Change color / Set Jagookhalsa.com your Homepage      
Set as Homepage                  


Jagoo Khalsa

ਕਿੱਸਾ ਨੂਪ ਕਓਰ ਜਾਂ(ਅਨੂਪ ਕੌਰ)।ਕੌਣ ਗੁਰੂ ਨਿੰਦਕ ਹੈ ਜਾਂ ਕੌਣ ਕਹਿ ਰਿਹਾ ਹੈ ਇਹ ਗੁਰੂ ਨਾਲ ਜੋੜਨਾ ਸਾਜਿਸ਼ ਹੈ।

ਨੂਪ ਕਓਰ ਜਾਂ ਅਨੂਪ ਕੌਰ ਦੀ ਅਸਲ ਕਹਾਣੀ ਕੀ ਹੈ ।ਆਓ ਸਭ ਤੋਂ ਪਹਿਲਾ ਇਸ ਨੂੰ ਜਾਣੀਏ ਤਾ ਕਿ ਸੱਚ ਝੂਠ ਦਾ ਪਤਾ ਲੱਗ ਸਕੇ:-
ਸਤਲੁਜ ਦੇ ਕੰਢੇ ਅਨੰਦਪੁਰ ਨਾਂ ਦਾ ਇਕ ਪਿੰਡ ਸੀ ਜੋ ਨੈਣਾ ਦੇਵੀ ਪਰਬਤ ਦੇ ਨੇੜੇ ਕਹਿਲੂਰ ਰਿਆਸਤ ਵਿਚ ਸੀ। ਉੱਥੇ ਸਿੱਖ ਫਿਰਕੇ ਦੇ ਲੋਕ ਆਉਂਦੇ ਤੇ ਮੂੰਹ ਮੰਗੇ ਵਰ ਪ੍ਰਾਪਤ ਕਰਕੇ ਘਰਾਂ ਨੂੰ ਪਰਤਦੇ। ਇਕ ਧਨਵਾਨ ਇਸਤਰੀ ਨੂਪ ਕੁਅਰਿ (ਨੂਪ ਕੌਰ) , ਉੱਥੋਂ ਦੇ ਰਾਜੇ ਤੇ ਮੋਹਿਤ ਹੋ ਗਈ । ਮਗਨ ਨਾਮ ਦਾ ਵਿਅਕਤੀ ਜੋ ਰਾਜੇ ਦਾ ਦਾਸ ਸੀ, ਨੂੰ ਉਸ ਇਸਤਰੀ ਨੇ ਧਨ ਦਾ ਲਾਲਚ ਦੇ ਕੇ ਕਿਹਾ ਕਿ ਮੈਨੂੰ ਰਾਜੇ ਨਾਲ ਮਿਲਾ ਦੇ। ਮਗਨ ਨੇ ਲਾਲਚ ਵਿਚ ਆਕੇ ਰਾਜੇ ਨੂੰ ਬੇਨਤੀ ਕੀਤੀ, ਜੋ ਮੰਤ੍ਰ ਆਪ ਸਿੱਖਣਾ ਚਾਹੁੰਦੇ ਹੋ ਉਹ ਮੇਰੇ ਹੱਥ ਆ ਗਿਆ ਹੈ। ਹੁਣ ਜੋ ਮੈ ਕਰਨ ਨੂੰ ਕਹਾਂ, ਤੁਸੀਂ ਉਹੀ ਕਰੋ। ਮਗਨ ਦੇ ਕਹਿਣ ਤੇ ਰਾਜਾ ਸਾਧ ਦਾ ਭੇਸ ਧਾਰ ਕੇ ਰਾਤ ਨੂੰ ਉਸ ਇਸਤਰੀ ਦੇ ਘਰ ਜਾ ਪਹੁੰਚਿਆ। ਇਸਤਰੀ ਨੇ ਫੁੱਲ, ਪਾਨ ਅਤੇ ਸ਼ਰਾਬ ਨਾਲ ਰਾਜੇ ਦਾ ਸਵਾਗਤ ਕੀਤਾ। ਰਾਜੇ ਨੇ ਸਾਧ ਦਾ ਭੇਸ ਉਤਾਰ ਕੇ ਆਪਣੇ ਸ਼ਾਹੀ ਬਸਤਰ ਪਹਿਨ ਲਏ ਅਤੇ ਸੇਜ ਨੂੰ ਸੁਸ਼ੋਭਿਤ ਕੀਤਾ। ਜਦੋਂ ਇਸਤਰੀ ਨੇ ਆਪਣਾ ਅਸਲ ਮੰਤਵ ਦੱਸਿਆ ਤਾਂ ਰਾਜਾ ਸੋਚੀਂ ਪੈ ਗਿਆ ਕਿ ਮੈ ਤਾਂ ਮੰਤਰ ਲੈਣ ਲਈ ਆਇਆ ਸੀ ਇਥੇ ਤਾਂ ਗੱਲ ਹੀ ਹੋਰ ਹੈ। ਰਾਜੇ ਨੇ ਕਿਹਾ ਕਿ ਮੈ ਅਜੇਹਾ ਕਰਕੇ ਨਰਕ ਵਿੱਚ ਪੈਣ ਤੋਂ ਡਰਦਾ ਹਾ। ਨੂਪ ਕੌਰ ਨੇ ਕਿਹਾ ਕਿ ਹੇ ਮਿੱਤਰ! ਅੱਜ ਮੇਰੇ ਨਾਲ ਰੁਚੀ ਪੂਰਵਕ ਰਤੀ-ਕ੍ਰੀੜਾ ਕਰੋ ਨਹੀਂ ਤਾਂ ਮੇਰੀ ਟੰਗ ਹੇਠੋਂ ਲੰਘ ਕੇ ਚਲੇ ਜਾਓ। ਰਾਜੇ ਨੇ ਕਿਹਾ ਟੰਗ ਹੇਠੋਂ ਤਾਂ ਉਹ ਲੰਘੇ ਜੋ ਨਿਪੁਸੰਕ ਹੋਵੇ। ਮੈਂ ਤਾਂ ਅਪਜਸ ਹੋਣ ਤੋਂ ਡਰਦਾ ਹਾਂ। ਰਾਜੇ ਨੇ ਇਸਤਰੀ ਨੂੰ ਸਮਝਾਉਣ ਲਈ ਕਿਹਾ, ਕਿ ਮੈਨੂੰ ਤਾਂ ਮੇਰੇ ਪਿਤਾ ਨੇ ਇਹ ਸਿਖਿਆ ਦਿੱਤੀ ਹੈ।
ਸੁਧਿ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ। ਪੁਤ ਇਹੈ ਪ੍ਰਨ ਤੋਹਿ ਪ੍ਰਾਨ ਜਬ ਲਗ ਘਟ ਥਾਰੇ।
ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿਤ ਬਢੈਯਹੁ। ਪਰ ਨਾਰੀ ਕੀ ਸੇਜ ਭੂਲਿ ਸੁਪਨੇ ਹੂੰ ਨ ਜੈਯਹੁ ।51।
ਹੇ ਬਾਲਾ ! ਮੈ ਤਾਂ ਸਾਰੇ ਸੇਵਕਾਂ ਨੂੰ ਆਪਣੇ ਪੁੱਤਰ ਅਤੇ ਇਸਤਰੀਆਂ ਨੂੰ ਆਪਣੀਆਂ ਧੀਆਂ ਸਮਝਦਾ ਹਾਂ। ਇਹ ਸੁਣ ਕੇ ਉਹ ਇਸਤਰੀ ਕ੍ਰੋਧਿਤ ਹੋ ਗਈ ਅਤੇ ਚੋਰ-ਚੋਰ ਦਾ ਰੌਲਾ ਪਾ ਦਿੱਤਾ। ਇਹ ਸ਼ੋਰ ਸੁਣਕੇ ਡੌਰ ਭੌਰ ਹੋਇਆ ਰਾਜਾ ਆਪਣੀ ਜੁਤੀ ਅਤੇ ਚਾਦਰ ਛਡ ਕੇ ਭੱਜ ਗਿਆ।

