Change color / Set Jagookhalsa.com your Homepage      
Set as Homepage                  


Jagoo Khalsa

ਸਾਡੀ ਨਵੀ ਪੀੜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਸਿੱਖਾਂ ਦਾ ਇੱਕ ਹੋਰ ਗੁਰੂ ਦਰਸਾਉਂਦੀ ਸੀ.ਡੀ.,ਨਿਊਯਾਰਕ ਵਿੱਚ ਧੜਾ ਧੜ ਵੰਡੀ ਜਾ ਰਹੀ ਹੈ।

ਤਕਰੀਬਨ ਪਿਛਲੇ ਦੋ ਹਫਤਿਆਂ ਤੋਂ ਨਿਊਯਾਰਕ ਦੇ ਜੇ.ਐਫ.ਕੇ. ਏਅਰ ਪੋਰਟ ਦੇ ਟੈਕਸੀ ਸਟੈਂਡ ਉਪਰ ਇੱਕ ਵਿਅਕਤੀ (ਜੋ ਆਪਣੇ ਆਪ ਨੂੰ ਸਿੱਖੀ ਦਾ ਬਹੁਤ ਵੱਡਾ ਪ੍ਰਚਾਰਕ ਮੰਨਦਾਂ ਹੈ ਪਰ ਅਸਲੀਅਤ ਕੀ ਹੈ ਉਹ ਤੁਸੀ ਹੇਠਾਂ ਦਿੱਤੇ ਸਬੂਤਾਂ ਤੋਂ ਆਪ ਜਾਣ ਲੈਣੀ) ਅਕਾਲੀ ਸੁੱਖਾ ਸਿੰਘ ਨਿਹੰਗ ਦੀ(ਇਗਲੈਂਡ ਵਿੱਚ ਕਿਸੇ ਥਾਂ ਰਿਕਾਰਡ ਹੋਈ) ਗੁਰੂ ਗ੍ਰੰਥ ਸਾਹਿਬ ਦੇ ਬਰਾਬਰ,ਦਸਮ ਗ੍ਰੰਥ ਨੂੰ ਗੁਰੂ ਦਾ ਦਰਜਾ ਦਿੰਦੀ ਸੀ.ਡੀ.ਧੜਾ ਧੜ ਵੰਡ ਰਿਹਾਂ ਹੈ।ਇਸ ਵਿੱਚ ਜਾਪ,ਚੌਪਈ ਅਤੇ ਸਵੇਯੇ ਤੋਂ ਇਲਾਵਾ ਹੋਰ ਕਿਸੇ ਵੀ ਵਿਵਾਦ ਗ੍ਰਸਤ ਹਿਸੇ ਦੀ ਵਿਆਖਿਆ ਨਹੀ,ਵਧੇਰੇ ਜੋਰ ਦਸਮ ਗ੍ਰੰਥ ਨੂੰ ਗੁਰੂ ਮੰਨਣ ਤੇ ਦਿੱਤਾ ਗਿਆ ਹੈ। ਸਮਝਾਣ ਦੇ ਵਾਬਜੂਦ ਜਦੋਂ ਨਾ ਹਟਇਆਂ, ਮਜਬੂਰਨ ਤੁਹਾਡੇ ਸਾਹਮਣੇ ਇਸ ਸੀ.ਡੀ.ਵਿੱਚਲਾਂ ਮਟੀਰੀਅਲ ਜੋ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਤੋਂ ਸ਼ੰਕਾ ਪੈਦਾ ਕਰੇਗਾ ,ਪੇਸ਼ ਕਰਨ ਲੱਗੇ ਹਾਂ। ਤੁਸੀ ਇਸ ਦੇ ਹਰ ਕਲਿੱਪ ਨੂੰ ਪੂਰੇ ਧਿਆਨ ਨਾਲ ਸੁਣਨਾ।


(1)ਸੁਰੂਆਤ ਵਿੱਚ ਕਿਸ ਤਰਾਂ ਦਸਮ ਗ੍ਰੰਥ ਨੂੰ ਧੰਨ ਧੰਨ ਗੁਰੂ ਕਹਿ ਰਿਹਾ ਹੈ ਸੁਣੋ-

Audio:

