Change color / Set Jagookhalsa.com your Homepage      
Set as Homepage                  


Jagoo Khalsa

ਗੁਰਬਾਣੀ ਨੂੰ ਇੱਕ ਸਮਾਨ ਨਾ ਸਮਝਦੇ ਹੋਏ ਭਾਈ ਗੁਰਇਕਬਾਲ ਸਿੰਘ ਗੁਰਮਤਿ ਨੂੰ ਬ੍ਰਹਾਮਣੀ ਕਰਮਕਾਂਡਾਂ ਦੀ ਪਿਉਂਦ ਚੜ੍ਹਾ ਰਹੇ ਹਨ ।

ਖਾਲਸਾ ਜੀ ਭਾਈ ਗੁਰਇਕਬਾਲ ਸਿੰਘ ( ਮਾਤਾ ਕੌਲਾਂ ਜੀ ਟਕਸਾਲ , ਸ੍ਰੀ ਅੰਮ੍ਰਿਤਸਰ ਵਾਲੇ) ਜੋ ਆਪਣੇ ਕੀਰਤਨ ਦੁਆਰਾ਼ ਅਤੇ ਉਨ੍ਹਾਂ ਦੀ ਪ੍ਰਕਾਸਿ਼ਤ ਕਿਤਾਬ “ ਨੌ ਵਿਸੇ਼ਸ਼ਤਾਈਆਂ ਸ੍ਰੀ ਸੁਖਮਨੀ ਸਾਹਿਬ” ਰਾਹੀਂ ਸਿੱਖਾਂ ਨੂੰ ਭਰਮਾਕੇ ਗੁਰਮਤਿ ਤੋਂ ਦੂਰ ਲਿਜਾਂਦੇ ਹੋਏ ਬ੍ਰਹਾਮਣੀ ਕਰਮਕਾਂਡਾਂ ਵੱਲ ਧਕੇਲ ਰਹੇ ਹਨ । ਆਓ ਵਿਚਾਰੀਏ :-
1 : ਇਸ ਕਲਿੱਪ ਵਿੱਚ ਅਸੀਂ ਉਸ ਕਿਤਾਬ ਦੇ ਟਾਈਟਲ ਦੀ ਤਸਵੀਰ ਪੇਸ਼ ਕਰ ਰਹੇ ਹਾਂ । ਜਿਹੜੀ ਕਿ ਭਾਈ ਗੁਰਇਕਬਾਲ ਸਿੰਘ ਦੁਆਰਾ ਪ੍ਰਕਾਸਿ਼ਤ ਕਰਵਾਈ ਹੈ ।

2-ਇਸ ਕਿਤਾਬ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਮੋਜੂਦਾ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਅਤੇ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ (ਹੈੱਡ ਗਰੰਥੀ ਸ੍ਰੀ ਹਰਿਮੰਦਰ ਸਾਹਿਬ ) ਦੁਆਰਾ ਅਸੀਸਾਂ ਦੇ ਕੇ ਨਿਵਾਜਿ਼ਆ ਹੈ । ਜਿੰਨ੍ਹਾਂ ਨੇ ਆਪਣੀਆਂ ਅਸੀਸਾਂ ਵਿੱਚ ਕਿਤਾਬ ਨੂੰ ਬਿਨਾ ਪੜ੍ਹੇ ਇਸ ਕਿਤਾਬ ਦੇ ਕਰਤਾ ਗੁਰਇਕਬਾਲ ਸਿੰਘ ਦੀ ਆਗਿਆਨਤਾ ਨੂੰ ਗੁਰਸਿੱਖਾਂ ਲਈ ਗਿਆਨ ਦਾ ਮਾਰਗ ਦੱਸਿਆ ਹੈ।

