ਸ: ਬਾਦਲ ਨੇ ਕਿਹਾ ਕਿ ਇਹ ਡੇਰੇ ਨੇ ਦੇਖਣਾ ਹੈ ਕਿਸ ਦੀ ਮਦਦ ਕਰਨੀ ਹੈ ਕਿਸ ਦੀ ਨਹੀਂ। ਉਨਾਂ ਦਾ ਇਸ ਗੱਲ ਨਾਲ ਕੋਈ ਸੰਬੰਧ ਨਹੀਂ। ਸ: ਬਾਦਲ ਇਸ ਸਵਾਲ ਤੋ ਇੰਨੇ ਤੰਗ ਮਹਿਸੂਸ ਹੋਏ ਕਿ ਉਹ ਉਠ ਖੜੇ ਹੋਏ ਅਤੇ ਦੂਜੇ ਸਮਾਗਮ ਵਿਚ ਸ਼ਿਰਕਤ ਕਰਨ ਲਈ ਤੁਰ ਪਏ। ਸ: ਬਾਦਲ ਵੱਲੋ ਧਾਰੀ ਭ੍ਯੇਦਭਰੀ ਚੁੱਪੀ ਨੇ ਸ: ਬਾਦਲ ਅਤੇ ਉਨਾਂ ਦੀ ਪਾਰਟੀ ਦਾ ਅਸਲ ਚੇਹਰਾ ਬੇਨਕਾਬ ਕਰ ਦਿੱਤਾ ਹੈ।

ਸ: ਬਾਦਲ ਅਤੇ ਭਾਜਪਾ ਦੀ ਸੀਨੀਅਰ ਨੇਤਾ ਓਮਾ ਭਾਰਤੀ ਨੇ ਅੱਜ ਸਰਹਿੰਦ ਵਿਖੇ ਪਾਰਟੀ ਦੇ ਉਮੀਦਵਾਰ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਦੇ ਹੱਕ ਵਿਚ ਪ੍ਰਚਾਰ ਕੀਤਾ। ਭਾਵੇਂ ਕਿ ਰੈਲੀ ਵਿਚ ਕਾਫੀ ਇੱਕਠ ਸੀ ਅਤੇ ਐਡਵੋਕੇਟ ਨਰਿੰਦਰ ਸਿੰਘ ਟਿਵਾਣਾ, ਜਰਨੈਲ ਸਿੰਘ ਹਿੰਦੂਪੁਰ ਕਾਂਗਰਸ ਛੱਡ ਕੇ ਅਤੇ ਮਹਿੰਦਰ ਸਿੰਘ ਆਦਿ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਛੱਡ ਕੇ ਅਤੇ ਕੁਝ ਨੇਤਾ ਪੀਪਲਜ ਪਾਰਟੀ ਆਫ ਪੰਜਾਬ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ , ਪ੍ਰੰਤੂ ਇਸ ਦਸ ਬਾਵਜੂਦ ਸ: ਬਾਦਲ ਤੇ ਚਿਹਰੇ ਤੇ ਚਿੰਤਾ ਸਾਫ ਝਲਕ ਰਹੀ ਹੈ। ਸ: ਬਾਦਲ ਨੇ ਸਟੇਜ ਤੇ ਬੈਠੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਅੱਜ ਜਾਰੀ ਹੋਏ ਚੌਣ ਮਨੋਰਥ ਪੱਤਰ ਦੀ ਕਾਪੀ ਦੇਖੀ। ਰੈਲੀ ਦੌਰਾਨ ਸ: ਬਾਦਲ ਨੇ ਆਪਣੀ ਪਾਰਟੀ ਦੀ ਪ੍ਰਾਪਤੀਆ ਦਾ ਜਿਕਰ ਕੀਤਾ ਅਤੇ ਲੋਕਾਂ ਨਾਲ ਵਾਅਦਾ ਕੀਤਾ ਕਿ ਜੇ ਸੂਬੇ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਅਤੇ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਜਿੱਤੇ ਤਾਂ ਉਨਾਂ ਨੂੰ ਕੈਬਨਿਟ ਮੰਤਰੀ ਬਣਾਇਆ ਜਾਵੇਗਾ। ਉਨਾਂ ਆਪਣੇ ਭਾਸ਼ਨ ਵਿਚ ਸਰਹਿੰਦ ਦੇ ਮੌਜੂਦਾ ਵਿਧਾਇਕ ਸ: ਦੀਦਾਰ ਸਿੰਘ ਭੱਟੀ ਦੀ ਵੀ ਨਿਖੇਧੀ ਕੀਤੀ ਅਤੇ ਕਿਹਾ ਕਿ ਪਾਰਟੀ ਨੇ ਸ: ਭੱਟੀ ਅਤੇ ਉਨਾਂ ਦੇ ਪੁੱਤਰ ਨੂੰ ਕਾਫੀ ਮਾਨ ਸਨਮਾਨ ਦਿੱਤਾ, ਪ੍ਰੰਤੂ ਫੇਰ ਵੀ ਉਹ ਪਾਰਟੀ ਛੱਡ ਕੇ ਪੀਪਲਜ ਪਾਰਟੀ ਆਫ ਪੰਜਾਬ ਵੱਲੋ ਚੌਣ ਲ੍ੜ ਰਹੇ ਹਨ, ਜਿਸ ਪਾਰਟੀ ਦੇ ਉਮੀਦਵਾਰਾਂ ਦੀ ਪਾਰਟੀ ਵਿਚੋ ਜਮਾਨਤ ਜਬਤ ਹੋ ਜਾਵੇਗੀ। ਸਟੇਜ ਤੋ ਬੋਲਦੇ ਹੋਏ ਸੀਨੀਅਰ ਅਕਾਲੀ ਨੇਤਾ ਮੰਜੂ ਕਰੇਸ਼ੀ ਨੇ ਕਾਂਗਰਸ ਦੀ ਨਿੇਖਧੀ ਕੀਤੀ। ਸ: ਕਰਨੈਲ ਸਿੰਘ ਪੰਜੋਲੀ ਨੇ ਸ: ਦੀਦਾਰ ਸਿੰਘ ਭੱਟੀ ਦਾ ਸਾਥ ਦੇਣ ਵਾਲੇ ਸ਼੍ਰੋਮਣੀ ਅਕਾਲੀ ਦਲ ਵਿਚੋ ਕੱਢੇ ਗਏ ਉਮੀਦਵਾਰਾਂ ਦਾ ਐਲਾਨ ਸਟੇਜ ਤੋ ਕੀਤਾ। ਭਾਜਪਾ ਦੇ ਜਿਲਾ ਪ੍ਰਧਾਨ ਐਸ ਐਨ ਸ਼ਰਮਾ ਨੇ ਕਿ ਸਪਸ਼ਟ ਕੀਤਾ ਕਿ ਉਨਾਂ ਦੀ ਪਾਰਟੀ ਪ੍ਰੋ: ਚੰਦੂਮਾਜਰਾ ਨਾਲ ਖੜੀ ਹੈ ਅਤੇ ਜੇ ਕਈ ਵੀ ਭਾਜਪਾ ਨਾਲ ਸ: ਭੱਟੀ ਨਾਲ ਚੱਲੇਗਾ ਉਸ ਵਿਰੁੱਧ ਅਨੁਸ਼ਾਸ਼ਨੀ ਕਾਰਵਾਈ ਕੀਤੀ ਜਾਵੇਗੀ। ਓਮਾ ਭਾਰਤੀ ਨੇ ਕਿਹਾ ਕਿ ਕਾਂਗਰਸ ਦੇ ਭ੍ਰਿਸ਼ਟ ਚਿਹਰੇ ਕਾਰਨ ਹੁਣ ਇਸਦਾ ਦੇਸ਼ ਵਿੱਚੋਂ ਸਫਾਇਆ ਹੋਣਾ ਪੱਕਾ ਹੈ ਉਨਾਂ ਕਿਹਾ ਕਿ ਪੰਜਾਬ ਸਮੇਤ ਬਾਕੀ ਸੂਬਿਆਂ ਵਿੱਚ ਵੀ ਭਾਜਪਾ ਅਤੇ ਇਸ ਦੇ ਸਹਿਯੋਗੀ ਦਲਾਂ ਦੀਆਂ ਸਰਕਾਰਾਂ ਦਾ ਗਠਨ ਹੋਣਾ ਨਿਸ਼ਚਿਤ ਹੈ । ਉਨਾਂ ਕਿਹਾ ਕਿ ਪੰਜਾਬ ਵਿੱਚ ਸੱਤਾ ਵਿਰੋਧੀ ਮੁੱਦੇ ਦਾ ਕੋਈ ਨਾਮ ਨਿਸ਼ਾਨ ਨਹੀਂ ਹੈ ਅਤੇ ਸੂਬੇ ਵਿੱਚ ਆਉਣ ਵਾਲੀ ਸਰਕਾਰ ਅਕਾਲੀ ਭਾਜਪਾ ਗਠਜੋੜ ਸਰਕਾਰ ਦੀ ਹੀ ਹੋਵੇਗੀ। ਉਨਾਂ ਕਿਹਾ ਕਿ ਕਾਂਗਰਸ ਦਾ ਅੰਗ ਅੰਗ ਭ੍ਰਿਸ਼ਟਾਚਾਰ ਵਿੱਚ ਡੁੱਬ ਚੁੱਕਿਆ ਹੈ ਅਤੇ ਇਹ ਹੁਣ ਪੂਰੀ ਤਰਾਂ ਆਪਣੇ ਰਾਹ ਤੋਂ ਭਟਕ ਚੁੱਕੀ ਹੈ ਉਨਾਂ ਪਿਛਲੇ ਦਿਨਾਂ ਦੌਰਾਨ ਪੰਜਾਬ ਫੇਰੀ ’ਤੇ ਆਈ ਕਾਂਗਰਸ ਦੀ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਅਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲੋਂ ਦਿੱਤੇ ਬਿਆਨਾਂ ’ਤੇ ਹੈਰਨੀ ਪ੍ਰਗਟ ਕਰਦਿਆਂ ਕਿਹਾ ਕਿ ਜਿਸ ਪਾਰਟੀ ਦੇ ਸੀਨੀਅਰ ਆਗੂਆਂ ਕੋਲ ਸੂਬੇ ਦੇ ਭਵਿੱਖ ਲਈ ਕੋਈ ਯੋਜਨਾ ਨਾ ਹੋਵੇ ਅਤੇ ਜਿਹੜੇ ਸਿਰਫ਼ ਆਪਣੀ ਸੂਬਾ ਇਕਾਈ ਦੇ ਆਮ ਵਰਕਰਾਂ ਵੱਲੋਂ ਲਿਖੇ ਭਾਸ਼ਣ ਹੀ ਪੜ ਕੇ ਸੁਣਾਉਣ ਨੂੰ ਪਹਿਲ ਦਿੰਦੇ ਹੋਣ, ਉਨਾਂ ਤੋਂ ਦੇਸ਼ ਜਾਂ ਸੂਬੇ ਦੇ ਵਿਕਸ ਦੀ ਕੋਈ ਕਾਮਨਾ ਹੀ ਨਹੀਂ ਕੀਤੀ ਜਾ ਸਕਦੀ ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਸ਼੍ਰੀਮਤੀ ਗਾਂਧੀ ਦਾ ਇਹ ਕਹਿਣਾ ਬਿਲਕੁੱਲ ਵਾਜ਼ਬ ਨਹੀਂ ਹੈ ਕਿ ਪਿਛਲੇ ਪੰਜ ਸਾਲ ਦੌਰਾਨ ਸੂਬਾ ਵਿਕਾਸ ਪੱਖੋਂ ਪੱਛੜਿਆ ਹੈ ਉਨਾਂ ਕਿਹਾ ਕਿ ਇਹ ਬੱਚਾ ਬੱਚਾ ਜਾਣਦਾ ਹੈ ਕਿ ਅਕਾਲੀ ਭਾਜਪਾ ਸਰਕਾਰ ਦੇ ਪੰਜ ਸਾਲ ਦੇ ਰਾਜਭਾਗ ਦੌਰਾਨ ਪੰਜਾਬ ਨੇ ਜਿਸ ਤਰਾਂ ਸਰਵਪੱਖੀ ਵਿਕਾਸ ਕਰਕੇ ਇੱਕ ਨਵੀਂ ਪੁਲਾਂਘ ਪੁੱਟੀ ਹੈ ਅਜਿਹਾ ਕਾਂਗਰਸ ਦੇ ਰਾਜ ਭਾਗ ਦੌਰਾਨ ਪਿਛਲੇ ਪੰਜਾਹ ਸਾਲ ਵਿੱਚ ਵੀ ਨਹੀਂ ਹੋ ਸਕਿਆ

ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਇਹ ਕਹਿਣਾ ਕਿ ਪੰਜ ਸਾਲ ਦੌਰਾਨ ਪੰਜਾਬ ਪੱਛੜ ਗਿਆ ਹੈ ਇੱਕ ਪੱਖ ਤੋਂ ਸਹੀ ਵੀ ਹੈ, ਕਿਉਂਕਿ ਕੇਂਦਰ ਸਰਕਾਰ ਨੇ ਇਸ ਨਾਲ ਜਿਸ ਤਰਾਂ ਦਾ ਮਤਰੇਆ ਸਲੂਕ ਕੀਤਾ ਹੈ ਇਸ ਕਾਰਨ ਕੇਂਦਰ ਦੀਆਂ ਨਜ਼ਰਾਂ ਵਿੱਚ ਇਹ ਸੱਚਮੁੱਚ ਹੀ ਪਛੜਿਆ ਹੋ ਸਕਦਾ ਹੈ ਪਰ ਅਸਲ ਵਿੱਚ ਪੰਜਾਬ ਦੇ ਬਹੁ ਪੱਖੀ ਸ਼ਖਸ਼ੀਅਤ ਦੇ ਮਾਲਕ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਗਠਜੋੜ ਸਰਕਾਰ ਨੇ ਕੇਂਦਰ ਸਰਕਾਰ ਦੀ ਭੇਦਭਾਵ ਵਾਲੀ ਨੀਤੀ ਦੇ ਬਾਵਜੂਦ ਪੰਜਾ ਸਾਲ ਦੌਰਾਨ ਵੱਡੀਆਂ ਪੁਲਾਂਘਾ ਪੁੱਟ ਕੇ ਸੂਬੇ ਦੇ ਹਿੱਤਾਂ ਦੀ ਵਿਰੋਧੀ ਕਾਂਗਰਸ ਸਰਕਾਰ ਨੂੰ ਇੱਕ ਵੱਡੀ ਚੁਣੌਤੀ ਦੇ ਦਿੱਤੀ ਹੈ।


  
ਕੈਨੇਡਾ ਦੇ ਸਿੱਖਾਂ ਵੱਲੋਂ ਪ੍ਰੋ: ਧੂੰਦਾ, ਗਿ: ਦਿੱਤ ਸਿੰਘ ਤੇ ਪ੍ਰੋ: ਗੁਰਮੁਖ ਸਿੰਘ ਐਵਾਰਡ ਨਾਲ ਸਨਮਾਨ             print

     12 jan2012     ਵੈਨਕੂਵਰ (ਗੁਰਵਿੰਦਰ ਸਿੰਘ ਧਾਲੀਵਾਲ)-


ਕੈਨੇਡਾ 'ਚ ਪਹਿਲੀ ਵਾਰ ਗੁਰਮਤਿ ਪ੍ਰਚਾਰ ਲਈ ਪੁੱਜੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰਚਾਰਕ ਪ੍ਰੋ: ਸਰਬਜੀਤ ਸਿੰਘ ਧੂੰਦਾ ਨੂੰ ਅੱਜ ਸਿੰਘ ਸਭਾ ਲਹਿਰ ਦੇ ਬਾਨੀ 'ਗਿਆਨੀ ਦਿੱਤ ਸਿੰਘ ਗੋਲਡ ਮੈਡਲ' ਨਾਲ ਸਨਮਾਨਿਤ ਕੀਤਾ ਗਿਆ ਤੇ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਸੁਸਾਇਟੀ ਐਬਟਸਫੋਰਡ ਵਿਖੇ ਸੰਗਤਾਂ ਨੇ ਬੇਮਿਸਾਲ ਉਤਸ਼ਾਹ ਨਾਲ ਜੈਕਾਰਿਆਂ ਦੀ ਗੂੰਜ 'ਚ ਨਿੱਘੀ ਵਿਦਾਇਗੀ ਦਿੱਤੀ। ਸਮਾਗਮ 'ਚ ਬੋਲਦਿਆਂ ਪ੍ਰੋ: ਧੂੰਦਾ ਨੇ ਭਰੋਸਾ ਦਿਵਾਇਆ ਕਿ ਪ੍ਰੋ: ਗੁਰਮੁਖ ਸਿੰਘ ਤੇ ਗਿ: ਦਿੱਤ ਸਿੰਘ ਦੇ ਨਕਸ਼ੇ ਕਦਮਾਂ 'ਤੇ ਚਲਦਿਆਂ ਉਹ ਸਿੱਖੀ ਦਾ ਪ੍ਰਚਾਰ ਕਰਦੇ ਰਹਿਣਗੇ ਤੇ 'ਇਕ ਗ੍ਰੰਥ, ਇਕ ਪੰਥ ਤੇ ਇਕ ਰਹਿਤ ਮਹਿਯਾਦਾ 'ਤੇ ਸਦਾ ਪਹਿਰਾ ਦੇਣਗੇ। ਇਸ ਦੌਰਾਨ ਗੁਰਦੁਆਰਾ ਦਸਮੇਸ਼ ਦਰਬਾਰ ਸਰੀ ਵਿਖੇ ਹਜ਼ਾਰਾਂ ਸੰਗਤਾਂ ਦੀ ਹਾਜ਼ਰੀ ਵਿਚ ਪ੍ਰੋ: ਧੂੰਦਾ ਨੂੰ 'ਪ੍ਰੋ: ਗੁਰਮੁਖ ਸਿੰਘ ਐਵਾਰਡ' ਨਾਲ ਸਨਮਾਨਿਆ ਗਿਆ। ਕੈਨੇਡੀਅਨ ਸਿੱਖ ਸਟੱਡੀਜ਼ ਤੇ ਟੀਚਿੰਗ ਸੁਸਾਇਟੀ ਵੱਲੋਂ ਵੀ ਪ੍ਰਭਾਵਸ਼ਾਲੀ ਸਮਾਗਮ 'ਚ ਉਨ੍ਹਾਂ ਨੂੰ ਸਤਿਕਾਰਦਿਆਂ ਸਿੱਖੀ ਪ੍ਰਚਾਰ ਜਾਰੀ ਰੱਖਣ ਲਈ ਸ਼ੁੱਭ ਇਛਾਵਾਂ ਭੇਟ ਕੀਤੀਆਂ ਗਈਆਂ।

  
ਪ੍ਰੋਫੈਸਰ ਸਰਬਜੀਤ ਸਿੰਘ ਧੂੰਦਾ ਜੀ ਦੀ ਪ੍ਰਭਾਵਸ਼ਾਲੀ ਤੇ ਸਪਸ਼ਟ ਗੁਰਬਾਣੀ ਵਿਚਾਰ             print

     5 jan 2011     ਡਾ: ਪੂਰਨ ਸਿੰਘ ਗਿੱਲ
 


ਬ੍ਰਿਟਿਸ਼ ਕੋਲੰਬੀਆ ਦੇ ਇਤਿਹਾਸ ਵਿਚ ਇਹ ਪਹਿਲੀ ਵਾਰੀ ਸੰਗਤਾਂ ਨੇ ਮਹਿਸੂਸ ਕੀਤਾ ਕਿ ਕੋਈ ਨਿਰੋਲ ਗੁਰਬਾਣੀ ਦੀ ਵਿਚਾਰ ਅਤੇ ਗੁਰਬਾਣੀ ਦਾ ਪਰਬੀਨ ਕਥਾਕਾਰ ਕੁੱਝ ਗੁਰਦੁਆਰਾ ਪ੍ਰਬੰਧਕਾਂ ਦੇ ਉਦਮ ਨਾਲ ਇਥੇ ਪਹੁੰਚਿਆ ਹੈ। ਭਾਵੇ ਕਾਫੀ ਸਮੇ ਤੋਂ ਦੇਸ਼-ਬਿਦੇਸ਼ਾਂ ਦੇ ਸਿੱਖ ਪ੍ਰੋਫਸਰ ਸਰਬਜੀਤ ਸਿੰਘ ਧੂੰਦਾ ਵਲੋਂ ਦਿੱਲੀ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਕੀਤੀ ਗਈ ਕਥਾ ਤੋਂ ਦੁਰ ਦਰਸਨ ਦੁਆਰਾ ਲਾਹਾ ਲੈਂਦੇ ਰਹੇ ਹਨ, ਪਰ ਜਦੋਂ ਸੰਗਤਾਂ ਨੇ ਗੁਰਦੁਆਰਿਆਂ ਅੰਦਰ ਹਾਜ਼ਰੀ ਭਰ ਕੇ ਕਥਾ ਸੁਣੀ ਤਾਂ ਸੰਗਤਾਂ ਨੇ ਪ੍ਰੋਫੈਸਰ ਸਾਹਿਬ ਦੀ ਕਮਾਲ ਦੀ ਪੇਸ਼ਕਾਰੀ ਨੂੰ ਬੇਹੱਦ ਪਸੰਦ ਕੀਤਾ। ਗੁਰਬਾਣੀ ਵਿਚਾਰ ਰਾਂਹੀ ਅਨੇਕਾਂ ਪੱਖਾਂ ਬਾਰੇ ਜਾਣਕਾਰੀ ਹਾਸਿਲ ਕੀਤੀ। ਲੋਕ ਹੈਰਾਨ ਹਨ ਕਿ ਭਾਈ ਸਾਹਿਬ ਜੀ ਦੀ ਆਯੂ ਇਤਨੀ ਨਹੀ, ਪਰ ਗੁਰਬਾਣੀ ਬਾਰੇ ਉਨ੍ਹਾਂ ਦਾ ਅਧਿਐਨ ਬੁਹਤ ਜਿਆਦਾ ਹੈ। ਅਸਲ ਵਿਚ ਭਾਈ ਸਾਹਿਬ ਜੀ ਦਾ ਪਰਵਾਰ ਅਤੇ ਰਿਸ਼ਤੇਦਾਰ ਗੁਰਮਤਿ ਦੇ ਰੰਗਾ 'ਚ ਰੱਤੇ ਹੋਏ ਅਤੇ ਗੁਰਮਤਿ ਖੇਤਰ ਵਿਚ ਡੂੰਘੀ ਸੂਝ ਰੱਖਦੇ ਹਨ, ਨਹੀ ਤਾਂ ਗੁਰਮਤਿ ਕਾਲਜ ਵਿਚ ਥੋੜੇ ਸਾਲ ਵਿਦਿਆ ਪ੍ਰਾਪਤ ਕਰਕੇ ਸਰਬ-ਪੱਖੀ ਗਿਆਨ ਹਾਸਲ ਕਰਨਾ ਅਸੰਭਵ ਹੈ। ਬੀæ ਸੀæ ਤੋਂ ਪਹਿਲਾਂ ਕੈਲਗਰੀ ਅਤੇ ਟੁਰਾਂਟੋ ਵਿਖੇ ਪ੍ਰੋਫੈਸਰ ਧੂੰਦਾ ਹੋਰਾਂ ਸੰਗਤਾਂ ਨੂੰ ਗੁਰਮਤਿ ਪ੍ਰਤੀ ਜਾਣਕਾਰੀ ਦੇ ਕੇ ਕਰਮਕਾਂਡਾਂ ਤੋਂ ਦੂਰ ਰਹਿਣ ਲਈ ਪ੍ਰੇਰਿਆ। ਗੁਰਦੁਆਰਿਆਂ ਅੰਦਰ ਸੰਗਤਾਂ ਦੀ ਜਿਆਦਾ ਭਰਮਾਰ ਨੂੰ ਦੇਖ ਕੇ ਡੇਰੇਦਾਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਡਰ ਲੱਗਣ ਲੱਗਾ ਕਿ ਜੇਕਰ ਧੂੰਦਾ ਹੋਰਾਂ ਨੇ ਗੁਰਮਤਿ ਦੀ ਵਿਚਾਰ ਬਾਰੇ ਸੰਗਤਾਂ ਨੂੰ ਸਪਸ਼ਟ ਦੱਸ ਦਿਤਾ ਤਾਂ ਉਨ੍ਹਾਂ ਦਾ ਤੋਰੀ-ਫੁੱਲਕਾ ਨਾ ਬੰਦ ਹੋ ਜਾਵੇ।ਉਨ੍ਹ੍ਹਾਂ ਨੇ ਸਾਜਸ਼ਾ ਘੜਕੇ ਰੇਡੀਓ ਸਟੇਸ਼ਨਾਂ ਵਾਲਿਆਂ ਨੂੰ ਪੈਸੇ ਦੇ ਕੇ ਭੰਡੀ ਪ੍ਰਚਾਰ ਕਰਵਾਇਆ। ਅੱਜ ( 3 ਜਨਵਰੀ ) ਪ੍ਰੋਫੈਸਰ ਧੂੰਦਾ ਹੋਰਾਂ ਗੁਰਦੁਆਰਾ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਵਿਖੇ ਕਥਾ ਦੌਰਾਣ ਸੰਗਤਾਂ ਨੂੰ ਦੱਸਿਆ ਕਿ ਜੇ ਕਰ ਉਹ ਕੈਨੇਡਾ ਨਾ ਆਉਂਦੇ, ਤਾਂ ਕੋਈ ਭੰਡੀ ਪਰਚਾਰ ਨਹੀ ਸੀ ਹੋਣਾ। Aੇਨ੍ਹਾਂ ਆਖਿਆ" ਮੈਂਨੂੰ ਗੁਰਮਤਿ ਦੇ ਪਰਚਾਰ ਕਰਨ ਦੀ ਥਾਂ, ਜਿਆਦਾ ਵਾਰ ਸਪਸ਼ਟੀਕਰਣ ਦੇਣੇ ਪਏ।" ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ 30 ਜੁਲਾਈ 2011 ਦੀ ਗੁਰਦੁਅਰਾ ਬੰਗਲਾ ਸਾਹਿਬ ਵਿਖੇ ਕੀਤੀ ਕਥਾ ਦੀ ਕੱਟ ਵੱਢ ਕਰਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜੀ ਗਈ। ਹੈਰਾਨੀ ਇਸ ਗੱਲ ਦੀ ਕਿ ਕਥਾ ਪਿਛਲੇ ਸਾਲ ਹੋਈ, ਉਸ ਬਾਰੇ ਸ਼ਿਕਾਇਤ ਕਰਨ ਵਾਲੇ ਕੈਨੇਡਾ ਤੋਂ।ਇਸ ਤੋਂ ਪਤਾ ਲਗਦਾ ਹੈ ਕਿ ਸਿੱਖ ਧਰਮ ਦੇ ਦੋਖੀ , ਜਾਂ ਕਰਮਕਾਂਡੀ ਡੇਰੇਦਾਰ ਨਹੀ ਚਹੁੰਦੇ ਕਿ ਲੋਕਾਂ ਨੂੰ ਗੁਰਮਤਿ ਬਾਰੇ ਠੀਕ ਜਾਣਕਾਰੀ ਮਿਲੇ।ਦੂਜੇ ਪਾਸੇ , ਉਨ੍ਹਾਂ ਵਲੋਂ ਰੇਡੀਓ ਸਟੇਸ਼ਨਾਂ ਤੋਂ ਪ੍ਰਚਾਰ ਕੀਤਾ ਗਿਆ ਕਿ ਸੰਗਤਾਂ ਪ੍ਰੋਫੈਸਰ ਸਾਹਿਬ ਨੂੰ ਸਹਿਯੋਗ ਨਾ ਦੇਣ, ਪਰ ਗੱਲ ਉਲਟ ਹੋਈ, ਸੰਗਤਾਂ ਪਹਿਲੋਂ ਨਾਲੋਂ ਵੀ ਵੱਧ ਗਿਣਤੀ ਵਿਚ ਉਨ੍ਹਾਂ ਵਲੋਂ ਗੁਰਬਾਣੀ ਕਥਾ ਸੁਨਣ ਲਈ ਪਹੁੰਚੀਆਂ।ਅਤੇ ਸੰਗਤਾਂ ਨੇ ਜੈਕਾਰੇ ਛੱਡ ਕੇ ਐਲਾਨ ਕੀਤਾ ਉਹ ਪ੍ਰੋਫੈਸਰ ਸਹਿਬ ਨਾਲ ਖੜੀਆਂ ਹਨ।

ਜੋ ਜੋ ਲੋਕ ਮਿਸਨਰੀ ਲਹਿਰ ਨੂੰ ਭੰਡਦੇ ਹਨ, ਉਨ੍ਹਾਂ ਨੂੰ ਜਾਂ ਤਾਂ ਇਲਮ ਨਹੀ , ਜਾਂ ਫਿਰ ਸਾਜਿਸ਼ ਅਧੀਨ , ਉਹ ਪੰਥ ਵਿਰੋਧੀ ਲੋਕਾਂ ਨਾਲ ਖੜੇ ਹਨ।ਅੱਜ ਜੋ ਵੀ ਗੁਰਮਤਿ ਸਾਹਿਤ ਸਾਡੇ ਪਾਸ ਹੈ , ਉਨ੍ਹਾਂ ਦੀ ਰਚਨਾ ਪ੍ਰੋਫੈਸਰ ਸ਼੍ਰੈਣੀ ਨੇ ਅਰੰਭੀ ਅਤੇ ਪ੍ਰੋਫੈਸਰ ਸਾਹਿਬ ਸਿੰਘ ਵਰਗੇ ਵਿਦਿਵਾਨਾਂ ਨੇ ਮਿਸ਼ਨਰੀ ਪੈਦਾ ਕਰਕੇ ਸਿੱਖ ਕੌਮ ਨੂੰ ਬਿਪਰਨ ਰੀਤਾਂ ਤੋਂ ਮੁਕਤ ਕਰਨ ਦਾ ਜਤਨ ਕੀਤਾ ਹੈ। ਰੇਡੀਓ ਸਟੇਸ਼ਨਾਂ ਤੋਂ ਜੋ ਲੋਕ ਜਾਣ ਬੁਝ ਕੇ ਗੁਰਮਤਿ ਦੇ ਅਸਲ ਪ੍ਰਚਾਰਕਾਂ ਦਾ ਵਿਰੋਧ ਕਰਦੇ ਹਨ, ਉਨ੍ਹਾਂ ਨੂੰ ਸਾਡੇ ਵਲੋਂ ਨਿਮ੍ਰਤਾ ਸਹਿਤ ਬੇਨਤੀ ਹੈ ਕਿ ਡੇਰੇਦਾਰਾਂ ਦੀ ਸੋਚ ਨਾਲ ਸਿੱਖ ਕੌਮ ਖਤਮ ਹੋ ਜਾਵੇਗੀ ਕਿਉਕਿ ਡੇਰਿਆਂ ਅੰਦਰ ਗੁਰਮਤਿ ਨਹੀ, ਸਗੋਂ ਮਨਮਤਿ ਦਾ ਪ੍ਰਚਾਰ ਹੈ ਜਾਂ ਬਾਬੇ ਬਲਾਤਕਾਰੀ ਬਣੇ ਹੋਏ ਹਨ। ਗੁਰੂ ਨਾਨਕ ਸਾਹਿਬ ਨੇ ਗੁਰਮਤਿ ਦਾ ਪ੍ਰਚਾਰ ਤਰਕ ਨਾਲ ਕੀਤਾ। ਜਿਸਦਾ ਨਮੂਨਾ ਗੁਰਬਾਣੀ ਅੰਦਰ ਸਪਸ਼ਟ ਮਿਲਦਾ ਹੈ। ਸਿਧ ਗੋਸਟ ਬਾਣੀ ਦਾ ਹੋਣਾ ਅਤੇ ਭਗਤਾਂ ਵਲੋਂ ਹਿੰਦੂ ਧਰਮ ਦੇ ਮਿਥਿਹਾਸਕ ਪਾਤਰਾਂ ਨੂੰ ਵਿਅੰਗਮਈ ਤਰੀਕੇ ਨਾਲ ਰੱਦ ਕਰਨਾ। ਜੇ ਕਰ ਇਹ ਵਿਦਵਾਨ ਹੋਸਟ ਗੁਰਮਤਿ ਬਾਰੇ ਵਿਚਾਰ ਕਰਨੀ ਲੋਚਦੇ ਹਨ ਤਾਂ ਅਸੀਂ ਸਦਾ ਤਿਆਰ ਹਾਂ ਅਤੇ ਵੀਡੀਓ ਬਣਾਈ ਜਾ ਸਕਦੀ ਹੈ ਤੇ ਸਵਾਲ ਜੁਵਾਬ ਪੁੱਛੇ ਜਾ ਸਕਦੇ ਹਨ।ਸ਼ਾਇਦ ਇਹ ਭੁਲਦੇ ਹਨ ਕਿ ਅਜੋਕੇ ਸਮੇ ਸਮੂਹ ਸਿੱਖ ਸੰਸਥਾਵਾਂ ਉਤੇ ਆਰ ਐਸ ਐਸ ਦਾ ਕਬਜਾ ਹੈ ਅਤੇ ਸਿੱਖ ਨੇਤਾ ਉਨ੍ਹਾਂ ਦੀਆਂ ਕਠਪੁਤਲੀਆਂ ਹਨ।ਵਾਸਤਾ ਪੰਥ ਦਾ ਤੁਸੀ ਕਿਉਂ ਪੰਥ ਵਿਰੋਧੀ ਤਾਕਤਾਂ ਦੀਆਂ ਕਠਪੁਤਲੀਆਂ ਬਣ ਰਹੇ ਹੋ?


  
ਮੈ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਮੁਖ ਸੇਵਾਦਾਰ ਭਾਈ ਗੁਰਬਚਨ ਸਿੰਘ ਜੀ ਨਾਲ ਕਿਸੇ ਵੀ ਟੀ.ਵੀ.ਚੈਨਲ 'ਤੇ ਅਦਬ ਸਹਿਤ ਵਿਚਾਰ ਕਰਨ ਲਈ ਤਿਆਰ ਹਾਂ - ਗਿਆਨੀ ਜਗਤਾਰ ਸਿੰਘ ਜਾਚਕ              print

     5 ਜਨਵਰੀ      ਲੁਧਿਆਣਾ( ਦਲਜੀਤ ਸਿੰਘ ਨਿਓਡਾ )
 


ਜਾਗਰੂਕ ਤੇ ਨੌਜੁਆਨ ਸਿੱਖ ਪ੍ਰਚਾਰਕ ਪ੍ਰੋ: ਸਰਬਜੀਤ ਸਿੰਘ ਧੂੰਦੇ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਹੁੰਦੇ ਕੀਰਤਨ ਪ੍ਰਤੀ ਅਜਿਹਾ ਕੁਝ ਵੀ ਗ਼ਲਤ ਨਹੀਂ ਕਿਹਾ, ਜਿਸ ਕਾਰਨ ਸ੍ਰੀ ਅਕਾਲ ਤਖ਼ਤ ਸਾਹਿਬ ਰਾਹੀਂ ਉਸ ਨੂੰ ਗੁਰਮਤ ਪ੍ਰਚਾਰ ਕਰਨ ਤੋਂ ਰੋਕਿਆ ਜਾ ਸਕੇ । ਮੈਂ ਇਸ ਮਸਲੇ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਮੁਖ ਸੇਵਾਦਾਰ ਭਾਈ ਗੁਰਬਚਨ ਸਿੰਘ ਜੀ ਨਾਲ ਕਿਸੇ ਵੀ ਟੀæਵੀæ ਚੈਨਲ 'ਤੇ ਅਦਬ ਸਹਿਤ ਵਿਚਾਰ ਕਰਨ ਲਈ ਤਿਆਰ ਹਾਂ । ਇਹ ਲਫ਼ਜ਼ ਗਿਆਨੀ ਜਗਤਾਰ ਸਿੰਘ ਜਾਚਕ ਨੇ ਲੁਧਿਆਣੇ ਤੋਂ ਇੱਕ ਲਿਖਤੀ ਪ੍ਰੈਸ ਨੋਟ ਵਿੱਚ ਕਹੇ .