(2)ਦਸਮ ਗ੍ਰੰਥ ਦੇ ਪ੍ਰਕਾਸ਼ ਦੀ ਲਿਸਟ,ਜਿਸ ਵਿੱਚ ਨਾਨਕਸਰ ਦਾ ਨਾਂ ਬਿਲਕੁਲ ਝੂਠ ਅਤੇ ਸਿੱਧਾ ਅਟੈਕ ਗੁਰੂ ਗ੍ਰੰਥ ਸਾਹਿਬ ਉਪਰ ਸੁਣੋ-

Audio:

(3)ਇਸ ਕਲਿੱਪ ਵਿੱਚ ਨਿਰਮਲੇ ਅਤੇ ਉਦਾਸੀਆਂ ਦਾ ਧੰਨਵਾਦ ਕਰਦਾ ਹੈ।ਕੀ ਨਿਰਮਲੇ ਉਦਾਸੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਆਖੇ ਲੱਗਕੇ ਅਮ੍ਰਿੰਤ ਛੱਕ ਲਿਆ? ਜਿਹੜੀ ਬਾਣੀ ਧੀਆਂ ਭੈਣਾਂ ਸਾਹਮਣੇ ਪੜ੍ਹੀ ਨਾ ਜਾਵੇ, ਕੀ ਉਹ ਗੁਰੂ ਦੀ ਬਾਣੀ ਹੈ?ਸੁਣੋ-

Audio:

(4)ਕੀ ਜਾਪ ਸਾਹਿਬ ਦੀ ਬਾਣੀ ਚਰਿਤਰੋ ਪਖਿਆਨ ਦਾ ਸਾਰਅੰਸ਼ ਹੈ?ਕੁਝ ਤਾਂ ਸ਼ਰਮ ਕੀਤੀ ਹੁੰਦੀ ।ਸੁਣੋ-

Audio:

(5)ਇਸ ਕਲਿੱਪ ਵਿੱਚ ਦਸਮ “ਸ੍ਰੀ ਗੁਰੂ” ਗ੍ਰੰਥ ਵਾਰੇ ਨੌਜਵਾਨਾਂ ਨੂੰ ਸਮਝਾਉਣ ਅਤੇ ਗੁਰੂ ਵੱਲੋਂ ਦਰਸ਼ਨ ਦੇਣ ਦੀ ਗੱਲ,ਜਿਸ ਦਾ ਕੋਈ ਸਬੂਤ ਨਹੀ ਵਾਰੇ ਸੁਣੋ-

Audio:

(6)ਜਿਸ ਬਾਣੀ ਨੂੰ ਸੁਣਕੇ ਜਾਂ ਪੜ੍ਹਕੇ ਮਨੁਖ ਕਮਲ਼ਾ ਹੋ ਜਾਵੇ। ਕੀ ਇਹ ਦਸ਼ਮ ਗ੍ਰੰਥ ਦੀ ਜਾਂ ਨਿਹੰਗ ਸਿੰਘਾਂ ਦੀ ਵਡਿਆਈ ਹੈ? ਸੁਣੋ-

Audio:

(7)ਇਸ ਆਦਮੀ ਨੂੰ ਇਹ ਵੀ ਨਹੀ ਪਤਾ ਕਿ “ਹਮ” ਸ਼ਬਦ ਕੇਵਲ ਆਪਨੇ ਲਈ ਵਰਤਿਆਂ ਜਾਦਾ,ਦੂਜਿਆਂ ਲਈ ਨਹੀ।ਇਸ ਤੋਂ ਇਸ ਪਿਛੇ ਕਿਸਦੀ ਚਾਲ ਹੈ ਅੰਦਾਜਾਂ ਲਗਾ ਸਕਦੇ ਹੋ,ਸੁਣੋ-

Audio:

(8)ਜੇਕਰ ਚੰਡੀ ਚਰਿੱਤਰ ਨਾਲ ਹੀ ਬੀਰ ਰਸ ਆਉਦਾਂ ਹੈ ਤਾਂ ਸੁੱਖਾ ਸਿੰਘ ਤੁਸੀ ਅਤੇ ਤੁਹਾਡੇ ਨਾਲ ਦੇ ਸਾਥੀ ਤਾਂ ਜਰੂਰ ਚੰਡੀ ਚਰਿੱਤਰ ਦਾ ਪਾਠ ਕਰਦੇ ਹੋਵੋਗੇ,ਤੁਸੀ ਕਿਨਿਆਂ ਕੁ ਨੂੰ ਸੋਧਾ ਲਾਇਆ, ਦੱਸਣਾਂ ਜਰਾ-