3)- ਭਾਈ ਗੁਰਇਕਬਾਲ ਸਿੰਘ ਸੁਖਮਨੀ ਸਾਹਿਬ ਦੀ ਪਹਿਲੀ ਵਿਸੇ਼ਸ਼ਤਾਈ ਦੱਸਦੇ ਹੋਏ ਕਿਤਾਬ ਦੇ ਸਫਾ ਨੰ: 20 ਉਪਰ ਗੁਰੂ ਅਰਜਨ ਦੇਵ ਜੀ ਦੁਆਰਾ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਰਚਨ ਦੇ ਕਾਰਨਾਂ ਬਾਰੇ ਦੱਸਦੇ ਹੋਏ ਲਿਖਦੇ ਹਨ ਕਿ ਮਨੁੱਖ ਇੱਕ ਦਿਨ ( 24 ਘੰਟੇ) ਵਿੱਚ 24,000 ਹਜ਼ਾਰ ਸਵਾਸ ਲੈਂਦਾ ਹੈ । ਸਤਿਗੁਰੂ ਜੀ ਨੇ ਮਨੁੱਖ ਦੇ 24,000 ਸਵਾਸਾਂ ਨੂੰ ਸਫਲ ਕਰਨ ਲਈ 24,000 ਅੱਖਰ ਹੀ ਉਚਾਰੇ ਹਨ । ਜਿੰਨ੍ਹਾਂ ਦਾ ਜੋੜ ਭਾਈ ਗੁਰਇਕਬਾਲ ਸਿੰਘ ਮੁਤਾਬਿਕ ਇਸ ਤਰ੍ਹਾਂ ਹੈ:-

ਸੁਖਮਨੀ ਸਾਹਿਬ ਦੇ ਪਾਠ ਦੇ ਪੂਰੇ ਅੱਖਰ = 21624
ਅੱਖਰਾਂ ਦੇ ਪੈਰਾਂ ਵਿੱਚ ਪਏ ਹੋਏ ਅੱਖਰਾਂ ਦੀ ਗਿਣਤੀ = 2373
ਕੁੱਲ ਜੋੜ : 23997
ਭਾਈ ਸਾਹਿਬ ਆਪਣੀ ਵਿਦਵਤਾ ਨੂੰ ਦਰਸਾਉਂਦੇ ਹੋਏ ਇਹ ਦੱਸਦੇ ਹਨ ਕਿ ਗੁਰੂ ਸਾਹਿਬ ਵਲੋਂ 24,000 ਅੱਖਰਾਂ ਨੂੰ ਪੂਰਾ ਕਰਦੇ ਸਮੇਂ ਤਿੰਨ ਅੱਖਰਾਂ ਦੀ ਘਾਟ ਰਹਿ ਗਈ ਸੀ ਉਹ ਗੁਰੂ ਸਾਹਿਬ ਨੇ 13ਵੀ ਅਸਟਪਟੀ ਵਿੱਚ ਤਿੰਨ “ਸੰਤ ” ਸਬਦ ਨੂੰ ਪਿੱਛੇ 3 ‘ਨੰਨੇ’ ਲਗਾ ਕੇ ਭਾਵ ਸੰਤਨ ਬਣਾ ਕੇ 23997 ਅੱਖਰਾਂ ਦੀ ਗਿਣਤੀ ਨੂੰ 24 000 ਹਜ਼ਾਰ ਪੂਰਾ ਕਰ ਦਿੱਤਾ ।

ਭਾਈ ਸਾਹਿਬ ਨੇ ਇਹ ਸਿੱਧ ਕਰਨ ਦੀ ਕੋਸਿ਼ਸ਼ ਕੀਤੀ ਹੈ ਕਿ ਇਹ ਧੁਰ ਕੀ ਬਾਣੀ ਨਹੀਂ ਬਲਕਿ ਸਵਾਸਾਂ ਦੀ ਗਿਣਤੀ ਨੂੰ ਮੁੱਖ ਰੱਖ ਕੇ ਉਚਾਰੀ ਗਿਣਤੀ ਮਿਣਤੀ ਵਾਲੀ ਬਾਣੀ ਹੈ ਜਿਸਦਾ ਪ੍ਰਤੱਖ ਪ੍ਰਮਾਣ ਦੇਖ ਸਕਦੇ ਹੋ :-

4)- ਗੁਰੂ ਪਿਆਰਿਓ ,ਆਓ ਸੁਖਮਨੀ ਸਾਹਿਬ ਦੇ 24000 ਅੱਖਰਾਂ ਦਾ ਭੁਲੇਖਾ ਵੀ ਦੂਰ ਕਰੀਏ । ਕੰਮਪਿਊਟਰ ਰਾਹੀਂ ਵੱਖ ਵੱਖ ਤਰੀਕਿਆਂ ਨਾਲ ਗਿਣਤੀ ਕਰਕੇ ਅਸੀਂ ਹੇਠ ਲਿਖੇ ਨਤੀਜੇ ਤੇ ਪਹੁੰਚੇ ।