ਉਨ੍ਹਾਂ ਕਿਹਾ ਕਿ ਬਚਿਤਰ ਨਾਟਕੀ ਡੇਰੇਦਾਰ ਗਰੁਪ ਵੱਲੋਂ ਪ੍ਰੋ: ਧੂੰਦਾ ਬਾਰੇ ਓਹੀ ਕੁਟਿਲ ਚਾਲ ਚੱਲੀ ਗਈ ਹੈ, ਜਿਸ ਰਾਹੀਂ ਪਹਿਲਾਂ ਪ੍ਰੋ: ਦਰਸ਼ਨ ਸਿੰਘ ਜੀ ਦੀ ਅਵਾਜ਼ ਨੂੰ ਦਬਾਉਣ ਦਾ ਯਤਨ ਕੀਤਾ ਗਿਆ ਸੀ । ਕਿਉਂਕਿ, ਬਿਪਰਵਾਦੀ ਸ਼ਕਤੀਆਂ ਦੀਆਂ ਸਾਜਸ਼ਾਂ ਦਾ ਸ਼ਿਕਾਰ ਹੋ ਚੁੱਕੇ ਅਜਿਹੇ ਲੋਕ ਨਹੀਂ ਚਹੁੰਦੇ ਕਿ ਕੋਈ ਜਾਗਰੂਕ ਪ੍ਰਚਾਰਕ ਜਾਂ ਲੇਖਕ ਸਿੱਖ ਜਗਤ ਨੂੰ ਬਚਿਤਰ ਨਾਟਕ (ਕਥਿਤ ਦਸਮ ਗ੍ਰੰਥ) ਵਿੱਚਲੀ ਬਿਪਰਵਾਦੀ ਤੇ ਅਸ਼ਲੀਲ ਵਿਚਾਰਧਾਰਾ ਅਤੇ ਉਨ੍ਹਾਂ ਦੇ ਕਰਮਕਾਂਡੀ ਭਰਮਜਾਲ ਬਾਰੇ ਜਾਣੂ ਕਰਾਏ । ਖੁਸ਼ੀ ਦੀ ਗੱਲ ਹੈ ਕਿ ਕਨੇਡਾ ਦੀਆਂ ਸਿੱਖ ਸੰਸਥਾਵਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮੋਹਰ ਹੇਠ ਜਾਰੀ ਕੀਤੇ ਅਨਿਆਈ ਆਦੇਸ਼ ਨੂੰ ਰੱਦ ਕਰਦਿਆਂ ਪ੍ਰੋ: ਧੂੰਦੇ ਦੇ ਪ੍ਰੋਗਰਾਮ ਚਾਲੂ ਰੱਖਣ ਦਾ ਸੂਝ ਭਰਿਆ ਫੈਸਲਾ ਲੈਣ ਦੀ ਦਲੇਰੀ ਵਖਾਈ ਹੈ । ਕਿਉਂਕਿ, ਤਖ਼ਤਾਂ ਦੇ ਮੁਖ ਸੇਵਾਦਾਰਾਂ ਨੇ ਪ੍ਰੋ: ਧੂੰਦੇ ਦਾ ਪੱਖ ਸੁਣੇ ਬਗੈਰ ਸਿੱਧੀ ਸਜ਼ਾ ਸੁਣਾ ਦਿੱਤੀ ਹੈ । ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪੱਖ ਇੱਕ ਪਾਸੇ; ਇਹ ਤਰੀਕਾ ਤਾਂ ਦੁਨਿਆਵੀ ਅਦਾਲਤਾਂ ਮੁਤਾਬਿਕ ਵੀ ਧੱਕਾ ਹੈ ।

ਜਾਚਕ ਨੇ ਆਸ ਪ੍ਰਗਟ ਕੀਤੀ ਹੈ ਕਿ ਕਨੇਡਾ ਤੇ ਦੇਸ਼ ਵਿਦੇਸ਼ ਦੀਆਂ ਹੋਰ ਸਿੱਖ ਸੰਸਥਾਵਾਂ ਇਲਾਕਾਈ ਇਕੱਠ ਕਰਕੇ ਛੇਤੀ ਹੀ ਇੱਕ ਅਜਿਹਾ ਸਾਂਝਾ ਫੈਸਲਾ ਜਰੂਰ ਲੈਣਗੀਆਂ; ਜਿਸ ਦੀ ਬਦੌਲਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਜਥੇਬੰਦਕ ਸਿਰਦਾਰੀ ਵਾਲੀ ਸ਼ਾਨ ਵੀ ਕਾਇਮ ਰਹੇ ਅਤੇ ਇਸ ਰੂਹਾਨੀ ਅਦਾਲਤ ਦੀ ਦੁਰਵਰਤੋਂ ਵੀ ਰੁਕ ਸਕੇ । ਅਜਿਹਾ ਅਵਸਰ ਉਦੋਂ ਹੀ ਬਣ ਸਕਦਾ ਹੈ, ਜੇਕਰ ਪਹਿਲਾਂ ਤਖ਼ਤਾਂ ਦੇ ਪੰਜੇ ਸੇਵਦਾਰ ਇਕੱਠੇ ਹੋ ਕੇ ਪ੍ਰੋ: ਧੂੰਦੇ ਦੇ ਪ੍ਰਚਾਰ 'ਤੇ ਲਾਈ ਪਾਬੰਦੀ ਵਾਪਸ ਲੈਣ ਅਤੇ ਫਿਰ ਧੂੰਦਾ ਅਦਬ ਸਹਿਤ ਆਪਣਾ ਸਪਸ਼ਟੀਕਰਨ ਦੇਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਾਜ਼ਰ ਹੋਵੇ ।


  
ਅਕਾਲ ਤਖ਼ਤ ਦਾ ਫੈਸਲਾ : ਪ੍ਰੋ ਧੁੰਦਾ ਤੇ ਪਾਬੰਦੀ , ਦਾਦੂਵਾਲ ਤਨਖਾਹੀਆ ਕਰਾਰ              print

     3 jan 2012     ਅੰਮ੍ਰਿਤਸਰ
 


ਅੱਜ ਸ੍ਰੀ ਅਕਾਲ ਤਖਤ ਸਾਹਿਬ ਤੇ ਪੰਜ ਸਿੱਖ ਸਹਿਬਾਨਾਂ ਦੀ ਮੀਟਿੰਗ ਵਿੱਚ ਹਰਬੰਤ ਸਿੰਘ ਦਾਦੂਵਾਲ ਨੂੰ ਤਨਖਾਹੀਆਂ ਕਰਾਰ ਦਿੱਤਾ ਹੈ ਜਦਕਿ ਪ੍ਰੋ ਸਰਬਜੀਤ ਸਿੰਘ ਧੁੰਦਾ ਨੂੰ ਸ੍ਰੀ ਦਰਬਾਰ ਸਾਹਿਬ ਤੋਂ ਪ੍ਰਸਾਰਿਤ ਹੁੰਦੀ ਸ਼ਬਦ ਕੀਰਤਨ ਸਬੰਧੀ ਟਿੱਪਣੀ ਕਰਨ ਦੋਸ਼ ਵਿੱਚ ਪ੍ਰਚਾਰ ਕਰਨ ਤੋਂ ਰੋਕ ਦਿੱਤਾ ।

ਇਟਲੀ ਨਿਵਾਸੀ ਹਰਬੰਤ ਸਿੰਘ ਦਾਦੂਵਾਲ ਨੂੰ ਇਟਲੀ ਵਿੱਚ ਗੁਰੂ ਗਰੰਥ ਸਾਹਿਬ ਜੀ ਦੇ ਸਰੂਪ ਲਿਜਾਣ ਸਮੇਂ ਬੇਅਦਬੀ ਕਰਨ ਦੇ ਦੋਸ਼ ਵਜੋਂ ਤਨਖਾਹੀਆ ਕਰਾਰ ਦੇ ਕੇ ਉਸਨੂੰ ਜੂਠੇ ਬਰਤਨ ਸਾਫ ਕਰਨ, ਪਾਠ ਸੁਣਨ ਅਤੇ ਸਹਿਜ ਪਾਠ ਕਰਵਾਉਣ ਦੀ ਤਨਖਾਹ ਲਾਈ ਹੈ।

ਸਿੱਖ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਿਲ ਨਾ ਹੋਣ ਸਬੰਧੀ ਅਮਿਤਾਬ ਬੱਚਨ ਵੱਲੋਂ ਭੇਜੇ ਸਪੱਸ਼ਟੀਕਰਨ ਨੂੰ ਅੱਜ ਦੀ ਮੀਟਿੰਗ ਵਿੱਚ ਸਮੇਂ ਘਾਟ ਕਾਰਨ ਵਿਚਾਰਿਆ ਨਹੀਂ ਜਾ ਸਕਿਆ। ਇਸ ਬਾਰੇ ਅਗਲੀ ਮੀਟਿੰਗ ਵਿੱਚ ਫੈਸਲਾ ਲਿਆ ਜਾਣਾ ਹੈ।


  
ਜੇ ਅੰਦਰ ਦੇ ਹਰਿਮੰਦਰ ਨੂੰ ਕੂੜੇ ਨਾਲ ਭਰਦੇ ਰਹੇ ਤਾਂ ਬਾਹਰ ਦੇ ਮੰਦਰਾਂ ਵਿੱਚ ਝਾੜੂ ਮਾਰਨ ਦਾ ਕੋਈ ਫਾਇਦਾ ਨਹੀਂ: ਪੰਥਪ੍ਰੀਤ ਸਿੰਘ             print

     25 dec2011     ਬਠਿੰਡਾ(ਕਿਰਪਾਲ ਸਿੰਘ)
 


*ਸ਼ਾਹਿਬਜ਼ਾਦਿਆਂ ਦੇ ਸ਼ਹੀਦੀ ਸਾਕੇ ਸੁਣਾਉਣ ਅਤੇ ਸੁਣਨ ਵਾਲੇ ਵੀ ਰੋਂਦੇ ਵੇਖੇ ਜਾ ਸਕਦੇ ਹਨ ਪਰ ਨੂਰੇ ਮਾਹੀ ਤੋਂ ਇਹ ਖ਼ਬਰ ਸੁਣ ਕੇ ਗੁਰੂ ਸਾਹਿਬ ਜੀ ਨੇ ਅਕਾਲ ਪੁਰਖ਼ ਦਾ ਸ਼ੁਕਰਾਨਾ ਕੀਤਾ
ਜੇ ਅੰਦਰ ਦੇ ਹਰਿਮੰਦਰ ਨੂੰ ਕੂੜੇ ਨਾਲ ਭਰਦੇ ਰਹੇ ਤਾਂ ਬਾਹਰ ਦੇ ਮੰਦਰਾਂ ਵਿੱਚ ਝਾੜੂ ਮਾਰਨ ਦਾ ਕੋਈ ਫਾਇਦਾ ਨਹੀਂ ਹੈ। ਇਹ ਸ਼ਬਦ ਗੁਰਮਤਿ ਦੇ ਨਿਸ਼ਕਾਮ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਜੀ ਖ਼ਾਲਸਾ ਭਾਈ ਬਖ਼ਤੌਰ ਵਾਲਿਆਂ ਨੇ ਅੱਜ ਇਥੇ ਸਾਹਿਬਜ਼ਾਦਾ ਜੁਝਾਰ ਸਿੰਘ ਨਗਰ ਦੀਆਂ ਸੰਗਤਾਂ ਵਲੋਂ, ਚਾਰੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀਆਂ ਸ਼ਹਾਦਤਾਂ ਨੂੰ ਸਮਰਪਤ ਸਾਲਾਨਾ ਸਮਾਗਮ ਦੇ ਦੀਵਾਨ ਵਿੱਚ ਗੁਰਬਾਣੀ ਦੀ ਕਥਾ ਕਰਦੇ ਹੋਏ ਕਹੇ। ਉਨ੍ਹਾਂ ਕਿਹਾ: ‘ਹਰਿ ਮੰਦਰੁ ਏਹੁ ਸਰੀਰੁ ਹੈ, ਗਿਆਨਿ ਰਤਨਿ ਪਰਗਟੁ ਹੋਇ ॥ ਮਨਮੁਖ ਮੂਲੁ ਨ ਜਾਣਨੀ, ਮਾਣਸਿ ਹਰਿ ਮੰਦਰੁ ਨ ਹੋਇ ॥2॥’ (ਪ੍ਰਭਾਤੀ ਮ: 3, ਗੁਰੂ ਗ੍ਰੰਥ ਸਾਹਿਬ - ਪੰਨਾ 1346) ਜਿਸ ਦਾ ਅਰਥ ਹੈ, ਹੇ ਭਾਈ! (ਮਨੁੱਖ ਦਾ) ਇਹ ਸਰੀਰ 'ਹਰਿ-ਮੰਦਰ' ਹੈ (ਪਰ ਇਹ ਭੇਤ ਸਤਿਗੁਰੂ ਦੀ ਬਖ਼ਸ਼ੀ) ਆਤਮਕ ਜੀਵਨ ਦੀ ਕੀਮਤੀ ਸੂਝ ਦੀ ਰਾਹੀਂ ਖੁਲ੍ਹਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ (ਜਗਤ ਦੇ) ਮੂਲ (ਪਰਮਾਤਮਾ) ਨਾਲ ਸਾਂਝ ਨਹੀਂ ਪਾਂਦੇ (ਇਸ ਵਾਸਤੇ ਉਹ ਸਮਝਦੇ ਹਨ ਕਿ) ਮਨੁੱਖ ਦੇ ਅੰਦਰ 'ਹਰਿ-ਮੰਦਰ' ਨਹੀਂ ਹੋ ਸਕਦਾ ॥2॥ ‘ਹਰਿ ਮੰਦਰ ਮਹਿ ਹਰਿ ਵਸੈ, ਸਰਬ ਨਿਰੰਤਰਿ ਸੋਇ ॥ ਨਾਨਕ ਗੁਰਮੁਖਿ ਵਣਜੀਐ, ਸਚਾ ਸਉਦਾ ਹੋਇ ॥11॥1॥’ (ਪ੍ਰਭਾਤੀ ਮ: 3, ਗੁਰੂ ਗ੍ਰੰਥ ਸਾਹਿਬ - ਪੰਨਾ 1346) ਹੇ ਭਾਈ! (ਇਸ ਸਰੀਰ-) 'ਹਰਿ-ਮੰਦਰ' ਵਿਚ ਪਰਮਾਤਮਾ (ਆਪ) ਵੱਸਦਾ ਹੈ, ਉਹ ਪਰਮਾਤਮਾ ਸਭ ਜੀਵਾਂ ਵਿਚ ਹੀ ਇਕ-ਰਸ ਵੱਸ ਰਿਹਾ ਹੈ। ਹੇ ਨਾਨਕ! (ਸਰਬ-ਨਿਵਾਸੀ ਪ੍ਰਭੂ ਦੇ ਨਾਮ ਦਾ ਸੌਦਾ) ਗੁਰੂ ਦੀ ਰਾਹੀਂ ਵਣਜਿਆ ਜਾ ਸਕਦਾ ਹੈ। ਇਹ ਸੌਦਾ ਸਦਾ ਕਾਇਮ ਰਹਿਣ ਵਾਲਾ ਸੌਦਾ ਹੈ ॥11॥1॥

‘ਹਰਿ ਮੰਦਰੁ ਸੋਈ ਆਖੀਐ, ਜਿਥਹੁ ਹਰਿ ਜਾਤਾ ॥ ਮਾਨਸ ਦੇਹ ਗੁਰ ਬਚਨੀ ਪਾਇਆ, ਸਭੁ ਆਤਮ ਰਾਮੁ ਪਛਾਤਾ ॥ ਬਾਹਰਿ ਮੂਲਿ ਨ ਖੋਜੀਐ, ਘਰ ਮਾਹਿ ਬਿਧਾਤਾ ॥ ਮਨਮੁਖ ਹਰਿ ਮੰਦਰ ਕੀ ਸਾਰ ਨ ਜਾਣਨੀ, ਤਿਨੀ ਜਨਮੁ ਗਵਾਤਾ ॥ ਸਭ ਮਹਿ ਇਕੁ ਵਰਤਦਾ, ਗੁਰ ਸਬਦੀ ਪਾਇਆ ਜਾਈ ॥12॥’ (ਰਾਮਕਲੀ ਕੀ ਵਾਰ ਮ: 3, ਗੁਰੂ ਗ੍ਰੰਥ ਸਾਹਿਬ ਪੰਨਾ 953)

(ਉਂਞ ਤਾਂ ਸਾਰੇ ਸਰੀਰ "ਹਰਿ ਮੰਦਰੁ" ਭਾਵ, ਰੱਬ ਦੇ ਰਹਿਣ ਦੇ ਥਾਂ ਹਨ, ਪਰ ਅਸਲ ਵਿਚ) ਉਹੀ ਸਰੀਰ "ਹਰਿ ਮੰਦਰੁ" ਕਿਹਾ ਜਾਣਾ ਚਾਹੀਦਾ ਹੈ ਜਿਸ ਵਿਚ ਰੱਬ ਪਛਾਣਿਆ ਜਾਏ; (ਸੋ, ਮਨੁੱਖਾ ਸਰੀਰ 'ਹਰਿ ਮੰਦਰੁ' ਹੈ, ਕਿਉਂਕਿ) ਮਨੁੱਖਾ-ਸਰੀਰ ਵਿਚ ਗੁਰੂ ਦੇ ਹੁਕਮ ਤੇ ਤੁਰ ਕੇ ਰੱਬ ਲੱਭਦਾ ਹੈ, ਹਰ ਥਾਂ ਵਿਆਪਕ ਜੋਤਿ ਦਿੱਸਦੀ ਹੈ। (ਸਰੀਰ ਤੋਂ) ਬਾਹਰ ਭਾਲਣ ਦੀ ਉੱਕਾ ਲੋੜ ਨਹੀਂ, (ਇਸ ਸਰੀਰ-) ਘਰ ਵਿਚ ਹੀ ਸਿਰਜਣਹਾਰ ਵੱਸ ਰਿਹਾ ਹੈ। ਪਰ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ (ਇਸ ਮਨੁੱਖਾ ਸਰੀਰ) "ਹਰਿ ਮੰਦਰੁ" ਦੀ ਕਦਰ ਨਹੀਂ ਜਾਣਦੇ, ਉਹ ਮਨੁੱਖਾ ਜਨਮ (ਮਨ ਦੇ ਪਿੱਛੇ ਤੁਰ ਕੇ ਹੀ) ਗੰਵਾ ਜਾਂਦੇ ਹਨ। (ਉਂਞ ਤਾਂ) ਸਾਰਿਆਂ ਵਿਚ ਇਕ ਪ੍ਰਭੂ ਹੀ ਵਿਆਪਕ ਹੈ, ਪਰ ਲੱਭਦਾ ਹੈ ਗੁਰੂ ਦੇ ਸ਼ਬਦ ਦੀ ਰਾਹੀਂ ॥12॥

ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਜਿਸ ਨੂੰ ਇਹ ਸਮਝ ਆ ਗਈ ਹੈ ਕਿ ਮੇਰਾ ਇਹ ਸਰੀਰ ਹੀ ਹਰਿ ਮੰਦਰ ਹੈ, ਉਹ ਇਸ ਵਿੱਚ ਵਿਕਾਰਾਂ ਦਾ ਕੂੜਾ ਕਰਕਟ ਭਰਨਾ ਬੰਦ ਕਰੇ। ਉਨ੍ਹਾਂ ਇਸ ਦੀ ਹੋਰ ਵਿਆਖਿਆ ਕਰਦੇ ਹੋਏ ਕਿਹਾ ਅੱਖਾਂ ਰਾਹੀਂ ਪਰਾਇਆ ਰੂਪ, ਪਰਾਇਆ ਧਨ ਤੱਕਣਾ, ਲੱਚਰ ਫਿਲਮਾਂ, ਤਸ਼ਵੀਰਾਂ ਵੇਖਣਾ, ਕੰਨਾਂ ਰਾਹੀ ਪਰਾਈ ਨਿੰਦਾ ਸੁਣਨੀ, ਲੱਚਰ ਗਾਣੇ ਸੁਣਨੇ, ਮੂੰਹ ਰਾਹੀਂ ਨਸ਼ੇ ਵਰਤਣੇ ਆਦਿ ਸਭ ਸਰੀਰ ਰੂਪੀ ਹਰਿ ਮੰਦਰ ਵਿੱਚ ਕੂੜਾ ਭਰਨਾ ਹੀ ਹੈ। ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਜਿਹੜੇ ਲੋਕ ਇਸ ਸਰੀਰ ਮੰਦਰ ਦੀ ਥਾਂ ਸਿਰਫ ਇੱਟਾਂ ਗਾਰੇ ਦੀ ਬਣੀ ਬਾਹਰਲੀ ਇਮਾਰਤ ਨੂੰ ਹੀ ਧਾਰਮਕ ਸਥਾਨ ਸਮਝਕੇ ਜੇ ਉਥੇ ਸਾਫ ਸਫਾਈ ਕਰਕੇ ਹੀ ਆਪਣੇ ਆਪ ਨੂੰ ਧਾਰਮਕ ਹੋਣ ਦਾ ਵਿਖਾਵਾ ਕਰਦੇ ਹਨ, ਤਾਂ ਉਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜੇ ਅੰਦਰ ਦੇ ਹਰਿਮੰਦਰ ਨੂੰ ਕੂੜੇ ਨਾਲ ਭਰਦੇ ਰਹੇ ਤਾਂ ਬਾਹਰ ਦੇ ਮੰਦਰਾਂ ਵਿੱਚ ਝਾੜੂ ਮਾਰਨ ਦਾ ਕੋਈ ਫਾਇਦਾ ਨਹੀਂ ਹੈ।

1706 ਦੇ ਪੋਹ ਦੇ ਮਹੀਨੇ ਦੇ ਇਨ੍ਹਾਂ ਦਿਨਾਂ ਵਿੱਚ ਵਾਪਰੇ ਇਤਿਹਾਸਕ ਚਮਕੌਰ ਸਾਹਿਬ ਅਤੇ ਸਰਹਿੰਦ ਦੇ ਖੂਨੀ ਸਾਕਿਆਂ ਦਾ ਸੰਖੇਪ ਇਤਿਹਾਸ ਸੁਣਾਉਂਦਿਆਂ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਧੰਨ ਹਨ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜਿਨ੍ਹਾਂ ਨੇ ਪੁੱਤਰਾਂ ਤੋਂ ਪਿਆਰੇ ਆਪਣੇ ਸਿੱਖਾਂ ਨੂੰ ਬਹਾਦਰੀ ਦੇ ਜੌਹਰ ਵਿਖਾਉਂਦੇ ਹੋਏ ਸ਼ਹੀਦੀਆਂ ਪਾਉਂਦੇ ਵੇਖਿਆ, ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਨੂੰ ਆਪ ਸ਼ਸਤਰ ਸਜਾ ਕੇ ਸ਼ਹੀਦ ਹੋਣ ਲਈ ਤੋਰਿਆ ਅਤੇ ਸ਼ਹੀਦੀਆਂ ਪਾਉਂਦਿਆਂ ਵੇਖ ਕੇ ਵਾਹਿਗੁਰੂ ਦਾ ਸ਼ੁਕਰਨਾ ਕਰਦੇ ਹੋਏ ਜੈਕਾਰੇ ਛੱਡੇ। ਮਾਤਾ ਗੁਜਰ ਕੌਰ, ਛੋਟੇ ਸਾਹਿਬਜ਼ਾਦਾ ਜੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਹਿ ਸਿੰਘ ਦੀ ਸ਼ਹੀਦੀ ਦੀ ਖ਼ਬਰ ਜਦ ਨੂਰਾ ਮਾਹੀ ਤੋਂ ਸੁਣੀ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਤੋਂ ਇਹ ਪੁੱਛਿਆ ਕਿ ਇਹ ਦੱਸ, ਸਾਹਿਬਜ਼ਾਦੇ ਛੋਟੇ ਹੋਣ ਕਰਕੇ ਉਹ ਕਦੀ ਡਰ ਤਾਂ ਨਹੀਂ ਸਨ ਗਏ, ਉਨ੍ਹਾਂ ਦੇ ਅੱਖ ਵਿੱਚੋਂ ਕੋਈ ਹੰਝੂ ਤਾਂ ਨਹੀਂ ਡਿੱਗੇ। ਜਦ ਨੂਰਾ ਮਾਹੀ ਨੇ ਦੱਸਿਆ ਕਿ ਨਹੀਂ ਮਹਾਰਾਜ, ਉਨ੍ਹਾਂ ਤਾਂ ਬੜੀ ਖੁਸ਼ੀ ਖੁਸ਼ੀ ਸ਼ਹੀਦੀਆਂ ਪਾਈਆਂ ਤੇ ਅੰਤਲੇ ਸਮੇਂ ਤੱਕ ਬੜੀ ਚੜ੍ਹਦੀ ਕਲਾ ਵਿੱਚ ਰਹੇ। ਇਹ ਸ਼ਹੀਦੀ ਸਾਕੇ ਸੁਣਾਉਣ ਅਤੇ ਸੁਣਨ ਵਾਲੇ ਵੀ ਰੋਂਦੇ ਵੇਖੇ ਜਾ ਸਕਦੇ ਹਨ ਪਰ ਨੂਰੇ ਮਾਹੀ ਤੋਂ ਇਹ ਖ਼ਬਰ ਸੁਣ ਕੇ ਗੁਰੂ ਸਾਹਿਬ ਜੀ ਨੇ ਅਕਾਲ ਪੁਰਖ਼ ਦਾ ਸ਼ੁਕਰ ਕੀਤਾ। ਇੱਥੇ ਤਾਂ ਪੁੱਤਰ ਨੂੰ ਵਿਦੇਸ਼ ਭੇਜਣ ਸਮੇਂ ਹਵਾਈ ਅੱਡੇ ’ਤੇ ਜਹਾਜ ਚੜ੍ਹਾਉਣ ਆਏ ਅਤੇ ਫੌਜੀ ਪੁੱਤਰ ਨੂੰ ਗੱਡੀ ਚੜ੍ਹਾਉਣ ਆਏ ਬਾਪ ਰੌਂਦੇ ਵੇਖੇ ਜਾ ਸਕਦੇ ਹਨ ਹਾਲਾਂ ਕਿ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਇਹ ਵਛੋੜਾ ਥੋਹੜੇ ਸਮੇਂ ਦਾ ਹੀ ਹੁੰਦਾ ਹੈ। ਉਨ੍ਹਾਂ ਕਿਹਾ ਦੁਨੀਆਂ ਦੀਆਂ ਜਿੰਨੀਆਂ ਵੀ ਲੜਾਈਆਂ ਹੁੰਦੀਆਂ ਹਨ ਉਨ੍ਹਾਂ ਦਾ ਕਾਰਣ ਜ਼ਰ, ਜ਼ੋਰੂ ਅਤੇ ਜ਼ਮੀਨ ਹੁੰਦੀ ਹੈ ਪਰ ਗੁਰੂ ਸਾਹਿਬ ਜੀ ਨੇ ਜਿੰਨੀਆਂ ਵੀ ਲੜਾਈਆਂ ਲੜੀਆਂ ਉਹ ਜ਼ਰ, ਜ਼ੋਰੂ, ਜ਼ਮੀਨ ਦੀ ਪ੍ਰਾਪਤੀ ਲਈ ਨਹੀ ਬਲਕਿ ਧਰਮ ਅਤੇ ਦੀਨ ਦੁਖੀਆਂ ਦੀ ਰੱਖਿਆ ਲਈ ਅਤੁ ਜ਼ੁਲਮ ਦੇ ਟਾਕਰੇ ਲਈ ਸਨ।


  
ਗੁਰੂਆਂ ਦੀ ਧਰਤੀ ਅਤੇ ਅੱਜ ਦੀ ਸਿਆਸਤ:ਪ੍ਰੋ. ਦਰਸ਼ਨ ਸਿੰਘ ਖਾਲਸਾ             print

     16 nov2011     jk
 


ਹਿੰਦੋਸਤਾਨ ਦੇ ਦੌਰੇ ਤੇ ਗਏ ਪ੍ਰੋ. ਦਰਸ਼ਨ ਸਿੰਘ ਖਾਲਸਾਨੇ ਲੁਧਿਆਣਾ ਪੰਜਾਬ ਤੋਂ ਈਮੇਲ ਰਾਹੀਂ ਭੇਜੇ ਪੈਸ ਨੋਟ ਵਿੱਚ ਅੱਜ ਪੰਜਾਬ ਦੀ ਸੌੜੀ ਸਿਆਸਤ ਬਾਰੇ ਕਿਹਾ ਕਿ, ਕਦੀ ਪੰਜਾਬ ਨੂੰ ਗੌਰਵ ਨਾਲ ਗੁਰੂਆਂ ਦੀ ਧਰਤੀ ਹੋਣ ਕਾਰਨ ਸਿੱਖ ਸਟੇਟ ਦੇ ਰੂਪ ਵਿੱਚ ਮੰਨਿਆਂ ਜਾਂਦਾ ਸੀ, ਪਰ ਬਦਕਿਸਮਤੀ ਕਿ ਬੀਤੇ ਤਿੰਨ ਦਹਾਕਿਆਂ ਵਿੱਚ ਸਿੱਖ ਵਿਰੋਧੀ ਜ਼ਾਲਮਾਨਾ ਸੋਚ ਨੇ ਸਿਆਸੀ ਭੁੱਖ ਨਾਲ ਮਿਲਕੇ, ਜ਼ਬਰ ਅਤੇ ਸਾਜਸ਼ ਦੇ ਹਥਿਆਰਾਂ ਨਾਲ ਕੌਮ ਦਾ ਅਰਬਾਂ ਰੁਪੈ ਦਾ ਸਰਮਾਇਆ, ਸੋਚ ਅਤੇ ਧਾਰਮਿਕ ਪਦਵੀਆਂ ਦੀ ਦੁਰਵਰਤੋਂ ਨਾਲ, ਬਹੁਤਾਤ ਸਿੱਖ ਨੌਜਵਾਨਾਂ ਨੂੰ ਸ਼ਰਾਬ ਦੀ ਬੋਤਲ ਅਤੇ ਪਤਿੱਤ ਪੁਣੇ ਦੇ ਖਾਰੇ ਸਮੁੰਦਰ ਵਿੱਚ ਗ਼ਰਕ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ। ਜਿਸਦਾ ਨਤੀਜਾ ਹੈ,ਕਿ ਜਿਸ ਧਰਤੀ ਦੇ ਵਸਨੀਕਾਂ ਨੂੰ ਕਦੀ ਗੁਰੂਆਂ ਨੇ ਸੰਪੂਰਣ ਕੇਸਾਧਾਰੀ ਰੂਪ ਬਖਸ਼ਿਆ ਸੀ, ਅੰਮ੍ਰਿਤ ਦੇ ਬਾਟੇ ਸਿਰਜੇ ਅਤੇ ਵੰਡੇ ਸਨ, ਜਿਸ ਸਿਧਾਂਤ ਅਤੇ ਸਰੂਪ ਦੀ ਰਾਖੀ ਲਈ ਹਜ਼ਾਰਾਂ ਕੁਰਬਾਨੀਆਂ ਕੀਤੀਆਂ ਗਈਆਂ, ਚਰਖੜੀਆਂ ‘ਤੇ ਚੜ੍ਹੇ ਖੋਪਰੀਆਂ ਲੁਹਾਈਆਂ, ਪਰ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ, ਅੱਜ ਉਸ ਧਰਤੀ ਦੇ ਵਿਹੜੇ ਵਿੱਚ ਨਜ਼ਰ ਮਾਰ ਕੇ ਦੇਖੋ ਤਾਂ ਇਸ ਧਰਤੀ ਨੂੰ ਸਿੱਖ ਸਟੇਟ ਕਹਿਦਿਆਂ ਸ਼ਰਮ ਆਉਂਦੀ ਹੈ। ਉਨ੍ਹਾਂ ਕਿਹਾ ਕਿ, ਇਹੋ ਕਾਰਨ ਹੈ ਕਿ ਅੱਜ ਪੰਜਾਬ ਦੀ ਸਿਆਸਤ ਵਿੱਚ ਵਿਚਰਨ ਵਾਲਾ ਹਰ ਸਿੱਖ, ਗੈਰ ਸਿੱਖ ਸਿਆਸੀ ਧੜਾ ਸਿੱਖ ਸਿਧਾਂਤ ਅਤੇ ਘੱਟ ਗਿਣਤੀ ਸਿੱਖ ਕੌਮ ਦੀਆਂ ਜੁੰਮੇਵਾਰੀਆਂ ਨੂੰ ਤਿਲਾਂਜਲੀ ਦੇ ਕੇ, ਅੱਗੇ ਵੱਧ ਰਿਹਾ ਹੈ, ਤਾਂਕਿ ਗੈਰ ਸਿੱਖ ਵੋਟ ਬੈਂਕ ਬਣਿਆ ਰਹੇ, ਉਸ ਗੈਰ ਸਿੱਖ ਵੋਟ ਬੈਂਕ ਨੂੰ ਖੁਸ਼ ਰੱਖਣ ਲਈ ਇਸ ਧਰਤੀ ‘ਤੇ ਆਏ ਦਿਨ ਗੁਰੂ ਦੀ ਬੇਅਦਬੀ ਹੋ ਰਹੀ ਹੈ, ਸਿੱਖ ਧਰਮ ਸਥਾਨਾਂ ਅਤੇ ਧਾਰਮਿਕ ਪਦਵੀਆਂ ਦੀ ਦੁਰਵਰਤੋਂ ਹੋ ਰਹੀ ਹੈ। ਸਿੱਖ ਸੋਚ ਨੂੰ ਜੇਲਾਂ ਵਿੱਚ ਰੱਖ ਕੇ ਮਾਰੂ ਹਮਲੇ ਕਰਕੇ, ਜਾਂ ਪੁਲਿਸ ਦੇ ਜ਼ਬਰ ਰਾਹੀਂ ਦਬਾਇਆ ਜਾ ਰਿਹਾ ਹੈ, ਪਰ ਸਿੱਖੀ ਦੀ ਉੱਚੀ ੳਡਾਰੀ ਰਹਿਤ ਨਿਰਪੰਖ ਹੋ ਚੁਕੀ, ਇਸ ਗੁਲਾਮ ਜ਼ਿੰਦਗੀ ਨੂੰ ਕੁੱਝ ਸਿਆਸੀ ਲੀਡਰ ਸਿੱਖੀ ਦਾ ਵਿਰਸਾ ਦੱਸ ਕੇ, ਦਿਲ ਬਹਿਲਾ ਰਹੇ ਹਨ। ਹਰ ਧੜੇ ਵਲੋਂ ਵੱਡੀਆਂ ਵੱਡੀਆਂ ਰੈਲੀਆਂ ਅਤੇ ਯਾਤਰਾਵਾਂ ਕੱਢ ਕੇ ਲੱਖਾਂ ਦਾ ਇਕੱਠ ਦਿਖਾਕੇ, ਸਾਬਿਤ ਕੀਤਾ ਜਾ ਰਿਹਾ ਹੈ ਕਿ ਇਸ ਧਰਤੀ ਦੇ ਮਨੁੱਖ ਇਹ ਲੋਕ, ਅਨਿਆਏ ਅਤੇ ਜ਼ੁਲਮ ਤੋਂ ਸਹਿਮੇ ਹੋਏ, ਗਰੀਬੀ ਤੋਂ ਘਬਰਾਏ ਹੋਏ, ਰੱਜ ਰੋਟੀ ਦੀ ਮੰਗ ਲੈ ਕੇ, ਸਾਡੇ ਦਰਵਾਜ਼ੇ ਤੇ ਆਸ ਲਾਈ ਬੈਠੇ ਹਨ। ਉਨ੍ਹਾਂ ਬੜੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ, ਕੌੜੀ ਸਚਾਈ ਹੈ ਕਿ ਵੋਟਾਂ ਦੀ ਖਾਤਰ ਇਨ੍ਹਾਂ ਦੇ ਸਾਹਮਣੇ ਇਨ੍ਹਾਂ ਲਈ ਮਗਰਮੱਛ ਦੇ ਅਥਰੂ ਭੀ ਵਹਾਏ ਜਾਂਦੇ ਹਨ, ਪਰ ਜਾਗਰਤ ਹੋਕੇ ਇਹ ਗੱਲ ਸੋਚਣ ਦੀ ਲੋੜ ਹੈ, ਕਿ ਜਿਸ ਸਿਆਸਤ ਨੇ ਪੰਜਾਬ ਦਾ ਗੁਰੂਆਂ ਦੀ ਧਰਤੀ ਅਤੇ ਸਿੱਖ ਸਟੇਟ ਹੋਣ ਦਾ ਮਾਣ ਨਹੀਂ ਰਹਿਣ ਦਿੱਤਾ, ਅੱਜ ਹਰ ਸਿਆਸੀ ਕੁਰਸੀ ‘ਤੇ ਬੈਠਣ ਵਾਲਾ ਗੈਰ ਸਿੱਖ ਵੋਟ ਦਾ ਸਹਾਰਾ ਲੈ ਰਿਹਾ ਹੈ, ਹੋਰ ਤੇ ਹੋਰ ਧਰਮ ਖੇਤਰ ਵਿਚ ਭੀ, ਤਾਂ ਇਨ੍ਹਾਂ ਕੋਲੋਂ ਸਿੱਖੀ ਦੇ ਭਵਿੱਖ ਦੀ, ਕੀ ਆਸ ਰੱਖੀ ਜਾ ਸਕਦੀ ਹੈ? ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ ਕਿਹਾ ਕਿ ਅੱਜ ਲੋੜ ਹੈ, ਪੰਜਾਬ ਨੂੰ ਗੁਰੂਆਂ ਦੀ ਧਰਤੀ ਜਾਂ ਸਿੱਖ ਸਟੇਟ ਸਾਬਿਤ ਕਰਨ ਲਈ, ਹਰ ਸਿੱਖ ਨੂੰ “ਇਕਾ ਬਾਣੀ ਇਕ ਗੁਰੁ ਇਕੋ ਸਬਦੁ ਵਿਚਾਰ” ਵਿੱਚ ਰਹਿਕੇ, ਸਿੱਖ ਸਰੂਪ ਅਤੇ ਸਿੱਖ ਸਿਧਾਂਤ ਦਾ ਪਹਿਰੇਦਾਰ ਬਣਨਾ ਪਵੇਗਾ। ਪੰਜਾਬ ਸ਼ੇਰਾਂ ਦੀ ਧਰਤੀ ਹੈ, ਜਦੋਂ ਇਥੋਂ ਦਾ ਵਸਨੀਕ ਸਿੰਘ ਬਣਕੇ ਵਿਚਰੇਗਾ, ਭੇਡਾਂ ਆਪੇ ਹੀ ਨਹੀਂ ਦਿਸਣਗੀਆਂ, ਫਿਰ ਵੋਟ ਬੈਂਕ ਦੇ ਲੋੜਵੰਦ ਭੀ ਸਿੱਖੀ ਲਈ ਸੋਚਣ ਵਾਸਤੇ ਮਜਬੂਰ ਹੋਣਗੇ। ਇਉਂ ਹੀ ਸਿੱਖੀ ਦਾ ਭਵਿੱਖ ਬਚਾਇਆ ਜਾ ਸਕਦਾ ਹੈ।