Audio:

(9)ਅਖੇ ਦਸਮ ਗ੍ਰੰਥ ਵਿੱਚ ਜੰਗ ਦੀ ਨੀਤੀ ਹੈ।ਕੀ ਰਾਖਸ਼ਾਂ,ਦੈਤਾਂ ਅਤੇ ਦੇਵੀਆਂ ਦੇ ਮਿਥਿਆਹਾਸਕ ਯੁੱਧ ਜੰਗ ਦੀ ਨੀਤੀ ਹੈ? ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਕਿਸੇ ਵੀ ਯੁੱਧ ਦਾ ਵਰਨਣ ਕਿਓ ਨਹੀ ਕੀਤਾ,ਕੀ ਉਹ ਨੀਤੀ ਤੋਂ ਅਧੂਰੇ ਜੰਗ ਸਨ?

Audio:

(10)ਖਾਲਸਾ ਜੀ,ਅਗਲੇ ਕਲਿੱਪ ਵਿੱਚ ਜਿਸ ਲਾਈਨ ਦਾ ਅਰਥ ਕੀਤਾ ਹੈ,ਉਹ ਅਨੂਪ ਕਓਰ ਨਾਂ ਦੀ ਔਰਤ ਕੋਲ ਗੁਰੂ ਜੀ ਦੇ ਰਾਤ ਨੂੰ ਜਾਣ ਦੀਆਂ ਅਤੇ ਉਸਦੇ ਭਰਾਂ ਦੇ ਆਉਣ ਤੇ ਜੁੱਤੀ ਛੱਡ ਕੇ ਭੱਜਣ ਅਤੇ ਉਸ ਔਰਤ ਨੂੰ ਚੁੱਪ ਰਹਿਣ ਲਈ ਹਰ ਛਿਮਾਹੀ 20000 ਟਕਾ ਦੇਣ ਵਾਲੀ ਕਹਾਣੀ ਦੀਆਂ ਹਨ।ਗੁਰੂ ਜੀ ਦੇ ਆਚਰਨ ਤੇ ਸੱਕ ਕਰਨ ਦੀ ਝੂਠੀ ਕਹਾਣੀ ਨੂੰ ਗੁਰੂ ਦੀ ਬਾਣੀ ਕਹਿਣ ਵਾਲਿਓ,ਮਿੱਟ ਜਾਓਗੇ।ਕਿਸੇ ਵੀ ਚਰਿੱਤਰ ਵਿੱਚ ਕੋਈ ਸਿੱਖਿਆ ਨਹੀ, ਸਗੋ ਹਰ ਤਰਾਂ ਦਾ ਨਸ਼ਾ ਵਰਤ ਕੇ ਕਾਮ ਵਾਸ਼ਨਾ ਲਈ ਉਤੇਜਤ ਹੋਣਾ ਦੱਸਿਆ ਹੈ,ਤੁਸੀ ਆਪ ਪੜ੍ਹਕੇ ਵਿਚਾਰ ਲੈਣਾਂ।ਸੁਣੋ ਝੂਠ –

Audio:

(11)ਇਸ ਕਲਿੱਪ ਵਿੱਚ ਹਓਮੇ ਦਾ ਗ੍ਰਿਸਿਆ ਇਹ ਵਿਅਕਤੀ ਜਿਸ ਸਾਰੇ ਦਸਮ ਗ੍ਰੰਥ ਨੂੰ ਇਹ ਗੁਰੂ ਦੀ ਕਿਰਤ ਮੰਨਦਾਂ ਹੈ,ਆਪ ਮੰਨ ਰਿਹਾ ਹੈ ਕਿ ਇਹ ਹਿੱਸਿਆਂ ਵਿੱਚ ਸੀ।ਇਕੱਠਾ ਕਰਨ ਦਾ ਕਾਰਨ ਸੁੱਖਾ ਸਿੰਘ ਮਹਿਤਾਬ ਸਿੰਘ ਵਾਲੀ ਸਾਖੀ ਦੱਸਦਾ ਹੈ।ਅਸੀ ਪੁਛਦੇ ਹਾਂ ,ਕੀ ਗੁਰੂ ਨੇ ਦਸਮ ਗ੍ਰੰਥ ਨੂੰ ਇੱਕ ਜਿਲਦ ਵਿੱਚ ਕਰਨ ਲਈ ਆਪਣੇ ਪਿਆਰਿਆਂ ਦੀ ਮਦਦ ਕੀਤੀ?ਜਿਸ ਅਖੰਡ ਕੀਰਤਨੀ ਜਥੇ ਨੂੰ ਦਸਮ ਗ੍ਰੰਥ ਦਾ ਉਪਾਸ਼ਕ ਦੱਸਦਾ ਹੈ, ਕੀ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਰਾਗਮਾਲਾ ਨੂੰ ਬਾਣੀ ਮੰਨਦੇ ਹਨ? ਜੇਕਰ ਨਹੀ,ਤਾਂ ਇਤਨਾਂ ਹੀ ਕਾਫੀ ਹੈ, ਆਪਣੇ ਗਿਰੀਬਾਨ ਮੇ ਸਿਰ ਨੀਵਾਂ ਕਰ ਦੇਖ।ਸੁਣੋ-