ਚੋਰ-ਚੋਰ ਦਾ ਰੌਲਾ ਸੁਣ ਕਿ ਉਸ ਔਰਤ ਦੇ ਸੇਵਕਾਂ ਨੇ ਰਾਜੇ ਨੂੰ ਘੇਰ ਲਿਆ । ਰਾਜੇ ਦੇ ਡੰਡੇ ਮਾਰੇ ਰਾਜੇ ਦੀ ਪੱਗ ਵੀ ਲੱਥ ਗਈ। ਉਤੇ ਰਾਜੇ ਦੇ ਚੇਲੇ ਆ ਗਏ ਤਾਂ ਉਨ੍ਹਾ ਨੇ ਉਸ ਔਰਤ ਦੇ ਭਰਾ ਨੂੰ ਫੜ ਲਿਆ ਬਾਕੀ ਸਾਰੇ ਹੀ ਉਸ ਨੂੰ ਕੁਟਣ ਲੱਗ ਪਏ । ਔਰਤ ਭਰਾ-ਭਰਾ ਕਹਿ ਕੇ ਬਚਾਉਣ ਦਾ ਜਤਨ ਕਰਨ ਲੱਗੀ ਪਰ ਕਿਸੇ ਨੇ ਉਸ ਨੂੰ ਨਾ ਸੁਣਿਆ ਅਤੇ ਉਸ ਦੇ ਭਰਾ ਦੀਆਂ ਹੀ ਮੁਸ਼ਕਾ ਕਸ ਕੇ ਬੰਦੀਖਾਨੇ ਵਿਚ ਬੰਦ ਕਰ ਦਿੱਤਾ। ਕੋਈ ਵੀ ਇਸ ਭੇਦ ਨੂੰ ਨਾ ਸਮਝ ਸਕਿਆ ਤੇ ਰਾਜਾ ਇਹ ਛਲ ਕਰਕੇ ਉਥੋ ਭੱਜ ਗਿਆ।