  
ਭਾਈ ਜਗਤਾਰ ਸਿੰਘ ਹਵਾਰਾ ਤੇ ਹਮਲਾ ਕਰਨ ਵਾਲੇ ਮਗਰੋਂ 'ਮੂੰਹ ਦੀ ਖਾਣ' ਵਾਲੇ ਨਿਸ਼ਾਂਤ ਸ਼ਰਮਾ ਖਿਲਾਫ਼ ਠੱਗੀ – ਠੋਰੀ ਦੇ ਅਨੇਕਾਂ ਮਾਮਲੇ ਦਰਜ਼ ਹਨ।             print

     13 nov2011     thanks pnol
 


ਭਾਈ ਜਗਤਾਰ ਸਿੰਘ ਹਵਾਰਾ ਤੇ ਹਮਲਾ ਕਰਨ ਵਾਲੇ ਮਗਰੋਂ 'ਮੂੰਹ ਦੀ ਖਾਣ' ਵਾਲੇ ਨਿਸ਼ਾਂਤ ਸ਼ਰਮਾ ਖਿਲਾਫ਼ ਠੱਗੀ – ਠੋਰੀ ਦੇ ਅਨੇਕਾਂ ਮਾਮਲੇ ਦਰਜ਼ ਹਨ। ਚੰਡੀਗੜ੍ਹ ਜਿ਼ਲ੍ਹਾ ਅਦਾਲਤ ਵਿੱਚ ਪੇਸ਼ੀ ਉਪਰੰਤ ਪੁਲੀਸ ਨੇ ਭਾਈ ਹਵਾਰਾ ਅਤੇ ਭਾਈ ਭਿਉਨਾ ਤੇ ਹਮਲਾ ਕਰਨ ਵਾਲੇ ਚਾਰ ਵਿਅਕਤੀਆਂ ਨਿਸ਼ਾਂਤ ਸ਼ਰਮਾ , ਰਮੇਸ਼ ਕੇ ਦੱਤ ( ਮੁਹਾਲੀ ) ਮੁਨੀਸ਼ ਸੂਦ ( ਮੰਡੀ ਗੋਬਿੰਦਗੜ੍ਹ) ਅਤੇ ਆਸ਼ੂਤੋਸ਼ ਗੌਤਮ ( ਪਟਿਆਲਾ) ਦਾ ਇੱਕ ਦਿਨ ਦਾ ਰਿਮਾਂਡ ਹਾਸ਼ਲ ਕਰ ਲਿਆ। ਇੱਕ ਹੋਰ ਕੇਸ ਵਿੱਚ ਮੁਹਾਲੀ ਪੁਲੀਸ ਦੇ ਠਾਣੇਦਾਰ ਸੁਰਜੀਤ ਸਿੰਘ ਪੱਡਾ ਉਸਦੇ ਗ੍ਰਿਫ਼ਤਾਰੀ ਵਾਰੰਟ ਲੈ ਕੇ ਆਏ ਸਨ ਪਰ ਅਦਾਲਤ ਵੱਲੋਂ ਇੱਕ ਦਿਨ ਰਿਮਾਂਡ ਦਿੱਤੇ ਜਾਣ ਤੇ ਫਿਲੌਰ ਪੁਲੀਸ ਗ੍ਰਿਫ਼ਤਾਰ ਨਹੀਂ ਕਰ ਸਕੀ । ਫਿਲੌਰ ਪੁਲੀਸ ਅੱਜ ਗ੍ਰਿਫ਼ਤਾਰੀ ਲਈ ਯਤਨ ਕਰੇਗੀ । ਉਹ ਖਿਲਾਫ 7 ਐਫ ਆਈ ਆਰ ਦਰਜ਼ ਹਨ। ਫਰਵਰੀ 2011 ਵਿੱਚ ਉਸ ਖਿਲਾਫ਼ ਅਪਰਾਧਿਕ ਸਾਜਿ਼ਸ ਰਚਣ ਅਤੇ ਹੇਰਾਫੇਰੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰੀ ਕੀਤੀ ਜਾਣੀ ਹੈ।

  
ਅਕਾਲੀਆਂ ਨੂੰ ਚੜ੍ਹੀ ਖੁਸ਼ੀ ਸਿੱਧ ਕਰਦੀ ਹੈ 84 ’ਚ ਸਿੱਖਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਸਾੜੇ ਜਾਣ ਦੇ ਦ੍ਰਿਸ਼ ਨੂੰ ਇਹ ਭੁੱਲ ਚੁੱਕੇ ਹਨ             print

     1 nov 2011     ਬਠਿੰਡਾ, 1 ਨਵੰਬਰ (ਕਿਰਪਾਲ ਸਿੰਘ
 


ਇਤਿਹਾਸ ਵਿੱਚ ਵਾਪਰੀਆਂ ਘਟਨਾਵਾਂ ਸਿੱਖਿਆ ਲੈਣ ਵਾਸਤੇ ਹੁੰਦੀਆਂ ਹਨ: ਗਿਆਨੀ ਸ਼ਿਵਤੇਗ ਸਿੰਘ
* 1978 ਵਿੱਚ ਇੱਕ ਇੱਕ ਡੇਰੇਦਾਰ ਵਲੋਂ ਅੰਮ੍ਰਿਤਸਰ ਵਿਖੇ ਸਿੱਟੀ ਚੰਗਿਆੜੀ ਹੀ 1984 ਵਿੱਚ ਸਾਰੇ ਦੇਸ਼ ਵਿੱਚ ਭਾਂਬੜ ਬਣ ਕੇ ਮੱਚੀ
* ਸਿੱਖ ਕੌਮ ਨੇ ਜੇ 1978 ਵਿੱਚ ਸਿੱਟੀ ਚੰਗਿਆੜੀ ਤੋਂ ਹੀ ਸਬਕ ਸਿੱਖਿਆ ਹੁੰਦਾ ਤਾਂ ਨਾ 1984 ਦੀ ਅੱਗ ਵਿੱਚ ਸੜਨਾ ਪੈਂਦਾ ਤੇ ਨਾ ਹੀ ਸਿੱਖ ਕੌਮ ਦੀ ਅੱਜ ਵਾਲੀ ਹਾਲਤ ਪੈਦਾ ਹੁੰਦੀ
* 1984 ਦੀਆਂ ਘਟਨਾਵਾਂ ਤੋਂ ਸਬਕ ਸਿੱਖਣ ਦੀ ਵਜਾਏ ਕੌਮ ਦੇ ਲੀਡਰਾਂ ਨੇ ਇਸ ਨੂੰ ਚੈਂਕ ਬਣਾ ਕੇ ਰੱਖ ਲਿਆ ਹੈ ਜਿਸ ਨੂੰ ਸਿਰਫ ਵੋਟਾਂ ਸਮੇਂ ਕੈਸ਼ ਕਰਵਾ ਲਿਆ ਜਾਂਦਾ ਹੈ
*ਬਠਿੰਡਾ ਦੇ ਖੇਡ ਸਟੇਡੀਅਮ ਵਿੱਚ ਅਕਾਲੀਆਂ ਨੂੰ ਚੜ੍ਹੀ ਖੁਸ਼ੀ ਨੇ ਪੂਰੀ ਤਰ੍ਹਾਂ ਸਿੱਧ ਕਰ ਦਿੱਤਾ ਹੈ ਕਿ 84 'ਚ ਸਿੱਖਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਸਾੜੇ ਜਾਣ ਦੇ ਦ੍ਰਿਸ਼ ਨੂੰ ਇਹ ਪੂਰੀ ਤਰ੍ਹਾਂ ਭੁੱਲ ਚੁੱਕੇ ਹਨ। ਹੁਣ ਵੇਖਣਾ ਇਹ ਹੈ ਕਿ ਫਰਵਰੀ 2012 'ਚ ਹੋਣ ਵਾਲੀਆਂ ਚੋਣਾਂ ਵਿੱਚ ਵੀ ਇਸ ਨੂੰ ਭੁੱਲਣਗੇ ਜਾਂ ਵੋਟਾਂ ਲਈ ਕੈਸ਼ ਕਰਵਾਉਣ ਲਈ ਇਸ ਨੂੰ ਮੁੜ ਉਛਾਲਣਗੇ!
ਇਤਿਹਾਸ ਵਿੱਚ ਵਾਪਰੀਆਂ ਘਟਨਾਵਾਂ ਸਿੱਖਿਆ ਲੈਣ ਵਾਸਤੇ ਹੁੰਦੀਆਂ ਹਨ ਪਰ 1984 ਦੀਆਂ ਘਟਨਾਵਾਂ ਤੋਂ ਸਬਕ ਸਿੱਖਣ ਦੀ ਵਜਾਏ, ਸਿੱਖ ਕੌਮ ਦੇ ਲੀਡਰਾਂ ਨੇ ਇਸ ਨੂੰ ਚੈਂਕ ਬਣਾ ਕੇ ਰੱਖ ਲਿਆ ਹੈ ਜਿਸ ਨੂੰ ਸਿਰਫ ਵੋਟਾਂ ਸਮੇਂ ਕੈਸ਼ ਕਰਵਾ ਲਿਆ ਜਾਂਦਾ ਹੈ। ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਕਥਾ ਦੌਰਾਨ ਹੈਂਡ ਪ੍ਰਚਾਰਕ ਗਿਆਨੀ ਸ਼ਿਵਤੇਗ ਸਿੰਘ ਨੇ ਅੱਜ ਸਵੇਰੇ ਕਹੇ, ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰ: 533 'ਤੇ ਦਰਜ਼ ਰਾਗੁ ਦੇਵ ਗੰਧਾਰੀ ਵਿੱਚ ਗੁਰੂ ਅਰਜਨ ਸਾਹਿਬ ਜੀ ਦੇ ਸ਼ਬਦ ‘ਦੇਵਗੰਧਾਰੀ ਮਹਲਾ 5 ॥ ਪ੍ਰਭ ਇਹੈ ਮਨੋਰਥੁ ਮੇਰਾ ॥ ਕ੍ਰਿਪਾ ਨਿਧਾਨ ਦਇਆਲ ਮੋਹਿ ਦੀਜੈ ਕਰਿ ਸੰਤਨ ਕਾ ਚੇਰਾ ॥ ਰਹਾਉ ॥' ਦੀ ਵਿਆਖਿਆ ਕਰਦਿਆਂ ਉਨ੍ਹਾਂ ਕਿਹਾ ਇਸ ਸ਼ਬਦ ਵਿਚ ਗੁਰੂ ਸਾਹਿਬ ਅਕਾਲਪੁਰਖ਼ ਅੱਗੇ ਬੇਨਤੀ ਕਰਦੇ ਹਨ ਕਿ ‘ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਹੇ ਦਇਆਲ ਪ੍ਰਭੂ! ਮੇਰੇ ਮਨ ਦੀ ਇਹੀ ਤਾˆਘ ਹੈ ਕਿ ਮੈਨੂੰ ਇਹ ਦਾਨ ਦੇਹ, ਜੁ ਮੈਨੂੰ ਆਪਣੇ ਸੰਤ ਜਨਾˆ ਦਾ ਸੇਵਕ ਬਣਾਈ ਰਂਖੋ।' ਰਹਾਉ ਦੇ ਇਸ ਬੰਦ ਵਿੱਚ ਆਏ ਸ਼ਬਦ ‘ਸੰਤਨ' ਦੀ ਵਿਆਖਿਆ ਕਰਦਿਆਂ ਭਾਈ ਸ਼ਿਵਤੇਗ ਸਿੰਘ ਨੇ ਕਿਹਾ ਕਿ ਗੁਰਬਾਣੀ ਵਿੱਚ ‘ਸੰਤ' ਸ਼ਬਦ 4 ਅਰਥਾਂ ਵਿੱਚ ਆਇਆ ਹੈ। ਜਦੋਂ ਇਹ ਇੱਕ ਬਚਨ ਵਿੱਚ ਆਉਂਦਾ ਹੈ ਤਾਂ ਇਹ ‘ਗੁਰੂ' ਜਾਂ ‘ਪ੍ਰਮਾਤਮਾ' ਦੇ ਅਰਥਾਂ ਵਿੱਚ ਵਰਤਿਆ ਜਾਂਦਾ ਹੈ। ਜਿਵੇਂ: ‘ਮੇਰਾ ਮਨੁ ਲੋਚੈ ਗੁਰ ਦਰਸਨ ਤਾਈ ॥ ਬਿਲਪ ਕਰੇ ਚਾਤ੍ਰਿਕ ਕੀ ਨਿਆਈ ॥ਤ੍ਰਿਖਾ ਨ ਉਤਰੈ ਸਾਂਤਿ ਨ ਆਵੈ ਬਿਨੁ ਦਰਸਨ ਸੰਤ ਪਿਆਰੇ ਜੀਉ ॥1॥ ਹਉ ਘੋਲੀ ਜੀਉ ਘੋਲਿ ਘੁਮਾਈ ਗੁਰ ਦਰਸਨ ਸੰਤ ਪਿਆਰੇ ਜੀਉ ॥1॥ ਰਹਾਉ ॥' ਇਨ੍ਹਾਂ ਤੁਕਾਂ ਵਿੱਚ ਸੰਤ ਸ਼ਬਦ ‘ਗੁਰੂ' ਲਈ ਵਰਤਿਆ ਗਿਆ ਹੈ।