Audio:

(12)ਚਰਿਤਰੋ ਪਖਿਆਨ ਨਾਮੀ ਕਾਵ ਰਚਨਾ ਨੂੰ ਗੁਰੂ ਦੀ ਬਾਨੀ ਦੱਸਣ ਵਾਲਿਓ ਸਾਡਾ ਗੁਰੂ ਉਚੇ ਸੁੱਚੇ ਜੀਵਨ ਵਾਲਾ ਸੀ ਅਤੇ ਅਸੀ ਉਸਦੇ ਬੱਚੇ ਹਾਂ ਜੋ ਕਦੀ ਵੀ ਆਪਨੇ ਬੱਚਿਆਂ ਨੂੰ ਇਸ ਤਰਾਂ ਦੀ ਰਚਨਾਂ ਨਹੀ ਦੇਵੇਗਾ-

Audio:

(13)ਅਖੀਰ ਵਿੱਚ ਗੁਰੂ ਦਾ ਵਾਸਤਾ ਪਾਉਦਾਂ ਹੈ ਕਿ ਮੇਰੇ ਜੈਕਾਰੇ ਦਾ ਜੁਵਾਬ ਦਿਓ ਕਿ ਤੁਸੀ ਦਸਮ ਗ੍ਰੰਥ ਨੂੰ ਗੁਰੂ ਮੰਨਦੇ ਹੋ, ਪਰ ਉਹ ਆਪ ਇਕੱਲਾਂ ਹੀ ਰਹਿ ਜਾਦਾ ਹੈ ਅੱਗੋਂ ਕੋਈ ਆਵਾਜ ਨਹੀ ਆਉਦੀ।

ਸੋ ਖਾਲਸਾ ਜੀ ਜਾਗੋ,ਪਛਾੜ ਦਿਓ ਇਹਨਾ ਲੋਕਾ ਨੂੰ ਜੋ ਗੁਰੂ ਗ੍ਰੰਥ ਸਾਹਿਬ ਜੀ ਬਰਾਬਰ ਇੱਕ ਹੋਰ ਗੁਰੂ ਬਣਾ ਰਹੇ ਹਨ।ਇਸ ਸਮੇ ਗੁਰੂ ਗ੍ਰੰਥ ਸਾਹਿਬ ਜੀ ਉਪਰ ਆਏ ਦਿਨ ਹਮਲੇ ਹੋ ਰਹੇ ਹਨ।ਆਓ ਆਪਾ ਸਾਰੇ ਰਲ ਮਿਲ ਇਹਨਾਂ ਲੋਕਾ ਦੀ ਅਸਲੀਅਤ ਨੂੰ ਨੰਗਾ ਕਰੀੲ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ।

Audio:


 

Poll Test

Polling

ਕੀ ਸ਼ਹੀਦੀ ਦਿਹਾੜੇ ਸ਼ਹਾਦਤ ਨੂੰ ਭੁੱਲਾ ਕੇ, ਮੇਲੇ ਬਣਕੇ ਨਹੀ ਰਹਿ ਗਏ ?

Yes
No
Can't Say

View Resultਇਸ ਵੈੱਬਸਾਈਟ ਵਿਚ ਛਪੇ ਲੇਖਾਂ ਨਾਲ ਅਦਾਰਾ ਵੇਕਅੱਪ ਖਾਲਸਾ ਦਾ ਪੂਰੀ ਤਰ੍ਹਾਂ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ|
© www.wakeupkhalsa.com All Rights Reserved.

Feedback Form