ਸਵੇਰ ਹੋਣ ਤੇ ਰਾਜਾ ਮਹੱਲ ਤੋ ਬਾਹਰ ਆਇਆ ਤੇ ਸਭਾ ਲਗਾਈ। ਉਧਰ ਔਰਤ ਨੇ ਪ੍ਰੇਮ ਤਿਆਗ ਕੇ ਗੁੱਸਾ ਪਾਲ ਲਿਆ ਤੇ ਜੁੱਤੀ ਅਤੇ ਪਾਮਰੀ ਲੋਕਾਂ ਨੂੰ ਵਿਖਾ ਦਿੱਤੀ। ਇਧਰ ਰਾਜੇ ਨੇ ਕਿਹਾ ਕਿ ਸਾਡੀ ਜੁੱਤੀ ਤੇ ਪਾਮਰੀ ਚੋਰੀ ਹੋ ਗਏ ਹਨ। (ਕੀ ਰਾਜਾ ਸੱਚ ਬੋਲਦਾ ਹੈ?) ਉਸ ਬਾਰੇ ਜੋ ਸਿੱਖ ਸਾਨੂੰ ਦਸੇਗਾ, ਕਾਲ ਉਸ ਦੇ ਨੇੜੇ ਨਹੀਂ ਆਵੇਗਾ। ਇਹ ਬਚਨ ਸੁਣਕੇ ਸੇਵਕਾਂ ਨੇ ਉਸ ਔਰਤ ਬਾਰੇ ਦੱਸ ਦਿੱਤਾ। ਤਦ ਰਾਜੇ ਨੇ ਉਸ ਔਰਤ ਨੂੰ ਪਕੜ ਕੇ ਲੈ ਆਉਣ ਦਾ ਹੁਕਮ ਦਿੱਤਾ। ਅਤੇ ਇਹ ਵੀ ਕਿਹਾ ਕੇ ਮੇਰੇ ਕਹੇ ਬਿਨਾ ਉਸ ਤੋਂ ਕੋਈ ਪੁਛ-ਪੜਤਾਲ ਨਹੀ ਕਰਨੀ। ਸੇਵਕਾਂ ਨੇ ਔਰਤ ਨੂੰ ਜੁੱਤੀ ਤੇ ਪਾਮਰੀ ਸਮੇਤ ਰਾਜੇ ਅੱਗੇ ਲਿਆ ਹਾਜ਼ਰ ਕੀਤਾ। ਰਾਜੇ ਨੇ ਔਰਤ ਨੂੰ ਪੁਛਿਆ, ਤੂੰ ਮੇਰੇ ਬਸਤ੍ਰ ਕਿਉ ਚੁਰਾਏ ਹਨ? ਇਹ ਸੁਣਕੇ ਔਰਤ ਦਾ ਰੰਗ ਪੀਲਾ ਪੈ ਗਿਆ ਉਸ ਦੇ ਮੂੰਹੋ ਕੋਈ ਵੀ ਗੱਲ ਨਾ ਨਿਕਲੀ । ਰਾਜੇ ਨੇ ਤਰੀਕ ਅੱਗੇ ਪਾ ਦਿੱਤੀ। ਸਵੇਰ ਹੋਣ ਤੇ ਰਾਜੇ ਨੇ ਇਸਤਰੀ ਨੂੰ ਬੁਲਾਇਆ ਤੇ ਇਕਾਂਤ ਵਿਚ ਸਾਰੀ ਗੱਲ ਕੀਤੀ, ਮਾਫ਼ੀ ਮੰਗੀ ਅਤੇ ਰਾਜੀਨਾਮਾ ਕਰਕੇ ਔਰਤ ਦੀ ਵੀਹ ਹਜਾਰ ਟੱਕੇ ਛਿਮਾਹੀ ਭੱਤਾ ਬੰਨ੍ਹ ਦਿੱਤਾ।12।
ਨੋਟ:-ਇਸ ਕਹਾਣੀ ਵਿੱਚ ਜਿਸ ਰਾਜੇ ਦਾ ਜਿਕਰ ਹੈ ।ਪੂਰੇ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਦੀ ਬਾਣੀ ਮੰਨਣ ਵਾਲੇ ਲੋਕ ਇਸ ਕਹਾਣੀ ਦੇ ਰਾਜੇ ਅਥਵਾ ਰਾਏ ਪਾਤਰ ਨੂੰ ਗੁਰੂ ਗੋਬਿੰਦ ਸਿੰਘ ਜੀ ਮੰਨਦੇ ਹਨ।ਇਹ ਲੋਕ ਕਿਥੋ ਤੱਕ ਗਿਰ ਚੁੱਕੇ ਹਨ ਤੁਸੀ ਅਗਲੇ ਸਬੂਤਾ ਤੋਂ ਅੰਦਾਜਾ ਲਗਾ ਲੈਣਾ ਕਿ ਕੌਣ ਗੁਰੂ ਨਿੰਦਕ ਹੈ ਅਤੇ ਕੌਣ ਕਹਿ ਰਿਹਾ ਹੈ ਕਿ ਇਹ ਗੁਰੂ ਦੀ ਹੱਡਬੀਤੀ ਨਹੀ ਇਹ ਗੁਰੂ ਉਪਰ ਰਚੀ ਕੋਝੀ ਸਾਜਿਸ਼ ਹੈ।
ਆਓ ਪਹਿਲਾਂ ਪ੍ਰੋ. ਦਰਸ਼ਨ ਸਿੰਘ ਜੀ ਜਿਹਨਾ ਰੋਅਚੈਸਟਰ(ਨਿਊਯਾਰਕ) ਵਿੱਚ ਕੀਰਤਨ ਦੋਰਾਨ ਇਸ ਕਹਾਣੀ ਨੂੰ ਗੁਰੂ ਜੀ ਨਾਲ ਜੋੜਨਾਂ ਇੱਕ ਵੱਡੀ ਸਾਜਿਸ਼ ਦੱਸਿਆ ।ਜਿਸ ਕਾਰਨ ਉਹਨਾਂ ਨੂੰ ਸਿੱਖ ਪੰਥ ਵਿੱਚੋਂ ਕੱਢ ਦਿੱਤਾ ਗਿਆ। ਆਓ ਸੁਣਈਏ:-

Video:

ਨੋਟ :-ਇਹ ਉਹੀ ਵੀਡੀਓ ਹੈ ਜਿਸ ਨੂੰ ਲਾਂਬੇ ਨੇ ਕੱਟ ਵੱਢ ਕੇ ਜੱਸ ਟੀ. ਵੀ.ਤੇ ਵਿਖਾ ਕੇ ਸਿੱਖ ਕੌਮ ਅੰਦਰ ਲਾਂਬੂ ਲਾਇਆ ਹੈ। ਇਸ ਵਿੱਚ ਪ੍ਰੋ. ਸਾਹਿਬ ਸ਼ਪਸ਼ਟ ਕਹਿ ਰਹੇ ਹਨ ਕਿ ਗੁਰੂ ਗੋਬਿੰਦ ਸਿੰਘ ਨਾਲ ਐਸਾ ਨਹੀ ਹੋ ਸਕਦਾ।
ਹੁਣ ਤੁਹਾਨੂੰ ਅਸੀ ਇੱਕ ਤੋਂ ਬਾਅਦ ਇੱਕ ਸਿੱਖੀ ਦਾ ਢੌਂਗ ਰਚਨ ਵਾਲੇ ਗੁਰੂ ਨਿੰਦਕਾ ਨੂੰ ਪੇਸ਼ ਕਰਨ ਜਾ ਰਹੇ ਹਾਂ। ਜੋ ਇਸ ਨੂਪ ਕੌਰ ਦੇ ਕਿੱਸੇ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਵਰਤਿਆ ਵਰਤਾਰਾ ਦੱਸਕੇ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਦਾਮਨ ਉਪਰ ਦਾਗ ਲਾਕੇ ਸਿੱਖ ਕੌਮ ਦੀ ਅਣਖ ਨੂੰ ਵੰਗਾਰ ਰਹੇ ਹਨ ।
ਇਹ ਵੀਡੀਓ ਜੋ ਤੁਸੀ ਵੇਖੋਗੇ ਇਹ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਸਵਿੰਦਰ ਸਿੰਘ ਦੀ ਕੈਲੇਫੋਰਨੀਆਂ ਦੇ ਸੈਕਰਾਮੈਟੋਂ (ਬਰਾੜ ਸ਼ਾਂਹ ਰੋਡ) ਗੁਰੂਦੁਆਰੇ ਦੀ ਹੈ। ਇਸ ਪ੍ਰੋਗ੍ਰਾਮ ਨੂੰ ਲਾਂਬੇ ਨੇ ਹੀ ਅਯੋਜਤ ਕੀਤਾ ਸੀ।ਪਰ ਲਾਂਬੇ ਨੇ ਸਵਿੰਦਰ ਸਿੰਘ ਦੀਆਂ ਗੁਰੂ ਪ੍ਰਤੀ ਕਹੀਆਂ ਝੂਠੀਆਂ ਗੱਲਾ ਦਾ ਕਦੀ ਗਿਲਾ ਨਹੀ ਕਰਿਆ।ਕਰੇ ਵੀ ਕਿਉ! ਕਿਉਕੇ ਉਸ ਦਾ ਮਨੋਰਥ ਗੁਰੂ ਨਿਦਕਾ ਪ੍ਰਤੀ ਨਹੀ,ਉਸ ਦਾ ਅਸਲ ਮਨੋਰਥ ਤਾਂ ਆਪਣੇ ਕੀਤੇ ਵਾਅਦਿਆਂ ਨੂੰ ਨਿਭਾਉਣਾ ਹੈ। ਲਓ ਸੁਣੋ:-

Video:

ਅਗਲਾ ਗੁਰੂ ਨਿੰਦਕ ਡਾ. ਹਰਭਜਨ ਸਿੰਘ ਹੈ। ਜਿਸਨੇ2009 ਦੇ ਦਸੰਬਰ ਮਹੀਨੇ ਦੀ 12 ਤਰੀਖ ਦਿਨ ਸ਼ਨੀਵਾਰ, ਗੁਰੂ ਨਾਨਕ ਭਵਨ, ਅੰਮ੍ਰਿਤਸਰ ਵਿਖੇ ਇਕ ਸਮਾਗਮ ਹੋਇਆ ਸੀ। ਇਸ ਸਮਾਗਮ ਵਿਚ ਗਿਆਨੀ ਪ੍ਰਤਾਪ ਸਿੰਘ ਹੈੱਡ ਗ੍ਰੰਥੀ ਤਖ਼ਤ ਹਜੂਰ ਸਾਹਿਬ, ਸੰਤ ਜੋਧ ਸਿੰਘ ਰਿਸ਼ੀਕੇਸ਼, ਸੰਤ ਹਰੀ ਸਿੰਘ ਰੰਧਾਵੇ ਵਾਲੇ, ਸੰਤ ਸੇਵਾ ਸਿੰਘ ਰਾਮਪੁਰ ਖੇੜਾ, ਬਾਬਾ ਅਵਤਾਰ ਸਿੰਘ ਬਿਧੀਚੰਦੀਏ, ਬਾਬਾ ਸਰਬਜੋਤ ਸਿੰਘ ਬੇਦੀ, ਡਾ: ਜੋਧ ਸਿੰਘ, ਡਾ: ਹਰਪਾਲ ਸਿੰਘ ਪੰਨੂੰ, ਗੁਰਚਰਨ ਸਿੰਘ ਗਰੇਵਾਲ ਪ੍ਰਧਾਨ ਸਿੱਖ ਸਟੂਡੈਂਟ ਫੈਡਰੇਸ਼ਨ ਅਤੇ ਕਸ਼ਮੀਰ ਸਿੰਘ ਕਨਵੀਨਰ ਸਿੱਖ ਜਾਗੋ ਲਹਿਰ ਸਮੇਤ ਹੋਰ ਵੀ ਸਿੰਘ ਸਭਾਵਾਂ ਅਤੇ ਨਿਹੰਗ ਜਥੇਬੰਦੀਆਂ ਹਾਜਰ ਸਨ। ਇਸ ਸਮਾਗਮ ਵਿਚ ਡਾਂ ਹਰਭਜਨ ਸਿੰਘ ਦੇਹਰਾਦੂਨ ਦੀ ਪੁਸਤਕ, ‘ਸ਼੍ਰੀ ਦਸਮ ਗ੍ਰੰਥ ਸਾਹਿਬ ਕਰਤਾ ਸੰਬੰਧੀ ਵਿਵਾਦ ਦੀ ਪੁਨਰ-ਸਮੀਖਿਆ’ ਜਾਰੀ ਕੀਤੀ ਗਈ ਸੀ। ਇਸ ਕਿਤਾਬ ਵਿੱਚ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੂਪ-ਕੁਆਰਿ (ਨੂਪ ਕੌਰ) ਵੇਸਵਾ ਦੇ ਘਰ ਖੁਦ ਗਏ ਸਨ ਅਤੇ ਗੁਰੂ ਜੀ ਨੇ ਵੇਸਵਾ ਨੂੰ 20,000 ਟਕੇ ਛਿਮਾਹੀ ਵੀ ਦਿੱਤੇ ਸਨ। ਲੇਖਕ ਨੇ ਇਹ ਸਾਬਤ ਕੀਤਾ ਹੈ ਕਿ ਨੂਪ ਕੌਰ ਦੇ ਨਾਮ ਨਾਲ ਜਾਣੇ ਜਾਂਦੇ ਚਰਿਤ੍ਰ ਦੇ ਗੁਰੂ ਜੀ ਹੀ ਮੁਖ ਪਾਤਰ ਹਨ। ਪਿਛਲੇ 6 ਮਹੀਨਿਆਂ ਤੋਂ ਚਰਚਾ ਵਿਚ ਆਏ ਇਸ ਚਰਿਤ੍ਰ (ਨੂਪ ਕੌਰ) ਬਾਰੇ ਸਾਰੀ ਸਿੱਖ ਸੰਗਤ ਭਲੀ ਭਾਂਤ ਜਾਣੂ ਹੈ ਕਿ ਇਸ ਦੇ ਮੁਖ ਪਾਤਰ ਨਾਲ ਕੀ ਬੀਤੀ ਸੀ।
ਲਓ ਪੜ੍ਹੋ ਇਸ ਵਿਦਵਾਨ ਦੀ ਲਿਖੀ ਪੁਸਤਕ ਦੇ 107 ਤੋਂ 111 ਨੰਬਰ ਅਪਮਾਨਜਨਕ ਪੰਨੇ ਜਿਸ ਵਿੱਚ ਇਹ ਲਿਖ ਰਿਹਾ ਹੈ ਕਿ ਗੁਰੂ ਸਾਹਿਬ ਨੂਪ ਕੌਰ ਕੋਲ ਗਏ ਸਨ ਅਤੇ ਵੇਖੋ ਉਹ ਤਸਵੀਰਾਂ ਜੋ ਇਸ ਦੀ ਪੁਸਤਕ ਰਿਲੀਜ ਹੋਣ ਸਮੇ ਭੇਖੀ ਸੰਤ,ਬੁੱਧੀਜੀਵੀ ਖਿੱਚਵਾ ਰਹੇ ਹਨ ਜਿਹਨਾ ਨੂੰ ਗੁਰੂ ਪ੍ਰਤੀ ਬਣਾਈਆਂ ਝੂਠੀਆ ਕਹਾਣੀਆ ਦੀ ਬਿਲਕੁਲ ਲੱਜਿਆ ਨਹੀ। ਵੇਖੋ:-