‘ਭਾਗੁ ਹੋਆ ਗੁਰਿ ਸੰਤੁ ਮਿਲਾਇਆ ॥ ਪ੍ਰਭੁ ਅਬਿਨਾਸੀ ਘਰ ਮਹਿ ਪਾਇਆ ॥' ਇਸ ਤੁਕ ਵਿੱਚ ਸ਼ਬਦ ‘ਗੁਰਿ' ਦੇ ‘ਰ' ਨਾਲ ਸਿਹਾਰੀ ਲੱਗੀ ਹੈ ਜਿਹੜੀ ‘ਨੇ' ਦੇ ਅਰਥ ਦਿੰਦੀ ਹੈ ਭਾਵ ਗੁਰੂ ਨੇ। ਅਤੇ ਇਸ ਤੁਕ ਵਿੱਚ ‘ਸੰਤ' ਸ਼ਬਦ ਸ਼ਾਂਤੀ ਦੇ ਸੋਮੇ ਪ੍ਰਮਾਤਮਾ ਲਈ ਆਇਆ ਹੈ। ਇਸ ਪਦੇ ਦੇ ਪੂਰੇ ਅਰਥ ਬਣਦੇ ਹਨ: ਮੇਰੇ ਭਾਗ ਜਾਗ ਪਏ ਹਨ, ਗੁਰੂ ਨੇ ਮੈਨੂੰ ਸ਼ਾਂਤੀ ਦਾ ਸੋਮਾ ਪਰਮਾਤਮਾ ਮਿਲਾ ਦਿੱਤਾ ਹੈ (ਗੁਰੂ ਦੀ ਕਿਰਪਾ ਨਾਲ ਉਸ) ਅਬਿਨਾਸੀ ਪ੍ਰਭੂ ਨੂੰ ਮੈਂ ਆਪਣੇ ਹਿਰਦੇ ਵਿਚ ਹੀ ਲੱਭ ਲਿਆ ਹੈ। ਜਿਸ ‘ਸੰਤ' ਨੂੰ ‘ਗੁਰੂ ਨੇ' ਮਿਲਾਇਆ ਹੈ ਉਸ ਲਈ ਅਗਲੀ ਤੁਕ ਵਿੱਚ ਸ਼ਬਦ ‘ਪ੍ਰਭੁ ਅਬਿਨਾਸੀ' ਆਇਆ। ਇਸ ਨਾਲ ਇਹ ਯਕੀਨੀ ਤੌਰ 'ਤੇ ਕਿਹਾ ਜਾ ਸਕਦਾ ਹੈ ਕਿ ‘ਸੰਤ' ਸ਼ਬਦ ਪ੍ਰਭੂ ਲਈ ਹੀ ਆਇਆ ਹੈ।

ਪਰ ਜਦੋਂ ‘ਸੰਤ' ਸ਼ਬਦ ਬਹੁਬਚਨ ਵਿੱਚ ਆਉਂਦਾ ਹੈ ਉਸ ਸਮੇਂ ਇਹ ਭੇਖਧਾਰੀ ਕਿਸੇ ਇਕ ਸੰਤ ਜਾਂ ਸੰਤਾਂ ਦੇ ਸਮੂਹ ਲਈ ਨਹੀਂ ਬਲਕਿ ਉਨ੍ਹਾਂ ਗੁਰਸਿੱਖਾਂ ਲਈ ਵਰਤਿਆ ਗਿਆ ਹੈ ਜਿਨ੍ਹਾਂ ਨੇ ਸ਼ਾਂਤੀ ਦੇ ਸੋਮੇ ਪ੍ਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੁੰਦਾ ਹੈ। ਜਿਵੇਂ: ‘ਭਾਈ ਰੇ ਸੰਤ ਜਨਾ ਕੀ ਰੇਣੁ ॥ ਸੰਤ ਸਭਾ ਗੁਰੁ ਪਾਈਐ ਮੁਕਤਿ ਪਦਾਰਥੁ ਧੇਣੁ ॥1॥ ਰਹਾਉ ॥' (ਪੰਨਾ 18)। ਗੁਰਬਾਣੀ ਵਿੱਚ ਜਿੱਥੇ ਵੀ ਪ੍ਰਭੂ ਦੇ ਗੁਣਾਂ ਤੋਂ ਸੱਖਣੇ ਕਿਸੇ ਖਾਸ ਭੇਖ ਵਾਲੇ ਸੰਤ ਦੀ ਗੱਲ ਕੀਤੀ ਗਈ ਹੈ ਉਥੇ ਕਦੀ ਵੀ ਸਤਿਕਾਰ ਸਹਿਤ ਸ਼ਬਦ ‘ਸੰਤ ਜਨ' ਭਾਵ ‘ਪ੍ਰਭੂ ਦੇ ਸੇਵਕ' ਨਹੀ ਵਰਤੇ ਗਏ ਸਗੋਂ ਉਨ੍ਹਾਂ ਲਈ ‘ਠੱਗ' ਸ਼ਬਦ ਵਰਤਿਆ ਗਿਆ ਹੈ। ਜਿਵੇਂ ਕਿ: ‘ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥ ਗਲੀ ਜਿਨ੍‍ਾ ਜਪਮਾਲੀਆ ਲੋਟੇ ਹਥਿ ਨਿਬਗ ॥ ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥1॥ ਐਸੇ ਸੰਤ ਨ ਮੋ ਕਉ ਭਾਵਹਿ ॥ ਡਾਲਾ ਸਿਉ ਪੇਡਾ ਗਟਕਾਵਹਿ ॥1॥ ਰਹਾਉ ॥' (ਪੰਨਾ 476)। ਗੁਰਬਾਣੀ ਵਿੱਚ ਇਤਨੀ ਸਪਸ਼ਟ ਸੇਧ ਹੋਣ ਦੇ ਬਾਵਯੂਦ ਸਾਡਾ ਦੁਖਾਂਤ ਇਹੀ ਹੈ ਕਿ ਅਸੀਂ ਕਿਸੇ ਖਾਸ ਲਿਬਾਸ ਵਾਲੇ ਵਿਅਕਤੀ ਨੂੰ ਹੀ ਪ੍ਰਭੂ ਦੇ ਸੰਤ ਸਮਝ ਕਿ ਉਸ ਦੇ ਚਰਨਾਂ ਦੀ ਧੂੜ ਜਾਂ ਪੈਰ ਧੋ ਕੇ ਗੰਦਾ ਪਾਣੀ ਪੀ ਕੇ ਹੀ ਮੁਕਤੀ ਦੀ ਭਾਲ ਵਿੱਚ ਲੱਗੇ ਰਹਿੰਦੇ ਹਾਂ। ਸਾਡੇ ਵਲੋਂ ਕੀਤੀ ਜਾ ਰਹੀ ਇਸੇ ਕੌਤਾਹੀ ਕਾਰਣ ਹੀ ਪੰਜਾਬ ਵਿੱਚ ਵੱਡੀ ਗਿਣਤੀ ਅਖੌਤੀ ਸੰਤਾਂ ਅਤੇ ਦੇਹਧਾਰੀ ਗੁਰੂਆਂ ਦੀ ਪੈਦਾ ਹੋ ਗਈ ਹੈ। 1978 ਦੀ ਵੈਸਾਖੀ ਨੂੰ ਇਨ੍ਹਾਂ ਵਿੱਚੋਂ ਹੀ ਇੱਕ ਨਕਲੀ ਗੁਰੂ ਨੇ ਸ਼ਬਦ ਗੁਰੂ ਦੇ ਸਿਧਾਂਤ ਦਾ ਮੌਜੂ ਉਡਾਉਂਦਿਆਂ ਆਪਣੇ ਆਪ ਨੂੰ ਗੁਰੂ ਅਖਵਾਉਣ ਦੀ ਹਿਕਾਮਤ ਕੀਤੀ ਜਿਸ ਨੂੰ ਸ਼ਾਂਤਮਈ ਢੰਗ ਨਾਲ ਰੋਕਣ ਗਏ ਸਿੰਘਾਂ ਦੇ ਜਥੇ ਵਿੱਚੋਂ 13 ਸਿੰਘਾਂ ਨੂੰ ਉਸ ਦੇ ਬੁਰਛਾਗਰਦਾਂ ਨੇ ਗੋਲੀਆਂ ਨਾਲ ਭੁੰਨ ਕੇ ਸ਼ਹੀਦ ਕਰ ਦਿੱਤਾ। 1978 ਵਿੱਚ ਇਸ ਦੇਹਧਾਰੀ ਗੁਰੂਡੰਮੀ ਡੇਰੇਦਾਰ ਵਲੋਂ ਅੰਮ੍ਰਿਤਸਰ ਵਿਖੇ ਸਿੱਟੀ ਇੱਕ ਚੰਗਿਆੜੀ ਹੀ 1984 ਵਿੱਚ ਸਾਰੇ ਦੇਸ਼ ਵਿੱਚ ਭਾਂਬੜ ਬਣ ਕੇ ਮੱਚੀ ਜਿਸ ਵਿੱਚ ਹਜਾਰਾਂ ਸਿੱਖਾਂ ਦੀਆਂ ਜਿੱਥੇ ਜਾਨਾਂ ਗਈਆਂ ਉਂਥੇ ਉਨ੍ਹਾਂ ਦੇ ਘਰ ਘਾਟ ਵੀ ਸੜ ਕੇ ਸੁਆਹ ਹੋ ਗਏ। ਸਿੱਖ ਕੌਮ ਨੇ ਜੇ 1978 ਵਿੱਚ ਹੀ ਇੱਕ ਡੇਰੇਦਾਰ ਵਲੋਂ ਸਿੱਟੀ ਚੰਗਿਆੜੀ ਤੋਂ ਹੀ ਸਬਕ ਸਿਖਿਆ ਹੁੰਦਾ ਤਾਂ ਨਾ 1984 ਦੀ ਅੱਗ ਵਿੱਚ ਸੜਨਾ ਪੈਂਦਾ ਤੇ ਨਾ ਹੀ ਸਿੱਖ ਕੌਮ ਦੀ ਅੱਜ ਵਾਲੀ ਹਾਲਤ ਪੈਦਾ ਹੁੰਦੀ। ਪਰ ਅਫਸੋਸ ਕਿ 1978 ਅਤੇ 1984 ਦੀਆਂ ਘਟਨਾਵਾਂ ਤੋਂ ਸਬਕ ਸਿੱਖਣ ਦੀ ਵਜਾਏ ਕੌਮ ਦੇ ਲੀਡਰਾਂ ਨੇ ਇਸ ਨੂੰ ਚੈਂਕ ਬਣਾ ਕੇ ਰੱਖ ਲਿਆ ਹੈ ਜਿਸ ਨੂੰ ਸਿਰਫ ਵੋਟਾਂ ਸਮੇਂ ਕੈਸ਼ ਕਰਵਾ ਲਿਆ ਜਾਂਦਾ ਹੈ। ਭਾਈ ਸ਼ਿਵਤੇਗ ਸਿੰਘ ਨੇ ਕਿਹਾ ਕਿ 1978 ਵਿੱਚ ਸਿੱਟੀ ਇੱਕ ਚੰਗਿਆੜੀ ਨੇ ਇੱਕ ਲੱਖ ਦੇ ਕਰੀਬ ਸਿੱਖਾਂ ਦੀ ਜਾਨ ਉਨ੍ਹਾਂ ਕਿਹਾ ਅੱਜ ਦੇ ਦਿਨ 1 ਨਵੰਬਰ ਤੋਂ 4 ਨਵੰਬਰ 1984 ਤੱਕ ਦੇ ਦਿਨ ਸਿੱਖਾਂ ਲਈ ਚੌਥੇ ਵੱਡੇ ਘਲੂਘਾਰੇ ਦੇ ਰੂਪ ਵਿੱਚ ਸਿੱਖ ਕੌਮ ਲਈ ਸਭ ਤੋਂ ਕਾਲੇ ਦਿਨ ਹਨ ਪਰ ਅੱਜ ਸਾਡੇ ਸੁਅਰਥੀ ਆਗੂਆਂ ਸਦਕਾ ਇਨ੍ਹਾਂ ਨੂੰ ਪੂਰੀ ਤਰ੍ਹਾਂ ਭੁਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜੇ ਇਨ੍ਹਾਂ ਘਟਨਾਵਾਂ ਤੋਂ ਸਬਕ ਸਿੱਖਿਆ ਹੁੰਦਾ ਤਾਂ 1978 ਦੀ ਘਟਨਾ ਤੋਂ ਤੁਰੰਤ ਬਾਅਦ ਹੀ ਸ਼ਬਦ ਗੁਰੂ ਦੇ ਪ੍ਰਚਾਰ ਦੀ ਐਸੀ ਲਹਿਰ ਚੱਲ ਹੁੰਦੀ ਕਿ ਸਾਰੇ ਸਿੱਖ ਡੇਰੇਦਾਰਾਂ, ਨਸ਼ਿਆਂ ਅਤੇ ਪਤਿਤਪੁਣੇ ਨੂੰ ਛੱਡ ਕੇ ਸਾਬਤ ਸੂਰਤ ਹੋ ਕੇ ਅੰਮ੍ਰਿਤਧਾਰੀ ਬਣ ਕੇ ਗੁਰੂ ਦੇ ਲੜ ਲੱਗੇ ਹੁੰਦੇ। ਪਰ ਹੋਇਆ ਇਸ ਦੇ ਉਲਟ ਕਿ ਸ਼ਬਦ ਗੁਰੂ ਦੇ ਪ੍ਰਚਾਰ ਦੀ ਥਾਂ 84 ਨੂੰ ਭੁਲਾਉਣ ਲਈ ਪਤਿਤਪੁਣੇ, ਨਸ਼ਿਆਂ, ਇਖਲਾਖ਼ ਤੋਂ ਗਿਰੇ ਲੱਚਰ ਗੀਤਾਂ ਅਤੇ ਅਧਨੰਗੇ ਸਰੀਰਾਂ ਵਾਲੀਆਂ ਕੁੜੀਆਂ ਦੇ ਨਾਚਾਂ ਦੀ ਲਹਿਰ ਚੱਲੀ ਹੋਈ ਹੈ। ਕੌਮ ਦੇ ਆਗੂਆਂ ਨੂੰ ਇਹ ਸਮਝ ਜਰੂਰ ਆ ਗਈ ਹੁੰਦੀ ਕਿ ਸਿੱਖਾਂ ਲਈ ਆਪਣੇ ਹੀ ਦੇਸ਼ ਵਿੱਚ ਇਹ ਅੱਗ ਦੇ ਭਾਂਬੜ ਬਲਣ ਦੇ ਮੁੱਖ ਕਾਰਣ ਸਾਡਾ ਸ਼ਬਦ ਗੁਰੂ ਦਾ ਲੜ ਛੱਡ ਕੇ ਡੇਰੇਦਾਰਾਂ ਦੇ ਮਗਰ ਲਗਣਾ ਅਤੇ ਡੇਰੇਦਾਰਾਂ ਦਾ ਵਧਣਾ ਫੁਲਣਾ ਹੈ। ਜੇ ਇਹ ਸਮਝ ਆ ਗਈ ਹੁੰਦੀ ਤਾਂ ਪੰਜਾਬ ਵਿੱਚ ਐਸੀ ਲਹਿਰ ਚੱਲੀ ਹੁੰਦੀ ਕਿ ਸ਼ਬਦ ਗੁਰੂ ਦੇ ਪ੍ਰਚਾਰ ਸਦਕਾ ਪੰਜਾਬ ਵਿੱਚ ਇੱਕ ਵੀ ਡੇਰਾ ਨਾ ਰਹਿੰਦਾ ਪਰ ਅਫਸੋਸ ਕਿ ਚੰਦ ਵੋਟਾਂ ਦੀ ਖਾਤਰ ਸਾਡੀ ਕੌਮ ਦੇ ਆਗੂ ਲਗਾਤਾਰ ਡੇਰੇਦਾਰਾਂ ਦੇ ਨਵੇਂ ਡੇਰੇ ਉਸਾਰਣ ਲਈ ਹਰ ਤਰ੍ਹਾਂ ਦਾ ਸਹਿਯੋਗ ਦੇ ਰਹੇ ਹਨ। ਹਾਲੀ ਪਿਛਲੇ ਕੁਝ ਦਿਨਾਂ ਦੀ ਹੀ ਖ਼ਬਰ ਹੈ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਬਿਆਸ ਡੇਰੇ ਲਈ ਵਰਤੇ ਜਾ ਰਹੇ ਸਮਾਨ 'ਤੇ ਸਰਕਾਰੀ ਟੈਕਸ ਮੁਆਫ਼ ਕਰ ਦਿੱਤਾ ਹੈ ਜੋ ਕਿ ਸਾਲਨਾ 50 ਲੱਖ ਰੁਪਏ ਬਣਦਾ ਹੈ। ਭਾਈ ਸ਼ਿਵਤੇਗ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਤਿੰਨ ਤਖ਼ਤ- ਸ਼੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ, ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ, ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਸਮੇਤ ਗੁਰੂ ਸਾਹਿਬਾਨ ਅਤੇ ਸਾਹਿਬਜ਼ਾਦਿਆਂ ਨਾਲ ਸਬੰਧਤ ਅਨੇਕਾਂ ਹੋਰ ਇਤਿਹਾਸਕ ਗੁਰਦੁਆਰੇ ਹਨ ਪਰ ਕਿਸੇ ਲਈ ਅਕਾਲੀ ਸਰਕਾਰ ਨੇ ਟੈਕਸ ਮੁਆਫ਼ ਨਹੀਂ ਕੀਤਾ। ਇਸ ਦਾ ਭਾਵ ਇਹ ਹੋਇਆ ਕਿ ਸਾਡੇ ਆਗੂਆਂ ਲਈ ਸਿੱਖਾਂ ਦੇ ਤਖ਼ਤਾਂ ਅਤੇ ਗੁਰਦੁਆਰਿਆਂ ਤੋਂ ਵੱਧ ਮਹੱਤਵਪੂਰਨ ਅਤੇ ਸਤਿਕਾਰਯੋਗ ਸਥਾਨ ਬਿਆਸ ਵਾਲਾ ਡੇਰਾ ਹੈ, ਜਿਸ ਨੂੰ ਪ੍ਰਫੁਲਤ ਕਰਨ ਲਈ ਪੰਜਾਬ ਦੇ ਲੋਕਾਂ ਵਲੋਂ ਖੁਨ ਪਸੀਨੇ ਦੀ ਕਮਾਈ ਵਿੱਚੋਂ ਦਿੱਤੇ ਜਾ ਰਹੇ ਟੈਕਸ ਵਿਚੋਂ ਹਰ ਸਾਲ 50 ਲੱਖ ਰੁਪਏ ਉਡਾਇਆ ਜਾ ਰਿਹਾ। ਇਹੀ ਬਿਆਸਾ ਵਾਲੇ ਤੇ ਸਰਕਾਰ ਵਲੋਂ ਪ੍ਰਫੁਲਤ ਕੀਤੇ ਜਾ ਰਹੇ ਹੋਰ ਡੇਰੇਦਾਰ ਕੱਲ੍ਹ ਨੂੰ 1978 ਵਾਲੇ ਹਾਲਾਤ ਪੈਦਾ ਕਰ ਸਕਦੇ ਹਨ।

