Change color / Set Jagookhalsa.com your Homepage      
Set as Homepage                  


Jagoo Khalsa

ਗੁਰੂ ਗ੍ਰੰਥ ਸਾਹਿਬ ਜੀ ਦੀ ਹੋਂਦ ਨੂੰ ਦਸਮ ਗ੍ਰੰਥੀ ਨੇ ਚੈਲਿੰਜ ਕਰਕੇ ਸਿੱਖ ਕੌਮ ਨੂੰ ਲਲਕਾਰਿਆ

9 ਮਾਰਚ 2011 ਦੀ ਸਵੇਰ ਜਿਉਂ ਹੀ ਵੇਕ ਅੱਪ ਖਾਲਸਾ ਦੀ ਮੇਲ ਵੇਖੀ ਤਾਂ ਇੱਕ ਸੱਚ ਖੋਜ ਅਕੈਡਮੀ ਦੇ ਨਾਂ ਥੱਲੇ ਈ-ਮੇਲ ਮਿਲੀ।ਜਿਸ ਵਿੱਚ ਨਿਹੰਗ ਧਰਮ ਸਿੰਘ ਨਾਮੀ ਵਿਅਕਤੀ ਵੱਲੋਂ ਇੱਕ ਚੈਲਿੰਜ ਨੁਮਾ ਆਡੀਓ ਭੇਜੀ ਗਈ ਸੀ।ਜਿਉਂ ਹੀ ਇਸ ਆਡਿਓ ਰਾਹੀ ਭੇਜੇ ਚੈਲਿੰਜ ਨੂੰ ਸੁਣਨ ਲਈ ਕਲਿੱਕ ਕੀਤਾਂ ਤਾਂ ਉਸ ਵਿੱਚ ਇੱਕ ਵਿਅਕਤੀ ਇਸ ਉਪਰੋਕਤ ਝੂਠੀ ਖੋਜ ਅਕੈਡਮੀ ਦੇ ਸੰਚਾਲਕ ਨਿਹੰਗ ਧਰਮ ਸਿੰਘ ਨੂੰ 6 ਮਾਰਚ 2011 ਦੇ ਰੇਡਿਓ ਸੇ਼ਰੇ ਪੰਜਾਬ ਉਪਰ ਹੋਏ ਦਸਮ ਗ੍ਰੰਥ ਵਾਰੇ ਟਾਕ ਸੋ਼ਅ ਦੇ ਕਾਲਰਾਂ ਵੱਲੋਂ ਦਸਮ ਗ੍ਰੰਥ ਨੂੰ ਮੰਨਣ ਵਾਲਿਆਂ ਤੇ ਕੀਤੇ ਸੁਆਲਾਂ ਦੇ ਜੁਵਾਬ ਪੁੱਛ ਰਿਹਾਂ ਸੀ । ਨਿਹੰਗ ਧਰਮ ਸਿੰਘ ਉਸਦੇ ਵੱਲੋਂ ਪੁੱਛੇ ਹਰ ਸੁਵਾਲ ਨੂੰ ਗੁਰੂ ਗ੍ਰੰਥ ਸਾਹਿਬ ਜੀ ਤੇ ਤਰਕ ਕਰਕੇ ਜੋੜ ਰਿਹਾ ਸੀ ਅਤੇ ਕਿਸੇ ਵੀ ਸੁਆਲ ਦਾ ਸਪਸ਼ਟ ਉਤਰ ਨਹੀ ਸੀ ਦਿੰਦਾ। ਆਪਣੀ ਝੂਠੀ ਵਿਦਵਤਾ , ਹੰਕਾਰ ਵਿੱਚ ਅੰਨ੍ਹਾ ਅਤੇ ਸੁੱਖੇ ਵਿੱਚ ਗਲਤਾਨ ਹੋਇਆ ਨਿੰਹਗ ਧਰਮ ਸਿਹੁੰ ਇਥੋ ਤੱਕ ਗਿਰ ਗਿਆ ਕਿ ਉਸਨੇ ਇਥੋ ਤੱਕ ਕਹਿਣ ਵਿੱਚ ਵੀ ਸ਼ਰਮ ਮਹਿਸੂਸ ਨਹੀ ਕੀਤੀ ,ਕਹਿਣ ਲੱਗਾ ਕਿ ਦਮਦਮਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਕੋਈ ਬੀੜ ਨਹੀ ਲਖਵਾਈ ਅਤੇ ਨਾ ਹੀ ਨਦੇੜ ਕਿਸੇ ਗ੍ਰੰਥ ਨੂੰ ਗੁਰਗੱਦੀ ਦਿੱਤੀ ਹੈ।ਮਤਲਬ ਸਪਸ਼ਟ ਹੈ ਕਿ ਸਿੱਖਾ ਦਾ ਸਦੀਵੀ ਗੁਰੂ ,ਗੁਰੂ ਗ੍ਰੰਥ ਸਾਹਿਬ ਜੀ ਅਸਲੀ ਗੁਰੂ ਨਹੀ।ਇਸ ਤੋਂ ਇਸ ਵਿਅਕਤੀ ਦੇ ਦਸਮ ਗ੍ਰੰਥ ਨੂੰ ਗੁਰੂ ਥੋਪਣ ਦੇ ਸੰਕੇਤ ਸਿਧੇ ਜਾਹਿਰ ਹੋ ਰਹੇ ਹਨ। ਜੋ ਸਿੱਖ ਕਦੇ ਵੀ ਹੋਣ ਨਹੀ ਦੇਣਗੇ।