ਹੁਣ ਪੜ੍ਹੋ ਇਸ ਦੀ ਲਿਖੀ ਕਿਤਾਬ ਦੇ ਉਹ ਮਨਹੂਸ ਪੰਨੇ(107-111):-
ਗੁਰੂ ਪਿਆਰਿਓ, ਅਖੌਤੀ ਡਾ. ਹਰਭਜਨ ਸਿੰਘ ਗੁਰੂ ਨਿੰਦਕ ਤਾਂ ਹੈ ਹੀ ।ਆਓ ਤੁਹਾਨੂੰ ਉਹਨਾਂ ਚਿਹਰਿਆਂ ਨੂੰ ਵਿਖਾਈਏ ਜਿਹਨਾਂ ਇਸ ਕਿਤਾਬ ਦੀ ਰੱਜਕੇ ਪ੍ਰਸੰਸਾ ਕੀਤੀ। ਜੋ ਹਰਭਜਨ ਸਿੰਘ ਜਿਨੇ ਹੀ ਬਰਾਬਰ ਦੇ ਦੋਸ਼ੀ ਹਨ।ਭਾਵ ਇਹ ਵੀ ਸਹਿਮਤ ਹਨ ਨੂਪ ਕੌਰ ਵਰਗੀਆਂ ਰਚਨਾਵਾਂ ਗੁਰੂ ਨਾਲ ਜੋੜਨ ਦੇ।ਵੇਖੋ ਹਰਨਾਮ ਸਿੰਘ ਧੁੰਮਾ,ਹਰੀ ਸਿੰਘ ਰੰਧਾਵੇ ਵਾਲਾ ਅਤੇ ਇਕਬਾਲ ਸਿੰਘ ਤਖਤ ਪਟਨਾ ਸਾਹਿਬ ਇਸ ਗੁਰੂ ਨਿੰਦਕ ਕਿਤਾਬ ਬਾਰੇ ਕਿਤਾਬ ਦੇ ਸੁਰੂ ਵਿੱਚ ਕੀ ਲਿਖਦੇ ਹਨ।
ਹਰਨਾਮ ਸਿੰਘ ਧੁੰਮਾ(ਮੁਖੀ ਦਮਦਮੀ ਟਕਸਾਲ ਅਤੇ ਸੰਤ ਸਮਾਜ)