ਭਾਈ ਸ਼ਿਵਤੇਗ ਸਿੰਘ ਨੇ ਕਿਹਾ ਕਿ ਸਾਡੇ ਲਈ ਇਸ ਤੋਂ ਵੱਧ ਸ਼ਰਮਨਾਕ ਗੱਲ ਹੋਰ ਕੀ ਹੋਵੇਗੀ ਕਿ ਜਿਸ ਵਿਅਕਤੀ ਨੇ ਆਪਣੀ ਸਵੈਜੀਵਨੀ ਪੁਸਤਕ ਵਿੱਚ ਖ਼ੁਦ ਲਿਖਿਆ ਹੋਵੇ ਕਿ ਅਕਾਲ ਤਖ਼ਤ 'ਤੇ ਹਮਲਾ ਕਰਨ ਲਈ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਨ੍ਹਾਂ ਨੇ ਹੀ ਪ੍ਰੇਰਿਆ ਸੀ। ਹਮਲੇ ਪਿੱਛੋਂ ਜਿਸ ਪਾਰਟੀ ਦੇ ਵਰਕਰਾਂ ਨੇ ਖੁਸ਼ੀ ਵਿੱਚ ਲੱਡੂ ਵੰਡੇ ਤੇ ਭੰਗੜੇ ਪਾਏ, ਕੁਰਸੀ ਦੀ ਖ਼ਤਰ ਉਸ ਪਾਰਟੀ ਨਾਲ ਹੀ ਭਾਈਵਾਲੀ ਬਣਾਈ ਹੋਈ ਹੈ ਤੇ ਹਮਲਾ ਕਰਵਾਉਣ ਦੇ ਮੁੱਖ ਜਿੰਮੇਵਾਰ ਆਗੂ ਦਾ ਪੰਜਾਬ ਆਉਣ 'ਤੇ ਭਰਵਾਂ ਸੁਆਗਤ ਕੀਤਾ ਜਾਂਦਾ ਹੈ। ਇਸ ਤੋਂ ਅਫਸੋਸਨਾਕ ਹੋਰ ਕੀ ਗੱਲ ਹੋਵੇਗੀ ਕਿ ਜਿਹੜੇ ਡੇਰੇਦਾਰਾਂ ਵਲੋਂ ਸਿੱਖੀ ਸਿਧਾਂਤ ਨੂੰ ਵਿਗਾੜ ਕੇ ਪੇਸ਼ ਕੀਤਾ ਜਾ ਰਿਹਾ ਹੈ ਉਨ੍ਹਾਂ ਡੇਰੇਦਾਰਾਂ ਨੂੰ ਸ਼੍ਰੋਮਣੀ ਕਮੇਟੀ ਵਿੱਚ ਭਾਈਵਾਲ ਬਣਾ ਕੇ ਅਕਾਲ ਤਖ਼ਤ ਨੂੰ ਸਿੱਧੇ ਰੂਪ ਵਿੱਚ ਉਨ੍ਹਾਂ ਦੇ ਹਵਾਲੇ ਕੀਤਾ ਜਾ ਰਿਹਾ ਹੈ। ਭਾਈ ਸ਼ਿਵਤੇਗ ਸਿੰਘ ਵਲੋਂ ਸਵੇਰੇ ਕਹੇ ਹੋਏ ਸ਼ਬਦ ਪੰਜਾਬ ਦੇ ਸਤਾਧਾਰੀ ਅਕਾਲੀਆਂ ਨੇ ਅੱਜ ਸ਼ਾਮ ਨੂੰ ਹੀ ਸਹੀ ਸਿੱਧ ਕਰ ਦਿੱਤੇ। ਬਠਿੰਡਾ ਦੇ ਖੇਡ ਸਟੇਡੀਅਮ ਵਿੱਚ ਅਕਾਲੀਆਂ ਨੂੰ ਚੜ੍ਹੀ ਖੁਸ਼ੀ ਨੇ ਪੂਰੀ ਤਰ੍ਹਾਂ ਸਿੱਧ ਕਰ ਦਿੱਤਾ ਹੈ ਕਿ 84 'ਚ ਸਿੱਖਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਸਾੜੇ ਜਾਣ ਦੇ ਦ੍ਰਿਸ਼ ਨੂੰ ਇਹ ਪੂਰੀ ਤਰ੍ਹਾਂ ਭੁੱਲ ਚੁੱਕੇ ਹਨ। ਜੇ 84 'ਚ ਅੱਜ ਦਿਨ ਦਿੱਲੀ ਤੇ ਹੋਰਨਾਂ ਭਾਰਤ ਦੇ ਹੋਰਨਾਂ ਸ਼ਹਿਰਾਂ ਵਿੱਚ ਸਿੱਖਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਸਾੜੇ ਜਾਣ ਦਾ ਦ੍ਰਿਸ਼ ਇਨ੍ਹਾਂ ਦੀਆਂ ਦੀਆਂ ਅੱਖਾਂ ਦੇ ਸਾਹਮਣੇ ਹੁੰਦਾ ਤਾਂ ਕਬੱਡੀ ਦੇ ਮੈਚ ਕਰਵਾ ਕੇ ਹੀ ਖੁਸ਼ੀ ਵਿੱਚ ਇੰਨੇ ਖੀਵੇ ਹੋਣਾ ਇਨ੍ਹਾਂ ਨੂੰ ਕਦੀ ਨਾ ਭਾਉਂਦਾ। ਇਹ ਠੀਕ ਹੈ ਕਿ ਕਬੱਡੀ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਹੈ ਤੇ ਇਸ ਨੂੰ ਲਾਜ਼ਮੀ ਤੌਰ'ਤੇ ਪ੍ਰਮੋਟ ਕਰਨਾ ਚਾਹੀਦਾ ਹੈ ਪਰ 84 'ਚ 1 ਨਵੰਬਰ ਤੋਂ 4 ਨਵੰਬਰ ਨੂੰ ਸਿੱਖਾਂ ਦੇ ਹੋਏ ਸਮੂਹਕ ਕਤਲੇਆਮ ਤੇ ਸਾੜਫੂਕ ਦੀਆਂ ਦਰਦਨਾਕ ਘਟਨਾਵਾਂ ਦੀ ਯਾਦ ਨੂੰ ਸਾਹਮਣੇ ਰੱਖ ਕੇ ਇਹ ਇੱਕ ਦਿਨ ਪਹਿਲਾਂ ਜਾਂ ਇੱਕ ਹਫਤਾ ਪਿਛੋਂ ਵੀ ਸ਼ੁਰੂ ਕੀਤਾ ਜਾ ਸਕਦਾ ਸੀ। ਅਧਨੰਗੀਆਂ ਕੁੜੀਆਂ ਦੇ ਨਾਚ ਕਰਵਾਉਣ ਅਤੇ ਸ਼ਾਹਰੁਖ ਵਰਗੇ ਫਿਲਮੀ ਅਦਾਕਾਰਾਂ ਤੋਂ ਪੇਸ਼ਕਾਰੀ ਕਰਵਾ ਕੇ ਇਹ ਅਕਾਲੀ ਭਾਈ ਸਿੱਖ ਨੌਜਵਾਨੀ ਨੂੰ ਲੱਚਰਤਾ ਅਤੇ ਪਤਿਤਪੁਣੇ ਵੱਲ ਪ੍ਰੇਰ ਕੇ 1984 ਭੁਲਾਉਣਾ ਚਾਹੁੰਦੇ ਹਨ। ਹੁਣ ਵੇਖਣਾ ਇਹ ਹੈ ਕਿ ਫਰਵਰੀ 2012 'ਚ ਹੋਣ ਵਾਲੀਆਂ ਚੋਣਾਂ ਵਿੱਚ ਵੀ ਇਸ ਨੂੰ ਭੁੱਲਣਗੇ ਜਾਂ ਵੋਟਾਂ ਲਈ ਕੈਸ਼ ਕਰਵਾਉਣ ਲਈ ਇਸ ਨੂੰ ਮੁੜ ਉਛਾਲਣਗੇ! ਇਸ ਸਬੰਧੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦਾ ਪ੍ਰਤੀਕਰਮ ਜਾਨਣ ਦੀ ਕਾਫੀ ਕੋਸ਼ਿਸ਼ ਕੀਤੀ ਗਈ ਪਰ ਕਿਉਂਕਿ ਇਸ ਸਬੰਧੀ ਪਹਿਲਾਂ ਹੀ ‘ਡੇ ਐਂਡ ਨਾਈਟ' ਚੈਂਨਲ ਨੇ ਰੀਪੋਰਟ ਨਸ਼ਰ ਕਰ ਦਿੱਤੀ ਸੀ ਇਸ ਲਈ ਉਨ੍ਹਾਂ ਦੇ ਫ਼ੋਨ ਬੰਦ ਰਹੇ ਜਿਸ ਕਾਰਣ ਕਿਸੇ ਨਾਲ ਵੀ ਸੰਪਰਕ ਨਾ ਹੋ ਸਕਿਆ।


  
ਮੱਕੜ ਨੇ ਸਿੱਖ ਸੰਗਤਾ ਦੇ 1.64 ਕਰੋੜ ਦਾ ਤੇਲ ਫੂਕਿਆ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਤੇ ਕਾਬਜ਼ ਧਿਰ ਵਲੋਂ ਵਧੀਆ ਗੁਰਦੁਆਰਾ ਪ੍ਰਬੰਧਾਂ ਸਬੰਧੀ ਕੀਤੇ ਜਾ ਰਹੇ ਦਾਅਵਿਆਂ ਦੀ ਪੰਥਕ ਮੋਰਚੇ ਨੇ ਪੋਲ੍ਹ ਖੋਲ੍ਹੀ             print