5)- ਗੱਲ ਇੱਥੇ ਨਹੀਂ ਮੁੱਕੀ ਅਗਲਾ ਕਲਿੱਪ ਜੋ ਅਸੀਂ ਆਡਿਓ ਦਾ ਸੁਣਾਉਣ ਲੱਗੇ ਹਾਂ। ਉਸ ਵਿਚ ਉਨ੍ਹਾਂ ਦੁਆਰਾ ਸਟੇਜ ਉਪਰ ਕੀਤੇ ਪ੍ਰਚਾਰ ਦੀ ਰਿਕਾਰਡਿੰਗ ਹੈ ਜਿਸ ਵਿੱਚ ਉਨ੍ਹਾਂ ਨੇ ਸੁਖਮਨੀ ਸਾਹਿਬ ਦੇ ਪਾਠ ਦੀਆਂ ਅਸਟਪਦੀਆਂ ਦੀ ਮਹਾਨਤਾਂ ਨੂੰ ਅਲੱਗ ਅਲੱਗ ਦਰਸਾ ਦਿੱਤਾ । ਉਨ੍ਹਾਂ ਸੁਖਮਨੀ ਸਾਹਿਬ ਦੀਆਂ ਕੇਵਲ ਪਹਿਲੀਆਂ 6 ਅਸਟਪਦੀਆਂ ( 24 ਅਸਟਪਦੀਆਂ ਨਹੀਂ) ਦਾ ਪਾਠ ਜੇ ਮੂੰਗੀ ਦੀ ਦਾਲ ਕੋਲ ਕਰਕੇ , ਇਹ ਦਾਲ ਖਾਧੀ ਜਾਵੇ ਤਾਂ ਤੁਹਾਡੇ ਸ਼ਰੀਰ ਵਿੱਚੋਂ ਵਿਟਾਮਿਨਾਂ ਦੀ ਘਾਟ ਪੂਰੀ ਹੋ ਜਾਂਦੀ ਹੈ । ਕੀ ਇਹ ਬ੍ਰਹਾਮਣਵਾਦ ਤੋਂ ਕਿਸੇ ਤਰ੍ਹਾਂ ਘੱਟ ਹੈ ? ਸੁਣੋ:

Audio:

6)-ਅਗਲੇ ਕਲਿੱਪ ਵਿੱਚ ਜਿਸ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੀ ਨਹੀ ਕਰਿਆਂ ਗਿਆ,ਆਪ ਮੰਨਦੇ ਹੋਏ ਉਸੇ ਨੂੰ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਇਹ ਕਹਿਕੇ “ਭੈਣੋ ਬੋਲੋ” ਬੁਲਾਇਆ ਗਿਆ। ਕੀ ਇਹ ਗੁਰੂ ਦਾ ਨਿਰਾਦਰ ਨਹੀ,ਲਓ ਸੁਣੋ

Audio:

ਸੋ ਖਾਲਸਾ ਜੀ ਇੱਥੇ ਹੀ ਬੱਸ ਨਹੀ ਹੋਰ ਬਹੁਤ ਕੁਝ ਦੱਸਣ ਵਾਲਾ ਹੈ ਜਿਹੜਾ ਆਉਦੇ ਸਮੇਂ ਇੱਥੇ ਪ੍ਰਸ਼ਾਰਿਤ ਕਰਾਂਗੇ :-

 





Poll Test

Polling

ਕੀ ਸ਼ਹੀਦੀ ਦਿਹਾੜੇ ਸ਼ਹਾਦਤ ਨੂੰ ਭੁੱਲਾ ਕੇ, ਮੇਲੇ ਬਣਕੇ ਨਹੀ ਰਹਿ ਗਏ ?

Yes
No
Can't Say

View Result







ਇਸ ਵੈੱਬਸਾਈਟ ਵਿਚ ਛਪੇ ਲੇਖਾਂ ਨਾਲ ਅਦਾਰਾ ਵੇਕਅੱਪ ਖਾਲਸਾ ਦਾ ਪੂਰੀ ਤਰ੍ਹਾਂ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ|
© www.wakeupkhalsa.com All Rights Reserved.

Feedback Form