ਹਰੀ ਸਿੰਘ ਰੰਧਾਵੇ ਵਾਲੇ ਵਲੋਂ ਇਸ ਘੋਰ ਅਪਮਾਨ ਦੀ ਪ੍ਰਸੰਸਾ ਪੜ੍ਹੋ ਜੋ ਇਸ ਕਿਤਾਬ ਅੰਦਰ ਹੈ:-


ਹੁਣ ਵੇਖੋ ਇਕਬਾਲ ਸਿੰਘ(ਤਖਤ ਪਟਨਾ ਸਾਹਿਬ) ਵੱਲੋਂ ਇਸ ਗੁਰੂ ਨਿੰਦਕ ਨੂੰ ਲਿਖਿਆ ਪ੍ਰਸੰਸਾ ਪੱਤਰ:-


ਅਗਿਆਨੀ ਇਕਬਾਲ ਸਿੰਘ ਪਟਨੇ ਵਾਲੇ ਨੇ ਡਾ. ਹਰਭਜਨ ਸਿੰਘ ਵੱਲੋਂ ਲਿਖੀ ਕਿਤਾਬ ਵਿੱਚ ਗੁਰੂ ਜੀ ਦਾ ਨੂਪ ਕੌਰ ਕੋਲ ਜਾਣ ਵਾਰੇ ਲਿਖਣ ਉਪਰ ,ਆਪਣੇ ਵੱਲੋਂ ਇੱਕ ਪ੍ਰਸੰਸਾ ਪੱਤਰ ਡਾ. ਹਰਭਜਨ ਸਿੰਘ ਦੀ ਕਿਤਾਬ ਵਿੱਚ ਛਪਵਾ ਕੇ ਜੋ ਗੁਰੂ ਨਿੰਦਾ ਨੂੰ ਮਾਣ ਦਿੱਤਾ। ਉਹ ਨਾ ਭੁੱਲਣ ਅਤੇ ਨਾ ਬਰਦਾਸਤ ਯੋਗ ਹੈ।ਅਜਿਹੇ ਨੀਚਤਾ ਭਰੇ ਵਿਚਾਰਾ ਨੂੰ ਨੀਚ ਕਿਸਮ ਦਾ ਵਿਅਕਤੀ ਹੀ ਹੱਲਾਸੇ਼ਰੀ ਦੇ ਸਕਦਾ ਹੈ। ਕੀ ਲਾਬਾਂ ਜੁਡਲੀ ਇਹਨਾ ਦੀ ਸਕਾਇਤ ਅਕਾਲ ਤਖ਼ਤ ਉਪਰ ਕਰੇਗੀ?ਕਦੀ ਨਹੀ,ਕਿਉਕਿ ਕੁੱਤੀ ਚੋਰਾਂ ਨਾਲ ਰਲੀ ਹੋਈ ਹੈ।ਜਸਵੀਰ ਸਿੰਘ (ਰੇਡਿਓ ਹਮਸਫਰ) ਦੇ ਟਾਕ ਸੋ਼ਅ ਵਿੱਚ ਇਕਬਾਲ ਸਿੰਘ ਨੇ ਆਪਣੀ ਅਕਲ ਦਾ ਜਨਾਜਾ ਕਿਵੇ ਕੱਢਿਆ ਲਓ ਸੁਣੋ-

Video:

ਗੱਲ ਇਥੇ ਹੀ ਬੱਸ ਨਹੀ ਜਥੇਦਾਰ ਸਵਿੰਦਰ ਸਿੰਘ ਨੇ ਤਾਂ ਸ਼ਰੇਆਮ ਗੁਰੂ ਗੋਬਿੰਦ ਸਿੰਘ ਜੀ ਨੂੰ ਅਨੂਪ ਕਓਰ ਕੋਲ ਪੁਚਾਕੇ ਹੀ ਦਮ ਲਿਆ ਲਓ ਸੁਣੋ

Video:


 

Poll Test

Polling

ਕੀ ਸ਼ਹੀਦੀ ਦਿਹਾੜੇ ਸ਼ਹਾਦਤ ਨੂੰ ਭੁੱਲਾ ਕੇ, ਮੇਲੇ ਬਣਕੇ ਨਹੀ ਰਹਿ ਗਏ ?

Yes
No
Can't Say

View Resultਇਸ ਵੈੱਬਸਾਈਟ ਵਿਚ ਛਪੇ ਲੇਖਾਂ ਨਾਲ ਅਦਾਰਾ ਵੇਕਅੱਪ ਖਾਲਸਾ ਦਾ ਪੂਰੀ ਤਰ੍ਹਾਂ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ|
© www.wakeupkhalsa.com All Rights Reserved.

Feedback Form