     10 sept2011     ਬਠਿੰਡਾ
 


ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਦੀ ਕਾਰ 1.64 ਕਰੋੜ ਰੁਪਏ ਦਾ ਤੇਲ ਛੱਕ ਗਈ ਹੈ। ਏਨੀ ਵੱਡੀ ਰਕਮ ਦੇ ਤੇਲ ਨਾਲ ਤਾਂ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਦੇ 585 ਗੇੜੇ ਲੱਗ ਸਕਦੇ ਸਨ। ਜਥੇਦਾਰ ਮੱਕੜ ਕੋਲ ਇਸ ਵੇਲੇ ਕੈਮਰੀ ਗੱਡੀ ਹੈ। ਪੰਜ ਵਰ੍ਹਿਆਂ ਤੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਗੱਡੀ ਦਾ ਖ਼ਰਚਾ ਹਰ ਵਰ੍ਹੇ ਵਧ ਰਿਹਾ ਹੈ। ਅਪਰੈਲ 2006 ਤੋਂ 31 ਮਾਰਚ, 2011 (ਪੰਜ ਸਾਲਾਂ) ‘ਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਕਾਰ ਦਾ ਤੇਲ ਖਰਚ 1,64,94,510 ਰੁਪਏ ਰਿਹਾ ਹੈ। ਮਾਲੀ ਵਰ੍ਹੇ 2010-11 ‘ਚ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਕਾਰ ਦੇ ਤੇਲ ਖਰਚ ਨੇ ਪਿਛਲੇ ਰਿਕਾਰਡ ਹੀ ਤੋੜ ਦਿੱਤੇ। ਇਸ ਇੱਕ ਵਰ੍ਹੇ ਦੌਰਾਨ 47.53 ਲੱਖ ਰੁਪਏ ਤੇਲ ਖਰਚਾ ਆਇਆ ਹੈ। ਇੱਕੋ ਵਰ੍ਹੇ ‘ਚ ਰੋਜ਼ਾਨਾ ਤੇਲ ਖਰਚ 13023 ਰੁਪਏ ਰਿਹਾ ਹੈ। ਕਾਰ ਦੀ ਤੇਲ ਖ਼ਪਤ ਔਸਤਨ 9 ਕਿਲੋਮੀਟਰ ਪ੍ਰਤੀ ਲਿਟਰ ਵੀ ਮੰਨ ਲਈਏ ਤਾਂ ਵੀ ਲੰਘੇ ਵਰ੍ਹੇ ‘ਚ ਜਥੇਦਾਰ ਮੱਕੜ ਨੇ ਰੋਜ਼ਾਨਾ ਆਪਣੀ ਕਾਰ ਰਾਹੀਂ 1953 ਕਿਲੋਮੀਟਰ ਦਾ ਸਫ਼ਰ ਕੀਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੂਚਨਾ ਦੇ ਅਧਿਕਾਰ ਤਹਿਤ ਪੱਤਰ ਨੰਬਰ 60115 ਰਾਹੀਂ ਜੋ ਸੂਚਨਾ ਦਿੱਤੀ ਗਈ ਹੈ,ਉਸ ਤੋਂ ਇਹ ਭੇਤ ਖੁੱਲ੍ਹਾ ਹੈ। ਸ਼੍ਰੋਮਣੀ ਕਮੇਟੀ ਦੇ ਦਫ਼ਤਰੀ ਰਿਕਾਰਡ ਅਨੁਸਾਰ ਪ੍ਰਧਾਨ ਦੀ ਕਾਰ ਦਾ ਤੇਲ ਖਰਚ ਸਾਲ 2006-07 ‘ਚ 26,26,124 ਰੁਪਏ ਰਿਹਾ ਹੈ ਜਦੋਂ ਕਿ ਸਾਲ 2007-08 ‘ਚ ਇਹ ਖਰਚ 30,99,868 ਰੁਪਏ ਹੋ ਗਿਆ। ਸਾਲ 2008-09 ‘ਚ ਤੇਲ ਖਰਚ 27,54,278 ਰੁਪਏ ਰਿਹਾ ਹੈ। ਇਸੇ ਤਰ੍ਹਾਂ ਸਾਲ 2009-10 ਵਿੱਚ ਇਹ ਤੇਲ ਖਰਚ ਵਧ ਕੇ 32,60,514 ਰੁਪਏ ਹੋ ਗਿਆ। ਸਾਲ 2010-11 ‘ਚ ਪ੍ਰਧਾਨ ਦੀ ਕਾਰ ਦਾ ਤੇਲ ਖਰਚ 47,53,726 ਰੁਪਏ ਰਿਹਾ ਹੈ। ਇਨ੍ਹਾਂ ਪੰਜ ਵਰ੍ਹਿਆਂ ਦੀ ਔਸਤ ਕੱਢੀਏ ਤਾਂ ਪ੍ਰਧਾਨ ਦੀ ਕਾਰ ਦਾ ਪ੍ਰਤੀ ਦਿਨ ਦਾ ਤੇਲ ਖਰਚ 9038 ਰੁਪਏ ਰਿਹਾ ਹੈ। ਪੰਜ ਵਰ੍ਹਿਆਂ ਦੌਰਾਨ ਪ੍ਰਧਾਨ ਦੀ ਕਾਰ ਉਪਰ ਦੱਸੀ ਔਸਤ ਦੇ ਹਿਸਾਬ ਨਾਲ 29,69,011 ਕਿਲੋਮੀਟਰ ਦੌੜੀ ਹੈ। ਇਸ ਹਿਸਾਬ ਨਾਲ ਅੰਮ੍ਰਿਤਸਰ ਤੋਂ ਦਿੱਲੀ ਦੇ ਆਉਣ ਜਾਣ ਦੇ 5938 ਗੇੜੇ ਬਣਦੇ ਹਨ। ਸਾਲ 2010-11 ਵਿੱਚ ਤਾਂ ਤੇਲ ਖਰਚਾ ਹੀ ਹੈਰਾਨੀ ਵਾਲਾ ਰਿਹਾ ਹੈ। ਇਸ ਮਾਲੀ ਸਾਲ ਦੌਰਾਨ ਰੋਜ਼ਾਨਾ ਕਾਰ ਕਰੀਬ 1953 ਕਿਲੋਮੀਟਰ ਚੱਲੀ ਹੈ। ਇਸ ਤੋਂ ਲੱਗਦਾ ਹੈ ਕਿ ਜਥੇਦਾਰ ਦਿਨ ਰਾਤ ਸਫ਼ਰ ‘ਤੇ ਹੀ ਰਹੇ ਹਨ। ਅਗਰ ਪ੍ਰਧਾਨ ਜੀ ਕੋਲ ਡੀਜ਼ਲ ਵਾਲੀ ਗੱਡੀ ਹੈ, ਫੇਰ ਤਾਂ ਨਿੱਤ ਦਾ ਕਿਲੋਮੀਟਰਾਂ ‘ਚ ਸਫ਼ਰ ਅਤੇ ਗੇੜਿਆਂ ਦੀ ਗਿਣਤੀ ਹੋਰ ਵੀ ਵਧ ਜਾਣੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਨਾਲ ਵਾਰ-ਵਾਰ ਮੋਬਾਈਲ ਫੋਨ ਉਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਤੇ ਕਾਬਜ਼ ਧਿਰ ਵਲੋਂ ਵਧੀਆ ਗੁਰਦੁਆਰਾ ਪ੍ਰਬੰਧਾਂ ਸਬੰਧੀ ਕੀਤੇ ਜਾ ਰਹੇ ਦਾਅਵਿਆਂ ਦੀ ਹਕੀਕਤ ਬਿਆਨ ਕਰਦਿਆਂ ਅੱਜ ਪੰਥਕ ਮੋਰਚੇ ਨੇ ਤੱਥਾਂ ਸਹਿਤ ਅਹਿਮ ਪ੍ਰਗਟਾਵੇ ਕੀਤੇ ਹਨ। ਵਿਸ਼ਵ ਭਰ ਦੇ ਸਿੱਖਾਂ ਦੀ ਧਾਰਮਕ ਸ਼ਰਧਾ ਦੇ ਕੇਂਦਰ ਦਰਬਾਰ ਸਾਹਿਬ ਸਣੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਆਉਂਦੇ 86 ਗੁਰਦੁਆਰਿਆਂ ਵਿਚੋਂ 42 ਗੁਰਦੁਆਰੇ ਘਾਟੇ ਵਿਚ ਚੱਲ ਰਹੇ ਹਨ। ਪੰਥਕ ਮੋਰਚੇ ਦਾ ਚੋਣ ਮਨੋਰਥ-ਪੱਤਰ ਜਾਰੀ ਕਰਨ ਸਮੇਂ ਅੱਜ ਇਥੇ ਹੋਏ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਪੰਥਕ ਮੋਰਚੇ ਦੇ ਪ੍ਰਮੁੱਖ ਆਗੂ ਅਤੇ ਅਕਾਲੀ ਦਲ 1920 ਦੇ ਪ੍ਰਧਾਨ ਸ: ਰਵੀਇੰਦਰ ਸਿੰਘ, ਖ਼ਾਲਸਾ ਐਕਸ਼ਨ ਕਮੇਟੀ ਦੇ ਕਨਵੀਨਰ ਭਾਈ ਮੋਹਕਮ ਸਿੰਘ ਅਤੇ ਅਕਾਲੀ ਦਲ 1920 ਦੇ ਸੀਨੀਅਰ ਆਗੂ ਸ: ਰਘਬੀਰ ਸਿੰਘ ਰਾਜਾਸਾਂਸੀ ਨੇ ਕਿਹਾ ਕਿ ਪੰਥਕ ਮੋਰਚਾ ਸ਼੍ਰੋਮਣੀ ਕਮੇਟੀ ਵਿਚ ਭ੍ਰਿਸ਼ਟਾਚਾਰ ਨੂੰ ਮੁੱਖ ਮੁੱਦਾ ਬਣਾ ਕੇ ਚੋਣਾਂ ਲੜ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਬਜਟ ਦੀ ਕਾਪੀ ਵਿਚੋਂ ਤੱਥਾਂ ਦਾ ਹਵਾਲਾ ਦਿੰਦਿਆਂ ਆਗੂਆਂ ਨੇ ਦਸਿਆ ਕਿ 2010-11 ਦੇ ਬਜਟ ਵਿਚ ਕੇਵਲ ਦਰਬਾਰ ਸਾਹਿਬ ਨੂੰ ਹੀ ਸਾਢੇ 23 ਕਰੋੜ ਰੁਪਏ ਦੇ ਘਾਟੇ ਵਿਚ ਵਿਖਾਇਆ ਗਿਆ ਹੈ ਜਦਕਿ ਹਕੀਕਤ ਇਹ ਹੈ ਕਿ ਪਿਛਲੇ ਕੁੱਝ ਸਾਲਾਂ ਤੋਂ ਦਰਬਾਰ ਸਾਹਿਬ ਵਿਖੇ ਗੋਲਕ ਵਿਚ ਹਰ ਸਾਲ ਕਰੀਬ 4 ਕਰੋੜ ਰੁਪਏ ਦਾ ਵਾਧਾ ਹੁੰਦਾ ਹੈ। ਉਨ੍ਹਾਂ ਦਸਿਆ ਕਿ 2010-11 ਵਿਚ ਦਰਬਾਰ ਸਾਹਿਬ ਦੀ ਆਮਦਨ 122.11 ਕਰੋੜ ਰੁਪਏ ਵਿਖਾਈ ਗਈ ਹੈ ਜਦਕਿ ਖ਼ਰਚ 145 ਕਰੋੜ ਰੁਪਏ ਹੈ। ਉਨ੍ਹਾਂ ਕਿਹਾ ਕਿ ਕੀ ਕੋਈ ਸਿੱਖ ਇਸ ਗੱਲ 'ਤੇ ਵਿਸ਼ਵਾਸ ਕਰੇਗਾ ਕਿ ਸਿੱਖਾਂ ਦੀ ਅਟੁੱਟ ਸ਼ਰਧਾ ਦਾ ਕੇਂਦਰ ਦਰਬਾਰ ਸਾਹਿਬ ਵੀ ਘਾਟੇ ਵਿਚ ਜਾ ਰਿਹਾ ਹੈ? ਉਨ੍ਹਾਂ ਸਵਾਲ ਕੀਤਾ ਕਿ ਕੀ ਕਦੇ ਏਨੇ ਅਹਿਮ ਅਤੇ ਇਤਿਹਾਸਕ ਗੁਰਦੁਆਰੇ ਵੀ ਘਾਟੇ ਵਿਚ ਹੋ ਸਕਦੇ ਹਨ? ਸ਼੍ਰੋਮਣੀ ਕਮੇਟੀ ਦੀ ਅੰਦਰੋ-ਅੰਦਰ ਪਤਲੀ ਹੁੰਦੀ ਜਾਂਦੀ ਹਾਲਤ ਬਾਰੇ ਆਗੂਆਂ ਨੇ ਕਿਹਾ ਕਿ 1998 ਵਿਚ ਸ਼੍ਰੋਮਣੀ ਕਮੇਟੀ ਕੋਲ 72 ਕਰੋੜ ਰੁਪਏ ਦੀਆਂ ਐਫ਼.ਡੀ.ਆਰ. ਸਨ ਪਰ ਅੱਜ ਕੋਈ ਐਫ਼.ਡੀ.ਆਰ. ਨਹੀਂ ਹੈ। ਉਨ੍ਹਾਂ ਦਸਿਆ ਕਿ ਧਰਮ ਪ੍ਰਚਾਰ ਕਮੇਟੀ ਪਾਸ 1998 ਵਿਚ 66 ਕਰੋੜ ਰੁਪਏ ਦੀਆਂ ਐਫ਼.ਡੀ.ਆਰ. ਸਨ ਪਰ ਅੱਜ ਕੋਈ ਜਮ੍ਹਾਂ ਪੂੰਜੀ ਨਹੀਂ ਹੈ ਸਗੋਂ ਇਸ ਵਾਰ ਧਰਮ ਪ੍ਰਚਾਰ ਕਮੇਟੀ ਦੇ ਬਜਟ ਵਿਚ ਵੀ 5 ਕਰੋੜ ਰੁਪਏ ਦਾ ਘਾਟਾ ਵਿਖਾਇਆ ਗਿਆ ਹੈ। ਵਿਦਿਅਕ ਅਦਾਰਿਆਂ ਦੇ ਘਾਟੇ ਵਿਚ ਹੋਣ ਬਾਰੇ ਪੰਥਕ ਮੋਰਚੇ ਦੇ ਆਗੂਆਂ ਨੇ ਦਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ 19 ਦੇ 19 ਕਾਲਜ ਹੀ ਘਾਟੇ ਵਿਚ ਚੱਲ ਰਹੇ ਹਨ ਜਦਕਿ ਸ਼੍ਰੋਮਣੀ ਕਮੇਟੀ ਵਲੋਂ ਚਲਾਏ ਜਾ ਰਹੇ 32 ਸਕੂਲਾਂ ਵਿਚੋਂ 18 ਘਾਟੇ ਵਿਚ ਹਨ। ਘਾਟੇ ਵਿਚ ਨਾ ਜਾਣ ਵਾਲੇ ਸਕੂਲਾਂ ਵਿਚੋਂ ਵਧੇਰੇ ਉਹ ਹਨ ਜਿਨ੍ਹਾਂ ਨੂੂੰ ਸਰਕਾਰ ਤੋਂ ਗ੍ਰਾਂਟ ਮਿਲਦੀ ਹੈ। ਇਕ ਹੋਰ ਅਹਿਮ ਤੱਥ ਪੇਸ਼ ਕਰਦਿਆਂ ਉਨ੍ਹਾਂ ਦਸਿਆ ਕਿ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਦੀ ਜ਼ਮੀਨ ਅਤੇ ਇਮਾਰਤ ਵੀ 22 ਕਰੋੜ ਰੁਪਏ ਵਿਚ ਪੰਜਾਬ ਐਂਡ ਸਿੰਧ ਬੈਂਕ ਕੋਲ ਗਹਿਣੇ ਪਈ ਹੈ। ਕਿਹਾ ਗਿਆ ਕਿ ਇਸ 22 ਕਰੋੜ ਰੁਪਏ ਨਾਲ ਮਸ਼ੀਨਰੀ ਖ਼ਰੀਦੀ ਗਈ ਹੈ ਪਰ ਸੰਸਥਾ ਦੇ ਡਾਇਰੈਕਟਰ ਨੇ ਖ਼ੁਦ ਹੀ ਕਿਹਾ ਸੀ ਕਿ ਮਸ਼ੀਨਰੀ ਖ਼ਰੀਦ ਵਿਚ ਵੱਡਾ ਘਪਲਾ ਹੋਇਆ ਹੈ। ਉਨ੍ਹਾਂ ਦਸਿਆ ਕਿ ਗੁਰੂ ਰਾਮ ਦਾਸ ਮੈਡੀਕਲ ਕਾਲਜ ਨੂੰ ਹਰ ਸਾਲ 5 ਕਰੋੜ ਰੁਪਏ ਦੀ ਸਹਾਇਤਾ ਗ੍ਰਾਂਟ ਦੇ ਤੌਰ 'ਤੇ ‘ਵਿਦਿਅਕ ਫ਼ੰਡ' ਤੋਂ ਇਲਾਵਾ ਦਿਤੀ ਜਾਂਦੀ ਹੈ ਹਾਲਾਂਕਿ ਇਹ ਸਪੱਸ਼ਟ ਹੈ ਕਿ ‘ਵਿਦਿਅਕ ਫ਼ੰਡ' ਤੋਂ ਬਿਨਾਂ ਕੋਈ ਵੀ ਸਹਾਇਤਾ ਵਿਦਿਅਕ ਅਦਾਰਿਆਂ ਨੂੰ ਦੇਣੀ ਗੈਰ ਕਾਨੂੰਨੀ ਹੈ ਅਤੇ ਇਸ ਬਾਰੇ ਸਰਕਾਰੀ ‘ਆਡੀਟਰਜ਼' ਨੇ ਅਨੇਕਾਂ ਵਾਰ ਇਤਰਾਜ਼ ਹੀ ਨਹੀਂ ਲਗਾਏ ਸਗੋਂ ‘ਆਡੀਟਰਾਂ' ਦਾ ਇਹ ਕਥਨ ਗੁਰਦੁਆਰਾ ਗਜ਼ਟ ਤਕ ਵਿਚ ਛਪਿਆ ਹੈ ਕਿ ਇੰਜ ਫ਼ੰਡ ਤਕਸੀਮ ਕਰ ਕੇ ਗੁਰਦੁਆਰਾ ਐਕਟ ਦੀ ਉਲੰਘਣਾ ਹੀ ਨਹੀਂ ਹੋ ਰਹੀ ਸਗੋਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਵਲੋਂ ਇਸ ਸਬੰਧੀ ਪਾਏ ਜਾਂਦੇ ਮਤਿਆਂ ਨਾਲ ਵੀ ਗੱਲ ਨਹੀਂ ਬਣਦੀ ਅਤੇ ਇਹ ਮਤੇ ਗੁਰਦੁਆਰਾ ਐਕਟ ਦੀ ਸਪੱਸ਼ਟ ਉਲੰਘਣਾ ਹਨ। ਉਨ੍ਹਾਂ ਦਸਿਆ ਕਿ ਨਿਯਮਾਂ ਅਨੁਸਾਰ ਤਾਂ ਕੇਵਲ 10 ਫ਼ੀ ਸਦੀ ਦਸਵੰਧ, 15 ਫ਼ੀ ਸਦੀ ਧਾਰਮਕ ਫ਼ੰਡ, 5 ਫ਼ੀ ਸਦੀ ਵਿਦਿਅਕ ਫ਼ੰਡ ਅਤੇ 8.5 ਫ਼ੀ ਸਦੀ ਗੁਰਬਾਣੀ ਸਾਹਿਤ ਅਤੇ ਸਮਾਜ ਭਲਾਈ ਦੇ ਕੰਮਾਂ 'ਤੇ ਖ਼ਰਚੇ ਜਾ ਸਕਦੇ ਹਨ ਪਰ ਸ਼੍ਰੋਮਣੀ ਕਮੇਟੀ ਵਲੋਂ ਸਾਢੇ 17 ਕਰੋੜ ਰੁਪਏ ‘ਵਿਦਿਅਕ ਫ਼ੰਡ' ਦੇ ਤੌਰ 'ਤੇ ਅਪਣੇ ਬਜਟ ਵਿਚ ਸਕੂਲਾਂ, ਕਾਲਜਾਂ ਨੂੂੰ ਦਿਤੇ ਜਾਣ ਦੇ ਬਾਵਜੂਦ ਸਕੂਲ, ਕਾਲਜ ਘਾਟੇ ਵਿਚ ਚੱਲ ਰਹੇ ਹਨ। ਸ: ਰਵੀਇੰਦਰ ਸਿੰਘ ਨੇ ਦਸਿਆ ਕਿ ਵਿਸ਼ਵ ਸਿੱਖ ਯੂਨੀਵਰਸਿਟੀ ਨੂੰ ਸ਼੍ਰੋਮਣੀ ਕਮੇਟੀ ਵਲੋਂ ਹੁਣ ਤਕ 40 ਕਰੋੜ ਰੁਪਏ ਜਾ ਚੁੱਕੇ ਹਨ। ਉਨ੍ਹਾਂ ਦਸਿਆ ਕਿ ਸ਼੍ਰੋਮਣੀ ਕਮੇਟੀ ਵਿਚੋਂ ਫ਼ੰਡ ਕੱਢ ਕੇ ਬਣਾਏ ਜਾ ਰਹੇ ਟਰੱਸਟਾਂ ਵਿਚ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਆਪ ‘ਲਾਈਫ਼ ਮੈਂਬਰ' ਹੋਣ ਦੇ ਨਾਲ-ਨਾਲ ਚੇਅਰਮੈਨ ਹਨ। ਆਗੂਆਂ ਨੇ ਦਸਿਆ ਕਿ ਸ੍ਰੀ ਗੁਰੂ ਰਾਮ ਦਾਸ ਮੈਡੀਕਲ ਕਾਲਜ ਦੀਆਂ 42 ਸੀਟਾਂ ਸਿੱਖ ਕੋਟੇ ਦੀਆਂ ਹਨ ਅਤੇ 8 ਐਨ.ਆਰ.ਆਈ. ਕੋਟੇ ਦੀਆਂ ਹਨ ਪਰ ਇਨ੍ਹਾਂ ਵਿਚੋਂ ਪੈਸੇ ਲੈ ਕੇ ਇਹ ਸੀਟਾਂ ਗ਼ੈਰ-ਸਿੱਖਾਂ ਨੂੰ ਦਿਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਘਟੋ-ਘੱਟ 7 ਸੀਟਾਂ ਗ਼ੈਰ-ਸਿੱਖਾਂ ਨੂੰ ਦਿਤੇ ਜਾਣ ਬਾਰੇ ਤਾਂ ਉਨ੍ਹਾਂ ਨੂੰ ਪੱਕੀ ਜਾਣਕਾਰੀ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਜਦ ਡਾਇਰੈਕਟਰ ਡਾ: ਏ.ਪੀ. ਸਿੰਘ 'ਤੇ ਦੋਸ਼ ਲਗਾਏ ਗਏ ਤਾਂ ਡਾਇਰੈਕਟਰ ਨੂੰ ਤਿੰਨ ਮਹੀਨੇ ਲਈ ਇੰਗਲੈਂਡ ਰਵਾਨਾ ਕਰ ਦਿਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਅਕਾਲੀ ਦਲ 1920 ਦੇ ਸੀਨੀਅਰ ਆਗੂ ਸ: ਦਰਸ਼ਨ ਸਿੰਘ ਈਸਾਪੁਰ, ਅਕਾਲੀ ਦਲ 1920 ਦੇ ਪ੍ਰੈਸ ਸਕੱਤਰ ਸ: ਤਜਿੰਦਰ ਸਿੰਘ ਪੰਨੂੰ, ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਸ: ਮਹਿੰਦਰ ਪਾਲ ਸਿੰਘ ਬਿਨਾਕਾ, ਅਕਾਲੀ ਦਲ ਦਿੱਲੀ ਦੇ ਜ਼ਿਲ੍ਹਾ ਪ੍ਰਧਾਨ ਸ: ਮਨਜੀਤ ਸਿੰਘ ਠੁਕਰਾਲ, ਅਕਾਲੀ ਦਲ ਲੌਂਗੋਵਾਲ ਦੇ ਜ਼ਿਲ੍ਹਾ ਪ੍ਰਧਾਨ ਸ: ਹਰਬੰਸ ਸਿੰਘ ਕਪੂਰ, ਸ: ਹਰਵਿੰਦਰ ਸਿੰਘ ਚਿਤਕਾਰਾ ਆਦਿ ਹਾਜ਼ਰ

 


Poll Test

Polling

ਕੀ ਅਪਰਾਧੀ ਮਨੁੱਖ ਕਿਸੇ ਨੂੰ ਸਜਾ ਸੁਨਉਣ ਦਾ ਹੱਕ ਰੱਖਦਾ ਹੈ?

Yes
No
Can't Say

View Result

Wake Up Khalsa ਿਕਆ ਤੂ ਸੋਇਆ ਜਾਗੁ ਇਆਨਾ ॥
Comments
 Name:
 E-Mail :

 How you
reached:


 Your
comments:




 1  Comment by: TALWINDERJIT
Keep it up... Khalsa Ji ooo always with u... ???

 2  Comment by: arvinder singh
wgjk-wgjf. sggs vich galat chchapai da hal ki hai?

 3  Comment by: jogindersingh
sikh koum nu bahmn kha javega?

 4  Comment by: hardip singh mahl
thank you for true information about khalsa .happy diwali

 5  Comment by: Spinder singh kashmir
Sanu chahida k asin saare ik jut hoeye,te kesri nishaan de thale jma hoke k khalistaan di wangaar kariye ji....

vpoweb.com :  Professional Web Solutions  Specialist





ਇਸ ਵੈੱਬਸਾਈਟ ਵਿਚ ਛਪੇ ਲੇਖਾਂ ਨਾਲ ਅਦਾਰਾ ਵੇਕਅੱਪ ਖਾਲਸਾ ਦਾ ਪੂਰੀ ਤਰ੍ਹਾਂ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ|
© www.wakeupkhalsa.com All Rights Reserved.

Feedback Form