ਨਿਹੰਗ ਧਰਮ ਸਿਹੁੰ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਂਦ ਉਪਰ ਕੀਤਾਂ ਇਹ ਹਮਲਾ ਬਰਦਾਸਤ ਨਾ ਕਰਦੇ ਹੋਏ, ਅਸੀ ਅਪਣਾ ਸਿੱਖ ਕੌਮ ਪ੍ਰਤੀ ਫਰਜ ਪਛਾਣਦੇ ਹੋਏ ਸਬੂਤਾਂ ਤਹਿਤ ਤੁਹਾਨੂੰ ਇਸ ਦੁਸ਼ਟ ਦੀ ਇਸ ਘਣਾਉਣੀ ਹਰਕਤ ਦਾ ਇੱਕ ਇੱਕ ਕਰਕੇ ਕਲਿੱਪ ਸੁਣਾਉਣ ਜਾ ਰਹੇ ਹਾਂ।
ਇਸ ਪਹਿਲੇ ਕਲਿੱਪ ਵਿੱਚ ਇਹ ਆਖ ਰਿਹਾ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਕਿਸੇ ਗ੍ਰੰਥ ਦਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿੱਚ ਨਹੀ ਕਰਵਾਇਆ,ਇੱਥੋ ਤੱਕ ਆਖ ਰਿਹਾ ਹੈ ਕਿ ਪ੍ਰਕਾਸ਼ ਤੋਂ ਲੈਣਾ ਹੀ ਕੀ ਹੈ (ਭਾਵ ਕਿ ਕੋਠਾ ਸਾਹਿਬ ਵਿੱਚ ਸੁੱਖ ਆਸਨ, ਭਾਈ ਗੁਰਦਾਸ ਜੀ ਤੋਂ ਲਿਖਵਾਉਣਾ, ਬਾਬਾ ਬੁੱਢਾ ਜੀ ਨੂੰ ਗ੍ਰੰਥੀ ਦੀ ਸੇਵਾ ਆਦਿਕ ਸਭ ਝੂਠ)ਲਓ ਸੁਣੋਂ-

Audio:


ਇਸ ਕਲਿੱਪ ਵਿੱਚ ਇਹ ਕਹਿ ਰਿਹਾ ਹੈ ਕਿ ਦਮਦਮਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਕਿਸੇ ਗ੍ਰੰਥ ਨੂੰ ਨਹੀ ਲਿਖਵਾਇਆ ਉਹ ਤਾਂ ਇੱਕ ਡੇਰੇ ਵਿੱਚ ਬੱਚਿਆਂ ਨੂੰ ਪੜ੍ਹਾਇਆ ਜਾਦਾ ਸੀ।ਜਿਥੇ ਉਹਨਾ ਪਾਸੋ ਹਰ ਰੋਜ ਇੱਕ ਪੇਜ ਲਿਖਵਾਇਆ ਜਾਦਾ ਸੀ ਉਹ ਪੇਜ ਇਕੱਠੇ ਕਰਕੇ ਇੱਕ ਗ੍ਰੰਥ ਬਣ ਜਾਦਾ ਸੀ ਜਿਸ ਨੂੰ ਅਮੀਰ ਸਿੱਖ ਪੈਸੇ ਦੇ ਕੇ ਖਰੀਦ ਲੈਦੇ ਸਨ।(ਇਸ ਤੋਂ ਸਿਧ ਕਰ ਰਿਹਾ ਹੈ ਕਿ ਜਿਸ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀ ਮਾਣ ਨਾਲ ਕਹਿ ਰਹੇ ਹਾ ਕਿ ਸਿੱਖਾਂ ਦਾ ਹੀ ਇੱਕ ਧਾਰਮਿਕ ਗ੍ਰੰਥ ਹੈ ਜਿਸ ਨੂੰ ਗੁਰੂ ਸਾਹਿਬ ਨੇ ਆਪਣੀ ਮੁਬਾਰਕ ਰਸਨਾ ਤੋਂ ਭਾਈ ਮਨੀ ਸਿੰਘ ਪਾਸੋ ਲਿਖਵਾਇਆ ਸੀ ਸਭ ਜੂਠ) ਸੁਣੋ ਇਸ ਸੈਤਾਂਨ ਦੀ ਮਾੜੀ ਸੋਚ ਦੀ ਆਵਾਜ-

Audio:


ਹੁਣ ਸੁਣੋ ਸਭ ਹੱਦਾਂ ਬੰਨੇ ਟੱਪਦੀ ਗੱਲ ਕਿ ਨਾਦੇੜ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਕਿਸੇ ਗ੍ਰੰਥ ਨੂੰ ਗੁਰਿਆਈ ਨਹੀ ਦਿੱਤੀ ਉਥੇ ਕੋਈ ਗ੍ਰੰਥ ਨਹੀ ਸੀ(ਭਾਵ ਨਾ ਕੋਈ ਗ੍ਰੰਥ ਅਤੇ ਨਾ ਹੀ ਪੰਥ,ਜੇ ਸਿੱਖ ਦਾ ਕੋਈ ਗੁਰੂ ਹੀ ਨਹੀ ਫਿਰ ਸਿੱਖ ਨਾ ਦੀ ਇਸ ਦੁਨਿਆ ਤੇ ਕੋਈ ਚੀਜ ਹੀ ਨਹੀ।ਸਿੱਖੀ ਹੋਂਦ ਨੂੰ ਹੀ ਮਿਟਾ ਦੇਣ ਵਾਲੀ ਜੁਰਅਤ ਕੀਤੀ ਇਸ ਭੂਤਰੇ ਨਿਹੰਗ ਨੇ,ਇਸ ਤੋਂ ਵੱਡਾ ਹਮਲਾ ਕੀ ਹੋ ਸਕਦਾ। ਕੀ ਤੁਸੀ ਇਹ ਸਭ ਕੁਝ ਦਸਮ ਗ੍ਰੰਥ ਦੇ ਪੁਜਾਰਿਆਂ ਤੋ ਕਿਹਾ ਹੋਇਆ ਬਰਦਾਸਤ ਕਰੋਗੇ?ਇਹਨਾਂ ਦਾ ਆਖਰੀ ਨਿਸ਼ਾਨਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਂਦ ਨੂੰ ਮਿਟਾਉਣਾ ਸੀ ਜੋ ਇਹਨਾਂ ਕਰ ਵਿਖਾਇਆ।ਇਹ ਇੱਕ ਨਿਹੰਗ ਧਰਮੇ ਦੀ ਕਹਾਣੀ ਨਹੀ ਪਤਾ ਨਹੀ ਹੋਰ ਕਿਨੇ ਹੀ ਧਰਮੇ ਸਿੱਖੀ ਨੂੰ ਖਤਮ ਕਰਨ ਲਈ ਲੱਗੇ ਹੋਏ ਹਨ)ਸੁਣੋ-

Audio:


ਲਓ ਹੁਣ ਤੁਹਾਨੂੰ ਦਸਮ ਗ੍ਰੰਥ ਵਾਰੇ ਇਸਦੇ ਘਟੀਆ ਅਤੇ ਅਰਥਹੀਣ ਵਿਚਾਰ ਸੁਣਾਉਦੇ ਹਾਂ:-
ਇਹ ਅਖੌਤੀ ਨਿਹੰਗ ਆਪਣਾ ਨਵਾ ਇਤਿਹਾਸ ਬਣਾਉਦਾ ਆਖਦਾ ਹੈ ਕਿ ਗੁਰੂ ਸਾਹਿਬ ਨੇ ਅਨੰਦਪੁਰ ਦਾ ਕਿਲਾ ਛੱਡਣ ਤੋਂ ਦੋ ਦਿਨ ਪਹਿਲਾਂ ਮਾਤਾ ਸਾਹਿਬ ਕੌਰ ਜੀ ਦਾ ਰੱਥ ਦਸਮ ਗ੍ਰੰਥ ਦੀਆ ਪੋਥੀਆ ਸਮੇਤ ਪਹਿਲਾ ਭੇਜ ਦਿੱਤਾ ਸੀ ਅਤੇ ਮਾਤਾ ਗੂਜਰੀ ਜੀ ਅਤੇ ਛੋਟੇ ਸਾਹਿਬਜਾਦੇ 18 ਘੰਟੇ ਪਹਿਲਾ ਰੱਥ ਵਿੱਚ ਭੇਜ ਦਿੱਤੇ ਸਨ (ਵੇਖੋ ਕਿਥੋਂ ਤੱਕ ਇਹ ਲੋਕ ਗਿਰ ਚੁੱਕੇ ਹਨ ਕੇਵਲ ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਸ਼ਰੀਕ ਬਣਾਉਣ ਵਾਸਤੇ ਕਿਸ ਤਰ੍ਹਾਂ ਦੀਆਂ ਝੂਠੀਆਂ ਕਹਾਣੀਆ ਘੜ ਰਹੇ ਹਨ।ਸਿੱਖੋ ਜਾਗੋ ,ਗੁਰੂ ਦੀ ਕ੍ਰਿਪਾ ਨਾਲ ਇਹਨਾਂ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਹੈ) ਸੁਣੇ:-

Audio:


ਅਗਲੇ ਕਲਿੱਪ ਵਿੱਚ ਤੁਸੀ ਸੁਣੋਗੇ ਕਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਉਪਰ ਦੋਸ਼ ਲਗਾ ਰਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਨਸਿ਼ਆ ਦੇ ਖਿਲਾਫ ਨਹੀ ਕਹਿਦੇ।ਜੋ ਲੋਕ ਨਸਿ਼ਆ ਖਿਲਾਫ ਬੋਲਦੇ ਹਨ ਇਹ ਸਭ ਸਨਾਤਨੀ ਹਨ, ਬੇਅਹੁਦੀਆਂ ਉਦਾਹਰਨਾਂ ਦੇ ਕੇ ਨਸਿਂਆਂ ਦੀ ਪ੍ਰੋੜਤਾ ਕਰਦਾ ਹੈ ਸੁਣੋ:-

Audio:


ਇਸ ਦੇ ਚੈਲਿੰਜ ਨੂੰ ਕਬੂਲਦੇ ਹੋਏ ਸ਼ੇਰੇ ਪੰਜਾਬ ਰੇਡਿਓ ਤੇ 13 ਮਾਰਚ 2011 ਨੂੰ ਟਾਕ ਸੋ਼ਅ ਹੋਇਆ । ਇਸ ਦੇ ਅਪਣੇ ਇੱਕ ਸਾਥੀ (ਅਸਟਰੇਲਿਆ ਵਿੱਚੋਂ)ਨੇ ਆਪਣੇ ਵੱਲੋਂ ਇਸ ਨਿਹੰਗ ਧਰਮੇ ਵੱਲੋਂ ਟਾਕ ਸੋ਼ਅ ਵਿੱਚ ਆਉਣ ਲਈ ਈ-ਮੇਲ ਵਿੱਚ ਵਾਅਦਾ ਕੀਤਾ। ਪਰ ਇਹ ਰੇਤ ਦੇ ਮਹੱਲ ਉਸਾਰਨ ਵਾਲਿਆ ਵਿੱਚੋਂ ਕੋਈ ਵੀ ਸ਼ਾਮਲ ਨਾ ਹੋਇਆ।ਲਓ ਸੁਣੋ, ਜਾਗੁਰਿਕ ਸਿੱਖਾ ਵੱਲੋਂ ਇਸ ਦੇ ਗੁਰੂ ਗ੍ਰੰਥ ਸਾਹਿਬ ਜੀ ਉਪਰ ਕੀਤੇ ਹਮਲੇ ਦਾ ਮੂੰਹ ਤੋੜ ਜੁਵਾਬ ਇਸ ਟਾਕ ਸੋ਼ਅ ਰਾਹੀ:-

Audio:


 

Poll Test

Polling

ਕੀ ਸ਼ਹੀਦੀ ਦਿਹਾੜੇ ਸ਼ਹਾਦਤ ਨੂੰ ਭੁੱਲਾ ਕੇ, ਮੇਲੇ ਬਣਕੇ ਨਹੀ ਰਹਿ ਗਏ ?

Yes
No
Can't Say

View Resultਇਸ ਵੈੱਬਸਾਈਟ ਵਿਚ ਛਪੇ ਲੇਖਾਂ ਨਾਲ ਅਦਾਰਾ ਵੇਕਅੱਪ ਖਾਲਸਾ ਦਾ ਪੂਰੀ ਤਰ੍ਹਾਂ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ|
© www.wakeupkhalsa.com All Rights Reserved.

Feedback Form